ਨਾਨਕਬਿਨੁਸਤਿਗੁਰਸੇਵੇਜਮਪੁਰਿਬਧੇਮਾਰੀਅਨਿਮੁਹਿਕਾਲੈਉਠਿਜਾਹਿ॥੧॥
ਹੇ ਨਾਨਕ! ਸਤਿਗੁਰੂ ਦੀ ਸੇਵਾ ਤੋਂ ਬਿਨਾ ਕਾਲੇ-ਮੂੰਹ (ਸੰਸਾਰ ਤੋਂ) ਤੁਰ ਜਾਂਦੇ ਹਨ ਤੇ ਜਮਪੁਰੀ ਵਿਚ ਬੱਧੇ ਹੋਏ ਮਾਰ ਖਾਂਦੇ ਹਨ (ਭਾਵ, ਇਸ ਲੋਕ ਵਿਚ ਮੁਕਾਲਖ ਖੱਟਦੇ ਹਨ ਤੇ ਅਗਾਂਹ ਭੀ ਦੁਖੀ ਹੁੰਦੇ ਹਨ) ॥੧॥
O Nanak, without serving the True Guru, they are bound and beaten in the City of Death; they arise and depart with blackened faces. ||1||
ਮਹਲਾ੧॥
First Mahalaa:
ਜਾਲਉਐਸੀਰੀਤਿਜਿਤੁਮੈਪਿਆਰਾਵੀਸਰੈ॥
ਮੈਂ ਇਹੋ ਜਿਹੀ ਰੀਤ ਨੂੰ ਸਾੜ ਦਿਆਂ ਜਿਸ ਕਰਕੇ ਪਿਆਰਾ ਪ੍ਰਭੂ ਮੈਨੂੰ ਵਿਸਰ ਜਾਏ।
Burn away those rituals which lead you to forget the Beloved Lord.
ਨਾਨਕਸਾਈਭਲੀਪਰੀਤਿਜਿਤੁਸਾਹਿਬਸੇਤੀਪਤਿਰਹੈ॥੨॥
ਹੇ ਨਾਨਕ! ਪ੍ਰੇਮ ਉਹੋ ਹੀ ਚੰਗਾ ਹੈ ਜਿਸ ਦੀ ਰਾਹੀਂ ਖਸਮ ਨਾਲ ਇੱਜ਼ਤ ਬਣੀ ਰਹੇ ॥੨॥
O Nanak, sublime is that love, which preserves my honor with my Lord Master. ||2||
ਪਉੜੀ॥
Pauree:
ਹਰਿਇਕੋਦਾਤਾਸੇਵੀਐਹਰਿਇਕੁਧਿਆਈਐ॥
ਇਕੋ ਦਾਤਾਰ ਕਰਤਾਰ ਦੀ ਸੇਵਾ ਕਰਨੀ ਚਾਹੀਦੀ ਹੈ, ਇਕੋ ਪਰਮਾਤਮਾ ਨੂੰ ਹੀ ਸਿਮਰਨਾ ਚਾਹੀਦਾ ਹੈ।
Serve the One Lord, the Great Giver; meditate on the One Lord.
ਹਰਿਇਕੋਦਾਤਾਮੰਗੀਐਮਨਚਿੰਦਿਆਪਾਈਐ॥
ਇਕੋ ਹਰੀ ਦਾਤਾਰ ਕੋਲੋਂ ਹੀ ਦਾਨ ਮੰਗਣਾ ਚਾਹੀਦਾ ਹੈ, ਜਿਸ ਪਾਸੋਂ ਮਨ-ਮੰਗੀ ਮੁਰਾਦ ਮਿਲ ਜਾਏ,
Beg from the One Lord, the Great Giver, and you shall obtain your heart's desires.
ਜੇਦੂਜੇਪਾਸਹੁਮੰਗੀਐਤਾਲਾਜਮਰਾਈਐ॥
ਜੇ ਕਿਸੇ ਹੋਰ ਕੋਲੋਂ ਮੰਗੀਏ ਤਾਂ ਸ਼ਰਮ ਨਾਲ ਮਰ ਜਾਈਏ (ਭਾਵ, ਕਿਸੇ ਹੋਰ ਪਾਸੋਂ ਮੰਗਣ ਨਾਲੋਂ ਸ਼ਰਮ ਨਾਲ ਮਰ ਜਾਣਾ ਚੰਗਾ ਹੈ)।
But if you beg from another, then you shall be shamed and destroyed.
ਜਿਨਿਸੇਵਿਆਤਿਨਿਫਲੁਪਾਇਆਤਿਸੁਜਨਕੀਸਭਭੁਖਗਵਾਈਐ॥
ਜਿਸ ਭੀ ਮਨੁੱਖ ਨੇ ਹਰੀ ਨੂੰ ਸੇਵਿਆ ਹੈ ਉਸੇ ਨੇ ਫਲ ਪਾ ਲਿਆ ਹੈ, ਉਸ ਮਨੁੱਖ ਦੀ ਸਾਰੀ ਤ੍ਰਿਸ਼ਨਾ ਦੂਰ ਹੋ ਗਈ ਹੈ।
One who serves the Lord obtains the fruits of his rewards; all of his hunger is satisfied.
ਨਾਨਕੁਤਿਨਵਿਟਹੁਵਾਰਿਆਜਿਨਅਨਦਿਨੁਹਿਰਦੈਹਰਿਨਾਮੁਧਿਆਈਐ॥੧੦॥
ਨਾਨਕ ਸਦਕੇ ਹੈ ਉਹਨਾਂ ਮਨੁੱਖਾਂ ਤੋਂ, ਜੋ ਹਰ ਵੇਲੇ ਹਿਰਦੇ ਵਿਚ ਪ੍ਰਭੂ ਦਾ ਨਾਮ ਸਿਮਰਦੇ ਹਨ ॥੧੦॥
Nanak is a sacrifice to those, who night and day, meditate within their hearts on the Name of the Lord. ||10||
ਸਲੋਕੁਮਃ੩॥
Shalok, Third Mahalaa:
ਭਗਤਜਨਾਕੰਉਆਪਿਤੁਠਾਮੇਰਾਪਿਆਰਾਆਪੇਲਇਅਨੁਜਨਲਾਇ॥
ਪਿਆਰਾ ਪ੍ਰਭੂ ਆਪਣੇ ਭਗਤਾਂ ਤੇ ਆਪ ਪ੍ਰਸੰਨ ਹੁੰਦਾ ਹੈ ਤੇ ਆਪ ਹੀ ਉਸ ਨੇ ਉਹਨਾਂ ਨੂੰ ਆਪਣੇ ਨਾਲ ਜੋੜ ਲਿਆ ਹੈ।
He Himself is pleased with His humble devotees; my Beloved Lord attaches them to Himself.
ਪਾਤਿਸਾਹੀਭਗਤਜਨਾਕਉਦਿਤੀਅਨੁਸਿਰਿਛਤੁਸਚਾਹਰਿਬਣਾਇ॥
ਭਗਤਾਂ ਦੇ ਸਿਰ ਤੇ ਸੱਚਾ ਛੱਤ੍ਰ ਝੁਲਾ ਕੇ ਉਸ ਨੇ ਭਗਤਾਂ ਨੂੰ ਪਾਤਸ਼ਾਹੀ ਬਖ਼ਸ਼ੀ ਹੈ।
The Lord blesses His humble devotees with royalty; He fashions the true crown upon their heads.
ਸਦਾਸੁਖੀਏਨਿਰਮਲੇਸਤਿਗੁਰਕੀਕਾਰਕਮਾਇ॥
ਸਤਿਗੁਰੂ ਦੀ ਦੱਸੀ ਕਾਰ ਕਮਾ ਕੇ ਉਹ ਸਦਾ ਸੁਖੀਏ ਤੇ ਪਵਿਤ੍ਰ ਰਹਿੰਦੇ ਹਨ।
They are always at peace, and immaculately pure; they perform service for the True Guru.
ਰਾਜੇਓਇਨਆਖੀਅਹਿਭਿੜਿਮਰਹਿਫਿਰਿਜੂਨੀਪਾਹਿ॥
ਰਾਜੇ ਉਹਨਾਂ ਨੂੰ ਨਹੀਂ ਆਖੀਦਾ ਜੋ ਆਪੋ ਵਿਚ ਲੜ ਮਰਦੇ ਹਨ ਤੇ ਫਿਰ ਜੂਨਾਂ ਵਿਚ ਪੈ ਜਾਂਦੇ ਹਨ।
They are not said to be kings, who die in conflict, and then enter again the cycle of reincarnation.
ਨਾਨਕਵਿਣੁਨਾਵੈਨਕਂੀਵਢਂੀਫਿਰਹਿਸੋਭਾਮੂਲਿਨਪਾਹਿ॥੧॥
ਹੇ ਨਾਨਕ! ਨਾਮ ਤੋਂ ਸੱਖਣੇ ਰਾਜੇ ਭੀ ਨਕ-ਵੱਢੇ ਫਿਰਦੇ ਹਨ ਤੇ ਕਦੇ ਸੋਭਾ ਨਹੀਂ ਪਾਂਦੇ ॥੧॥
O Nanak, without the Name of the Lord, they wander about with their noses cut off in disgrace; they get no respect at all. ||1||
ਮਃ੩॥
Third Mahalaa:
ਸੁਣਿਸਿਖਿਐਸਾਦੁਨਆਇਓਜਿਚਰੁਗੁਰਮੁਖਿਸਬਦਿਨਲਾਗੈ॥
ਜਦ ਤਾਈਂ ਸਤਿਗੁਰੂ ਦੇ ਸਨਮੁਖ ਹੋ ਕੇ ਮਨੁੱਖ ਸਤਿਗੁਰੂ ਦੇ ਸ਼ਬਦ ਵਿਚ ਨਹੀਂ ਜੁੜਦਾ ਤਦ ਤਾਈਂ ਸਤਿਗੁਰੂ ਦੀ ਸਿੱਖਿਆ ਨਿਰੀ ਸੁਣ ਕੇ ਸੁਆਦ ਨਹੀਂ ਆਉਂਦਾ।
Hearing the teachings, he does not appreciate them, as long as he is not Gurmukh, attached to the Word of the Shabad.
ਸਤਿਗੁਰਿਸੇਵਿਐਨਾਮੁਮਨਿਵਸੈਵਿਚਹੁਭ੍ਰਮੁਭਉਭਾਗੈ॥
ਸਤਿਗੁਰੂ ਦੀ ਦੱਸੀ ਸੇਵਾ ਕੀਤਿਆਂ ਹੀ ਨਾਮ ਮਨ ਵਿਚ ਵੱਸਦਾ ਹੈ ਤੇ ਅੰਦਰੋਂ ਭਰਮ ਤੇ ਡਰ ਦੂਰ ਹੋ ਜਾਂਦਾ ਹੈ।
Serving the True Guru, the Naam comes to abide in the mind, and doubts and fears run away.
ਜੇਹਾਸਤਿਗੁਰਨੋਜਾਣੈਤੇਹੋਹੋਵੈਤਾਸਚਿਨਾਮਿਲਿਵਲਾਗੈ॥
ਜਦੋਂ ਮਨੁੱਖ ਜਿਹੋ ਜਿਹਾ ਆਪਣੇ ਸਤਿਗੁਰੂ ਨੂੰ ਸਮਝਦਾ ਹੈ, ਤਿਹੋ ਜਿਹਾ ਆਪ ਬਣ ਜਾਏ (ਭਾਵ, ਜਦੋਂ ਆਪਣੇ ਸਤਿਗੁਰੂ ਵਾਲੇ ਗੁਣ ਧਾਰਨ ਕਰੇ) ਤਦੋਂ ਉਸ ਦੀ ਬ੍ਰਿਤੀ ਸੱਚੇ ਨਾਮ ਵਿਚ ਜੁੜਦੀ ਹੈ।
As he knows the True Guru, so he is transformed, and then, he lovingly focuses his consciousness on the Naam.
ਨਾਨਕਨਾਮਿਮਿਲੈਵਡਿਆਈਹਰਿਦਰਿਸੋਹਨਿਆਗੈ॥੨॥
ਹੇ ਨਾਨਕ! (ਇਹੋ ਜਿਹੇ ਜੀਵਾਂ ਨੂੰ) ਨਾਮ ਦੇ ਕਾਰਨ ਏਥੇ ਆਦਰ ਮਿਲਦਾ ਹੈ ਤੇ ਅੱਗੇ ਹਰੀ ਦੀ ਨਿਗਾਹ ਦੀ ਦਰਗਾਹ ਵਿਚ ਉਹ ਸੋਭਾ ਪਾਉਂਦੇ ਹਨ ॥੨॥
O Nanak, through the Naam, the Name of the Lord, greatness is obtained; he shall be resplendent in the Court of the Lord hereafter. ||2||
ਪਉੜੀ॥
Pauree:
ਗੁਰਸਿਖਾਂਮਨਿਹਰਿਪ੍ਰੀਤਿਹੈਗੁਰੁਪੂਜਣਆਵਹਿ॥
ਗੁਰਸਿੱਖਾਂ ਦੇ ਮਨ ਵਿਚ ਹਰੀ ਦਾ ਪਿਆਰ ਹੁੰਦਾ ਹੈ ਤੇ (ਉਸ ਪਿਆਰ ਦਾ ਸਦਕਾ ਉਹ) ਆਪਣੇ ਸਤਿਗੁਰੂ ਦੀ ਸੇਵਾ ਕਰਨ ਆਉਂਦੇ ਹਨ।
The minds of the Gursikhs are filled with the love of the Lord; they come and worship the Guru.
ਹਰਿਨਾਮੁਵਣੰਜਹਿਰੰਗਸਿਉਲਾਹਾਹਰਿਨਾਮੁਲੈਜਾਵਹਿ॥
(ਸਤਿਗੁਰੂ ਦੇ ਕੋਲ ਆ ਕੇ) ਪਿਆਰ ਨਾਲ ਹਰੀ-ਨਾਮ ਦਾ ਵਪਾਰ ਕਰਦੇ ਹਨ ਤੇ ਹਰੀ-ਨਾਮ ਦਾ ਲਾਭ ਖੱਟ ਕੇ ਲੈ ਜਾਂਦੇ ਹਨ।
They trade lovingly in the Lord's Name, and depart after earning the profit of the Lord's Name.
ਗੁਰਸਿਖਾਕੇਮੁਖਉਜਲੇਹਰਿਦਰਗਹਭਾਵਹਿ॥
(ਇਹੋ ਜਿਹੇ) ਗੁਰਸਿੱਖਾਂ ਦੇ ਮੂੰਹ ਉਜਲੇ ਹੁੰਦੇ ਹਨ ਤੇ ਹਰੀ ਦੀ ਦਰਗਾਹ ਵਿਚ ਉਹ ਪਿਆਰੇ ਲੱਗਦੇ ਹਨ।
The faces of the Gursikhs are radiant; in the Court of the Lord, they are approved.
ਗੁਰੁਸਤਿਗੁਰੁਬੋਹਲੁਹਰਿਨਾਮਕਾਵਡਭਾਗੀਸਿਖਗੁਣਸਾਂਝਕਰਾਵਹਿ॥
ਗੁਰੂ ਸਤਿਗੁਰੂ ਹਰੀ ਦੇ ਨਾਮ ਦਾ (ਮਾਨੋ) ਬੋਹਲ ਹੈ, ਵੱਡੇ ਭਾਗਾਂ ਵਾਲੇ ਸਿੱਖ ਆ ਕੇ ਗੁਣਾਂ ਦੀ ਭਿਆਲੀ ਪਾਉਂਦੇ ਹਨ।
The Guru, the True Guru, is the treasure of the Lord's Name; how very fortunate are the Sikhs who share in this treasure of virtue.
ਤਿਨਾਗੁਰਸਿਖਾਕੰਉਹਉਵਾਰਿਆਜੋਬਹਦਿਆਉਠਦਿਆਹਰਿਨਾਮੁਧਿਆਵਹਿ॥੧੧॥
ਸਦਕੇ ਹਾਂ ਉਹਨਾਂ ਗੁਰਸਿੱਖਾਂ ਤੋਂ, ਜੋ ਬਹਦਿਆਂ ਉਠਦਿਆਂ (ਭਾਵ, ਹਰ ਵੇਲੇ) ਹਰੀ ਦਾ ਨਾਮ ਸਿਮਰਦੇ ਹਨ ॥੧੧॥
I am a sacrifice to those Gursikhs who, sitting and standing, meditate on the Lord's Name. ||11||
ਸਲੋਕਮਃ੩॥
Shalok, Third Mahalaa:
ਨਾਨਕਨਾਮੁਨਿਧਾਨੁਹੈਗੁਰਮੁਖਿਪਾਇਆਜਾਇ॥
ਹੇ ਨਾਨਕ! ਨਾਮ (ਹੀ ਅਸਲ) ਖ਼ਜ਼ਾਨਾ ਹੈ, ਜੋ ਸਤਿਗੁਰੂ ਦੇ ਸਨਮੁਖ ਹੋ ਕੇ ਮਿਲ ਸਕਦਾ ਹੈ।
O Nanak, the Naam, the Name of the Lord, is the treasure, which the Gurmukhs obtain.
ਮਨਮੁਖਘਰਿਹੋਦੀਵਥੁਨਜਾਣਨੀਅੰਧੇਭਉਕਿਮੁਏਬਿਲਲਾਇ॥੧॥
ਅੰਨ੍ਹੇ ਮਨਮੁਖ (ਹਿਰਦੇ-ਰੂਪ) ਘਰ ਵਿਚ ਹੁੰਦੀ (ਇਸ) ਵਸਤ ਨੂੰ ਨਹੀਂ ਪਛਾਣਦੇ, ਤੇ (ਬਾਹਰ ਮਾਇਆ ਦੇ ਪਿਛੇ) ਵਿਲਕਦੇ ਤੇ ਭਉਂਕਦੇ ਮਰ ਜਾਂਦੇ ਹਨ ॥੧॥
The self-willed manmukhs are blind; they do not realize that it is within their own home. They die barking and crying. ||1||
ਮਃ੩॥
Third Mahalaa:
ਕੰਚਨਕਾਇਆਨਿਰਮਲੀਜੋਸਚਿਨਾਮਿਸਚਿਲਾਗੀ॥
ਜੋ ਸਰੀਰ ਸੱਚੇ ਨਾਮ ਦੀ ਰਾਹੀਂ ਸੱਚੇ ਪ੍ਰਭੂ ਵਿਚ ਜੁੜਿਆ ਹੋਇਆ ਹੈ, ਉਹ ਸੋਨੇ ਵਰਗਾ ਸੁੱਧ ਹੈ।
That body is golden and immaculate, which is attached to the True Name of the True Lord.
ਨਿਰਮਲਜੋਤਿਨਿਰੰਜਨੁਪਾਇਆਗੁਰਮੁਖਿਭ੍ਰਮੁਭਉਭਾਗੀ॥
ਉਸ ਨੂੰ ਨਿਰਮਲ ਜੋਤਿ (ਰੂਪ) ਮਾਇਆ ਤੋਂ ਰਹਿਤ ਪ੍ਰਭੂ ਮਿਲ ਪੈਂਦਾ ਹੈ ਤੇ ਸਤਿਗੁਰੂ ਦੇ ਸਨਮੁਖ ਹੋ ਕੇ ਉਸ ਦਾ ਭਰਮ ਤੇ ਡਰ ਦੂਰ ਹੋ ਜਾਂਦਾ ਹੈ।
The Gurmukh obtains the Pure Light of the Luminous Lord, and his doubts and fears run away.
ਨਾਨਕਗੁਰਮੁਖਿਸਦਾਸੁਖੁਪਾਵਹਿਅਨਦਿਨੁਹਰਿਬੈਰਾਗੀ॥੨॥
ਹੇ ਨਾਨਕ! ਸਤਿਗੁਰੂ ਦੇ ਸਨਮੁਖ ਮਨੁੱਖ ਹਰ ਵੇਲੇ ਪਰਮਾਤਮਾ ਦੇ ਵੈਰਾਗੀ ਹੋ ਕੇ ਸਦਾ ਸੁਖ ਪਾਉਂਦੇ ਹਨ ॥੨॥
O Nanak, the Gurmukhs find lasting peace; night and day, they remain detached, while in the Love of the Lord. ||2||
ਪਉੜੀ॥
Pauree:
ਸੇਗੁਰਸਿਖਧਨੁਧੰਨੁਹੈਜਿਨੀਗੁਰਉਪਦੇਸੁਸੁਣਿਆਹਰਿਕੰਨੀ॥
ਧੰਨ ਹਨ ਉਹ ਗੁਰਸਿੱਖ ਜਿਨ੍ਹਾਂ ਨੇ ਸਤਿਗੁਰੂ ਦਾ ਉਪਦੇਸ਼ ਗਹੁ ਨਾਲ ਸੁਣਿਆ ਹੈ।
Blessed, blessed are those Gursikhs, who, with their ears, listen to the Guru's Teachings about the Lord.
ਗੁਰਿਸਤਿਗੁਰਿਨਾਮੁਦ੍ਰਿੜਾਇਆਤਿਨਿਹੰਉਮੈਦੁਬਿਧਾਭੰਨੀ॥
ਸਤਿਗੁਰੂ ਨੇ (ਜਿਸ ਦੇ ਭੀ ਹਿਰਦੇ ਵਿਚ) ਨਾਮ ਦ੍ਰਿੜ੍ਹ ਕੀਤਾ ਹੈ ਉਸ ਨੇ ਹਉਮੈ ਤੇ ਦੁਬਿਧਾ (ਹਿਰਦੇ ਵਿਚੋਂ) ਭੰਨ ਸੁੱਟੀ ਹੈ।
The Guru, the True Guru, implants the Naam within them, and their egotism and duality are silenced.
ਬਿਨੁਹਰਿਨਾਵੈਕੋਮਿਤ੍ਰੁਨਾਹੀਵੀਚਾਰਿਡਿਠਾਹਰਿਜੰਨੀ॥
ਪ੍ਰਭੂ ਦਾ ਸਿਮਰਨ ਕਰਨ ਵਾਲਿਆਂ (ਗੁਰ-ਸਿੱਖਾਂ) ਨੇ ਇਹ ਗੱਲ ਵਿਚਾਰ ਕੇ ਵੇਖ ਲਈ ਹੈ ਕਿ ਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ (ਸੱਚਾ) ਮਿਤ੍ਰ ਨਹੀਂ ਹੈ।
There is no friend, other than the Name of the Lord; the Lord's humble servants reflect upon this and see.