ਤਿਸੁਗੁਰਕਉਸਦਬਲਿਹਾਰਣੈਜਿਨਿਹਰਿਸੇਵਾਬਣਤਬਣਾਈ॥
ਮੈਂ ਸਦਕੇ ਹਾਂ ਉਸ ਸਤਿਗੁਰੂ ਤੋਂ ਜਿਸ ਨੇ ਪ੍ਰਭੂ ਦੀ ਭਗਤੀ ਦੀ ਰੀਤ ਚਲਾਈ ਹੈ।
I am forever a sacrifice to that Guru, who has led me to serve the Lord.
ਸੋਸਤਿਗੁਰੁਪਿਆਰਾਮੇਰੈਨਾਲਿਹੈਜਿਥੈਕਿਥੈਮੈਨੋਲਏਛਡਾਈ॥
ਉਹ ਪਿਆਰਾ ਸਤਿਗੁਰੂ ਮੇਰੇ ਅੰਗ ਸੰਗ ਹੈ, ਸਭ ਥਾਈਂ ਮੈਨੂੰ (ਵਿਕਾਰਾਂ ਤੋਂ) ਛਡਾ ਲੈਂਦਾ ਹੈ।
That Beloved True Guru is always with me; wherever I may be, He will save me.
ਤਿਸੁਗੁਰਕਉਸਾਬਾਸਿਹੈਜਿਨਿਹਰਿਸੋਝੀਪਾਈ॥
ਸ਼ਾਬਾਸ਼ੇ ਉਸ ਸਤਿਗੁਰੂ ਨੂੰ ਜਿਸ ਨੇ ਮੈਨੂੰ ਪਰਮਾਤਮਾ ਦੀ ਸੂਝ ਪਾਈ ਹੈ।
Most blessed is that Guru, who imparts understanding of the Lord.
ਨਾਨਕੁਗੁਰਵਿਟਹੁਵਾਰਿਆਜਿਨਿਹਰਿਨਾਮੁਦੀਆਮੇਰੇਮਨਕੀਆਸਪੁਰਾਈ॥੫॥
ਜਿਸ ਗੁਰੂ ਨੇ ਮੈਨੂੰ ਪਰਮਾਤਮਾ ਦਾ ਨਾਮ ਦਿੱਤਾ ਹੈ ਤੇ ਮੇਰੇ ਮਨ ਦੀ ਆਸ ਪੂਰੀ ਕੀਤੀ ਹੈ ਮੈਂ ਨਾਨਕ ਉਸ ਤੋਂ ਸਦਕੇ ਹਾਂ ॥੫॥
O Nanak, I am a sacrifice to the Guru, who has given me the Lord's Name, and fulfilled the desires of my mind. ||5||
ਸਲੋਕਮਃ੩॥
Shalok, Third Mahalaa:
ਤ੍ਰਿਸਨਾਦਾਧੀਜਲਿਮੁਈਜਲਿਜਲਿਕਰੇਪੁਕਾਰ॥
ਦੁਨੀਆ ਤ੍ਰਿਸ਼ਨਾ ਦੀ ਸਾੜੀ ਹੋਈ ਦੁੱਖੀ ਹੋ ਰਹੀ ਹੈ, ਸੜ ਸੜ ਕੇ ਵਿਲਕ ਰਹੀ ਹੈ।
Consumed by desires, the world is burning and dying; burning and burning, it cries out.
ਸਤਿਗੁਰਸੀਤਲਜੇਮਿਲੈਫਿਰਿਜਲੈਨਦੂਜੀਵਾਰ॥
ਜੇ ਇਹ ਠੰਡ ਪਾਣ ਵਾਲੇ ਗੁਰੂ ਨੂੰ ਮਿਲ ਪਏ, ਤਾਂ ਫਿਰ ਦੂਜੀ ਵਾਰੀ ਨਾਹ ਸੜੇ।
But if it meets with the cooling and soothing True Guru, it does not burn any longer.
ਨਾਨਕਵਿਣੁਨਾਵੈਨਿਰਭਉਕੋਨਹੀਜਿਚਰੁਸਬਦਿਨਕਰੇਵੀਚਾਰੁ॥੧॥
ਹੇ ਨਾਨਕ! ਨਾਮ ਤੋਂ ਬਿਨਾ ਕਿਸੇ ਦਾ ਭੀ ਡਰ ਨਹੀਂ ਮੁੱਕਦਾ, ਜਦ ਤਕ ਗੁਰੂ ਦੇ ਸ਼ਬਦ ਦੀ ਰਾਹੀਂ ਮਨੁੱਖ ਪ੍ਰਭੂ ਦੀ ਵਿਚਾਰ ਨਾਹ ਕਰੇ ॥੧॥
O Nanak, without the Name, and without contemplating the Word of the Shabad, no one becomes fearless. ||1||
ਮਃ੩॥
Third Mahalaa:
ਭੇਖੀਅਗਨਿਨਬੁਝਈਚਿੰਤਾਹੈਮਨਮਾਹਿ॥
ਭੇਖ ਧਾਰਿਆਂ (ਤ੍ਰਿਸ਼ਨਾ ਦੀ) ਅੱਗ ਨਹੀਂ ਬੁੱਝਦੀ, ਮਨ ਵਿਚ ਚਿੰਤਾ ਟਿਕੀ ਰਹਿੰਦੀ ਹੈ।
Wearing ceremonial robes, the fire is not quenched, and the mind is filled with anxiety.
ਵਰਮੀਮਾਰੀਸਾਪੁਨਾਮਰੈਤਿਉਨਿਗੁਰੇਕਰਮਕਮਾਹਿ॥
ਉਹ ਮਨੁੱਖ ਤਿਵੇਂ ਦੇ ਕਰਮ ਕਰਦੇ ਹਨ ਜਿਵੇਂ ਸੱਪ ਦੀ ਰੁੱਡ ਬੰਦ ਕੀਤਿਆਂ ਸੱਪ ਨਹੀਂ ਮਰਦਾ।
Destroying the snake's hole, the snake is not killed; it is just like doing deeds without a Guru.
ਸਤਿਗੁਰੁਦਾਤਾਸੇਵੀਐਸਬਦੁਵਸੈਮਨਿਆਇ॥
ਜੇ (ਨਾਮ ਦੀ ਦਾਤਿ) ਦੇਣ ਵਾਲੇ ਗੁਰੂ ਦੀ ਦੱਸੀ ਹੋਈ ਕਾਰ ਕਰੀਏ ਤਾਂ ਗੁਰੂ ਦਾ ਸ਼ਬਦ ਮਨ ਵਿਚ ਆ ਵੱਸਦਾ ਹੈ।
Serving the Giver, the True Guru, the Shabad comes to abide in the mind.
ਮਨੁਤਨੁਸੀਤਲੁਸਾਂਤਿਹੋਇਤ੍ਰਿਸਨਾਅਗਨਿਬੁਝਾਇ॥
ਫਿਰ, ਮਨ ਤਨ ਠੰਢਾ ਠਾਰ ਹੋ ਜਾਂਦਾ ਹੈ, ਤ੍ਰਿਸ਼ਨਾ ਦੀ ਅੱਗ ਬੁਝ ਜਾਂਦੀ ਹੈ।
The mind and body are cooled and soothed; peace ensues, and the fire of desire is quenched.
ਸੁਖਾਸਿਰਿਸਦਾਸੁਖੁਹੋਇਜਾਵਿਚਹੁਆਪੁਗਵਾਇ॥
(ਗੁਰੂ ਦੀ ਸੇਵਾ ਵਿਚ) ਜਦੋਂ ਮਨੁੱਖ ਅਹੰਕਾਰ ਦੂਰ ਕਰਦਾ ਹੈ ਤਾਂ ਸਭ ਤੋਂ ਸ੍ਰੇਸ਼ਟ ਸੁਖ ਮਿਲਦਾ ਹੈ।
The supreme comforts and lasting peace are obtained, when one eradicates ego from within.
ਗੁਰਮੁਖਿਉਦਾਸੀਸੋਕਰੇਜਿਸਚਿਰਹੈਲਿਵਲਾਇ॥
ਗੁਰੂ ਦੇ ਸਨਮੁਖ ਹੋਇਆ ਹੋਇਆ ਉਹ ਮਨੁੱਖ ਹੀ (ਤ੍ਰਿਸ਼ਨਾ ਵਲੋਂ) ਤਿਆਗ ਕਰਦਾ ਹੈ ਜੋ ਸੱਚੇ ਨਾਮ ਵਿਚ ਸੁਰਤ ਜੋੜੀ ਰੱਖਦਾ ਹੈ।
He alone becomes a detached Gurmukh, who lovingly focuses his consciousness on the True Lord.
ਚਿੰਤਾਮੂਲਿਨਹੋਵਈਹਰਿਨਾਮਿਰਜਾਆਘਾਇ॥
ਉਸ ਨੂੰ ਚਿੰਤਾ ਉੱਕਾ ਹੀ ਨਹੀਂ ਹੁੰਦੀ, ਪ੍ਰਭੂ ਦੇ ਨਾਲ ਹੀ ਉਹ ਚੰਗੀ ਤਰ੍ਹਾਂ ਰੱਜਿਆ ਰਹਿੰਦਾ ਹੈ।
Anxiety does not affect him at all; he is satisfied and satiated with the Name of the Lord.
ਨਾਨਕਨਾਮਬਿਨਾਨਹਛੂਟੀਐਹਉਮੈਪਚਹਿਪਚਾਇ॥੨॥
ਹੇ ਨਾਨਕ! ਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾ (ਤ੍ਰਿਸ਼ਨਾ ਦੀ ਅੱਗ ਤੋਂ) ਬਚ ਨਹੀਂ ਸਕੀਦਾ, (ਨਾਮ ਤੋਂ ਬਿਨਾ) ਜੀਵ ਅਹੰਕਾਰ ਵਿਚ ਪਏ ਸੜਦੇ ਹਨ ॥੨॥
O Nanak, without the Naam, no one is saved; they are utterly ruined by egotism. ||2||
ਪਉੜੀ॥
Pauree:
ਜਿਨੀਹਰਿਹਰਿਨਾਮੁਧਿਆਇਆਤਿਨੀਪਾਇਅੜੇਸਰਬਸੁਖਾ॥
ਜਿਨ੍ਹਾਂ ਨੇ ਪ੍ਰਭੂ ਦਾ ਨਾਮ ਸਿਮਰਿਆ ਹੈ, ਉਹਨਾਂ ਨੂੰ ਸਾਰੇ ਸੁਖ ਮਿਲ ਗਏ ਹਨ,
Those who meditate on the Lord, Har, Har, obtain all peace and comforts.
ਸਭੁਜਨਮੁਤਿਨਾਕਾਸਫਲੁਹੈਜਿਨਹਰਿਕੇਨਾਮਕੀਮਨਿਲਾਗੀਭੁਖਾ॥
ਉਹਨਾਂ ਦਾ ਸਾਰਾ ਜੀਵਨ ਸਫਲ ਹੋਇਆ ਹੈ ਜਿਨ੍ਹਾਂ ਦੇ ਮਨ ਵਿਚ ਪ੍ਰਭੂ ਦੇ ਨਾਮ ਦੀ ਭੁੱਖ ਲੱਗੀ ਹੋਈ ਹੈ (ਭਾਵ, 'ਨਾਮ' ਜਿਨ੍ਹਾਂ ਦੀ ਜ਼ਿੰਦਗੀ ਦਾ ਆਸਰਾ ਹੋ ਜਾਂਦਾ ਹੈ)।
Fruitful is the entire life of those, who hunger for the Name of the Lord in their minds.
ਜਿਨੀਗੁਰਕੈਬਚਨਿਆਰਾਧਿਆਤਿਨਵਿਸਰਿਗਏਸਭਿਦੁਖਾ॥
ਜਿਨ੍ਹਾਂ ਨੇ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦਾ ਸਿਮਰਨ ਕੀਤਾ ਹੈ, ਉਹਨਾਂ ਦੇ ਸਾਰੇ ਦੁਖ ਦੂਰ ਹੋ ਗਏ ਹਨ।
Those who worship the Lord in adoration, through the Word of the Guru's Shabad, forget all their pains and suffering.
ਤੇਸੰਤਭਲੇਗੁਰਸਿਖਹੈਜਿਨਨਾਹੀਚਿੰਤਪਰਾਈਚੁਖਾ॥
ਉਹ ਗੁਰਸਿੱਖ ਚੰਗੇ ਸੰਤ ਹਨ ਜਿਨ੍ਹਾਂ ਨੇ (ਪ੍ਰਭੂ ਤੋਂ ਬਿਨਾ) ਹੋਰ ਕਿਸੇ ਦੀ ਰਤਾ ਭੀ ਆਸ ਨਹੀਂ ਰੱਖੀ।
Those Gursikhs are good Saints, who care for nothing other than the Lord.
ਧਨੁਧੰਨੁਤਿਨਾਕਾਗੁਰੂਹੈਜਿਸੁਅੰਮ੍ਰਿਤਫਲਹਰਿਲਾਗੇਮੁਖਾ॥੬॥
ਉਹਨਾਂ ਦਾ ਗੁਰੂ ਭੀ ਧੰਨ ਹੈ, ਭਾਗਾਂ ਵਾਲਾ ਹੈ, ਜਿਸ ਦੇ ਮੂੰਹ ਨੂੰ (ਪ੍ਰਭੂ ਦੀ ਸਿਫ਼ਤ-ਸਾਲਾਹ ਰੂਪ) ਅਮਰ ਕਰਨ ਵਾਲੇ ਫਲ ਲੱਗੇ ਹੋਏ ਹਨ (ਭਾਵ, ਜਿਸ ਦੇ ਮੂੰਹੋਂ ਪ੍ਰਭੂ ਦੀ ਵਡਿਆਈ ਦੇ ਬਚਨ ਨਿਕਲਦੇ ਹਨ) ॥੬॥
Blessed, blessed is their Guru, whose mouth tastes the Ambrosial Fruit of the Lord's Name. ||6||
ਸਲੋਕਮਃ੩॥
Shalok, Third Mahalaa:
ਕਲਿਮਹਿਜਮੁਜੰਦਾਰੁਹੈਹੁਕਮੇਕਾਰਕਮਾਇ॥
ਦੁਬਿਧਾ ਵਾਲੀ ਹਾਲਤ ਵਿਚ (ਮਨੁੱਖ ਦੇ ਸਿਰ ਉਤੇ) ਮੌਤ ਦਾ ਸਹਿਮ ਟਿਕਿਆ ਰਹਿੰਦਾ ਹੈ; (ਪਰ ਉਹ ਜਮ ਭੀ) ਪ੍ਰਭੂ ਦੇ ਹੁਕਮ ਵਿਚ ਹੀ ਕਾਰ ਕਰਦਾ ਹੈ।
In the Dark Age of Kali Yuga, the Messenger of Death is the enemy of life, but he acts according to the Lord's Command.
ਗੁਰਿਰਾਖੇਸੇਉਬਰੇਮਨਮੁਖਾਦੇਇਸਜਾਇ॥
ਜਿਨ੍ਹਾਂ ਨੂੰ ਗੁਰੂ ਨੇ ('ਕਲਿ' ਤੋਂ) ਬਚਾ ਲਿਆ ਉਹ (ਜਮ ਦੇ ਸਹਿਮ ਤੋਂ) ਬਚ ਜਾਂਦੇ ਹਨ, ਮਨ ਦੇ ਪਿਛੇ ਤੁਰਨ ਵਾਲੇ ਬੰਦਿਆਂ ਨੂੰ (ਸਹਿਮ ਦੀ) ਸਜ਼ਾ ਦੇਂਦਾ ਹੈ।
Those who are protected by the Guru are saved, while the self-willed manmukhs receive their punishment.
ਜਮਕਾਲੈਵਸਿਜਗੁਬਾਂਧਿਆਤਿਸਦਾਫਰੂਨਕੋਇ॥
ਜਗਤ (ਭਾਵ, ਪ੍ਰਭੂ ਤੋਂ ਵਿਛੁੜਿਆ ਜੀਵ) ਜਮਕਾਲ ਦੇ ਵੱਸ ਵਿਚ ਬੱਧਾ ਪਿਆ ਹੈ, ਉਸ ਦਾ ਕੋਈ ਰਾਖਾ ਨਹੀਂ ਬਣਦਾ।
The world is under the control, and in the bondage of the Messenger of Death; no one can hold him back.
ਜਿਨਿਜਮੁਕੀਤਾਸੋਸੇਵੀਐਗੁਰਮੁਖਿਦੁਖੁਨਹੋਇ॥
ਜੇ ਗੁਰੂ ਦੇ ਸਨਮੁਖ ਹੋ ਕੇ ਉਸ ਪ੍ਰਭੂ ਦੀ ਬੰਦਗੀ ਕਰੀਏ ਜਿਸ ਨੇ ਜਮ ਪੈਦਾ ਕੀਤਾ ਹੈ (ਤਾਂ ਫਿਰ ਜਮ ਦਾ) ਦੁਖ ਨਹੀਂ ਪੋਂਹਦਾ।
So serve the One who created Death; as Gurmukh, no pain shall touch you.
ਨਾਨਕਗੁਰਮੁਖਿਜਮੁਸੇਵਾਕਰੇਜਿਨਮਨਿਸਚਾਹੋਇ॥੧॥
(ਸਗੋਂ) ਹੇ ਨਾਨਕ! ਜਿਨ੍ਹਾਂ ਗੁਰਮੁਖਾਂ ਦੇ ਮਨ ਵਿਚ ਸੱਚਾ ਪ੍ਰਭੂ ਵੱਸਦਾ ਹੈ ਉਹਨਾਂ ਦੀ ਜਮ ਭੀ ਸੇਵਾ ਕਰਦਾ ਹੈ ॥੧॥
O Nanak, Death serves the Gurmukhs; the True Lord abides in their minds. ||1||
ਮਃ੩॥
Third Mahalaa:
ਏਹਾਕਾਇਆਰੋਗਿਭਰੀਬਿਨੁਸਬਦੈਦੁਖੁਹਉਮੈਰੋਗੁਨਜਾਇ॥
ਇਹ ਸਰੀਰ (ਹਉਮੈ ਦੇ) ਰੋਗ ਨਾਲ ਭਰਿਆ ਹੋਇਆ ਹੈ, ਗੁਰੂ ਦੇ ਸ਼ਬਦ ਤੋਂ ਬਿਨਾ ਹਉਮੈ ਰੋਗ-ਰੂਪ ਦੁੱਖ ਦੂਰ ਨਹੀਂ ਹੁੰਦਾ।
This body is filled with disease; without the Word of the Shabad, the pain of the disease of ego does not depart.
ਸਤਿਗੁਰੁਮਿਲੈਤਾਨਿਰਮਲਹੋਵੈਹਰਿਨਾਮੋਮੰਨਿਵਸਾਇ॥
ਜੇ ਗੁਰੂ ਮਿਲ ਪਏ ਤਾਂ ਮਨੁੱਖ ਦਾ ਮਨ ਪਵਿਤ੍ਰ ਹੋ ਜਾਂਦਾ ਹੈ (ਕਿਉਂਕਿ ਗੁਰੂ ਮਿਲਿਆਂ ਮਨੁੱਖ) ਪਰਮਾਤਮਾ ਦਾ ਨਾਮ ਮਨ ਵਿਚ ਵਸਾਂਦਾ ਹੈ।
When one meets the True Guru, then he becomes immaculately pure, and he enshrines the Lord's Name within his mind.
ਨਾਨਕਨਾਮੁਧਿਆਇਆਸੁਖਦਾਤਾਦੁਖੁਵਿਸਰਿਆਸਹਜਿਸੁਭਾਇ॥੨॥
ਹੇ ਨਾਨਕ! ਜਿਨ੍ਹਾਂ ਨੇ ਸੁਖਦਾਈ ਹਰਿ-ਨਾਮ ਸਿਮਰਿਆ ਹੈ, ਉਹਨਾਂ ਦਾ ਹਉਮੈ-ਦੁੱਖ ਸਹਿਜ ਸੁਭਾਇ ਦੂਰ ਹੋ ਜਾਂਦਾ ਹੈ ॥੨॥
O Nanak, meditating on the Naam, the Name of the Peace-Giving Lord, his pains are automatically forgotten. ||2||
ਪਉੜੀ॥
Pauree:
ਜਿਨਿਜਗਜੀਵਨੁਉਪਦੇਸਿਆਤਿਸੁਗੁਰਕਉਹਉਸਦਾਘੁਮਾਇਆ॥
ਮੈਂ ਉਸ ਗੁਰੂ ਤੋਂ ਸਦਾ ਕੁਰਬਾਨ ਹਾਂ ਜਿਸ ਨੇ ਜਗਤ-ਦਾ-ਸਹਾਰਾ-ਪ੍ਰਭੂ ਨੇੜੇ ਵਿਖਾ ਦਿੱਤਾ ਹੈ।
I am forever a sacrifice to the Guru, who has taught me about the Lord, the Life of the World.
ਤਿਸੁਗੁਰਕਉਹਉਖੰਨੀਐਜਿਨਿਮਧੁਸੂਦਨੁਹਰਿਨਾਮੁਸੁਣਾਇਆ॥
ਮੈਂ ਉਸ ਗੁਰੂ ਤੋਂ ਸਦਾ ਕੁਰਬਾਨ ਹਾਂ ਜਿਸ ਨੇ ਅਹੰਕਾਰ-ਦੈਂਤ ਨੂੰ ਮਾਰਨ ਵਾਲੇ ਪ੍ਰਭੂ ਦਾ ਨਾਮ ਸੁਣਾਇਆ ਹੈ (ਭਾਵ, ਨਾਮ ਸਿਮਰਨ ਦੀ ਸਿੱਖਿਆ ਦਿੱਤੀ ਹੈ)।
I am every bit a sacrifice to the Guru, the Lover of Nectar, who has revealed the Name of the Lord.
ਤਿਸੁਗੁਰਕਉਹਉਵਾਰਣੈਜਿਨਿਹਉਮੈਬਿਖੁਸਭੁਰੋਗੁਗਵਾਇਆ॥
ਮੈਂ ਉਸ ਗੁਰੂ ਤੋਂ ਸਦਾ ਕੁਰਬਾਨ ਹਾਂ ਜਿਸ ਨੇ ਹਉਮੈ ਰੂਪ ਜ਼ਹਿਰ ਤੇ ਹੋਰ ਸਾਰਾ (ਵਿਕਾਰਾਂ ਦਾ) ਰੋਗ ਦੂਰ ਕੀਤਾ ਹੈ।
I am a sacrifice to the Guru, who has totally cured me of the fatal disease of egotism.
ਤਿਸੁਸਤਿਗੁਰਕਉਵਡਪੁੰਨੁਹੈਜਿਨਿਅਵਗਣਕਟਿਗੁਣੀਸਮਝਾਇਆ॥
ਜਿਸ ਗੁਰੂ ਨੇ (ਜੀਵ ਦੇ) ਪਾਪ ਕੱਟ ਕੇ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦੀ ਸੋਝੀ ਪਾਈ ਹੈ, ਉਸ ਦਾ (ਜੀਵਾਂ ਉੱਤੇ) ਇਹ ਬਹੁਤ ਭਾਰਾ ਉਪਕਾਰ ਹੈ।
Glorious and great are the virtues of the Guru, who has eradicated evil, and instructed me in virtue.