ਆਪੁਛੋਡਿਸੇਵਾਕਰੀਪਿਰੁਸਚੜਾਮਿਲੈਸਹਜਿਸੁਭਾਏ॥
ਆਪਾ-ਭਾਵ ਤਿਆਗ ਕੇ ਮੈਂ ਉਹਨਾਂ ਦੀ ਸੇਵਾ ਕਰਦੀ ਹਾਂ। ਸਦਾ ਕਾਇਮ ਰਹਿਣ ਵਾਲਾ ਪ੍ਰਭੂ-ਪਤੀ ਆਤਮਕ ਅਡੋਲਤਾ ਵਿਚ ਟਿਕਿਆਂ ਪ੍ਰੇਮ ਵਿਚ ਜੁੜਿਆਂ ਹੀ ਮਿਲਦਾ ਹੈ।
Renouncing ego, I serve them; thus I meet my True Husband Lord, with intuitive ease.
ਪਿਰੁਸਚਾਮਿਲੈਆਏਸਾਚੁਕਮਾਏਸਾਚਿਸਬਦਿਧਨਰਾਤੀ॥
ਸਦਾ-ਥਿਰ ਪ੍ਰਭੂ ਆ ਕੇ ਉਸ ਜੀਵ-ਇਸਤ੍ਰੀ ਨੂੰ ਮਿਲ ਪੈਂਦਾ ਹੈ, ਜੇਹੜੀ ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਮਾਈ ਕਰਦੀ ਹੈ, ਜੇਹੜੀ ਸਦਾ-ਥਿਰ ਹਰਿ-ਨਾਮ ਵਿਚ ਜੁੜੀ ਰਹਿੰਦੀ ਹੈ, ਜੇਹੜੀ ਗੁਰੂ ਦੇ ਸ਼ਬਦ ਵਿਚ ਰੰਗੀ ਰਹਿੰਦੀ ਹੈ।
The True Husband Lord comes to meet the soul-bride who practices Truth, and is imbued with the True Word of the Shabad.
ਕਦੇਨਰਾਂਡਸਦਾਸੋਹਾਗਣਿਅੰਤਰਿਸਹਜਸਮਾਧੀ॥
ਉਹ (ਜੀਵ-ਇਸਤ੍ਰੀ) ਕਦੇ ਨਿ-ਖਸਮੀ ਨਹੀਂ ਹੁੰਦੀ ਤੇ ਸਦਾ ਸੁਹਾਗ-ਵਾਲੀ ਰਹਿੰਦੀ ਹੈ ਅਤੇ ਉਸ ਦੇ ਅੰਦਰ ਆਤਮਕ ਅਡੋਲਤਾ ਦੀ ਸਮਾਧੀ ਲੱਗੀ ਰਹਿੰਦੀ ਹੈ।
She shall never become a widow; she shall always be a happy bride. Deep within herself, she dwells in the celestial bliss of Samaadhi.
ਪਿਰੁਰਹਿਆਭਰਪੂਰੇਵੇਖੁਹਦੂਰੇਰੰਗੁਮਾਣੇਸਹਜਿਸੁਭਾਏ॥
ਹੇ ਸਖੀ! ਪ੍ਰਭੂ-ਪਤੀ ਹਰ ਥਾਂ ਮੌਜੂਦ ਹੈ, ਉਸ ਨੂੰ ਤੂੰ ਆਪਣੇ ਅੰਗ-ਸੰਗ ਵੱਸਦਾ ਵੇਖ ਫਿਰ ਆਤਮਕ ਅਡੋਲਤਾ ਵਿਚ ਆਨੰਦ ਮਾਣ।
Her Husband Lord is fully pervading everywhere; beholding Him ever-present, she enjoys His Love, with intuitive ease.
ਜਿਨੀਆਪਣਾਕੰਤੁਪਛਾਣਿਆਹਉਤਿਨਪੂਛਉਸੰਤਾਜਾਏ॥੩॥
ਹੇ ਸਖੀ! ਜਿਨ੍ਹਾਂ ਸੰਤ ਜਨਾਂ ਨੇ ਆਪਣੇ ਖਸਮ-ਪ੍ਰਭੂ ਨਾਲ ਸਾਂਝ ਪਾ ਲਈ ਹੈ, ਮੈਂ ਜਾ ਕੇ ਉਹਨਾਂ ਨੂੰ ਪੁੱਛਦੀ ਹਾਂ (ਕਿ ਪ੍ਰਭੂ ਨਾਲ ਮਿਲਾਪ ਕਿਸ ਤਰ੍ਹਾਂ ਹੋ ਸਕਦਾ ਹੈ) ॥੩॥
Those who have realized their Husband Lord - I go and ask those Saints about Him. ||3||
ਪਿਰਹੁਵਿਛੁੰਨੀਆਭੀਮਿਲਹਜੇਸਤਿਗੁਰਲਾਗਹਸਾਚੇਪਾਏ॥
ਅਸੀਂ ਜੀਵ-ਇਸਤ੍ਰੀਆਂ ਪ੍ਰਭੂ-ਪਤੀ ਤੋਂ ਵਿਛੁੜੀਆਂ ਹੋਈਆਂ ਫਿਰ ਭੀ ਉਸ ਨੂੰ ਮਿਲ ਸਕਦੀਆਂ ਹਾਂ ਜੇ ਅਸੀਂ ਸੱਚੇ ਸਤਿਗੁਰੂ ਦੀ ਚਰਨੀਂ ਲੱਗੀਏ।
The separated ones also meet with their Husband Lord, if they fall at the Feet of the True Guru.
ਸਤਿਗੁਰੁਸਦਾਦਇਆਲੁਹੈਅਵਗਣਸਬਦਿਜਲਾਏ॥
ਗੁਰੂ ਸਦਾ ਦਇਆਵਾਨ ਹੈ, ਉਹ (ਸਰਨ ਪਿਆਂ ਦੇ) ਅਵਗਣ (ਆਪਣੇ) ਸ਼ਬਦ ਵਿਚ (ਜੋੜ ਕੇ) ਸਾੜ ਦੇਂਦਾ ਹੈ।
The True Guru is forever merciful; through the Word of His Shabad, demerits are burnt away.
ਅਉਗਣਸਬਦਿਜਲਾਏਦੂਜਾਭਾਉਗਵਾਏਸਚੇਹੀਸਚਿਰਾਤੀ॥
(ਹੇ ਸਖੀ!) ਗੁਰੂ ਔਗੁਣ ਸ਼ਬਦ ਦੀ ਰਾਹੀਂ ਸਾੜ ਦੇਂਦਾ ਹੈ, ਮਾਇਆ ਦਾ ਪਿਆਰ ਦੂਰ ਕਰ ਦੇਂਦਾ ਹੈ। (ਗੁਰੂ ਦੀ ਚਰਨੀਂ ਲੱਗੀ ਹੋਈ ਜੀਵ-ਇਸਤ੍ਰੀ) ਸਦਾ-ਥਿਰ ਰਹਿਣ ਵਾਲੇ ਪਰਮਾਤਮਾ (ਦੀ ਯਾਦ) ਵਿਚ ਹੀ ਰੱਤੀ ਰਹਿੰਦੀ ਹੈ।
Burning away her demerits through the Shabad, the soul-bride eradicates her love of duality, and remains absorbed in the True, True Lord.
ਸਚੈਸਬਦਿਸਦਾਸੁਖੁਪਾਇਆਹਉਮੈਗਈਭਰਾਤੀ॥
ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਜੁੜ ਕੇ ਉਹ ਸਦਾ ਆਨੰਦ ਮਾਣਦੀ ਹੈ ਤੇ ਉਸ ਦੀ ਹਉਮੈ ਤੇ ਭਟਕਣਾ ਦੂਰ ਹੋ ਜਾਂਦੀ ਹੈ।
Through the True Shabad, everlasting peace is obtained, and egotism and doubt are dispelled.
ਪਿਰੁਨਿਰਮਾਇਲੁਸਦਾਸੁਖਦਾਤਾਨਾਨਕਸਬਦਿਮਿਲਾਏ॥
ਹੇ ਨਾਨਕ! ਪ੍ਰਭੂ-ਪਤੀ ਪਵਿਤ੍ਰ ਕਰਨ ਵਾਲਾ ਹੈ, ਸਦਾ ਸੁਖ ਦੇਣ ਵਾਲਾ ਹੈ, (ਗੁਰੂ ਆਪਣੇ) ਸ਼ਬਦ ਦੀ ਰਾਹੀਂ ਉਸ ਨਾਲ ਮਿਲਾ ਦੇਂਦਾ ਹੈ।
The Immaculate Husband Lord is forever the Giver of peace; O Nanak, through the Word of His Shabad, He is met.
ਪਿਰਹੁਵਿਛੁੰਨੀਆਭੀਮਿਲਹਜੇਸਤਿਗੁਰਲਾਗਹਸਾਚੇਪਾਏ॥੪॥੧॥
ਅਸੀਂ ਜੀਵ-ਇਸਤ੍ਰੀਆਂ ਪ੍ਰਭੂ-ਪਤੀ ਤੋਂ ਵਿਛੁੜੀਆਂ ਹੋਈਆਂ ਫਿਰ ਭੀ ਉਸ ਨੂੰ ਮਿਲ ਸਕਦੀਆਂ ਹਾਂ, ਜੇ ਅਸੀਂ ਸੱਚੇ ਸਤਿਗੁਰੂ ਦੀ ਚਰਨੀਂ ਲੱਗੀਏ ॥੪॥੧॥
The separated ones also meet with their Husband Lord, if they fall at the feet of the True Guru. ||4||1||
ਵਡਹੰਸੁਮਹਲਾ੩॥
Wadahans, Third Mahalaa:
ਸੁਣਿਅਹੁਕੰਤਮਹੇਲੀਹੋਪਿਰੁਸੇਵਿਹੁਸਬਦਿਵੀਚਾਰਿ॥
ਹੇ ਪ੍ਰਭੂ-ਪਤੀ ਦੀ ਜੀਵ-ਇਸਤ੍ਰੀਓ! (ਮੇਰੀ ਗੱਲ) ਸੁਣੋ ਤੇ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੇ ਗੁਣਾਂ ਦਾ ਵਿਚਾਰ ਕਰ ਕੇ ਪ੍ਰਭੂ-ਪਤੀ ਦੀ ਸੇਵਾ-ਭਗਤੀ ਕਰਿਆ ਕਰੋ!
Listen, O brides of the Lord: serve your Beloved Husband Lord, and contemplate the Word of His Shabad.
ਅਵਗਣਵੰਤੀਪਿਰੁਨਜਾਣਈਮੁਠੀਰੋਵੈਕੰਤਵਿਸਾਰਿ॥
ਔਗੁਣਾਂ ਨਾਲ ਭਰੀ ਹੋਈ ਜੀਵ-ਇਸਤ੍ਰੀ ਪ੍ਰਭੂ-ਪਤੀ ਨਾਲ ਡੂੰਘੀ ਸਾਂਝ ਨਹੀਂ ਪਾਂਦੀ ਤੇ ਪ੍ਰਭੂ-ਪਤੀ ਨੂੰ ਭੁਲਾ ਕੇ ਉਹ ਆਤਮਕ ਜੀਵਨ ਲੁਟਾ ਬੈਠਦੀ ਹੈ ਤੇ ਦੁਖੀ ਹੁੰਦੀ ਹੈ।
The worthless bride does not know her Husband Lord - she is deluded; forgetting her Husband Lord, she weeps and wails.
ਰੋਵੈਕੰਤਸੰਮਾਲਿਸਦਾਗੁਣਸਾਰਿਨਾਪਿਰੁਮਰੈਨਜਾਏ॥
ਪਰ ਜੇਹੜੀ ਜੀਵ-ਇਸਤ੍ਰੀ ਪਤੀ ਨੂੰ ਹਿਰਦੇ ਵਿਚ ਵਸਾ ਕੇ ਪ੍ਰਭੂ ਦੇ ਗੁਣ ਸਦਾ ਚੇਤੇ ਕਰ ਕਰ ਕੇ (ਪ੍ਰਭੂ ਦੇ ਦਰ ਤੇ ਸਦਾ) ਅਰਜ਼ੋਈਆਂ ਕਰਦੀ ਰਹਿੰਦੀ ਹੈ, ਉਸ ਦਾ ਖਸਮ (-ਪ੍ਰਭੂ) ਕਦੇ ਮਰਦਾ ਨਹੀਂ, ਉਸ ਨੂੰ ਕਦੇ ਛੱਡ ਕੇ ਨਹੀਂ ਜਾਂਦਾ।
She weeps, thinking of her Husband Lord, and she cherishes His virtues; her Husband Lord does not die, and does not leave.
ਗੁਰਮੁਖਿਜਾਤਾਸਬਦਿਪਛਾਤਾਸਾਚੈਪ੍ਰੇਮਿਸਮਾਏ॥
ਜਿਸ ਨੇ ਗੁਰੂ ਦੀ ਸਰਨ ਪੈ ਕੇ ਸ਼ਬਦ ਦੀ ਰਾਹੀਂ ਪ੍ਰਭੂ ਨਾਲ ਜਾਣ-ਪਛਾਣ ਪਾ ਕਈ ਉਹ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਪ੍ਰੇਮ ਵਿਚ ਲੀਨ ਰਹਿੰਦੀ ਹੈ।
As Gurmukh, she knows the Lord; through the Word of His Shabad, He is realized; through True Love, she merges with Him.
ਜਿਨਿਅਪਣਾਪਿਰੁਨਹੀਜਾਤਾਕਰਮਬਿਧਾਤਾਕੂੜਿਮੁਠੀਕੂੜਿਆਰੇ॥
ਜਿਸ ਜੀਵ-ਇਸਤ੍ਰੀ ਨੇ ਆਪਣੇ ਉਸ ਪ੍ਰਭੂ-ਪਤੀ ਨਾਲ ਸਾਂਝ ਨਹੀਂ ਬਣਾਈ ਜੋ ਸਭ ਜੀਵਾਂ ਨੂੰ ਉਹਨਾਂ ਦੇ ਕਰਮਾਂ ਅਨੁਸਾਰ ਪੈਦਾ ਕਰਨ ਵਾਲਾ ਹੈ, ਉਸ ਕੂੜ ਦੀ ਵਣਜਾਰਨ ਨੂੰ ਮਾਇਆ ਦਾ ਮੋਹ ਠੱਗੀ ਰੱਖਦਾ ਹੈ।
She who does not know her Husband Lord, the Architect of karma, is deluded by falsehood - she herself is false.
ਸੁਣਿਅਹੁਕੰਤਮਹੇਲੀਹੋਪਿਰੁਸੇਵਿਹੁਸਬਦਿਵੀਚਾਰੇ॥੧॥
ਹੇ ਪ੍ਰਭੂ-ਪਤੀ ਦੀ ਜੀਵ-ਇਸਤ੍ਰੀਓ! (ਮੇਰੀ ਗੱਲ) ਸੁਣੋ ਤੇ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ ਦੇ ਗੁਣਾਂ ਦਾ ਵਿਚਾਰ ਕਰ ਕੇ ਪ੍ਰਭੂ-ਪਤੀ ਦੀ ਸੇਵਾ-ਭਗਤੀ ਕਰਿਆ ਕਰੋ!॥੧॥
Listen, O brides of the Lord: serve your Beloved Husband Lord, and contemplate the Word of His Shabad. ||1||
ਸਭੁਜਗੁਆਪਿਉਪਾਇਓਨੁਆਵਣੁਜਾਣੁਸੰਸਾਰਾ॥
ਸਾਰਾ ਜਗਤ ਪਰਮਾਤਮਾ ਨੇ ਆਪ ਬਣਾਇਆ ਹੈ ਤੇ ਜਗਤ ਦਾ ਜਮਣ ਮਰਨਾ ਵੀ ਉਸ ਨੇ ਬਣਾਇਆ ਹੈ।
He Himself created the whole world; the world comes and goes.
ਮਾਇਆਮੋਹੁਖੁਆਇਅਨੁਮਰਿਜੰਮੈਵਾਰੋਵਾਰਾ॥
(ਜਗਤ) ਮਾਇਆ ਦਾ ਮੋਹ ਵਿਚ ਭੁਲਾਇਆ ਹੋਇਆ ਹੈ (ਤਾਂਹੀਏਂ) ਮੁੜ ਮੁੜ ਜੰਮਦਾ ਮਰਦਾ ਰਹਿੰਦਾ ਹੈ।
The love of Maya has ruined the world; people die, to be re-born, over and over again.
ਮਰਿਜੰਮੈਵਾਰੋਵਾਰਾਵਧਹਿਬਿਕਾਰਾਗਿਆਨਵਿਹੂਣੀਮੂਠੀ॥
(ਜਗਤ ਮਾਇਆ ਦੇ ਮੋਹ ਵਿਚ) ਮੁੜ ਮੁੜ ਜੰਮਦਾ ਮਰਦਾ ਰਹਿੰਦਾ ਹੈ ਤੇ ਇਸ ਦੇ ਵਿਕਾਰ ਵਧਦੇ ਰਹਿੰਦੇ ਹਨ ਇੰਜ ਆਤਮਕ ਜੀਵਨ ਦੀ ਸੂਝ ਤੋਂ ਸੱਖਣੀ ਦੁਨੀਆ ਲੁਟੀ ਜਾ ਰਹੀ ਹੈ।
People die to be re-born, over and over again, while their sins increase; without spiritual wisdom, they are deluded.
ਬਿਨੁਸਬਦੈਪਿਰੁਨਪਾਇਓਜਨਮੁਗਵਾਇਓਰੋਵੈਅਵਗਣਿਆਰੀਝੂਠੀ॥
ਗੁਰੂ ਦੇ ਸ਼ਬਦ ਤੋਂ ਬਿਨਾ ਜੀਵ-ਇਸਤ੍ਰੀ ਪ੍ਰਭੂ-ਪਤੀ ਦਾ ਮਿਲਾਪ ਪ੍ਰਾਪਤ ਨਹੀਂ ਕਰ ਸਕਦੀ, ਆਪਣਾ ਜਨਮ ਅਜਾਈਂ ਗਵਾ ਲੈਂਦੀ ਹੈ; ਔਗੁਣਾਂ ਨਾਲ ਭਰੀ ਹੋਈ ਤੇ ਝੂਠੇ ਮੋਹ ਵਿਚ ਫਸੀ ਹੋਈ ਦੁਖੀ ਹੁੰਦੀ ਰਹਿੰਦੀ ਹੈ।
Without the Word of the Shabad, the Husband Lord is not found; the worthless, false bride wastes her life away, weeping and wailing.
ਪਿਰੁਜਗਜੀਵਨੁਕਿਸਨੋਰੋਈਐਰੋਵੈਕੰਤੁਵਿਸਾਰੇ॥
ਪਰ, ਪ੍ਰਭੂ ਆਪ ਹੀ ਜਗਤ ਦਾ ਜੀਵਨ (-ਅਧਾਰ) ਹੈ, ਕਿਸੇ ਦੇ ਆਤਮਕ ਮੌਤ ਮਰਨ ਤੇ ਰੋਣਾ ਭੀ ਕੀਹ ਹੋਇਆ? (ਜੀਵ-ਇਸਤ੍ਰੀ) ਪ੍ਰਭੂ-ਪਤੀ ਨੂੰ ਭੁਲਾ ਕੇ ਦੁਖੀ ਹੁੰਦੀ ਰਹਿੰਦੀ ਹੈ।
He is my Beloved Husband Lord, the Life of the World - for whom should I weep? They alone weep, who forget their Husband Lord.
ਸਭੁਜਗੁਆਪਿਉਪਾਇਓਨੁਆਵਣੁਜਾਣੁਸੰਸਾਰੇ॥੨॥
ਸਾਰੇ ਜਗਤ ਨੂੰ ਪ੍ਰਭੂ ਨੇ ਆਪ ਹੀ ਪੈਦਾ ਕੀਤਾ ਹੈ, ਜਗਤ ਦਾ ਜਨਮ ਮਰਨ (ਭੀ) ਪ੍ਰਭੂ ਨੇ ਆਪ ਹੀ ਬਣਾਇਆ ਹੈ ॥੨॥
He Himself created the whole world; the world comes and goes. ||2||
ਸੋਪਿਰੁਸਚਾਸਦਹੀਸਾਚਾਹੈਨਾਓਹੁਮਰੈਨਜਾਏ॥
ਉਹ ਪ੍ਰਭੂ-ਪਤੀ ਸਦਾ ਜੀਊਂਦਾ ਹੈ, ਸਦਾ ਹੀ ਜੀਊਂਦਾ ਹੈ, ਉਹ ਨਾਹ ਮਰਦਾ ਹੈ ਨਾਹ ਜੰਮਦਾ ਹੈ।
That Husband Lord is True, forever True; He does not die, and He does not leave.
ਭੂਲੀਫਿਰੈਧਨਇਆਣੀਆਰੰਡਬੈਠੀਦੂਜੈਭਾਏ॥
ਅੰਞਾਣ ਜੀਵ-ਇਸਤ੍ਰੀ ਉਸ ਤੋਂ ਖੁੰਝੀ ਫਿਰਦੀ ਹੈ, ਮਾਇਆ ਦੇ ਮੋਹ ਵਿਚ ਫਸ ਕੇ ਪ੍ਰਭੂ ਤੋਂ ਵਿਛੁੜੀ ਰਹਿੰਦੀ ਹੈ।
The ignorant soul-bride wanders in delusion; in the love of duality, she sits like a widow.
ਰੰਡਬੈਠੀਦੂਜੈਭਾਏਮਾਇਆਮੋਹਿਦੁਖੁਪਾਏਆਵਘਟੈਤਨੁਛੀਜੈ॥
ਪ੍ਰਭੂ ਤੋਂ ਵਿਛੁੜੀ ਹੋਈ (ਜੀਵ-ਇਸਤ੍ਰੀ) ਮਾਇਆ ਦੇ ਮੋਹ ਵਿਚ ਫਸ ਕੇ ਦੁੱਖ ਸਹਿੰਦੀ ਹੈ, (ਮੋਹ ਵਿਚ) ਉਮਰ ਗੁਜ਼ਰਦੀ ਜਾਂਦੀ ਹੈ ਤੇ ਸਰੀਰ ਕਮਜ਼ੋਰ ਹੁੰਦਾ ਜਾਂਦਾ ਹੈ।
She sits like a widow, in the love of duality; through emotional attachment to Maya, she suffers in pain. She is growing old, and her body is withering away.
ਜੋਕਿਛੁਆਇਆਸਭੁਕਿਛੁਜਾਸੀਦੁਖੁਲਾਗਾਭਾਇਦੂਜੈ॥
ਜੋ ਕੁਝ ਇਥੇ ਜੰਮਿਆ ਹੈ ਉਹ ਸਭ ਕੁਝ ਨਾਸ ਹੋ ਜਾਂਦਾ ਹੈ, ਪਰ ਮਾਇਆ ਦੇ ਮੋਹ ਦੇ ਕਾਰਨ ਦੁੱਖ ਲਗਦਾ ਹੈ।
Whatever has come, all that shall pass away; through the love of duality, they suffer in pain.
ਜਮਕਾਲੁਨਸੂਝੈਮਾਇਆਜਗੁਲੂਝੈਲਬਿਲੋਭਿਚਿਤੁਲਾਏ॥
(ਜੀਵ) ਮਾਇਆ ਦੀ ਖ਼ਾਤਰ ਲੜਦਾ-ਝਗੜਦਾ ਹੈ, ਇਸ ਨੂੰ (ਸਿਰ ਉਤੇ) ਮੌਤ ਨਹੀਂ ਸੁੱਝਦੀ, ਲੱਬ ਵਿਚ ਲੋਭ ਵਿਚ ਚਿੱਤ ਲਾਈ ਰੱਖਦਾ ਹੈ।
They do not see the Messenger of Death; they long for Maya, and their consciousness is attached to greed.
ਸੋਪਿਰੁਸਾਚਾਸਦਹੀਸਾਚਾਨਾਓਹੁਮਰੈਨਜਾਏ॥੩॥
ਉਹ ਪ੍ਰਭੂ-ਪਤੀ ਸਦਾ ਜੀਊਂਦਾ ਹੈ, ਸਦਾ ਹੀ ਜੀਊਂਦਾ ਹੈ, ਉਹ ਨਾਹ ਮਰਦਾ ਹੈ ਨਾਹ ਜੰਮਦਾ ਹੈ ॥੩॥
That Husband Lord is True, forever True; He does not die, and He does not leave. ||3||
ਇਕਿਰੋਵਹਿਪਿਰਹਿਵਿਛੁੰਨੀਆਅੰਧੀਨਾਜਾਣੈਪਿਰੁਨਾਲੇ॥
ਕਈ ਜੀਵ-ਇਸਤ੍ਰੀਆਂ ਐਸੀਆਂ ਹਨ ਜੋ ਪ੍ਰਭੂ-ਪਤੀ ਤੋਂ ਵਿਛੁੜ ਕੇ ਦੁੱਖੀ ਰਹਿੰਦੀਆਂ ਹਨ। ਮਾਇਆ ਦੇ ਮੋਹ ਵਿਚ ਅੰਨ੍ਹੀ ਹੋਈ ਜੀਵ-ਇਸਤ੍ਰੀ ਇਹ ਨਹੀਂ ਸਮਝਦੀ ਕਿ ਪ੍ਰਭੂ-ਪਤੀ ਹਰ ਵੇਲੇ ਨਾਲ ਵੱਸਦਾ ਹੈ।
Some weep and wail, separated from their Husband Lord; the blind ones do not know that their Husband is with them.
ਗੁਰਪਰਸਾਦੀਸਾਚਾਪਿਰੁਮਿਲੈਅੰਤਰਿਸਦਾਸਮਾਲੇ॥
ਗੁਰੂ ਦੀ ਕਿਰਪਾ ਨਾਲ ਜੇਹੜੀ ਜੀਵ-ਇਸਤ੍ਰੀ ਪ੍ਰਭੂ-ਪਤੀ ਨੂੰ ਸਦਾ ਆਪਣੇ ਹਿਰਦੇ ਵਿਚ ਵਸਾਦੀ ਰੱਖਦੀ ਹੈ, ਉਸ ਨੂੰ ਪ੍ਰਭੂ-ਪਤੀ ਮਿਲ ਪੈਂਦਾ ਹੈ,
By Guru's Grace, they may meet with their True Husband, and cherish Him always deep within.
ਪਿਰੁਅੰਤਰਿਸਮਾਲੇਸਦਾਹੈਨਾਲੇਮਨਮੁਖਿਜਾਤਾਦੂਰੇ॥
ਐਸੀ ਜੀਵ-ਇਸਤ੍ਰੀ ਪ੍ਰਭੂ-ਪਤੀ ਨੂੰ ਸਦਾ ਆਪਣੇ ਹਿਰਦੇ ਵਿਚ ਵਸਾਈ ਰੱਖਦੀ ਹੈ ਉਸ ਨੂੰ ਪ੍ਰਭੂ ਸਦਾ ਅੰਗ-ਸੰਗ ਦਿੱਸਦਾ ਹੈ। ਪਰ, ਆਪਣੇ ਮਨ ਦੇ ਪਿੱਛੇ ਤੁਰਨ ਵਾਲੀ (ਜੀਵ-ਇਸਤ੍ਰੀ) ਪ੍ਰਭੂ ਨੂੰ ਦੂਰ ਸਮਝਦੀ ਹੈ।
She cherishes her Husband deep within herself - He is always with her; the self-willed manmukhs think that He is far away.
ਇਹੁਤਨੁਰੁਲੈਰੁਲਾਇਆਕਾਮਿਨਆਇਆਜਿਨਿਖਸਮੁਨਜਾਤਾਹਦੂਰੇ॥
ਜਿਸ ਜੀਵ-ਇਸਤ੍ਰੀ ਨੇ ਖਸਮ-ਪ੍ਰਭੂ ਨੂੰ ਅੰਗ-ਸੰਗ ਵੱਸਦਾ ਨਾਹ ਸਮਝਿਆ, ਉਸ ਦਾ ਇਹ ਸਰੀਰ (ਵਿਕਾਰਾਂ ਵਿਚ) ਰੁਲਾਇਆ ਫਿਰਦਾ ਹੈ ਤੇ ਕਿਸੇ ਕੰਮ ਨਹੀਂ ਆਉਂਦਾ।
This body rolls in the dust, and is totally useless; it does not realize the Presence of the Lord and Master.