ਗਿਆਨਮੰਗੀਹਰਿਕਥਾਚੰਗੀਹਰਿਨਾਮੁਗਤਿਮਿਤਿਜਾਣੀਆ॥
ਪਰਮਾਤਮਾ ਦੀ ਸੋਹਣੀ ਸਿਫ਼ਤ-ਸਾਲਾਹ ਕਰਦੀ ਹੈ, ਪਰਮਾਤਮਾ ਦਾ ਨਾਮ ਜਪਦੀ ਹੈ, ਜੋ ਇਹ ਸਮਝਣ ਦਾ ਜਤਨ ਕਰਦੀ ਹੈ ਕਿ ਪਰਮਾਤਮਾ ਕਿਹੋ ਜਿਹਾ ਤੇ ਕੇਡਾ ਵੱਡਾ ਹੈ।
I ask for the Lord's spiritual wisdom, and the Lord's sublime sermon; through the Name of the Lord, I have come to know His value and His state.
ਸਭੁਜਨਮੁਸਫਲਿਉਕੀਆਕਰਤੈਹਰਿਰਾਮਨਾਮਿਵਖਾਣੀਆ॥
ਕਰਤਾਰ ਨੇ ਸਾਰਾ ਜਨਮ ਸਫਲ ਕਰ ਦਿੱਤਾ ਹੈ, ਕਿਉਂਕਿ ਉਹ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦੀ ਹੈ, ਪਰਮਾਤਮਾ ਦੀ ਸਿਫ਼ਤ-ਸਾਲਾਹ ਉਚਾਰਦੀ ਰਹਿੰਦੀ ਹੈ।
The Creator has made my life totally fruitful; I chant the Name of the Lord.
ਹਰਿਰਾਮਨਾਮੁਸਲਾਹਿਹਰਿਪ੍ਰਭਹਰਿਭਗਤਿਹਰਿਜਨਮੰਗੀਆ॥
ਪਰਮਾਤਮਾ ਦੇ ਭਗਤ ਪਰਮਾਤਮਾ ਦੇ ਨਾਮ ਦੀ ਵਡਿਆਈ ਕਰ ਕੇ ਪਰਮਾਤਮਾ ਦੀ ਭਗਤੀ (ਦੀ ਦਾਤਿ) ਮੰਗਦੇ ਰਹਿੰਦੇ ਹਨ।
The Lord's humble servant begs for the Lord's Name, for the Lord's Praises, and for devotional worship of the Lord God.
ਜਨੁਕਹੈਨਾਨਕੁਸੁਣਹੁਸੰਤਹੁਹਰਿਭਗਤਿਗੋਵਿੰਦਚੰਗੀਆ॥੧॥
ਦਾਸ ਨਾਨਕ ਆਖਦਾ ਹੈ ਕਿ, ਹੇ ਸੰਤ ਜਨੋ, ਸੁਣੋ, ਪਰਮਾਤਮਾ ਦੀ ਭਗਤੀ ਚੰਗੀ ਹੈ ॥੧॥
Says servant Nanak, listen, O Saints: devotional worship of the Lord, the Lord of the Universe, is sublime and good. ||1||
ਦੇਹਕੰਚਨਜੀਨੁਸੁਵਿਨਾਰਾਮ॥
ਉਹ ਕਾਂਇਆਂ (-ਘੋੜੀ, ਮਾਨੋ,) ਸੋਨੇ ਦੀ ਹੈ,
The golden body is saddled with the saddle of gold.
ਜੜਿਹਰਿਹਰਿਨਾਮੁਰਤੰਨਾਰਾਮ॥
ਜੋ ਪਰਮਾਤਮਾ ਦਾ ਨਾਮ-ਰਤਨ ਜੜ ਕੇ ਸੋਨੇ ਦੀ ਕਾਠੀ ਪਾਂਦੀ ਹੈ।
It is adorned with the jewel of the Name of the Lord, Har, Har.
ਜੜਿਨਾਮਰਤਨੁਗੋਵਿੰਦਪਾਇਆਹਰਿਮਿਲੇਹਰਿਗੁਣਸੁਖਘਣੇ॥
ਜਿਸ ਨੇ ਪਰਮਾਤਮਾ ਦਾ ਨਾਮ-ਰਤਨ ਜੜ ਕੇ ਪਰਮਾਤਮਾ ਨੂੰ ਪਾ ਲਿਆ, ਉਸ ਨੂੰ ਸੁਖ ਹੀ ਸੁਖ ਪ੍ਰਾਪਤ ਹੋ ਗਏ।
Adorned with the jewel of the Naam, one obtains the Lord of the Universe; he meets the Lord, sings the Glorious Praises of the Lord, and obtains all sorts of comforts.
ਗੁਰਸਬਦੁਪਾਇਆਹਰਿਨਾਮੁਧਿਆਇਆਵਡਭਾਗੀਹਰਿਰੰਗਹਰਿਬਣੇ॥
ਜਿਸ ਨੇ ਗੁਰੂ ਦਾ ਸ਼ਬਦ ਹਾਸਲ ਕਰ ਲਿਆ ਤੇ ਪਰਮਾਤਮਾ ਦਾ ਨਾਮ ਸਿਮਰਨਾ ਸ਼ੁਰੂ ਕਰ ਦਿਤਾ, ਉਹ ਵੱਡੇ ਭਾਗਾਂ ਵਾਲਾ ਪ੍ਰਭੂ ਪ੍ਰੇਮ ਵਿਚ ਉਘੜ ਪਿਆ।
He obtains the Word of the Guru's Shabad, and he meditates on the Name of the Lord; by great good fortune, he assumes the color of the Lord's Love.
ਹਰਿਮਿਲੇਸੁਆਮੀਅੰਤਰਜਾਮੀਹਰਿਨਵਤਨਹਰਿਨਵਰੰਗੀਆ॥
ਇੰਜ ਉਸ ਨੂੰ ਮਾਲਕ ਤੇ ਹਰ ਦਿਲ ਦੀ ਜਾਨਣ ਵਾਲਾ ਪ੍ਰਭੂ ਮਿਲ ਜਾਂਦਾ ਹੈ ਜੋ ਸਦਾ ਹੀ ਨਵਾਂ-ਨਰੋਆ ਰਹਿਣ ਵਾਲਾ ਹੈ ਤੇ ਨਵੇਂ ਚੋਜਾਂ ਦਾ ਮਾਲਕ ਹੈ।
He meets his Lord and Master, the Inner-knower, the Searcher of hearts; His body is ever-new, and His color is ever-fresh.
ਨਾਨਕੁਵਖਾਣੈਨਾਮੁਜਾਣੈਹਰਿਨਾਮੁਹਰਿਪ੍ਰਭਮੰਗੀਆ॥੨॥
ਹੇ ਨਾਨਕ! ਇੰਜ ਉਹ ਪਰਮਾਤਮਾ ਦੇ ਨਾਮ ਨਾਲ ਡੂੰਘੀ ਸਾਂਝ ਪਾਂਦਾ ਹੈ ਤੇ ਹਰ ਵੇਲੇ ਪਰਮਾਤਮਾ ਦਾ ਨਾਮ ਮੰਗਦਾ ਹੈ ॥੨॥
Nanak chants and realizes the Naam; he begs for the Name of the Lord, the Lord God. ||2||
ਕੜੀਆਲੁਮੁਖੇਗੁਰਿਅੰਕਸੁਪਾਇਆਰਾਮ॥
ਗੁਰੂ ਨੇ ਜਿਸ ਦੀ ਕਾਂਇਆਂ-ਘੋੜੀ ਦੇ ਮੂੰਹ ਵਿਚ ਲਗਾਮ ਦੇ ਦਿੱਤੀ, ਕੁੰਡਾ ਰੱਖ ਦਿੱਤਾ,
The Guru has placed the reins in the mouth of the body-horse.
ਮਨੁਮੈਗਲੁਗੁਰਸਬਦਿਵਸਿਆਇਆਰਾਮ॥
ਉਸ ਦਾ ਮਨ-ਹਾਥੀ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਵੱਸ ਵਿਚ ਆ ਗਿਆ।
The mind-elephant is overpowered by the Word of the Guru's Shabad.
ਮਨੁਵਸਗਤਿਆਇਆਪਰਮਪਦੁਪਾਇਆਸਾਧਨਕੰਤਿਪਿਆਰੀ॥
ਜਿਸ ਦਾ ਮਨ ਵੱਸ ਵਿਚ ਆ ਗਿਆ, ਉਸ ਨੇ ਸਭ ਤੋਂ ਉੱਚਾ ਆਤਮਕ ਦਰਜਾ ਪਾ ਕਰ ਲਿਆ ਤੇ ਉਸ ਜੀਵ-ਇਸਤ੍ਰੀ ਨੂੰ ਪ੍ਰਭੂ-ਕੰਤ ਦੀ ਪਿਆਰੀ ਹੋ ਗਈ।
The bride obtains the supreme status, as her mind is brought under control; she is the beloved of her Husband Lord.
ਅੰਤਰਿਪ੍ਰੇਮੁਲਗਾਹਰਿਸੇਤੀਘਰਿਸੋਹੈਹਰਿਪ੍ਰਭਨਾਰੀ॥
ਉਸ ਦੇ ਹਿਰਦੇ ਵਿਚ ਪਰਮਾਤਮਾ ਨਾਲ ਪ੍ਰੇਮ ਪੈਦਾ ਹੋ ਗਿਆ ਤੇ ਇੰਜ ਉਹ ਜੀਵ-ਇਸਤ੍ਰੀ ਪ੍ਰਭੂ ਦੀ ਹਜ਼ੂਰੀ ਵਿਚ ਸੋਹਣੀ ਲੱਗਦੀ ਹੈ।
Deep within her inner self, she is in love with her Lord; in His home, she is beautiful - she is the bride of her Lord God.
ਹਰਿਰੰਗਿਰਾਤੀਸਹਜੇਮਾਤੀਹਰਿਪ੍ਰਭੁਹਰਿਹਰਿਪਾਇਆ॥
ਜੇਹੜੀ ਜੀਵ-ਇਸਤ੍ਰੀ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੀ ਜਾਂਦੀ ਹੈ, ਜੋ ਆਤਮਕ ਅਡੋਲਤਾ ਵਿਚ ਮਸਤ ਰਹਿੰਦੀ ਹੈ ਤੇ ਪਰਮਾਤਮਾ ਦਾ ਮਿਲਾਪ ਪ੍ਰਾਪਤ ਕਰ ਲੈਂਦੀ ਹੈ।
Imbued with the Lord's Love, she is intuitively absorbed in bliss; she obtains the Lord God, Har, Har.
ਨਾਨਕਜਨੁਹਰਿਦਾਸੁਕਹਤੁਹੈਵਡਭਾਗੀਹਰਿਹਰਿਧਿਆਇਆ॥੩॥
ਹੇ ਨਾਨਕ-ਦਾਸ! ਹਰੀ ਦੇ ਸੇਵਕ ਵੱਡੇ ਭਾਗਾਂ ਵਾਲੇ ਜੀਵ ਹੀ ਪਰਮਾਤਮਾ ਦਾ ਨਾਮ ਸਿਮਰਦੇ ਹਨ ॥੩॥
Servant Nanak, the Lord's slave, says that only the very fortunate meditate on the Lord, Har, Har. ||3||
ਦੇਹਘੋੜੀਜੀਜਿਤੁਹਰਿਪਾਇਆਰਾਮ॥
ਹੇ ਭਾਈ! ਜਿਸ ਕਾਂਇਆਂ-ਘੋੜੀ ਨੇ ਪਰਮਾਤਮਾ ਦਾ ਮਿਲਾਪ ਹਾਸਲ ਕਰ ਲਿਆ,
The body is the horse, upon which one rides to the Lord.
ਮਿਲਿਸਤਿਗੁਰਜੀਮੰਗਲੁਗਾਇਆਰਾਮ॥
ਉਹ ਗੁਰੂ ਨੂੰ ਮਿਲ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਂਦੀ ਰਹਿੰਦੀ ਹੈ।
Meeting with the True Guru, one sings the songs of joy.
ਹਰਿਗਾਇਮੰਗਲੁਰਾਮਨਾਮਾਹਰਿਸੇਵਸੇਵਕਸੇਵਕੀ॥
ਜੋ ਸੇਵਕ-ਭਾਵ ਨਾਲ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾ ਕੇ ਪਰਮਾਤਮਾ ਦੀ ਸੇਵਾ ਭਗਤੀ ਕਰਦਾ ਹੈ,
Sing the songs of joy to the Lord, serve the Name of the Lord, and become the servant of His servants.
ਪ੍ਰਭਜਾਇਪਾਵੈਰੰਗਮਹਲੀਹਰਿਰੰਗੁਮਾਣੈਰੰਗਕੀ॥
ਉਹ ਪਰਮਾਤਮਾ ਦੀ ਆਨੰਦ-ਭਰੀ ਹਜ਼ੂਰੀ ਵਿਚ ਜਾ ਪਹੁੰਚਦਾ ਹੈ ਅਤੇ ਪਰਮਾਤਮਾ ਦੇ ਮਿਲਾਪ ਦਾ ਆਨੰਦ ਮਾਣਦਾ ਹੈ।
You shall go and enter the Mansion of the Beloved Lord's Presence, and lovingly enjoy His Love.
ਗੁਣਰਾਮਗਾਏਮਨਿਸੁਭਾਏਹਰਿਗੁਰਮਤੀਮਨਿਧਿਆਇਆ॥
ਜੋ ਪ੍ਰੇਮ ਨਾਲ ਆਪਣੇ ਮਨ ਵਿਚ ਪਰਮਾਤਮਾ ਦੇ ਗੁਣ ਗਾਂਦਾ ਹੈ ਤੇ ਗੁਰੂ ਦੀ ਮੱਤ ਉਤੇ ਤੁਰ ਕੇ ਮਨ ਵਿਚ ਪਰਮਾਤਮਾ ਦਾ ਧਿਆਨ ਧਰਦਾ ਹੈ।
I sing the Glorious Praises of the Lord, so pleasing to my mind; following the Guru's Teachings, I meditate on the Lord within my mind.
ਜਨਨਾਨਕਹਰਿਕਿਰਪਾਧਾਰੀਦੇਹਘੋੜੀਚੜਿਹਰਿਪਾਇਆ॥੪॥੨॥੬॥
ਹੇ ਨਾਨਕ-ਦਾਸ! ਉਸ ਉਤੇ ਪਰਮਾਤਮਾ ਕਿਰਪਾ ਕਰਦਾ ਹੈ ਤੇ ਉਹ ਆਪਣੀ ਕਾਂਇਆਂ-ਘੋੜੀ ਉਤੇ ਚੜ੍ਹ ਕੇ ਪਰਮਾਤਮਾ ਨੂੰ ਮਿਲ ਪੈਂਦਾ ਹੈ ॥੪॥੨॥੬॥
The Lord has showered His Mercy upon servant Nanak; mounting the body-horse, he has found the Lord. ||4||2||6||
ਰਾਗੁਵਡਹੰਸੁਮਹਲਾ੫ਛੰਤਘਰੁ੪॥
ਰਾਗ ਵਡਹੰਸ, ਘਰ ੪ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਛੰਤ'।
Raag Wadahans, Fifth Mahalaa, Chhant, Fourth House:
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ਗੁਰਮਿਲਿਲਧਾਜੀਰਾਮੁਪਿਆਰਾਰਾਮ॥
ਹੇ ਜੀ! ਗੁਰੂ ਨੂੰ ਮਿਲ ਕੇ ਉਸ ਨੂੰ ਪਿਆਰਾ ਪ੍ਰਭੂ ਲੱਭਦਾ ਹੈ,
Meeting with the Guru, I have found my Beloved Lord God.
ਇਹੁਤਨੁਮਨੁਦਿਤੜਾਵਾਰੋਵਾਰਾਰਾਮ॥
ਜੋ ਆਪਣਾ ਇਹ ਸਰੀਰ ਤੇ ਇਹ ਮਨ (ਗੁਰੂ ਦੇ) ਹਵਾਲੇ ਕਰਦਾ ਹੈ।
I have made this body and mind a sacrifice, a sacrificial offering to my Lord.
ਤਨੁਮਨੁਦਿਤਾਭਵਜਲੁਜਿਤਾਚੂਕੀਕਾਂਣਿਜਮਾਣੀ॥
ਜੋ ਆਪਣਾ ਤਨ ਮਨ ਗੁਰੂ ਦੇ ਹਵਾਲੇ ਕਰਦਾ ਹੈ, ਉਹ ਸੰਸਾਰ-ਸਮੁੰਦਰ ਨੂੰ ਜਿੱਤ ਲੈਂਦਾ ਹੈ, ਉਸ ਦੀ ਜਮਾਂ ਦੀ ਮੁਥਾਜੀ ਮੁੱਕ ਜਾਂਦੀ ਹੈ।
Dedicating my body and mind, I have crossed over the terrifying world-ocean, and shaken off the fear of death.
ਅਸਥਿਰੁਥੀਆਅੰਮ੍ਰਿਤੁਪੀਆਰਹਿਆਆਵਣਜਾਣੀ॥
ਤੇ ਉਹ (ਗੁਰੂ ਦਾ ਦਿਤਾ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀ ਕੇ ਅਡੋਲ-ਚਿੱਤ ਹੋ ਜਾਂਦਾ ਹੈ ਤੇ ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ।
Drinking in the Ambrosial Nectar, I have become immortal; my comings and goings have ceased.
ਸੋਘਰੁਲਧਾਸਹਜਿਸਮਧਾਹਰਿਕਾਨਾਮੁਅਧਾਰਾ॥
ਉਸ ਨੂੰ ਘਰ (ਪ੍ਰਭੂ ਦੇ ਚਰਨਾਂ ਵਿਚ) ਟਿਕਾਣਾ ਮਿਲ ਜਾਂਦਾ ਹੈ, ਉਹ ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ ਤੇ ਪਰਮਾਤਮਾ ਦਾ ਨਾਮ ਉਸ ਦਾ ਆਸਰਾ ਬਣ ਜਾਂਦਾ ਹੈ।
I have found that home, of celestial Samaadhi; the Name of the Lord is my only Support.
ਕਹੁਨਾਨਕਸੁਖਿਮਾਣੇਰਲੀਆਂਗੁਰਪੂਰੇਕੰਉਨਮਸਕਾਰਾ॥੧॥
ਨਾਨਕ ਆਖਦਾ ਹੈ- ਉਹ ਮਨੁੱਖ ਸੁਖ ਵਿਚ ਰਹਿ ਕੇ ਆਤਮਕ ਖ਼ੁਸ਼ੀਆਂ ਮਾਣਦਾ ਹੈ ਜੋ ਪੂਰੇ ਗੁਰੂ ਨੂੰ (ਸਦਾ) ਨਮਸਕਾਰ ਕਰਦਾ ਹੈ ॥੧॥
Says Nanak, I enjoy peace and pleasure; I bow in reverence to the Perfect Guru. ||1||
ਸੁਣਿਸਜਣਜੀਮੈਡੜੇਮੀਤਾਰਾਮ॥
ਹੇ ਮੇਰੇ ਸੱਜਣ! ਹੇ ਮੇਰੇ ਮਿੱਤਰ! ਸੁਣ!
Listen, O my friend and companion
ਗੁਰਿਮੰਤ੍ਰੁਸਬਦੁਸਚੁਦੀਤਾਰਾਮ॥
ਗੁਰੂ ਨੇ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲਾ ਸ਼ਬਦ-ਮੰਤ੍ਰ ਦਿੱਤਾ ਹੈ।
- the Guru has given the Mantra of the Shabad, the True Word of God.
ਸਚੁਸਬਦੁਧਿਆਇਆਮੰਗਲੁਗਾਇਆਚੂਕੇਮਨਹੁਅਦੇਸਾ॥
ਜਿਸ ਨੇ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੇ ਸ਼ਬਦ ਨੂੰ ਸਦਾ ਹਿਰਦੇ ਵਿਚ ਵਸਾਇਆ ਹੈ ਤੇ ਜੋ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ (ਸਦਾ) ਗਾਂਦਾ ਹੈ, ਉਸ ਦੇ ਮਨ ਤੋਂ ਚਿੰਤਾ-ਫ਼ਿਕਰ ਲਹਿ ਜਾਂਦੇ ਹਨ।
Meditating on this True Shabad, I sing the songs of joy, and my mind is rid of anxiety.
ਸੋਪ੍ਰਭੁਪਾਇਆਕਤਹਿਨਜਾਇਆਸਦਾਸਦਾਸੰਗਿਬੈਸਾ॥
ਇੰਜ ਉਹ ਪਰਮਾਤਮਾ ਦਾ ਮਿਲਾਪ ਹਾਸਲ ਕਰ ਲੈਂਦਾ ਹੈ, ਤੇ ਉਹ ਕਿਸੇ ਹੋਰ ਥਾਂ ਨਹੀਂ ਭਟਕਦਾ ਤੇ ਸਦਾ ਹੀ ਪ੍ਰਭੂ-ਚਰਨਾਂ ਵਿਚ ਲੀਨ ਰਹਿੰਦਾ ਹੈ।
I have found God, who never leaves; forever and ever, He sits with me.
ਪ੍ਰਭਜੀਭਾਣਾਸਚਾਮਾਣਾਪ੍ਰਭਿਹਰਿਧਨੁਸਹਜੇਦੀਤਾ॥
ਏਸੇ ਮਨੁੱਖ ਨੂੰ ਪ੍ਰਭੂ ਪਿਆਰਾ ਲੱਗਦਾ ਹੈ, ਸਦਾ-ਥਿਰ ਪ੍ਰਭੂ ਦਾ ਹੀ ਉਸ ਨੂੰ ਮਾਣ-ਆਸਰਾ ਰਹਿੰਦਾ ਹੈ, ਤੇ ਪਰਮਾਤਮਾ ਉਸ ਨੂੰ ਆਤਮਕ ਅਡੋਲਤਾ ਵਿਚ ਟਿਕਾਣ ਵਾਲਾ ਨਾਮ-ਧਨ ਬਖ਼ਸ਼ਦਾ ਹੈ।
One who is pleasing to God receives true honor. The Lord God blesses him with wealth.