GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 572
Display Settings
ਗਿਰੰਤੰਤਬੀਰੰ
ਸੂਰਮੇ ਡਿਗ ਰਹੇ ਹਨ।
ਭਜੰਤੰਤਭੀਰੰ॥੨੦੬॥
ਡਰਪੋਕ ਭਜ ਰਹੇ ਹਨ ॥੨੦੬॥
The directions have disappeared by the discharge of arrows, the warriors are falling and the cowards are running away.206.
ਨਚੰਤੰਤਈਸੰ
ਸ਼ਿਵ ਨਚ ਰਿਹਾ ਹੈ।
ਪੁਅੰਤੰਤਸੀਸੰ
ਮੁੰਡਾਂ ਨੂੰ ਪਰੋ ਰਿਹਾ ਹੈ।
ਬਜੰਤੰਤਡਉਰੂ
ਡੌਰੂ ਵਜਾਉਂਦਾ ਹੈ।
ਭ੍ਰਮੰਤੰਤਭਉਰੂ॥੨੦੭॥
ਭਿਆਨਕ ਸ਼ਕਲ ਵਿਚ ਘੁੰਮ ਰਿਹਾ ਹੈ ॥੨੦੭॥
Shiva while dancing and playing his tabor is roaming and wearing the rosaries of skulls.207.
ਨਚੰਤੰਤਬਾਲੰ
ਅਪੱਛਰਾਵਾਂ ਨਚ ਰਹੀਆਂ ਹਨ।
ਤੁਟੰਤੰਤਤਾਲੰ
(ਉਨ੍ਹਾਂ ਦੇ) ਤਾਲ ਟੁੱਟ ਰਹੇ ਹਨ।
ਮਚੰਤੰਤਵੀਰੰ
ਸੂਰਮੇ (ਚਾਉ ਨਾਲ) ਮਚ ਰਹੇ ਹਨ।
ਭਜੰਤੰਤਭੀਰੰ॥੨੦੮॥
ਕਾਇਰ ਭਜ ਰਹੇ ਹਨ ॥੨੦੮॥
The heavenly damsels are dancing and with the dreadful fighting by warriors and running away by the cowards, there is a break in the tune.208.
ਲਗੰਤੰਤਬਾਣੰ
ਬਾਣ ਲਗ ਰਹੇ ਹਨ।
ਢਹੰਤੰਤਜੁਆਣੰ
ਜੁਆਨ ਡਿਗ ਰਹੇ ਹਨ।
ਕਟੰਤੰਤਅਧੰ
(ਸੂਰਮੇ) ਅੱਧ ਵਿਚ ਕਟੇ ਜਾ ਰਹੇ ਹਨ।
ਭਟੰਤੰਤਬਧੰ॥੨੦੯॥
ਯੋਧੇ ਮਾਰੇ ਜਾ ਰਹੇ ਹਨ ॥੨੦੯॥
The warriors fall on being struck by the arrows and the headless trunks of the warriors are being chopped through the middle.209.
ਖਹੰਤੰਤਖੂਨੀ
ਖ਼ੂਨਖਾਰ (ਯੋਧੇ ਆਪਸ ਵਿਚ) ਖਹਿੰਦੇ ਹਨ।
ਚੜੇਚਉਪਦੂਨੀ
(ਉਨ੍ਹਾਂ ਦੇ ਮਨ ਵਿਚ) ਦੂਣਾ ਚਾਉ ਚੜ੍ਹਿਆ ਹੋਇਆ ਹੈ।
ਬਹੰਤੰਤਅਤ੍ਰੰ
ਅਸਤ੍ਰ ਚਲ ਰਹੇ ਹਨ।
ਕਟੰਤੰਤਛਤ੍ਰੰ॥੨੧੦॥
ਛਤ੍ਰ ਕਟੇ ਜਾ ਰਹੇ ਹਨ ॥੨੧੦॥
The blood-spilling warriors are fighting with double zeal and with the blows of the arms, the canopies of the warriors being cut down, are falling.210.
ਬਹੰਤੰਤਪਤ੍ਰੀ
ਖੰਭਾਂ ਵਾਲੇ ਤੀਰ ਚਲਦੇ ਹਨ।
ਜੁਝੰਤੰਤਅਤ੍ਰੀ
ਅਸਤ੍ਰਾਂ (ਵਾਲੇ ਯੋਧੇ) ਜੂਝ ਰਹੇ ਹਨ।
ਹਿਣੰਕੰਤਤਾਜੀ
ਘੋੜੇ ਹਿਣਕ ਰਹੇ ਹਨ।
ਕਣੰਛੰਤਗਾਜੀ॥੨੧੧॥
ਸੂਰਮੇ ਗੱਜਦੇ ਹਨ ॥੨੧੧॥
The tips of the striking arms are piercing the bodies, the horses are neighing and the warriors are thundering.211.
ਤੁਟੰਤੰਤਚਰਮੰ
ਢਾਲਾਂ ('ਚਰਮੰ') ਟੁੱਟ ਰਹੀਆਂ ਹਨ।
ਕਟੰਤੰਤਬਰਮੰ
ਕਵਚ ਕਟੇ ਜਾ ਰਹੇ ਹਨ।
ਗਿਰੰਤੰਤਭੂਮੀ
(ਲੜਦੇ ਹੋਏ ਯੋਧੇ) ਭੂਮੀ ਉਤੇ ਡਿਗ ਰਹੇ ਹਨ
ਉਠੰਤੰਤਘੂਮੀ॥੨੧੨॥
ਅਤੇ ਘੁੰਮੇਰੀ ਖਾ ਕੇ ਉਠ ਰਹੇ ਹਨ ॥੨੧੨॥
The shields and the armours are being cut, the warriors are falling on the earth and getting up while swinging.212.
ਰਟੰਤੰਤਪਾਨੰ
(ਬਾਰ ਬਾਰ) ਪਾਣੀ ਮੰਗਦੇ ਹਨ।
ਕਟੰਤੰਤਜੁਆਨੰ
ਸੂਰਮੇ ਕਟੇ ਜਾ ਰਹੇ ਹਨ।
ਉਡੰਤੰਤਏਕੰ
ਇਕ (ਤੀਰ) ਉਡਦੇ (ਅਰਥਾਤ ਛੁਟਦੇ ਹਨ)
ਗਡੰਤੰਤਨੇਕੰ॥੨੧੩॥
ਅਤੇ ਅਨੇਕਾਂ (ਦੇ ਸ਼ਰੀਰ ਵਿਚ) ਗਡੇ ਜਾਂਦੇ ਹਨ ॥੨੧੩॥
The hands have fought with hands, the young soldiers being chopped and the arrows, flying numerously are being planted in the bodies.213.
ਅਨੂਪਨਿਰਾਜਛੰਦ
ਅਨੂਪ ਨਿਰਾਜ ਛੰਦ:
ANOOP NIRAAJ STANZA
ਅਨੂਪਰੂਪਦਿਖਕੈਸੁਕ੍ਰਧੁਜੋਧਣੰਬਰੰ
(ਜਿਨ੍ਹਾਂ ਦੇ) ਰੂਪ ਬਹੁਤ ਸੁੰਦਰ ਦਿਖਦੇ ਹਨ, ਉਹ ਬਲਵਾਨ (ਜਵਾਨ) ਕ੍ਰੋਧਵਾਨ ਹੋ ਕੇ
ਸਨਧਬਧਉਦਿਤੰਸੁਕੋਪਓਪਦੇਨਰੰ
ਹਥਿਆਰ ਸਜਾ ਕੇ, ਕ੍ਰੋਧ ਨੂੰ ਪ੍ਰਗਟ ਕਰਦੇ ਹਨ।
Seeing the unique beauty, the warriors are getting infuriated and wearing their weapons are reaching in the war-arena
ਚਹੰਤਜੈਤਪਤ੍ਰਣੰਕਰੰਤਘਾਵਦੁਧਰੰ
(ਉਹ) ਵਿਜੈ ਪੱਤਰ ਚਾਹੁੰਦੇ ਹਨ ਅਤੇ ਡੂੰਘੇ ਘਾਉ ਕਰਦੇ ਹਨ।
ਤੁਟੰਤਅਸਤ੍ਰਸਸਤ੍ਰਣੋਲਸੰਤਉਜਲੋਫਲੰ॥੨੧੪॥
ਅਸਤ੍ਰ ਅਤੇ ਸ਼ਸਤ੍ਰ ਟੁੱਟ ਰਹੇ ਹਨ ਅਤੇ (ਤੀਰਾਂ ਦੇ) ਸਫ਼ੈਦ ਫਲ ਲਿਸ਼ਕ ਰਹੇ ਹਨ ॥੨੧੪॥
The warriors are inflicting wounds from both the sides and are hoping to get the declaration of victory, with the breakage of weapons, their bright tips are being seen.214.
ਉਠੰਤਭਉਰਭੂਰਣੋਕਢੰਤਭੈਕਰੀਸੁਰੰ
ਭੂਤ, ਪ੍ਰੇਤ (ਆਦਿ ਡਰਾਉਣੀਆਂ ਸ਼ਕਲਾਂ ਵਾਲੇ ਜੀਵ) ਉਠਦੇ ਹਨ ਅਤੇ ਭੈਦਾਇਕ ਆਵਾਜ਼ਾਂ ਕਢਦੇ ਹਨ।
ਭਜੰਤਭੀਰਭੈਕਰੰਬਜੰਤਬੀਰਸੁਪ੍ਰਭੰ
ਡਰਪੋਕ ਲੋਗ ਡਰ ਕੇ ਭਜ ਰਹੇ ਹਨ ਅਤੇ ਪ੍ਰਭਾਵਸ਼ਾਲੀ ਸੂਰਮੇ ਗਰਜ ਰਹੇ ਹਨ।
The warriors rotating while roaming, are raising dreadful sounds, seeing the glory of the warriors, the cowards are running away
ਤੁਟੰਤਤਾਲਤਥਿਯੰਨਚੰਤਈਸ੍ਰਣੋਰਣੰ
ਤਤਥਈ ਕਰ ਕੇ ਤਾਲ ਟੁੱਟਦੇ ਹਨ ਅਤੇ ਰਣ-ਭੂਮੀ ਵਿਚ ਸ਼ਿਵ ਨਚ ਰਿਹਾ ਹੈ।
ਖਹੰਤਖਤ੍ਰਿਣੋਖਗੰਨਿਨਦਿਗਦਿਘੁੰਘਰੰ॥੨੧੫॥
ਛਤ੍ਰੀਆਂ ਦੀਆਂ ਤਲਵਾਰਾਂ ਖੜਕ ਰਹੀਆਂ ਹਨ ਅਤੇ ਗਦਾਵਾਂ ਨਾਲ ਬੰਨ੍ਹੇ ਘੁੰਘਰੂਆਂ ਦੇ (ਇਕ-ਸੁਰ) ਧੁਨੀ ਨਿਕਲ ਰਹੀ ਹੈ ॥੨੧੫॥
Shiva is engaged in Tandava dance and the daggers are colliding with one another producing various types of sounds.215.
ਭਜੰਤਆਸੁਰੀਸੁਤੰਉਠੰਤਭੈਕਰੀਧੁਣੰ
ਭਿਆਨਕ ਧੁਨ ਦੇ ਉਠਣ ਨਾਲ ਦੈਂਤਾਂ ਦੇ ਪੁੱਤਰ ਭਜ ਰਹੇ ਹਨ।
ਚਲੰਤਤੀਛਣੋਸਰੰਸਿਲੇਣਉਜਲੀਕ੍ਰਿਤੰ
ਤਿਖੇ ਤੀਰ ਚਲ ਰਹੇ ਹਨ ਅਤੇ ਉਨ੍ਹਾਂ ਦੇ ਚਿੱਟੇ ਕੀਤੇ ਹੋਏ ਫਲ ਚਮਕਦੇ ਹਨ।
The sons of the demons, getting, frightened are running away and the sharp arrows are being discharged on them
ਨਚੰਤਰੰਗਿਜੋਗਣੰਚਚਕਿਚਉਦਣੋਦਿਸੰ
ਰਣ-ਭੂਮੀ ਵਿਚ ਜੋਗਣਾਂ ਨਚ ਰਹੀਆਂ ਹਨ ਅਤੇ ਚੌਦਾਂ ਦਿਸ਼ਾਵਾਂ ਵਿਚ ਚਮਕਾਰਾ ਪੈ ਰਿਹਾ ਹੈ।
ਕਪੰਤਕੁੰਦਨੋਗਿਰੰਤ੍ਰਸੰਤਸਰਬਤੋਦਿਸੰ॥੨੧੬॥
ਸਾਰੀਆਂ ਦਿਸ਼ਾਵਾਂ ਡਰ ਰਹੀਆਂ ਹਨ ਅਤੇ ਸੁਮੇਰ ਪਰਬਤ ('ਕੁੰਦਨੋ ਗਿਰੰ') ਕੰਬ ਰਿਹਾ ਹੈ ॥੨੧੬॥
The Yoginis are dancing in the fourteen directions and the Sumeru mountain are trembling.216.
ਨਚੰਤਬੀਰਬਾਵਰੰਖਹੰਤਬਾਹਣੀਧੁਜੰ
ਬਵੰਜਾ ਬੀਰ ਨਚ ਰਹੇ ਹਨ ਅਤੇ ਸੈਨਾ ਦੀਆਂ ਧੁਜਾਵਾਂ (ਝੰਡੇ) ਆਪਸ ਵਿਚ ਖਹਿ ਰਹੀਆਂ ਹਨ।
ਬਰੰਤਅਛ੍ਰਣੋਭਟੰਪ੍ਰਬੀਨਚੀਨਸੁਪ੍ਰਭੰ
ਪ੍ਰਤਾਪੀ ਅਤੇ ਪ੍ਰਬੀਨ ਯੋਧਿਆਂ ਨੂੰ ਅਪੱਛਰਾਵਾਂ ਚੁਣ ਚੁਣ ਕੇ ਵਰ ਰਹੀਆਂ ਹਨ।
All the warriors of Shiva are dancing and the heavenly damsels, after recognizing the fierce fighters are wedding them
ਬਕੰਤਡਉਰਡਾਮਰੀਅਨੰਤਤੰਤ੍ਰਣੋਰਿਸੰ
ਡਾਇਣਾਂ ਅਤੇ ਚੁੜੇਲਾਂ ਕ੍ਰੋਧਵਾਨ ਹੋ ਕੇ ਅਨੰਤ ਤੰਤ੍ਰ ਮੰਤ੍ਰ ਬੋਲ ਰਹੀਆਂ ਹਨ।
ਹਸੰਤਜਛਗੰਧ੍ਰਬੰਪਿਸਾਚਭੂਤਪ੍ਰੇਤਨੰ॥੨੧੭॥
ਯਕਸ਼, ਗੰਧਰਬ, ਪਿਸ਼ਾਚ, ਭੂਤ ਅਤੇ ਪ੍ਰੇਤ ਹਸ ਰਹੇ ਹਨ ॥੨੧੭॥
The witches in their fury are shouting and the yaskshas, gandharvas, imps, ghosts, fiends etc. are laughing.217.
ਭਰੰਤਚੁਚਚਾਵਡੀਭਛੰਤਫਿਕ੍ਰਣੀਤਨੰ
ਗਿਰਝਾਂ (ਮਾਸ ਨਾਲ ਆਪਣੀਆਂ) ਚੁੰਜਾਂ ਭਰ ਰਹੀਆਂ ਹਨ ਅਤੇ ਗਿਦੜੀਆਂ ਲਾਸ਼ਾਂ ('ਤਨੰ') ਨੂੰ ਖਾਂਦੀਆਂ ਹਨ।