ਨਾਮਨੀਆਰੁਨਚੂੜੀਆਨਾਸੇਵੰਗੁੜੀਆਹਾ॥
ਕਿਉਂਕਿ ਨਾਹ ਇਹਨਾਂ ਬਾਹਾਂ ਨੂੰ ਸਜਾਣ ਵਾਲਾ ਮਨਿਆਰ ਹੀ ਤੇਰਾ ਕੁਝ ਸਵਾਰ ਸਕਿਆ, ਨਾਹ ਹੀ ਉਸ ਦੀਆਂ ਦਿੱਤੀਆਂ ਚੂੜੀਆਂ ਤੇ ਵੰਗਾਂ ਕਿਸੇ ਕੰਮ ਆਈਆਂ।
You don't have the bracelets of gold, nor the good crystal jewelry; you haven't dealt with the true jeweller.
ਜੋਸਹਕੰਠਿਨਲਗੀਆਜਲਨੁਸਿਬਾਹੜੀਆਹਾ॥
ਸੜ ਜਾਣ ਉਹ (ਸਜਾਈਆਂ) ਬਾਹਾਂ ਜੋ ਖਸਮ ਦੇ ਗਲ ਨਾਹ ਲੱਗ ਸਕੀਆਂ।
Those arms, which do not embrace the neck of the Husband Lord, burn in anguish.
ਸਭਿਸਹੀਆਸਹੁਰਾਵਣਿਗਈਆਹਉਦਾਧੀਕੈਦਰਿਜਾਵਾ॥
ਸਾਰੀਆਂ ਸਹੇਲੀਆਂ (ਤਾਂ) ਪ੍ਰਭੂ-ਪਤੀ ਨੂੰ ਪ੍ਰਸੰਨ ਕਰਨ ਦੇ ਜਤਨ ਕਰ ਰਹੀਆਂ ਹਨ ਤੇ ਮੈਂ ਸੜੇ ਕਰਮਾਂ ਵਾਲੀ ਕਿਸ ਦੇ ਦਰ ਤੇ ਜਾਵਾਂ?
All my companions have gone to enjoy their Husband Lord; which door should I, the wretched one, go to?
ਅੰਮਾਲੀਹਉਖਰੀਸੁਚਜੀਤੈਸਹਏਕਿਨਭਾਵਾ॥
ਹੇ ਸਖੀ! ਮੈਂ ਆਪਣੇ ਵਲੋਂ ਤਾਂ ਬੜੀ ਚੰਗੀ ਕਰਤੂਤ ਵਾਲੀ ਬਣੀ ਬੈਠੀ ਹਾਂ, ਪਰ, ਪ੍ਰਭੂ ਪਤੀ ਨੂੰ ਮੇਰਾ ਇੱਕ ਭੀ ਗੁਣ ਪਸੰਦ ਨਹੀਂ ਆਇਆ।
O friend, I may look very attractive, but I am not pleasing to my Husband Lord at all.
ਮਾਠਿਗੁੰਦਾੲਂੀਪਟੀਆਭਰੀਐਮਾਗਸੰਧੂਰੇ॥
ਮੈਂ ਸਵਾਰ ਸਵਾਰ ਕੇ ਪੱਟੀਆਂ ਗੁੰਦਾਂਦੀ ਹਾਂ, ਮੇਰੀਆਂ ਪੱਟੀਆਂ ਦੇ ਚੀਰ ਵਿਚ ਸੰਧੂਰ ਭੀ ਭਰਿਆ ਜਾਂਦਾ ਹੈ,
I have woven my hair into lovely braids, and saturated their partings with vermillion;
ਅਗੈਗਈਨਮੰਨੀਆਮਰਉਵਿਸੂਰਿਵਿਸੂਰੇ॥
ਪਰ ਤੇਰੀ ਹਜ਼ੂਰੀ ਵਿਚ ਮੈਂ ਫਿਰ ਭੀ ਪ੍ਰਵਾਨ ਨਹੀਂ ਹੋ ਰਹੀ, (ਇਸ ਵਾਸਤੇ) ਝੂਰ ਝੂਰ ਕੇ ਮਰ ਰਹੀ ਹਾਂ।
but when I go before Him, I am not accepted, and I die, suffering in anguish.
ਮੈਰੋਵੰਦੀਸਭੁਜਗੁਰੁਨਾਰੁੰਨੜੇਵਣਹੁਪੰਖੇਰੂ॥
ਮੈਂ ਇਤਨੀ ਦੁਖੀ ਹੋ ਰਹੀ ਹਾਂ (ਕਿ) ਸਾਰਾ ਜਗਤ ਮੇਰੇ ਉਤੇ ਤਰਸ ਕਰ ਰਿਹਾ ਹੈ, ਜੰਗਲ ਦੇ ਪੰਛੀ ਭੀ ਮੇਰੇ ਤੇ ਤਰਸ ਕਰ ਰਹੇ ਹਨ।
I weep; the whole world weeps; even the birds of the forest weep with me.
ਇਕੁਨਰੁਨਾਮੇਰੇਤਨਕਾਬਿਰਹਾਜਿਨਿਹਉਪਿਰਹੁਵਿਛੋੜੀ॥
ਸਿਰਫ਼ ਇਹ ਮੇਰੇ ਅੰਦਰਲਾ ਵਿਛੋੜਾ ਹੀ ਹੈ ਜੋ ਤਰਸ ਨਹੀਂ ਕਰਦਾ, ਇਸੇ ਨੇ ਮੈਨੂੰ ਪ੍ਰਭੂ-ਪਤੀ ਤੋਂ ਵਿਛੋੜਿਆ ਹੋਇਆ ਹੈ।
The only thing which doesn't weep is my body's sense of separateness, which has separated me from my Lord.
ਸੁਪਨੈਆਇਆਭੀਗਇਆਮੈਜਲੁਭਰਿਆਰੋਇ॥
ਮੈਨੂੰ ਤੂੰ ਸੁਪਨੇ ਵਿਚ ਮਿਲਿਆ (ਸੁਪਨਾ ਮੁੱਕਿਆ, ਤੇ ਤੂੰ) ਫਿਰ ਚਲਾ ਗਿਆ, (ਵਿਛੋੜੇ ਦੇ ਦੁੱਖ ਵਿਚ) ਮੈਂ ਹੰਝੂ ਭਰ ਕੇ ਰੋਈ।
In a dream, He came, and went away again; I cried so many tears.
ਆਇਨਸਕਾਤੁਝਕਨਿਪਿਆਰੇਭੇਜਿਨਸਕਾਕੋਇ॥
ਹੇ ਪਿਆਰੇ! ਮੈਂ (ਨਿਮਾਣੀ) ਤੇਰੇ ਪਾਸ ਅੱਪੜ ਨਹੀਂ ਸਕਦੀ, ਤੇ ਮੈਂ (ਗ਼ਰੀਬ) ਕਿਸੇ ਨੂੰ ਤੇਰੇ ਪਾਸ ਘੱਲ ਨਹੀਂ ਸਕਦੀ (ਜੋ ਮੇਰੀ ਹਾਲਤ ਤੈਨੂੰ ਦੱਸੇ)।
I can't come to You, O my Beloved, and I can't send anyone to You.
ਆਉਸਭਾਗੀਨੀਦੜੀਏਮਤੁਸਹੁਦੇਖਾਸੋਇ॥
ਨੀਂਦ ਅੱਗੇ ਹੀ ਤਰਲੇ ਕਰਦੀ ਹਾਂ ਕਿ ਹੇ ਭਾਗਾਂ ਵਾਲੀ ਸੋਹਣੀ ਨੀਂਦ ਤੂੰ (ਮੇਰੇ ਕੋਲ ਆ) ਸ਼ਾਇਦ (ਤੇਰੀ ਰਾਹੀਂ ਹੀ) ਮੈਂ ਆਪਣੇ ਖਸਮ-ਪ੍ਰਭੂ ਦਾ ਦੀਦਾਰ ਕਰ ਸਕਾਂ।
Come to me, O blessed sleep - perhaps I will see my Husband Lord again.
ਤੈਸਾਹਿਬਕੀਬਾਤਜਿਆਖੈਕਹੁਨਾਨਕਕਿਆਦੀਜੈ॥
ਨਾਨਕ ਆਖਦਾ ਹੈ ਕਿ ਜੇ ਕੋਈ ਗੁਰਮੁਖਿ ਮੈਨੂੰ ਤੇਰੀ ਕੋਈ ਗੱਲ ਸੁਣਾਵੇ ਤਾਂ ਮੈਂ ਉਸ ਅੱਗੇ ਕੇਹੜੀ ਭੇਟ ਧਰਾਂ!
One who brings me a message from my Lord and Master - says Nanak, what shall I give to Him?
ਸੀਸੁਵਢੇਕਰਿਬੈਸਣੁਦੀਜੈਵਿਣੁਸਿਰਸੇਵਕਰੀਜੈ॥
ਆਪਣਾ ਸਿਰ ਵੱਢ ਕੇ ਮੈਂ ਉਸ ਦੇ ਬੈਠਣ ਲਈ ਆਸਣ ਬਣਾ ਦਿਆਂ (ਭਾਵ,) ਆਪਾ-ਭਾਵ ਦੂਰ ਕਰ ਕੇ ਮੈਂ ਉਸ ਦੀ ਸੇਵਾ ਕਰਾਂ।
Cutting off my head, I give it to Him to sit upon; without my head, I shall still serve Him.
ਕਿਉਨਮਰੀਜੈਜੀਅੜਾਨਦੀਜੈਜਾਸਹੁਭਇਆਵਿਡਾਣਾ॥੧॥੩॥
ਜਦੋਂ ਸਾਡਾ ਪ੍ਰਭੂ-ਪਤੀ ਸਾਥੋਂ ਓਪਰਾ ਹੋ ਜਾਏ ਤਾਂ ਅਸੀਂ ਆਪਾ-ਭਾਵ ਕਿਉਂ ਨਾ ਮਾਰ ਦੇਈਏ ਤੇ ਆਪਣੀ ਜਿੰਦ ਉਸ ਤੋਂ ਸਦਕੇ ਕਰ ਦੇਈਏ ॥੧॥੩॥
Why haven't I died? Why hasn't my life just ended? My Husband Lord has become a stranger to me. ||1||3||
ਵਡਹੰਸੁਮਹਲਾ੩ਘਰੁ੧॥
ਰਾਗ ਵਡਹੰਸ, ਘਰ ੧ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ।
Wadahans, Third Mahalaa, First House:
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ਮਨਿਮੈਲੈਸਭੁਕਿਛੁਮੈਲਾਤਨਿਧੋਤੈਮਨੁਹਛਾਨਹੋਇ॥
ਜੇ ਮਨੁੱਖ ਦਾ ਮਨ (ਵਿਕਾਰਾਂ ਨਾਲ) ਮੈਲਾ ਹੈ ਤਾਂ ਸਭ ਕੁਝ ਮੈਲਾ ਹੈ ਅਤੇ ਇਸ਼ਨਾਨ ਕਰਾਣ ਨਾਲ ਮਨ ਪਵਿਤ੍ਰ ਨਹੀਂ ਹੋ ਸਕਦਾ।
When the mind is filthy, everything is filthy; by washing the body, the mind is not cleaned.
ਇਹਜਗਤੁਭਰਮਿਭੁਲਾਇਆਵਿਰਲਾਬੂਝੈਕੋਇ॥੧॥
ਪਰ ਇਹ ਸੰਸਾਰ ਭੁਲੇਖੇ ਵਿਚ ਪੈ ਕੇ ਕੁਰਾਹੇ ਤੁਰਿਆ ਜਾ ਰਿਹਾ ਹੈ, ਕੋਈ ਵਿਰਲਾ ਹੀ (ਇਸ ਸੱਚਾਈ ਨੂੰ) ਸਮਝਦਾ ਹੈ ॥੧॥
This world is deluded by doubt; how rare are those who understand this. ||1||
ਜਪਿਮਨਮੇਰੇਤੂਏਕੋਨਾਮੁ॥
ਹੇ ਮੇਰੇ ਮਨ! ਤੂੰ ਸਿਰਫ਼ ਪਰਮਾਤਮਾ ਦਾ ਇਕ ਨਾਮ ਹੀ ਜਪਿਆ ਕਰ।
O my mind, chant the One Name.
ਸਤਿਗੁਰਿਦੀਆਮੋਕਉਏਹੁਨਿਧਾਨੁ॥੧॥ਰਹਾਉ॥
ਇਹ (ਨਾਮ-) ਖ਼ਜ਼ਾਨਾ ਮੈਨੂੰ ਗੁਰੂ ਨੇ ਬਖ਼ਸ਼ਿਆ ਹੈ ॥੧॥ ਰਹਾਉ ॥
The True Guru has given me this treasure. ||1||Pause||
ਸਿਧਾਕੇਆਸਣਜੇਸਿਖੈਇੰਦ੍ਰੀਵਸਿਕਰਿਕਮਾਇ॥
ਜੇ ਮਨੁੱਖ ਕਰਾਮਾਤੀ ਜੋਗੀਆਂ ਵਾਲੇ ਆਸਣ ਕਰਨੇ ਸਿੱਖ ਲਏ ਤੇ ਕਾਮ-ਵਾਸਨਾ ਨੂੰ ਜਿੱਤ ਕੇ (ਆਸਣਾਂ ਦੇ ਅੱਭਿਆਸ ਦੀ) ਕਮਾਈ ਕਰਨ ਲੱਗ ਪਏ,
Even if one learns the Yogic postures of the Siddhas, and holds his sexual energy in check,
ਮਨਕੀਮੈਲੁਨਉਤਰੈਹਉਮੈਮੈਲੁਨਜਾਇ॥੨॥
ਤਾਂ ਭੀ ਮਨ ਦੀ ਮੈਲ ਨਹੀਂ ਲਹਿੰਦੀ ਤੇ (ਮਨ ਵਿਚੋਂ) ਹਉਮੈ ਦੀ ਮੈਲ ਨਹੀਂ ਜਾਂਦੀ ॥੨॥
still, the filth of the mind is not removed, and the filth of egotism is not eliminated. ||2||
ਇਸੁਮਨਕਉਹੋਰੁਸੰਜਮੁਕੋਨਾਹੀਵਿਣੁਸਤਿਗੁਰਕੀਸਰਣਾਇ॥
ਗੁਰੂ ਦੀ ਸਰਨ ਪੈਣ ਤੋਂ ਬਿਨਾ ਹੋਰ ਕੋਈ ਜਤਨ ਇਸ ਮਨ ਨੂੰ ਪਵਿਤ੍ਰ ਨਹੀਂ ਕਰ ਸਕਦਾ।
This mind is not controlled by any other discipline, except the Sanctuary of the True Guru.
ਸਤਿਗੁਰਿਮਿਲਿਐਉਲਟੀਭਈਕਹਣਾਕਿਛੂਨਜਾਇ॥੩॥
ਜੇ ਗੁਰੂ ਮਿਲ ਪਏ ਤਾਂ ਮਨ ਦੀ ਬ੍ਰਿਤੀ ਸੰਸਾਰ ਵਲੋਂ ਉਲਟ ਜਾਂਦੀ ਹੈ ਤੇ ਐਸੀ ਬਣ ਜਾਂਦੀ ਹੈ ਜੋ ਬਿਆਨ ਨਹੀਂ ਕੀਤੀ ਜਾ ਸਕਦੀ ॥੩॥
Meeting the True Guru, one is transformed beyond description. ||3||
ਭਣਤਿਨਾਨਕੁਸਤਿਗੁਰਕਉਮਿਲਦੋਮਰੈਗੁਰਕੈਸਬਦਿਫਿਰਿਜੀਵੈਕੋਇ॥
ਨਾਨਕ ਆਖਦਾ ਹੈ ਕਿ ਜੇਹੜਾ ਮਨੁੱਖ ਗੁਰੂ ਨੂੰ ਮਿਲ ਕੇ (ਵਿਕਾਰਾਂ ਵਲੋਂ) ਅਛੋਹ ਹੋ ਜਾਂਦਾ ਹੈ, ਤੇ, ਫਿਰ ਗੁਰੂ ਦੇ ਸ਼ਬਦ ਵਿਚ ਜੁੜ ਕੇ ਆਤਮਕ ਜੀਵਨ ਹਾਸਲ ਕਰ ਲੈਂਦਾ ਹੈ,
Prays Nanak, one who dies upon meeting the True Guru, shall be rejuvenated through the Word of the Guru's Shabad.
ਮਮਤਾਕੀਮਲੁਉਤਰੈਇਹੁਮਨੁਹਛਾਹੋਇ॥੪॥੧॥
(ਉਸ ਦੇ ਅੰਦਰੋਂ ਮਾਇਆ ਦੀ) ਮਮਤਾ ਦੀ ਮੈਲ ਲਹਿ ਜਾਂਦੀ ਹੈ, ਉਸ ਦਾ ਇਹ ਮਨ ਪਵਿਤ੍ਰ ਹੋ ਜਾਂਦਾ ਹੈ ॥੪॥੧॥
The filth of his attachment and possessiveness shall depart, and his mind shall become pure. ||4||1||
ਵਡਹੰਸੁਮਹਲਾ੩॥
Wadahans, Third Mahalaa:
ਨਦਰੀਸਤਿਗੁਰੁਸੇਵੀਐਨਦਰੀਸੇਵਾਹੋਇ॥
ਪਰਮਾਤਮਾ ਦੀ ਮੇਹਰ ਦੀ ਨਿਗਾਹ ਨਾਲ ਹੀ ਗੁਰੂ ਦੀ ਸਰਨ ਪੈ ਸਕੀਦਾ ਹੈ, ਮੇਹਰ ਦੀ ਨਜ਼ਰ ਨਾਲ ਹੀ ਪਰਮਾਤਮਾ ਦੀ ਸੇਵਾ-ਭਗਤੀ ਹੋ ਸਕਦੀ ਹੈ।
By His Grace, one serves the True Guru; by His Grace, service is performed.
ਨਦਰੀਇਹੁਮਨੁਵਸਿਆਵੈਨਦਰੀਮਨੁਨਿਰਮਲੁਹੋਇ॥੧॥
ਮੇਹਰ ਦੀ ਨਿਗਾਹ ਨਾਲ ਹੀ ਇਹ ਮਨ ਕਾਬੂ ਵਿਚ ਆਉਂਦਾ ਹੈ, ਤੇ, ਪਵਿਤ੍ਰ ਹੋ ਜਾਂਦਾ ਹੈ ॥੧॥
By His grace, this mind is controlled, and by His Grace, it becomes pure. ||1||
ਮੇਰੇਮਨਚੇਤਿਸਚਾਸੋਇ॥
ਹੇ (ਮੇਰੇ) ਮਨ! ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਯਾਦ ਕਰਿਆ ਕਰ।
O my mind, think of the True Lord.
ਏਕੋਚੇਤਹਿਤਾਸੁਖੁਪਾਵਹਿਫਿਰਿਦੂਖੁਨਮੂਲੇਹੋਇ॥੧॥ਰਹਾਉ॥
ਜੇ ਤੂੰ ਉਸ ਇਕ ਪਰਮਾਤਮਾ ਨੂੰ ਯਾਦ ਕਰਦਾ ਰਹੇਂਗਾ ਤਾਂ ਸੁਖ ਹਾਸਲ ਕਰੇਂਗਾ, ਤੇ, ਤੈਨੂੰ ਕਦੇ ਭੀ ਕੋਈ ਦੁੱਖ ਨਹੀਂ ਪੋਹ ਸਕੇਗਾ ॥੧॥ ਰਹਾਉ ॥
Think of the One Lord, and you shall obtain peace; you shall never suffer in sorrow again. ||1||Pause||
ਨਦਰੀਮਰਿਕੈਜੀਵੀਐਨਦਰੀਸਬਦੁਵਸੈਮਨਿਆਇ॥
ਪਰਮਾਤਮਾ ਦੀ ਕਿਰਪਾ ਦੀ ਨਜ਼ਰ ਨਾਲ ਹੀ ਵਿਕਾਰਾਂ ਵਲੋਂ ਹਟ ਕੇ ਆਤਮਕ ਜੀਵਨ ਹਾਸਲ ਕਰੀਦਾ ਹੈ, ਤੇ, ਗੁਰੂ ਦਾ ਸ਼ਬਦ ਮਨ ਵਿਚ ਆ ਵੱਸਦਾ ਹੈ।
By His Grace, one dies while yet alive, and by His Grace, the Word of the Shabad is enshrined in the mind.
ਨਦਰੀਹੁਕਮੁਬੁਝੀਐਹੁਕਮੇਰਹੈਸਮਾਇ॥੨॥
ਮੇਹਰ ਦੀ ਨਿਗਾਹ ਨਾਲ ਹੀ ਪਰਮਾਤਮਾ ਦੀ ਰਜ਼ਾ ਨੂੰ ਸਮਝ ਸਕੀਦਾ ਹੈ, ਤੇ, ਰਜ਼ਾ ਵਿਚ ਹੀ ਸਦਾ ਟਿਕੇ ਰਹੀਦਾ ਹੈ ॥੨॥
By His Grace, one understands the Hukam of the Lord's Command, and by His Command, one merges into the Lord. ||2||
ਜਿਨਿਜਿਹਵਾਹਰਿਰਸੁਨਚਖਿਓਸਾਜਿਹਵਾਜਲਿਜਾਉ॥
ਜਿਸ ਜੀਭ ਨੇ ਕਦੇ ਪਰਮਾਤਮਾ ਦੇ ਨਾਮ ਦਾ ਸੁਆਦ ਨਹੀਂ ਚੱਖਿਆ ਉਹ ਜੀਭ ਸੜਨ-ਜੋਗੀ ਹੀ ਹੈ,
That tongue, which does not savor the sublime essence of the Lord - may that tongue be burned off!
ਅਨਰਸਸਾਦੇਲਗਿਰਹੀਦੁਖੁਪਾਇਆਦੂਜੈਭਾਇ॥੩॥
ਕਿਉਂਕਿ ਜਿਹੜੇ ਮਨੁੱਖ ਜੀਭ ਹੋਰ ਹੋਰ ਰਸਾਂ ਦੇ ਸੁਆਦ ਵਿਚ ਲੱਗੀ ਰਹਿੰਦੀ ਹੈ, ਉਹ ਮਨੁੱਖ ਮਾਇਆ ਦੇ ਮੋਹ ਵਿਚ ਫਸ ਕੇ ਦੁੱਖ (ਹੀ) ਪਾਂਦਾ ਰਹਿੰਦਾ ਹੈ ॥੩॥
It remains attached to other pleasures, and through the love of duality, it suffers in pain. ||3||
ਸਭਨਾਨਦਰਿਏਕਹੈਆਪੇਫਰਕੁਕਰੇਇ॥
ਸਭ ਜੀਵਾਂ ਉਤੇ ਇਕ ਪਰਮਾਤਮਾ ਦੀ ਹੀ ਕਿਰਪਾ ਦੀ ਨਜ਼ਰ ਰਹਿੰਦੀ ਹੈ, ਫ਼ਰਕ (ਭੀ) ਪਰਮਾਤਮਾ ਆਪ ਹੀ ਬਣਾਂਦਾ ਹੈ,
The One Lord grants His Grace to all; He Himself makes distinctions.
ਨਾਨਕਸਤਿਗੁਰਿਮਿਲਿਐਫਲੁਪਾਇਆਨਾਮੁਵਡਾਈਦੇਇ॥੪॥੨॥
ਹੇ ਨਾਨਕ! ਜੇ ਗੁਰੂ ਮਿਲ ਪਏ ਤਾਂ ਹੀ ਨਾਮ ਦਾ ਫਲ ਮਿਲਦਾ ਹੈ ਜਿਸ ਰਾਹੀਂ ਸਭ ਤੋਂ ਵੱਡੀ ਇੱਜ਼ਤ ਮਿਲਦੀ ਹੈ ॥੪॥੨॥
O Nanak, meeting the True Guru, the fruits are obtained, and one is blessed with the Glorious Greatness of the Naam. ||4||2||