ਜੈਸੇਬੀਜਬੋਇਹੋਤਬਿਰਖਬਿਥਾਰਗੁਰਪੂਰਨਬ੍ਰਹਮਨਿਰੰਕਾਰਏਕੰਕਾਰਹੈ।
ਜਿਸ ਤਰ੍ਹਾਂ ਬੀਜ ਬੋਇ ਬੀਜਿਆ ਹੁੰਦਾ ਹੈ ਬਿਰਛ ਦਾ ਵਿਸਤਾਰ ਪਸਾਰਾ ਭਾਰਾ ਤਿਸੇ ਤਰ੍ਹਾਂ ਪੂਰਨ ਬ੍ਰਹਮ ਨਿਰੰਕਾਰ ਨਿਰਾਕਾਰ ਨੇ ਏਕੰਕਾਰ ਇਕ ਅਕਾਰ ਸਭ ਅਕਾਰਾਂ ਦਾ ਮੂਲ ਸਰੂਪ ਆਕਾਰ ਆਪਣੇ ਆਪ ਨੂੰ ਪ੍ਰਗਟ ਕੀਤਾ।
As the seed sown develops into a tree and with time it expands, so has a True Guru emerged out of the one divine form of the all knowing, all powerful, Omnipotent God.
ਜੈਸੇਏਕਬਿਰਖਸੈਹੋਤਹੈਅਨੇਕਫਲਤੈਸੇਗੁਰਸਿਖਸਾਧਸੰਗਤਿਅਕਾਰਹੈ।
ਜਿਸ ਤਰ੍ਹਾਂ ਫੇਰ ਅੱਗੇ ਇਕ ਬਿਰਛ ਤੋਂ ਹੁੰਦੇ ਹਨ ਅਨੇਕਾਂ ਹੀ ਫਲ, ਤਿਸੇ ਪ੍ਰਕਾਰ ਉਸ ਆਦਿ ਆਕਾਰ ਸ੍ਰੀ ਗੁਰੂ ਨਾਨਕ ਦੇਵ ਤੋਂ ਗੁਰੂ ਸਿੱਖ ਸਰੂਪੀ ਸਾਧ ਸੰਗਤਿ ਦੇ ਰੂਪ ਵਿਚ ਬ੍ਯੰਤ ਆਕਾਰ ਹੋਏ।
As a tree yields countless fruits, so is the gathering of many disciples (Gursikhs) of the True Guru.
ਦਰਸਧਿਆਨਗੁਰਸਬਦਗਿਆਨਗੁਰਨਿਰਗੁਨਸਰਗੁਨਬ੍ਰਹਮਬੀਚਾਰਹੈ।
ਸੋ ਇਉਂ ਸਮਝ ਕੇ ਗੁਰ ਸਿੱਖ ਸਾਧ ਸੰਗਤਿ ਦੇ ਦਰਸ਼ਨ ਕਰਦਿਆਂ ਹੋਇਆਂ ਧਿਆਨ ਕਰੋ ਤੱਕੋ, ਇਕੋ ਗੁਰੂ ਨੂੰ ਹੀ ਅਰੁ ਓਨਾਂ ਲੋਕਾਂ ਦੇ ਬਚਨ ਬਿਲਾਸ ਰੂਪ ਸਬਦ ਵਾ ਸਾਧ ਸੰਗਤਿ ਦੇ ਸਬਦ ਰੂਪ ਉਪਦੇਸ਼ ਤੋਂ ਜੋ ਹੋਵੇ ਗਿਆਨ ਓਸ ਨੂੰ ਭੀ ਪ੍ਰਵਾਣ ਕਰੋ ਗੁਰੂ ਦਾ ਗਿਆਨ। ਇਸ ਪ੍ਰਕਾਰ ਵਰਤਦਿਆਂ ਪ੍ਰਤੱਖ ਦਰਸ਼ਨ ਵਿਖੇ ਤਾਂ ਹੈ ਬੀਚਾਰ ਨਿਰਣਾ ਸਰਗੁਣ ਬ੍ਰਹਮ ਦਾਅਰੁ ਸਬਦ ਗਿਆਨ ਵਿਖੇ ਜੋ ਹੈ ਗਿਆਨ ਗੁਰੂ ਦਾ ਓਸ ਨੂੰ ਨਿਸਚੇ ਕਰੋ ਨਿਰਗੁਣ ਬ੍ਰਹਮ।
Focusing mind on the holy form of True Guru who is the immanent manifestation of Lord, his percepts in the shape of word, its contemplation and understanding of the Transcendental form of God is in reality the contemplation of immanent Lord.
ਗਿਆਨਧਿਆਨਬ੍ਰਹਮਸਥਾਨਸਾਵਧਾਨਸਾਧਸੰਗਤਿਪ੍ਰਸੰਗਪ੍ਰੇਮਭਗਤਿਉਧਾਰਹੈ।੫੫।
ਇਸ ਭਾਂਤ ਸਾਧ ਸੰਗਤ ਨੂੰ ਬ੍ਰਹਮ ਪੂਰਨ ਗੁਰੂ ਪ੍ਰਮਾਤਮਾ ਦਾ ਸਥਾਨ ਨਿਵਾਸ ਦੀ ਠੌਰ ਨਿਰਣਾ ਕਰ ਕੇ ਓਸ ਦੇ ਪ੍ਰਸੰਗ ਸੰਗਤ ਨੂੰ ਪ੍ਰਾਪਤ ਹੋ ਉਕਤ ਬ੍ਰਹਮ ਧਿਆਨ ਔਰ ਬ੍ਰਹਮ ਗਿਆਨ ਵਿਖੇ ਸਾਵਧਾਨ ਰਹਿੰਦਿਆਂ ਮਾਨੋ ਇਸੇ ਹੀ ਪ੍ਰੇਮ ਭਗਤੀ ਕਰ ਕੇ ਉਧਾਰ ਨਿਸਤਾਰਾ ਹੋ ਜਾਂਦਾ ਹੈ। ਭਾਵ ਗੁਰੂ ਦੀ ਸਾਧ ਸੰਗਤਿ ਦਾ ਦਰਸ਼ਨ ਅਰੁ ਉਪਦੇਸ਼ ਦਾ ਸੁਨਣਾ ਮੰਨਣਾ ਹੀ ਇਸ ਘਰ ਦੀ ਪ੍ਰੇਮਾ ਭਗਤੀ ਨਿਸਤਾਰੇ ਦਾ ਕਾਰਣ ਹੈ ॥੫੫॥
By assembling in the holy congregation at the appointed place and meditating on Lord's name with total concentration and loving worship, can one sail through the worldly ocean. (55)