ਗੁਰਮੁਖਿਮਨਹੁਨਵੀਸਰੈਹਰਿਜੀਉਕਰਤਾਪੁਰਖੁਮੁਰਾਰੀਰਾਮ॥
ਗੁਰੂ ਦੀ ਸਰਨ ਪਿਆਂ ਸਰਬ-ਵਿਆਪਕ ਕਰਤਾਰ ਪ੍ਰਭੂ ਮਨ ਤੋਂ ਨਹੀਂ ਭੁੱਲਦਾ।
In their minds, the Gurmukhs do not forget the Dear Lord, the Primal Creator Lord.
ਦੂਖੁਰੋਗੁਨਭਉਬਿਆਪੈਜਿਨੑੀਹਰਿਹਰਿਧਿਆਇਆ॥
ਜਿਨ੍ਹਾਂ ਮਨੁੱਖਾਂ ਨੇ (ਸਦਾ) ਪਰਮਾਤਮਾ ਦਾ ਸਿਮਰਨ ਕੀਤਾ ਹੈ, ਉਹਨਾਂ ਉੱਤੇ ਕੋਈ ਰੋਗ, ਕੋਈ ਦੁੱਖ, ਕੋਈ ਡਰ ਆਪਣਾ ਜ਼ੋਰ ਨਹੀਂ ਪਾ ਸਕਦਾ।
Pain, disease and fear do not cling to those who meditate on the Lord, Har, Har.
ਸੰਤਪ੍ਰਸਾਦਿਤਰੇਭਵਜਲੁਪੂਰਬਿਲਿਖਿਆਪਾਇਆ॥
ਉਹਨਾਂ ਨੇ ਗੁਰੂ ਦੀ ਕਿਰਪਾ ਨਾਲ ਇਹ ਸੰਸਾਰ-ਸਮੁੰਦਰ ਤਰ ਲਿਆ (ਸਮਝੋ), ਪੂਰਬਲੇ ਜਨਮ ਵਿਚ ਕੀਤੀ ਕਮਾਈ ਅਨੁਸਾਰ (ਮੱਥੇ ਉੱਤੇ ਭਗਤੀ ਦਾ) ਲਿਖਿਆ ਲੇਖ ਉਹਨਾਂ ਨੂੰ ਪ੍ਰਾਪਤ ਹੋ ਗਿਆ।
By the Grace of the Saints, they cross over the terrifying world-ocean, and obtain their pre-ordained destiny.
ਵਜੀਵਧਾਈਮਨਿਸਾਂਤਿਆਈਮਿਲਿਆਪੁਰਖੁਅਪਾਰੀ॥
ਉਹਨਾਂ ਦੇ ਅੰਦਰ ਚੜ੍ਹਦੀ ਕਲਾ ਪ੍ਰਬਲ ਹੋ ਗਈ, ਉਹਨਾਂ ਦੇ ਮਨ ਵਿਚ ਠੰਡ ਪੈ ਗਈ, ਉਹਨਾਂ ਨੂੰ ਬੇਅੰਤ ਪ੍ਰਭੂ ਮਿਲ ਪਿਆ।
They are congratulated and applauded, their minds are at peace, and they meet the infinite Lord God.
ਬਿਨਵੰਤਿਨਾਨਕੁਸਿਮਰਿਹਰਿਹਰਿਇਛਪੁੰਨੀਹਮਾਰੀ॥੪॥੩॥
ਨਾਨਕ ਬੇਨਤੀ ਕਰਦਾ ਹੈ, ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਮੇਰੀ ਭੀ (ਪ੍ਰਭੂ-ਮਿਲਾਪ ਵਾਲੀ ਚਿਰਾਂ ਦੀ) ਆਸ ਪੂਰੀ ਹੋ ਗਈ ਹੈ ॥੪॥੩॥
Prays Nanak, by meditating in remembrance on the Lord, Har, Har, my desires are fulfilled. ||4||3||
ਬਿਹਾਗੜਾਮਹਲਾ੫ਘਰੁ੨॥
ਰਾਗ ਬਿਹਾਗੜਾ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
Bihaagraa, Fifth Mahalaa, Second House:
ੴਸਤਿਨਾਮੁਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ਵਧੁਸੁਖੁਰੈਨੜੀਏਪ੍ਰਿਅਪ੍ਰੇਮੁਲਗਾ॥
ਹੇ ਆਤਮਕ ਆਨੰਦ ਦੇਣ ਵਾਲੀ ਸੋਹਣੀ (ਜੀਵਨ) ਰਾਤ! ਤੂੰ ਲੰਮੀ ਹੁੰਦੀ ਜਾ ਤਾਂ ਜੋ (ਮੇਰੇ ਹਿਰਦੇ ਵਿਚ) ਪਿਆਰੇ ਦਾ ਪ੍ਰੇਮ ਬਣਿਆ ਰਹੇ।
O peaceful night, grow longer - I have come to enshrine love for my Beloved.
ਘਟੁਦੁਖਨੀਦੜੀਏਪਰਸਉਸਦਾਪਗਾ॥
ਹੇ ਦੁਖਦਾਈ ਕੋਝੀ (ਗ਼ਫ਼ਲਤ ਦੀ) ਨੀਂਦ! ਤੂੰ ਘਟਦੀ ਜਾ, ਮੈਂ (ਤੈਥੋਂ ਬਚ ਕੇ) ਪ੍ਰਭੂ ਦੇ ਚਰਨ ਸਦਾ ਛੁੰਹਦੀ ਰਹਾਂ।
O painful sleep, grow shorter, so that I may constantly grasp His Feet.
ਪਗਧੂਰਿਬਾਂਛਉਸਦਾਜਾਚਉਨਾਮਰਸਿਬੈਰਾਗਨੀ॥
ਮੈਂ (ਪ੍ਰਭੂ ਦੇ) ਚਰਨਾਂ ਦੀ ਧੂੜ ਲੋਚਦੀ ਹਾਂ, ਮੈਂ ਸਦਾ (ਉਸ ਦੇ ਦਰ ਤੋਂ ਇਹੀ) ਮੰਗਦੀ ਹਾਂ ਕਿ ਉਸ ਦੇ ਨਾਮ ਦੇ ਸਵਾਦ ਵਿਚ (ਦੁਨੀਆ ਵਲੋਂ) ਵੈਰਾਗਵਾਨ ਹੋਈ ਰਹਾਂ,
I long for the dust of His Feet, and beg for His Name; for His Love, I have renounced the world.
ਪ੍ਰਿਅਰੰਗਿਰਾਤੀਸਹਜਮਾਤੀਮਹਾਦੁਰਮਤਿਤਿਆਗਨੀ॥
ਪਿਆਰੇ ਦੇ ਪ੍ਰੇਮ-ਰੰਗ ਵਿਚ ਰੰਗੀ ਹੋਈ, ਆਤਮਕ ਅਡੋਲਤਾ ਦੇ (ਆਨੰਦ ਵਿਚ) ਮਸਤ ਮੈਂ ਇਸ ਵੱਡੀ (ਵੈਰਨ) ਭੈੜੀ ਮਤਿ ਦਾ ਤਿਆਗ ਕਰੀ ਰੱਖਾਂ।
I am imbued with the Love of my Beloved, and I am naturally intoxicated with it; I have forsaken my awful evil-mindedness.
ਗਹਿਭੁਜਾਲੀਨੑੀਪ੍ਰੇਮਭੀਨੀਮਿਲਨੁਪ੍ਰੀਤਮਸਚਮਗਾ॥
(ਪ੍ਰਭੂ ਨੇ ਮੇਰੀ) ਬਾਂਹ ਫੜ ਕੇ ਮੈਨੂੰ ਆਪਣੀ ਬਣਾ ਲਿਆ ਹੈ, ਮੈਂ ਉਸ ਦੇ ਪ੍ਰੇਮ-ਰਸ ਵਿਚ ਭਿੱਜ ਗਈ ਹਾਂ, ਸਦਾ ਕਾਇਮ ਰਹਿਣ ਵਾਲੇ ਪ੍ਰੀਤਮ ਨੂੰ ਮਿਲਣਾ ਹੀ (ਜ਼ਿੰਦਗੀ ਦਾ ਸਹੀ) ਰਸਤਾ ਹੈ।
He has taken me by the arm, and I am saturated with His Love; I have met my Beloved on the Path of Truth.
ਬਿਨਵੰਤਿਨਾਨਕਧਾਰਿਕਿਰਪਾਰਹਉਚਰਣਹਸੰਗਿਲਗਾ॥੧॥
ਨਾਨਕ ਬੇਨਤੀ ਕਰਦਾ ਹੈ ਕਿ (-ਹੇ ਪ੍ਰਭੂ!) ਕਿਰਪਾ ਕਰ, ਮੈਂ ਸਦਾ ਤੇਰੇ ਚਰਨਾਂ ਨਾਲ ਜੁੜਿਆ ਰਹਾਂ ॥੧॥
Prays Nanak, please Lord, shower Your Mercy on me, that I may remain attached to Your Feet. ||1||
ਮੇਰੀਸਖੀਸਹੇਲੜੀਹੋਪ੍ਰਭਕੈਚਰਣਿਲਗਹ॥
ਹੇ ਮੇਰੀ ਸਖੀਹੋ! ਹੇ ਮੇਰੀ ਪਿਆਰੀ ਸਹੇਲੀਹੋ! ਆਓ, ਅਸੀਂ ਪ੍ਰਭੂ ਦੇ ਚਰਨਾਂ ਵਿਚ ਜੁੜੀਏ।
O my friends and companions, let us remain attached to the Feet of God.
ਮਨਿਪ੍ਰਿਅਪ੍ਰੇਮੁਘਣਾਹਰਿਕੀਭਗਤਿਮੰਗਹ॥
(ਮੇਰੇ) ਮਨ ਵਿਚ ਪਿਆਰੇ ਦਾ ਬਹੁਤ ਪ੍ਰੇਮ ਵੱਸ ਰਿਹਾ ਹੈ, ਆਓ ਅਸੀਂ (ਉਸ ਪਾਸੋਂ) ਭਗਤੀ ਦੀ ਦਾਤ ਮੰਗੀਏ।
Within my mind is great love for my Beloved; I beg for the Lord's devotional worship.
ਹਰਿਭਗਤਿਪਾਈਐਪ੍ਰਭੁਧਿਆਈਐਜਾਇਮਿਲੀਐਹਰਿਜਨਾ॥
ਜਾ ਕੇ ਹਰੀ ਦੇ ਸੰਤ ਜਨਾਂ ਨੂੰ ਮਿਲਣਾ ਚਾਹੀਦਾ ਹੈ ਤੇ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ, (ਇਸੇ ਤਰ੍ਹਾਂ) ਪਰਮਾਤਮਾ ਦੀ ਭਗਤੀ ਪ੍ਰਾਪਤ ਹੁੰਦੀ ਹੈ।
The Lord's devotional worship is obtained, meditating on God. Let us go and meet the humble servants of the Lord.
ਮਾਨੁਮੋਹੁਬਿਕਾਰੁਤਜੀਐਅਰਪਿਤਨੁਧਨੁਇਹੁਮਨਾ॥
ਆਪਣਾ ਇਹ ਮਨ ਇਹ ਸਰੀਰ ਇਹ ਧਨ (ਸਭ ਕੁਝ) ਭੇਟਾ ਕਰ ਕੇ (ਆਪਣੇ ਅੰਦਰੋਂ) ਅਹੰਕਾਰ, ਮਾਇਆ ਦਾ ਮੋਹ, ਵਿਕਾਰ ਦੂਰ ਕਰ ਦੇਣਾ ਚਾਹੀਦਾ ਹੈ।
Renounce pride, emotional attachment and corruption, and dedicate this body, wealth and mind to Him.
ਬਡਪੁਰਖਪੂਰਨਗੁਣਸੰਪੂਰਨਭ੍ਰਮਭੀਤਿਹਰਿਹਰਿਮਿਲਿਭਗਹ॥
ਜੋ ਪ੍ਰਭੂ ਸਭ ਤੋਂ ਵੱਡਾ ਹੈ, ਸਰਬ-ਵਿਆਪਕ ਹੈ, ਸਾਰੇ ਗੁਣਾਂ ਨਾਲ ਭਰਪੂਰ ਹੈ, ਉਸ ਨੂੰ ਮਿਲ ਕੇ (ਉਸ ਨਾਲੋਂ ਵਿੱਥ ਪਾਣ ਵਾਲੀ ਆਪਣੇ ਅੰਦਰੋਂ) ਭਟਕਣਾ ਦੀ ਕੰਧ ਢਾਹ ਦੇਈਏ।
The Lord God is great, perfect, glorious, absolutely perfect; meeting the Lord, Har, Har, the wall of doubt is torn down.
ਬਿਨਵੰਤਿਨਾਨਕਸੁਣਿਮੰਤ੍ਰੁਸਖੀਏਹਰਿਨਾਮੁਨਿਤਨਿਤਨਿਤਜਪਹ॥੨॥
ਨਾਨਕ ਬੇਨਤੀ ਕਰਦਾ ਹੈ ਕਿ ਹੇ ਮੇਰੀ ਸਹੇਲੀਏ! ਮੇਰੀ ਸਲਾਹ ਸੁਣ, ਆਓ ਸਦਾ ਹੀ ਸਦਾ ਹੀ ਪਰਮਾਤਮਾ ਦਾ ਨਾਮ ਜਪਦੇ ਰਹੀਏ ॥੨॥
Prays Nanak, hear these teachings, O friends - chant the Lord's Name constantly, over and over again. ||2||
ਹਰਿਨਾਰਿਸੁਹਾਗਣੇਸਭਿਰੰਗਮਾਣੇ॥
ਜੇਹੜੀ ਜੀਵ-ਇਸਤ੍ਰੀ ਆਪਣੇ ਆਪ ਨੂੰ ਪ੍ਰਭੂ-ਪਤੀ ਦੇ ਹਵਾਲੇ ਕਰ ਦੇਂਦੀ ਹੈ ਉਹ ਭਾਗਾਂ ਵਾਲੀ ਬਣ ਜਾਂਦੀ ਹੈ, ਉਹ ਸਾਰੇ ਆਨੰਦ ਮਾਣਦੀ ਹੈ,
The Lord's bride is a happy wife; she enjoys all pleasures.
ਰਾਂਡਨਬੈਸਈਪ੍ਰਭਪੁਰਖਚਿਰਾਣੇ॥
ਤੇ ਉਹ ਕਦੇ ਵੀ ਨਿਖਸਮੀ ਨਹੀਂ ਹੁੰਦੀ, (ਉਸ ਦੇ ਸਿਰ ਉੱਤੇ) ਮੁੱਢ-ਕਦੀਮਾਂ ਦਾ ਖਸਮ-ਪ੍ਰਭੂ (ਹੱਥ ਰੱਖੀ ਰੱਖਦਾ ਹੈ),
She does not sit around like a widow, because the Lord God lives forever.
ਨਹਦੂਖਪਾਵੈਪ੍ਰਭਧਿਆਵੈਧੰਨਿਤੇਬਡਭਾਗੀਆ॥
ਉਸ ਜੀਵ-ਇਸਤ੍ਰੀ ਨੂੰ ਕੋਈ ਦੁੱਖ ਨਹੀਂ ਵਿਆਪਦਾ ਉਹ ਸਦਾ ਪ੍ਰਭੂ-ਪਤੀ ਦਾ ਧਿਆਨ ਧਰਦੀ ਹੈ ਤੇ ਇੰਜ ਸਲਾਹੁਣ-ਯੋਗ ਤੇ ਵਢੇ ਭਾਗਾਂ ਵਾਲੀ ਬਣ ਜਾਂਦੀ ਹੈ।
She does not suffer pain - she meditates on God. She is blessed, and very fortunate.
ਸੁਖਸਹਜਿਸੋਵਹਿਕਿਲਬਿਖਖੋਵਹਿਨਾਮਰਸਿਰੰਗਿਜਾਗੀਆ॥
ਜੇਹੜੀਆਂ ਜੀਵ-ਇਸਤ੍ਰੀਆਂ ਪ੍ਰਭੂ ਦੇ ਨਾਮ ਦੇ ਸਵਾਦ ਵਿਚ ਪ੍ਰਭੂ ਦੇ ਪ੍ਰੇਮ ਵਿਚ ਸੁਚੇਤ ਰਹਿੰਦੀਆਂ ਹਨ, ਉਹ ਆਤਮਕ ਆਨੰਦ ਤੇ ਅਡੋਲਤਾ ਵਿਚ ਲੀਨ ਰਹਿੰਦੀਆਂ ਹਨ ਅਤੇ (ਆਪਣੇ ਅੰਦਰੋਂ ਸਾਰੇ) ਪਾਪ ਦੂਰ ਕਰ ਲੈਂਦੀਆਂ ਹਨ।
She sleeps in peaceful ease, her sins are erased, and she wakes to the joy and love of the Naam.
ਮਿਲਿਪ੍ਰੇਮਰਹਣਾਹਰਿਨਾਮੁਗਹਣਾਪ੍ਰਿਅਬਚਨਮੀਠੇਭਾਣੇ॥
ਜੇਹੜੀਆਂ ਜੀਵ-ਇਸਤ੍ਰੀਆਂ (ਸਾਧ ਸੰਗਤ ਵਿਚ) ਪ੍ਰੇਮ ਨਾਲ ਮਿਲ ਕੇ ਰਹਿੰਦੀਆਂ ਹਨ, ਪ੍ਰਭੂ ਦਾ ਨਾਮ ਜਿਨ੍ਹਾਂ ਦੀ ਜ਼ਿੰਦਗੀ ਦਾ ਸਿੰਗਾਰ ਬਣਿਆ ਰਹਿੰਦਾ ਹੈ, ਜਿਨ੍ਹਾਂ ਨੂੰ ਪ੍ਰੀਤਮ-ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਬੋਲ ਮਿੱਠੇ ਲੱਗਦੇ ਹਨ, ਚੰਗੇ ਲੱਗਦੇ ਹਨ,
She remains absorbed in her Beloved - the Lord's Name is her ornament. The Words of her Beloved are sweet and pleasing to her.
ਬਿਨਵੰਤਿਨਾਨਕਮਨਇਛਪਾਈਹਰਿਮਿਲੇਪੁਰਖਚਿਰਾਣੇ॥੩॥
ਨਾਨਕ ਬੇਨਤੀ ਕਰਦਾ ਹੈ ਕਿ ਉਹਨਾਂ ਦੀ (ਚਿਰਾਂ ਦੀ) ਮਨੋ-ਕਾਮਨਾ ਪੂਰੀ ਹੋ ਜਾਂਦੀ ਹੈ (ਭਾਵ) ਉਹਨਾਂ ਨੂੰ ਮੁੱਢ-ਕਦੀਮਾਂ ਦਾ ਪਤੀ-ਪ੍ਰਭੂ ਮਿਲ ਪੈਂਦਾ ਹੈ ॥੩॥
Prays Nanak, I have obtained my mind's desires; I have met my eternal Husband Lord. ||3||
ਤਿਤੁਗ੍ਰਿਹਿਸੋਹਿਲੜੇਕੋਡਅਨੰਦਾ॥
ਉਸ ਹਿਰਦੇ-ਘਰ ਵਿਚ (ਮਾਨੋ) ਖ਼ੁਸੀ ਦੇ ਗੀਤ ਤੇ ਕੌਤਕ-ਤਮਾਸ਼ੇ ਆਨੰਦ ਹੋ ਰਹੇ ਹਨ,
The songs of bliss resound, and millions of pleasures are found in that house;
ਮਨਿਤਨਿਰਵਿਰਹਿਆਪ੍ਰਭਪਰਮਾਨੰਦਾ॥
ਜਿਸ ਦੇ ਮਨ ਤੇ ਤਨ ਵਿੱਚ ਸਭ ਤੋਂ ਸ੍ਰੇਸ਼ਟ ਆਨੰਦ ਦਾ ਮਾਲਕ-ਪ੍ਰਭੂ ਆ ਵੱਸਦਾ ਹੈ।
the mind and body are permeated by God, the Lord of supreme bliss.
ਹਰਿਕੰਤਅਨੰਤਦਇਆਲਸ੍ਰੀਧਰਗੋਬਿੰਦਪਤਿਤਉਧਾਰਣੋ॥
ਪ੍ਰਭੂ-ਪਤੀ ਬੇਅੰਤ ਹੈ, ਸਦਾ ਦਇਆ ਦਾ ਘਰ ਹੈ, ਲੱਛਮੀ ਦਾ ਆਸਰਾ ਹੈ, ਸ੍ਰਿਸ਼ਟੀ ਦੀ ਸਾਰ ਲੈਣ ਵਾਲਾ ਹੈ, ਵਿਕਾਰੀਆਂ ਨੂੰ ਵਿਕਾਰਾਂ ਤੋਂ ਬਚਾਣ ਵਾਲਾ ਹੈ।
My Husband Lord is infinite and merciful; He is the Lord of wealth, the Lord of the Universe, the Saving Grace of sinners.
ਪ੍ਰਭਿਕ੍ਰਿਪਾਧਾਰੀਹਰਿਮੁਰਾਰੀਭੈਸਿੰਧੁਸਾਗਰਤਾਰਣੋ॥
ਉਸ ਮੁਰਾਰੀ ਪ੍ਰਭੂ ਨੇ ਜਿਸ ਜੀਵ ਉੱਤੇ ਮੇਹਰ ਦੀ ਨਿਗਾਹ ਕਰ ਦਿੱਤੀ, ਉਸ ਜੀਵ ਨੂੰ ਅਨੇਕਾਂ ਸਹਿਮਾਂ-ਭਰੇ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲਿਆ।
God, the Giver of mercy, the Lord, the Destroyer of pride, carries us across the terrifying world-ocean of poison.
ਜੋਸਰਣਿਆਵੈਤਿਸੁਕੰਠਿਲਾਵੈਇਹੁਬਿਰਦੁਸੁਆਮੀਸੰਦਾ॥
ਮਾਲਕ-ਪ੍ਰਭੂ ਦਾ ਇਹ ਮੁੱਢ-ਕਦੀਮਾਂ ਦਾ ਸੁਭਾਉ ਹੈ ਕਿ ਜੇਹੜਾ ਜੀਵ ਉਸ ਦੀ ਸਰਨ ਆਉਂਦਾ ਹੈ ਉਸ ਨੂੰ ਉਹ ਆਪਣੇ ਗਲ ਨਾਲ ਲਾ ਲੈਂਦਾ ਹੈ।
The Lord lovingly embraces whoever comes to the Lord's Sanctuary - this is the way of the Lord and Master.
ਬਿਨਵੰਤਿਨਾਨਕਹਰਿਕੰਤੁਮਿਲਿਆਸਦਾਕੇਲਕਰੰਦਾ॥੪॥੧॥੪॥
ਨਾਨਕ ਬੇਨਤੀ ਕਰਦਾ ਹੈ ਕਿ ਤੇ ਉਹ ਸਦਾ ਚੋਜ-ਤਮਾਸ਼ੇ ਕਰਨ ਵਾਲਾ ਪ੍ਰਭੂ (ਉਸ ਸਰਨ ਆਏ ਨੂੰ) ਮਿਲ ਪੈਂਦਾ ਹੈ ॥੪॥੧॥੪॥
Prays Nanak, I have met my Husband Lord, who plays with me forever. ||4||1||4||
ਬਿਹਾਗੜਾਮਹਲਾ੫॥
Bihaagraa, Fifth Mahalaa:
ਹਰਿਚਰਣਸਰੋਵਰਤਹਕਰਹੁਨਿਵਾਸੁਮਨਾ॥
ਹੇ ਮੇਰੇ ਮਨ! ਪਰਮਾਤਮਾ ਦੇ ਚਰਨ (ਮਾਨੋ) ਸੁੰਦਰ ਤਾਲਾਬ ਹੈ, ਉਸ ਵਿਚ ਤੂੰ (ਸਦਾ) ਟਿਕਿਆ ਰਹੁ।
The Lord's Feet are the Pools of Ambrosial Nectar; your dwelling is there, O my mind.