ਗੁਰਮਤਿਮਨੁਠਹਰਾਈਐਮੇਰੀਜਿੰਦੁੜੀਏਅਨਤਨਕਾਹੂਡੋਲੇਰਾਮ॥
ਹੇ ਮੇਰੀ ਸੋਹਣੀ ਜਿੰਦੇ! ਗੁਰੂ ਦੀ ਮਤਿ ਉਤੇ ਤੁਰ ਕੇ ਇਸ ਮਨ ਨੂੰ (ਪ੍ਰਭੂ-ਚਰਨਾਂ ਵਿਚ) ਟਿਕਾਣਾ ਚਾਹੀਦਾ ਹੈ (ਗੁਰੂ ਦੀ ਮਤਿ ਦੀ ਬਰਕਤਿ ਨਾਲ ਮਨ) ਕਿਸੇ ਹੋਰ ਪਾਸੇ ਨਹੀਂ ਡੋਲਦਾ।
Under Guru's Instructions, hold your mind steady; O my soul, do not let it wander anywhere.
ਮਨਚਿੰਦਿਅੜਾਫਲੁਪਾਇਆਹਰਿਪ੍ਰਭੁਗੁਣਨਾਨਕਬਾਣੀਬੋਲੇਰਾਮ॥੧॥
ਹੇ ਨਾਨਕ! ਜੇਹੜਾ ਮਨੁੱਖ (ਗੁਰਮਤਿ ਤੇ ਤੁਰ ਕੇ) ਪ੍ਰਭੂ ਦੇ ਗੁਣਾਂ ਵਾਲੀ ਬਾਣੀ ਉਚਾਰਦਾ ਰਹਿੰਦਾ ਹੈ, ਉਹ ਮਨ-ਇੱਛਤ ਫਲ ਪਾ ਲੈਂਦਾ ਹੈ ॥੧॥
One who utters the Bani of the Praises of the Lord God, O Nanak, obtains the fruits of his heart's desires. ||1||
ਗੁਰਮਤਿਮਨਿਅੰਮ੍ਰਿਤੁਵੁਠੜਾਮੇਰੀਜਿੰਦੁੜੀਏਮੁਖਿਅੰਮ੍ਰਿਤਬੈਣਅਲਾਏਰਾਮ॥
ਹੇ ਮੇਰੀ ਸੋਹਣੀ ਜਿੰਦੇ! ਗੁਰੂ ਦੀ ਮਤਿ ਦੀ ਬਰਕਤਿ ਨਾਲ ਜਿਸ ਮਨੁੱਖ ਦੇ ਮਨ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਆ ਵੱਸਦਾ ਹੈ ਉਹ ਮਨੁੱਖ ਆਪਣੇ ਮੂੰਹ ਨਾਲ ਆਤਮਕ ਜੀਵਨ ਦੇਣ ਵਾਲੀ ਬਾਣੀ ਸਦਾ ਉਚਾਰਦਾ ਰਹਿੰਦਾ ਹੈ।
Under Guru's Instruction, the Ambrosial Name abides within the mind, O my soul; with your mouth, utter the words of ambrosia.
ਅੰਮ੍ਰਿਤਬਾਣੀਭਗਤਜਨਾਕੀਮੇਰੀਜਿੰਦੁੜੀਏਮਨਿਸੁਣੀਐਹਰਿਲਿਵਲਾਏਰਾਮ॥
ਹੇ ਜਿੰਦੇ! ਪਰਮਾਤਮਾ ਦੀ ਭਗਤੀ ਕਰਨ ਵਾਲੇ ਮਨੁੱਖਾਂ ਦੀ ਬਾਣੀ ਆਤਮਕ ਜੀਵਨ ਦੇਣ ਵਾਲੀ ਹੈ ਪਰਮਾਤਮਾ ਦੇ ਚਰਨਾਂ ਵਿਚ ਸੁਰਤਿ ਜੋੜ ਕੇ ਉਹ ਬਾਣੀ ਮਨ ਨਾਲ (ਧਿਆਨ ਨਾਲ) ਸੁਣਨੀ ਚਾਹੀਦੀ ਹੈ।
The Words of the devotees are Ambrosial Nectar, O my soul; hearing them in the mind, embrace loving affection for the Lord.
ਚਿਰੀਵਿਛੁੰਨਾਹਰਿਪ੍ਰਭੁਪਾਇਆਗਲਿਮਿਲਿਆਸਹਜਿਸੁਭਾਏਰਾਮ॥
(ਜੇਹੜਾ ਮਨੁੱਖ ਸੁਣਦਾ ਹੈ ਉਸ ਨੂੰ) ਚਿਰ ਦਾ ਵਿਛੁੜਿਆ ਹੋਇਆ ਪਰਮਾਤਮਾ ਆ ਮਿਲਦਾ ਹੈ, ਆਤਮਕ ਅਡੋਲਤਾ ਤੇ ਪ੍ਰੇਮ ਦੇ ਕਾਰਨ ਉਸ ਦੇ ਗਲ ਆ ਲੱਗਦਾ ਹੈ।
Separated for so very long, I have found the Lord God; He holds me close in His loving embrace.
ਜਨਨਾਨਕਮਨਿਅਨਦੁਭਇਆਹੈਮੇਰੀਜਿੰਦੁੜੀਏਅਨਹਤਸਬਦਵਜਾਏਰਾਮ॥੨॥
ਹੇ ਦਾਸ ਨਾਨਕ! ਹੇ ਮੇਰੀ ਸੋਹਣੀ ਜਿੰਦੇ! ਉਸ ਮਨੁੱਖ ਦੇ ਮਨ ਵਿਚ ਆਤਮਕ ਆਨੰਦ ਬਣਿਆ ਰਹਿੰਦਾ ਹੈ, ਉਹ ਆਪਣੇ ਅੰਦਰ ਇਕ-ਰਸ ਸਿਫ਼ਤ-ਸਾਲਾਹ ਦੀ ਬਾਣੀ ਦਾ (ਮਾਨੋ, ਵਾਜਾ) ਵਜਾਂਦਾ ਰਹਿੰਦਾ ਹੈ ॥੨॥
Servant Nanak's mind is filled with bliss, O my soul; the unstruck sound-current of the Shabad vibrates within. ||2||
ਸਖੀਸਹੇਲੀਮੇਰੀਆਮੇਰੀਜਿੰਦੁੜੀਏਕੋਈਹਰਿਪ੍ਰਭੁਆਣਿਮਿਲਾਵੈਰਾਮ॥
ਹੇ ਮੇਰੀ ਸਖੀ ਸਹੇਲੀਹੋ! ਹੇ ਮੇਰੀ ਸੋਹਣੀ ਜਿੰਦੇ! ਜੇ ਕੋਈ ਧਿਰ ਮੇਰਾ ਹਰਿ-ਪ੍ਰਭੂ ਲਿਆ ਕੇ ਮੈਨੂੰ ਮਿਲਾ ਦੇਵੇ,
If only my friends and companions would come and unite me with my Lord God, O my soul.
ਹਉਮਨੁਦੇਵਉਤਿਸੁਆਪਣਾਮੇਰੀਜਿੰਦੁੜੀਏਹਰਿਪ੍ਰਭਕੀਹਰਿਕਥਾਸੁਣਾਵੈਰਾਮ॥
ਜੇ ਕੋਈ ਮੈਨੂੰ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀਆਂ ਗੱਲਾਂ ਸੁਣਾਇਆ ਕਰੇ, ਤਾਂ ਮੈਂ ਆਪਣਾ ਮਨ ਉਸ ਦੇ ਹਵਾਲੇ ਕਰ ਦਿਆਂ।
I offer my mind to the one who recites the sermon of my Lord God, O my soul.
ਗੁਰਮੁਖਿਸਦਾਅਰਾਧਿਹਰਿਮੇਰੀਜਿੰਦੁੜੀਏਮਨਚਿੰਦਿਅੜਾਫਲੁਪਾਵੈਰਾਮ॥
ਹੇ ਮੇਰੀ ਸੋਹਣੀ ਜਿੰਦੇ! ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰਿਆ ਕਰ, (ਜੇਹੜਾ ਕੋਈ ਸਿਮਰਦਾ ਹੈ ਉਹ) ਮਨ-ਇੱਛਤ ਫਲ ਪ੍ਰਾਪਤ ਕਰ ਲੈਂਦਾ ਹੈ।
As Gurmukh, ever worship the Lord in adoration, O my soul, and you shall obtain the fruits of your heart's desires.
ਨਾਨਕਭਜੁਹਰਿਸਰਣਾਗਤੀਮੇਰੀਜਿੰਦੁੜੀਏਵਡਭਾਗੀਨਾਮੁਧਿਆਵੈਰਾਮ॥੩॥
ਹੇ ਨਾਨਕ! ਹੇ ਮੇਰੀ ਸੋਹਣੀ ਜਿੰਦੇ! ਪਰਮਾਤਮਾ ਦੀ ਸਰਨ ਪਈ ਰਹੁ! ਵੱਡੇ ਭਾਗਾਂ ਵਾਲਾ ਮਨੁੱਖ ਹੀ ਪਰਮਾਤਮਾ ਦਾ ਨਾਮ ਸਿਮਰਦਾ ਹੈ ॥੩॥
O Nanak, hurry to the Lord's Sanctuary; O my soul, those who meditate on the Lord's Name are very fortunate. ||3||
ਕਰਿਕਿਰਪਾਪ੍ਰਭਆਇਮਿਲੁਮੇਰੀਜਿੰਦੁੜੀਏਗੁਰਮਤਿਨਾਮੁਪਰਗਾਸੇਰਾਮ॥
ਹੇ ਮੇਰੀ ਸੋਹਣੀ ਜਿੰਦੇ! ਪ੍ਰਭੂ ਦੀ ਕਿਰਪਾ ਹੀ ਉਹ ਮੈਨੂੰ ਆ ਮਿਲਦਾ ਹੈ। (ਹੇ ਜਿੰਦੇ!) ਗੁਰੂ ਦੀ ਮਤਿ ਉਤੇ ਤੁਰਿਆਂ ਹੀ ਹਰਿ-ਨਾਮ (ਹਿਰਦੇ ਵਿਚ) ਚਮਕਦਾ ਹੈ।
By His Mercy, God comes to meet us, O my soul; through the Guru's Teachings, He reveals His Name.
ਹਉਹਰਿਬਾਝੁਉਡੀਣੀਆਮੇਰੀਜਿੰਦੁੜੀਏਜਿਉਜਲਬਿਨੁਕਮਲਉਦਾਸੇਰਾਮ॥
ਹੇ ਮੇਰੀ ਸੋਹਣੀ ਜਿੰਦੇ! ਮੈਂ ਪਰਮਾਤਮਾ ਤੋਂ ਬਿਨਾ ਕੁਮਲਾਈ ਰਹਿੰਦੀ ਹਾਂ, ਜਿਵੇਂ ਪਾਣੀ ਤੋਂ ਬਿਨਾ ਕੌਲ-ਫੁੱਲ ਕੁਮਲਾਇਆ ਰਹਿੰਦਾ ਹੈ।
Without the Lord, I am so sad, O my soul - as sad as the lotus without water.
ਗੁਰਿਪੂਰੈਮੇਲਾਇਆਮੇਰੀਜਿੰਦੁੜੀਏਹਰਿਸਜਣੁਹਰਿਪ੍ਰਭੁਪਾਸੇਰਾਮ॥
ਹੇ ਮੇਰੀ ਸੋਹਣੀ ਜਿੰਦੇ! ਜਿਸ ਨੂੰ ਪੂਰੇ ਗੁਰੂ ਨੇ ਸੱਜਣ-ਹਰੀ ਮਿਲਾ ਦਿੱਤਾ, ਉਸ ਨੂੰ ਹਰੀ ਪ੍ਰਭੂ ਆਪਣੇ ਅੰਗ-ਸੰਗ ਵੱਸਦਾ ਦਿੱਸ ਪੈਂਦਾ ਹੈ।
The Perfect Guru has united me, O my soul, with the Lord, my best friend, the Lord God.
ਧਨੁਧਨੁਗੁਰੂਹਰਿਦਸਿਆਮੇਰੀਜਿੰਦੁੜੀਏਜਨਨਾਨਕਨਾਮਿਬਿਗਾਸੇਰਾਮ॥੪॥੧॥
ਹੇ ਦਾਸ ਨਾਨਕ! ਹੇ ਮੇਰੀ ਸੋਹਣੀ ਜਿੰਦੇ! ਗੁਰੂ ਸਲਾਹੁਣ-ਜੋਗ ਹੈ, ਸਦਾ ਸਲਾਹੁਣ-ਜੋਗ ਹੈ। ਗੁਰੂ ਨੇ ਜਿਸ ਨੂੰ (ਪਰਮਾਤਮਾ ਦੀ) ਦੱਸ ਪਾ ਦਿੱਤੀ (ਉਸ ਦਾ ਹਿਰਦਾ) ਨਾਮ ਦੀ ਬਰਕਤਿ ਨਾਲ ਖਿੜ ਪੈਂਦਾ ਹੈ ॥੪॥੧॥
Blessed, blessed is the Guru, who has shown me the Lord, O my soul; servant Nanak blossoms forth in the Name of the Lord. ||4||1||
ਰਾਗੁਬਿਹਾਗੜਾਮਹਲਾ੪॥
Raag Bihaagraa, Fourth Mahalaa:
ਅੰਮ੍ਰਿਤੁਹਰਿਹਰਿਨਾਮੁਹੈਮੇਰੀਜਿੰਦੁੜੀਏਅੰਮ੍ਰਿਤੁਗੁਰਮਤਿਪਾਏਰਾਮ॥
ਹੇ ਮੇਰੀ ਸੋਹਣੀ ਜਿੰਦੇ! ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਜਲ ਹੈ, ਇਹ ਨਾਮ-ਜਲ ਗੁਰੂ ਦੀ ਮਤਿ ਉੱਤੇ ਤੁਰਿਆਂ ਹੀ ਮਿਲਦਾ ਹੈ।
The Name of the Lord, Har, Har, is Ambrosial Nectar, O my soul; through the Guru's Teachings, this Nectar is obtained.
ਹਉਮੈਮਾਇਆਬਿਖੁਹੈਮੇਰੀਜਿੰਦੁੜੀਏਹਰਿਅੰਮ੍ਰਿਤਿਬਿਖੁਲਹਿਜਾਏਰਾਮ॥
ਹੇ ਮੇਰੀ ਸੋਹਣੀ ਜਿੰਦੇ! ਹਉਮੈ ਜ਼ਹਿਰ ਹੈ ਮਾਇਆ (ਦਾ ਮੋਹ) ਜ਼ਹਿਰ ਹੈ (ਜੋ ਆਤਮਕ ਜੀਵਨ ਨੂੰ ਮਾਰ ਮੁਕਾਂਦਾ ਹੈ), ਇਹ ਜ਼ਹਿਰ ਨਾਮ-ਜਲ (ਪੀਣ) ਨਾਲ ਲਹਿ ਜਾਂਦਾ ਹੈ।
Pride in Maya is poison, O my soul; through the Ambrosial Nectar of the Name, this poison is eradicated.
ਮਨੁਸੁਕਾਹਰਿਆਹੋਇਆਮੇਰੀਜਿੰਦੁੜੀਏਹਰਿਹਰਿਨਾਮੁਧਿਆਏਰਾਮ॥
ਹੇ ਮੇਰੀ ਸੋਹਣੀ ਜਿੰਦੇ! ਜੇਹੜਾ ਮਨੁੱਖ ਸਦਾ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ ਉਸ ਦਾ ਸੁੱਕਾ ਹੋਇਆ (ਥੋੜ੍ਹ-ਵਿਤਾ ਹੋ ਚੁੱਕਾ) ਮਨ ਹਰਾ ਹੋ ਜਾਂਦਾ ਹੈ (ਜਿਵੇਂ ਕੋਈ ਸੁੱਕਾ ਹੋਇਆ ਰੁੱਖ ਪਾਣੀ ਨਾਲ ਹਰਾ ਹੋ ਜਾਂਦਾ ਹੈ, ਤੇ, ਕਰੜਾ-ਪਨ ਛੱਡ ਕੇ ਨਰਮ ਹੋ ਜਾਂਦਾ ਹੈ)।
The dry mind is rejuvenated, O my soul, meditating on the Name of the Lord, Har, Har.
ਹਰਿਭਾਗਵਡੇਲਿਖਿਪਾਇਆਮੇਰੀਜਿੰਦੁੜੀਏਜਨਨਾਨਕਨਾਮਿਸਮਾਏਰਾਮ॥੧॥
ਹੇ ਦਾਸ ਨਾਨਕ! ਹੇ ਮੇਰੀ ਸੋਹਣੀ ਜਿੰਦੇ! ਜਿਸ ਮਨੁੱਖ ਨੂੰ ਪੂਰਬਲੇ ਲਿਖੇ ਅਨੁਸਾਰ ਵੱਡੇ ਭਾਗਾਂ ਨਾਲ ਪਰਮਾਤਮਾ ਮਿਲ ਪੈਂਦਾ ਹੈ ਉਹ ਸਦਾ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ ॥੧॥
The Lord has given me the pre-ordained blessing of high destiny, O my soul; servant Nanak merges in the Naam, the Name of the Lord. ||1||
ਹਰਿਸੇਤੀਮਨੁਬੇਧਿਆਮੇਰੀਜਿੰਦੁੜੀਏਜਿਉਬਾਲਕਲਗਿਦੁਧਖੀਰੇਰਾਮ॥
ਹੇ ਮੇਰੀ ਸੋਹਣੀ ਜਿੰਦੇ! ਜਿਸ ਮਨੁੱਖ ਦਾ ਮਨ ਪਰਮਾਤਮਾ ਨਾਲ ਇਉਂ ਪ੍ਰੋਇਆ ਜਾਂਦਾ ਹੈ ਜਿਵੇਂ ਬੱਚੇ ਦਾ ਮਨ ਦੁੱਧ ਨਾਲ ਪਰਚ ਜਾਂਦਾ ਹੈ,
My mind is attached to the Lord, O my soul, like the infant, sucking his mother's milk.
ਹਰਿਬਿਨੁਸਾਂਤਿਨਪਾਈਐਮੇਰੀਜਿੰਦੁੜੀਏਜਿਉਚਾਤ੍ਰਿਕੁਜਲਬਿਨੁਟੇਰੇਰਾਮ॥
ਉਸ ਮਨੁੱਖ ਨੂੰ, ਹੇ ਮੇਰੀ ਸੋਹਣੀ ਜਿੰਦੇ! ਪਰਮਾਤਮਾ ਦੇ ਮਿਲਾਪ ਤੋਂ ਬਿਨਾ ਠੰਡ ਨਹੀਂ ਪੈਂਦੀ (ਉਹ ਸਦਾ ਵਿਆਕੁਲ ਹੋਇਆ ਰਹਿੰਦਾ ਹੈ) ਜਿਵੇਂ ਪਪੀਹਾ (ਸ੍ਵਾਂਤੀ ਬੂੰਦ ਦੇ) ਪਾਣੀ ਤੋਂ ਬਿਨਾ ਪੁਕਾਰਦਾ ਰਹਿੰਦਾ ਹੈ।
Without the Lord, I find no peace, O my soul; I am like the song-bird, crying out without the rain drops.
ਸਤਿਗੁਰਸਰਣੀਜਾਇਪਉਮੇਰੀਜਿੰਦੁੜੀਏਗੁਣਦਸੇਹਰਿਪ੍ਰਭਕੇਰੇਰਾਮ॥
ਹੇ ਮੇਰੀ ਸੋਹਣੀ ਜਿੰਦੇ! ਜਾ ਕੇ ਗੁਰੂ ਦੀ ਸਰਨ ਪਈ ਰਹੁ, ਗੁਰੂ ਪਰਮਾਤਮਾ ਦੇ ਗੁਣਾਂ ਦੀ ਦੱਸ ਪਾਂਦਾ ਹੈ।
Go, and seek the Sanctuary of the True Guru, O my soul; He shall tell you of the Glorious Virtues of the Lord God.
ਜਨਨਾਨਕਹਰਿਮੇਲਾਇਆਮੇਰੀਜਿੰਦੁੜੀਏਘਰਿਵਾਜੇਸਬਦਘਣੇਰੇਰਾਮ॥੨॥
ਹੇ ਦਾਸ ਨਾਨਕ! ਹੇ ਮੇਰੀ ਸੋਹਣੀ ਜਿੰਦੇ! ਜਿਸ ਮਨੁੱਖ ਨੂੰ ਗੁਰੂ ਨੇ ਪਰਮਾਤਮਾ ਮਿਲਾ ਦਿੱਤਾ ਉਸ ਦੇ ਹਿਰਦੇ-ਘਰ ਵਿਚ (ਮਾਨੋ) ਅਨੇਕਾਂ ਸੋਹਣੇ ਸਾਜ ਵੱਜਦੇ ਰਹਿੰਦੇ ਹਨ ॥੨॥
Servant Nanak has merged into the Lord, O my soul; the many melodies of the Shabad resound within his heart. ||2||
ਮਨਮੁਖਿਹਉਮੈਵਿਛੁੜੇਮੇਰੀਜਿੰਦੁੜੀਏਬਿਖੁਬਾਧੇਹਉਮੈਜਾਲੇਰਾਮ॥
ਹੇ ਮੇਰੀ ਸੋਹਣੀ ਜਿੰਦੇ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਹਉਮੈ ਦੇ ਕਾਰਨ ਪਰਮਾਤਮਾ ਨਾਲੋਂ ਵਿਛੁੜ ਜਾਂਦੇ ਹਨ, (ਮਾਇਆ ਦੇ ਮੋਹ ਦਾ) ਜ਼ਹਿਰ (ਉਹਨਾਂ ਦੇ ਆਤਮਕ ਜੀਵਨ ਨੂੰ ਮਾਰ ਮੁਕਾਂਦਾ ਹੈ), ਉਹ ਹਉਮੈ ਦੇ ਜਾਲ ਵਿਚ ਬੱਝੇ ਰਹਿੰਦੇ ਹਨ।
Through egotism, the self-willed manmukhs are separated, O my soul; bound to poison, they are burnt by egotism.
ਜਿਉਪੰਖੀਕਪੋਤਿਆਪੁਬਨੑਾਇਆਮੇਰੀਜਿੰਦੁੜੀਏਤਿਉਮਨਮੁਖਸਭਿਵਸਿਕਾਲੇਰਾਮ॥
ਹੇ ਮੇਰੀ ਸੋਹਣੀ ਜਿੰਦੇ! ਜਿਵੇਂ (ਚੋਗੇ ਦੇ ਲਾਲਚ ਵਿਚ) ਕਬੂਤਰ ਆਦਿਕ ਪੰਛੀ ਆਪਣੇ ਆਪ ਨੂੰ ਜਾਲ ਵਿਚ ਬੰਨ੍ਹਾ ਲੈਂਦਾ ਹੈ, ਤਿਵੇਂ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਸਾਰੇ ਮਨੁੱਖ ਆਤਮਕ ਮੌਤ ਦੇ ਵੱਸ ਵਿਚ ਆਏ ਰਹਿੰਦੇ ਹਨ।
Like the pigeon, which itself falls into the trap, O my soul, all the self-willed manmukhs fall under the influence of death.
ਜੋਮੋਹਿਮਾਇਆਚਿਤੁਲਾਇਦੇਮੇਰੀਜਿੰਦੁੜੀਏਸੇਮਨਮੁਖਮੂੜਬਿਤਾਲੇਰਾਮ॥
ਹੇ ਮੇਰੀ ਸੋਹਣੀ ਜਿੰਦੇ! ਜੇਹੜੇ ਮਨੁੱਖ ਮਾਇਆ ਦੇ ਮੋਹ ਵਿਚ ਆਪਣਾ ਚਿੱਤ ਜੋੜੀ ਰੱਖਦੇ ਹਨ ਉਹ ਆਪ-ਹੁਦਰੇ ਮਨੁੱਖ ਮੂਰਖ ਹੁੰਦੇ ਹਨ, ਉਹ ਜੀਵਨ-ਚਾਲ ਤੋਂ ਖੁੰਝੇ ਰਹਿੰਦੇ ਹਨ।
Those self-willed manmukhs who focus their consciousness on Maya, O my soul, are foolish, evil demons.