ਕਵਲਪ੍ਰਗਾਸਭਏਸਾਧਸੰਗੇਦੁਰਮਤਿਬੁਧਿਤਿਆਗੀ॥੨॥
ਗੁਰੂ ਦੀ ਸੰਗਤ ਵਿਚ ਰਹਿ ਕੇ ਉਹਨਾਂ ਦੇ ਹਿਰਦੇ-ਕੌਲ ਖਿੜ ਜਾਂਦੇ ਹਨ, ਉਹ ਖੋਟੀ ਮਤਿ ਵਾਲੀ ਬੁੱਧੀ ਤਿਆਗ ਦੇਂਦੇ ਹਨ ॥੨॥
My heart lotus blossoms forth in the Saadh Sangat, the Company of the Holy; I have renounced evil-mindedness and intellectualism. ||2||
ਆਠਪਹਰਹਰਿਕੇਗੁਣਗਾਵੈਸਿਮਰੈਦੀਨਦੈਆਲਾ॥
ਜੇਹੜਾ ਮਨੁੱਖ ਅੱਠੇ ਪਹਰ ਪਰਮਾਤਮਾ ਦੇ ਗੁਣ ਗਾਂਦਾ ਹੈ, ਦੀਨਾਂ ਉਤੇ ਦਇਆ ਕਰਨ ਵਾਲੇ ਦਾ ਨਾਮ ਸਿਮਰਦਾ ਹੈ,
One who sings the Glorious Praises of the Lord, twenty-four hours a day, and remembers the Lord in meditation, who is Kind to the poor,
ਆਪਿਤਰੈਸੰਗਤਿਸਭਉਧਰੈਬਿਨਸੇਸਗਲਜੰਜਾਲਾ॥੩॥
ਉਹ ਆਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ, ਉਸ ਦੇ ਨਾਲ ਮੇਲ ਰੱਖਣ ਵਾਲਾ ਸਾਥ ਭੀ ਪਾਰ ਲੰਘ ਜਾਂਦਾ ਹੈ, ਉਸ ਦੇ ਸਾਰੇ ਮਾਇਕ-ਬੰਧਨ ਨਾਸ ਹੋ ਜਾਂਦੇ ਹਨ ॥੩॥
saves himself, and redeems all his generations; all of his bonds are released. ||3||
ਚਰਣਅਧਾਰੁਤੇਰਾਪ੍ਰਭਸੁਆਮੀਓਤਿਪੋਤਿਪ੍ਰਭੁਸਾਥਿ॥
ਹੇ ਪ੍ਰਭੂ! ਹੇ ਸੁਆਮੀ! ਜਿਸ ਮਨੁੱਖ ਨੇ ਤੇਰੇ ਚਰਨਾਂ ਨੂੰ ਆਪਣੀ ਜ਼ਿੰਦਗੀ ਦਾ ਸਹਾਰਾ ਬਣਾ ਲਿਆ, ਤੂੰ ਮਾਲਕ ਤਾਣੇ ਪੇਟੇ ਵਾਂਗ ਸਦਾ ਉਸ ਦੇ ਨਾਲ ਰਹਿੰਦਾ ਹੈਂ।
I take the Support of Your Feet, O God, O Lord and Master; you are with me through and through, God.
ਸਰਨਿਪਰਿਓਨਾਨਕਪ੍ਰਭਤੁਮਰੀਦੇਰਾਖਿਓਹਰਿਹਾਥ॥੪॥੨॥੩੨॥
ਹੇ ਨਾਨਕ! (ਆਖ-) ਹੇ ਪ੍ਰਭੂ! ਜੇਹੜਾ ਮਨੁੱਖ ਤੇਰੀ ਸਰਨ ਆ ਪਿਆ, ਹੇ ਹਰੀ! ਤੂੰ ਉਸ ਨੂੰ ਆਪਣੇ ਹੱਥ ਦੇ ਕੇ (ਸੰਸਾਰ-ਸਮੁੰਦਰ ਤੋਂ) ਬਚਾਂਦਾ ਹੈਂ ॥੪॥੨॥੩੨॥
Nanak has entered Your Sanctuary, God; giving him His hand, the Lord has protected him. ||4||2||32||
ਗੂਜਰੀਅਸਟਪਦੀਆਮਹਲਾ੧ਘਰੁ੧॥
ਰਾਗ ਗੂਜਰੀ, ਘਰ ੧ ਵਿੱਚ ਗੁਰੂ ਨਾਨਕਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
Goojaree, Ashtapadees, First Mahalaa, First House:
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ਏਕਨਗਰੀਪੰਚਚੋਰਬਸੀਅਲੇਬਰਜਤਚੋਰੀਧਾਵੈ॥
ਇਸ ਇਕੋ ਹੀ (ਸਰੀਰ-) ਨਗਰ ਵਿਚ (ਕਾਮਾਦਿਕ) ਪੰਜ ਚੋਰ ਵੱਸੇ ਹੋਏ ਹਨ, ਵਰਜਦਿਆਂ ਭੀ (ਇਹਨਾਂ ਵਿਚੋਂ ਹਰੇਕ ਇਸ ਨਗਰ ਵਿਚਲੇ ਆਤਮਕ ਗੁਣਾਂ ਨੂੰ) ਚੁਰਾਣ ਲਈ ਉੱਠ ਦੌੜਦਾ ਹੈ।
In the one village of the body, live the five thieves; they have been warned, but they still go out stealing.
ਤ੍ਰਿਹਦਸਮਾਲਰਖੈਜੋਨਾਨਕਮੋਖਮੁਕਤਿਸੋਪਾਵੈ॥੧॥
(ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾ ਕੇ) ਜੇਹੜਾ ਮਨੁੱਖ (ਇਹਨਾਂ ਪੰਜਾਂ ਤੋਂ) ਮਾਇਆ ਦੇ ਤਿੰਨ ਗੁਣਾਂ ਤੋਂ ਅਤੇ ਦਸ ਇੰਦ੍ਰਿਆਂ ਤੋਂ (ਆਪਣਾ ਆਤਮਕ ਗੁਣਾਂ ਦਾ) ਸਰਮਾਇਆ ਬਚਾ ਰੱਖਦਾ ਹੈ, ਹੇ ਨਾਨਕ! ਉਹ (ਇਹਨਾਂ ਤੋਂ) ਸਦਾ ਲਈ ਖ਼ਲਾਸੀ ਪ੍ਰਾਪਤ ਕਰ ਲੈਂਦਾ ਹੈ ॥੧॥
One who keeps his assets safe from the three modes and the ten passions, O Nanak, attains liberation and emancipation. ||1||
ਚੇਤਹੁਬਾਸੁਦੇਉਬਨਵਾਲੀ॥
ਸਰਬ-ਵਿਆਪਕ ਜਗਤ-ਮਾਲਕ ਪਰਮਾਤਮਾ ਨੂੰ ਸਦਾ ਚੇਤੇ ਰੱਖੋ।
Center your mind on the all-pervading Lord, the Wearer of garlands of the jungles.
ਰਾਮੁਰਿਦੈਜਪਮਾਲੀ॥੧॥ਰਹਾਉ॥
ਪ੍ਰਭੂ ਨੂੰ ਆਪਣੇ ਹਿਰਦੇ ਵਿਚ ਟਿਕਾਓ ਤੇ (ਇਸ ਨੂੰ ਆਪਣੀ) ਮਾਲਾ ਬਣਾਉ ॥੧॥ ਰਹਾਉ ॥
Let your rosary be the chanting of the Lord's Name in your heart. ||1||Pause||
ਉਰਧਮੂਲਜਿਸੁਸਾਖਤਲਾਹਾਚਾਰਿਬੇਦਜਿਤੁਲਾਗੇ॥
ਜਿਸ ਮਾਇਆ ਦਾ ਮੂਲ-ਪ੍ਰਭੂ, ਮਾਇਆ ਦੇ ਪ੍ਰਭਾਵ ਤੋਂ ਉੱਚਾ ਹੈ, ਜਗਤ ਪਸਾਰਾ ਜਿਸ ਮਾਇਆ ਦੇ ਪ੍ਰਭਾਵ ਹੇਠ ਹੈ, ਚਾਰੇ ਵੇਦ ਜਿਸ (ਮਾਇਆ ਦੇ ਬਲ ਦੇ ਜ਼ਿਕਰ) ਵਿਚ ਲੱਗੇ ਰਹੇ ਹਨ,
Its roots extend upwards, and its branches reach down; the four Vedas are attached to it.
ਸਹਜਭਾਇਜਾਇਤੇਨਾਨਕਪਾਰਬ੍ਰਹਮਲਿਵਜਾਗੇ॥੨॥
ਉਹ ਮਾਇਆ ਸਹਜੇ ਹੀ (ਉਹਨਾਂ ਬੰਦਿਆਂ ਤੋਂ) ਪਰੇ ਹਟ ਜਾਂਦੀ ਹੈ (ਜੋ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਂਦੇ ਹਨ, ਕਿਉਂਕਿ) ਉਹ ਬੰਦੇ, ਹੇ ਨਾਨਕ! ਪਰਮਾਤਮਾ (ਦੇ ਚਰਨਾਂ) ਵਿਚ ਸੁਰਤਿ ਜੋੜ ਕੇ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦੇ ਹਨ ॥੨॥
He alone reaches this tree with ease, O Nanak, who remains wakeful in the Love of the Supreme Lord God. ||2||
ਪਾਰਜਾਤੁਘਰਿਆਗਨਿਮੇਰੈਪੁਹਪਪਤ੍ਰਤਤੁਡਾਲਾ॥
ਉਹ (ਸਰਬ-ਇੱਛਾ-ਪੂਰਕ) ਪਾਰਜਾਤ (-ਪ੍ਰਭੂ) ਮੇਰੇ ਹਿਰਦੇ-ਆਂਗਨ ਵਿਚ ਪਰਗਟ ਹੋ ਗਿਆ ਹੈ (ਜਿਸ ਪਾਰਜਾਤ-ਪ੍ਰਭੂ ਦਾ) ਇਹ ਸਾਰਾ ਜਗਤ ਫੁੱਲ ਪੱਤਰ ਡਾਲੀਆਂ ਆਦਿਕ ਪਸਾਰਾ ਹੈ,
The Elysian Tree is the courtyard of my house; in it are the flowers, leaves and stems of reality.
ਸਰਬਜੋਤਿਨਿਰੰਜਨਸੰਭੂਛੋਡਹੁਬਹੁਤੁਜੰਜਾਲਾ॥੩॥
ਜੋ ਪ੍ਰਭੂ ਸਾਰੇ ਜਗਤ ਦਾ ਮੂਲ ਹੈ, ਜਿਸ ਦੀ ਜੋਤਿ ਸਭ ਜੀਵਾਂ ਵਿਚ ਪਸਰ ਰਹੀ ਹੈ, ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੈ। (ਤੁਸੀ ਭੀ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਉ, ਇਸ ਤਰ੍ਹਾਂ) ਮਾਇਆ ਦੇ ਬਹੁਤੇ ਜੰਜਾਲ ਛੱਡ ਸਕੋਗੇ ॥੩॥
Meditate on the self-existent, immaculate Lord, whose Light is pervading everywhere; renounce all your worldly entanglements. ||3||
ਸੁਣਿਸਿਖਵੰਤੇਨਾਨਕੁਬਿਨਵੈਛੋਡਹੁਮਾਇਆਜਾਲਾ॥
ਹੇ ਸਿੱਖਿਆ ਸੁਣਨ ਵਾਲੇ ਭਾਈ! ਜੋ ਬੇਨਤੀ ਨਾਨਕ ਕਰਦਾ ਹੈ ਉਹ ਸੁਣ! (ਆਪਣੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਧਾਰਨ ਕਰ, ਇਸ ਤਰ੍ਹਾਂ ਤੂੰ) ਮਾਇਆ ਦੇ ਬੰਧਨ ਤਿਆਗ ਸਕੇਂਗਾ।
Listen, O seekers of Truth - Nanak begs you to renounce the traps of Maya.
ਮਨਿਬੀਚਾਰਿਏਕਲਿਵਲਾਗੀਪੁਨਰਪਿਜਨਮੁਨਕਾਲਾ॥੪॥
ਜਿਸ ਮਨੁੱਖ ਦੇ ਮਨ ਦੇ ਸੋਚ-ਮੰਡਲ ਵਿਚ ਇਕ ਪਰਮਾਤਮਾ ਦੀ ਲਿਵ ਲੱਗ ਜਾਂਦੀ ਹੈ ਉਸ ਨੂੰ ਮੁੜ ਮੁੜ ਜਨਮ ਮਰਨ (ਦਾ ਗੇੜ) ਨਹੀਂ ਹੁੰਦਾ ॥੪॥
Reflect within your mind, that by enshrining love for the One Lord, you shall not be subject to birth and death again. ||4||
ਸੋਗੁਰੂਸੋਸਿਖੁਕਥੀਅਲੇਸੋਵੈਦੁਜਿਜਾਣੈਰੋਗੀ॥
ਉਸ ਨੂੰ ਗੁਰੂ ਕਿਹਾ ਜਾ ਸਕਦਾ ਹੈ, (ਅਸਲ) ਸਿੱਖ ਕਿਹਾ ਜਾ ਸਕਦਾ ਹੈ, ਜਾਂ (ਅਸਲ) ਵੈਦ ਕਿਹਾ ਜਾ ਸਕਦਾ ਹੈ ਜੋ ਹੋਰ (ਆਤਮਕ) ਰੋਗੀਆਂ ਦੇ ਰੋਗ ਸਮਝ ਲੈਂਦਾ ਹੈ।
He alone is said to be a Guru, he alone is said to be a Sikh, and he alone is said to be a physician, who knows the patient's illness.
ਤਿਸੁਕਾਰਣਿਕੰਮੁਨਧੰਧਾਨਾਹੀਧੰਧੈਗਿਰਹੀਜੋਗੀ॥੫॥
ਪਰਮਾਤਮਾ ਦੇ ਸਿਮਰਨ ਦੀ ਬਰਕਤਿ ਨਾਲ ਦੁਨੀਆ ਦਾ ਕੰਮ-ਧੰਧਾ ਉਸ ਨੂੰ ਵਿਆਪ ਨਹੀਂ ਸਕਦਾ, (ਪ੍ਰਭੂ ਦੇ ਸਿਮਰਨ ਸਦਕਾ) ਉਹ ਮਾਇਆ ਦੇ ਬੰਧਨ ਵਿਚ ਨਹੀਂ (ਫਸਦਾ), ਉਹ ਗ੍ਰਿਹਸਤੀ (ਹੁੰਦਾ ਭੀ) ਜੋਗੀ ਹੈ ॥੫॥
He is not affected by actions, responsibilities and entanglements; in the entanglements of his household, he maintains the detachment of Yoga. ||5||
ਕਾਮੁਕ੍ਰੋਧੁਅਹੰਕਾਰੁਤਜੀਅਲੇਲੋਭੁਮੋਹੁਤਿਸਮਾਇਆ॥
ਉਸ ਨੇ ਕਾਮ ਕ੍ਰੋਧ ਤੇ ਅਹੰਕਾਰ ਤਿਆਗ ਦਿੱਤਾ ਹੈ, ਉਸ ਨੇ ਲੋਭ ਮੋਹ ਤੇ ਮਾਇਆ ਦੀ ਤ੍ਰਿਸ਼ਨਾ ਛੱਡ ਦਿੱਤੀ ਹੈ,
He renounces sexual desire, anger, egotism, greed, attachment and Maya.
ਮਨਿਤਤੁਅਵਿਗਤੁਧਿਆਇਆਗੁਰਪਰਸਾਦੀਪਾਇਆ॥੬॥
ਜਿਸ ਮਨੁੱਖ ਨੇ ਗੁਰੂ ਦੀ ਮੇਹਰ ਨਾਲ ਆਪਣੇ ਮਨ ਵਿਚ ਜਗਤ-ਮੂਲ ਅਦ੍ਰਿਸ਼ਟ ਪ੍ਰਭੂ ਨੂੰ ਸਿਮਰਿਆ ਹੈ ਤੇ ਉਸ ਨਾਲ ਮਿਲਾਪ ਹਾਸਲ ਕਰ ਲਿਆ ਹੈ ॥੬॥
Within his mind, he meditates on the reality of the Imperishable Lord; by Guru's Grace he finds Him. ||6||
ਗਿਆਨੁਧਿਆਨੁਸਭਦਾਤਿਕਥੀਅਲੇਸੇਤਬਰਨਸਭਿਦੂਤਾ॥
ਪਰਮਾਤਮਾ ਨਾਲ ਡੂੰਘੀ ਸਾਂਝ ਬਣਨੀ, ਪ੍ਰਭੂ-ਚਰਨਾਂ ਵਿਚ ਸੁਰਤਿ ਜੁੜਨੀ; ਇਹ ਸਭ ਪ੍ਰਭੂ ਦੀ ਦਾਤ ਹੀ ਕਹੀ ਜਾ ਸਕਦੀ ਹੈ, (ਜਿਸ ਨੂੰ ਇਹ ਦਾਤ ਮਿਲਦੀ ਹੈ ਉਸ ਨੂੰ ਤੱਕ ਕੇ) ਕਾਮਾਦਿਕ ਵੈਰੀਆਂ ਦਾ ਰੰਗ ਫੱਕ ਹੋ ਜਾਂਦਾ ਹੈ,
Spiritual wisdom and meditation are all said to be God's gifts; all of the demons are turned white before him.
ਬ੍ਰਹਮਕਮਲਮਧੁਤਾਸੁਰਸਾਦੰਜਾਗਤਨਾਹੀਸੂਤਾ॥੭॥
ਕਿਉਂਕਿ ਸਿਮਰਨ ਦੀ ਬਰਕਤਿ ਨਾਲ ਉਸ ਦੇ ਹਿਰਦੇ ਵਿਚ, ਮਾਨੋ) ਬ੍ਰਹਮ-ਰੂਪ ਕਮਲ ਦਾ ਸ਼ਹਿਦ (ਚੋਣ ਲੱਗ ਪੈਂਦਾ) ਹੈ, ਉਸ (ਨਾਮ-ਅੰਮ੍ਰਿਤ ਸ਼ਹਿਦ ਦਾ) ਰਸ ਉਹ ਮਨੁੱਖ ਚੱਖਦਾ ਹੈ (ਇਸ ਕਰਕੇ ਉਹ ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦਾ ਹੈ, (ਮਾਇਆ-ਮੋਹ ਦੀ ਨੀਂਦ ਵਿਚ) ਗ਼ਾਫ਼ਿਲ ਨਹੀਂ ਹੁੰਦਾ ॥੭॥
He enjoys the taste of the honey of God's lotus; he remains awake, and does not fall asleep. ||7||
ਮਹਾਗੰਭੀਰਪਤ੍ਰਪਾਤਾਲਾਨਾਨਕਸਰਬਜੁਆਇਆ॥
ਹੇ ਨਾਨਕ! ਜੋ ਪ੍ਰਭੂ ਵੱਡੇ ਜਿਗਰੇ ਵਾਲਾ ਹੈ, ਸਾਰੇ ਪਾਤਾਲ (ਸਾਰਾ ਸੰਸਾਰ ਜਿਸ ਪਾਰਜਾਤ-ਪ੍ਰਭੂ) ਦੇ ਪੱਤਰ (ਪਸਾਰਾ) ਹਨ, ਜੋ ਸਭ ਜੀਵਾਂ ਵਿਚ ਵਿਆਪਕ ਹੈ,
This lotus is very deep; its leaves are the nether regions, and it is connected to the whole universe.
ਉਪਦੇਸਗੁਰੂਮਮਪੁਨਹਿਨਗਰਭੰਬਿਖੁਤਜਿਅੰਮ੍ਰਿਤੁਪੀਆਇਆ॥੮॥੧॥
ਗੁਰੂ ਦੇ ਉਪਦੇਸ ਦੀ ਬਰਕਤਿ ਨਾਲ ਮੈਂ ਉਸ ਦਾ ਨਾਮ-ਅੰਮ੍ਰਿਤ ਪੀਤਾ ਹੈ ਤੇ ਮਾਇਆ ਦਾ ਜ਼ਹਰ ਤਿਆਗਿਆ ਹੈ, ਹੁਣ ਮੇਰਾ ਮੁੜ ਮੁੜ ਗਰਭ-ਵਾਸ (ਜਨਮ ਮਰਨ) ਨਹੀਂ ਹੋਵੇਗਾ ॥੮॥੧॥
Under Guru's Instruction, I shall not have to enter the womb again; I have renounced the poison of corruption, and I drink in the Ambrosial Nectar. ||8||1||
ਗੂਜਰੀਮਹਲਾ੧॥
Goojaree, First Mahalaa:
ਕਵਨਕਵਨਜਾਚਹਿਪ੍ਰਭਦਾਤੇਤਾਕੇਅੰਤਨਪਰਹਿਸੁਮਾਰ॥
ਹੇ ਦਾਤਾਰ ਪ੍ਰਭੂ! ਬੇਅੰਤ ਜੀਵ (ਤੇਰੇ ਦਰ ਤੋਂ ਦਾਤਾਂ) ਮੰਗਦੇ ਹਨ ਉਹਨਾਂ ਦੀ ਗਿਣਤੀ ਦੇ ਅੰਤ ਨਹੀਂ ਪੈ ਸਕਦੇ।
Those who beg of God the Great Giver - their numbers cannot be counted.
ਜੈਸੀਭੂਖਹੋਇਅਭਅੰਤਰਿਤੂੰਸਮਰਥੁਸਚੁਦੇਵਣਹਾਰ॥੧॥
ਜਿਹੋ ਜਿਹੀ (ਕਿਸੇ ਦੇ) ਧੁਰ ਅੰਦਰ (ਮੰਗਣ ਦੀ) ਭੁੱਖ ਹੁੰਦੀ ਹੈ, ਹੇ ਦੇਣਹਾਰ ਪ੍ਰਭੂ! ਤੂੰ (ਪੂਰੀ ਕਰਦਾ ਹੈਂ), ਤੂੰ ਸਦਾ-ਥਿਰ ਹੈਂ ਤੇ ਦਾਤਾਂ ਦੇਣ ਜੋਗਾ ਹੈਂ ॥੧॥
You, Almighty True Lord, fulfill the desires within their hearts. ||1||
ਐਜੀਜਪੁਤਪੁਸੰਜਮੁਸਚੁਅਧਾਰ॥
ਹੇ ਪ੍ਰਭੂ ਜੀ! ਤੇਰਾ ਨਾਮ ਹੀ (ਸਾਡੇ ਵਾਸਤੇ) ਜਪ ਹੈ ਤਪ ਹੈ ਸੰਜਮ ਹੈ, ਤੇਰਾ ਨਾਮ ਹੀ (ਸਾਡੇ ਵਾਸਤੇ) ਸਦਾ-ਥਿਰ ਰਹਿਣ ਵਾਲਾ ਆਸਰਾ ਹੈ,
O Dear Lord, chanting, deep meditation, self-discipline and truth are my foundations.
ਹਰਿਹਰਿਨਾਮੁਦੇਹਿਸੁਖੁਪਾਈਐਤੇਰੀਭਗਤਿਭਰੇਭੰਡਾਰ॥੧॥ਰਹਾਉ॥
(ਸਾਨੂੰ ਜੀਵਾਂ ਨੂੰ) ਆਪਣਾ ਨਾਮ ਦੇਹ (ਤੇਰੇ ਨਾਮ ਦੀ ਬਰਕਤਿ ਨਾਲ ਹੀ) ਆਤਮਕ ਆਨੰਦ ਮਿਲਦਾ ਹੈ (ਇਸ ਪਦਾਰਥ ਦੀ ਤੇਰੇ ਘਰ ਵਿਚ ਕੋਈ ਕਮੀ ਨਹੀਂ ਹੈ) ਤੇਰੀ ਭਗਤੀ ਦੇ (ਤੇਰੇ ਪਾਸ) ਖ਼ਜ਼ਾਨੇ ਭਰੇ ਪਏ ਹਨ ॥੧॥ ਰਹਾਉ ॥
Bless me with Your Name, Lord, that I may find peace. Your devotional worship is a treasure over-flowing. ||1||Pause||
ਸੁੰਨਸਮਾਧਿਰਹਹਿਲਿਵਲਾਗੇਏਕਾਏਕੀਸਬਦੁਬੀਚਾਰ॥
(ਹੇ ਕਰਤਾਰ!) ਤਦੋਂ ਤੂੰ ਆਪ ਹੀ ਅਫੁਰ ਅਵਸਥਾ ਵਿਚ (ਆਪਣੇ ਅੰਦਰ) ਸੁਰਤਿ ਜੋੜ ਕੇ ਸਮਾਧੀ ਲਾਈ ਬੈਠਾ ਸੀ, ਤੂੰ ਇਕੱਲਾ ਆਪ ਹੀ ਆਪਣੇ ਇਰਾਦੇ ਨੂੰ ਸਮਝਦਾ ਸੀ,
Some remain absorbed in Samaadhi, their minds fixed lovingly on the One Lord; they reflect only on the Word of the Shabad.
ਜਲੁਥਲੁਧਰਣਿਗਗਨੁਤਹਨਾਹੀਆਪੇਆਪੁਕੀਆਕਰਤਾਰ॥੨॥
ਜਦੋਂ ਤੂੰ ਆਪਣੇ ਆਪ ਨੂੰ ਆਪ ਹੀ ਪਰਗਟ ਕੀਤਾ ਸੀ, ਤਦੋਂ ਨਾਹ ਪਾਣੀ ਸੀ, ਨਾਹ ਸੁੱਕ ਸੀ, ਨਾਹ ਧਰਤੀ ਸੀ, ਨਾਹ ਆਕਾਸ਼ ਸੀ ॥੨॥
In that state, there is no water, land, earth or sky; only the Creator Lord Himself exists. ||2||
ਨਾਤਦਿਮਾਇਆਮਗਨੁਨਛਾਇਆਨਾਸੂਰਜਚੰਦਨਜੋਤਿਅਪਾਰ॥
ਤਦੋਂ ਨਾਹ ਇਹ ਮਾਇਆ ਸੀ, ਨਾਹ ਇਸ ਮਾਇਆ ਦੇ ਪ੍ਰਭਾਵ ਵਿਚ ਮਸਤ ਕੋਈ ਜੀਵ ਸੀ, ਨਾਹ ਤਦੋਂ ਸੂਰਜ ਸੀ, ਨਾਹ ਚੰਦ੍ਰਮਾ ਸੀ, ਨਾਹ ਹੀ ਕੋਈ ਹੋਰ ਜੋਤਿ ਸੀ।
There is no intoxication of Maya there, and no shadow, nor the infinite light of the sun or the moon.
ਸਰਬਦ੍ਰਿਸਟਿਲੋਚਨਅਭਅੰਤਰਿਏਕਾਨਦਰਿਸੁਤ੍ਰਿਭਵਣਸਾਰ॥੩॥
ਹੇ ਪ੍ਰਭੂ! ਸਾਰੇ ਜੀਵਾਂ ਨੂੰ ਵੇਖ ਸਕਣ ਵਾਲੀ ਤੇਰੀ ਅੱਖ, ਤਿੰਨਾਂ ਭਵਨਾਂ ਦੀ ਸਾਰ ਲੈ ਸਕਣ ਵਾਲੀ ਤੇਰੀ ਆਪਣੀ ਹੀ ਨਜ਼ਰ ਤੇਰੇ ਆਪਣੇ ਹੀ ਅੰਦਰ ਟਿਕੀ ਹੋਈ ਸੀ ॥੩॥
The eyes within the mind which see everything - with one glance, they see the three worlds. ||3||