ਵਾਰਾਂ ਭਾਈ ਗੁਰਦਾਸ ਜੀ

ਅੰਗ 5
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਤਿਗੁਰਪ੍ਰਸਾਦਿ
One Oankar, the primal energy, realized through the grace of divine preceptor
ੴ सतिगुर प्रसादि ॥
LINE 02
ਵਾਰ
Vaar Five
वार ५ ।
LINE 03
ਗੁਰਮੁਖਿਹੋਵੈਸਾਧਸੰਗੁਹੋਰਤੁਸੰਗਿਕੁਸੰਗਿਰਚੈ
(ਜੋ) ਸਾਧ ਸੰਗਤ ਵਿਖੇ ਗੁਰਮੁਖ ਹੁੰਦਾ ਹੈ (ਉਹ) ਹੋਰ ਕੁਸੰਗੀਆਂ ਦੇ ਸੰਗ ਵਿਚ ਨਹੀਂ ਲਗਦਾ।
The person having attained the status of Gurmukh in the holy congregation does not mix up with any bad company.
गुरमुखि होवै साधसंगु होरतु संगि कुसंगि न रचै ।
LINE 04
ਗੁਰਮੁਖਿਪੰਥੁਸੁਹੇਲੜਾਬਾਰਹਪੰਥਖੇਚਲਖਚੈ
ਗੁਰਮੁਖਾਂ ਦਾ ਪੰਥ ਸ਼ੋਭਨੀਕ ਹੈ (ਜੋਗੀਆਂ ਦੇ) ਬਾਰਾਂ ਪੰਥਾਂ ਦੀਆਂ ਖੇਚਲਾਂ ਵਿਚ ਨਹੀਂ ਖਚਿਤ ਹੁੰਦਾ ਹੈ।
The way (life) of Gurmukh is simple and enjoyable; he does not enrapt himself with the concerns of the twelve sects (of yogis).
गुरमुखि पंथु सुहेलड़ा बारह पंथ न खेचल खचै ।
LINE 05
ਗੁਰਮੁਖਿਵਰਨਅਵਰਨਹੋਇਰੰਗਸੁਰੰਗੁਤੰਬੋਲਪਰਚੈ
ਗੁਰਮੁਖ ਵਰਣ (ਖੱਤ੍ਰੀ, ਬ੍ਰਾਹਮਣ) ਹੋਵੇ ਭਾਵੇਂ (ਅਵਰਣ=) ਨੀਚ ਜਾਤ ਹੋਵੇ (ਉਹ ਤੰਬੋਲ=) ਪਾਨ ਦੇ ਬੀੜੇ ਦੇ ਲਾਲ ਰੰਗ ਵਿਚ (ਸਤਿਸੰਗ ਵਿਚ=) ਪਰੁੱਚ ਜਾਂਦਾ ਹੈ (ਭਾਵ ਅਭੇਦ ਹੋ ਜਾਂਦਾ ਹੈ)।
Gurmukhs go beyond the castes, colours and go about in equanimity like the red colour of betel leaf.
गुरमुखि वरन अवरन होइ रंग सुरंगु तंबोल परचै ।
LINE 06
ਗੁਰਮੁਖਿਦਰਸਨੁਦੇਖਣਾਛਿਅਦਰਸਨਪਰਸਣਸਰਚੈ
ਗੁਰਮੁਖਾਂ ਦਾ ਦਰਸ਼ਨ (ਜਿਨ੍ਹਾਂ) ਦੇਖਣਾ ਕੀਤਾ ਹੈ ਉਹ ਛੀ ਦਰਸ਼ਨਾਂ ਦੇ ਪਰਸਣ ਵਿਚ ਨਹੀਂ ਫਸਦੇ।
Gurmukhs behold the Guru's school and put no faith in six Schools (of Indian tradition).
गुरमुखि दरसनु देखणा छिअ दरसन परसण न सरचै ।
LINE 07
ਗੁਰਮੁਖਿਨਿਹਚਲਮਤਿਹੈਦੂਜੈਭਾਇਲੁਭਾਇਪਚੈ
ਗੁਰਮੁਖਾਂ ਦੀ ਅਟੱਲ ਬੁੱਧੀ ਹੈ, ਦੂਜੇ ਭਾਵ ਦੇ ਲੋਭ ਵਿਚ ਨਹੀਂ ਸੜਦੇ।
Gurmukhs have steadfast wisdom and do not waste themselves in the fire of duality.
गुरमुखि निहचल मति है दूजै भाइ लुभाइ न पचै ।
LINE 08
ਗੁਰਮੁਖਿਸਬਦੁਕਮਾਵਣਾਪੈਰੀਪੈਰਹਰਾਸਿਹਚੈ
ਗੁਰਮੁਖਾਂ ਦਾ ਸ਼ਬਦ (ਜਿਨ੍ਹਾਂ) ਕਮਾਇਆ ਹੈ (ਓਹ) ਪੈਰੀਂ ਪੈਣਾ ਅਰ ਗੁਰਮੁਖਾਂ ਦੀਆਂ ਰਾਹ ਰਸਮਾਂ ਥੋਂ ਨਹੀਂ ਹਿਚਕਦੇ (ਤਿਲਕਦੇ)।
Gurmukhs practise the (Guru) shabad and never forsake the exercise of touching the feet, i.e.they never abandon humility.
गुरमुखि सबदु कमावणा पैरी पै रहरासि न हचै ।
LINE 09
ਗੁਰਮੁਖਿਭਾਇਭਗਤਿਚਹਮਚੈ।।
ਪ੍ਰੇਮਾਂ ਭਗਤੀ ਦੀ ਖੁਸ਼ੀ ਵਿਖੇ ਮਸਤ ਰਹਿੰਦੇ ਹਨ।
Gurmukhs abound in loving devotion.
गुरमुखि भाइ भगति चहमचै ।१।
LINE 10
ਗੁਰਮੁਖਿਇਕੁਅਰਾਧਣਾਇਕੁਮਨਹੋਇਹੋਇਦੁਚਿਤਾ
ਗੁਰਮੁਖ ਇਕ ਮਨ ਹੋਕੇ ਇਕ ਈਸ਼੍ਵਰ ਅਰਾਧਦੇ ਹਨ, ਦੋ ਦਿਲੇ ਨਹੀਂ ਹੁੰਦੇ।
The Gurmukhs single-mindedly adore the Lord and do not remain in dubiety.
गुरमुखि इकु अराधणा इकु मन होइ न होइ दुचिता ।
LINE 11
ਗੁਰਮੁਖਿਆਪੁਗਵਾਇਆਜੀਵਨੁਮੁਕਤਿਤਾਮਸਪਿਤਾ
ਆਪਾ ਭਾਵ ਗੁਵਾ ਦਿੰਦੇ ਹਨ, ਜੀਵਨ ਮੁਕਤ ਹੋ ਰਹੇ ਹਨ, ਗੁਰਮੁਖਾਂ ਦਾ ਪਿੱਤਾ (ਦਿਲ) ਤਮੋਂ ਗੁਣੀ ਨਹੀਂ।
By leaving away ego they become liberated and do not allow the darkness (ignorance) to reside in their heart.
गुरमुखि आपु गवाइआ जीवनु मुकति न तामस पिता ।
LINE 12
ਗੁਰਉਪਦੇਸੁਅਵੇਸੁਕਰਿਸਣੁਦੂਤਾਵਿਖੜਾਗੜੁਜਿਤਾ
ਗੁਰੂ ਦੇ ਉਪਦੇਸ਼ ਵਿਖੇ ਪ੍ਰਵੇਸ਼ ਕਰ ਕੇ ਸਣੇ (ਪੰਜ) ਦੂਤਾਂ ਦੇ ਕਠਨ ਗੜ੍ਹ (ਦੇਹਾਭਿਮਾਨ) ਜਿੱਤ ਲੀਤਾ ਹੈ।
Wrapt in the teachings of the Guru, they conquer the fort (of body) including the five evils.
गुर उपदेसु अवेसु करि सणु दूता विखड़ा गड़ु जिता ।
LINE 13
ਪੈਰੀਪੈਪਾਖਾਕੁਹੋਇਪਾਹੁਨੜਾਜਗਿਹੋਇਅਥਿਤਾ
ਪੈਰੀ ਪੈਕੇ ਚਰਨਾਂ ਦੀ ਖ਼ਾਕ ਹੋਕੇ ਆਪ ਨੂੰ ਪ੍ਰਾਹੁਣਾ ਮੰਨਦੇ ਹਨ (ਇਸੇ ਕਾਰਣ) ਜਗ ਦੇ (ਅਥਿੱਤਾ=) ਪੂਜਨਕੀ ਹਨ।
They fall at the feet, become like dust (i.e.lowly), consider themselves as guests in the world and are respected by the world.
पैरी पै पा खाकु होइ पाहुनड़ा जगि होइ अथिता ।
LINE 14
ਗੁਰਮੁਖਿਸੇਵਾਗੁਰਸਿਖਾਗੁਰਸਿਖਮਾਪਿਉਭਾਈਮਿਤਾ
ਗੁਰਮੁਖ (ਲੋਕ) ਗੁਰੂ ਦੇ ਸਿੱਖਾਂ ਦੀ ਸੇਵਾ ਕਰਦੇ, ਅਰ ਗੁਰਮੁਖਾਂ ਨੂੰ ਹੀ ਮਾਤਾ ਪਿਤਾ ਭਾਈ ਤੇ ਮਿਤ੍ਰ (ਮੰਨਦੇ) ਹਨ।
Gurmukhs serve the Sikhs considering them their parents, brothers and friends.
गुरमुखि सेवा गुरसिखा गुरसिख मा पिउ भाई मिता ।
LINE 15
ਦੁਰਮਤਿਦੁਬਿਧਾਦੂਰਿਕਰਿਗੁਰਮਤਿਸਬਦਸੁਰਤਿਮਨੁਸਿਤਾ
ਦੁਰਮਤ ਤੇ ਦੁਬਿਧਾ ਦੂਰ ਕਰ ਦਿਤੀ ਹੈ; ਗੁਰ ਸਿਖਿਆ ਲੈ ਸ਼ਬਦ ਦੀ ਗਯਾਤ ਵਿਖੇ ਮਨ ਸੀਉਂ ਛਡਿਆ ਹੈ।
Having given up illwill and dubiousness, they merge their consciousness in the Word and teachings of Guru.
दुरमति दुबिधा दूरि करि गुरमति सबद सुरति मनु सिता ।
LINE 16
ਛਡਿਕੁਫਕੜੁਕੂੜੁਕੁਧਿਤਾ।।
ਖੋਟਾ ਕੰਮ ਅਰ ਕੂੜੀਆਂ ਹੁੱਜਤਾਂ ਜਾਂ ਕੁਬੁਧੀਆਂ ਨੂੰ ਛੱਡ ਦਿੱਤਾ।
They set aside frivolous argument, falsehood and bad deeds.
छडि कुफकड़ु कूड़ु कुधिता ।२।
LINE 17
ਅਪਣੇਅਪਣੇਵਰਨਵਿਚਿਚਾਰਿਵਰਨਕੁਲਧਰਮਧਰੰਦੇ
ਚਾਰ ਵਰਣ ਦੇ ਲੋਕ ਅਪਣੇ ਅਪਣੇ ਵਰਨ (ਖਤ੍ਰੀ, ਬ੍ਰਾਹਮਣ, ਸੂਦ੍ਰ, ਵੈਸ ਵਿਚ ਕੁਲਾਚਾਰੀ ਧਰਮ ਨੂੰ ਧਾਰਦੇ ਹਨ।
In their own varnas all the people (of the four varnas) observe the tradition of their caste and tribe.
अपणे अपणे वरन विचि चारि वरन कुल धरम धरंदे ।
LINE 18
ਛਿਅਦਰਸਨਛਿਅਸਾਸਤ੍ਰਾਗੁਰਗੁਰਮਤਿਖਟੁਕਰਮਕਰੰਦੇ
ਛੀ ਦਰਸ਼ਣਾਂ; ਛੀ ਸ਼ਾਸਤ੍ਰਾਂ ਦੇ ਵੱਖੋ ਵੱਖ ਗੁਰੂਆਂ ਦੀ ਮਤ ਲੈਕੇ ਖਟ ਕਰਮ (ਜਪ ੧, ਹੋਮ ੨, ਸੰਧ੍ਯਾ੩, ਸ਼ਨਾਨ, ੪ ਅਤਿ ਪੂਜਾ ੫, ਦੇਵ ਅਰਚਾ ੬ ਨੂੰ) ਕਰਦੇ ਹਨ।
The believers in the books of the six schools perform six duties according to the wisdom of their respective spiritual mentors.
छिअ दरसन छिअ सासत्रा गुर गुरमति खटु करम करंदे ।
LINE 19
ਅਪਣੇਅਪਣੇਸਾਹਿਬੈਚਾਕਰਜਾਇਜੁਹਾਰਜੁੜੰਦੇ
ਆਪਣੇ ਆਪਣੇ ਮਾਲਿਕ ਅੱਗੇ ਚਾਕਰ ਜਾਕੇ ਸੇਵਾ ਵਿਚ ਜੁੜਦੇ ਹਨ।
Servants go and salute their masters.
अपणे अपणे साहिबै चाकर जाइ जुहार जुड़ंदे ।
LINE 20
ਅਪਣੇਅਪਣੇਵਣਜਵਿਚਿਵਾਪਾਰੀਵਾਪਾਰਮਚੰਦੇ
ਵਪਾਰੀ ਆਪਣੇ ਆਪਣੇ ਵਪਾਰ ਵਿੱਚ ਰਚ ਰਹੇ ਹਨ।
Merchants deal profusely in their own special merchandise.
अपणे अपणे वणज विचि वापारी वापार मचंदे ।
LINE 21
ਅਪਣੇਅਪਣੇਖੇਤਵਿਚਿਬੀਉਸਭੈਕਿਰਸਾਣਿਬੀਜੰਦੇ
ਆਪਣੇ ਆਪਣੇ ਖੇਤ ਵਿਚ ਸਾਰੇ ਕਿਸਾਣ ਬੀ ਬੀਜਦੇ ਹਨ।
All the farmers sow different seeds in their different fields.
अपणे अपणे खेत विचि बीउ सभै किरसाणि बीजंदे ।
LINE 22
ਕਾਰੀਗਰਿਕਾਰੀਗਰਾਕਾਰਿਖਾਨੇਵਿਚਿਜਾਇਮਿਲੰਦੇ
ਕਾਰੀਗਰ ਕਾਰੀਗਰਾਂ ਕਾਰਖਾਨਿਆਂ ਵਿਚ ਜਾ ਮਿਲਦੇ ਹਨ।
Mechanics meet their fellow mechanics in the workshop.
कारीगरि कारीगरा कारिखाने विचि जाइ मिलंदे ।
LINE 23
ਸਾਧਸੰਗਤਿਗੁਰਸਿਖਪੁਜੰਦੇ।।
ਤਿਵੇਂ ਗੁਰੂ ਕੇ ਸਿੱਖ ਸਾਧਸੰਗਤਿ ਵਿਚ ਪਹੁੰਚਦੇ ਹਨ।
Similarly, the Sikhs of Guru, associate themselves with the company of the holy persons.
साधसंगति गुरसिख पुजंदे ।३।
LINE 24
ਅਮਲੀਰਚਨਿਅਮਲੀਆਸੋਫੀਸੋਫੀਮੇਲੁਕਰੰਦੇ
ਨਸ਼ਈ ਨਸ਼ਈਆਂ ਨਾਲ ਰਚਦੇ ਹਨ, ਸੂਫੀ ਸੂਫੀਆਂ ਨਾਲ ਮੇਲ ਕਰਦੇ ਹਨ।
The addicts mix-up with addicts and abstainers with the abstainers.
अमली रचनि अमलीआ सोफी सोफी मेलु करंदे ।
LINE 25
ਜੂਆਰੀਜੂਆਰੀਆਵੇਕਰਮੀਵੇਕਰਮਰਚੰਦੇ
ਜੁਆਰੀਏ ਜੁਆਰੀਆਂ ਨਾਲ (ਹੋਰ) ਖੋਟੇ ਕੰਮ ਕਰਨ ਵਾਲੇ ਖੋਟੇ ਕੰਮ ਕਰਨ ਵਾਲਿਆਂ ਨਾਲ ਰਹਿੰਦੇ ਹਨ।
The gamblers mix up with gamblers and scounderls with scounderls.
जूआरी जूआरीआ वेकरमी वेकरम रचंदे ।
LINE 26
ਚੋਰਾਚੋਰਾਪਿਰਹੜੀਠਗਠਗਮਿਲਿਦੇਸਠਗੰਦੇ
ਚੋਰਾਂ ਦੀ ਚੋਰਾਂ ਨਾਲ ਪ੍ਰੀਤ ਹੈ, ਠੱਗ ਠੱਗਾਂ ਨੂੰ ਮਿਲਕੇ ਦੇਸ਼ ਠਗਦੇ ਹਨ।
The love abounds among the theives and the cheats who getting together, dupe the country.
चोरा चोरा पिरहड़ी ठग ठग मिलि देस ठगंदे ।
LINE 27
ਮਸਕਰਿਆਮਿਲਿਮਸਕਰੇਚੁਗਲਾਚੁਗਲਉਮਾਹਿਮਿਲੰਦੇ
ਮਸਖਰਿਆਂ ਨੂੰ ਮਸਖ਼ਰੇ ਮਿਲਦੇ (ਤੇ) ਚੁਗਲਾਂ ਨੂੰ ਚੁਗਲ ਖੁਸ਼ੀ ਨਾਲ ਮਿਲਦੇ ਹਨ।
Jesters meet jesters enthusiastically and so do the backbiters.
मसकरिआ मिलि मसकरे चुगला चुगल उमाहि मिलंदे ।
LINE 28
ਮਨਤਾਰੂਮਨਤਾਰੂਆਂਤਾਰੂਤਾਰੂਤਾਰਤਰੰਦੇ
ਅਨਤਾਰੂ ਅਨਤਾਰੂਆਂ ਨੂੰ ਤੇ ਤਾਰੂ ਤਾਰੂ (ਨਾਲ ਮਿਲਕੇ) ਤਰਦੇ ਤਾਰਦੇ ਹਨ।
Unknown to swimming meet similar persons and swimmers by meeting swimmers go and get across.
मनतारू मनतारूआं तारू तारू तार तरंदे ।
LINE 29
ਦੁਖਿਆਰੇਦੁਖਿਆਰਿਆਂਮਿਲਿਮਿਲਿਅਪਣੇਦੁਖਰੁਵੰਦੇ
ਦੁਖੀਏ ਦੁਖੀਆਂ ਨੂੰ ਮਿਲਕੇ ਆਪੋ ਆਪਣੇ ਦੁਖ ਰੋਂਵਦੇ ਹਨ।
The afflicted meet the afflicted ones and share their sufferings.
दुखिआरे दुखिआरिआं मिलि मिलि अपणे दुख रुवंदे ।
LINE 30
ਸਾਧਸੰਗਤਿਗੁਰਸਿਖੁਵਸੰਦੇ।।
(ਤਿਵੇਂ) ਸਾਧ ਸੰਗਤ ਵਿਚ ਗੁਰੂ ਦੇ ਸਿਖ ਵਸਦੇ ਹਨ।
Likewise, the Sikhs of the Guru feel pleasure in the holy congregation.
साधसंगति गुरसिखु वसंदे ।४।
LINE 31
ਕੋਈਪੰਡਿਤੁਜੋਤਿਕੀਕੋਪਾਧਾਕੋਵੈਦੁਸਦਾਏ
ਕੋਈ ਪੰਡਤ ਹੈ, ਕੋਈ ਜੋਤਸ਼ੀ ਹੈ, ਕੋਈ ਪਾਂਧਾ ਹੈ, ਕੋਈ ਵੈਦ ਸਦਾਉਂਦਾ ਹੈ।
Someone is called pandit, someone astrologer, someone priest and some physician.
कोई पंडितु जोतिकी को पाधा को वैदु सदाए ।
LINE 32
ਕੋਈਰਾਜਾਰਾਉਕੋਕੋਮਹਤਾਚਉਧਰੀਅਖਾਏ
ਕੋਈ ਰਾਜਾ ਹੈ, ਕੋਈ ਰਾਉ (ਛੋਟਾ ਰਾਜਾ) ਹੈ, ਕੋਈ ਮਹਿਤਾ ਤੇ ਕੋਈ ਚੌਧਰੀ ਅਖਾਂਵਦਾ ਹੈ।
Someone is called the king, satrap, headman and chaudhary.
कोई राजा राउ को को महता चउधरी अखाए ।
LINE 33
ਕੋਈਬਜਾਜੁਸਰਾਫੁਕੋਕੋਜਉਹਰੀਜੜਾਉਜੜਾਏ
ਕੋਈ ਬਜਾਜ, ਕੋਈ ਸਰਾਫ, ਕੋਈ ਜੌਹਰੀ ਕੋਈ ਜੜਤ ਜੜਨ ਦਾ ਕੰਮ ਕਰਦਾ ਹੈ।
Someone is draper, someone is called goldsmith and someone a jeweller.
कोई बजाजु सराफु को को जउहरी जड़ाउ जड़ाए ।
LINE 34
ਪਾਸਾਰੀਪਰਚੂਨੀਆਕੋਈਦਲਾਲੀਕਿਰਸਿਕਮਾਏ
ਕੋਈ ਪਸਾਰੀ, ਕੋਈ ਪਰਚੂਨੀਏਂ, ਕੋਈ ਦਲਾਲ ਆਪਣੀ ਕਿਰਸ ਦੀ ਕਮਾਈ ਕਰਦੇ ਹਨ।
Someone is earning through being druggist, retailer and an agent.
पासारी परचूनीआ कोई दलाली किरसि कमाए ।
LINE 35
ਜਾਤਿਸਨਾਤਸਹੰਸਲਖਕਿਰਤਿਵਿਰਤਿਕਰਿਨਾਉਗਣਾਏ
ਜਾਤ ਤੋਂ ਕੁਜਾਤ, ਹਜ਼ਾਰਾਂ ਲੱਖਾਂ ਕਿਰਤਾਂ ਤੇ ਕੰਮ (ਜਿਨ੍ਹਾਂ ਕਰਕੈ ਅੱਡੋ ਅਡ) ਨਾਮ ਗਿਣਾਉਂਦੇ ਹਨ।
(So called) Low born are millions whose names explain their professions.
जाति सनात सहंस लख किरति विरति करि नाउ गणाए ।
LINE 36
ਸਾਧਸੰਗਤਿਗੁਰਸਿਖਿਮਿਲਿਆਸਾਵਿਚਿਨਿਰਾਸੁਵਲਾਏ
ਗੁਰੂ ਦੇ ਸਿਖ ਸਾਧ ਸੰਗਤ ਵਿਖੇ ਮਿਲਕੇ ਆਸਾ ਵਿਖੇ ਨਿਰਾਸ ਰਹਿਕੇ (ਆਪਣੀ ਅਵਸਥਾ ਦੇ) ਦਿਨ ਪੂਰੇ ਕਰਦੇ ਹਨ।
The Sikh of the Guru, being in the holy congregation, while living in joys remains indifferent to desires.
साधसंगति गुरसिखि मिलि आसा विचि निरासु वलाए ।
LINE 37
ਸਬਦੁਸੁਰਤਿਲਿਵਅਲਖੁਲਖਾਏ।।
ਅਰ ਸ਼ਬਦ ਦੀ ਸੁਰਤ ਵਿਖੇ ਲਿਵ ਲਾਕੇ ਅਲਖ (ਪਰਮਾਤਮਾਂ ਨੂੰ) ਲਖਦੇ ਹਨ।
He by merging his consciousness in the Word (sabad) beholds the Supreme Lord.
सबदु सुरति लिव अलखु लखाए ।५।
LINE 38
ਜਤੀਸਤੀਚਿਰੁਜੀਵਣੇਸਾਧਿਕਸਿਧਨਾਥਗੁਰਚੇਲੇ
ਜਤੀ, ਸਤੀ, ਚਿਰਜੀਵਣੇ, ਸਾਧਨ ਕਰਨ ਵਾਲਾ, ਸਿੱਧ ਨਾਥ, ਗੁਰੂ ਤੇ ਚੇਲੇ।
Many are the celebates, the abiders of truth, the immortal ones, the siddhs, nathas, and the teachers and the taughts.
जती सती चिरु जीवणे साधिक सिध नाथ गुर चेले ।
LINE 39
ਦੇਵੀਦੇਵਰਿਖੀਸੁਰਾਭੈਰਉਖੇਤ੍ਰਪਾਲਬਹੁਮੇਲੇ
ਦੇਵੀ, ਦੇਵ, ਰਿਖੀ, ਭੈਰਉਂ, ਖੇਤ੍ਰਪਾਲ ਬਹੁਤ ਤਰ੍ਹਾਂ ਦੇ ਮੇਲੇ (ਸਮੂਹ)।
Many are the goodesses, gods, rsis, bhairavs and the protectors of the regions.
देवी देव रिखीसुरा भैरउ खेत्रपाल बहु मेले ।
LINE 40
ਗਣਗੰਧਰਬਅਪਛਰਾਕਿੰਨਰਜਛਚਲਿਤਬਹੁਖੇਲੇ
ਗੰਧਰਬ (ਸਵਰਗੀ ਰਾਗੀਆਂ) ਦੇ ਸਮੂਹ, ਅਪੱਛਰਾਂ, ਕਿੰਨਰ, ਜੱਛ (ਦੇਵਤੇ) ਬਹੁਤ ਚਲਿੱਤ੍ਰ ਨੂੰ ਖੇਲਣ ਵਾਲੇ।
Many are the gans (ghosts), gandharvs (celestial singers), nymphs, and kinnars who perform differently.
गण गंधरब अपछरा किंनर जछ चलित बहु खेले ।
LINE 41
ਰਾਖਸਦਾਨੋਂਦੈਤਲਖਅੰਦਰਿਦੂਜਾਭਾਉਦੁਹੇਲੇ
ਰਾਖਸ਼, ਦਾਨਵ, ਲੱਖਾਂ ਦੈਂਤ, ਦੂਜੇ ਭਾਵ ਵਿਖੇ (ਸਭ) ਦੁਖੀ ਰਹਿੰਦੇ ਹਨ ਅੰਦਰੋਂ।
Imbued with duality, many are the raksasas, the demons and the giants.
राखस दानों दैत लख अंदरि दूजा भाउ दुहेले ।
LINE 42
ਹਉਮੈਅੰਦਰਿਸਭਕੋਗੁਰਮੁਖਿਸਾਧਸੰਗਤਿਰਸਕੇਲੇ
ਸਭ ਕੋਈ ਹਉਮੈ ਵਿਚ ਹੈ, ਗੁਰਮੁਖ ਸਾਧ ਸੰਗਤ ਦੇ ਰਸ ਵਿਚ ਖੇਡਦੇ ਹਨ।
All are controlled by the ego and the Gurmukhs take pleasure in the holy congregation.
हउमै अंदरि सभ को गुरमुखि साधसंगति रस केले ।
LINE 43
ਇਕਮਨਇਕੁਅਰਾਧਣਾਗੁਰਮਤਿਆਪੁਗਵਾਇਸੁਹੇਲੇ
(ਕਿਉਂ ਜੋ) ਇਕ ਮਨ ਹੋਕੇ ਇਕ (ਈਸ਼੍ਵਰ) ਦੀ ਅਰਾਧਨਾ ਕਰਦੇ ਹਨ, ਗੁਰਮਤ ਨਾਲ ਆਪਾ ਭਾਵ ਗੁਵਾਕੇ ਸੁਖੀ ਰਹਿੰਦੇ ਹਨ।
There they, accepting the Guru's wisdom, shed away their selfhood.
इक मन इकु अराधणा गुरमति आपु गवाइ सुहेले ।
LINE 44
ਚਲਣੁਜਾਣਿਪਏਸਿਰਿਤੇਲੇ।।
ਉਨ੍ਹਾਂ ਨੇ (ਚਲਣਾ=) ਮਰਨਾ ਜਾਣ ਛਡਿਆ ਹੈ, ਇਹੋ ਤੇਲ ਉਨ੍ਹਾਂ ਦੇ ਸਿਰ ਤੇ ਪਿਆ ਹੋਇਆ ਹੈ (ਜਿੱਕੁਰ ਮਾਈਂਏਂ ਪਈ ਤੇਲ ਚੜ੍ਹੀ ਹੋਈ ਕੁੜੀ ਇਹੋ ਜਾਣਦੀ ਹੈ ਕਿ ਹੁਣੇ ਘਰੋਂ ਚਲਿਆ ਜਾਣਾ ਹੈ)।
(In India while going to get married the girl applies oil to her hair and understands well that now she is going to leave her parental home) Similarly Gurmukhs always having oil applied to their heads are ever ready to depart from this world.
चलणु जाणि पए सिरि तेले ।६।
LINE 45
ਜਤਸਤਸੰਜਮਹੋਮਜਗਜਪੁਤਪੁਦਾਨਪੁੰਨਬਹੁਤੇਰੇ
ਜਤ, ਸਤ, ਸੰਜਮ, ਹੋਮ, ਜੱਗ, ਜਪ, ਤਪ, ਪੁੰਨ, ਦਾਨ (ਆਦਿ ਸਾਧਨ) ਬਹੁਤੇ ਲੋਕ ਕਰਦੇ ਹਨ।
Hypocrisy by and large enters into the praxis of continence, burnt offerings, feasts, penances and gifts.
जत सत संजम होम जग जपु तपु दान पुंन बहुतेरे ।
LINE 46
ਰਿਧਿਸਿਧਿਨਿਧਿਪਾਖੰਡਬਹੁਤੰਤ੍ਰਮੰਤ੍ਰਨਾਟਕਅਗਲੇਰੇ
ਕਈ ਰਿਧੀਆਂ, ਸਿਧੀਆਂ, ਨੌਂ ਨਿਧਾਂ ਦੇ ਪਖੰਡ (ਤੰਤ੍ਰ=) ਤੀਵਤ ਮੰਤ੍ਰ ਆਦਿ (ਮਦਾਰੀਆਂ ਦੇ) ਤਮਾਸ਼ੇ ਬਾਹਲੇ (ਦੱਸਦੇ ਹਨ)।
Incantations and spells ultimately turn out to be hypocritical plays.
रिधि सिधि निधि पाखंड बहु तंत्र मंत्र नाटक अगलेरे ।
LINE 47
ਵੀਰਾਰਾਧਣਜੋਗਣੀਮੜ੍ਹੀਮਸਾਣਵਿਡਾਣਘਨੇਰੇ
ਕਈ (ਬਵੰਜਾ) ਬੀਰਾਂ ਨੂੰ ਅਰਾਧਦੇ, ਕਈ ਜੋਗਣੀਆਂ ਨੂੰ ਵੱਸ ਕਰਦੇ ਹਨ, ਮੜ੍ਹੀ ਪੂਜਾ, ਮਸਾਣ ਜਗਾਉਣ ਦੇ ਭਿੰਨ ਭਿੰਨ ਬਹੁਤੇ (ਕੰਮ ਕਰਦੇ ਹਨ)।
The worship of the fifty-two heroes, of the eight yoginis of cemeteries and of places of cremation leads to whopping dissimulation.
वीराराधण जोगणी मढ़ी मसाण विडाण घनेरे ।
LINE 48
ਪੂਰਕਕੁੰਭਕਰੇਚਕਾਨਿਵਲੀਕਰਮਭੁਇਅੰਗਮਘੇਰੇ
(ਜੋਗੀ) ਪੂਰਕ, ਕੁੰਭਕ, ਰੇਚਕ (ਸ੍ਵਾਸ ਚਾੜ੍ਹਨਾ) ਰੋਕਣਾ, ਉਤਾਰਨਾ ਦੱਸਦੇ ਹਨ), ਨਿਉਲੀ ਕਰਮ (ਨਾਤੀ ਧੋਤੀ ਆਦ ਕਰਮ ਤੇ) (ਭੁਯੰਗਮ) 'ਘੁੰਮਣ ਘੇਰ' ਵਿਚ ਘੇਰੇ ਹੋਏ ਹਨ (ਯਾ ਸਰੀਰ ਨੂੰ ਮਿੱਟੀ ਲਾਉਣ ਦੇ ਕੁਫੇਰ ਵਿਚ ਹਨ)।
People are obsessed with the pranayam exercises of the inhalation, suspension of breath, the exhalation, the niolr feat and straightening of kundalini the serpent power.
पूरक कुंभक रेचका निवली करम भुइअंगम घेरे ।
LINE 49
ਸਿਧਾਸਣਪਰਚੇਘਣੇਹਠਨਿਗ੍ਰਹਕਉਤਕਲਖਹੇਰੇ
ਸਿਧ (ਲੋਕ ਚੁਰਾਸੀ) ਆਸਣਾਂ ਵਿਚ ਬਾਹਲੇ ਪਰਚੇ ਹੋਏ ਹਨ; ਹਠ ਨਿਗ੍ਰਹ (ਇੰਦ੍ਰੀਆਂ ਦਾ ਰੋਕਣ ਆਦਿ) ਕੌਤਕ ਲਖਾਂ ਦੇਖੀਦੇ ਹਨ।
Many employ themselves in sitting in the siddhasanas and thus we have seen them seeking myriad miracles.
सिधासण परचे घणे हठ निग्रह कउतक लख हेरे ।
LINE 50
ਪਾਰਸਮਣੀਰਸਾਇਣਾਕਰਾਮਾਤਕਾਲਖਆਨ੍ਹੇਰੇ
(ਕੋਈ) ਪਾਰਸ ਮਣੀ (ਕੋਈ) ਰਸਾਇਣਾਂ ਦੀ ਕਰਾਮਾਤ ਦੀ ਸ਼ਾਹੀ ਨਾਲ ਅੰਨ੍ਹੇ ਹੋ ਰਹੇ ਹਨ।
The belief in the philospher's stone, the jewel in the serpent's head and the miracle of life immortalising elixir are nothing but the darkness of ignorance.
पारस मणी रसाइणा करामात कालख आन्हेरे ।
LINE 51
ਪੂਜਾਵਰਤਉਪਾਰਣੇਵਰਸਰਾਪਸਿਵਸਕਤਿਲਵੇਰੇ
ਕੋਈ (ਠਾਕਰ) ਪੂਜਾ ਕੋਈ (ਇਕਾਦਸੀ ਆਦਿ) ਵਰਤ ਉਪਾਰਣ ਵਿਖੇ, (ਕੋਈ) ਵਰ ਸਰਾਪ ਦੇ ਸਤੋ ਤਮੋ ਗੁਣਾਂ ਵਿਖੇ ਲਗੇ ਹੋਏ ਹਨ।
People are engaged in the worship of idols of gods and goddesses, in fasting, uttering and giving blessings and curses.
पूजा वरत उपारणे वर सराप सिव सकति लवेरे ।
LINE 52
ਸਾਧਸੰਗਤਿਗੁਰਸਬਦਵਿਣੁਥਾਉਪਾਇਨਿਭਲੇਭਲੇਰੇ
(ਪਰੰਤੂ ਕਲਿਜੁਗ ਵਿਖੇ) ਸਾਧ ਸੰਗਤ ਤੇ ਗੁਰੂ ਦੇ ਸ਼ਬਦ ਬਾਝ ਕੋਈ ਥਾਉਂ ਨਹੀਂ ਪਾਉਣਗੇ (ਭਾਵੇਂ ਕਿੱਡੇ) ਭਲਿਆਂ ਥੋਂ ਭਲੇ (ਦਿਖਾਈ ਪਏ ਦੇਣ)।
But without the holy congregation of the saints and the recitation of the Guru- sabad even the very good person cannot find acceptance.
साधसंगति गुर सबद विणु थाउ न पाइनि भले भलेरे ।
LINE 53
ਕੂੜਇਕਗੰਢੀਸਉਫੇਰੇ।।
(੯) ਇਕ ਝੂਠ ਨੂੰ (ਸਿਰੇ ਚਾੜ੍ਹਨ ਲਈ) ਸੌ ਗੰਢ ਦਾ ਫੇਰ ਦੇਈਦਾ ਹੈ (ਭਾਵ ਝੂਠ ਕਾਇਮ ਨਹੀਂ ਰਹਿੰਦਾ ਨਿਤਰ ਪੈਂਦਾ ਹੈ)।
The superstitions bind themselves with a hundred knots of falsehood.
कूड़ इक गंढी सउ फेरे ।७।
LINE 54
ਸਉਣਸਗੁਨਵੀਚਾਰਣੇਨਉਗ੍ਰਿਹਬਾਰਹਰਾਸਿਵੀਚਾਰਾ
(ਕੋਈ ਸਉਣ) ਜੋਤਿਸ਼ ਸ਼ਾਸਤ੍ਰ ਥੋਂ ਸ਼ਗਨ, ਨੌਂ ਗ੍ਰਿਹ, (ਚੰਦ, ਸੂਰਜ ਛਨਿਛਰ, ਸ਼ੁਕਰ, ਬ੍ਰਹਸਪਤ, ਮੰਗਲ, ਬੁਧ, ਰਾਹੂ, ਕੇਤੂ) ਅਰ ਬਾਰਾਂ ਰਾਸਾਂ ੧) ਮੇਖ, ੨) ਬ੍ਰਿਖ, ੩) ਮਿਥਨ, ੪) ਕਰਕ, ੫) ਸਿੰਘ, ੬) ਕੰਨਿਆਂ, ੭) ਤੁਲਾ, ੮) ਬ੍ਰਿਸਚਕ, ੯) ਧਨ, ੧੦) ਮਕਰ, ੧੧) ਕੁੰਭ, ੧੨) ਮੀਨ ਦ੍ਵਾਰਾ ਵੀਚਾਰ ਕਰਦੇ ਹਨ।
The life led in the light of omens, the nine planets, the twelve signs of the zodiac;
सउण सगुन वीचारणे नउ ग्रिह बारह रासि वीचारा ।
LINE 55
ਕਾਮਣਟੂਣੇਅਉਸੀਆਕਣਸੋਈਪਾਸਾਰਪਸਾਰਾ
(ਕਾਮਣਾ=) ਤ੍ਰੀਮਤਾਂ ਟੂਣੇ ਔਂਸੀਆਂ (ਬਾਹਲੀਆਂ ਲੀਕਾਂ ਖਿੱਚਕੇ ਗਿਣਨ ਥੋਂ ਪਿੱਛੇ ਜੇ ਟਾਂਕ ਵਧੇ ਤਾਂ ਚੰਗੀ ਔਂਸੀ ਜੇ ਜਿਸਤ ਵਧੇ ਤਾਂ ਮੰਦੀ) ਕਣਸੋਈ (=ਸੁੰਧਕਾਂ ਰਖਦੀਆਂ ਹਨ; ਅਜਿਹੇ ਕਈ) ਪਸਾਰੇ ਪਸਾਰਦੀਆਂ ਹਨ;
Incantations, magic divination by lines and by the voice is all futile.
कामण टूणे अउसीआ कणसोई पासार पसारा ।
LINE 56
ਗਦਹੁਕੁਤੇਬਿਲੀਆਇਲਮਲਾਲੀਗਿਦੜਛਾਰਾ
ਕੋਈ ਖੋਤਿਆਂ, ਕੁੱਤੇ, ਬਿੱਲੀਆਂ, ਇੱਲ, (ਮਲਾਲੀ=) ਮੈਨਾਂ, ਗਿੱਦੜਾਂ, (ਛਾਰਾ=) ਵਾ ਵਰੋਲਿਆਂ (ਦੇ ਸ਼ਗਨ ਮਨਾਉਂਦੇ ਅਰ ਸਮਝਦੇ ਹਨ ਕਿ ਤੁਰਨ ਵੇਲੇ ਖਬੇ ਖੋਤਾ ਬੋਲੇ ਤਾਂ ਚੰਗਾ ਅਰ ਗਿਦੜ ਦਿਨੇ ਬੋਲੇ ਤਾਂ ਭੈੜਾ ਸ਼ਗਨ ਹੈ ਆਦਿ)।
Cries of donkeys, dogs, cats, kites, blackbirds and jackals cannot control our lives.
गदहु कुते बिलीआ इल मलाली गिदड़ छारा ।
LINE 57
ਨਾਰਿਪੁਰਖੁਪਾਣੀਅਗਨਿਛਿਕਪਦਹਿਡਕੀਵਰਤਾਰਾ
ਨਾਰਿ, ਪੁਰਖ, ਪਾਣੀ, ਅਗਨਿ (ਅਰਥਾਤ ਤੁਰਨ ਵੇਲੇ ਜੇ ਤ੍ਰੀਮਤ ਪਾਣੀ ਦਾ ਘੜਾ ਲੈ ਕੇ ਅੱਗੋਂ ਮਿਲੇ ਤਾਂ ਕੰਮ ਫਤੇ, ਜੇ ਪੁਰਖ ਅਗੋਂ ਲੈਕੇ ਮਿਲੇ ਤਾਂ ਅਮੰਗਲ ਹੁੰਦਾ ਹੈ, ਅੱਗ ਮਿਲੇ ਤਾਂ ਮਾੜੀ), ਕੋਈ ਨਿੱਛ, ਵਾਯੂ ਜਾਂ ਹਿਡਕੀ ਦਾ ਵਰਤਾਉ ਕਰਦੇ ਹਨ (ਅਰਥਾਤ ਇਕ ਨਿੱਛ ਪਵੇ ਤਾਂ ਬੁਰੀ ਦੋ ਆਉਣ ਤਾਂ ਸ਼ਗਨ ਸਮਝਦੇ ਹਨ)।
It is superstitious to draw good or bad omens from meeting a widow, a bare headed man, water, fire, sneezing, breaking wind, hiccups;.
नारि पुरखु पाणी अगनि छिक पद हिडकी वरतारा ।
LINE 58
ਥਿਤਿਵਾਰਭਦ੍ਰਾਭਰਮਦਿਸਾਸੂਲਸਹਸਾਸੈਸਾਰਾ
ਥਿਤ ਤੇ ਵਾਰ, ਭੱਦ੍ਰਾਂ ਦਾ ਭਰਮ, (ਕਿ ਸਾਹਮਣੇ ਭੱਦ੍ਰਾਂ ਹੋਣ ਤਾਂ ਮੌਤ ਹੁੰਦੀ ਹੈ) ਅਤੇ ਦਿਸ਼ਾ ਸ਼ੂਲ ਦਾ ਸੰਸਾ ਸੰਸਾਰ ਨੂੰ ਪਿਆ ਹੋਇਆ ਹੈ।
Lunar and week days, lucky-unlucky moments and going or not going in a particular direction
थिति वार भद्रा भरम दिसासूल सहसा सैसारा ।
LINE 59
ਵਲਛਲਕਰਿਵਿਸਵਾਸਲਖਬਹੁਚੁਖੀਕਿਉਰਵੈਭਤਾਰਾ
ਵਲ ਛਲ ਕਰ ਕੇ ਲੱਖਾਂ ਪੁਰ ਭਰੋਸਾ ਰੱਖਣ ਨਾਲ (ਬਹੁਚੁਖੀ) ਵਡੇ ਸਵਾਦਾਂ-ਵਾਲੀ (ਵੇਸਵਾ) ਕਿਕੁਰ ਭਰਤਾ ਨੂੰ ਰਵੇਗੀ।
If a women behaves like a prostitute and does every thing to please everybody, how can she be loved by her husband.
वलछल करि विसवास लख बहु चुखी किउ रवै भतारा ।
LINE 60
ਗੁਰਮੁਖਿਸੁਖਫਲੁਪਾਰਉਤਾਰਾ।।
ਗੁਰਮੁਖ ਨੂੰ ਸੁਖ ਫਲ (ਪਾ੍ਰਪਤ ਹੁੰਦਾ ਹੈ) ਇਸ ਕਰ ਕੇ ਪਾਰ ਉਤਾਰਾ (ਪਾਉਂਦੇ ਯਾ ਕਰਦੇ ਹਨ)।
The gurmukhs who reject all superstitions enjoy happiness with their Lord and get across the world-ocean.
गुरमुखि सुख फलु पार उतारा ।८।
LINE 61
ਨਦੀਆਨਾਲੇਵਾਹੜੇਗੰਗਿਸੰਗਿਗੰਗੋਦਕਹੋਈ
ਨਦੀਆਂ, ਨਾਲੇ ਤੇ ਵਾਹੜੇ ਗੰਗਾ ਨਾਲ ਮਿਲਕੇ ਗੰਗੋਦਕ ਹੋ ਜਾਂਦੇ ਹਨ।
Rivers and small streams joining Ganges become the sacred river (Ganges).
नदीआ नाले वाहड़े गंगि संगि गंगोदक होई ।
LINE 62
ਅਸਟਧਾਤੁਇਕਧਾਤੁਹੋਇਪਾਰਸਪਰਸੈਕੰਚਨੁਸੋਈ
ਪਾਰਸ ਦੇ ਪਰਸਿਆਂ ਅੱਠੇ ਧਾਤਾਂ (ਉਹੋ ਸੋਨਾ-) ਇਕ ਧਾਤ ਬਣ ਜਾਂਦੀਆਂ ਹਨ।
With the touch of the philosopher's stone (paras) all the mixed light metals are transformed into gold.
असट धातु इक धातु होइ पारस परसै कंचनु सोई ।
LINE 63
ਚੰਦਨਵਾਸੁਵਣਾਸਪਤਿਅਫਲਸਫਲਕਰਚੰਦਨੁਗੋਈ
ਚੰਦਨਦੀ ਖੁਸ਼ਬੋਈ ਬਨਸਪਤੀ ਨੂੰ (ਭਾਵੇਂ) ਅਫਲ ਹੋਵੇ ਭਾਵੇਂ ਫਲਦਾਰ ਹੋਵੇ, ਚੰਦਨ ਬਣਾ ਦੇਂਦੀ ਹੈ।
The vegetation whether fruit producing or fruitless becomes sandal by assimilating into it the fragrance of sandal.
चंदन वासु वणासपति अफल सफल कर चंदनु गोई ।
LINE 64
ਛਿਅਰੁਤਿਬਾਰਹਮਾਹਕਰਿਸੁਝੈਸੁਝਦੂਜਾਕੋਈ
ਛੀ ਰੁਤਾਂ ਬਾਰਾਂ ਮਹੀਨਿਅਆਂ ਵਿਖੇ (ਸੁੱਝ=) ਸੂਰਜ ਇਕੋ ਹੈ ਦੂਜਾ ਸੂਰਜ ਕੋਈ ਨਹੀਂ।
In the six seasons and twelve months nothing except sun is there.
छिअ रुति बारह माह करि सुझै सुझ न दूजा कोई ।
LINE 65
ਚਾਰਿਵਰਨਿਛਿਅਦਰਸਨਾਬਾਰਹਵਾਟਭਵੈਸਭੁਲੋਈ
ਚਾਰ ਵਰਨ ਤੇ ਛੀ ਦਰਸ਼ਨ, ਬਾਰਾਂ ਰਸਤਿਆਂ ਵਿਚ ਸਾਰੀ ਸ੍ਰਿਸ਼ਟੀ ਭੌਂਦੀ ਹੈ।
Four varnas, six Schools of philosophy and twelve sects of the yogis are there in this world.
चारि वरनि छिअ दरसना बारह वाट भवै सभु लोई ।
LINE 66
ਗੁਰਮੁਖਿਦਰਸਨੁਸਾਧਸੰਗੁਗੁਰਮੁਖਿਮਾਰਗਿਦੁਬਿਧਾਖੋਈ
ਗੁਰਮੁਖਾਂ ਦਾ ਦਰਸ਼ਨ (ਮਾਰਗ) ਸਾਧ ਸੰਗ ਹੈ, (ਇਸ) ਗੁਰਮੁਖ ਮਾਰਗ (ਨੇ) ਦੁਬਿਧਾ ਗੁਆ ਦਿਤੀ ਹੈ।
But by treading the path of Gurmukhs all the dubieties of the above sects vanish.
गुरमुखि दरसनु साधसंगु गुरमुखि मारगि दुबिधा खोई ।
LINE 67
ਇਕਮਨਿਇਕੁਅਰਾਧਨਿਓਈ।।
ਇਕ (ਪਰਮਾਤਮਾ ਦਾ ਹੀ) ਇਕ ਮਨ ਹੋਕੇ ਓਹ ਅਰਾਧਨ ਕਰਦੇ ਹਨ (ਹੋਰ ਸ਼ਗਨਾਂ ਆਦਿ ਝੂਠੇ ਕੰਮਾਂ ਵਿਖੇ ਨਹੀਂ ਫਸਦੇ)।
They (Gurmukhs) now with stable mind adore the One (Lord).
इक मनि इकु अराधनि ओई ।९।
LINE 68
ਨਾਨਕਦਾਦਕਸਾਹੁਰੈਵਿਰਤੀਸੁਰਲਗਾਇਤਹੋਏ
ਨਾਨਕੇ, ਦਾਦਕੇ ਸਾਹੁਰੇ (ਘਰਾਂ ਵਿਖੇ) ਪ੍ਰੋਹਤ (ਤੇ) ਲਾਗੀ ਹੁੰਦੇ ਹਨ।
In the house of maternal grandfather, the father-in-law and the grandfather, many a priest and servant exist.
नानक दादक साहुरै विरतीसुर लगाइत होए ।
LINE 69
ਜੰਮਣਿਭਦਣਿਮੰਗਣੈਮਰਣੈਪਰਣੇਕਰਦੇਢੋਏ
ਜੰਮਣ, ਸਿਰ ਮੁੰਡਨ, ਸਗਾਈ, ਮਰਣੇ, ਪਰਣਿਆਂ ਵਿਖੇ (ਸਮੱਗਰੀਆਂ) ਕਠੀਆਂ ਕਰਦੇ ਹਨ।
They carry the messages on births, the mundan (shaving of head) ceremonies, betrothals, marriages and deaths
जंमणि भदणि मंगणै मरणै परणे करदे ढोए ।
LINE 70
ਰੀਤੀਰੂੜੀਕੁਲਧਰਮਚਜੁਅਚਾਰਵੀਚਾਰਵਿਖੋਏ
ਰੀਤਾਂ ਦੀਆਂ ਚੰਗਿਆਈਆਂ ਤੇ ਕੁਲ ਧਰਮ ਦੇ ਚੱਜ ਅਚਾਰਾਂ ਦੇ ਵਿਚਾਰ ਵਿਖੇ ਹੀ ਭੁਲੇ ਰਹਿੰਦੇ ਹਨ।
They are seen working for the family duties and customs.
रीती रूड़ी कुल धरम चजु अचार वीचार विखोए ।
LINE 71
ਕਰਿਕਰਤੂਤਿਕੁਸੂਤਵਿਚਿਪਾਇਦੁਲੀਚੇਗੈਣਚੰਦੋਏ
(ਕੁਸੂਤ) ਜਨੇਊ ਪਾਵਣ ਵਿਚ ਭੈੜੇ ਉਪਾਉ ਕਰਦੇ ਦੁਲੀਚੇ (ਹੇਠ) ਪਾਕੇ ਅਕਾਸ਼ੀ ਚੰਦੋਏ (ਉਪਰ ਤਾਣਦੇ ਹਨ)
On occasions such as the sacred thread ceremonies, they through many tricks make the master spend lavishly and tell him about his fame reaching the skies.
करि करतूति कुसूत विचि पाइ दुलीचे गैण चंदोए ।
LINE 72
ਜੋਧਜਠੇਰੇਮੰਨੀਅਨਿਸਤੀਆਂਸਉਤਟੋਭੜੀਟੋਏ
ਜੋਧਿਆਂ' ਤੇ ਕੁਲ ਦੇ 'ਜਠੇਰਿਆਂ' (ਵਡਕਿਆਂ) ਦੀ ਪੂਜਾ ਕਰਾਉਂਦੇ ਸਤੀਆਂ ਤੇ ਸਉਕਣਾ ਨੂੰ ਮੰਨਦੇ ਹਨ (ਸਉਕਣ ਦੀ ਮੂਰਤ ਨਵੀਂ ਵਹੁਟੀ ਦੇ ਗਲ ਪਾਉਂਦੇ ਹਨ ਅਰ ਪਹਿਲਾ ਫਲ ਸੌਂਕਣਾਂ ਦੇ ਨਾਉਂ ਦਿੱਤਾ ਜਾਂਦਾ ਹੈ ਕਿ ਉਹ ਬੁਰਾ ਨਾ ਕਰੇ), ਕਈ ਟੋਭੜੀਆਂ ਤੇ ਟੋਇਆਂ (ਨੂੰ ਮੰਨਦੇ ਹਨ, ਤਾਤਪਰਜ ਉਨ੍ਹਾਂ ਵਿਖੇ ਬਾਲਾਂ ਨੂੰ ਨਹਾਉਂ
Deluded by them people worship departed heroes, ancestors, satis, deceased co-wives, tanks and pits, but all this is of no avail.
जोध जठेरे मंनीअनि सतीआं सउत टोभड़ी टोए ।
LINE 73
ਸਾਧਸੰਗਤਿਗੁਰਸਬਦਵਿਣੁਮਰਿਮਰਿਜੰਮਨਿਦਈਵਿਗੋਏ
ਗੁਰ ਸਬਦ ਤੇ ਸਾਧ ਸੰਗਤ ਤੋਂ ਬਾਝ ਮਰ ਮਰ ਕੇ ਜੰਮਦੇ ਹਨ ਪਰਮੇਸ਼ੁਰ ਤੋਂ (ਵਿਗੋਏ) ਭੁੱਲੇ ਹੋਏ (ਐਸੇ ਲੋਕ)।
They who enjoy not the holy congregation and the word of Guru, die and are born again and are rejected of God.
साधसंगति गुर सबद विणु मरि मरि जंमनि दई विगोए ।
LINE 74
ਗੁਰਮੁਖਿਹੀਰੇਹਾਰਿਪਰੋਏ੧੦।।
ਪਰ ਗੁਰਮੁਖ ਹੀਰੇ ਹਾਰ ਵਿਖੇ ਪੁਰੋਏ ਹਨ।
It is the follower of the Guru, i.e. Gurmukh who wears (God's name as his) diamond necklace.
गुरमुखि हीरे हारि परोए ।१०।
LINE 75
ਲਸਕਰਅੰਦਰਿਲਾਡੁਲੇਪਾਤਿਸਾਹਾਜਾਏਸਾਹਜਾਦੇ
ਫੌਜ ਵਿਖੇ ਪਾਤਸ਼ਾਹਾਂ ਦੇ ਜਾਏ ਲਾਡਲੇ ਸ਼ਾਹਜ਼ਾਦੇ (ਬੀ) ਹੁੰਦੇ ਹਨ।
In the armies of emperors the dear princes also move.
लसकर अंदरि लाडुले पातिसाहा जाए साहजादे ।
LINE 76
ਪਾਤਿਸਾਹਅਗੈਚੜਨਿਪਿਛੈਸਭਉਮਰਾਉਪਿਆਦੇ
ਪਾਤਸ਼ਾਹੁ ਅੱਗੇ ਤੇ ਸਾਰੇ ਉਮਰਾਉ ਅਤੇ ਪਿਆਦੇ ਪਿੱਛੇ ਲੱਗਕੇ ਚੜ੍ਹਦੇ ਹਨ।
The emperor leads and the satraps and infantry follow.
पातिसाह अगै चड़नि पिछै सभ उमराउ पिआदे ।
LINE 77
ਬਣਿਬਣਿਆਵਣਿਤਾਇਫੇਓਇਸਹਜਾਦੇਸਾਦਮੁਰਾਦੇ
ਵੇਸ਼ਵਾ ਦੇ ਟੋਲੇ ਕਈ ਬਣ ਫਬ ਕੇ ਆਉਂਦੇ ਹਨ, (ਪਰ) ਉਹ ਰਾਜ ਕੰਵਰ ਸਾਦ ਮੁਰਾਦੇ ਰਹਿੰਦੇ ਹਨ।
The courtesans well-dressed come before all but the princes remain simple and straight.
बणि बणि आवणि ताइफे ओइ सहजादे साद मुरादे ।
LINE 78
ਖਿਜਮਤਿਗਾਰਵਡੀਰੀਅਨਿਦਰਗਹਹੋਨਿਖੁਆਰਕੁਵਾਦੇ
ਪਾਤਸ਼ਾਹ ਦੇ ਖਿਦਮਤਗਾਰ ਵਡਿਆਈਦੇ ਹਨ (ਤੇ ਸਾਹਮਣੇ ਉੱਤਰ ਦੇਣਹਾਰੇ) ਕਚਹਿਰੀ ਵਿਖੇ ਖੁਆਰ ਕੀਤੇ ਜਾਂਦੇ ਹਨ (ਯਾ-ਏਥੇ ਵਡਿਆਈ ਪਾਉਂਦੇ ਹਨ ਪਰਲੋਕ ਵਿਚ ਖੁਆਰ ਹੁੰਦੇ ਹਨ)।
The (true) servants of the kings earn applause but the defiants get humiliated in the court.
खिजमतिगार वडीरीअनि दरगह होनि खुआर कुवादे ।
LINE 79
ਅੱਗੈਢੋਈਸੇਲਹਨਿਸੇਵਾਅੰਦਰਿਕਾਰਕੁਸਾਦੇ
ਅਗੇ ਆਸ਼੍ਰਯ ਉਹ ਲੈਣਗੇ, ਜੋ ਨੌਕਰੀ ਵਿਚ (ਕੁਸ਼ਾਦੀ=) ਖੁੱਲ੍ਹੀ (ਚੰਗੀ) ਕਾਰ ਕਰਨਗੇ।
In the court (of the Lord) only they get shelter who remain rapt (in the service).
अगै ढोई से लहनि सेवा अंदरि कार कुसादे ।
LINE 80
ਪਾਤਿਸਾਹਾਂਪਤਿਸਾਹੁਸੋਗੁਰਮੁਖਿਵਰਤੈਗੁਰਪਰਸਾਦੇ
ਜੋ ਗੁਰਮੁਖ ਲੋਕ ਗੁਰੂ ਦੀ ਕਿਰਪਾ ਵਿਖੇ ਵਰਤਦੇ ਹਨ ਓਹ ਪਾਤਸ਼ਾਹਾਂ ਦੇ ਬੀ ਪਾਤਸ਼ਾਹ ਹਨ।
With grace of the Lord, such gurmukhs become king of kings.
पातिसाहां पतिसाहु सो गुरमुखि वरतै गुर परसादे ।
LINE 81
ਸਾਹਸੁਹੇਲੇਆਦਿਜੁਗਾਦੇ੧੧।।
(ਓਹ) 'ਸ਼ਾਹ' ਸਦਾ ਸਦਾ ਸੁਖੀ ਰਹਿਣਗੇ।
Only such people ever remain happy and contented.
साह सुहेले आदि जुगादे ।११।
LINE 82
ਤਾਰੇਲਖਅਨ੍ਹੇਰਵਿਚਿਚੜ੍ਹਿਐਸੁਝਿਸੁਝੈਕੋਈ
ਲਖਾਂ ਤਾਰੇ ਹਨੇਰੇ ਵਿਚ (ਚਮਕਦੇ ਹਨ) ਸੂਰਜ ਦੇ ਚੜ੍ਹਿਆਂ ਕੋਈ ਨਹੀਂ ਦਿਸਦਾ।
Myraid stars exist in the darkness but with the rise of the sun no one remains visible.
तारे लख अन्हेर विचि चढ़िऐ सुझि न सुझै कोई ।
LINE 83
ਸੀਹਿਬੁਕੇਮਿਰਗਾਵਲੀਭੰਨੀਜਾਇਆਇਖੜੋਈ
ਸ਼ੇਰ ਦੇ ਗਰਜਣ ਨਾਲ ਮਿਰਗਾਂ ਦੀ ਕਤਾਰ ਭੱਜ ਜਾਂਦੀ ਹੈ, ਨਹੀਂ ਖੜੋਂਦੀ।
Before the roar of the lion, flocks of deers take to their heels.
सीहि बुके मिरगावली भंनी जाइ न आइ खड़ोई ।
LINE 84
ਬਿਸੀਅਰਗਰੜੈਡਿਠਿਆਖੁਡੀਵੜਿਦੇਲਖਪਲੋਈ
ਗਰੜ ਨੂੰ ਦੇਖਕੇ ਲੱਖਾਂ ਸੱਪ ਖੁਡਾਂ ਵਿਖੇ ਨੱਸਕੇ ਵੜ ਜਾਂਦੇ ਹਨ।
Seeing the large vulture (garur) the snakes crawl into their holes.
बिसीअर गरड़ै डिठिआ खुडी वड़िदे लख पलोई ।
LINE 85
ਪੰਖੇਰੂਸਾਹਬਾਜਦੇਖਿਢੁਕਿਹੰਘਨਿਮਿਲੈਢੋਈ
ਪੰਛੀ ਬਾਜ ਨੂੰ ਵੇਖਕੇ ਨੇੜੇ ਨਹੀਂ ਢੁੱਕਦੇ (ਐਨਾਂ ਨੱਸਦੇ ਹਨ ਕਿ ਲੁਕਣ ਨੂੰ ਕਿਧਰੇ) ਢੋਈ ਨਹੀਂ ਮਿਲਦੀ।
Seeing a hawk, the birds fly helter skelter and do not find place to hide.
पंखेरू साहबाज देखि ढुकि न हंघनि मिलै न ढोई ।
LINE 86
ਚਾਰਵੀਚਾਰਸੰਸਾਰਵਿਚਿਸਾਧਸੰਗਤਿਮਿਲਿਦੁਰਮਤਿਖੋਈ
ਸੰਸਾਰ ਵਿਖੇ ਉੱਤਮ ਵੀਚਾਰ (ਇਹ ਹੁੰਦਾ ਹੈ ਕਿ) ਸਾਧ ਸੰਗ ਨੂੰ ਮਿਲੇ (ਉਥੇ) ਦੁਰਮਤ ਦਾ ਨਾਸ਼ ਹੋ ਜਾਂਦਾ ਹੈ।
In this world of conduct and thought, in the holy congregation one gives up evil-mindedness.
चार वीचार संसार विचि साधसंगति मिलि दुरमति खोई ।
LINE 87
ਸਤਿਗੁਰਸਚਾਪਾਤਿਸਾਹੁਦੁਬਿਧਾਮਾਰਿਮਵਾਸਾਗੋਈ
ਸਤਿਗੁਰੂ ਜੀ ਸੱਚੇ ਪਾਤਸ਼ਾਹ ਹਨ, ਦੁਬਿਧਾ ਦਾ ਨਾਸ਼ ਕਰ ਦਿੰਦੇ ਹਨ (ਤਦ) ਆਕੀ (ਕਾਮ ਕ੍ਰੋਧ ਆਦਿ ਆਪੇ) ਨੱਸ ਜਾਂਦੇ ਹਨ।
The true Guru is the true king who obliterates dilemma, and, evil propensities hide or vanish.
सतिगुर सचा पातिसाहु दुबिधा मारि मवासा गोई ।
LINE 88
ਗੁਰਮੁਖਿਜਾਤਾਜਾਣੁਜਣੋਈ੧੨।।
ਜੋ ਗੁਰਮੁਖ ਜਾਣਦੇ ਹਨ (ਓਹ ਆਪ) ਜਾਣਕੇ (ਹੋਰਨਾਂ ਨੂੰ) ਜਣਾ ਦਿੰਦੇ ਹਨ।
The Gurmukhs diffuse their knowledge among others (and they are not selfish people).
गुरमुखि जाता जाणु जणोई ।१२।
LINE 89
ਸਤਿਗੁਰਸਚਾਪਾਤਿਸਾਹੁਗੁਰਮੁਖਿਗਾਡੀਰਾਹੁਚਲਾਇਆ
ਸਤਿਗੁਰੂ ਸਚੇ ਪਾਤਸ਼ਾਹ ਨੇ ਗੁਰਮੁਖਾਂ ਦਾ ਸੌਖਾ ਰਸਤਾ ਚਲਾਇਆ ਹੈ।
The true Guru, the real emperor has put the Guru-oriented (gurmukh) on the high road ( of liberation).
सतिगुर सचा पातिसाहु गुरमुखि गाडी राहु चलाइआ ।
LINE 90
ਪੰਜਿਦੂਤਿਕਰਿਭੂਤਵਸਿਦੁਰਮਤਿਦੂਜਾਭਾਉਮਿਟਾਇਆ
(ਕਿ ਉਨ੍ਹਾਂ ਨੇ) ਪੰਜ ਦੂਤ (ਕਾਮਾਦਿਕ) ਭੂਤ ਵਾਂਙੂ ਕਾਬੂ ਕਰ ਕੇ ਖੋਟੀ ਬੁੱਧੀ ਵਾਲਾ ਦੂਜਾ ਭਾਉ ਮਿਟਾ ਦਿਤਾ ਹੈ।
He restrains the deadly sins, the five evil inclinations and the sense of duality.
पंजि दूति करि भूत वसि दुरमति दूजा भाउ मिटाइआ ।
LINE 91
ਸਬਦਸੁਰਤਿਲਿਵਿਚਲਣਾਜਮੁਜਾਗਾਤੀਨੇੜਿਆਇਆ
(ਅਰ ਗੁਰੂ ਦੇ) ਸਬਦ ਦੀ ਸੁਰਤ ਵਿਖੇ ਪ੍ਰੀਤਿ ਨਾਲ ਚੱਲਦੇ ਹਨ, ਜਮ ਮਹਸੂਲੀਆ (ਉਨ੍ਹਾਂ ਦੇ) ਨੇੜੇ ਨਹੀਂ ਆਉਂਦਾ।
Gurmukhs spend their lives while keeping their heart and mind attuned with the sabda (word) and therefore death, the tax-gatherer does not approach them.
सबद सुरति लिवि चलणा जमु जागाती नेड़ि न आइआ ।
LINE 92
ਬੇਮੁਖਿਬਾਰਹਵਾਟਕਰਿਸਾਧਸੰਗਤਿਸਚੁਖੰਡੁਵਸਾਇਆ
ਬੇਮੁਖ ਲੋਕ ਜੋਗੀਆਂ ਦੇ ਬਾਰਾਂ ਪੰਥਾਂ ਵਿਖੇ (ਕੰਨ ਪੜਾਈ ਫਿਰਦੇ ਤੇ ਦੁਖ ਸਹਾਰਦੇ ਹਨ ਪਰ ਜੋ) ਸਾਧ ਸੰਗ ਵਿਚ ਆਇਆ ਹੈ, (ਉਹ ਪਰਮੇਸਰ ਨੇ) ਸਚਖੰਡ ਵਿਚ ਵਸਾ ਦਿੱਤਾ ਹੈ।
The Guru had dispersed the apostates into the twelve sects (of the yogis), and seated the holy congregation of the saints in the domain of Truth (the sachkhand).
बेमुखि बारह वाट करि साधसंगति सचु खंडु वसाइआ ।
LINE 93
ਭਾਉਭਗਤਿਭਉਮੰਤ੍ਰੁਦੇਨਾਮੁਦਾਨੁਇਸਨਾਨੁਦ੍ਰਿੜਾਇਆ
(ਪਰਮੇਸੁਰ ਦਾ) ਭਉ, ਪ੍ਰੇਮ ਤੇ ਭਗਤੀ ਦਾ ਮੰਤਰ ਦੇਕੇ (ਉਸਨੂੰ ਗੁਰਮੁਖਾਂ ਨੇ) ਨਾਮ ਦਾਨ ਤੇ ਇਸ਼ਨਾਨ ਦ੍ਰਿੜ੍ਹ ਕਰਾਇਆ ਹੈ।
By the spell of the Nam, the gurumukhs have inculcated love, devotion, fear, charity and ablutions.
भाउ भगति भउ मंत्रु दे नामु दानु इसनानु द्रिड़ाइआ ।
LINE 94
ਜਿਉਜਲਅੰਦਰਿਕਮਲਹੈਮਾਇਆਵਿਚਿਉਦਾਸੁਰਹਾਇਆ
(ਓਹ) ਮਾਇਆ ਵਿਖੇ ਐਉਂ ਅਲਿਪਤ ਰਹਿੰਦੇ ਹਨ ਜਿੱਕੂੰ ਜਲ ਵਿਚ ਕਵਲ ਹੈ।
The gurmukhs keep themselves unaffected by the evils of the world as the lotus remains unwet in water.
जिउ जल अंदरि कमल है माइआ विचि उदासु रहाइआ ।
LINE 95
ਆਪੁਗਵਾਇਆਪੁਗਣਾਇਆ੧੩।।
(ਅਤੇ) ਨਿਰਹੰਕਾਰ ਹੋਕੇ (ਗੁਰਮੁਖਾਂ ਨੇ) ਆਪਾ ਭਾਵ ਨਹੀਂ ਗਿਣਾਇਆ (ਤਿਲਾਂਜਲੀ ਦੇ ਛੱਡੀ ਹੈ)।
Gurmukhs efface their individuality and do not pose to assert themselves.
आपु गवाइ न आपु गणाइआ ।१३।
LINE 96
ਰਾਜਾਪਰਜਾਹੋਇਕੈਚਾਕਰਕੂਕਰਦੇਸਿਦੁਹਾਈ
(ਸ੍ਰਿਸ਼ਟੀ) ਰਾਜਾ ਪਰਜਾ ਹੋਕੇ (ਵਰਤਦੀ ਹੈ; ਰਾਜਾ ਦੇ) ਨੌਕਰ ਕੁਟਵਾਲ (ਉਸਦੇ ਹੁਕਮ ਦੀ) ਦੇਸ਼ ਵਿਚ ਦੁਹਾਈ ਫੇਰਦੇ ਹਨ।
By becoming subject of a king, people as servants go around the countries to abide orders.
राजा परजा होइ कै चाकर कूकर देसि दुहाई ।
LINE 97
ਜੰਮਦਿਆਰੁਣਿਝੁੰਝਣਾਨਾਨਕਦਾਦਕਹੋਇਵਧਾਈ
(ਸ੍ਰਿਸ਼ਟੀ ਵਿੱਚ) ਜੰਮਣੇ ਪੁਰ ਅਨੰਦ ਤੇ ਨਾਨਕੇ ਦਾਦਕੇ ਵਧਾਈ ਹੁੰਈ ਹੈ।
On the birth of a child felicitatory songs are sung in the houses of the maternal and paternal grandfathers.
जंमदिआ रुणिझुंझणा नानक दादक होइ वधाई ।
LINE 98
ਵੀਵਾਹਾਨੋਸਿਠਣੀਆਦੁਹੀਵਲੀਦੁਇਤੂਰਵਜਾਈ
ਵਿਵਾਹਾਂ ਪਰ ਸਿੱਠਣੀਆਂ ਮਿਲਦੀਆਂ ਤੇ ਦੁਵੱਲੀ ਵਾਜੇ ਵੱਜਦੇ ਹਨ।
On marriage occasions the songs are sung by woman in scurrilous language and trumpets are played on the part of the bride and bridegroom (but not so among the gurmukhs).
वीवाहा नो सिठणीआ दुही वली दुइ तूर वजाई ।
LINE 99
ਰੋਵਣੁਪਿਟਣੁਮੁਇਆਨੋਵੈਣੁਅਲਾਹਣਿਧੁਮਧੁਮਾਈ
ਮੋਇਆਂ ਨੂੰ ਰੋਣਾ ਪਿੱਟਣਾ ਹੁੰਦਾ ਹੈ, ਵੈਣਾਂ ਤੇ ਅਲਾਹਣੀਆਂ ਦੀ ਧੁੰਮ ਪੈਂਦੀ ਹੈ।
Weepings and wailings are there for the dead;
रोवणु पिटणु मुइआ नो वैणु अलाहणि धुम धुमाई ।
LINE 100
ਸਾਧਸੰਗਤਿਸਚੁਸੋਹਿਲਾਗੁਰਮੁਖਿਸਾਧਸੰਗਤਿਲਿਵਲਾਈ
(ਪਰ) ਸਾਧ ਸੰਗਤ ਵਿੱਚ (ਸਦਾ ਹੀ) ਸੱਚ ਅਨੰਦ ਰਹਿੰਦਾ ਹੈ, ਗੁਰਮੁਖ ਇਸ ਕਰ ਕੇ ਸਾਧ ਸੰਗ ਵਿਚ ਲਿਵ ਲਾਈ ਰਖਦੇ ਹਨ।
But the gurmukhs (the Guru-oriented) recite the Sohila in the company of the saints on such occasions.
साधसंगति सचु सोहिला गुरमुखि साधसंगति लिव लाई ।
LINE 101
ਬੇਦਕਤੇਬਹੁਬਾਹਰਾਜੰਮਣਿਮਰਣਿਅਲਿਪਤੁਰਹਾਈ
ਕਿਉਂਕਿ ਆਤਮਾ ਬੇਦ ਕਤੇਬ ਤੋਂ ਬਾਹਰ ਹੈ, ਅਰ ਜਨਮ ਮਰਨ ਤੋਂ ਅਲੇਪ ਰਹਿੰਦਾ ਹੈ। (ਅ) (ਗੁਰਮੁਖ ਮਾਰਗ) ਵੇਦ ਕਤੇਬ ਤੋਂ ਵੱਖਰਾ ਹੈ, ਜੰਮਣ ਮਰਨ ਵੇਲੇ (ਹਰਖ ਸੋਗ ਤੋਂ) ਅਲੇਪ ਰਹਿੰਦਾ ਹੈ।
The Sikh (gurmukh) goes beyond the holy books of the Hindus and Muslims i.e. the Vedas and the Katebas, and neither rejoices at a birth nor mourns at a death.
बेद कतेबहु बाहरा जंमणि मरणि अलिपतु रहाई ।
LINE 102
ਆਸਾਵਿਚਿਨਿਰਾਸੁਵਲਾਈ੧੪।।
(ਗੁਰਮੁਖ ਮਾਰਗ) ਆਸਾ ਵਿਚ ਨਿਰਾਸ ਰਹਿੰਦਾ ਹੈ।
In the midst of desires he remains free from them.
आसा विचि निरासु वलाई ।१४।
LINE 103
ਗੁਰਮੁਖਿਪੰਥੁਸੁਹੇਲੜਾਮਨਮੁਖਬਾਰਹਵਾਟਫਿਰੰਦੇ
ਗੁਰਮੁਖਾਂ (ਦਾ ਵਾਸ ਅਪਣੇ) ਸੁਹੇਲੜੇ ਪੰਥ ਵਿਚ ਹੁੰਦਾ ਹੈ ਜੋ ਉਪਰ ਕਿਹਾ ਹੈ ਪਰ ਮਨਮੁਖ ਬਹੁਤ ਰਸਤਿਆਂ ਵਿਚ ਭਟਕਦੇ ਹਨ।
The Guru-oriented move upon the simple and straight way and the mind- oriented (manmukh) go astray on twelve ways (the twelve sects of the Yogis).
गुरमुखि पंथु सुहेलड़ा मनमुख बारह वाट फिरंदे ।
LINE 104
ਗੁਰਮੁਖਿਪਾਰਿਲੰਘਾਇਦਾਮਨਮੁਖਭਵਜਲਵਿਚਿਡੁਬੰਦੇ
ਗੁਰਮੁਖ ਜੱਗ੍ਯਾਸੂ ਨੂੰ ਪਾਰ ਲੰਘਾਉਂਦਾ ਹੈ, ਮਨਮੁਖ ਭਉਜਲ ਸੰਸਾਰ ਵਿਚ ਡੁਬ ਜਾਂਦੇ ਹਨ।
The gurmukhs get across whereas the manmukhs get drowned in the world-ocean.
गुरमुखि पारि लंघाइदा मनमुख भवजल विचि डुबंदे ।
LINE 105
ਗੁਰਮੁਖਿਜੀਵਨਮੁਕਤਿਕਰਿਮਨਮੁਖਫਿਰਿਫਿਰਿਜਨਮਿਮਰੰਦੇ
ਗੁਰਮੁਖ ਜੀਵਨ ਮੁਕਤ ਕਰਦਾ ਹੈ। ਮਨਮੁਖ ਫੇਰ ਫੇਰ ਜੰਮਦੇ ਮਰਦੇ ਹਨ।
The life of gurmukh is the sacred tank of liberation and the manmukhs go on transmigrating and suffering the pangs of life and death.
गुरमुखि जीवन मुकति करि मनमुख फिरि फिरि जनमि मरंदे ।
LINE 106
ਗੁਰਮੁਖਿਸੁਖਫਲੁਪਾਇਦੇਮਨਮੁਖਿਦੁਖਫਲੁਦੁਖਲਹੰਦੇ
ਗੁਰਮੁਖ ਸੁਖ (ਰੂਪ) ਪਾਉਂਦੇ ਹਨ, ਮਨਮੁਖ (ਅਪਣੀ) ਦੁਖ (ਰੂਪ ਕਰਨੀ) ਦਾ ਫਲ ਦੁਖ ਪਾਉਂਦੇ ਹਨ।
The gurmukh is at ease in the court of the Lord but the manmukh has to bear (pain of) the rod of yama, the god of death.
गुरमुखि सुख फलु पाइदे मनमुखि दुख फलु दुख लहंदे ।
LINE 107
ਗੁਰਮੁਖਿਦਰਗਹਸੁਰਖਰੂਮਨਮੁਖਿਜਮਪੁਰਿਡੰਡੁਸਹੰਦੇ
ਗੁਰਮੁਖ ਦਰਗਾਹ ਵਿਚ ਸੁਰਖਰੂ ਹੁੰਦੇ ਹਨ, ਮਨਮੁਖ ਜਮਪੁਰ ਵਿਚ ਸਜ਼ਾ ਪਾਉਂਦੇ ਹਨ।
The gurmukh is at ease in the court of the Lord but the manmukh has to bear (pain of) the rod of yama, the god of death.
गुरमुखि दरगह सुरख रू मनमुखि जम पुरि डंडु सहंदे ।
LINE 108
ਗੁਰਮੁਖਿਆਪੁਗਵਾਇਆਮਨਮੁਖਿਹਉਮੈਅਗਨਿਜਲੰਦੇ
(ਕ੍ਯੋਂਕਿ) ਗੁਰਮੁਖ ਨੇ ਆਪਾ ਗੁਆ ਲਿਆ ਹੈ (ਇਸ ਕਰ ਕੇ ਸੁਖੀ ਹੈ), ਮਨਮੁਖ ਹਊੂਮੈ ਦੀ ਅੱਗ ਵਿਚ ਸੜਦੇ ਹਨ (ਕਿਉਂਕਿ ਆਪਾ ਨਹੀਂ ਗੁਆਇਆ)।
The gurmukh forsakes ego whereas manmukh burns himself continuously in the fire of egotism.
गुरमुखि आपु गवाइआ मनमुखि हउमै अगनि जलंदे ।
LINE 109
ਬੰਦੀਅੰਦਰਿਵਿਰਲੇਬੰਦੇ੧੫।।
ਬੰਦੀ (ਮਾਯਾ) ਵਿਚ ਵਿਰਲੇ ਹੀ ਭਗਤ ਹੁੰਦੇ ਹਨ।
Rare are the people who though being in the limits (of maya) yet remain immersed in His meditation.
बंदी अंदरि विरले बंदे ।१५।
LINE 110
ਪੇਵਕੜੈਘਰਿਲਾਡੁਲੀਮਾਊਪੀਊਖਰੀਪਿਆਰੀ
ਪੇਕੇ ਘਰ ਵਿਖੇ ਮਾਂ ਦੀ (ਲਾਡਲੀ=) ਪਿਆਰੀ (ਅਰ) ਪਿਤਾ ਦੀ ਬੀ ਖਰੀ ਪਿਆਰੀ ਹੁੰਦੀ ਹੈ (ਭਾਵ ਗੁਰਮੁਖ ਰੂਪ ਸੁਹਾਗਣ ਇਸਤ੍ਰ੍ਰੀ ਸੰਸਾਰ ਵਿਖੇ ਭੀ ਸੁਖ ਪਾਉੁਂਦੀ ਹੈ)।
In her mother's home the girl is fondled and dearly loved by parents.
पेवकड़ै घरि लाडुली माऊ पीऊ खरी पिआरी ।
LINE 111
ਵਿਚਿਭਿਰਾਵਾਂਭੈਨੜੀਨਾਨਕਦਾਦਕਸਪਰਵਾਰੀ
(ਗਯਾਨ ਵੈਰਾਗ ਰੂਪੁ) ਭਰਾਵਾਂ ਵਿਖੇ ਭੈਣ, ਨਾਨਕੇ (ਸ਼ਰਧਾ) ਦਾਦਕੇ (ਅੱਭ੍ਯਾਸ) ਪਰਵਾਰ ਦੇ ਸਾਥ।
Among the brothers she is a sister and lives joyfully in the full fledged families of the maternal and the paternal grand fathers.
विचि भिरावां भैनड़ी नानक दादक सपरवारी ।
LINE 112
ਲਖਾਂਖਰਚਵਿਆਹੀਐਗਹਣੇਦਾਜੁਸਾਜੁਅਤਿਭਾਰੀ
ਲੱਖਾਂ ਰੁਪਏ ਖਰਚਕੇ ਗਹਿਣੇ ਅਰ ਦਾਜ ਦੇ ਭਾਰੀ ਸਾਮਾਨ ਨਾਲ ਵਿਆਹੀ ਜਾਂਦੀ ਹੇ।
Then offering ornaments and dowry etc. and by spending lacs of rupees she is married.
लखां खरच विआहीऐ गहणे दाजु साजु अति भारी ।
LINE 113
ਸਾਹੁਰੜੈਘਰਿਮੰਨੀਐਸਣਖਤੀਪਰਵਾਰਸਧਾਰੀ
ਸਾਹੁਰੜੇ ਘਰ (ਸਤਿਸੰਗ ਤੇ ਪ੍ਰਲੋਕ) ਵਿਖੇ ਮੰਨੀਦੀ ਹੈ (ਭਾਵ ਸੱਸ ਸੌਹਰਾ ਵੱਡਾ ਆਦਰ ਕਰਦੇ ਹਨ, ਸਾਰੇ) ਪਰਵਾਰ ਨੁੰ ਸੁਧਾਰਦੀ ਹੈ (ਭਾਵ ਪੇਕਿਆਂ ਦੀ ਸ਼ੋਭਾ ਕਰਾਉਂਦੀ ਹੈ, ਕਿ ਵਡੇ ਕੁਲ ਘਰ ਦੀ ਵਹੁਟੀ ਹੈ)।
In her father-in-law's house she is accepted as title married wife.
साहुरड़ै घरि मंनीऐ सणखती परवार सधारी ।
LINE 114
ਸੁਖਮਾਣੈਪਿਰੁਸੇਜੜੀਛਤੀਹਭੋਜਨਸਦਾਸੀਗਾਰੀ
(ਪਿਰ=) ਭਰਤਾ ਦੀ ਸੇਜਾ ਦਾ ਸੁਖ ਮਾਣਦੀ ਹੈ, ਛੱਤੀ ਪ੍ਰਕਾਰ ਦੇ ਭੋਜਨ (ਅਰ ਗਹਿਣੇ ਕਪੜਿਆਂ ਨਾਲ) ਸਦਾ ਸੋਭਾਇਮਾਨ ਰਹਿੰਦੀ ਹੈ।
She enjoys with her husband, eats variety of foods and always remains bedecked.
सुख माणै पिरु सेजड़ी छतीह भोजन सदा सीगारी ।
LINE 115
ਲੋਕਵੇਦਗੁਣੁਗਿਆਨਵਿਚਿਅਰਧਸਰੀਰੀਮੋਖਦੁਆਰੀ
ਲੋਕਾਂ ਦੇ (ਗੁਣ) ਵੀਚਾਰ ਵਿਚ ਅਰ ਵੇਦਾਂ ਦੇ ਗਿਆਨ ਵਿਚ, ਅਰਧ ਸਰੀਰੀ (=ਇਸਤ੍ਰ੍ਰੀ) ਮੁਕਤ ਦਾ ਦੁਆਰਾ ਹੈ। (ਅ) ਲੋਕ, ਵੇਦ ਤੇ ਗੁਣਾਂ ਦੇ ਵਿਚਾਰ ਵਿਚ (ਇਸਤ੍ਰ੍ਰੀ) ਅਰਧ ਸਰੀਰੀ ਹੈ, ਅਰ ਮੁਕਤ ਦਾ ਰਸਤਾ ਹੈ।
From a temporal and spiritual point of view, women is half man's body and assists to the door of deliverance.
लोक वेद गुणु गिआन विचि अरध सरीरी मोख दुआरी ।
LINE 116
ਗੁਰਮੁਖਿਸੁਖਫਲਨਿਹਚਉਨਾਰੀ੧੬।।
ਗੁਰਮੁਖ (ਹੀ) ਨਿਹਚਉ ਨਾਰੀ (ਅਰਥਾਤ ਪਤਿਬ੍ਰਤਾ ਇਸਤ੍ਰ੍ਰੀ) ਹੈ, (ਓਹੀ) (ਸੁਖ ਫਲ) ਆਤਮ ਫਲ (ਦਾ ਅਨੰਦ ਅੰਤਹਕਰਣ ਦੀ ਸੇਜਾ ਪੁਰ ਮਾਣਦੀ ਹੈ)।
She assuredly brings happiness to the virtuous.
गुरमुखि सुख फल निहचउ नारी ।१६।
LINE 117
ਜਿਉਬਹੁਮਿਤੀਵੇਸੁਆਸਭਿਕੁਲਖਣਪਾਪਕਮਾਵੈ
ਜਿਕੂੰ ਬਾਹਲੇ ਯਾਰਾਂ ਵਾਲੀ ਵੇਸ਼ਵਾ ਸਾਰੇ ਖੋਟੇ ਲੱਛਣਾਂ ਵਾਲੀ ਹੈ ਤੇ ਪਾਪ ਕਮਾਉਂਦੀ ਹੈ।
A prostitute having many lovers commits every species of sin.
जिउ बहु मिती वेसुआ सभि कुलखण पाप कमावै ।
LINE 118
ਲੋਕਹੁਦੇਸਹੁਬਾਹਰੀਤਿਹੁਪਖਾਂਨੋਅਉਲੰਗੁਲਾਵੈ
ਲੋਕ ਅਤੇ ਦੇਸ਼ ਦੀ ਰੀਤੀ ਤੋਂ ਬਾਹਰ ਹੈ, ਤਿੰਨਾਂ ਪੱਖਾਂ (ਨਾਨਕੇ, ਦਾਦਕੇ ਅਤੇ ਸਹੁਰਿਆਂ) ਨੂੰ ਕਲੰਕ ਲਾਉਂਦੀ ਹੈ।
An outcast from her people and her country, she brings disgrace on all the three sides, i.e. her father's mother's and the family of father-in-law.
लोकहु देसहु बाहरी तिहु पखां नो अउलंगु लावै ।
LINE 119
ਡੁਬੀਡੋਬੈਹੋਰਨਾਮਹੁਰਾਮਿਠਾਹੋਇਪਚਾਵੈ
(ਆਪ ਤਾਂ) ਡੁੱਬੀ ਹੈ (ਪਰੰਤੂ) ਹੋਰਨਾਂ ਦਾ ਵੀ ਨਾਸ਼ ਕਰਦੀ ਹੈ, ਮਹੁਰੇ (ਭਾਵ, ਵਿਸ਼ੇ ਰੂਪ ਵਿਹੁ) ਨੂੰ ਮਿੱਠਾ ਕਰ ਕੇ ਪਚਾਉਂਦੀ ਹੈ।
Ruined herself, she ruines others and still goes on gulping and digesting poison.
डुबी डोबै होरना महुरा मिठा होइ पचावै ।
LINE 120
ਘੰਡਾਹੇੜਾਮਿਰਗਜਿਉਦੀਪਕਹੋਇਪਤੰਗਜਲਾਵੈ
ਘੰਡੇ ਹੇੜੇ ਦੇ ਮ੍ਰਿਗ ਵਾਂਙ (ਅਰ) ਦੀਵੇ ਦੇ ਭੰਭਟ ਵਾਂਙੂੰ (ਲੋਕਾਂ ਨੂੰ ਅਪਣੇ ਰੂਪ ਤੇ ਫਾਹੁੰਦੀ ਤੇ) ਸਾੜਦੀ ਹੈ।
She is like the musical pipe which lures the deer, or lamp which burns the moth.
घंडा हेड़ा मिरग जिउ दीपक होइ पतंग जलावै ।
LINE 121
ਦੁਹੀਸਰਾਈਜਰਦਰੂਪਥਰਬੇੜੀਪੂਰਡੁਬਾਵੈ
(ਫਲ) ਦੁਹਾਂ ਸਰਾਵਾਂ (=ਲੋਕ ਪ੍ਰਲੋਕ) ਵਿਖੇ ਮੂੰਹ ਕਾਲਾ ਹੁੰਦਾ ਹੈ (ਅਰ ਆਪ) ਪੱਥਰ ਦੀ ਬੇੜੀ (ਬਣਕੇ) ਸਾਰੇ ਸਾਥ ਨੂੰ ਡੋਬਦੀ ਹੈ।
Due to the sinful activities her face in both the worlds remains pale because she behaves like a boat of stone which drowns its passengers.
दुही सराई जरद रू पथर बेड़ी पूर डुबावै ।
LINE 122
ਮਨਮੁਖਮਨੁਅਠਖੰਡਹੋਇਦੁਸਟਾਸੰਗਤਿਭਰਮਿਭੁਲਾਵੈ
ਮਨਮੁਖਾਂ ਦਾ ਮਨ ਅੱਠ ਟੁਕੜੇ ਹੋਕੇ ਦੁਸ਼ਟਾਂ ਦੀ ਸੰਗਤ ਵਿਖੇ ਭਰਮ ਵਿਚ ਭੁੱਲ ਜਾਂਦਾ ਹੈ (ਅਰ ਕਹਿੰਦਾ ਹੈ ਕਿ ਤੋਤੇ ਵਾਂਙੂੰ ਨੱਕ, ਅੱਖਾਂ ਕਮਲ ਵਾਂਙੂੰ, ਗੁਤ ਸ਼ੇਸ਼ਨਾਗ ਵਾਂਙੂੰ, ਭੌਹਾਂ ਭੌਰੇ ਵਾਂਙੂੰ ਹਨ। ਅੱਠ ਸ਼ਿੰਗਾਰ ਅੰਗਾਂ ਵਿਖੇ ਮਨ ਅੱਠ ਉਪਮਾਂ ਵਿਚਾਰਦਾ ਅੱਠ ਟੋਟੇ ਹੋ ਗਿਆ; ਫਲ ਅੱਗੇ ਦੱਸਦੇ ਹਨ)।
Similar is the mind of apostate (manmukh), scattered and led astray by superstitions in the company of evil doers.
मनमुख मनु अठ खंड होइ दुसटा संगति भरमि भुलावै ।
LINE 123
ਵੇਸੁਆਪੁਤੁਨਿਨਾਉਸਦਾਵੈ੧੭।।
ਵੇਸ਼ਵਾ ਦਾ ਪੁੱਤ੍ਰ ਨਿਨਾਵਾਂ ਸਦਾਉਂਦਾ ਹੈ।
And similar to courtesan's son bearing no name of his father, the apostate is also not owned by anyone.
वेसुआ पुतु निनाउ सदावै ।१७।
LINE 124
ਸੁਧਿਹੋਵੈਬਾਲਬੁਧਿਬਾਲਕਲੀਲਾਵਿਚਿਵਿਹਾਵੈ
ਬਾਲਕ ਬੁੱਧੀ (ਬਾਲਪਨੇ ਦੇ ਦਿਨਾਂ) ਵਿਚ ਸਮਝ ਨਹੀਂ ਹੁੰਦੀ, ਬਾਲਕਾਂ ਦੀ ਖੇਡ ਵਿਚ (ਉਮਰ) ਬੀਤਦੀ ਹੈ।
Child's wisdom cares not for anything and he passes his time in joyful activities.
सुधि न होवै बाल बुधि बालक लीला विचि विहावै ।
LINE 125
ਭਰਜੋਬਨਿਭਰਮਾਈਐਪਰਤਨਧਨਪਰਨਿੰਦਲੁਭਾਵੈ
ਜਦ ਜੋਬਨ ਭਰਦਾ ਹੈ ਤਦ ਭਰਮ ਜਾਂਦਾ ਹੈ, ਤੇ ਪਰਾਏ ਸਰੀਰ, ਪਰਾਏ ਧਨ ਤੇ ਪਰਾਈ ਨਿੰਦਾ ਵਿਚ ਲੋਭ ਜਾਂਦਾ ਹੈ।
In youthful days, he is attracted by other's body, wealth and backbiting.
भर जोबनि भरमाईऐ पर तन धन पर निंद लुभावै ।
LINE 126
ਬਿਰਧਿਹੋਆਜੰਜਾਲਵਿਚਿਮਹਾਜਾਲੁਪਰਵਾਰੁਫਹਾਵੈ
ਬਿਰਧ ਹੋਕੇ ਜੰਜਾਲਾਂ ਵਿਚ ਪੈ ਜਾਂਦਾ ਹੈ, ਪਰਵਾਰ ਦੇ ਮਹਾਂ ਜਾਲ ਵਿਚ ਫਸ ਜਾਂਦਾ ਹੈ।
In old age he is caught in the large web of family affairs.
बिरधि होआ जंजाल विचि महा जालु परवारु फहावै ।
LINE 127
ਬਲਹੀਣਾਮਤਿਹੀਣੁਹੋਇਨਾਉਬਹਤਰਿਆਬਰੜਾਵੈ
ਬਲ ਤੋਂ ਹੀਣਾ ਬੁੱਧ ਤੋਂ ਹੀਣਾ ਹੋ ਜਾਂਦਾ ਹੈ, ਬਰੜਾ ਬਰੜਾ (ਉਠਦਾ ਹੈ, ਲੋਕ ਸੱਤਰਿਆ) ਬਹੱਤਰਿਆ ਨਾਉਂ (ਧਰ ਦੇਂਦੇ ਹਨ)।
Known to be seventy-two he becomes frail and wisdomless and mumbles in sleep.
बल हीणा मति हीणु होइ नाउ बहतरिआ बरड़ावै ।
LINE 128
ਅੰਨ੍ਹਾਬੋਲਾਪਿੰਗਲਾਤਨੁਥਕਾਮਨੁਦਹਦਿਸੁਧਾਵੈ
(ਅੱਖੋਂ) ਅੰਨ੍ਹਾਂ, (ਕੰਨੋਂ ਬੋਲਾ, (ਪੈਰੋਂ) ਪਿੰਗਲਾ, ਸਰੀਰ ਚੱਲ ਨਹੀਂ ਸਦਾ (ਪਰੰਤੂ) ਮਨ ਦਸੋ ਦਿਸ਼ਾ ਨੂੰ ਦੌੜਦਾ ਹੈ।
Ultimately he turns blind, deaf and lame and though the body gets tired yet his mind runs in ten directions.
अंन्हा बोला पिंगला तनु थका मनु दह दिसु धावै ।
LINE 129
ਸਾਧਸੰਗਤਿਗੁਰਸਬਦਵਿਣੁਲਖਚਉਰਾਸੀਹਜੂਨਿਭਵਾਵੈ
ਸਾਧ ਸੰਗਤ ਤੇ ਗੁਰ ਸ਼ਬਦ ਬਾਝ ਚੌਰਾਸੀ ਲੱਖ ਜੂਨਾਂ ਵਿਚ ਪਿਆ ਭਟਕਦਾ ਹੈ।
Without holy congregation and bereft of Guru-word he transmigrates into infinite species of life.
साधसंगति गुर सबद विणु लख चउरासीह जूनि भवावै ।
LINE 130
ਅਉਸਰੁਚੁਕਾਹਥਿਆਵੈ੧੮।।
(ਮਾਨੁਖ ਦੇਹ ਦਾ) ਸਮਾਂ ਚੁਕ ਗਿਆ ਫੇਰ ਹੱਥ ਨਹੀਂ ਆਊੂ।
The time lost cannot be regained.
अउसरु चुका हथि न आवै ।१८।
LINE 131
ਹੰਸੁਛੱਡੈਮਾਨਸਰਬਗੁਲਾਬਹੁਛਪੜਫਿਰਿਆਵੈ
ਹੰਸ ਮਾਨਸਰੋਵਰ ਨੂੰ ਛੱਡਦਾ ਨਹੀਂ, ਬਗਲਾ ਬਾਹਲੇ ਛੱਪੜਾਂ ਵਿਚ ਫਿਰ ਆਉਂਦਾ ਹੈ (ਭਾਵ ਗੁਰਮੁਖ ਸਤਿਸੰਗ ਨੂੰ ਨਹੀਂ ਛੱਡਦੇ, ਦੰਭੀ ਲੋਕ ਕਈ ਕੁਸੰਗਤਾਂ ਵਿਚ ਭਟਕਦੇ ਹਨ)
The swan never leaves Manasarovar, the sacred tank, but the crane always comes to the 4irty pond.
हंसु न छडै मानसर बगुला बहु छपड़ फिरि आवै ।
LINE 132
ਕੋਇਲਬੋਲੈਅੰਬਵਣਿਵਣਿਵਣਿਕਾਉਕੁਥਾਉਸੁਖਾਵੈ
ਕੋਇਲ (ਨਿਰੇ) ਅੰਬਾਂ (ਦੇ ਬ੍ਰਿੱਛਾਂ) ਵਿਖੇ ਬੋਲਦੀ ਹੈ, ਕਾਂ ਨੂੰ ਵਣ ਵਣ ਦੀਆਂ ਭੈੜੀਆਂ ਥਾਵਾਂ ਭਾਉਂਦੀਆਂ ਹਨ।
The nightingale sings in the mango groves but the crow feels comfort at an abominable place in the forest.
कोइल बोलै अंब वणि वणि वणि काउ कुथाउ सुखावै ।
LINE 133
ਵਗਹੋਵਨਿਕੁਤੀਆਂਗਾਈਂਗੋਰਸੁਵੰਸੁਵਧਾਵੈ
ਕੁੱਤੀਆਂ ਦੇ ਵੱਗ ਨਹੀਂ ਹੁੰਦੇ, ਗਊੂਆਂ ਹੀ ਘਿਓ ਅਤੇ ਵੰਸ ਨੂੰ ਵਧਾਉਂਦੀਆਂ ਹਨ। (ਭਾਵ ਉਪਕਾਰ ਕਰਦੀਆਂ ਹਨ ਤੇ ਆਪਣਾ ਵਾਧਾ ਕਰਦੀਆਂ ਹਨ)।
The bitches have no groups. (like cows) and the cows only give milk and increase the lineage.
वग न होवनि कुतीआं गाईं गोरसु वंसु वधावै ।
LINE 134
ਸਫਲਬਿਰਖਨਿਹਚਲਮਤੀਨਿਹਫਲਮਾਣਸਦਹਦਿਸਿਧਾਵੈ
(ਉਨ੍ਹਾਂ) ਬ੍ਰਿਛਾਂ ਨੂੰ ਹੀ ਫਲ ਲਗਦੇ ਹਨ ਜੋ (ਇਧਰ ਉਧਰ) ਭਟਕਦੇ ਨਹੀਂ, ਜੋ ਮਨੁਖ ਦਸੋਂ ਦਿਸ਼ਾ ਨੂੰ ਧਾਂਵਦਾ ਹੈ ਉਹ ਨਿਹਫਲ ਰਹਿੰਦਾ ਹੈ।
The tree full of fruits is stable at one place whereas a vain person always runs hither and thither.
सफल बिरख निहचल मती निहफल माणस दह दिसि धावै ।
LINE 135
ਅਗਿਤਤੀਜਲੁਸੀਅਲਾਸਿਰੁਉਚਾਨੀਵਾਂਦਿਖਲਾਵੈ
ਅਗਨੀ ਗਰਮ ਹੈ ਤੇ ਪਾਣੀ ਠੰਢਾ ਹੈ, (ਕਾਰਣ) ਅੱਗ ਦੀ ਲਾਟ ਉੱਚੀ ਤੇ (ਪਾਣੀ ਦਾ ਪਰਵਾਹ) ਨਿਵਾਣ ਨੂੰ ਜਾਂਦਾ ਹੈ।
The fire is full of heat (of ego) and keeps its head high but the water being cold always goes downward.
अगि तती जलु सीअला सिरु उचा नीवां दिखलावै ।
LINE 136
ਗੁਰਮੁਖਿਆਪੁਗਵਾਇਆਮਨਮੁਖੁਮੂਰਖਿਆਪੁਗਣਾਵੈ
ਗੁਰਮੁਖ (ਸ਼ੁਭ ਇਸ ਕਰ ਕੇ ਹੈ ਕਿ ਉਸਨੇ) ਆਪਾ ਭਾਵ ਗੁਆ ਦਿਤਾ ਹੈ ਅਤੇ ਮਨਮੁਖ ਮੂਰਖ (ਇਸ ਕਰ ਕੇ ਹੈ ਕਿ) ਆਪਣੇ ਆਪ ਨੂੰ ਗਣਾਉਂਦਾ (ਜਤਾਉਂਦਾ) ਹੈ।
Gurmukh divests his soul of the egocenteredness but manmukh, the fool always counts himself (above all).
गुरमुखि आपु गवाइआ मनमुखु मूरखि आपु गणावै ।
LINE 137
ਦੂਜਾਭਾਉਕੁਦਾਉਹਰਾਵੈ੧੯।।
ਦੂਜਾ ਭਾਉ ਖੋਟਾ ਭਾਉ ਹੈ (ਇਸ ਨਾਲ) ਹਾਰ ਹੀ ਆਉਂਦੀ ਹੈ।
Having sense of duality is not a good conduct, and one always is defeated.
दूजा भाउ कुदाउ हरावै ।१९।
LINE 138
ਗਜਮ੍ਰਿਗਮੀਨਪਤੰਗਅਲਿਇਕਤੁਇਕਤੁਰੋਗਿਪਚੰਦੇ
ਹਾਥੀ, ਮ੍ਰਿਗ, ਮੱਛੀ, ਭੰਭਟ, ਭੌਰਾ ਇਕ ਇਕ ਰੋਗ ਨਾਲ ਮਰਦੇ ਹਨ। (ਹਾਥੀ ਨੂੰ ਸਪਰਸ਼ ਦਾ, ਮ੍ਰਿਗ ਨੂੰ ਸ਼ਬਦ ਦਾ, ਮੱਛੀ ਨੂੰ ਰਸ ਦਾ, ਭੰਭਟ ਨੂੰ ਰੂਪ ਦਾ, ਭੌਰੇ ਨੂੰ ਗੰਧ ਦਾ ਰੋਗ ਚੰਬੜਿਆ ਹੋਇਆ ਹੈ)।
Elephant, deer, fish, moth and black bee have one disease each, namely, attraction for lust, sound, enjoyment, beautiful appearance and fragrance respectively, and they are consumed by them.
गज म्रिग मीन पतंग अलि इकतु इकतु रोगि पचंदे ।
LINE 139
ਮਾਣਸਦੇਹੀਪੰਜਿਰੋਗਪੰਜੇਦੂਤਕੁਸੂਤਕਰੰਦੇ
ਮਨੁੱਖ ਦੇਹੀ ਵਿਚ ਪੰਜੇ ਰੋਗ ਹਨ, ਪੰਜੇ ਦੂਤ ਉਪੱਦਰ ਕਰਦੇ ਹਨ।
But the man has all the five ailments and these five always create turbulences in his life.
माणस देही पंजि रोग पंजे दूत कुसूत करंदे ।
LINE 140
ਆਸਾਮਨਸਾਡਾਇਣੀਹਰਖਸੋਗਬਹੁਰੋਗਵਧੰਦੇ
(ਇਨ੍ਹਾਂ ਤੋਂ ਵਧੀਕ) ਆਸਾ, ਮਨਸਾ, ਡੈਣਾਂ, ਹਰਖ ਤੇ ਸੋਗ (ਕੁਪੱਥ) ਰੋਗ ਨੂੰ ਬਹੁਤ ਵਧਾਉਣ ਵਾਲੇ ਹਨ।
The witches in the form of hope and desires and the happiness and sorrows further aggravate the diseases.
आसा मनसा डाइणी हरख सोग बहु रोग वधंदे ।
LINE 141
ਮਨਮੁਖਦੂਜੈਭਾਇਲਗਿਭੰਭਲਭੂਸੇਖਾਇਭਵੰਦੇ
ਮਨਮੁਖ ਦੂਜੇ ਭਾਵ ਨੂੰ ਲੱਗਕੇ ਭਟਕਾਂ ਖਾਂਦੇ ਭੌਂਦੇ ਹਨ।
Controlled by dualism, the deluded manmukh runs here and there.
मनमुख दूजै भाइ लगि भंभलभूसे खाइ भवंदे ।
LINE 142
ਸਤਿਗੁਰਸਚਾਪਾਤਸਾਹਗੁਰਮੁਖਿਗਾਡੀਰਾਹੁਚਲੰਦੇ
ਸਤਿਗੁਰ ਸੱਚਾ ਪਾਤਸ਼ਾਹ ਹੈ, ਗੁਰਮੁਖ (ਜਨ ਉਨ੍ਹਾਂ ਦੇ) ਗਾਡੀ ਰਾਹ ਪਰ ਤੁਰਦੇ ਹਨ।
The true Guru is the true king and the gurmukhs move on the highway pointed out by Him.
सतिगुर सचा पातसाह गुरमुखि गाडी राहु चलंदे ।
LINE 143
ਸਾਧਸੰਗਤਿਮਿਲਿਚਲਣਾਭਜਿਗਏਠਗਚੋਰਡਰੰਦੇ
(ਓਹ) ਸਾਣ ਸੰਗਤ ਵਿਖੇ ਮਿਲਕੇ ਚਲਦੇ ਹਨ (ਇਸੇ ਕਾਰਣ ਪੰਜ ਵਿਸ਼ੇ ਅਤੇ ਹਰਖ ਸੋਗ ਆਦਿ) ਚੋਰ ਠੱਗਣ ਹਾਰੇ ਡਰਕੇ ਭੱਜ ਜਾਂਦੇ ਹਨ।
Moving along with and in the holy congregation,
साधसंगति मिलि चलणा भजि गए ठग चोर डरंदे ।
LINE 144
ਲੈਲਾਹਾਨਿਜਿਘਰਿਨਿਬਹੰਦੇ੨੦।।
(ਗੁਰਮੁਖ ਜਨਮ ਦਾ) ਲਾਭ ਲੈਕੇ ਸ੍ਵੈਸਰੂਪ ਵਿਖੇ ਨਿਵਾਸ ਕਰਦੇ ਹਨ।
the theives and cheats in the form of lust for materials run away.
लै लाहा निजि घरि निबहंदे ।२०।
LINE 145
ਬੇੜੀਚਾੜਿਲੰਘਾਇਦਾਬਾਹਲੇਪੂਰਮਾਣਸਮੋਹਾਣਾ
ਬੇੜੀ ਪੁਰ ਚੜ੍ਹਾਕੇ ਇਕ (ਮੁਹਾਣਾ) ਮਲਾਹ ਬਾਹਲੇ ਮਨੁਖਾਂ ਦੇ ਪੂਰ ਨੂੰ (ਨਦੀ ਥੋਂ) ਪਾਰ ਕਰਦਾ ਹੈ (ਭਾਵ ਸਤਿਗੁਰੂ ਇਕ ਹੀ ਲੱਖਾਂ) ਸੰਗਤਾਂ ਨੂੰ ਭਗਤੀ ਦੀ ਬੇੜੀ ਪੁਰ ਚੜ੍ਹਾਕੇ ਸੰਸਾਰ ਨਦੀ ਥੋਂ ਪਾਰ ਕਰ ਦਿੰਦੇ ਹਨ)।
Only one person ferries across many a man.
बेड़ी चाड़ि लंघाइदा बाहले पूर माणस मोहाणा ।
LINE 146
ਆਗੂਇਕੁਨਿਬਾਹਿਦਾਲਸਕਰਸੰਗਸਾਹਸੁਲਤਾਣਾ
ਇਕੋ ਆਗੂ ਸੁਲਤਾਨਾਂ ਤੇ ਪਾਤਸ਼ਾਹਾਂ ਦੇ ਲਸ਼ਕਰਾਂ ਦੇ ਸੰਗ ਨੂੰ ਨਿਬਾਹ ਲੈਂਦਾ ਹੈ।
The one commander of the imperial army gets the whole task executed.
आगू इकु निबाहिदा लसकर संग साह सुलताणा ।
LINE 147
ਫਿਰੈਮਹਲੈਪਾਹਰੂਹੋਇਨਿਚਿੰਦਸਵਨਿਪਰਧਾਣਾ
ਇਕ ਪਹਿਰਾ ਦੇਣ ਵਾਲਾ (ਸਾਰੇ) ਮਹੱਲੇ ਵਿਚ (ਰਾਤ) ਚੌਂਕੀ ਦਿੰਦਾ ਹੈ, ਅਮੀਰ ਲੋਕ (ਚੋਰਾਂ ਥੋਂ) ਨਿਚਿੰਤ ਹੋਕੇ ਸੌ ਜਾਂਦੇ ਹਨ।
Because of only one watchman in the locality, all the rich persons sleep free from any anxiety.
फिरै महलै पाहरू होइ निचिंद सवनि परधाणा ।
LINE 148
ਲਾੜਾਇਕੁਵੀਵਾਹੀਐਬਾਹਲੇਜਾਞੀਂਕਰਿਮਿਹਮਾਣਾ
ਲਾੜਾ ਇਕ ਵਿਆਹੀਦਾ ਹੈ (ਪਰ ਉਸ ਇਕ ਦੀ ਖ਼ਾਤਰ) ਬਹੁਤੇ ਜਾੀਂ ਪਰਾਹੁਣੇ ਕਹੀਦੇ ਹਨ (ਭਾਵ ਆਦਰ ਪਾਉਂਦੇ ਹਨ)।
Guests in the marriage party remain many but the marriage is solemnised of one person.
लाड़ा इकु वीवाहीऐ बाहले जाञीं करि मिहमाणा ।
LINE 149
ਪਾਤਿਸਾਹੁਇਕੁਮੁਲਕਵਿਚਿਹੋਰੁਪ੍ਰਜਾਹਿੰਦੂਮੁਸਲਮਾਣਾ
ਪਾਤਸ਼ਾਹ ਤਾਂ ਦੇਸ਼ ਵਿਚ ਇਕੋ ਹੁੰਦਾ ਹੈ (ਉਸਦੀ) ਪਰਜਾ ਹਿੰਦੂ ਮੁਸਲਮਾਨ (ਅਨੇਕ) ਹੁੰਦੀ ਹੈ।
The emperor in the country happens to be one and the rest are the public in the forms of Hindus and Muslims.
पातिसाहु इकु मुलक विचि होरु प्रजा हिंदू मुसलमाणा ।
LINE 150
ਸਤਿਗੁਰੁਸਚਾਪਾਤਿਸਾਹੁਸਾਧਸੰਗਤਿਗੁਰੁਸਬਦੁਨੀਸਾਣਾ
ਸਤਿਗੁਰ ਸੱਚਾ ਪਾਤਸ਼ਾਹ ਹੈ, ਸਾਧ ਸੰਗਤ (ਸਭਾ ਹੈ) ਗੁਰੂ ਗੁਰ ਸਬਦ (ਦਾ) ਪਰਵਾਨਾ (ਦੇਕੇ ਸੰਸਾਰ ਥੋਂ ਪਾਰ ਕਰ ਦਿੰਦੇ ਹਨ)।
Similarly the true Guru Emperor is one and the holy congregation and the Guru word-sabad are His identification marks.
सतिगुरु सचा पातिसाहु साधसंगति गुरु सबदु नीसाणा ।
LINE 151
ਸਤਿਗੁਰਪਰਣੈਤਿਨਕੁਰਬਾਣਾ੨੧੫।।।
(ਜੋ) ਸਤਿਗੁਰੂ ਦਾ ਆਸਰਾ (ਲੈਂਦੇ ਹਨ) ਉਨ੍ਹਾਂ ਥੋਂ ਕੁਰਬਾਣ ਹਾਂ।
I sacrifice myself unto them who seek the shelter of the true Guru.
सतिगुर परणै तिन कुरबाणा ।२१।५।