ਹਰਿਧਨਮੇਰੀਚਿੰਤਵਿਸਾਰੀਹਰਿਧਨਿਲਾਹਿਆਧੋਖਾ॥
ਹੇ ਮਾਂ! ਪਰਮਾਤਮਾ ਦੇ ਨਾਮ-ਧਨ ਨੇ ਮੇਰੀ ਹਰੇਕ ਕਿਸਮ ਦੀ ਚਿੰਤਾ ਭੁਲਾ ਦਿੱਤੀ ਹੈ, ਮੇਰਾ ਹਰੇਕ ਫ਼ਿਕਰ ਦੂਰ ਕਰ ਦਿੱਤਾ ਹੈ।
Through the wealth of the Lord, I have forgotten my anxiety; through the wealth of the Lord, my doubt has been dispelled.
ਹਰਿਧਨਤੇਮੈਨਵਨਿਧਿਪਾਈਹਾਥਿਚਰਿਓਹਰਿਥੋਕਾ॥੩॥
ਹੇ ਮਾਂ! ਪਰਮਾਤਮਾ ਦੇ ਨਾਮ-ਧਨ ਤੋਂ (ਮੈਂ ਇਉਂ ਸਮਝਦਾ ਹਾਂ ਕਿ) ਮੈਂ ਦੁਨੀਆ ਦੇ ਸਾਰੇ ਨੌ ਹੀ ਖ਼ਜ਼ਾਨੇ ਹਾਸਲ ਕਰ ਲਏ ਹਨ, (ਸਾਧ ਸੰਗਤਿ ਦੀ ਕਿਰਪਾ ਨਾਲ) ਇਹ ਸਭ ਤੋਂ ਕੀਮਤੀ ਨਾਮ-ਧਨ ਮੈਨੂੰ ਲੱਭ ਪਿਆ ਹੈ ॥੩॥
From the wealth of the Lord, I have obtained the nine treasures; the true essence of the Lord has come into my hands. ||3||
ਖਾਵਹੁਖਰਚਹੁਤੋਟਿਨਆਵੈਹਲਤਪਲਤਕੈਸੰਗੇ॥
(ਮੈਨੂੰ ਗੁਰੂ ਨੇ ਨਾਮ ਧਨ ਬਖ਼ਸ਼ ਕੇ ਆਖਿਆ ਹੈ) ਇਹ ਧਨ ਆਪ ਵਰਤੋ, ਦੂਜਿਆਂ ਨੂੰ ਭੀ ਵਰਤਾਵੋ; ਇਹ ਧਨ ਕਦੇ ਘਟਦਾ ਨਹੀਂ; ਇਸ ਲੋਕ ਤੇ ਪਰਲੋਕ ਵਿਚ ਸਦਾ ਨਾਲ ਰਹਿੰਦਾ ਹੈ।
No matter how much I eat and expend this wealth, it is not exhausted; here and hereafter, it remains with me.
ਲਾਦਿਖਜਾਨਾਗੁਰਿਨਾਨਕਕਉਦੀਆਇਹੁਮਨੁਹਰਿਰੰਗਿਰੰਗੇ॥੪॥੨॥੩॥
ਗੁਰੂ ਨੇ ਨਾਨਕ ਨੂੰ ਨਾਮ-ਧਨ ਦਾ (ਇਹ) ਖ਼ਜ਼ਾਨਾ ਲੱਦ ਕੇ ਦੇ ਦਿੱਤਾ ਹੈ (ਅਤੇ ਸੁਮਤਿ ਬਖ਼ਸ਼ੀ ਹੈ ਕਿ) ਆਪਣੇ ਮਨ ਨੂੰ ਹਰਿ-ਨਾਮ ਦੇ ਰੰਗ ਵਿਚ ਰੰਗ ਲਵੋ ॥੪॥੨॥੩॥
Loading the treasure, Guru Nanak has given it, and this mind is imbued with the Lord's Love. ||4||2||3||
ਗੂਜਰੀਮਹਲਾ੫॥
Goojaree, Fifth Mahalaa:
ਜਿਸੁਸਿਮਰਤਸਭਿਕਿਲਵਿਖਨਾਸਹਿਪਿਤਰੀਹੋਇਉਧਾਰੋ॥
ਹੇ ਪੁੱਤਰ! ਜਿਸ ਪਰਮਾਤਮਾ ਦਾ ਨਾਮ ਸਿਮਰਦਿਆਂ ਸਾਰੇ ਪਾਪ ਨਾਸ ਹੋ ਜਾਂਦੇ ਹਨ, (ਸਿਮਰਨ ਵਾਲੇ ਦੇ) ਪਿਤਰਾਂ ਦਾ ਭੀ (ਸੰਸਾਰ-ਸਮੁੰਦਰ ਤੋਂ) ਪਾਰ-ਉਤਾਰਾ ਹੋ ਜਾਂਦਾ ਹੈ,
Remembering Him, all sins are erased, and ones generations are saved.
ਸੋਹਰਿਹਰਿਤੁਮੑਸਦਹੀਜਾਪਹੁਜਾਕਾਅੰਤੁਨਪਾਰੋ॥੧॥
ਜਿਸ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ, ਤੂੰ ਸਦਾ ਹੀ ਉਸ ਦਾ ਨਾਮ ਜਪਦਾ ਰਹੁ ॥੧॥
So meditate continually on the Lord, Har, Har; He has no end or limitation. ||1||
ਪੂਤਾਮਾਤਾਕੀਆਸੀਸ॥
ਹੇ ਪੁੱਤਰ! (ਤੈਨੂੰ) ਮਾਂ ਦੀ ਇਹ ਅਸੀਸ ਹੈ-
O son, this is your mother's hope and prayer,
ਨਿਮਖਨਬਿਸਰਉਤੁਮੑਕਉਹਰਿਹਰਿਸਦਾਭਜਹੁਜਗਦੀਸ॥੧॥ਰਹਾਉ॥
ਤੈਨੂੰ ਪਰਮਾਤਮਾ ਅੱਖ ਝਮਕਣ ਜਿਤਨੇ ਸਮੇ ਲਈ ਭੀ ਨਾਹ ਭੁੱਲੇ, ਤੂੰ ਸਦਾ ਜਗਤ ਦੇ ਮਾਲਕ ਪ੍ਰਭੂ ਦਾ ਨਾਮ ਜਪਦਾ ਰਹੁ ॥੧॥ ਰਹਾਉ ॥
that you may never forget the Lord, Har, Har, even for an instant. May you ever vibrate upon the Lord of the Universe. ||1||Pause||
ਸਤਿਗੁਰੁਤੁਮੑਕਉਹੋਇਦਇਆਲਾਸੰਤਸੰਗਿਤੇਰੀਪ੍ਰੀਤਿ॥
ਹੇ ਪੁੱਤਰ! ਸਤਿਗੁਰੂ ਤੇਰੇ ਉਤੇ ਦਇਆਵਾਨ ਰਹੇ, ਗੁਰੂ ਨਾਲ ਤੇਰਾ ਪਿਆਰ ਬਣਿਆ ਰਹੇ,
May the True Guru be kind to you, and may you love the Society of the Saints.
ਕਾਪੜੁਪਤਿਪਰਮੇਸਰੁਰਾਖੀਭੋਜਨੁਕੀਰਤਨੁਨੀਤਿ॥੨॥
(ਜਿਵੇਂ) ਕੱਪੜਾ (ਮਨੁੱਖ ਦਾ ਪਰਦਾ ਢੱਕਦਾ ਹੈ, ਤਿਵੇਂ) ਪਰਮਾਤਮਾ ਤੇਰੀ ਇੱਜ਼ਤ ਰੱਖੇ, ਸਦਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਤੇਰੇ ਆਤਮਾ ਦੀ ਖ਼ੁਰਾਕ ਬਣੀ ਰਹੇ ॥੨॥
May the preservation of your honor by the Transcendent Lord be your clothes, and may the singing of His Praises be your food. ||2||
ਅੰਮ੍ਰਿਤੁਪੀਵਹੁਸਦਾਚਿਰੁਜੀਵਹੁਹਰਿਸਿਮਰਤਅਨਦਅਨੰਤਾ॥
ਹੇ ਪੁੱਤਰ! ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਸਦਾ ਪੀਂਦਾ ਰਹੁ, ਸਦਾ ਲਈ ਤੇਰਾ ਉੱਚਾ ਆਤਮਕ ਜੀਵਨ ਬਣਿਆ ਰਹੇ। ਹੇ ਪੁੱਤਰ! ਪਰਮਾਤਮਾ ਦਾ ਸਿਮਰਨ ਕੀਤਿਆਂ ਅਮੁੱਕ ਆਨੰਦ ਬਣਿਆ ਰਹਿੰਦਾ ਹੈ।
So drink in forever the Ambrosial Nectar; may you live long, and may the meditative remembrance of the Lord give you infinite delight.
ਰੰਗਤਮਾਸਾਪੂਰਨਆਸਾਕਬਹਿਨਬਿਆਪੈਚਿੰਤਾ॥੩॥
ਆਤਮਕ ਖ਼ੁਸ਼ੀਆਂ ਪ੍ਰਾਪਤ ਰਹਿੰਦੀਆਂ ਹਨ, ਸਭ ਆਸਾਂ ਪੂਰੀਆਂ ਹੋਈਆਂ ਰਹਿੰਦੀਆਂ ਹਨ, ਚਿੰਤਾ ਕਦੇ ਆਪਣਾ ਜ਼ੋਰ ਨਹੀਂ ਪਾ ਸਕਦੀ ॥੩॥
May joy and pleasure be yours; may your hopes be fulfilled, and may you never be troubled by worries. ||3||
ਭਵਰੁਤੁਮੑਾਰਾਇਹੁਮਨੁਹੋਵਉਹਰਿਚਰਣਾਹੋਹੁਕਉਲਾ॥
ਹੇ ਪੁੱਤਰ! ਤੇਰਾ ਇਹ ਮਨ ਭੌਰਾ ਬਣਿਆ ਰਹੇ, ਪਰਮਾਤਮਾ ਦੇ ਚਰਨ (ਤੇਰੇ ਮਨ-ਭੌਰੇ ਵਾਸਤੇ) ਕੌਲ-ਫੁੱਲ ਬਣੇ ਰਹਿਣ।
Let this mind of yours be the bumble bee, and let the Lord's feet be the lotus flower.
ਨਾਨਕਦਾਸੁਉਨਸੰਗਿਲਪਟਾਇਓਜਿਉਬੂੰਦਹਿਚਾਤ੍ਰਿਕੁਮਉਲਾ॥੪॥੩॥੪॥
ਹੇ ਨਾਨਕ! (ਆਖ-) ਪਰਮਾਤਮਾ ਦਾ ਸੇਵਕ ਉਹਨਾਂ ਚਰਨਾਂ ਨਾਲ ਇਉਂ ਲਪਟਿਆ ਰਹਿੰਦਾ ਹੈ; ਜਿਵੇਂ ਪਪੀਹਾ ਵਰਖਾ ਦੀ ਬੂੰਦ ਪੀ ਕੇ ਖਿੜਦਾ ਹੈ ॥੪॥੩॥੪॥
Says servant Nanak, attach your mind to them, and blossom forth like the song-bird, upon finding the rain-drop. ||4||3||4||
ਗੂਜਰੀਮਹਲਾ੫॥
Goojaree, Fifth Mahalaa:
ਮਤਾਕਰੈਪਛਮਕੈਤਾਈਪੂਰਬਹੀਲੈਜਾਤ॥
ਮਨੁੱਖ ਪੱਛਮ ਵਲ ਜਾਣ ਦੀ ਸਲਾਹ ਬਣਾਂਦਾ ਹੈ, ਪਰਮਾਤਮਾ ਉਸ ਨੂੰ ਚੜ੍ਹਦੇ ਪਾਸੇ ਲੈ ਤੁਰਦਾ ਹੈ।
He decides to go to the west, but the Lord leads him away to the east.
ਖਿਨਮਹਿਥਾਪਿਉਥਾਪਨਹਾਰਾਆਪਨਹਾਥਿਮਤਾਤ॥੧॥
ਪਰਮਾਤਮਾ ਇਕ ਖਿਨ ਵਿਚ ਪੈਦਾ ਕਰ ਕੇ ਨਾਸ ਕਰਨ ਦੀ ਤਾਕਤ ਰੱਖਣ ਵਾਲਾ ਹੈ। ਹਰੇਕ ਫ਼ੈਸਲਾ ਉਸ ਨੇ ਆਪਣੇ ਹੱਥ ਵਿਚ ਰੱਖਿਆ ਹੁੰਦਾ ਹੈ ॥੧॥
In an instant, He establishes and disestablishes; He holds all matters in His hands. ||1||
ਸਿਆਨਪਕਾਹੂਕਾਮਿਨਆਤ॥
(ਮਨੁੱਖ ਦੀ ਆਪਣੀ) ਚਤੁਰਾਈ ਕਿਸੇ ਕੰਮ ਨਹੀਂ ਆਉਂਦੀ।
Cleverness is of no use at all.
ਜੋਅਨਰੂਪਿਓਠਾਕੁਰਿਮੇਰੈਹੋਇਰਹੀਉਹਬਾਤ॥੧॥ਰਹਾਉ॥
ਜੋ ਗੱਲ ਮੇਰੇ ਠਾਕੁਰ ਨੇ ਮਿਥੀ ਹੁੰਦੀ ਹੈ ਉਹੀ ਹੋ ਕੇ ਰਹਿੰਦੀ ਹੈ ॥੧॥ ਰਹਾਉ ॥
Whatever my Lord and Master deems to be right - that alone comes to pass. ||1||Pause||
ਦੇਸੁਕਮਾਵਨਧਨਜੋਰਨਕੀਮਨਸਾਬੀਚੇਨਿਕਸੇਸਾਸ॥
(ਵੇਖ, ਹੇ ਭਾਈ!) ਹੋਰ ਦੇਸ ਮੱਲਣ ਤੇ ਧਨ ਇਕੱਠਾ ਕਰਨ ਦੀ ਲਾਲਸਾ ਦੇ ਵਿੱਚ ਹੀ ਮਨੁੱਖ ਦੇ ਪ੍ਰਾਣ ਨਿਕਲ ਜਾਂਦੇ ਹਨ,
In his desire to acquire land and accumulate wealth, one's breath escapes him.
ਲਸਕਰਨੇਬਖਵਾਸਸਭਤਿਆਗੇਜਮਪੁਰਿਊਠਿਸਿਧਾਸ॥੨॥
ਫ਼ੌਜਾਂ ਅਹਿਲਕਾਰ ਚੋਬਦਾਰ ਆਦਿਕ ਸਭ ਨੂੰ ਛੱਡ ਕੇ ਉਹ ਪਰਲੋਕ ਵਲ ਤੁਰ ਪੈਂਦਾ ਹੈ। (ਉਸ ਦੀ ਆਪਣੀ ਸਿਆਣਪ ਧਰੀ ਦੀ ਧਰੀ ਰਹਿ ਜਾਂਦੀ ਹੈ) ॥੨॥
He must leave all his armies, assistants and servants; rising up, he departs to the City of Death. ||2||
ਹੋਇਅਨੰਨਿਮਨਹਠਕੀਦ੍ਰਿੜਤਾਆਪਸਕਉਜਾਨਾਤ॥
(ਦੂਜੇ ਪਾਸੇ ਵੇਖੋ ਉਸ ਦਾ ਹਾਲ ਜੋ ਆਪਣੇ ਵੱਲੋਂ ਦੁਨੀਆ ਛੱਡ ਚੁਕਾ ਹੈ) ਆਪਣੇ ਮਨ ਦੇ ਹਠ ਦੀ ਪਕਿਆਈ ਦੇ ਆਸਰੇ ਮਾਇਆ ਵਾਲਾ ਪਾਸਾ ਛੱਡ ਕੇ (ਗ੍ਰਿਹਸਤ ਤਿਆਗ ਕੇ, ਇਸ ਨੂੰ ਬੜਾ ਸ੍ਰੇਸ਼ਟ ਕੰਮ ਸਮਝ ਕੇ ਤਿਆਗੀ ਬਣਿਆ ਹੋਇਆ ਉਹ ਮਨੁੱਖ) ਆਪਣੇ ਆਪ ਨੂੰ ਵੱਡਾ ਜਤਾਂਦਾ ਹੈ।
Believing himself to be unique, he clings to his stubborn mind, and shows himself off.
ਜੋਅਨਿੰਦੁਨਿੰਦੁਕਰਿਛੋਡਿਓਸੋਈਫਿਰਿਫਿਰਿਖਾਤ॥੩॥
ਇਹ ਗ੍ਰਿਹਸਤ ਨਿੰਦਣ-ਜੋਗ ਨਹੀਂ ਸੀ ਪਰ ਇਸ ਨੂੰ ਨਿੰਦਣ-ਜੋਗ ਮਿਥ ਕੇ ਇਸ ਨੂੰ ਛੱਡ ਦੇਂਦਾ ਹੈ (ਛੱਡ ਕੇ ਭੀ) ਮੁੜ ਮੁੜ (ਗ੍ਰਿਹਸਤੀਆਂ ਪਾਸੋਂ ਹੀ ਲੈ ਲੈ ਕੇ) ਖਾਂਦਾ ਹੈ ॥੩॥
That food, which the blameless people have condemned and discarded, he eats again and again. ||3||
ਸਹਜਸੁਭਾਇਭਏਕਿਰਪਾਲਾਤਿਸੁਜਨਕੀਕਾਟੀਫਾਸ॥
(ਸੋ, ਨਾਹ ਧਨ-ਪਦਾਰਥ ਇਕੱਠਾ ਕਰਨ ਵਾਲੀ ਚਤੁਰਾਈ ਕਿਸੇ ਕੰਮ ਹੈ ਤੇ ਨਾਹ ਹੀ ਤਿਆਗ ਦਾ ਮਾਣ ਕੋਈ ਲਾਭ ਪੁਚਾਂਦਾ ਹੈ) ਉਹ ਪਰਮਾਤਮਾ ਆਪਣੇ ਸੁਭਾਵਿਕ ਪਿਆਰ ਦੀ ਪ੍ਰੇਰਨਾ ਨਾਲ ਜਿਸ ਮਨੁੱਖ ਉਤੇ ਦਇਆਵਾਨ ਹੁੰਦਾ ਹੈ ਉਸ ਮਨੁੱਖ ਦੀ (ਮਾਇਆ ਦੇ ਮੋਹ ਦੀ) ਫਾਹੀ ਕੱਟ ਦੇਂਦਾ ਹੈ।
One, unto whom the Lord shows His natural mercy, has the noose of Death cut away from him.
ਕਹੁਨਾਨਕਗੁਰੁਪੂਰਾਭੇਟਿਆਪਰਵਾਣੁਗਿਰਸਤਉਦਾਸ॥੪॥੪॥੫॥
ਨਾਨਕ ਆਖਦਾ ਹੈ- ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ ਉਹ ਗ੍ਰਿਹਸਤ ਵਿਚ ਰਹਿੰਦਾ ਹੋਇਆ ਮਾਇਆ ਵਲੋਂ ਨਿਰਮੋਹ ਹੋ ਕੇ ਪਰਮਾਤਮਾ ਦੀ ਹਜ਼ੂਰੀ ਵਿਚ ਕਬੂਲ ਹੋ ਜਾਂਦਾ ਹੈ ॥੪॥੪॥੫॥
Says Nanak, one who meets the Perfect Guru, is celebrated as a householder as well as a renunciate. ||4||4||5||
ਗੂਜਰੀਮਹਲਾ੫॥
Goojaree, Fifth Mahalaa:
ਨਾਮੁਨਿਧਾਨੁਜਿਨਿਜਨਿਜਪਿਓਤਿਨਕੇਬੰਧਨਕਾਟੇ॥
ਜਿਸ ਜਿਸ ਮਨੁੱਖ ਨੇ ਸਾਰੇ ਸੁਖਾਂ ਦਾ ਖ਼ਜ਼ਾਨਾ ਹਰਿ-ਨਾਮ ਸਿਮਰਿਆ, ਉਹਨਾਂ ਸਭਨਾਂ ਦੇ ਮਾਇਆ ਦੇ ਬੰਧਨ ਕੱਟੇ ਗਏ।
Those humble beings who chant the treasure of the Naam, the Name of the Lord, have their bonds broken.
ਕਾਮਕ੍ਰੋਧਮਾਇਆਬਿਖੁਮਮਤਾਇਹਬਿਆਧਿਤੇਹਾਟੇ॥੧॥
ਕਾਮ, ਕ੍ਰੋਧ, ਆਤਮਕ ਮੌਤ ਲਿਆਉਣ ਵਾਲੀ ਮਾਇਆ ਦੀ ਮਮਤਾ-ਇਹਨਾਂ ਸਾਰੇ ਰੋਗਾਂ ਤੋਂ ਉਹ ਬਚ ਜਾਂਦੇ ਹਨ ॥੧॥
Sexual desirer, anger, the poison of Maya and egotism - they are rid of these afflictions. ||1||
ਹਰਿਜਸੁਸਾਧਸੰਗਿਮਿਲਿਗਾਇਓ॥
ਜਿਸ ਮਨੁੱਖ ਨੇ ਸਾਧ ਸੰਗਤਿ ਵਿਚ ਮਿਲ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਇਆ,
One who joins the Saadh Sangat, the Company of the Holy, and chants the Praises of the Lord,
ਗੁਰਪਰਸਾਦਿਭਇਓਮਨੁਨਿਰਮਲੁਸਰਬਸੁਖਾਸੁਖਪਾਇਅਉ॥੧॥ਰਹਾਉ॥
ਗੁਰੂ ਦੀ ਕਿਰਪਾ ਨਾਲ ਉਸ ਦਾ ਮਨ ਪਵਿਤ੍ਰ ਹੋ ਗਿਆ, ਉਸ ਨੇ ਸਾਰੇ ਸੁਖ ਪ੍ਰਾਪਤ ਕਰ ਲਏ ॥੧॥ ਰਹਾਉ ॥
has his mind purified, by Guru's Grace, and he obtains the joy of all joys. ||1||Pause||
ਜੋਕਿਛੁਕੀਓਸੋਈਭਲਮਾਨੈਐਸੀਭਗਤਿਕਮਾਨੀ॥
ਉਹ ਮਨੁੱਖ ਅਜੇਹੀ ਭਗਤੀ ਦੀ ਕਾਰ ਕਰਦਾ ਹੈ ਕਿ ਜੋ ਕੁਝ ਪਰਮਾਤਮਾ ਕਰਦਾ ਹੈ ਉਹ ਉਸ ਨੂੰ (ਸਭ ਜੀਵਾਂ ਵਾਸਤੇ) ਭਲਾ ਮੰਨਦਾ ਹੈ,
Whatever the Lord does, he sees that as good; such is the devotional service he performs.
ਮਿਤ੍ਰਸਤ੍ਰੁਸਭਏਕਸਮਾਨੇਜੋਗਜੁਗਤਿਨੀਸਾਨੀ॥੨॥
ਉਸ ਨੂੰ ਮਿੱਤਰ ਤੇ ਵੈਰੀ ਸਾਰੇ ਇਕੋ ਜਿਹੇ (ਮਿੱਤਰ ਹੀ) ਦਿੱਸਦੇ ਹਨ। ਇਹੀ ਹੈ ਪਰਮਾਤਮਾ ਦੇ ਮਿਲਾਪ ਦਾ ਤਰੀਕਾ, ਤੇ ਇਹੀ ਹੈ ਪ੍ਰਭੂ-ਮਿਲਾਪ ਦੀ ਨਿਸ਼ਾਨੀ ॥੨॥
He sees friends and enemies as all the same; this is the sign of the Way of Yoga. ||2||
ਪੂਰਨਪੂਰਿਰਹਿਓਸ੍ਰਬਥਾਈਆਨਨਕਤਹੂੰਜਾਤਾ॥
(ਜਿਸ ਮਨੁੱਖ ਨੇ ਸਾਧ ਸੰਗਤਿ ਵਿਚ ਮਿਲ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਇਆ, ਉਸ ਨੇ) ਪਛਾਣ ਲਿਆ ਕਿ ਸਰਬ-ਵਿਆਪਕ ਪ੍ਰਭੂ ਸਭਨਾਂ ਥਾਵਾਂ ਵਿਚ ਮੌਜੂਦ ਹੈ, ਉਸ ਮਨੁੱਖ ਨੇ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਨੂੰ (ਸਭ ਥਾਵਾਂ ਵਿਚ ਵੱਸਦਾ) ਨਹੀਂ ਸਮਝਿਆ।
The all-pervading Lord is fully filling all places; why should I go anywhere else?
ਘਟਘਟਅੰਤਰਿਸਰਬਨਿਰੰਤਰਿਰੰਗਿਰਵਿਓਰੰਗਿਰਾਤਾ॥੩॥
ਉਸ ਨੂੰ ਉਹ ਪ੍ਰਭੂ ਹਰੇਕ ਸਰੀਰ ਵਿਚ, ਇਕ-ਰਸ ਸਭਨਾਂ ਵਿਚ ਵੱਸਦਾ ਦਿੱਸਦਾ ਹੈ। ਉਹ ਮਨੁੱਖ ਉਸ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਆਨੰਦ ਮਾਣਦਾ ਹੈ ਉਸ ਦੇ ਪ੍ਰੇਮ ਵਿਚ ਮਸਤ ਰਹਿੰਦਾ ਹੈ ॥੩॥
He is permeating and pervading within each and every heart; I am immersed in His Love, dyed in the color of His Love. ||3||
ਭਏਕ੍ਰਿਪਾਲਦਇਆਲਗੁਪਾਲਾਤਾਨਿਰਭੈਕੈਘਰਿਆਇਆ॥
ਜਦੋਂ ਕਿਸੇ ਮਨੁੱਖ ਉੱਤੇ ਗੋਪਾਲ-ਪ੍ਰਭੂ ਕਿਰਪਾਲ ਹੁੰਦਾ ਹੈ ਦਇਆਵਾਨ ਹੁੰਦਾ ਹੈ, ਤਦੋਂ ਉਹ ਮਨੁੱਖ ਉਸ ਨਿਰਭੈ-ਪ੍ਰਭੂ ਦੇ ਚਰਨਾਂ ਵਿਚ ਲੀਨ ਹੋ ਜਾਂਦਾ ਹੈ।
When the Lord of the Universe becomes kind and compassionate, then one enters the home of the Fearless Lord.