ਆਸਾ॥
Aasaa:
ਮੇਰੀਬਹੁਰੀਆਕੋਧਨੀਆਨਾਉ॥
ਮੇਰੀ ਜਿੰਦੜੀ-ਰੂਪ ਵਹੁਟੀ ਪਹਿਲਾਂ ਧਨ ਦੀ ਪਿਆਰੀ ਅਖਵਾਂਦੀ ਸੀ, (ਭਾਵ, ਮੇਰੀ ਜਿੰਦ ਪਹਿਲਾਂ ਮਾਇਆ ਨਾਲ ਪਿਆਰ ਕਰਿਆ ਕਰਦੀ ਸੀ)।
My daughter-in-law was first called Dhannia, the woman of wealth,
ਲੇਰਾਖਿਓਰਾਮਜਨੀਆਨਾਉ॥੧॥
(ਮੇਰੇ ਸਤ-ਸੰਗੀਆਂ ਨੇ ਇਸ ਜਿੰਦ ਨੂੰ) ਆਪਣੇ ਅਸਰ ਹੇਠ ਲਿਆ ਕੇ ਇਸ ਦਾ ਨਾਮ ਰਾਮਦਾਸੀ ਰੱਖ ਦਿੱਤਾ (ਭਾਵ, ਇਸ ਜਿੰਦ ਨੂੰ ਪਰਮਾਤਮਾ ਦੀ ਦਾਸੀ ਅਖਵਾਉਣ-ਜੋਗ ਬਣਾ ਦਿੱਤਾ) ॥੧॥
but now she is called Raam-jannia, the servant of the Lord. ||1||
ਇਨੑਮੁੰਡੀਅਨਮੇਰਾਘਰੁਧੁੰਧਰਾਵਾ॥
ਇਹਨਾਂ ਸਤ-ਸੰਗੀਆਂ ਨੇ ਮੇਰਾ (ਉਹ) ਘਰ ਉਜਾੜ ਦਿੱਤਾ ਹੈ (ਜਿਸ ਵਿਚ ਮਾਇਆ ਨਾਲ ਮੋਹ ਕਰਨ ਵਾਲੀ ਜਿੰਦ ਰਹਿੰਦੀ ਸੀ),
These shaven-headed saints have ruined my house.
ਬਿਟਵਹਿਰਾਮਰਮਊਆਲਾਵਾ॥੧॥ਰਹਾਉ॥
(ਕਿਉਂਕਿ ਹੁਣ ਇਹਨਾਂ) ਮੇਰੇ ਅੰਞਾਣੇ ਮਨ ਨੂੰ ਪਰਮਾਤਮਾ ਦੇ ਸਿਮਰਨ ਦੀ ਚੇਟਕ ਲਾ ਦਿੱਤੀ ਹੈ ॥੧॥ ਰਹਾਉ ॥
They have caused my son to start chanting the Lord's Name. ||1||Pause||
ਕਹਤੁਕਬੀਰਸੁਨਹੁਮੇਰੀਮਾਈ॥
ਕਬੀਰ ਆਖਦਾ ਹੈ-ਹੇ ਮੇਰੀ ਮਾਂ! ਸੁਣ,
Says Kabeer, listen, O mother:
ਇਨੑਮੁੰਡੀਅਨਮੇਰੀਜਾਤਿਗਵਾਈ॥੨॥੩॥੩੩॥
ਇਹਨਾਂ ਸਤ-ਸੰਗੀਆਂ ਨੇ ਮੇਰੀ (ਨੀਵੀਂ) ਜਾਤ (ਭੀ) ਮੁਕਾ ਦਿੱਤੀ ਹੈ (ਹੁਣ ਲੋਕ ਮੈਨੂੰ ਸ਼ੂਦਰ ਜਾਣ ਕੇ ਉਹ ਸ਼ੂਦਰਾਂ ਵਾਲਾ ਸਲੂਕ ਨਹੀਂ ਕਰਦੇ) ॥੨॥੩॥੩੩॥
these shaven-headed saints have done away with my low social status. ||2||3||33||
ਆਸਾ॥
Aasaa:
ਰਹੁਰਹੁਰੀਬਹੁਰੀਆਘੂੰਘਟੁਜਿਨਿਕਾਢੈ॥
ਹੇ ਮੇਰੀ ਅੰਞਾਣ ਜਿੰਦੇ! ਹੁਣ ਬੱਸ ਕਰ, ਪ੍ਰਭੂ-ਪਤੀ ਵਲੋਂ ਘੁੰਡ ਕੱਢਣਾ ਛੱਡ ਦੇਹ, (ਜੇ ਸਾਰੀ ਉਮਰ ਪ੍ਰਭੂ ਨਾਲੋਂ ਤੇਰੀ ਵਿੱਥ ਹੀ ਰਹੀ, ਤਾਂ)
Stay, stay, O daughter-in-law - do not cover your face with a veil.
ਅੰਤਕੀਬਾਰਲਹੈਗੀਨਆਢੈ॥੧॥ਰਹਾਉ॥
ਤੇਰਾ ਸਾਰਾ ਜੀਵਨ ਅਜਾਈਂ ਚਲਿਆ ਜਾਇਗਾ (ਇਸ ਜੀਵਨ ਦਾ ਆਖ਼ਰ ਅੱਧੀ ਦਮੜੀ ਭੀ ਮੁੱਲ ਨਹੀਂ ਪੈਣਾ) ॥੧॥ ਰਹਾਉ ॥
In the end, this shall not bring you even half a shell. ||1||Pause||
ਘੂੰਘਟੁਕਾਢਿਗਈਤੇਰੀਆਗੈ॥
ਤੈਥੋਂ ਪਹਿਲਾਂ (ਇਸ ਜਗਤ ਵਿਚ ਕਈ ਜਿੰਦ-ਵਹੁਟੀਆਂ ਪ੍ਰਭੂ ਵਲੋਂ) ਘੁੰਡ ਕੱਢ ਕੇ ਤੁਰ ਗਈਆਂ,
The one before you used to veil her face;
ਉਨਕੀਗੈਲਿਤੋਹਿਜਿਨਿਲਾਗੈ॥੧॥
(ਵੇਖੀਂ!) ਕਿਤੇ ਉਹਨਾਂ ਵਾਲੀ ਵਾਦੀ ਤੈਨੂੰ ਨਾਹ ਪੈ ਜਾਏ ॥੧॥
do not follow in her footsteps. ||1||
ਘੂੰਘਟਕਾਢੇਕੀਇਹੈਬਡਾਈ॥
(ਪ੍ਰਭੂ-ਪਤੀ ਵਲੋਂ) ਘੁੰਡ ਕੱਢਿਆਂ (ਤੇ ਮਾਇਆ ਨਾਲ ਪ੍ਰੀਤ ਜੋੜਿਆਂ, ਇਸ ਜਗਤ ਵਿਚ ਲੋਕਾਂ ਵਲੋਂ)
The only merit in veiling your face is
ਦਿਨਦਸਪਾਂਚਬਹੂਭਲੇਆਈ॥੨॥
ਪੰਜ ਦਸ ਦਿਨ ਲਈ ਇਤਨੀ ਕੁ ਸ਼ੁਹਰਤ ਹੀ ਮਿਲਦੀ ਹੈ ਕਿ ਇਹ ਜਿੰਦ-ਵਹੁਟੀ ਚੰਗੀ ਆਈ (ਭਾਵ, ਲੋਕ ਇਤਨਾ ਕੁ ਹੀ ਆਖਦੇ ਹਨ ਕਿ ਫਲਾਣਾ ਬੰਦਾ ਚੰਗਾ ਕਮਾਊ ਜੰਮਿਆ; ਬੱਸ! ਮਰ ਗਿਆ ਤੇ ਗੱਲ ਭੁੱਲ ਗਈ) ॥੨॥
that for a few days, people will say, "What a noble bride has come". ||2||
ਘੂੰਘਟੁਤੇਰੋਤਉਪਰਿਸਾਚੈ॥
(ਪਰ, ਹੇ ਜਿੰਦੇ! ਇਹ ਤਾਂ ਸੀ ਝੂਠਾ ਘੁੰਡ ਜੋ ਤੂੰ ਪ੍ਰਭੂ-ਪਤੀ ਵਲੋਂ ਕੱਢੀ ਰੱਖਿਆ, ਤੇ ਚਾਰ ਦਿਨ ਜਗਤ ਵਿਚ ਮਾਇਆ ਕਮਾਣ ਦੀ ਸ਼ੁਹਰਤ ਖੱਟੀ),
Your veil shall be true only if
ਹਰਿਗੁਨਗਾਇਕੂਦਹਿਅਰੁਨਾਚੈ॥੩॥
ਤੇਰਾ ਸੱਚਾ ਘੁੰਡ ਤਦੋਂ ਹੀ ਹੋ ਸਕਦਾ ਹੈ ਜੇ (ਮਾਇਆ ਦੇ ਮੋਹ ਵਲੋਂ ਮੂੰਹ ਲੁਕਾ ਕੇ) ਪ੍ਰਭੂ ਦੇ ਗੁਣ ਗਾਵੇਂ, ਪ੍ਰਭੂ ਦੀ ਸਿਫ਼ਤਿ-ਸਾਲਾਹ ਦਾ ਹੁਲਾਰਾ ਤੇਰੇ ਅੰਦਰ ਉੱਠੇ ॥੩॥
you skip, dance and sing the Glorious Praises of the Lord. ||3||
ਕਹਤਕਬੀਰਬਹੂਤਬਜੀਤੈ॥
ਕਬੀਰ ਆਖਦਾ ਹੈ-ਜਿੰਦ-ਵਹੁਟੀ ਤਦੋਂ ਹੀ ਮਨੁੱਖ-ਜਨਮ ਦੀ ਬਾਜ਼ੀ ਜਿੱਤਦੀ ਹੈ,
Says Kabeer, the soul-bride shall win,
ਹਰਿਗੁਨਗਾਵਤਜਨਮੁਬਿਤੀਤੈ॥੪॥੧॥੩੪॥
ਜੇ ਇਸ ਦੀ ਸਾਰੀ ਉਮਰ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਿਆਂ ਗੁਜ਼ਰੇ ॥੪॥੧॥੩੪॥
only if she passes her life singing the Lord's Praises. ||4||1||34||
ਆਸਾ॥
Aasaa:
ਕਰਵਤੁਭਲਾਨਕਰਵਟਤੇਰੀ॥
ਦਾਤਾ! ਤੇਰੇ ਪਿੱਠ ਦੇਣ ਨਾਲੋਂ ਮੈਨੂੰ (ਸਰੀਰ ਉੱਤੇ) ਆਰਾ ਸਹਾਰ ਲੈਣਾ ਚੰਗਾ ਹੈ (ਭਾਵ, ਆਰੇ ਨਾਲ ਸਰੀਰ ਚਿਰਾਣ ਵਿਚ ਇਤਨੀ ਪੀੜ ਨਹੀਂ, ਜਿਤਨੀ ਤੇਰੀ ਮਿਹਰ ਦੀ ਨਿਗਾਹ ਤੋਂ ਵਾਂਜੇ ਰਹਿਣ ਵਿਚ ਹੈ);
I would rather be cut apart by a saw, than have You turn Your back on me.
ਲਾਗੁਗਲੇਸੁਨੁਬਿਨਤੀਮੇਰੀ॥੧॥
(ਹੇ ਸੱਜਣ ਪ੍ਰਭੂ!) ਮੇਰੀ ਅਰਜੋਈ ਸੁਣ, ਤੇ ਮੇਰੇ ਗਲ ਲੱਗ (ਭਾਵ, ਤੇਰੀ ਯਾਦ ਮੇਰੇ ਗਲ ਦਾ ਹਾਰ ਬਣੀ ਰਹੇ) ॥੧॥
Hug me close, and listen to my prayer. ||1||
ਹਉਵਾਰੀਮੁਖੁਫੇਰਿਪਿਆਰੇ॥
ਹੇ ਪਿਆਰੇ ਪ੍ਰਭੂ! ਮੈਂ ਤੈਥੋਂ ਕੁਰਬਾਨ! ਮੇਰੇ ਵੱਲ ਤੱਕ;
I am a sacrifice to You - please, turn Your face to me, O Beloved Lord.
ਕਰਵਟੁਦੇਮੋਕਉਕਾਹੇਕਉਮਾਰੇ॥੧॥ਰਹਾਉ॥
ਮੈਨੂੰ ਪਿੱਠ ਦੇ ਕੇ ਕਿਉਂ ਮਾਰ ਰਿਹਾ ਹੈਂ? (ਭਾਵ, ਜੇ ਤੂੰ ਮੇਰੇ ਉੱਤੇ ਮਿਹਰ ਦੀ ਨਜ਼ਰ ਨਾਹ ਕਰੇਂ, ਤਾਂ ਮੈਂ ਜੀਊ ਨਹੀਂ ਸਕਦਾ) ॥੧॥ ਰਹਾਉ ॥
Why have You turned Your back to me? Why have You killed me? ||1||Pause||
ਜਉਤਨੁਚੀਰਹਿਅੰਗੁਨਮੋਰਉ॥
ਹੇ ਪ੍ਰਭੂ! ਜੇ ਮੇਰਾ ਸਰੀਰ ਚੀਰ ਦੇਵੇਂ ਤਾਂ ਭੀ ਮੈਂ (ਇਸ ਨੂੰ ਬਚਾਣ ਦੀ ਖ਼ਾਤਰ) ਪਿਛਾਂਹ ਨਹੀਂ ਹਟਾਵਾਂਗਾ;
Even if You cut my body apart, I shall not pull my limbs away from You.
ਪਿੰਡੁਪਰੈਤਉਪ੍ਰੀਤਿਨਤੋਰਉ॥੨॥
ਇਹ ਸਰੀਰ ਨਾਸ ਹੋ ਜਾਣ ਤੇ ਭੀ ਮੈਂ ਤੇਰੇ ਨਾਲੋਂ ਪਿਆਰ ਨਹੀਂ ਤੋੜਨਾ ॥੨॥
Even if my body falls, I shall not break my bonds of love with You. ||2||
ਹਮਤੁਮਬੀਚੁਭਇਓਨਹੀਕੋਈ॥
ਹੇ ਪਿਆਰੇ! ਮੇਰੇ ਤੇਰੇ ਵਿਚ ਕੋਈ ਵਿੱਥ ਨਹੀਂ ਹੈ,
Between You and I, there is no other.
ਤੁਮਹਿਸੁਕੰਤਨਾਰਿਹਮਸੋਈ॥੩॥
ਤੂੰ ਉਹੀ ਪ੍ਰਭੂ-ਖਸਮ ਹੈਂ ਤੇ ਮੈਂ ਜੀਵ-ਇਸਤ੍ਰੀ ਤੇਰੀ ਨਾਰ ਹਾਂ ॥੩॥
You are the Husband Lord, and I am the soul-bride. ||3||
ਕਹਤੁਕਬੀਰੁਸੁਨਹੁਰੇਲੋਈ॥
(ਇਹ ਵਿੱਥ ਪੁਆਉਣ ਵਾਲਾ ਚੰਦਰਾ ਜਗਤ ਦਾ ਮੋਹ ਸੀ, ਸੋ,) ਕਬੀਰ ਆਖਦਾ ਹੈ-ਸੁਣ, ਹੇ ਜਗਤ! (ਹੇ ਜਗਤ ਦੇ ਮੋਹ!)
Says Kabeer, listen, O people:
ਅਬਤੁਮਰੀਪਰਤੀਤਿਨਹੋਈ॥੪॥੨॥੩੫॥
ਹੁਣ ਕਦੇ ਮੈਂ ਤੇਰਾ ਇਤਬਾਰ ਨਹੀਂ ਕਰਾਂਗਾ (ਹੇ ਮੋਹ! ਹੁਣ ਮੈਂ ਤੇਰੇ ਜਾਲ ਵਿਚ ਨਹੀਂ ਫਸਾਂਗਾ, ਤੂੰ ਹੀ ਮੈਨੂੰ ਮੇਰੇ ਪਤੀ-ਪ੍ਰਭੂ ਤੋਂ ਵਿਛੋੜਦਾ ਹੈਂ) ॥੪॥੨॥੩੫॥
now, I place no reliance in you. ||4||2||35||
ਆਸਾ॥
Aasaa:
ਕੋਰੀਕੋਕਾਹੂਮਰਮੁਨਜਾਨਾਂ॥
(ਤੁਸੀ ਸਾਰੇ ਮੈਨੂੰ 'ਜੁਲਾਹ ਜੁਲਾਹ' ਆਖ ਕੇ ਛੁਟਿਆਉਣ ਦੇ ਜਤਨ ਕਰਦੇ ਹੋ, ਪਰ ਤੁਹਾਨੂੰ ਪਤਾ ਨਹੀਂ ਕਿ ਪਰਮਾਤਮਾ ਭੀ ਜੁਲਾਹਾ ਹੀ ਹੈ) ਤੁਸਾਂ ਕਿਸੇ ਨੇ ਉਸ ਜੁਲਾਹ ਦਾ ਭੇਤ ਨਹੀਂ ਪਾਇਆ,
No one knows the secret of God, the Cosmic Weaver.
ਸਭੁਜਗੁਆਨਿਤਨਾਇਓਤਾਨਾਂ॥੧॥ਰਹਾਉ॥
ਜਿਸ ਨੇ ਇਹ ਸਾਰਾ ਜਗਤ ਪੈਦਾ ਕਰ ਕੇ (ਮਾਨੋ) ਤਾਣਾ ਤਣ ਦਿੱਤਾ ਹੈ ॥੧॥ ਰਹਾਉ ॥
He has stretched out the fabric of the whole world. ||1||Pause||
ਜਬਤੁਮਸੁਨਿਲੇਬੇਦਪੁਰਾਨਾਂ॥
(ਹੇ ਪੰਡਿਤ ਜੀ!) ਜਿਤਨਾ ਚਿਰ ਤੁਸੀ ਵੇਦ ਪੁਰਾਣ ਸੁਣਦੇ ਰਹੇ,
When you listen to the Vedas and the Puraanas,
ਤਬਹਮਇਤਨਕੁਪਸਰਿਓਤਾਨਾਂ॥੧॥
ਮੈਂ ਉਤਨਾ ਚਿਰ ਥੋੜ੍ਹਾ ਜਿਹਾ ਤਾਣਾ ਤਣ ਲਿਆ (ਭਾਵ, ਤੁਸੀ ਵੇਦ ਪੁਰਾਨਾਂ ਦੇ ਪਾਠੀ ਹੋਣ ਦਾ ਮਾਣ ਕਰਦੇ ਹੋ, ਪਰ ਤੁਸਾਂ ਇਸ ਵਿੱਦਿਆ ਨੂੰ ਉਸੇ ਤਰ੍ਹਾਂ ਰੋਜ਼ੀ ਲਈ ਵਰਤਿਆ ਹੈ ਜਿਵੇਂ ਮੈਂ ਤਾਣਾ ਤਣਨ ਤੇ ਕੰਮ ਨੂੰ ਵਰਤਦਾ ਹਾਂ, ਦੋਹਾਂ ਵਿਚ ਕੋਈ ਫ਼ਰਕ ਨਾਹ ਪਿਆ ਪਰ ਫਿਰ ਵਿਦਵਾਨ ਹੋਣ ਦਾ ਅਤੇ ਬ੍ਰਾਹਮਣ ਹੋਣ ਦਾ ਮਾਣ ਕੂੜਾ ਹੀ ਹੈ) ॥੧॥
you shall know that the whole world is only a small piece of His woven fabric. ||1||
ਧਰਨਿਅਕਾਸਕੀਕਰਗਹਬਨਾਈ॥
(ਉਸ ਪ੍ਰਭੂ-ਜੁਲਾਹ ਨੇ) ਧਰਤੀ ਤੇ ਅਕਾਸ਼ ਦੀ ਕੰਘੀ ਬਣਾ ਦਿੱਤੀ ਹੈ,
He has made the earth and sky His loom.
ਚੰਦੁਸੂਰਜੁਦੁਇਸਾਥਚਲਾਈ॥੨॥
ਚੰਦ ਅਤੇ ਸੂਰਜ ਨੂੰ ਉਹ (ਉਸ ਕੰਘੀ ਦੇ ਨਾਲ) ਨਾਲਾਂ ਬਣਾ ਕੇ ਵਰਤ ਰਿਹਾ ਹੈ ॥੨॥
Upon it, He moves the two bobbins of the sun and the moon. ||2||
ਪਾਈਜੋਰਿਬਾਤਇਕਕੀਨੀਤਹਤਾਂਤੀਮਨੁਮਾਨਾਂ॥
ਜੁਲਾਹੇ ਦੇ ਪਊਇਆਂ ਦੀ ਜੋੜੀ ਉਸ ਜੁਲਾਹ-ਪ੍ਰਭੂ ਨੇ (ਜਗਤ ਦੀ ਜਨਮ-ਮਰਨ ਦੀ) ਖੇਡ ਰਚ ਦਿੱਤੀ ਹੈ, ਮੈਂ ਜੁਲਾਹੇ ਦਾ ਮਨ ਉਸ ਜੁਲਾਹ-ਪ੍ਰਭੂ ਵਿਚ ਟਿਕ ਗਿਆ ਹੈ, ਜਿਸ ਨੇ ਇਹ ਖੇਡ ਰਚੀ ਹੈ।
Placing my feet together, I have accomplished one thing - my mind is pleased with that Weaver.
ਜੋਲਾਹੇਘਰੁਅਪਨਾਚੀਨੑਾਂਘਟਹੀਰਾਮੁਪਛਾਨਾਂ॥੩॥
ਮੈਂ ਜੁਲਾਹ ਨੇ (ਉਸ ਜੁਲਾਹ-ਪ੍ਰਭੂ ਦੇ ਚਰਨਾਂ ਵਿਚ ਜੁੜ ਕੇ) ਆਪਣਾ ਹੀ ਘਰ ਲੱਭ ਲਿਆ ਹੈ, ਤੇ ਮੈਂ ਆਪਣੇ ਹਿਰਦੇ ਵਿਚ ਹੀ ਉਸ ਪਰਮਾਤਮਾ ਨੂੰ (ਬੈਠਾ) ਪਛਾਣ ਲਿਆ ਹੈ ॥੩॥
I have come to understand my own home, and recognize the Lord within my heart. ||3||
ਕਹਤੁਕਬੀਰੁਕਾਰਗਹਤੋਰੀ॥
ਕਬੀਰ ਆਖਦਾ ਹੈ-ਜਦੋਂ ਉਹ ਜੁਲਾਹ (ਇਸ ਜਗਤ-) ਕੰਘੀ ਨੂੰ ਤੋੜ ਦੇਂਦਾ ਹੈ,
Says Kabeer, when my body workshop breaks,
ਸੂਤੈਸੂਤਮਿਲਾਏਕੋਰੀ॥੪॥੩॥੩੬॥
ਤਾਂ ਸੂਤਰ ਵਿਚ ਸੂਤਰ ਰਲਾ ਦੇਂਦਾ ਹੈ (ਭਾਵ, ਸਾਰੇ ਜਗਤ ਨੂੰ ਆਪਣੇ ਵਿਚ ਮਿਲਾ ਲੈਂਦਾ ਹੈ) ॥੪॥੩॥੩੬॥
the Weaver shall blend my thread with His thread. ||4||3||36||
ਆਸਾ॥
Aasaa:
ਅੰਤਰਿਮੈਲੁਜੇਤੀਰਥਨਾਵੈਤਿਸੁਬੈਕੁੰਠਨਜਾਨਾਂ॥
ਜੇ ਮਨ ਵਿਚ ਵਿਕਾਰਾਂ ਦੀ ਮੈਲ (ਭੀ ਟਿਕੀ ਰਹੇ, ਤੇ) ਕੋਈ ਮਨੁੱਖ ਤੀਰਥਾਂ ਉੱਤੇ ਨ੍ਹਾਉਂਦਾ ਫਿਰੇ, ਤਾਂ ਇਸ ਤਰ੍ਹਾਂ ਉਸ ਨੇ ਸੁਰਗ ਵਿਚ ਨਹੀਂ ਜਾ ਅੱਪੜਨਾ;
With filth within the heart, even if one bathes at sacred places of pilgrimage, still, he shall not go to heaven.
ਲੋਕਪਤੀਣੇਕਛੂਨਹੋਵੈਨਾਹੀਰਾਮੁਅਯਾਨਾ॥੧॥
(ਤੀਰਥਾਂ ਉੱਤੇ ਨ੍ਹਾਤਿਆਂ ਲੋਕ ਤਾਂ ਕਹਿਣ ਲੱਗ ਪੈਣਗੇ ਕਿ ਇਹ ਭਗਤ ਹੈ, ਪਰ) ਲੋਕਾਂ ਦੇ ਪਤੀਜਿਆਂ ਕੋਈ ਲਾਭ ਨਹੀਂ ਹੁੰਦਾ, ਕਿਉਂਕਿ ਪਰਮਾਤਮਾ (ਜੋ ਹਰੇਕ ਦੇ ਦਿਲ ਦੀ ਜਾਣਦਾ ਹੈ) ਅੰਞਾਣਾ ਨਹੀਂ ਹੈ ॥੧॥
Nothing is gained by trying to please others - the Lord cannot be fooled. ||1||
ਪੂਜਹੁਰਾਮੁਏਕੁਹੀਦੇਵਾ॥
ਸੋ, ਇਕ ਪਰਮਾਤਮਾ ਦੇਵ ਦਾ ਭਜਨ ਕਰੋ।
Worship the One Divine Lord.
ਸਾਚਾਨਾਵਣੁਗੁਰਕੀਸੇਵਾ॥੧॥ਰਹਾਉ॥
ਗੁਰੂ ਦੇ ਦੱਸੇ ਰਾਹ ਉੱਤੇ ਤੁਰਨਾ ਹੀ ਅਸਲ (ਤੀਰਥ-) ਇਸ਼ਨਾਨ ਹੈ ॥੧॥ ਰਹਾਉ ॥
The true cleansing bath is service to the Guru. ||1||Pause||
ਜਲਕੈਮਜਨਿਜੇਗਤਿਹੋਵੈਨਿਤਨਿਤਮੇਂਡੁਕਨਾਵਹਿ॥
ਪਾਣੀ ਵਿਚ ਚੁੱਭੀ ਲਾਇਆਂ ਜੇ ਮੁਕਤੀ ਮਿਲ ਸਕਦੀ ਹੋਵੇ ਤਾਂ ਡੱਡੂ ਸਦਾ ਹੀ ਨ੍ਹਾਉਂਦੇ ਹਨ।
If salvation can be obtained by bathing in water, then what about the frog, which is always bathing in water?
ਜੈਸੇਮੇਂਡੁਕਤੈਸੇਓਇਨਰਫਿਰਿਫਿਰਿਜੋਨੀਆਵਹਿ॥੨॥
ਜਿਵੇਂ ਉਹ ਡੱਡੂ ਹਨ ਤਿਵੇਂ ਉਹ ਮਨੁੱਖ ਸਮਝੋ; (ਪਰ ਨਾਮ ਤੋਂ ਬਿਨਾ ਉਹ) ਸਦਾ ਜੂਨਾਂ ਵਿਚ ਪਏ ਰਹਿੰਦੇ ਹਨ ॥੨॥
As is the frog, so is that mortal; he is reincarnated, over and over again. ||2||
ਮਨਹੁਕਠੋਰੁਮਰੈਬਾਨਾਰਸਿਨਰਕੁਨਬਾਂਚਿਆਜਾਈ॥
ਜੇ ਮਨੁੱਖ ਕਾਂਸ਼ੀ ਵਿਚ ਸਰੀਰ ਤਿਆਗੇ, ਪਰ ਮਨੋਂ ਰਹੇ ਕਠੋਰ, ਇਸ ਤਰ੍ਹਾਂ ਉਸ ਦਾ ਨਰਕ (ਵਿਚ ਪੈਣਾ) ਛੁੱਟ ਨਹੀਂ ਸਕਦਾ।
If the hard-hearted sinner dies in Benaares, he cannot escape hell.
ਹਰਿਕਾਸੰਤੁਮਰੈਹਾੜੰਬੈਤਸਗਲੀਸੈਨਤਰਾਈ॥੩॥
(ਦੂਜੇ ਪਾਸੇ) ਪਰਮਾਤਮਾ ਦਾ ਭਗਤ ਮਗਹਰ ਦੀ ਸ੍ਰਾਪੀ ਹੋਈ ਧਰਤੀ ਵਿਚ ਭੀ ਜੇ ਜਾ ਮਰੇ, ਤਾਂ ਉਹ ਸਗੋਂ ਹੋਰ ਸਾਰੇ ਲੋਕਾਂ ਨੂੰ ਭੀ ਤਾਰ ਲੈਂਦਾ ਹੈ ॥੩॥
And even if the Lord's Saint dies in the cursed land of Haramba, still, he saves all his family. ||3||
ਦਿਨਸੁਨਰੈਨਿਬੇਦੁਨਹੀਸਾਸਤ੍ਰਤਹਾਬਸੈਨਿਰੰਕਾਰਾ॥
ਪਰਮਾਤਮਾ ਉੱਥੇ ਵੱਸਦਾ ਹੈ ਜਿੱਥੇ ਦਿਨ ਤੇ ਰਾਤ ਨਹੀਂ, ਜਿੱਥੇ ਵੇਦ ਨਹੀਂ, ਜਿੱਥੇ ਸ਼ਾਸਤ੍ਰ ਨਹੀਂ (ਭਾਵ, ਉਹ ਪ੍ਰਭੂ ਉਸ ਆਤਮਕ ਅਵਸਥਾ ਵਿਚ ਅੱਪੜਿਆਂ ਮਿਲਦਾ ਹੈ, ਜੋ ਆਤਮਕ ਅਵਸਥਾ ਕਿਸੇ ਖ਼ਾਸ ਸਮੇ ਦੀ ਮੁਥਾਜ ਨਹੀਂ, ਜੋ ਕਿਸੇ ਖ਼ਾਸ ਧਰਮ-ਪੁਸਤਕ ਦੀ ਮੁਥਾਜ ਨਹੀਂ)
Where there is neither day nor night, and neither Vedas nor Shaastras, there, the Formless Lord abides.
ਕਹਿਕਬੀਰਨਰਤਿਸਹਿਧਿਆਵਹੁਬਾਵਰਿਆਸੰਸਾਰਾ॥੪॥੪॥੩੭॥
ਕਬੀਰ ਆਖਦਾ ਹੈ-ਹੇ ਮਨੁੱਖੋ! ਹੇ ਕਮਲੇ ਲੋਕੋ! ਉਸ ਪਰਮਾਤਮਾ ਨੂੰ ਹੀ ਸਿਮਰੋ ॥੪॥੪॥੩੭॥
Says Kabeer, meditate on Him, O mad-men of the world. ||4||4||37||