ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 480
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਜਮਕਾਡੰਡੁਮੂੰਡਮਹਿਲਾਗੈਖਿਨਮਹਿਕਰੈਨਿਬੇਰਾ੩॥॥
(ਪਰ ਜਿਸ ਵੇਲੇ) ਜਮ ਦਾ ਡੰਡਾ ਸਿਰ ਤੇ ਆ ਵੱਜਦਾ ਹੈ ਤਦੋਂ ਇਕ ਪਲਕ ਵਿਚ ਫ਼ੈਸਲਾ ਕਰ ਦੇਂਦਾ ਹੈ (ਕਿ ਅਸਲ ਵਿਚ ਇਹ ਧਨ ਕਿਸੇ ਦਾ ਭੀ ਨਹੀਂ) ॥੩॥
When the Messenger of Death strikes him with his club, in an instant, everything is settled. ||3||
जम का डंडु मूंड महि लागै खिन महि करै निबेरा ॥३॥
LINE 02
ਹਰਿਜਨੁਊਤਮੁਭਗਤੁਸਦਾਵੈਆਗਿਆਮਨਿਸੁਖੁਪਾਈ॥
ਜੋ ਮਨੁੱਖ ਪਰਮਾਤਮਾ ਦਾ ਸੇਵਕ (ਬਣ ਕੇ ਰਹਿੰਦਾ) ਹੈ, ਉਹ ਪਰਮਾਤਮਾ ਦਾ ਹੁਕਮ ਮੰਨ ਕੇ ਸੁਖ ਮਾਣਦਾ ਹੈ ਤੇ ਜਗਤ ਵਿਚ ਨੇਕ ਭਗਤ ਸਦਾਂਦਾ ਹੈ (ਭਾਵ, ਸੋਭਾ ਪਾਂਦਾ ਹੈ),
The Lord's humble servant is called the most exalted Saint; he obeys the Command of the Lord's Order, and obtains peace.
हरि जनु ऊतमु भगतु सदावै आगिआ मनि सुखु पाई ॥
LINE 03
ਜੋਤਿਸੁਭਾਵੈਸਤਿਕਰਿਮਾਨੈਭਾਣਾਮੰਨਿਵਸਾਈ੪॥॥
ਪ੍ਰਭੂ ਦੀ ਰਜ਼ਾ ਮਨ ਵਿਚ ਵਸਾਂਦਾ ਹੈ, ਜੋ ਪ੍ਰਭੂ ਨੂੰ ਭਾਂਦਾ ਹੈ ਉਸੇ ਨੂੰ ਹੀ ਠੀਕ ਸਮਝਦਾ ਹੈ ॥੪॥
Whatever is pleasing to the Lord, he accepts as True; he enshrines the Lord's Will within his mind. ||4||
जो तिसु भावै सति करि मानै भाणा मंनि वसाई ॥४॥
LINE 04
ਕਹੈਕਬੀਰੁਸੁਨਹੁਰੇਸੰਤਹੁਮੇਰੀਮੇਰੀਝੂਠੀ॥
ਕਬੀਰ ਕਹਿੰਦਾ ਹੈ-ਹੇ ਸੰਤ ਜਨੋ! ਸੁਣੋ, "ਇਹ ਧਨ ਪਦਾਰਥ ਆਦਿਕ ਮੇਰਾ ਹੈ"-ਇਹ ਖ਼ਿਆਲ ਕੂੜਾ ਹੈ (ਭਾਵ, ਦੁਨੀਆ ਦੇ ਪਦਾਰਥਾਂ ਵਾਲੀ ਅਪਣੱਤ ਸਦਾ ਨਹੀਂ ਰਹਿ ਸਕਦੀ);
Says Kabeer, listen, O Saints - it is false to call out, "Mine, mine."
कहै कबीरु सुनहु रे संतहु मेरी मेरी झूठी ॥
LINE 05
ਚਿਰਗਟਫਾਰਿਚਟਾਰਾਲੈਗਇਓਤਰੀਤਾਗਰੀਛੂਟੀ੫੩੧੬॥॥॥॥
(ਜਿਵੇਂ, ਜੇ) ਪਿੰਜਰੇ ਨੂੰ ਪਾੜ ਕੇ (ਕੋਈ ਬਿੱਲਾ) ਚਿੜੇ ਨੂੰ ਫੜ ਕੇ ਲੈ ਜਾਏ ਤਾਂ (ਉਸ ਪਿੰਜਰੇ-ਪਏ ਪੰਛੀ ਦੀ) ਕੁੱਜੀ ਤੇ ਠੂਠੀ ਧਰੀ ਹੀ ਰਹਿ ਜਾਂਦੀ ਹੈ (ਤਿਵੇਂ, ਮੌਤ ਆਇਆਂ ਬੰਦੇ ਦੇ ਖਾਣ-ਪੀਣ ਵਾਲੇ ਪਦਾਰਥ ਇਥੇ ਹੀ ਧਰੇ ਰਹਿ ਜਾਂਦੇ ਹਨ) ॥੫॥੩॥੧੬॥
Breaking the bird cage, death takes the bird away, and only the torn threads remain. ||5||3||16||
चिरगट फारि चटारा लै गइओ तरी तागरी छूटी ॥५॥३॥१६॥
LINE 06
ਆਸਾ॥
Aasaa:
आसा ॥
LINE 07
ਹਮਮਸਕੀਨਖੁਦਾਈਬੰਦੇਤੁਮਰਾਜਸੁਮਨਿਭਾਵੈ॥
(ਹੇ ਕਾਜ਼ੀ!) ਅਸੀਂ ਤਾਂ ਆਜਜ਼ ਲੋਕ ਹਾਂ, ਪਰ ਹਾਂ (ਅਸੀਂ ਭੀ) ਰੱਬ ਦੇ ਪੈਦਾ ਕੀਤੇ ਹੋਏ। ਤੁਹਾਨੂੰ ਆਪਣੇ ਮਨ ਵਿਚ ਹਕੂਮਤ ਚੰਗੀ ਲੱਗਦੀ ਹੈ (ਭਾਵ, ਤੁਹਾਨੂੰ ਹਕੂਮਤ ਦਾ ਮਾਣ ਹੈ)।
I am Your humble servant, Lord; Your Praises are pleasing to my mind.
हम मसकीन खुदाई बंदे तुम राजसु मनि भावै ॥
LINE 08
ਅਲਹਅਵਲਿਦੀਨਕੋਸਾਹਿਬੁਜੋਰੁਨਹੀਫੁਰਮਾਵੈ੧॥॥
ਮਜ਼ਹਬ ਦਾ ਸਭ ਤੋਂ ਵੱਡਾ ਮਾਲਕ ਤਾਂ ਰੱਬ ਹੈ, ਉਹ (ਕਿਸੇ ਉਤੇ) ਧੱਕਾ ਕਰਨ ਦੀ ਆਗਿਆ ਨਹੀਂ ਦੇਂਦਾ ॥੧॥
The Lord, the Primal Being, the Master of the poor, does not ordain that they should be oppressed. ||1||
अलह अवलि दीन को साहिबु जोरु नही फुरमावै ॥१॥
LINE 09
ਕਾਜੀਬੋਲਿਆਬਨਿਨਹੀਆਵੈ੧॥॥ਰਹਾਉ॥
ਹੇ ਕਾਜ਼ੀ! ਤੇਰੀਆਂ (ਜ਼ਬਾਨੀ) ਗੱਲਾਂ ਫਬਦੀਆਂ ਨਹੀਂ ॥੧॥ ਰਹਾਉ ॥
O Qazi, it is not right to speak before Him. ||1||Pause||
काजी बोलिआ बनि नही आवै ॥१॥ रहाउ ॥
LINE 10
ਰੋਜਾਧਰੈਨਿਵਾਜਗੁਜਾਰੈਕਲਮਾਭਿਸਤਿਨਹੋਈ॥
(ਨਿਰਾ) ਰੋਜ਼ਾ ਰੱਖਿਆਂ, ਨਿਮਾਜ਼ ਪੜ੍ਹਿਆਂ ਤੇ ਕਲਮਾ ਆਖਿਆਂ ਭਿਸ਼ਤ ਨਹੀਂ ਮਿਲ ਜਾਂਦਾ।
Keeping your fasts, reciting your prayers, and reading the Kalma, the Islamic creed, shall not take you to paradise.
रोजा धरै निवाज गुजारै कलमा भिसति न होई ॥
LINE 11
ਸਤਰਿਕਾਬਾਘਟਹੀਭੀਤਰਿਜੇਕਰਿਜਾਨੈਕੋਈ੨॥॥
ਰੱਬ ਦਾ ਗੁਪਤ ਘਰ ਤਾਂ ਮਨੁੱਖ ਦੇ ਦਿਲ ਵਿਚ ਹੀ ਹੈ, (ਪਰ ਲੱਭਦਾ ਤਾਂ ਹੀ ਹੈ) ਜੇ ਕੋਈ ਸਮਝ ਲਏ ॥੨॥
The Temple of Mecca is hidden within your mind, if you only knew it. ||2||
सतरि काबा घट ही भीतरि जे करि जानै कोई ॥२॥
LINE 12
ਨਿਵਾਜਸੋਈਜੋਨਿਆਉਬਿਚਾਰੈਕਲਮਾਅਕਲਹਿਜਾਨੈ॥
ਜੋ ਮਨੁੱਖ ਨਿਆਂ ਕਰਦਾ ਹੈ ਉਹ (ਮਾਨੋ) ਨਿਮਾਜ਼ ਪੜ੍ਹ ਰਿਹਾ ਹੈ, ਤੇ ਜੇ ਰੱਬ ਨੂੰ ਅਕਲ ਨਾਲ ਪਛਾਣਦਾ ਹੈ ਤਾਂ ਕਲਮਾ ਆਖ ਰਿਹਾ ਹੈ;
That should be your prayer, to administer justice. Let your Kalma be the knowledge of the unknowable Lord.
निवाज सोई जो निआउ बिचारै कलमा अकलहि जानै ॥
LINE 13
ਪਾਚਹੁਮੁਸਿਮੁਸਲਾਬਿਛਾਵੈਤਬਤਉਦੀਨੁਪਛਾਨੈ੩॥॥
ਕਾਮਾਦਿਕ ਪੰਜ (ਬਲੀ ਵਿਕਾਰਾਂ) ਨੂੰ ਜੇ ਆਪਣੇ ਵੱਸ ਵਿਚ ਕਰਦਾ ਹੈ ਤਾਂ (ਮਾਨੋ) ਮੁਸੱਲਾ ਵਿਛਾਂਦਾ ਹੈ, ਤੇ ਮਜ਼ਹਬ ਨੂੰ ਪਛਾਣਦਾ ਹੈ ॥੩॥
Spread your prayer mat by conquering your five desires, and you shall recognize the true religion. ||3||
पाचहु मुसि मुसला बिछावै तब तउ दीनु पछानै ॥३॥
LINE 14
ਖਸਮੁਪਛਾਨਿਤਰਸਕਰਿਜੀਅਮਹਿਮਾਰਿਮਣੀਕਰਿਫੀਕੀ॥
ਹੇ ਕਾਜ਼ੀ! ਮਾਲਕ ਪ੍ਰਭੂ ਨੂੰ ਪਛਾਣ, ਆਪਣੇ ਹਿਰਦੇ ਵਿਚ ਪਿਆਰ ਵਸਾ, ਮਣੀ ਨੂੰ ਫਿੱਕੀ ਜਾਣ ਕੇ ਮਾਰ ਦੇਹ (ਭਾਵ, ਹੰਕਾਰ ਨੂੰ ਮਾੜਾ ਜਾਣ ਕੇ ਦੂਰ ਕਰ)।
Recognize Your Lord and Master, and fear Him within your heart; conquer your egotism, and make it worthless.
खसमु पछानि तरस करि जीअ महि मारि मणी करि फीकी ॥
LINE 15
ਆਪੁਜਨਾਇਅਵਰਕਉਜਾਨੈਤਬਹੋਇਭਿਸਤਸਰੀਕੀ੪॥॥
ਜਦੋਂ ਮਨੁੱਖ ਆਪਣੇ ਆਪ ਨੂੰ ਸਮਝਾ ਕੇ ਦੂਜਿਆਂ ਨੂੰ (ਆਪਣੇ ਵਰਗਾ) ਸਮਝਦਾ ਹੈ, ਤਦ ਭਿਸ਼ਤ ਦਾ ਭਾਈਵਾਲ ਬਣਦਾ ਹੈ ॥੪॥
As you see yourself, see others as well; only then will you become a partner in heaven. ||4||
आपु जनाइ अवर कउ जानै तब होइ भिसत सरीकी ॥४॥
LINE 16
ਮਾਟੀਏਕਭੇਖਧਰਿਨਾਨਾਤਾਮਹਿਬ੍ਰਹਮੁਪਛਾਨਾ॥
ਮਿੱਟੀ ਇਕੋ ਹੀ ਹੈ, (ਪ੍ਰਭੂ ਨੇ ਇਸ ਦੇ) ਅਨੇਕਾਂ ਵੇਸ ਧਾਰੇ ਹੋਏ ਹਨ। (ਅਸਲ ਮੋਮਨ ਨੇ) ਇਹਨਾਂ (ਵੇਸਾਂ) ਵਿਚ ਰੱਬ ਨੂੰ ਪਛਾਣਿਆ ਹੈ (ਤੇ ਇਹੀ ਹੈ ਭਿਸ਼ਤ ਦਾ ਰਾਹ);
The clay is one, but it has taken many forms; I recognize the One Lord within them all.
माटी एक भेख धरि नाना ता महि ब्रहमु पछाना ॥
LINE 17
ਕਹੈਕਬੀਰਾਭਿਸਤਛੋਡਿਕਰਿਦੋਜਕਸਿਉਮਨੁਮਾਨਾ੫੪੧੭॥॥॥॥
ਪਰ, ਕਬੀਰ ਆਖਦਾ ਹੈ, (ਹੇ ਕਾਜ਼ੀ!) ਤੁਸੀ ਤਾਂ (ਦੂਜਿਆਂ ਉੱਤੇ ਜੋਰ-ਧੱਕਾ ਕਰ ਕੇ) ਭਿਸ਼ਤ (ਦਾ ਰਸਤਾ) ਛੱਡ ਕੇ ਦੋਜ਼ਕ ਨਾਲ ਮਨ ਜੋੜੀ ਬੈਠੇ ਹੋ ॥੫॥੪॥੧੭॥
Says Kabeer, I have abandoned paradise, and reconciled my mind to hell. ||5||4||17||
कहै कबीरा भिसत छोडि करि दोजक सिउ मनु माना ॥५॥४॥१७॥
LINE 18
ਆਸਾ॥
Aasaa:
आसा ॥
LINE 19
ਗਗਨਨਗਰਿਇਕਬੂੰਦਨਬਰਖੈਨਾਦੁਕਹਾਜੁਸਮਾਨਾ॥
ਹੇ ਬਾਬਾ! ਸਰੀਰਕ ਮੋਹ ਆਦਿਕ ਦਾ ਉਹ ਰੌਲਾ ਕਿੱਥੇ ਗਿਆ (ਜੋ ਹਰ ਵੇਲੇ ਤੇਰੇ ਮਨ ਵਿਚ ਟਿਕਿਆ ਰਹਿੰਦਾ ਸੀ)? ਹੁਣ ਤਾਂ ਤੇਰੇ ਮਨ ਵਿਚ ਕੋਈ ਇੱਕ ਫੁਰਨਾ ਭੀ ਨਹੀਂ ਉਠਦਾ।
From the city of the Tenth Gate, the sky of the mind, not even a drop rains down. Where is the music of the sound current of the Naad, which was contained in it?
गगन नगरि इक बूंद न बरखै नादु कहा जु समाना ॥
LINE 20
ਪਾਰਬ੍ਰਹਮਪਰਮੇਸੁਰਮਾਧੋਪਰਮਹੰਸੁਲੇਸਿਧਾਨਾ੧॥॥
(ਇਹ ਸਭ ਮਿਹਰ) ਉਸ ਪਾਰਬ੍ਰਹਮ ਪਰਮੇਸ਼ਰ ਮਾਧੋ ਪਰਮ ਹੰਸ (ਦੀ ਹੈ ਜਿਸ) ਨੇ ਮਨ ਦੇ ਇਹ ਸਾਰੇ ਮਾਇਕ ਸ਼ੋਰ ਨਾਸ ਕਰ ਦਿੱਤੇ ਹਨ ॥੧॥
The Supreme Lord God, the Transcendent Lord, the Master of wealth has taken away the Supreme Soul. ||1||
पारब्रहम परमेसुर माधो परम हंसु ले सिधाना ॥१॥
LINE 21
ਬਾਬਾਬੋਲਤੇਤੇਕਹਾਗਏਦੇਹੀਕੇਸੰਗਿਰਹਤੇ॥
ਹੇ ਭਾਈ! (ਹਰਿ-ਸਿਮਰਨ ਦੀ ਬਰਕਤ ਨਾਲ ਤੇਰੇ ਅੰਦਰ ਅਚਰਜ ਤਬਦੀਲੀ ਪੈਦਾ ਹੋ ਗਈ ਹੈ) ਤੇਰੇ ਉਹ ਬੋਲ-ਬੁਲਾਰੇ ਕਿੱਥੇ ਗਏ ਜੋ ਸਦਾ ਸਰੀਰ ਸੰਬੰਧੀ ਹੀ ਰਹਿੰਦੇ ਸਨ?
O Father, tell me: where has it gone? It used to dwell within the body,
बाबा बोलते ते कहा गए देही के संगि रहते ॥
LINE 22
ਸੁਰਤਿਮਾਹਿਜੋਨਿਰਤੇਕਰਤੇਕਥਾਬਾਰਤਾਕਹਤੇ੧॥॥ਰਹਾਉ॥
ਕਦੇ (ਉਹ ਸਮਾ ਸੀ ਜਦੋਂ) ਤੇਰੀਆਂ ਸਾਰੀਆਂ ਗੱਲਾਂ-ਬਾਤਾਂ ਸਰੀਰਕ ਮੋਹ ਬਾਰੇ ਹੀ ਸਨ, ਤੇਰੇ ਮਨ ਵਿਚ ਮਾਇਕ ਫੁਰਨੇ ਹੀ ਨਾਚ ਕਰਦੇ ਸਨ-ਉਹ ਸਭ ਕਿਤੇ ਲੋਪ ਹੀ ਹੋ ਗਏ ਹਨ ॥੧॥ ਰਹਾਉ ॥
and dance in the mind, teaching and speaking. ||1||Pause||
सुरति माहि जो निरते करते कथा बारता कहते ॥१॥ रहाउ ॥
LINE 23
ਬਜਾਵਨਹਾਰੋਕਹਾਗਇਓਜਿਨਿਇਹੁਮੰਦਰੁਕੀਨੑਾ॥
(ਸਰੀਰਕ ਮੋਹ ਦੇ ਉਹ ਫੁਰਨੇ ਕਿੱਥੇ ਰਹਿ ਸਕਦੇ ਹਨ? ਹੁਣ ਤਾਂ ਉਹ ਮਨ ਹੀ ਨਹੀਂ ਰਿਹਾ ਜਿਸ ਮਨ ਨੇ ਸਰੀਰਕ ਮੋਹ ਦੀ ਇਹ ਢੋਲਕੀ ਬਣਾਈ ਹੋਈ ਸੀ। ਮਾਇਕ ਮੋਹ ਦੀ ਢੋਲਕੀ ਨੂੰ) ਵਜਾਣ ਵਾਲਾ ਉਹ ਮਨ ਹੀ ਕਿਤੇ ਲੋਪ ਹੋ ਗਿਆ ਹੈ।
Where has the player gone - he who made this temple his own?
बजावनहारो कहा गइओ जिनि इहु मंदरु कीना ॥
LINE 24
ਸਾਖੀਸਬਦੁਸੁਰਤਿਨਹੀਉਪਜੈਖਿੰਚਿਤੇਜੁਸਭੁਲੀਨੑਾ੨॥॥
(ਪਾਰਬ੍ਰਹਮ ਪਰਮੇਸਰ ਨੇ ਮਨ ਦਾ ਉਹ ਪਹਿਲਾ) ਤੇਜ-ਪ੍ਰਤਾਪ ਹੀ ਖਿੱਚ ਲਿਆ ਹੈ, ਮਨ ਵਿਚ ਹੁਣ ਉਹ ਪਹਿਲੀ ਗੱਲ ਪਹਿਲਾ ਬੋਲ ਪਹਿਲਾ ਫੁਰਨਾ ਕਿਤੇ ਪੈਦਾ ਹੀ ਨਹੀਂ ਹੁੰਦਾ ॥੨॥
No story, word or understanding is produced; the Lord has drained off all the power. ||2||
साखी सबदु सुरति नही उपजै खिंचि तेजु सभु लीना ॥२॥
LINE 25
ਸ੍ਰਵਨਨਬਿਕਲਭਏਸੰਗਿਤੇਰੇਇੰਦ੍ਰੀਕਾਬਲੁਥਾਕਾ॥
ਤੇਰੇ ਉਹ ਕੰਨ ਕਿੱਥੇ ਗਏ ਜੋ ਪਹਿਲਾਂ ਸਰੀਰਕ ਮੋਹ ਵਿਚ ਫਸੇ ਹੋਏ ਸਦਾ ਵਿਆਕੁਲ ਰਹਿੰਦੇ ਸਨ? ਤੇਰੀ ਕਾਮ-ਚੇਸ਼ਟਾ ਦਾ ਜ਼ੋਰ ਭੀ ਰੁਕ ਗਿਆ ਹੈ।
The ears, your companions, have gone deaf, and the power of your organs is exhausted.
स्रवनन बिकल भए संगि तेरे इंद्री का बलु थाका ॥
LINE 26
ਚਰਨਰਹੇਕਰਢਰਕਿਪਰੇਹੈਮੁਖਹੁਨਨਿਕਸੈਬਾਤਾ੩॥॥
ਤੇਰੇ ਨਾਹ ਉਹ ਪੈਰ ਹਨ, ਨਾਹ ਉਹ ਹੱਥ ਹਨ ਜੋ ਦੇਹ-ਅੱਧਿਆਸ ਦੀ ਦੌੜ-ਭੱਜ ਵਿਚ ਰਹਿੰਦੇ ਸਨ। ਤੇਰੇ ਮੂੰਹ ਤੋਂ ਭੀ ਹੁਣ ਸਰੀਰਕ ਮੋਹ ਦੀਆਂ ਗੱਲਾਂ ਨਹੀਂ ਨਿਕਲਦੀਆਂ ਹਨ ॥੩॥
Your feet have failed, your hands have gone limp, and no words issue forth from your mouth. ||3||
चरन रहे कर ढरकि परे है मुखहु न निकसै बाता ॥३॥
LINE 27
ਥਾਕੇਪੰਚਦੂਤਸਭਤਸਕਰਆਪਆਪਣੈਭ੍ਰਮਤੇ॥
ਕਾਮਾਦਿਕ ਤੇਰੇ ਪੰਜੇ ਵੈਰੀ ਹਾਰ ਚੁਕੇ ਹਨ, ਉਹ ਸਾਰੇ ਚੋਰ ਆਪੋ ਆਪਣੀ ਭਟਕਣਾ ਤੋਂ ਹਟ ਗਏ ਹਨ (ਕਿਉਂਕਿ ਜਿਸ ਮਨ ਦਾ) ਤੇਜ ਤੇ ਆਸਰਾ ਲੈ ਕੇ (ਇਹ ਪੰਜੇ ਕਾਮਾਦਿਕ) ਦੌੜ-ਭੱਜ ਕਰਦੇ ਸਨ।
Having grown weary, the five enemies and all the thieves have wandered away according to their own will.
थाके पंच दूत सभ तसकर आप आपणै भ्रमते ॥
LINE 28
ਥਾਕਾਮਨੁਕੁੰਚਰਉਰੁਥਾਕਾਤੇਜੁਸੂਤੁਧਰਿਰਮਤੇ੪॥॥
ਉਹ ਮਨ-ਹਾਥੀ ਹੀ ਨਹੀਂ ਰਿਹਾ, ਉਹ ਹਿਰਦਾ ਹੀ ਨਹੀਂ ਰਿਹਾ ॥੪॥
The elephant of the mind has grown weary, and the heart has grown weary as well; through its power, it used to pull the strings. ||4||
थाका मनु कुंचर उरु थाका तेजु सूतु धरि रमते ॥४॥
LINE 29
ਮਿਰਤਕਭਏਦਸੈਬੰਦਛੂਟੇਮਿਤ੍ਰਭਾਈਸਭਛੋਰੇ॥
(ਹਰਿ ਸਿਮਰਨ ਦੀ ਬਰਕਤ ਨਾਲ) ਤੇਰੇ ਦਸੇ ਹੀ ਇੰਦ੍ਰੇ ਸਰੀਰਕ ਮੋਹ ਵਲੋਂ ਮਰ ਚੁਕੇ ਹਨ, ਸਰੀਰਕ ਮੋਹ ਵਲੋਂ ਅਜ਼ਾਦ ਹੋ ਗਏ ਹਨ, ਇਹਨਾਂ ਨੇ ਆਸਾ ਤ੍ਰਿਸ਼ਨਾ ਆਦਿਕ ਆਪਣੇ ਸਾਰੇ ਸੱਜਣ-ਮਿੱਤਰ ਭੀ ਛੱਡ ਦਿੱਤੇ ਹਨ।
He is dead, and the bonds of the ten gates are opened; he has left all his friends and brothers.
मिरतक भए दसै बंद छूटे मित्र भाई सभ छोरे ॥
LINE 30
ਕਹਤਕਬੀਰਾਜੋਹਰਿਧਿਆਵੈਜੀਵਤਬੰਧਨਤੋਰੇ੫੫੧੮॥॥॥॥
ਕਬੀਰ ਆਖਦਾ ਹੈ-ਜੋ ਜੋ ਭੀ ਮਨੁੱਖ ਪਰਮਾਤਮਾ ਨੂੰ ਸਿਮਰਦਾ ਹੈ ਉਹ ਜੀਊਂਦਾ ਹੀ (ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਹੀ, ਇਸ ਤਰ੍ਹਾਂ) ਸਰੀਰਕ ਮੋਹ ਦੇ ਬੰਧਨ ਤੋੜ ਲੈਂਦਾ ਹੈ ॥੫॥੫॥੧੮॥
Says Kabeer, one who meditates on the Lord, breaks his bonds, even while yet alive. ||5||5||18||
कहत कबीरा जो हरि धिआवै जीवत बंधन तोरे ॥५॥५॥१८॥
LINE 31
ਆਸਾਇਕਤੁਕੇ੪॥
Aasaa, 4 Ik-Tukas:
आसा इकतुके ४ ॥
LINE 32
ਸਰਪਨੀਤੇਊਪਰਿਨਹੀਬਲੀਆ॥
ਉਸ (ਮਾਇਆ) ਤੋਂ ਵਧੀਕ ਬਲ ਵਾਲਾ (ਜਗਤ ਵਿਚ ਹੋਰ ਕੋਈ) ਨਹੀਂ ਹੈ,
No one is more powerful than the she-serpent Maya,
सरपनी ते ऊपरि नही बलीआ ॥
LINE 33
ਜਿਨਿਬ੍ਰਹਮਾਬਿਸਨੁਮਹਾਦੇਉਛਲੀਆ੧॥॥
ਜਿਸ ਮਾਇਆ ਨੇ ਬ੍ਰਹਮਾ, ਵਿਸ਼ਨੂੰ ਤੇ ਸ਼ਿਵ (ਵਰਗੇ ਵੱਡੇ ਦੇਵਤੇ) ਛਲ ਲਏ ਹਨ ॥੧॥
who deceived even Brahma, Vishnu and Shiva. ||1||
जिनि ब्रहमा बिसनु महादेउ छलीआ ॥१॥
LINE 34
ਮਾਰੁਮਾਰੁਸ੍ਰਪਨੀਨਿਰਮਲਜਲਿਪੈਠੀ॥
ਪਰ ਇਹ ਬੜੇ ਜ਼ੋਰਾਂ ਵਿਚ ਆਈ ਮਾਇਆ ਸਤਸੰਗ ਵਿਚ ਸ਼ਾਂਤ ਹੋ ਜਾਂਦੀ ਹੈ, (ਭਾਵ, ਇਸ ਮਾਰੋ-ਮਾਰ ਕਰਨ ਵਾਲੀ ਮਾਇਆ ਦਾ ਪ੍ਰਭਾਵ ਸਤਸੰਗ ਵਿਚ ਅੱਪੜਿਆਂ ਠੰਡਾ ਪੈ ਜਾਂਦਾ ਹੈ),
Having bitten and struck them down, she now sits in the immaculate waters.
मारु मारु स्रपनी निरमल जलि पैठी ॥
LINE 35
ਜਿਨਿਤ੍ਰਿਭਵਣੁਡਸੀਅਲੇਗੁਰਪ੍ਰਸਾਦਿਡੀਠੀ੧॥॥ਰਹਾਉ॥
ਕਿਉਂਕਿ ਜਿਸ ਮਾਇਆ ਨੇ ਸਾਰੇ ਜਗਤ ਨੂੰ (ਮੋਹ ਦਾ) ਡੰਗ ਮਾਰਿਆ ਹੈ (ਸੰਗਤਿ ਵਿਚ) ਗੁਰੂ ਦੀ ਕਿਰਪਾ ਨਾਲ (ਉਸ ਦੀ ਅਸਲੀਅਤ) ਦਿੱਸ ਪੈਂਦੀ ਹੈ ॥੧॥ ਰਹਾਉ ॥
By Guru's Grace, I have seen her, who has bitten the three worlds. ||1||Pause||
जिनि त्रिभवणु डसीअले गुर प्रसादि डीठी ॥१॥ रहाउ ॥
LINE 36
ਸ੍ਰਪਨੀਸ੍ਰਪਨੀਕਿਆਕਹਹੁਭਾਈ॥
ਸੋ, ਹੇ ਭਾਈ! ਇਸ ਮਾਇਆ ਤੋਂ ਇਤਨਾ ਡਰਨ ਦੀ ਲੋੜ ਨਹੀਂ।
O Siblings of Destiny, why is she called a she-serpent?
स्रपनी स्रपनी किआ कहहु भाई ॥
LINE 37
ਜਿਨਿਸਾਚੁਪਛਾਨਿਆਤਿਨਿਸ੍ਰਪਨੀਖਾਈ੨॥॥
ਜਿਸ ਮਨੁੱਖ ਨੇ ਸਦਾ-ਥਿਰ ਰਹਿਣ ਵਾਲੇ ਪ੍ਰਭੂ ਨਾਲ ਜਾਣ-ਪਛਾਣ ਪਾ ਲਈ ਹੈ, ਉਸ ਨੇ ਇਸ ਮਾਇਆ ਨੂੰ ਆਪਣੇ ਵੱਸ ਵਿੱਚ ਕਰ ਲਿਆ ॥੨॥
One who realizes the True Lord, devours the she-serpent. ||2||
जिनि साचु पछानिआ तिनि स्रपनी खाई ॥२॥
LINE 38
ਸ੍ਰਪਨੀਤੇਆਨਛੂਛਨਹੀਅਵਰਾ॥
(ਪ੍ਰਭੂ ਨਾਲ ਜਾਣ-ਪਛਾਣ ਕਰਨ ਵਾਲਿਆਂ ਤੋਂ ਬਿਨਾ) ਹੋਰ ਕੋਈ ਜੀਵ ਇਸ ਸੱਪਣੀ ਦੇ ਅਸਰ ਤੋਂ ਬਚਿਆ ਹੋਇਆ ਨਹੀਂ ਹੈ।
No one else is more frivolous than this she-serpent.
स्रपनी ते आन छूछ नही अवरा ॥
LINE 39
ਸ੍ਰਪਨੀਜੀਤੀਕਹਾਕਰੈਜਮਰਾ੩॥॥
ਜਿਸ ਨੇ (ਗੁਰੂ ਦੀ ਕਿਰਪਾ ਨਾਲ) ਇਸ ਸੱਪਣੀ ਮਾਇਆ ਨੂੰ ਜਿੱਤ ਲਿਆ ਹੈ, ਜਮ ਵਿਚਾਰਾ ਭੀ ਉਸ ਦਾ ਕੁਝ ਵਿਗਾੜ ਨਹੀਂ ਸਕਦਾ ॥੩॥
When the she-serpent is overcome, what can the Messengers of the King of Death do? ||3||
स्रपनी जीती कहा करै जमरा ॥३॥