ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 477
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਤੰਤਮੰਤ੍ਰਸਭਅਉਖਧਜਾਨਹਿਅੰਤਿਤਊਮਰਨਾ੨॥॥
ਜੋ ਮਨੁੱਖ ਜਾਦੂ ਟੂਣੇ ਮੰਤ੍ਰ ਤੇ ਦਵਾਈਆਂ ਜਾਣਦੇ ਹਨ, ਉਹਨਾਂ ਦਾ ਭੀ ਜਨਮ ਮਰਨ ਦਾ ਚੱਕਰ ਨਹੀਂ ਮੁੱਕਦਾ ॥੨॥
those who know Tantras and mantras and all medicines - even they shall die in the end. ||2||
तंत मंत्र सभ अउखध जानहि अंति तऊ मरना ॥२॥
LINE 02
ਰਾਜਭੋਗਅਰੁਛਤ੍ਰਸਿੰਘਾਸਨਬਹੁਸੁੰਦਰਿਰਮਨਾ॥
ਕਈ ਐਸੇ ਹਨ ਜੋ ਰਾਜ ਦੀਆਂ ਮੌਜਾਂ ਮਾਣਦੇ ਹਨ, ਤਖ਼ਤ ਉੱਤੇ ਬੈਠੇ ਹਨ, ਜਿਨ੍ਹਾਂ ਦੇ ਸਿਰ ਉੱਤੇ ਛਤਰ ਝੁਲਦਾ ਹੈ, (ਮਹਿਲਾਂ ਵਿਚ) ਸੁੰਦਰ ਨਾਰਾਂ ਹਨ,
Those who enjoy regal power and rule, royal canopies and thrones, many beautiful women,
राज भोग अरु छत्र सिंघासन बहु सुंदरि रमना ॥
LINE 03
ਪਾਨਕਪੂਰਸੁਬਾਸਕਚੰਦਨਅੰਤਿਤਊਮਰਨਾ੩॥॥
ਜੋ ਪਾਨ ਕਪੂਰ ਸੁੰਦਰ ਸੁਗੰਧੀ ਦੇਣ ਵਾਲੇ ਚੰਦਨ ਵਰਤਦੇ ਹਨ-ਮੌਤ ਦਾ ਗੇੜ ਉਹਨਾਂ ਦੇ ਸਿਰ ਤੇ ਭੀ ਮੌਜੂਦ ਹੈ ॥੩॥
betel nuts, camphor and fragrant sandalwood oil - in the end, they too shall die. ||3||
पान कपूर सुबासक चंदन अंति तऊ मरना ॥३॥
LINE 04
ਬੇਦਪੁਰਾਨਸਿੰਮ੍ਰਿਤਿਸਭਖੋਜੇਕਹੂਨਊਬਰਨਾ॥
ਵੇਦ, ਪੁਰਾਨ, ਸਿਮ੍ਰਿਤੀਆਂ ਸਾਰੇ ਖੋਜ ਵੇਖੇ ਹਨ (ਪ੍ਰਭੂ ਦੇ ਨਾਮ ਦੀ ਓਟ ਤੋਂ ਬਿਨਾ ਹੋਰ ਕਿਤੇ ਭੀ ਜਨਮ ਮਰਨ ਦੇ ਗੇੜ ਤੋਂ ਬਚਾਉ ਨਹੀਂ ਮਿਲਦਾ;
I have searched all the Vedas, Puraanas and Simritees, but none of these can save anyone.
बेद पुरान सिंम्रिति सभ खोजे कहू न ऊबरना ॥
LINE 05
ਕਹੁਕਬੀਰਇਉਰਾਮਹਿਜੰਪਉਮੇਟਿਜਨਮਮਰਨਾ੪੫॥॥॥
ਕਬੀਰ ਆਖਦਾ ਹੈ- ਸੋ, ਮੈਂ ਤਾਂ ਪਰਮਾਤਮਾ ਦਾ ਨਾਮ ਸਿਮਰਦਾ ਹਾਂ, ਪ੍ਰਭੂ ਦਾ ਨਾਮ ਹੀ ਜਨਮ ਮਰਨ ਮਿਟਾਂਦਾ ਹੈ ॥੪॥੫॥
Says Kabeer, meditate on the Lord, and eliminate birth and death. ||4||5||
कहु कबीर इउ रामहि जंपउ मेटि जनम मरना ॥४॥५॥
LINE 06
ਆਸਾ॥
Aasaa:
आसा ॥
LINE 07
ਫੀਲੁਰਬਾਬੀਬਲਦੁਪਖਾਵਜਕਊਆਤਾਲਬਜਾਵੈ॥
(ਮਨ ਦਾ) ਹਾਥੀ (ਵਾਲਾ ਸੁਭਾਉ) ਰਬਾਬੀ (ਬਣ ਗਿਆ ਹੈ), ਬਲਦ (ਵਾਲਾ ਸੁਭਾਉ) ਜੋੜੀ ਵਜਾਣ ਵਾਲਾ (ਹੋ ਗਿਆ ਹੈ) ਅਤੇ ਕਾਂ (ਵਾਲਾ ਸੁਭਾਉ) ਤਾਲ ਵਜਾ ਰਿਹਾ ਹੈ।
The elephant is the guitar player, the ox is the drummer, and the crow plays the cymbals.
फीलु रबाबी बलदु पखावज कऊआ ताल बजावै ॥
LINE 08
ਪਹਿਰਿਚੋਲਨਾਗਦਹਾਨਾਚੈਭੈਸਾਭਗਤਿਕਰਾਵੈ੧॥॥
ਖੋਤਾ (-ਖੋਤੇ ਵਾਲਾ ਸੁਭਾਉ) (ਪ੍ਰੇਮ ਰੂਪੀ) ਚੋਲਾ ਪਾ ਕੇ ਨੱਚ ਰਿਹਾ ਹੈ, ਅਤੇ ਭੈਂਸਾ (ਭਾਵ, ਭੈਂਸੇ ਵਾਲਾ ਸੁਭਾਉ) ਭਗਤੀ ਕਰਦਾ ਹੈ ॥੧॥
Putting on the skirt, the donkey dances around, and the water buffalo performs devotional worship. ||1||
पहिरि चोलना गदहा नाचै भैसा भगति करावै ॥१॥
LINE 09
ਰਾਜਾਰਾਮਕਕਰੀਆਬਰੇਪਕਾਏ॥
ਹੇ ਮੇਰੇ ਸੁਹਣੇ ਰਾਮ ਅੱਕਾਂ ਦੀਆਂ ਖੱਖੜੀਆਂ (ਹੁਣ) ਪੱਕੇ ਹੋਏ ਅੰਬ ਬਣ ਗਏ ਹਨ,
The Lord, the King, has cooked the cakes of ice,
राजा राम ककरीआ बरे पकाए ॥
LINE 10
ਕਿਨੈਬੂਝਨਹਾਰੈਖਾਏ੧॥॥ਰਹਾਉ॥
ਪਰ ਖਾਧੇ ਕਿਸੇ ਵਿਰਲੇ ਵਿਚਾਰ ਵਾਲੇ ਨੇ ਹਨ ॥੧॥ ਰਹਾਉ ॥
but only the rare man of understanding eats them. ||1||Pause||
किनै बूझनहारै खाए ॥१॥ रहाउ ॥
LINE 11
ਬੈਠਿਸਿੰਘੁਘਰਿਪਾਨਲਗਾਵੈਘੀਸਗਲਉਰੇਲਿਆਵੈ॥
(ਮਨ-) ਸਿੰਘ ਆਪਣੇ ਸ੍ਵੈ-ਸਰੂਪ ਵਿਚ ਟਿਕ ਕੇ (ਭਾਵ, ਮਨ ਦਾ ਨਿਰਦਇਤਾ ਵਾਲਾ ਸੁਭਾਉ ਹਟ ਕੇ ਹੁਣ ਇਹ) ਸੇਵਾ ਦਾ ਆਹਰ ਕਰਦਾ ਹੈ ਤੇ (ਮਨ-) ਘੀਸ ਪਾਨਾਂ ਦੇ ਬੀੜੇ ਵੰਡ ਰਹੀ ਹੈ, (ਭਾਵ, ਮਨ ਤ੍ਰਿਸ਼ਨਾ ਛੱਡ ਕੇ ਹੋਰਨਾਂ ਦੀ ਸੇਵਾ ਕਰਦਾ ਹੈ)।
Sitting in his den, the lion prepares the betel leaves, and the muskrat brings the betel nuts.
बैठि सिंघु घरि पान लगावै घीस गलउरे लिआवै ॥
LINE 12
ਘਰਿਘਰਿਮੁਸਰੀਮੰਗਲੁਗਾਵਹਿਕਛੂਆਸੰਖੁਬਜਾਵੈ੨॥॥
ਸਾਰੀਆਂ ਇੰਦ੍ਰੀਆਂ ਆਪੋ ਆਪਣੇ ਗੋਲਕ-ਅਸਥਾਨ ਵਿਚ ਰਹਿ ਕੇ ਹਰੀ-ਜਸ ਰੂਪ ਮੰਗਲ ਗਾ ਰਹੀਆਂ ਹਨ ਤੇ (ਉਹੀ) ਮਨ (ਜੋ ਪਹਿਲਾਂ) ਕੱਛੂ-ਕੁੰਮਾ (ਸੀ, ਭਾਵ, ਜੋ ਪਹਿਲਾਂ ਸਤਸੰਗ ਤੋਂ ਦੂਰ ਭੱਜਦਾ ਸੀ, ਹੁਣ) ਹੋਰਨਾਂ ਨੂੰ ਉਪਦੇਸ਼ ਕਰ ਰਿਹਾ ਹੈ ॥੨॥
Going from house to house, the mouse sings the songs of joy, and the turtle blows on the conch-shell. ||2||
घरि घरि मुसरी मंगलु गावहि कछूआ संखु बजावै ॥२॥
LINE 13
ਬੰਸਕੋਪੂਤੁਬੀਆਹਨਚਲਿਆਸੁਇਨੇਮੰਡਪਛਾਏ॥
(ਜੋ ਪਹਿਲਾਂ) ਮਾਇਆ ਵਿਚ ਵੇੜ੍ਹਿਆ ਹੋਇਆ (ਸੀ, ਉਹ) ਮਨ (ਸੁਅੱਛ ਬ੍ਰਿਤੀ) ਵਿਆਹੁਣ ਤੁਰ ਪਿਆ ਹੈ, (ਹੁਣ) ਅੰਦਰ ਖਿੜਾਉ ਹੀ ਖਿੜਾਉ ਬਣ ਗਿਆ ਹੈ।
The son of the sterile woman goes to get married, and the golden canopy is spread out for him.
बंस को पूतु बीआहन चलिआ सुइने मंडप छाए ॥
LINE 14
ਰੂਪਕੰਨਿਆਸੁੰਦਰਿਬੇਧੀਸਸੈਸਿੰਘਗੁਨਗਾਏ੩॥॥
ਉਸ ਮਨ ਨੇ (ਹਰੀ ਨਾਲ ਜੁੜੀ ਉਹ ਬ੍ਰਿਤੀ-ਰੂਪ) ਸੁੰਦਰੀ ਵਿਆਹ ਲਈ ਹੈ ਜੋ ਵਿਕਾਰਾਂ ਵਲੋਂ ਕੁਆਰੀ ਹੈ (ਅਤੇ ਹੁਣ ਉਹ ਮਨ ਜੋ ਪਹਿਲਾਂ ਵਿਕਾਰਾਂ ਵਿਚ ਪੈਣ ਦੇ ਕਾਰਨ) ਸਹਿਆ (ਸੀ, ਭਾਵ, ਸਹਮਿਆ ਰਹਿੰਦਾ ਸੀ) ਨਿਰਭਉ ਹਰੀ ਦੇ ਗੁਣ ਗਾਉਂਦਾ ਹੈ ॥੩॥
He marries a beautiful and enticing young woman; the rabbit and the lion sing their praises. ||3||
रूप कंनिआ सुंदरि बेधी ससै सिंघ गुन गाए ॥३॥
LINE 15
ਕਹਤਕਬੀਰਸੁਨਹੁਰੇਸੰਤਹੁਕੀਟੀਪਰਬਤੁਖਾਇਆ॥
ਕਬੀਰ ਆਖਦਾ ਹੈ-ਹੇ ਸੰਤ ਜਨੋਂ! ਸੁਣਹੁ (ਹੁਣ ਮਨ ਦੀ) ਨਿੰਮ੍ਰਤਾ ਨੇ ਅਹੰਕਾਰ ਨੂੰ ਮੁਕਾ ਦਿੱਤਾ ਹੈ।
Says Kabeer, listen, O Saints - the ant has eaten the mountain.
कहत कबीर सुनहु रे संतहु कीटी परबतु खाइआ ॥
LINE 16
ਕਛੂਆਕਹੈਅੰਗਾਰਭਿਲੋਰਉਲੂਕੀਸਬਦੁਸੁਨਾਇਆ੪੬॥॥॥
(ਮਨ ਦਾ) ਕੋਰਾਪਨ (ਹਟ ਗਿਆ ਹੈ, ਤੇ ਮਨ) ਕਹਿੰਦਾ ਹੈ, ਮੈਨੂੰ ਨਿੱਘ ਚਾਹੀਦਾ ਹੈ, (ਭਾਵ, ਹੁਣ ਮਨ ਇਨਸਾਨੀ ਹਮਦਰਦੀ ਦੇ ਗੁਣ ਦਾ ਚਾਹਵਾਨ ਹੈ)। (ਮਨ ਦੀ) ਅਗਿਆਨਤਾ ਉਲਟ ਕੇ ਗਿਆਨ ਬਣ ਗਿਆ ਹੈ, ਤੇ (ਹੁਣ ਮਨ ਹੋਰਨਾਂ ਨੂੰ) ਗੁਰੂ ਦਾ ਸ਼ਬਦ ਸੁਣਾ ਰਿਹਾ ਹੈ ॥੪॥੬॥
The turtle says, "I need a burning coal, also." Listen to this mystery of the Shabad. ||4||6||
कछूआ कहै अंगार भि लोरउ लूकी सबदु सुनाइआ ॥४॥६॥
LINE 17
ਆਸਾ॥
Aasaa:
आसा ॥
LINE 18
ਬਟੂਆਏਕੁਬਹਤਰਿਆਧਾਰੀਏਕੋਜਿਸਹਿਦੁਆਰਾ॥
ਉਹ ਜੋਗੀ ਇਕ ਪ੍ਰਭੂ-ਨਾਮ ਨੂੰ ਆਪਣਾ ਬਟੂਆ ਬਣਾਉਂਦਾ ਹੈ, ਬਹੱਤਰ ਵੱਡੀਆਂ ਨਾੜੀਆਂ ਵਾਲੇ ਸਰੀਰ ਨੂੰ ਝੋਲੀ ਬਣਾਉਂਦਾ ਹੈ, ਜਿਸ ਸਰੀਰ ਵਿਚ ਪ੍ਰਭੂ ਨੂੰ ਮਿਲਣ ਲਈ (ਦਿਮਾਗ਼ ਰੂਪ) ਇੱਕੋ ਹੀ ਬੂਹਾ ਹੈ।
The body is a bag with seventy-two chambers, and one opening, the Tenth Gate.
बटूआ एकु बहतरि आधारी एको जिसहि दुआरा ॥
LINE 19
ਨਵੈਖੰਡਕੀਪ੍ਰਿਥਮੀਮਾਗੈਸੋਜੋਗੀਜਗਿਸਾਰਾ੧॥॥
ਉਹ ਜੋਗੀ ਇਸ ਸਰੀਰ ਦੇ ਅੰਦਰ ਹੀ ਟਿਕ ਕੇ (ਪ੍ਰਭੂ ਦੇ ਦਰ ਤੋਂ ਨਾਮ ਦੀ) ਭਿੱਖਿਆ ਮੰਗਦਾ ਹੈ (ਸਾਡੀਆਂ ਨਜ਼ਰਾਂ ਵਿਚ ਤਾਂ) ਉਹ ਜੋਗੀ ਜਗਤ ਵਿਚ ਸਭ ਤੋਂ ਸ੍ਰੇਸ਼ਟ ਹੈ ॥੧॥
He alone is a real Yogi on this earth, who asks for the primal world of the nine regions. ||1||
नवै खंड की प्रिथमी मागै सो जोगी जगि सारा ॥१॥
LINE 20
ਐਸਾਜੋਗੀਨਉਨਿਧਿਪਾਵੈ॥
ਉਹ ਮਨੁੱਖ ਹੈ ਅਸਲ ਜੋਗੀ, ਉਸ ਨੂੰ (ਮਾਨੋ) ਨੌ ਖ਼ਜ਼ਾਨੇ ਮਿਲ ਜਾਂਦੇ ਹਨ,
Such a Yogi obtains the nine treasures.
ऐसा जोगी नउ निधि पावै ॥
LINE 21
ਤਲਕਾਬ੍ਰਹਮੁਲੇਗਗਨਿਚਰਾਵੈ੧॥॥ਰਹਾਉ॥
ਜੋ ਮਾਇਆ-ਗ੍ਰਸੇ ਆਤਮਾ ਨੂੰ ਚੁੱਕ ਕੇ ਮਾਇਆ ਦੇ ਪ੍ਰਭਾਵ ਤੋਂ ਉੱਚਾ ਲੈ ਜਾਂਦਾ ਹੈ ॥੧॥ ਰਹਾਉ ॥
He lifts his soul up from below, to the skies of the Tenth Gate. ||1||Pause||
तल का ब्रहमु ले गगनि चरावै ॥१॥ रहाउ ॥
LINE 22
ਖਿੰਥਾਗਿਆਨਧਿਆਨਕਰਿਸੂਈਸਬਦੁਤਾਗਾਮਥਿਘਾਲੈ॥
ਅਸਲ ਜੋਗੀ ਗਿਆਨ ਦੀ ਗੋਦੜੀ ਬਣਾਉਂਦਾ ਹੈ, ਪ੍ਰਭੂ-ਚਰਨਾਂ ਵਿਚ ਜੁੜੀ ਹੋਈ ਸੁਰਤਿ ਦੀ ਸੂਈ ਤਿਆਰ ਕਰਦਾ ਹੈ, ਗੁਰੂ ਦਾ ਸ਼ਬਦ-ਰੂਪ ਧਾਗਾ ਵੱਟ ਕੇ (ਭਾਵ, ਮੁੜ ਮੁੜ ਸ਼ਬਦ ਦੀ ਕਮਾਈ ਕਰ ਕੇ) ਉਸ ਸੂਈ ਵਿਚ ਪਾਂਦਾ ਹੈ;
He makes spiritual wisdom his patched coat, and meditation his needle. He twists the thread of the Word of the Shabad.
खिंथा गिआन धिआन करि सूई सबदु तागा मथि घालै ॥
LINE 23
ਪੰਚਤਤੁਕੀਕਰਿਮਿਰਗਾਣੀਗੁਰਕੈਮਾਰਗਿਚਾਲੈ੨॥॥
ਸਰੀਰ ਦੇ ਮੋਹ ਨੂੰ ਪੈਰਾਂ ਹੇਠ ਦੇ ਕੇ ਸਤਿਗੁਰੂ ਦੇ ਦੱਸੇ ਹੋਏ ਰਾਹ ਉੱਤੇ ਤੁਰਦਾ ਹੈ ॥੨॥
Making the five elements his deer skin to sit on, he walks on the Guru's Path. ||2||
पंच ततु की करि मिरगाणी गुर कै मारगि चालै ॥२॥
LINE 24
ਦਇਆਫਾਹੁਰੀਕਾਇਆਕਰਿਧੂਈਦ੍ਰਿਸਟਿਕੀਅਗਨਿਜਲਾਵੈ॥
ਅਸਲ ਜੋਗੀ ਆਪਣੇ ਸਰੀਰ ਦੀ ਧੂਣੀ ਬਣਾ ਕੇ ਉਸ ਵਿਚ (ਪ੍ਰਭੂ ਨੂੰ ਹਰ ਥਾਂ ਵੇਖਣ ਵਾਲੀ) ਨਜ਼ਰ ਦੀ ਅੱਗ ਬਾਲਦਾ ਹੈ (ਤੇ ਇਸ ਸਰੀਰ-ਰੂਪ ਧੂਏਂ ਵਿਚ ਭਲੇ ਗੁਣ ਇਕੱਠੇ ਕਰਨ ਲਈ) ਦਇਆ ਨੂੰ ਪਹੌੜੀ ਬਣਾਉਂਦਾ ਹੈ,
He makes compassion his shovel, his body the firewood, and he kindles the fire of divine vision.
दइआ फाहुरी काइआ करि धूई द्रिसटि की अगनि जलावै ॥
LINE 25
ਤਿਸਕਾਭਾਉਲਏਰਿਦਅੰਤਰਿਚਹੁਜੁਗਤਾੜੀਲਾਵੈ੩॥॥
ਉਸ ਪਰਮਾਤਮਾ ਦਾ ਪਿਆਰ ਆਪਣੇ ਹਿਰਦੇ ਵਿਚ ਵਸਾਉਂਦਾ ਹੈ ਤੇ ਇਸ ਤਰ੍ਹਾਂ ਸਦਾ ਲਈ ਆਪਣੀ ਸੁਰਤ ਪ੍ਰਭੂ-ਚਰਨਾਂ ਵਿਚ ਜੋੜੀ ਰੱਖਦਾ ਹੈ ॥੩॥
He places love within his heart, and he remains in deep meditation throughout the four ages. ||3||
तिस का भाउ लए रिद अंतरि चहु जुग ताड़ी लावै ॥३॥
LINE 26
ਸਭਜੋਗਤਣਰਾਮਨਾਮੁਹੈਜਿਸਕਾਪਿੰਡੁਪਰਾਨਾ॥
ਜਿਸ ਪ੍ਰਭੂ ਦਾ ਦਿੱਤਾ ਹੋਇਆ ਇਹ ਸਰੀਰ ਤੇ ਜਿੰਦ ਹਨ, ਉਸ ਦਾ ਨਾਮ ਸਿਮਰਨਾ ਸਭ ਤੋਂ ਚੰਗਾ ਜੋਗ ਦਾ ਆਹਰ ਹੈ।
All Yoga is in the Name of the Lord; the body and the breath of life belong to Him.
सभ जोगतण राम नामु है जिस का पिंडु पराना ॥
LINE 27
ਕਹੁਕਬੀਰਜੇਕਿਰਪਾਧਾਰੈਦੇਇਸਚਾਨੀਸਾਨਾ੪੭॥॥॥
ਕਬੀਰ ਆਖਦਾ ਹੈ- ਜੇ ਪ੍ਰਭੂ ਆਪ ਮਿਹਰ ਕਰੇ ਤਾਂ ਉਹ ਇਹ ਸਦਾ-ਥਿਰ ਰਹਿਣ ਵਾਲਾ ਨੂਰ ਬਖ਼ਸ਼ਦਾ ਹੈ ॥੪॥੭॥
Says Kabeer, if God grants His Grace, He bestows the insignia of Truth. ||4||7||
कहु कबीर जे किरपा धारै देइ सचा नीसाना ॥४॥७॥
LINE 28
ਆਸਾ॥
Aasaa:
आसा ॥
LINE 29
ਹਿੰਦੂਤੁਰਕਕਹਾਤੇਆਏਕਿਨਿਏਹਰਾਹਚਲਾਈ॥
ਹਿੰਦੂ ਤੇ ਮੁਸਲਮਾਨ (ਇਕ ਪਰਮਾਤਮਾ ਤੋਂ ਬਿਨਾ ਹੋਰ) ਕਿਥੋਂ ਪੈਦਾ ਹੋਏ ਹਨ, (ਪ੍ਰਭੂ ਤੋਂ ਬਿਨਾ ਹੋਰ) ਕਿਸ ਨੇ ਇਹ ਰਸਤੇ ਤੋਰੇ; (ਜਦੋਂ ਦੋਹਾਂ ਮਤਾਂ ਦੇ ਬੰਦੇ ਰੱਬ ਨੇ ਹੀ ਪੈਦਾ ਕੀਤੇ ਹਨ, ਤਾਂ ਉਹ ਕਿਸ ਨਾਲ ਵਿਤਕਰਾ ਕਰ ਸਕਦਾ ਹੈ?)
Where have the Hindus and Muslims come from? Who put them on their different paths?
हिंदू तुरक कहा ते आए किनि एह राह चलाई ॥
LINE 30
ਦਿਲਮਹਿਸੋਚਿਬਿਚਾਰਿਕਵਾਦੇਭਿਸਤਦੋਜਕਕਿਨਿਪਾਈ੧॥॥
ਕੋਝੇ ਝਗੜਾਲੂ (ਆਪਣੇ ਮਤ ਨੂੰ ਸੱਚਾ ਸਾਬਤ ਕਰਨ ਲਈ ਬਹਿਸਾਂ ਕਰਨ ਦੇ ਥਾਂ, ਅਸਲੀਅਤ ਲੱਭਣ ਲਈ) ਆਪਣੇ ਦਿਲ ਵਿਚ ਸੋਚ ਤੇ ਵਿਚਾਰ ਕਰ ਕਿ ਕਿਸ ਨੇ ਬਹਿਸ਼ਤ ਲੱਭਾ ਤੇ ਕਿਸ ਨੇ ਦੋਜ਼ਕ? (ਭਾਵ, ਸਿਰਫ਼ ਮੁਸਲਮਾਨ ਅਖਵਾਉਣ ਨਾਲ ਬਹਿਸ਼ਤ ਨਹੀਂ ਮਿਲ ਜਾਂਦਾ, ਤੇ ਹਿੰਦੂ ਰਿਹਾਂ ਦੋਜ਼ਕ ਵਿਚ ਨਹੀਂ ਪਈਦਾ) ॥੧॥
Think of this, and contemplate it within your mind, O men of evil intentions. Who will go to heaven and hell? ||1||
दिल महि सोचि बिचारि कवादे भिसत दोजक किनि पाई ॥१॥
LINE 31
ਕਾਜੀਤੈਕਵਨਕਤੇਬਬਖਾਨੀ॥
ਹੇ ਕਾਜ਼ੀ! ਤੂੰ ਕਿਹੜੀਆਂ ਕਿਤਾਬਾਂ ਵਿਚੋਂ ਦੱਸ ਰਿਹਾ ਹੈਂ (ਕਿ ਮੁਸਲਮਾਨ ਨੂੰ ਬਹਿਸ਼ਤ ਤੇ ਹਿੰਦੂ ਨੂੰ ਦੋਜ਼ਕ ਮਿਲੇਗਾ)?
O Qazi, which book have you read?
काजी तै कवन कतेब बखानी ॥
LINE 32
ਪੜ੍ਹਤਗੁਨਤਐਸੇਸਭਮਾਰੇਕਿਨਹੂੰਖਬਰਿਨਜਾਨੀ੧॥॥ਰਹਾਉ॥
(ਹੇ ਕਾਜ਼ੀ!) ਤੇਰੇ ਵਰਗੇ ਪੜ੍ਹਨ ਤੇ ਵਿਚਾਰਨ ਵਾਲੇ (ਭਾਵ, ਜੋ ਮਨੁੱਖ ਤੇਰੇ ਵਾਂਗ ਤਅੱਸਬ ਦੀ ਪੱਟੀ ਅੱਖਾਂ ਅੱਗੇ ਬੰਨ੍ਹ ਕੇ ਮਜ਼ਹਬੀ ਕਿਤਾਬਾਂ ਪੜ੍ਹਦੇ ਹਨ) ਸਭ ਖ਼ੁਆਰ ਹੁੰਦੇ ਹਨ। ਕਿਸੇ ਨੂੰ ਅਸਲੀਅਤ ਦੀ ਸਮਝ ਨਹੀਂ ਪਈ ॥੧॥ ਰਹਾਉ ॥
Such scholars and students have all died, and none of them have discovered the inner meaning. ||1||Pause||
पढ़त गुनत ऐसे सभ मारे किनहूं खबरि न जानी ॥१॥ रहाउ ॥
LINE 33
ਸਕਤਿਸਨੇਹੁਕਰਿਸੁੰਨਤਿਕਰੀਐਮੈਨਬਦਉਗਾਭਾਈ॥
(ਇਹ) ਸੁੰਨਤ (ਤਾਂ) ਔਰਤ ਦੇ ਪਿਆਰ ਦੀ ਖ਼ਾਤਰ ਕੀਤੀ ਜਾਂਦੀ ਹੈ। ਹੇ ਭਾਈ! ਮੈਂ ਨਹੀਂ ਮੰਨ ਸਕਦਾ (ਕਿ ਇਸ ਦਾ ਰੱਬ ਦੇ ਮਿਲਣ ਨਾਲ ਕੋਈ ਸੰਬੰਧ ਹੈ)।
Because of the love of woman, circumcision is done; I don't believe in it, O Siblings of Destiny.
सकति सनेहु करि सुंनति करीऐ मै न बदउगा भाई ॥
LINE 34
ਜਉਰੇਖੁਦਾਇਮੋਹਿਤੁਰਕੁਕਰੈਗਾਆਪਨਹੀਕਟਿਜਾਈ੨॥॥
ਜੋ ਰੱਬ ਨੇ ਮੈਨੂੰ ਮੁਸਲਮਾਨ ਬਣਾਉਣਾ ਹੋਇਆ, ਤਾਂ ਮੇਰੀ ਸੁੰਨਤ ਆਪਣੇ ਆਪ ਹੀ ਹੋ ਜਾਇਗੀ ॥੨॥
If God wished me to be a Muslim, it would be cut off by itself. ||2||
जउ रे खुदाइ मोहि तुरकु करैगा आपन ही कटि जाई ॥२॥
LINE 35
ਸੁੰਨਤਿਕੀਏਤੁਰਕੁਜੇਹੋਇਗਾਅਉਰਤਕਾਕਿਆਕਰੀਐ॥
ਪਰ, ਜੇ ਸਿਰਫ਼ ਸੁੰਨਤ ਕੀਤਿਆਂ ਹੀ ਮੁਸਲਮਾਨ ਬਣ ਸਕੀਦਾ ਹੈ, ਤਾਂ ਔਰਤ ਦੀ ਸੁੰਨਤ ਤਾਂ ਹੋ ਹੀ ਨਹੀਂ ਸਕਦੀ।
If circumcision makes one a Muslim, then what about a woman?
सुंनति कीए तुरकु जे होइगा अउरत का किआ करीऐ ॥
LINE 36
ਅਰਧਸਰੀਰੀਨਾਰਿਨਛੋਡੈਤਾਤੇਹਿੰਦੂਹੀਰਹੀਐ੩॥॥
ਵਹੁਟੀ ਮਨੁੱਖ ਦੇ ਜੀਵਨ ਦੀ ਹਰ ਵੇਲੇ ਦੀ ਸਾਂਝੀਵਾਲ ਹੈ, ਇਹ ਤਾਂ ਕਿਸੇ ਵੇਲੇ ਸਾਥ ਛੱਡਦੀ ਨਹੀਂ। ਸੋ, (ਅਧਵਾਟੇ ਰਹਿਣ ਨਾਲੋਂ) ਹਿੰਦੂ ਟਿਕੇ ਰਹਿਣਾ ਹੀ ਚੰਗਾ ਹੈ ॥੩॥
She is the other half of a man's body, and she does not leave him, so he remains a Hindu. ||3||
अरध सरीरी नारि न छोडै ता ते हिंदू ही रहीऐ ॥३॥
LINE 37
ਛਾਡਿਕਤੇਬਰਾਮੁਭਜੁਬਉਰੇਜੁਲਮਕਰਤਹੈਭਾਰੀ॥
ਮਜ਼ਹਬੀ ਕਿਤਾਬਾਂ ਦੀਆਂ ਬਹਿਸਾਂ ਛੱਡ ਕੇ ਪਰਮਾਤਮਾ ਦਾ ਭਜਨ ਕਰ, (ਬੰਦਗੀ ਛੱਡ ਕੇ, ਤੇ ਬਹਿਸਾਂ ਵਿਚ ਪੈ ਕੇ) ਤੂੰ ਆਪਣੇ ਆਪ ਉੱਤੇ ਬੜਾ ਜ਼ੁਲਮ ਕਰ ਰਿਹਾ ਹੈਂ।
Give up your holy books, and remember the Lord, you fool, and stop oppressing others so badly.
छाडि कतेब रामु भजु बउरे जुलम करत है भारी ॥
LINE 38
ਕਬੀਰੈਪਕਰੀਟੇਕਰਾਮਕੀਤੁਰਕਰਹੇਪਚਿਹਾਰੀ੪੮॥॥॥
ਕਬੀਰ ਨੇ ਤਾਂ ਇਕ ਪਰਮਾਤਮਾ (ਦੇ ਸਿਮਰਨ) ਦਾ ਆਸਰਾ ਲਿਆ ਹੈ, (ਝਗੜਾਲੂ) ਮੁਸਲਮਾਨ (ਬਹਿਸਾਂ ਵਿਚ ਹੀ) ਖ਼ੁਆਰ ਹੋ ਰਹੇ ਹਨ ॥੪॥੮॥
Kabeer has grasped hold of the Lord's Support, and the Muslims have utterly failed. ||4||8||
कबीरै पकरी टेक राम की तुरक रहे पचिहारी ॥४॥८॥
LINE 39
ਆਸਾ॥
Aasaa:
आसा ॥
LINE 40
ਜਬਲਗੁਤੇਲੁਦੀਵੇਮੁਖਿਬਾਤੀਤਬਸੂਝੈਸਭੁਕੋਈ॥
(ਜਿਵੇਂ) ਜਦ ਤਕ ਦੀਵੇ ਵਿਚ ਤੇਲ ਹੈ, ਤੇ ਦੀਵੇ ਦੇ ਮੂੰਹ ਵਿਚ ਵੱਟੀ ਹੈ, ਤਦ ਤਕ (ਘਰ ਵਿਚ) ਹਰੇਕ ਚੀਜ਼ ਨਜ਼ਰੀਂ ਆਉਂਦੀ ਹੈ।
As long as the oil and the wick are in the lamp, everything is illuminated.
जब लगु तेलु दीवे मुखि बाती तब सूझै सभु कोई ॥