ਪਉੜੀ॥
Pauree:
पउड़ी ॥
ਆਪੇਹੀਕਰਣਾਕੀਓਕਲਆਪੇਹੀਤੈਧਾਰੀਐ॥
(ਹੇ ਪ੍ਰਭੂ!) ਤੂੰ ਆਪ ਹੀ ਇਹ ਸ੍ਰਿਸ਼ਟੀ ਰਚੀ ਹੈ ਅਤੇ ਤੂੰ ਆਪ ਹੀ ਇਸ ਵਿਚ (ਜਿੰਦ ਰੂਪ) ਸੱਤਿਆ ਪਾਈ ਹੈ।
You Yourself created the creation; You Yourself infused Your power into it.
आपे ही करणा कीओ कल आपे ही तै धारीऐ ॥
ਦੇਖਹਿਕੀਤਾਆਪਣਾਧਰਿਕਚੀਪਕੀਸਾਰੀਐ॥
ਚੰਗੇ ਮੰਦੇ ਜੀਵਾਂ ਨੂੰ ਪੈਦਾ ਕਰ ਕੇ, ਆਪਣੇ ਪੈਦਾ ਕੀਤੇ ਹੋਇਆਂ ਦੀ ਤੂੰ ਆਪ ਹੀ ਸੰਭਾਲ ਕਰ ਰਿਹਾ ਹੈਂ।
You behold Your creation, like the losing and winning dice of the earth.
देखहि कीता आपणा धरि कची पकी सारीऐ ॥
ਜੋਆਇਆਸੋਚਲਸੀਸਭੁਕੋਈਆਈਵਾਰੀਐ॥
ਜੋ ਸੰਸਾਰ ਤੇ ਜਨਮ ਲੈ ਕੇ ਆਇਆ ਹੈ, ਉਸ ਦੀ ਮੌਤ ਵੀ ਅਵੱਸ਼ ਹੋਵੇਗੀ। ਇਹ ਮਤ ਦੀ ਵਾਰੀ ਸਭ ਨੂੰ ਆਉਣ ਵਾਲੀ ਹੈ।
Whoever has come, shall depart; all shall have their turn.
जो आइआ सो चलसी सभु कोई आई वारीऐ ॥
ਜਿਸਕੇਜੀਅਪਰਾਣਹਹਿਕਿਉਸਾਹਿਬੁਮਨਹੁਵਿਸਾਰੀਐ॥
ਜਿਸ ਪ੍ਰਭੂ ਦੇ ਦਿੱਤੇ ਹੋਏ ਇਹ ਜਿੰਦ ਤੇ ਪ੍ਰਾਣ ਹਨ, ਉਸ ਮਾਲਕ ਨੂੰ ਮਨ ਤੋਂ ਕਦੇ ਭੁਲਾਣਾ ਨਹੀਂ ਚਾਹੀਦਾ।
He who owns our soul, and our very breath of life - why should we forget that Lord and Master from our minds?
जिस के जीअ पराण हहि किउ साहिबु मनहु विसारीऐ ॥
ਆਪਣਹਥੀਆਪਣਾਆਪੇਹੀਕਾਜੁਸਵਾਰੀਐ੨੦॥॥
(ਜਿਤਨਾ ਚਿਰ ਇਹ ਜਿੰਦ ਤੇ ਪ੍ਰਾਣ ਮਿਲੇ ਹੋਏ ਹਨ, ਉੱਦਮ ਕਰ ਕੇ) ਆਪਣੇ ਹੱਥਾਂ ਨਾਲ ਆਪਣਾ ਕੰਮ ਆਪ ਹੀ ਸੁਆਰਨਾ ਚਾਹੀਦਾ ਹੈ (ਭਾਵ, ਇਹ ਮਨੁੱਖਾ-ਜਨਮ ਹਰੀ ਦੇ ਸਿਮਰਨ ਨਾਲ ਸਫਲ ਕਰਨਾ ਚਾਹੀਦਾ ਹੈ) ॥੨੦॥
With our own hands, let us resolve our own affairs. ||20||
आपण हथी आपणा आपे ही काजु सवारीऐ ॥२०॥
ਸਲੋਕੁਮਹਲਾ੨॥
Shalok, Second Mahalaa:
सलोकु महला २ ॥
ਏਹਕਿਨੇਹੀਆਸਕੀਦੂਜੈਲਗੈਜਾਇ॥
(ਜੇ ਕੋਈ ਪ੍ਰੇਮੀ ਜੀਊੜਾ ਆਪਣੇ ਪਿਆਰੇ ਤੋਂ ਬਿਨਾ) ਕਿਸੇ ਹੋਰ ਵਿਚ (ਭੀ) ਚਿੱਤ ਜੋੜ ਲਏ, ਤਾਂ ਉਸ ਦੇ ਇਸ਼ਕ ਨੂੰ ਸੱਚਾ ਇਸ਼ਕ ਨਹੀਂ ਆਖਿਆ ਜਾ ਸਕਦਾ।
What sort of love is this, which clings to duality?
एह किनेही आसकी दूजै लगै जाइ ॥
ਨਾਨਕਆਸਕੁਕਾਂਢੀਐਸਦਹੀਰਹੈਸਮਾਇ॥
ਹੇ ਨਾਨਕ! ਉਹੀ ਮਨੁੱਖ ਸੱਚਾ ਆਸ਼ਕ ਕਿਹਾ ਜਾ ਸਕਦਾ ਹੈ ਜੋ ਹਰ ਵੇਲੇ (ਆਪਣੇ ਹੀ ਪ੍ਰੀਤਮ ਦੀ ਯਾਦ ਵਿਚ) ਡੁੱਬਾ ਰਹੇ।
O Nanak, he alone is called a lover, who remains forever immersed in absorption.
नानक आसकु कांढीऐ सद ही रहै समाइ ॥
ਚੰਗੈਚੰਗਾਕਰਿਮੰਨੇਮੰਦੈਮੰਦਾਹੋਇ॥
(ਆਪਣੇ ਪਿਆਰੇ ਵਲੋਂ ਹੋਏ ਕਿਸੇ) ਚੰਗੇ (ਕੰਮ) ਨੂੰ ਤੱਕ ਕੇ ਆਖੇ ਕਿ ਇਹ ਚੰਗਾ ਕੰਮ ਹੈ, ਪਰ ਮਾੜੇ ਕੰਮ ਨੂੰ ਵੇਖ ਕੇ ਆਖੇ ਕਿ ਇਹ ਮਾੜਾ ਕੰਮ ਹੈ (ਭਾਵ, ਆਪਣੇ ਵਲੋਂ ਆਏ ਕਿਸੇ ਸੁਖ ਨੂੰ ਤਾਂ ਹੱਸ ਕੇ ਕਬੂਲ ਕਰੇ, ਪਰ ਦੁੱਖ ਨੂੰ ਵੇਖ ਕੇ ਘਾਬਰ ਜਾਏ),
But one who feels good only when good is done for him, and feels bad when things go badly
चंगै चंगा करि मंने मंदै मंदा होइ ॥
ਆਸਕੁਏਹੁਨਆਖੀਐਜਿਲੇਖੈਵਰਤੈਸੋਇ੧॥॥
ਉਹ ਮਨੁੱਖ ਭੀ, ਹੇ ਨਾਨਕ! ਸੱਚਾ ਆਸ਼ਕ ਨਹੀਂ ਕਿਹਾ ਜਾ ਸਕਦਾ, ਕਿਉਂਕਿ ਉਹ ਲੇਖੇ ਗਿਣ ਗਿਣ ਕੇ ਪਿਆਰ ਦੀ ਸਾਂਝ ਬਣਾਂਦਾ ਹੈ ॥੧॥
- do not call him a lover. He trades only for his own account. ||1||
आसकु एहु न आखीऐ जि लेखै वरतै सोइ ॥१॥
ਮਹਲਾ੨॥
Second Mahalaa:
महला २ ॥
ਸਲਾਮੁਜਬਾਬੁਦੋਵੈਕਰੇਮੁੰਢਹੁਘੁਥਾਜਾਇ॥
(ਜੋ ਮਨੁੱਖ ਆਪਣੇ ਮਾਲਕ ਪ੍ਰਭੂ ਦੇ ਹੁਕਮ ਅੱਗੇ ਕਦੇ ਤਾਂ) ਸਿਰ ਨਿਵਾਂਦਾ ਹੈ, ਅਤੇ ਕਦੇ (ਉਸ ਦੇ ਕੀਤੇ ਉੱਤੇ) ਇਤਰਾਜ਼ ਕਰਦਾ ਹੈ, ਉਹ (ਮਾਲਕ ਦੀ ਰਜ਼ਾ ਦੇ ਰਾਹ ਉੱਤੇ ਤੁਰਨ ਤੋਂ) ਉੱਕਾ ਹੀ ਖੁੰਝਿਆ ਜਾ ਰਿਹਾ ਹੈ।
One who offers both respectful greetings and rude refusal to his master, has gone wrong from the very beginning.
सलामु जबाबु दोवै करे मुंढहु घुथा जाइ ॥
ਨਾਨਕਦੋਵੈਕੂੜੀਆਥਾਇਨਕਾਈਪਾਇ੨॥॥
ਹੇ ਨਾਨਕ! ਸਿਰ ਨਿਵਾਣਾ ਅਤੇ ਇਤਰਾਜ਼ ਕਰਨਾ-ਦੋਵੇਂ ਹੀ ਝੂਠੇ ਹਨ, ਇਹਨਾਂ ਦੋਹਾਂ ਵਿਚੋਂ ਕੋਈ ਗੱਲ ਭੀ (ਮਾਲਕ ਦੇ ਦਰ ਤੇ) ਕਬੂਲ ਨਹੀਂ ਹੁੰਦੀ ॥੨॥
O Nanak, both of his actions are false; he obtains no place in the Court of the Lord. ||2||
नानक दोवै कूड़ीआ थाइ न काई पाइ ॥२॥
ਪਉੜੀ॥
Pauree:
पउड़ी ॥
ਜਿਤੁਸੇਵਿਐਸੁਖੁਪਾਈਐਸੋਸਾਹਿਬੁਸਦਾਸਮੑਾਲੀਐ॥
ਜਿਸ ਮਾਲਕ ਦਾ ਸਿਮਰਨ ਕੀਤਿਆਂ ਸੁਖ ਮਿਲਦਾ ਹੈ, ਉਸ ਮਾਲਕ ਨੂੰ ਸਦਾ ਯਾਦ ਰੱਖਣਾ ਚਾਹੀਦਾ ਹੈ।
Serving Him, peace is obtained; meditate and dwell upon that Lord and Master forever.
जितु सेविऐ सुखु पाईऐ सो साहिबु सदा समालीऐ ॥
ਜਿਤੁਕੀਤਾਪਾਈਐਆਪਣਾਸਾਘਾਲਬੁਰੀਕਿਉਘਾਲੀਐ॥
ਜਦੋਂ ਮਨੁੱਖ ਨੇ ਆਪਣੇ ਕੀਤੇ ਦਾ ਫਲ ਆਪ ਭੋਗਣਾ ਹੈ ਤਾਂ ਫੇਰ ਕੋਈ ਮਾੜੀ ਕਮਾਈ ਨਹੀਂ ਕਰਨੀ ਚਾਹੀਦੀ (ਜਿਸ ਦਾ ਮਾੜਾ ਫਲ ਭੋਗਣਾ ਪਏ)।
Why do you do such evil deeds, that you shall have to suffer so?
जितु कीता पाईऐ आपणा सा घाल बुरी किउ घालीऐ ॥
ਮੰਦਾਮੂਲਿਨਕੀਚਈਦੇਲੰਮੀਨਦਰਿਨਿਹਾਲੀਐ॥
ਮਾੜਾ ਕੰਮ ਭੁੱਲ ਕੇ ਭੀ ਨਾ ਕਰੀਏ, ਡੂੰਘੀ (ਵਿਚਾਰ ਵਾਲੀ) ਨਜ਼ਰ ਮਾਰ ਕੇ ਤੱਕ ਲਈਏ (ਕਿ ਇਸ ਮਾੜੇ ਕੰਮ ਦਾ ਸਿੱਟਾ ਕੀਹ ਨਿਕਲੇਗਾ)।
Do not do any evil at all; look ahead to the future with foresight.
मंदा मूलि न कीचई दे लंमी नदरि निहालीऐ ॥
ਜਿਉਸਾਹਿਬਨਾਲਿਨਹਾਰੀਐਤੇਵੇਹਾਪਾਸਾਢਾਲੀਐ॥
ਕੋਈ ਇਹੋ ਜਿਹਾ ਉੱਦਮ ਕਰਨਾ ਚਾਹੀਦਾ ਹੈ, ਜਿਸ ਕਰਕੇ (ਪ੍ਰਭੂ) ਖਸਮ ਨਾਲੋਂ (ਪ੍ਰੀਤ) ਨਾ ਟੁੱਟ ਜਾਏ।
So throw the dice in such a way, that you shall not lose with your Lord and Master.
जिउ साहिब नालि न हारीऐ तेवेहा पासा ढालीऐ ॥
ਕਿਛੁਲਾਹੇਉਪਰਿਘਾਲੀਐ੨੧॥॥
(ਮਨੁੱਖਾ-ਜਨਮ ਪਾ ਕੇ) ਕੋਈ ਨਫ਼ੇ ਵਾਲੀ ਘਾਲ ਕਮਾਈ ਕਰਨੀ ਚਾਹੀਦੀ ਹੈ ॥੨੧॥
Do those deeds which shall bring you profit. ||21||
किछु लाहे उपरि घालीऐ ॥२१॥
ਸਲੋਕੁਮਹਲਾ੨॥
Shalok, Second Mahalaa:
सलोकु महला २ ॥
ਚਾਕਰੁਲਗੈਚਾਕਰੀਨਾਲੇਗਾਰਬੁਵਾਦੁ॥
ਜੋ ਕੋਈ ਨੌਕਰ ਆਪਣੇ ਮਾਲਕ ਦੀ ਨੌਕਰੀ ਭੀ ਕਰੇ, ਤੇ ਨਾਲ ਨਾਲ ਆਪਣੇ ਮਾਲਕ ਅੱਗੇ ਆਕੜ ਦੀਆਂ ਗੱਲਾਂ ਭੀ ਕਰੀ ਜਾਏ,
If a servant performs service, while being vain and argumentative,
चाकरु लगै चाकरी नाले गारबु वादु ॥
ਗਲਾਕਰੇਘਣੇਰੀਆਖਸਮਨਪਾਏਸਾਦੁ॥
ਅਤੇ ਇਹੋ ਜਿਹੀਆਂ ਬਾਹਰਲੀਆਂ ਗੱਲਾਂ ਮਾਲਕ ਦੇ ਸਾਮ੍ਹਣੇ ਕਰੇ, ਤਾਂ ਉਹ ਨੌਕਰ ਮਾਲਕ ਦੀ ਖ਼ੁਸ਼ੀ ਹਾਸਲ ਨਹੀਂ ਕਰ ਸਕਦਾ।
he may talk as much as he wants, but he shall not be pleasing to his Master.
गला करे घणेरीआ खसम न पाए सादु ॥
ਆਪੁਗਵਾਇਸੇਵਾਕਰੇਤਾਕਿਛੁਪਾਏਮਾਨੁ॥
ਮਨੁੱਖ ਆਪਣਾ ਆਪ ਮਿਟਾ ਕੇ (ਮਾਲਕ ਦੀ) ਸੇਵਾ ਕਰੇ ਤਾਂ ਹੀ ਉਸ ਨੂੰ (ਮਾਲਕ ਦੇ ਦਰ ਤੋਂ) ਕੁਝ ਆਦਰ ਮਿਲਦਾ ਹੈ,
But if he eliminates his self-conceit and then performs service, he shall be honored.
आपु गवाइ सेवा करे ता किछु पाए मानु ॥
ਨਾਨਕਜਿਸਨੋਲਗਾਤਿਸੁਮਿਲੈਲਗਾਸੋਪਰਵਾਨੁ੧॥॥
ਤਾਂ ਹੀ, ਹੇ ਨਾਨਕ! ਉਹ ਮਨੁੱਖ ਆਪਣੇ ਉਸ ਮਾਲਕ ਨੂੰ ਮਿਲ ਪੈਂਦਾ ਹੈ ਜਿਸ ਦੀ ਸੇਵਾ ਵਿਚ ਲੱਗਾ ਹੋਇਆ ਹੈ। (ਆਪਣਾ ਆਪ ਗੁਆ ਕੇ ਸੇਵਾ ਵਿਚ) ਲੱਗਾ ਹੋਇਆ ਮਨੁੱਖ ਹੀ (ਮਾਲਕ ਦੇ ਦਰ ਤੇ) ਕਬੂਲ ਹੁੰਦਾ ਹੈ ॥੧॥
O Nanak, if he merges with the one with whom he is attached, his attachment becomes acceptable. ||1||
नानक जिस नो लगा तिसु मिलै लगा सो परवानु ॥१॥
ਮਹਲਾ੨॥
Second Mahalaa:
महला २ ॥
ਜੋਜੀਇਹੋਇਸੁਉਗਵੈਮੁਹਕਾਕਹਿਆਵਾਉ॥
ਜੋ ਕੁਝ ਮਨੁੱਖ ਦੇ ਦਿਲ ਵਿਚ ਹੁੰਦਾ ਹੈ, ਉਹੀ ਪਰਗਟ ਹੁੰਦਾ ਹੈ, (ਭਾਵ, ਜਿਹੋ ਜਿਹੀ ਮਨੁੱਖ ਦੀ ਨੀਯਤ ਹੁੰਦੀ ਹੈ, ਤਿਹੋ ਜਿਹਾ ਉਸ ਨੂੰ ਫਲ ਲੱਗਦਾ ਹੈ), (ਜੇ ਅੰਦਰ ਨੀਯਤ ਕੁਝ ਹੋਰ ਹੋਵੇ, ਤਾਂ ਉਸ ਦੇ ਉਲਟ) ਮੂੰਹੋਂ ਆਖ ਦੇਣਾ ਵਿਅਰਥ ਹੈ।
Whatever is in the mind, comes forth; spoken words by themselves are just wind.
जो जीइ होइ सु उगवै मुह का कहिआ वाउ ॥
ਬੀਜੇਬਿਖੁਮੰਗੈਅੰਮ੍ਰਿਤੁਵੇਖਹੁਏਹੁਨਿਆਉ੨॥॥
ਇਹ ਕੇਡੀ ਅਚਰਜ ਗੱਲ ਹੈ ਕਿ ਮਨੁੱਖ ਬੀਜਦਾ ਤਾਂ ਜ਼ਹਿਰ ਹੈ (ਭਾਵ, ਨੀਯਤ ਤਾਂ ਵਿਕਾਰਾਂ ਵਲ ਹੈ) (ਪਰ ਉਸ ਦੇ ਫਲ ਵਜੋਂ) ਮੰਗਦਾ ਅੰਮ੍ਰਿਤ ਹੈ ॥੨॥
He sows seeds of poison, and demands Ambrosial Nectar. Behold - what justice is this? ||2||
बीजे बिखु मंगै अंम्रितु वेखहु एहु निआउ ॥२॥
ਮਹਲਾ੨॥
Second Mahalaa:
महला २ ॥
ਨਾਲਿਇਆਣੇਦੋਸਤੀਕਦੇਨਆਵੈਰਾਸਿ॥
ਕੋਈ ਭੀ ਮਨੁੱਖ ਪਰਖ ਕੇ ਵੇਖ ਲਏ, ਕਿਸੇ ਅੰਞਾਣ ਨਾਲ ਲਾਈ ਹੋਈ ਮਿੱਤਰਤਾ ਕਦੇ ਸਿਰੇ ਨਹੀਂ ਚੜ੍ਹਦੀ,
Friendship with a fool never works out right.
नालि इआणे दोसती कदे न आवै रासि ॥
ਜੇਹਾਜਾਣੈਤੇਹੋਵਰਤੈਵੇਖਹੁਕੋਨਿਰਜਾਸਿ॥
ਕਿਉਂਕਿ ਉਸ ਅੰਞਾਣ ਦਾ ਰਵੱਈਆ ਉਹੋ ਜਿਹਾ ਹੀ ਰਹਿੰਦਾ ਹੈ ਜਿਹੋ ਜਹੀ ਉਸ ਦੀ ਸਮਝ ਹੁੰਦੀ ਹੈ; (ਇਸੇ ਤਰ੍ਹਾਂ ਇਸ ਮੂਰਖ ਮਨ ਦੇ ਆਖੇ ਲੱਗਿਆਂ ਕਦੇ ਲਾਭ ਨਹੀਂ ਹੁੰਦਾ, ਇਹ ਮਨ ਆਪਣੀ ਸਮਝ ਅਨੁਸਾਰ ਵਿਕਾਰਾਂ ਵਲ ਹੀ ਲਈ ਫਿਰਦਾ ਹੈ)।
As he knows, he acts; behold, and see that it is so.
जेहा जाणै तेहो वरतै वेखहु को निरजासि ॥
ਵਸਤੂਅੰਦਰਿਵਸਤੁਸਮਾਵੈਦੂਜੀਹੋਵੈਪਾਸਿ॥
ਕਿਸੇ ਇਕ ਚੀਜ਼ ਵਿਚ ਕੋਈ ਹੋਰ ਚੀਜ਼ ਤਾਂ ਹੀ ਪੈ ਸਕਦੀ ਹੈ, ਜੇ ਉਸ ਵਿਚੋਂ ਪਹਿਲੀ ਪਈ ਹੋਈ ਚੀਜ਼ ਕੱਢ ਲਈ ਜਾਏ; (ਇਸੇ ਤਰ੍ਹਾਂ ਇਸ ਮਨ ਨੂੰ ਪ੍ਰਭੂ ਵਲ ਜੋੜਨ ਲਈ ਇਹ ਜ਼ਰੂਰੀ ਹੈ ਕਿ ਇਸ ਦਾ ਪਹਿਲਾ ਸੁਭਾਉ ਤਬਦੀਲ ਕੀਤਾ ਜਾਏ)।
One thing can be absorbed into another thing, but duality keeps them apart.
वसतू अंदरि वसतु समावै दूजी होवै पासि ॥
ਸਾਹਿਬਸੇਤੀਹੁਕਮੁਨਚਲੈਕਹੀਬਣੈਅਰਦਾਸਿ॥
ਖਸਮ ਨਾਲ ਹੁਕਮ ਕੀਤਾ ਹੋਇਆ ਕਾਮਯਾਬ ਨਹੀਂ ਹੋ ਸਕਦਾ, ਉਸ ਦੇ ਅੱਗੇ ਤਾਂ ਨਿਮ੍ਰਤਾ ਹੀ ਫਬਦੀ ਹੈ।
No one can issue commands to the Lord Master; offer instead humble prayers.
साहिब सेती हुकमु न चलै कही बणै अरदासि ॥
ਕੂੜਿਕਮਾਣੈਕੂੜੋਹੋਵੈਨਾਨਕਸਿਫਤਿਵਿਗਾਸਿ੩॥॥
ਹੇ ਨਾਨਕ! ਧੋਖੇ ਦਾ ਕੰਮ ਕੀਤਿਆਂ ਧੋਖਾ ਹੀ ਹੁੰਦਾ ਹੈ, (ਭਾਵ, ਜਿਤਨਾ ਚਿਰ ਮਨੁੱਖ ਦੁਨੀਆ ਦੇ ਧੰਦਿਆਂ ਵਿਚ ਲੱਗਾ ਰਹਿੰਦਾ ਹੈ, ਉਤਨਾ ਚਿਰ ਚਿੰਤਾ ਵਿਚ ਹੀ ਫਸਿਆ ਰਹਿੰਦਾ ਹੈ, ਮਨ) ਪ੍ਰਭੂ ਦੀ ਸਿਫ਼ਤਿ-ਸਾਲਾਹ ਕੀਤਿਆਂ ਹੀ ਖਿੜਾਉ ਵਿਚ ਆਉਂਦਾ ਹੈ ॥੩॥
Practicing falsehood, only falsehood is obtained. O Nanak, through the Lord's Praise, one blossoms forth. ||3||
कूड़ि कमाणै कूड़ो होवै नानक सिफति विगासि ॥३॥
ਮਹਲਾ੨॥
Second Mahalaa:
महला २ ॥
ਨਾਲਿਇਆਣੇਦੋਸਤੀਵਡਾਰੂਸਿਉਨੇਹੁ॥
ਅੰਞਾਣ ਨਾਲ ਮਿੱਤਰਤਾ, ਜਾਂ ਆਪਣੇ ਨਾਲੋਂ ਵੱਡੇ ਨਾਲ ਪਿਆਰ-
Friendship with a fool, and love with a pompous person,
नालि इआणे दोसती वडारू सिउ नेहु ॥
ਪਾਣੀਅੰਦਰਿਲੀਕਜਿਉਤਿਸਦਾਥਾਉਨਥੇਹੁ੪॥॥
ਇਹ ਇਉਂ ਹਨ ਜਿਵੇਂ ਪਾਣੀ ਵਿਚ ਲੀਕ ਹੈ, ਉਸ ਲੀਕ ਦਾ ਕੋਈ ਨਿਸ਼ਾਨ ਨਹੀਂ ਰਹਿੰਦਾ ॥੪॥
are like lines drawn in water, leaving no trace or mark. ||4||
पाणी अंदरि लीक जिउ तिस दा थाउ न थेहु ॥४॥
ਮਹਲਾ੨॥
Second Mahalaa:
महला २ ॥
ਹੋਇਇਆਣਾਕਰੇਕੰਮੁਆਣਿਨਸਕੈਰਾਸਿ॥
ਜੇ ਕੋਈ ਅੰਞਾਣ ਹੋਵੇ ਤੇ ਉਹ ਕੋਈ ਕੰਮ ਕਰੇ, ਉਹ ਕੰਮ ਨੂੰ ਸਿਰੇ ਨਹੀਂ ਚਾੜ੍ਹ ਸਕਦਾ;
If a fool does a job, he cannot do it right.
होइ इआणा करे कंमु आणि न सकै रासि ॥
ਜੇਇਕਅਧਚੰਗੀਕਰੇਦੂਜੀਭੀਵੇਰਾਸਿ੫॥॥
ਜੇ ਭਲਾ ਉਹ ਕਦੇ ਕੋਈ ਮਾੜਾ-ਮੋਟਾ ਇਕ ਕੰਮ ਕਰ ਭੀ ਲਵੇ, ਤਾਂ ਭੀ ਦੂਜੇ ਕੰਮ ਨੂੰ ਵਿਗਾੜ ਦਏਗਾ ॥੫॥
Even if he does something right, he does the next thing wrong. ||5||
जे इक अध चंगी करे दूजी भी वेरासि ॥५॥
ਪਉੜੀ॥
Pauree:
पउड़ी ॥
ਚਾਕਰੁਲਗੈਚਾਕਰੀਜੇਚਲੈਖਸਮੈਭਾਇ॥
ਜੋ ਨੌਕਰ ਆਪਣੇ ਮਾਲਕ ਦੀ ਮਰਜ਼ੀ ਅਨੁਸਾਰ ਤੁਰੇ (ਤਾਂ ਹੀ ਸਮਝੋ, ਕਿ) ਉਹ ਮਾਲਕ ਦੀ ਨੌਕਰੀ ਕਰ ਰਿਹਾ ਹੈ,
If a servant, performing service, obeys the Will of his Master,
चाकरु लगै चाकरी जे चलै खसमै भाइ ॥
ਹੁਰਮਤਿਤਿਸਨੋਅਗਲੀਓਹੁਵਜਹੁਭਿਦੂਣਾਖਾਇ॥
ਉਸ ਨੂੰ ਇਕ ਤਾਂ ਬੜੀ ਇੱਜ਼ਤ ਮਿਲਦੀ ਹੈ, ਦੂਜੇ ਤਨਖ਼ਾਹ ਭੀ ਮਾਲਕ ਪਾਸੋਂ ਦੂਣੀ ਲੈਂਦਾ ਹੈ।
his honor increases, and he receives double his wages.
हुरमति तिस नो अगली ओहु वजहु भि दूणा खाइ ॥
ਖਸਮੈਕਰੇਬਰਾਬਰੀਫਿਰਿਗੈਰਤਿਅੰਦਰਿਪਾਇ॥
ਪਰ ਜੇ ਸੇਵਕ ਆਪਣੇ ਮਾਲਕ ਦੀ ਬਰਾਬਰੀ ਕਰਦਾ ਹੈ (ਭਾਵ, ਮਾਲਕ ਨਾਲ ਸਾਵਾਂ ਹੋਣ ਦਾ ਜਤਨ ਕਰਦਾ ਹੈ), ਉਹ ਮਨ ਵਿਚ ਸ਼ਰਮਿੰਦਗੀ ਹੀ ਉਠਾਂਦਾ ਹੈ,
But if he claims to be equal to his Master, he earns his Master's displeasure.
खसमै करे बराबरी फिरि गैरति अंदरि पाइ ॥
ਵਜਹੁਗਵਾਏਅਗਲਾਮੁਹੇਮੁਹਿਪਾਣਾਖਾਇ॥
ਆਪਣੀ ਪਹਿਲੀ ਤਨਖ਼ਾਹ ਭੀ ਗਵਾ ਬੈਠਦਾ ਹੈ ਤੇ ਸਦਾ ਮੂੰਹ ਤੇ ਜੁੱਤੀਆਂ ਖਾਂਦਾ ਹੈ।
He loses his entire salary, and is also beaten on his face with shoes.
वजहु गवाए अगला मुहे मुहि पाणा खाइ ॥
ਜਿਸਦਾਦਿਤਾਖਾਵਣਾਤਿਸੁਕਹੀਐਸਾਬਾਸਿ॥
ਜਿਸ ਮਾਲਕ ਦਾ ਦਿੱਤਾ ਖਾਈਏ, ਉਸ ਦੀ ਸਦਾ ਵਡਿਆਈ ਕਰਨੀ ਚਾਹੀਦੀ ਹੈ;
Let us all celebrate Him, from whom we receive our nourishment.
जिस दा दिता खावणा तिसु कहीऐ साबासि ॥
ਨਾਨਕਹੁਕਮੁਨਚਲਈਨਾਲਿਖਸਮਚਲੈਅਰਦਾਸਿ੨੨॥॥
ਹੇ ਨਾਨਕ! ਮਾਲਕ ਉੱਤੇ ਹੁਕਮ ਨਹੀਂ ਕੀਤਾ ਜਾ ਸਕਦਾ, ਉਸ ਦੇ ਅੱਗੇ ਅਰਜ਼ ਕਰਨੀ ਹੀ ਫਬਦੀ ਹੈ ॥੨੨॥
O Nanak, no one can issue commands to the Lord Master; let us offer prayers instead. ||22||
नानक हुकमु न चलई नालि खसम चलै अरदासि ॥२२॥
ਸਲੋਕੁਮਹਲਾ੨॥
Shalok, Second Mahalaa:
सलोकु महला २ ॥
ਏਹਕਿਨੇਹੀਦਾਤਿਆਪਸਤੇਜੋਪਾਈਐ॥
ਜੇ ਆਖੀਏ ਕਿ ਮੈਂ ਆਪਣੇ ਉੱਦਮ ਨਾਲ ਇਹ ਚੀਜ਼ ਲਈ ਹੈ, ਤਾਂ ਇਹ (ਮਾਲਕ ਵਲੋਂ) ਬਖ਼ਸ਼ਸ਼ ਨਹੀਂ ਅਖਵਾ ਸਕਦੀ।
What sort of gift is this, which we receive only by our own asking?
एह किनेही दाति आपस ते जो पाईऐ ॥