ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 472
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਨੀਲਵਸਤ੍ਰਪਹਿਰਿਹੋਵਹਿਪਰਵਾਣੁ॥
ਨੀਲੇ ਰੰਗ ਦੇ ਕੱਪੜੇ ਪਾ ਕੇ (ਤੁਰਕ ਹਾਕਮਾਂ ਦੇ ਪਾਸ ਜਾਂਦੇ ਹਨ, ਤਾਂ ਹੀ) ਉਹਨਾਂ ਪਾਸ ਜਾਣ ਦੀ ਆਗਿਆ ਮਿਲਦੀ ਹੈ।
Wearing blue robes, they seek the approval of the Muslim rulers.
नील वसत्र पहिरि होवहि परवाणु ॥
LINE 02
ਮਲੇਛਧਾਨੁਲੇਪੂਜਹਿਪੁਰਾਣੁ॥
(ਜਿਨ੍ਹਾਂ ਨੂੰ) ਮਲੇਛ (ਆਖਦੇ ਹਨ, ਉਹਨਾਂ ਹੀ) ਪਾਸੋਂ ਰੋਜ਼ੀ ਲੈਂਦੇ ਹਨ, ਤੇ (ਫੇਰ ਭੀ) ਪੁਰਾਣ ਨੂੰ ਪੂਜਦੇ ਹਨ (ਭਾਵ, ਫੇਰ ਭੀ ਇਹੀ ਸਮਝਦੇ ਹਨ ਕਿ ਅਸੀਂ ਪੁਰਾਣ ਦੇ ਅਨੁਸਾਰ ਤੁਰ ਰਹੇ ਹਾਂ)।
Accepting bread from the Muslim rulers, they still worship the Puraanas.
मलेछ धानु ले पूजहि पुराणु ॥
LINE 03
ਅਭਾਖਿਆਕਾਕੁਠਾਬਕਰਾਖਾਣਾ॥
(ਇੱਥੇ ਹੀ ਬੱਸ ਨਹੀਂ) ਖ਼ੁਰਾਕ ਇਹਨਾਂ ਦੀ ਉਹ ਬੱਕਰਾ ਹੈ ਜੋ ਕਲਮਾ ਪੜ੍ਹ ਕੇ ਹਲਾਲ ਕੀਤਾ ਹੋਇਆ ਹੈ (ਭਾਵ, ਜੋ ਮੁਸਲਮਾਨ ਦੇ ਹੱਥਾਂ ਦਾ ਤਿਆਰ ਕੀਤਾ ਹੋਇਆ ਹੈ)
They eat the meat of the goats, killed after the Muslim prayers are read over them,
अभाखिआ का कुठा बकरा खाणा ॥
LINE 04
ਚਉਕੇਉਪਰਿਕਿਸੈਨਜਾਣਾ॥
(ਪਰ ਆਖਦੇ ਹਨ ਕਿ) ਸਾਡੇ ਚੌਕੇ ਉੱਤੇ ਕੋਈ ਹੋਰ ਮਨੁੱਖ ਨਾ ਆ ਚੜ੍ਹੇ।
but they do not allow anyone else to enter their kitchen areas.
चउके उपरि किसै न जाणा ॥
LINE 05
ਦੇਕੈਚਉਕਾਕਢੀਕਾਰ॥
ਚੌਕਾ ਬਣਾ ਕੇ (ਦੁਆਲੇ) ਲਕੀਰਾਂ ਕੱਢਦੇ ਹਨ,
They draw lines around them, plastering the ground with cow-dung.
दे कै चउका कढी कार ॥
LINE 06
ਉਪਰਿਆਇਬੈਠੇਕੂੜਿਆਰ॥
(ਪਰ ਇਸ) ਚੌਕੇ ਵਿਚ ਉਹ ਮਨੁੱਖ ਆ ਬੈਠਦੇ ਹਨ ਜੋ ਆਪ ਝੂਠੇ ਹਨ।
The false come and sit within them.
उपरि आइ बैठे कूड़िआर ॥
LINE 07
ਮਤੁਭਿਟੈਵੇਮਤੁਭਿਟੈ॥
(ਹੋਰਨਾਂ ਨੂੰ ਆਖਦੇ ਹਨ-ਸਾਡੇ ਚੌਕੇ ਦੇ ਨੇੜੇ ਨਾ ਆਉਣਾ) ਕਿਤੇ ਚੌਕਾ ਭਿੱਟਿਆ ਨਾਹ ਜਾਏ,
They cry out, "Do not touch our food,
मतु भिटै वे मतु भिटै ॥
LINE 08
ਇਹੁਅੰਨੁਅਸਾਡਾਫਿਟੈ॥
ਅਤੇ ਸਾਡਾ ਅੰਨ ਖ਼ਰਾਬ ਨਾਹ ਹੋ ਜਾਏ;
or it will be polluted!"
इहु अंनु असाडा फिटै ॥
LINE 09
ਤਨਿਫਿਟੈਫੇੜਕਰੇਨਿ॥
(ਪਰ ਆਪ ਇਹ ਲੋਕ) ਅਪਵਿੱਤਰ ਸਰੀਰ ਨਾਲ ਮੰਦੇ ਕੰਮ ਕਰਦੇ ਹਨ,
But with their polluted bodies, they commit evil deeds.
तनि फिटै फेड़ करेनि ॥
LINE 10
ਮਨਿਜੂਠੈਚੁਲੀਭਰੇਨਿ॥
ਅਤੇ ਜੂਠੇ ਮਨ ਨਾਲ ਹੀ (ਭਾਵ, ਮਨ ਤਾਂ ਅੰਦਰੋਂ ਮਲੀਨ ਹੈ) ਚੁਲੀਆਂ ਕਰਦੇ ਹਨ।
With filthy minds, they try to cleanse their mouths.
मनि जूठै चुली भरेनि ॥
LINE 11
ਕਹੁਨਾਨਕਸਚੁਧਿਆਈਐ॥
ਨਾਨਕ ਆਖਦਾ ਹੈ, ਪ੍ਰਭੂ ਨੂੰ ਧਿਆਉਣਾ ਚਾਹੀਦਾ ਹੈ।
Says Nanak, meditate on the True Lord.
कहु नानक सचु धिआईऐ ॥
LINE 12
ਸੁਚਿਹੋਵੈਤਾਸਚੁਪਾਈਐ੨॥॥
ਤਾਂ ਹੀ ਸੁੱਚ-ਪਵਿੱਤਰਤਾ ਹੋ ਸਕਦੀ ਹੈ ਜੇ ਸੱਚਾ ਪ੍ਰਭੂ ਮਿਲ ਪਏ ॥੨॥
If you are pure, you will obtain the True Lord. ||2||
सुचि होवै ता सचु पाईऐ ॥२॥
LINE 13
ਪਉੜੀ॥
Pauree:
पउड़ी ॥
LINE 14
ਚਿਤੈਅੰਦਰਿਸਭੁਕੋਵੇਖਿਨਦਰੀਹੇਠਿਚਲਾਇਦਾ॥
ਪ੍ਰਭੂ ਹਰੇਕ ਜੀਵ ਨੂੰ ਆਪਣੇ ਧਿਆਨ ਵਿਚ ਰੱਖਦਾ ਹੈ, ਤੇ ਹਰੇਕ ਨੂੰ ਆਪਣੀ ਨਜ਼ਰ ਵਿਚ ਰੱਖ ਕੇ ਕਾਰੇ ਲਾਈ ਰੱਖਦਾ ਹੈ।
All are within Your mind; You see and move them under Your Glance of Grace, O Lord.
चितै अंदरि सभु को वेखि नदरी हेठि चलाइदा ॥
LINE 15
ਆਪੇਦੇਵਡਿਆਈਆਆਪੇਹੀਕਰਮਕਰਾਇਦਾ॥
ਆਪ ਹੀ (ਜੀਆਂ ਨੂੰ) ਵਡਿਆਈਆਂ ਬਖ਼ਸ਼ਦਾ ਹੈ ਤੇ ਆਪ ਹੀ ਉਹਨਾਂ ਨੂੰ ਕੰਮ ਵਿਚ ਲਾਂਦਾ ਹੈ।
You Yourself grant them glory, and You Yourself cause them to act.
आपे दे वडिआईआ आपे ही करम कराइदा ॥
LINE 16
ਵਡਹੁਵਡਾਵਡਮੇਦਨੀਸਿਰੇਸਿਰਿਧੰਧੈਲਾਇਦਾ॥
ਪ੍ਰਭੂ ਵੱਡਿਆਂ ਤੋਂ ਵੱਡਾ ਹੈ (ਭਾਵ, ਸਭ ਤੋਂ ਵੱਡਾ ਹੈ), (ਉਸ ਦੀ ਰਚੀ ਹੋਈ) ਸ੍ਰਿਸ਼ਟੀ ਭੀ ਬੇਅੰਤ ਹੈ। (ਇਤਨੀ ਬੇਅੰਤ ਸ੍ਰਿਸ਼ਟੀ ਹੁੰਦਿਆਂ ਭੀ) ਹਰੇਕ ਜੀਵ ਨੂੰ ਪ੍ਰਭੂ ਥਾਉਂ ਥਾਈਂ ਧੰਧਿਆਂ ਵਿਚ ਜੋੜੀ ਰੱਖਦਾ ਹੈ।
The Lord is the greatest of the great; great is His world. He enjoins all to their tasks.
वडहु वडा वड मेदनी सिरे सिरि धंधै लाइदा ॥
LINE 17
ਨਦਰਿਉਪਠੀਜੇਕਰੇਸੁਲਤਾਨਾਘਾਹੁਕਰਾਇਦਾ॥
ਜੇ ਕਦੇ ਦੁਨੀਆ ਦੇ ਪਾਤਸ਼ਾਹਾਂ ਉੱਤੇ ਭੀ ਗੁੱਸੇ ਦੀ ਨਜ਼ਰ ਕਰੇ, ਤਾਂ ਉਹਨਾਂ ਨੂੰ ਕੱਖੋਂ ਹੌਲੇ ਕਰ ਦੇਂਦਾ ਹੈ;
If he should cast an angry glance, He can transform kings into blades of grass.
नदरि उपठी जे करे सुलताना घाहु कराइदा ॥
LINE 18
ਦਰਿਮੰਗਨਿਭਿਖਨਪਾਇਦਾ੧੬॥॥
(ਜੇ ਉਹ) ਲੋਕਾਂ ਦੇ ਦਰ ਤੇ ਜਾ ਕੇ ਸੁਆਲ ਪਾਂਦੇ ਹਨ, ਤਾਂ ਅਗੋਂ ਕੋਈ ਖ਼ੈਰ ਭੀ ਨਹੀਂ ਪਾਂਦਾ ॥੧੬॥
Even though they may beg from door to door, no one will give them charity. ||16||
दरि मंगनि भिख न पाइदा ॥१६॥
LINE 19
ਸਲੋਕੁਮਃ੧॥
Shalok, First Mahalaa:
सलोकु मः १ ॥
LINE 20
ਜੇਮੋਹਾਕਾਘਰੁਮੁਹੈਘਰੁਮੁਹਿਪਿਤਰੀਦੇਇ॥
ਜੇ ਕੋਈ ਠੱਗ ਪਰਾਇਆ ਘਰ ਠੱਗੇ, ਪਰਾਏ ਘਰ ਨੂੰ ਠੱਗ ਕੇ (ਉਹ ਪਦਾਰਥ) ਆਪਣੇ ਪਿਤਰਾਂ ਦੇ ਨਮਿਤ ਦੇਵੇ,
The thief robs a house, and offers the stolen goods to his ancestors.
जे मोहाका घरु मुहै घरु मुहि पितरी देइ ॥
LINE 21
ਅਗੈਵਸਤੁਸਿਞਾਣੀਐਪਿਤਰੀਚੋਰਕਰੇਇ॥
ਤਾਂ (ਜੇ ਸੱਚ-ਮੁੱਚ ਪਿਛਲਿਆਂ ਦਾ ਦਿੱਤਾ ਅੱਪੜਦਾ ਹੀ ਹੈ ਤਾਂ) ਪਰਲੋਕ ਵਿਚ ਉਹ ਪਦਾਰਥ ਸਿਞਾਣਿਆ ਜਾਂਦਾ ਹੈ। ਇਸ ਤਰ੍ਹਾਂ ਉਹ ਮਨੁੱਖ ਆਪਣੇ ਪਿਤਰਾਂ ਨੂੰ (ਭੀ) ਚੋਰ ਬਣਾਂਦਾ ਹੈ (ਕਿਉਂਕਿ ਉਹਨਾਂ ਪਾਸੋਂ ਚੋਰੀ ਦਾ ਮਾਲ ਨਿਕਲ ਆਉਂਦਾ ਹੈ)।
In the world hereafter, this is recognized, and his ancestors are considered thieves as well.
अगै वसतु सिञाणीऐ पितरी चोर करेइ ॥
LINE 22
ਵਢੀਅਹਿਹਥਦਲਾਲਕੇਮੁਸਫੀਏਹਕਰੇਇ॥
(ਅਗੋਂ) ਪ੍ਰਭੂ ਇਹ ਨਿਆਂ ਕਰਦਾ ਹੈ ਕਿ (ਇਹ ਚੋਰੀ ਦਾ ਮਾਲ ਅਪੜਾਣ ਵਾਲੇ ਬ੍ਰਾਹਮਣ) ਦਲਾਲ ਦੇ ਹੱਥ ਵੱਢੇ ਜਾਂਦੇ ਹਨ।
The hands of the go-between are cut off; this is the Lord's justice.
वढीअहि हथ दलाल के मुसफी एह करेइ ॥
LINE 23
ਨਾਨਕਅਗੈਸੋਮਿਲੈਜਿਖਟੇਘਾਲੇਦੇਇ੧॥॥
ਹੇ ਨਾਨਕ! (ਕਿਸੇ ਦਾ ਅਪੜਾਇਆ ਹੋਇਆ ਅੱਗੇ ਕੀਹ ਮਿਲਣਾ ਹੈ?) ਅਗਾਂਹ ਤਾਂ ਮਨੁੱਖ ਨੂੰ ਉਹੀ ਕੁਝ ਮਿਲਦਾ ਹੈ ਜੋ ਖੱਟਦਾ ਹੈ, ਕਮਾਂਦਾ ਹੈ ਤੇ (ਹੱਥੀਂ) ਦੇਂਦਾ ਹੈ ॥੧॥
O Nanak, in the world hereafter, that alone is received, which one gives to the needy from his own earnings and labor. ||1||
नानक अगै सो मिलै जि खटे घाले देइ ॥१॥
LINE 24
ਮਃ੧॥
First Mahalaa:
मः १ ॥
LINE 25
ਜਿਉਜੋਰੂਸਿਰਨਾਵਣੀਆਵੈਵਾਰੋਵਾਰ॥
ਜਿਵੇਂ ਇਸਤ੍ਰੀ ਨੂੰ ਸਦਾ ਹਰ ਮਹੀਨੇ ਨ੍ਹਾਉਣੀ ਆਉਂਦੀ ਹੈ (ਤੇ ਇਹ ਅਪਵਿੱਤ੍ਰਤਾ ਸਦਾ ਉਸ ਦੇ ਅੰਦਰੋਂ ਹੀ ਪੈਦਾ ਹੋ ਜਾਂਦੀ ਹੈ),
As a woman has her periods, month after month,
जिउ जोरू सिरनावणी आवै वारो वार ॥
LINE 26
ਜੂਠੇਜੂਠਾਮੁਖਿਵਸੈਨਿਤਨਿਤਹੋਇਖੁਆਰੁ॥
ਤਿਵੇਂ ਝੂਠੇ ਮਨੁੱਖ ਦੇ ਮੂੰਹ ਵਿਚ ਸਦਾ ਝੂਠ ਹੀ ਰਹਿੰਦਾ ਹੈ ਤੇ ਇਸ ਕਰਕੇ ਉਹ ਸਦਾ ਦੁੱਖੀ ਹੀ ਰਹਿੰਦਾ ਹੈ।
so does falsehood dwell in the mouth of the false; they suffer forever, again and again.
जूठे जूठा मुखि वसै नित नित होइ खुआरु ॥
LINE 27
ਸੂਚੇਏਹਿਨਆਖੀਅਹਿਬਹਨਿਜਿਪਿੰਡਾਧੋਇ॥
ਅਜੇਹੇ ਮਨੁੱਖ ਸੁੱਚੇ ਨਹੀਂ ਆਖੇ ਜਾਂਦੇ ਜੋ ਨਿਰਾ ਸਰੀਰ ਨੂੰ ਹੀ ਧੋ ਕੇ (ਆਪਣੇ ਵਲੋਂ ਪਵਿੱਤਰ ਬਣ ਕੇ) ਬੈਠ ਜਾਂਦੇ ਹਨ।
They are not called pure, who sit down after merely washing their bodies.
सूचे एहि न आखीअहि बहनि जि पिंडा धोइ ॥
LINE 28
ਸੂਚੇਸੇਈਨਾਨਕਾਜਿਨਮਨਿਵਸਿਆਸੋਇ੨॥॥
ਹੇ ਨਾਨਕ! ਕੇਵਲ ਉਹੀ ਮਨੁੱਖ ਸੁੱਚੇ ਹਨ ਜਿਨ੍ਹਾਂ ਦੇ ਮਨ ਵਿੱਚ ਪ੍ਰਭੂ ਵੱਸਦਾ ਹੈ ॥੨॥
Only they are pure, O Nanak, within whose minds the Lord abides. ||2||
सूचे सेई नानका जिन मनि वसिआ सोइ ॥२॥
LINE 29
ਪਉੜੀ॥
Pauree:
पउड़ी ॥
LINE 30
ਤੁਰੇਪਲਾਣੇਪਉਣਵੇਗਹਰਰੰਗੀਹਰਮਸਵਾਰਿਆ॥
ਜਿਨ੍ਹਾਂ ਪਾਸ ਕਾਠੀਆਂ ਸਮੇਤ, (ਭਾਵ, ਸਦਾ ਤਿਆਰ-ਬਰ ਤਿਆਰ) ਘੋੜੇ ਹਵਾ ਵਰਗੀ ਤਿੱਖੀ ਚਾਲ ਵਾਲੇ ਹੁੰਦੇ ਹਨ, ਜੋ ਆਪਣੇ ਹਰਮਾਂ ਨੂੰ ਕਈ ਰੰਗਾਂ ਨਾਲ ਸਜਾਂਦੇ ਹਨ,
With saddled horses, as fast as the wind, and harems decorated in every way;
तुरे पलाणे पउण वेग हर रंगी हरम सवारिआ ॥
LINE 31
ਕੋਠੇਮੰਡਪਮਾੜੀਆਲਾਇਬੈਠੇਕਰਿਪਾਸਾਰਿਆ॥
ਜੋ ਮਨੁੱਖ ਕੋਠੇ ਮਹਲ ਮਾੜੀਆਂ ਆਦਿਕ ਪਸਾਰੇ ਪਸਾਰ ਕੇ (ਅਹੰਕਾਰੀ ਹੋਇ) ਬੈਠੇ ਹਨ,
in houses and pavilions and lofty mansions, they dwell, making ostentatious shows.
कोठे मंडप माड़ीआ लाइ बैठे करि पासारिआ ॥
LINE 32
ਚੀਜਕਰਨਿਮਨਿਭਾਵਦੇਹਰਿਬੁਝਨਿਨਾਹੀਹਾਰਿਆ॥
ਜੋ ਮਨੁੱਖ ਮਨ-ਮੰਨੀਆਂ ਰੰਗ-ਰਲੀਆਂ ਮਾਣਦੇ ਹਨ, ਪਰ ਪ੍ਰਭੂ ਨੂੰ ਨਹੀਂ ਪਛਾਣਦੇ, ਉਹ ਆਪਣਾ ਮਨੁੱਖਾ ਜਨਮ ਹਾਰ ਬੈਠਦੇ ਹਨ।
They act out their minds' desires, but they do not understand the Lord, and so they are ruined.
चीज करनि मनि भावदे हरि बुझनि नाही हारिआ ॥
LINE 33
ਕਰਿਫੁਰਮਾਇਸਿਖਾਇਆਵੇਖਿਮਹਲਤਿਮਰਣੁਵਿਸਾਰਿਆ॥
ਜੋ ਮਨੁੱਖ (ਗ਼ਰੀਬਾਂ ਉੱਤੇ) ਹੁਕਮ ਕਰ ਕੇ (ਪਦਾਰਥ) ਖਾਂਦੇ ਹਨ (ਭਾਵ, ਮੌਜਾਂ ਮਾਣਦੇ ਹਨ) ਅਤੇ ਆਪਣੇ ਮਹਲਾਂ ਨੂੰ ਤੱਕ ਕੇ ਆਪਣੀ ਮੌਤ ਨੂੰ ਭੁਲਾ ਦੇਂਦੇ ਹਨ,
Asserting their authority, they eat, and beholding their mansions, they forget about death.
करि फुरमाइसि खाइआ वेखि महलति मरणु विसारिआ ॥
LINE 34
ਜਰੁਆਈਜੋਬਨਿਹਾਰਿਆ੧੭॥॥
ਉਹਨਾਂ ਜਵਾਨੀ ਦੇ ਠੱਗਿਆਂ ਨੂੰ (ਭਾਵ, ਜੁਆਨੀ ਦੇ ਨਸ਼ੇ ਵਿਚ ਮਸਤ ਪਏ ਹੋਏ ਮਨੁੱਖਾਂ ਨੂੰ) (ਗ਼ਫ਼ਲਤ ਵਿਚ ਹੀ) ਬੁਢੇਪਾ ਆ ਦਬਾਂਦਾ ਹੈ ॥੧੭॥
But old age comes, and youth is lost. ||17||
जरु आई जोबनि हारिआ ॥१७॥
LINE 35
ਸਲੋਕੁਮਃ੧॥
Shalok, First Mahalaa:
सलोकु मः १ ॥
LINE 36
ਜੇਕਰਿਸੂਤਕੁਮੰਨੀਐਸਭਤੈਸੂਤਕੁਹੋਇ॥
ਜੇ ਸੂਤਕ ਨੂੰ ਮੰਨ ਲਈਏ (ਭਾਵ, ਜੇ ਮੰਨ ਲਈਏ ਕਿ ਸੂਤਕ ਦਾ ਭਰਮ ਰੱਖਣਾ ਚਾਹੀਦਾ ਹੈ, ਤਾਂ ਇਹ ਭੀ ਚੇਤਾ ਰੱਖੋ ਕਿ ਇਸ ਤਰ੍ਹਾਂ) ਸੂਤਕ ਸਭ ਥਾਈਂ ਹੁੰਦਾ ਹੈ;
If one accepts the concept of impurity, then there is impurity everywhere.
जे करि सूतकु मंनीऐ सभ तै सूतकु होइ ॥
LINE 37
ਗੋਹੇਅਤੈਲਕੜੀਅੰਦਰਿਕੀੜਾਹੋਇ॥
ਗੋਹੇ ਤੇ ਲਕੜੀ ਦੇ ਅੰਦਰ ਭੀ ਕੀੜੇ ਹੁੰਦੇ ਹਨ (ਭਾਵ, ਜੰਮਦੇ ਰਹਿੰਦੇ ਹਨ);
In cow-dung and wood there are worms.
गोहे अतै लकड़ी अंदरि कीड़ा होइ ॥
LINE 38
ਜੇਤੇਦਾਣੇਅੰਨਕੇਜੀਆਬਾਝੁਨਕੋਇ॥
ਅੰਨ ਦੇ ਜਿਤਨੇ ਭੀ ਦਾਣੇ ਹਨ, ਇਹਨਾਂ ਵਿਚੋਂ ਕੋਈ ਦਾਣਾ ਭੀ ਜੀਵ ਤੋਂ ਬਿਨਾ ਨਹੀਂ ਹੈ।
As many as are the grains of corn, none is without life.
जेते दाणे अंन के जीआ बाझु न कोइ ॥
LINE 39
ਪਹਿਲਾਪਾਣੀਜੀਉਹੈਜਿਤੁਹਰਿਆਸਭੁਕੋਇ॥
ਪਾਣੀ ਆਪ ਭੀ ਜੀਵ ਹੈ, ਕਿਉਂਕਿ ਇਸ ਨਾਲ ਹਰੇਕ ਜੀਵ ਹਰਾ (ਭਾਵ, ਜਿੰਦ ਵਾਲਾ) ਹੁੰਦਾ ਹੈ।
First, there is life in the water, by which everything else is made green.
पहिला पाणी जीउ है जितु हरिआ सभु कोइ ॥
LINE 40
ਸੂਤਕੁਕਿਉਕਰਿਰਖੀਐਸੂਤਕੁਪਵੈਰਸੋਇ॥
ਸੂਤਕ ਕਿਵੇਂ ਰੱਖਿਆ ਜਾ ਸਕਦਾ ਹੈ? (ਭਾਵ, ਸੂਤਕ ਦਾ ਭਰਮ ਪੂਰੇ ਤੌਰ ਤੇ ਮੰਨਣਾ ਬੜਾ ਹੀ ਕਠਨ ਹੈ, ਕਿਉਂਕਿ ਇਸ ਤਰ੍ਹਾਂ ਤਾਂ ਹਰ ਵੇਲੇ ਹੀ) ਰਸੋਈ ਵਿਚ ਸੂਤਕ ਪਿਆ ਰਹਿੰਦਾ ਹੈ।
How can it be protected from impurity? It touches our own kitchen.
सूतकु किउ करि रखीऐ सूतकु पवै रसोइ ॥
LINE 41
ਨਾਨਕਸੂਤਕੁਏਵਨਉਤਰੈਗਿਆਨੁਉਤਾਰੇਧੋਇ੧॥॥
ਹੇ ਨਾਨਕ! ਇਸ ਤਰ੍ਹਾਂ (ਭਾਵ, ਭਰਮਾਂ ਵਿਚ ਪਿਆਂ) ਸੂਤਕ (ਮਨ ਤੋਂ) ਨਹੀਂ ਉਤਰਦਾ, ਇਸ ਨੂੰ (ਪ੍ਰਭੂ ਦਾ) ਗਿਆਨ ਹੀ ਧੋ ਕੇ ਲਾਹ ਸਕਦਾ ਹੈ ॥੧॥
O Nanak, impurity cannot be removed in this way; it is washed away only by spiritual wisdom. ||1||
नानक सूतकु एव न उतरै गिआनु उतारे धोइ ॥१॥
LINE 42
ਮਃ੧॥
First Mahalaa:
मः १ ॥
LINE 43
ਮਨਕਾਸੂਤਕੁਲੋਭੁਹੈਜਿਹਵਾਸੂਤਕੁਕੂੜੁ॥
ਮਨ ਦਾ ਸੂਤਕ ਲੋਭ ਹੈ (ਭਾਵ, ਜਿਨ੍ਹਾਂ ਮਨੁੱਖਾਂ ਦੇ ਮਨ ਨੂੰ ਲੋਭ ਰੂਪੀ ਸੂਤਕ ਚੰਬੜਿਆ ਹੈ); ਜੀਭ ਦਾ ਸੂਤਕ ਝੂਠ ਬੋਲਣਾ ਹੈ, (ਭਾਵ, ਜਿਨ੍ਹਾਂ ਮਨੁੱਖਾਂ ਦੀ ਜੀਭ ਨੂੰ ਝੂਠ-ਰੂਪ ਸੂਤਕ ਹੈ);
The impurity of the mind is greed, and the impurity of the tongue is falsehood.
मन का सूतकु लोभु है जिहवा सूतकु कूड़ु ॥
LINE 44
ਅਖੀਸੂਤਕੁਵੇਖਣਾਪਰਤ੍ਰਿਅਪਰਧਨਰੂਪੁ॥
(ਜਿਨ੍ਹਾਂ ਮਨੁੱਖ ਦੀਆਂ) ਅੱਖਾਂ ਨੂੰ ਪਰਾਇਆ ਧਨ ਅਤੇ ਪਰਾਈਆਂ ਇਸਤਰੀਆਂ ਦਾ ਰੂਪ ਤੱਕਣ ਦਾ ਸੂਤਕ (ਚੰਬੜਿਆ ਹੋਇਆ ਹੈ);
The impurity of the eyes is to gaze upon the beauty of another man's wife, and his wealth.
अखी सूतकु वेखणा पर त्रिअ पर धन रूपु ॥
LINE 45
ਕੰਨੀਸੂਤਕੁਕੰਨਿਪੈਲਾਇਤਬਾਰੀਖਾਹਿ॥
(ਜਿਨ੍ਹਾਂ ਮਨੁੱਖਾਂ ਦੇ) ਕੰਨ ਵਿਚ ਭੀ ਸੂਤਕ ਹੈ ਕਿ ਕੰਨ ਨਾਲ ਬੇਫ਼ਿਕਰ ਹੋ ਕੇ ਚੁਗ਼ਲੀ ਸੁਣਦੇ ਹਨ;
The impurity of the ears is to listen to the slander of others.
कंनी सूतकु कंनि पै लाइतबारी खाहि ॥
LINE 46
ਨਾਨਕਹੰਸਾਆਦਮੀਬਧੇਜਮਪੁਰਿਜਾਹਿ੨॥॥
ਹੇ ਨਾਨਕ! (ਇਹੋ ਜਿਹੇ) ਮਨੁੱਖ (ਵੇਖਣ ਨੂੰ ਭਾਵੇਂ) ਹੰਸਾਂ ਵਰਗੇ (ਸੋਹਣੇ) ਹੋਣ (ਤਾਂ ਭੀ ਉਹ) ਬੱਧੇ ਹੋਏ ਨਰਕ ਵਿਚ ਜਾਂਦੇ ਹਨ ॥੨॥
O Nanak, the mortal's soul goes, bound and gagged to the city of Death. ||2||
नानक हंसा आदमी बधे जम पुरि जाहि ॥२॥
LINE 47
ਮਃ੧॥
First Mahalaa:
मः १ ॥
LINE 48
ਸਭੋਸੂਤਕੁਭਰਮੁਹੈਦੂਜੈਲਗੈਜਾਇ॥
ਸੂਤਕ ਨਿਰਾ ਭਰਮ ਹੀ ਹੈ, ਇਹ (ਸੂਤਕ-ਰੂਪ ਭਰਮ) ਮਾਇਆ ਵਿਚ ਫਸਿਆਂ (ਮਨੁੱਖ ਨੂੰ) ਆ ਲੱਗਦਾ ਹੈ।
All impurity comes from doubt and attachment to duality.
सभो सूतकु भरमु है दूजै लगै जाइ ॥
LINE 49
ਜੰਮਣੁਮਰਣਾਹੁਕਮੁਹੈਭਾਣੈਆਵੈਜਾਇ॥
(ਉਞ ਤਾਂ) ਜੀਵਾਂ ਦਾ ਜੰਮਣਾ ਮਰਨਾ ਪ੍ਰਭੂ ਦਾ ਹੁਕਮ ਹੈ, ਪ੍ਰਭੂ ਦੀ ਰਜ਼ਾ ਵਿਚ ਹੀ ਜੀਵ ਜੰਮਦਾ ਤੇ ਮਰਦਾ ਹੈ।
Birth and death are subject to the Command of the Lord's Will; through His Will we come and go.
जंमणु मरणा हुकमु है भाणै आवै जाइ ॥
LINE 50
ਖਾਣਾਪੀਣਾਪਵਿਤ੍ਰੁਹੈਦਿਤੋਨੁਰਿਜਕੁਸੰਬਾਹਿ॥
(ਪਦਾਰਥਾਂ ਦਾ) ਖਾਣਾ ਪੀਣਾ ਭੀ ਪਵਿੱਤਰ ਹੈ (ਭਾਵ, ਮਾੜਾ ਨਹੀਂ, ਕਿਉਂਕਿ) ਪ੍ਰਭੂ ਨੇ ਆਪ ਇਕੱਠਾ ਕਰ ਕੇ ਰਿਜ਼ਕ ਜੀਵਾਂ ਨੂੰ ਦਿੱਤਾ ਹੈ।
Eating and drinking are pure, since the Lord gives nourishment to all.
खाणा पीणा पवित्रु है दितोनु रिजकु संबाहि ॥
LINE 51
ਨਾਨਕਜਿਨੑੀਗੁਰਮੁਖਿਬੁਝਿਆਤਿਨੑਾਸੂਤਕੁਨਾਹਿ੩॥॥
ਹੇ ਨਾਨਕ! ਜਿਨ੍ਹਾਂ ਗੁਰਮੁਖਾਂ ਨੇ ਇਹ ਗੱਲ ਸਮਝ ਲਈ ਹੈ, ਉਹਨਾਂ ਨੂੰ ਸੂਤਕ ਨਹੀਂ ਲੱਗਦਾ ॥੩॥
O Nanak, the Gurmukhs, who understand the Lord, are not stained by impurity. ||3||
नानक जिनी गुरमुखि बुझिआ तिना सूतकु नाहि ॥३॥