ਅੰਧੀਰਯਤਿਗਿਆਨਵਿਹੂਣੀਭਾਹਿਭਰੇਮੁਰਦਾਰੁ॥
(ਇਹਨਾਂ ਦੀ) ਪਰਜਾ ਗਿਆਨ ਤੋਂ ਸੱਖਣੀ (ਹੋਣ ਦੇ ਕਾਰਣ), ਮਾਨੋ ਅੰਨ੍ਹੀ ਹੋਈ ਹੋਈ ਹੈ ਅਤੇ ਤ੍ਰਿਸ਼ਨਾ (ਅੱਗ) ਦੀ ਚੱਟੀ ਭਰ ਰਹੀ ਹੈ।
Their subjects are blind, and without wisdom, they try to please the will of the dead.
अंधी रयति गिआन विहूणी भाहि भरे मुरदारु ॥
ਗਿਆਨੀਨਚਹਿਵਾਜੇਵਾਵਹਿਰੂਪਕਰਹਿਸੀਗਾਰੁ॥
ਜੋ ਮਨੁੱਖ ਆਪਣੇ ਆਪ ਨੂੰ ਗਿਆਨ-ਵਾਨ (ਉਪਦੇਸ਼ਕ) ਅਖਵਾਂਦੇ ਹਨ, ਉਹ ਨੱਚਦੇ ਹਨ, ਵਾਜੇ ਵਜਾਂਦੇ ਹਨ ਅਤੇ ਕਈ ਤਰ੍ਹਾਂ ਦੇ ਭੇਸ ਵਟਾਂਦੇ ਹਨ ਤੇ ਸ਼ਿੰਗਾਰ ਕਰਦੇ ਹਨ;
The spiritually wise dance and play their musical instruments, adorning themselves with beautiful decorations.
गिआनी नचहि वाजे वावहि रूप करहि सीगारु ॥
ਊਚੇਕੂਕਹਿਵਾਦਾਗਾਵਹਿਜੋਧਾਕਾਵੀਚਾਰੁ॥
ਉਹ ਗਿਆਨੀ ਉੱਚੀ ਉੱਚੀ ਕੂਕਦੇ ਹਨ, ਜੁੱਧਾਂ ਦੇ ਪਰਸੰਗ ਸੁਣਾਂਦੇ ਹਨ ਅਤੇ ਜੋਧਿਆਂ ਦੀਆਂ ਵਾਰਾਂ ਦੀ ਵਿਆਖਿਆ ਕਰਦੇ ਹਨ।
They shout out loud, and sing epic poems and heroic stories.
ऊचे कूकहि वादा गावहि जोधा का वीचारु ॥
ਮੂਰਖਪੰਡਿਤਹਿਕਮਤਿਹੁਜਤਿਸੰਜੈਕਰਹਿਪਿਆਰੁ॥
ਪੜ੍ਹੇ-ਲਿਖੇ ਮੂਰਖ ਨਿਰੀਆਂ ਚਲਾਕੀਆਂ ਕਰਨੀਆਂ ਤੇ ਦਲੀਲਾਂ ਦੇਣੀਆਂ ਹੀ ਜਾਣਦੇ ਹਨ, (ਪਰ) ਮਾਇਆ ਦੇ ਇਕੱਠਾ ਕਰਨ ਵਿਚ ਜੁੱਟੇ ਹੋਏ ਹਨ।
The fools call themselves spiritual scholars, and by their clever tricks, they love to gather wealth.
मूरख पंडित हिकमति हुजति संजै करहि पिआरु ॥
ਧਰਮੀਧਰਮੁਕਰਹਿਗਾਵਾਵਹਿਮੰਗਹਿਮੋਖਦੁਆਰੁ॥
(ਜੋ ਮਨੁੱਖ ਆਪਣੇ ਆਪ ਨੂੰ) ਧਰਮੀ ਸਮਝਦੇ ਹਨ, ਉਹ ਆਪਣੇ ਵਲੋਂ (ਤਾਂ) ਧਰਮ ਦਾ ਕੰਮ ਕਰਦੇ ਹਨ, ਪਰ (ਸਾਰੀ) (ਮਿਹਨਤ) ਗਵਾ ਬੈਠਦੇ ਹਨ, (ਕਿਉਂਕਿ ਇਸ ਦੇ ਵੱਟੇ ਵਿਚ) ਮੁਕਤੀ ਦਾ ਦਰ ਮੰਗਦੇ ਹਨ ਕਿ ਅਸੀਂ ਮੁਕਤ ਹੋ ਜਾਵੀਏ, (ਭਾਵ, ਧਰਮ ਦਾ ਕੰਮ ਤਾਂ ਕਰਦੇ ਹਨ ਪਰ ਨਿਸ਼ਕਾਮ ਹੋ ਕੇ ਨਹੀਂ, ਅਜੇ ਭੀ ਵਾਸ਼ਨਾ ਦੇ ਬੱਧੇ ਹਨ)।
The righteous waste their righteousness, by asking for the door of salvation.
धरमी धरमु करहि गावावहि मंगहि मोख दुआरु ॥
ਜਤੀਸਦਾਵਹਿਜੁਗਤਿਨਜਾਣਹਿਛਡਿਬਹਹਿਘਰਬਾਰੁ॥
(ਕਈ ਅਜਿਹੇ ਹਨ ਜੋ ਆਪਣੇ ਆਪ ਨੂੰ) ਜਤੀ ਅਖਵਾਂਦੇ ਹਨ, ਜਤੀ ਹੋਣ ਦੀ ਜੁਗਤੀ ਜਾਣਦੇ ਨਹੀਂ (ਐਵੇਂ ਵੇਖੋ-ਵੇਖੀ) ਘਰ-ਘਾਟ ਛੱਡ ਜਾਂਦੇ ਹਨ।
They call themselves celibate, and abandon their homes, but they do not know the true way of life.
जती सदावहि जुगति न जाणहि छडि बहहि घर बारु ॥
ਸਭੁਕੋਪੂਰਾਆਪੇਹੋਵੈਘਟਿਨਕੋਈਆਖੈ॥
(ਇਸ ਲੱਬ, ਪਾਪ, ਕੂੜ ਅਤੇ ਕਾਮ ਦਾ ਇਤਨਾ ਜਬ੍ਹਾ ਹੈ,) (ਜਿਧਰ ਤੱਕੋ) ਹਰੇਕ ਜੀਵ ਆਪਣੇ ਆਪ ਨੂੰ ਪੂਰਨ ਤੌਰ ਤੇ ਸਿਆਣਾ ਸਮਝਦਾ ਹੈ। ਕੋਈ ਮਨੁੱਖ ਇਹ ਨਹੀਂ ਆਖਦਾ ਕਿ ਮੇਰੇ ਵਿਚ ਕੋਈ ਊਣਤਾ ਹੈ।
Everyone calls himself perfect; none call themselves imperfect.
सभु को पूरा आपे होवै घटि न कोई आखै ॥
ਪਤਿਪਰਵਾਣਾਪਿਛੈਪਾਈਐਤਾਨਾਨਕਤੋਲਿਆਜਾਪੈ੨॥॥
ਪਰ ਹੇ ਨਾਨਕ! ਤਾਂ ਹੀ ਮਨੁੱਖ ਤੋਲ ਵਿਚ (ਭਾਵ, ਪਰਖ ਵਿਚ) ਪੂਰਾ ਉਤਰਦਾ ਹੈ ਜੇ ਤੱਕੜੀ ਦੇ ਦੂਜੇ ਪੱਲੇ ਵਿਚ (ਰੱਬ ਦੀ ਦਰਗਾਹ ਵਿਚ ਮਿਲੀ ਹੋਈ) ਇੱਜ਼ਤ ਰੂਪ ਵੱਟਾ ਪਾਇਆ ਜਾਏ; ਭਾਵ ਉਹੀ ਮਨੁੱਖ ਊਣਤਾ-ਰਹਿਤ ਹੈ, ਜਿਸ ਨੂੰ ਪ੍ਰਭੂ ਦੀ ਦਰਗਾਹ ਵਿਚ ਆਦਰ ਮਿਲੇ ॥੨॥
If the weight of honor is placed on the scale, then, O Nanak, one sees his true weight. ||2||
पति परवाणा पिछै पाईऐ ता नानक तोलिआ जापै ॥२॥
ਮਃ੧॥
First Mahalaa:
मः १ ॥
ਵਦੀਸੁਵਜਗਿਨਾਨਕਾਸਚਾਵੇਖੈਸੋਇ॥
ਹੇ ਨਾਨਕ! ਜੋ ਗੱਲ ਰੱਬ ਵਲੋਂ ਥਾਪੀ ਜਾ ਚੁਕੀ ਹੈ ਉਹੀ ਹੋ ਕੇ ਰਹੇਗੀ, (ਕਿਉਂਕਿ) ਉਹ ਸੱਚਾ ਪ੍ਰਭੂ (ਹਰੇਕ ਜੀਵ ਦੀ ਆਪ) ਸੰਭਾਲ ਕਰ ਰਿਹਾ ਹੈ।
Evil actions become publicly known; O Nanak, the True Lord sees everything.
वदी सु वजगि नानका सचा वेखै सोइ ॥
ਸਭਨੀਛਾਲਾਮਾਰੀਆਕਰਤਾਕਰੇਸੁਹੋਇ॥
ਸਾਰੇ ਜੀਵ ਆਪੋ ਆਪਣਾ ਜ਼ੋਰ ਲਾਂਦੇ ਹਨ, ਪਰ ਹੁੰਦੀ ਉਹੀ ਹੈ ਜੋ ਕਰਤਾਰ ਕਰਦਾ ਹੈ।
Everyone makes the attempt, but that alone happens which the Creator Lord does.
सभनी छाला मारीआ करता करे सु होइ ॥
ਅਗੈਜਾਤਿਨਜੋਰੁਹੈਅਗੈਜੀਅਨਵੇ॥
ਰੱਬ ਦੀ ਦਰਗਾਹ ਵਿਚ ਨਾ (ਕਿਸੇ ਉੱਚੀ ਨੀਵੀਂ) ਜਾਤ (ਦਾ ਵਿਤਕਰਾ) ਹੈ, ਨਾ ਹੀ (ਕਿਸੇ ਦਾ) ਧੱਕਾ (ਚੱਲ ਸਕਦਾ) ਹੈ, ਕਿਉਂਕਿ ਓਥੇ ਉਹਨਾਂ ਜੀਵਾਂ ਨਾਲ ਵਾਹ ਪੈਂਦਾ ਹੈ ਜੋ ਓਪਰੇ ਹਨ (ਭਾਵ, ਉਹ ਕਿਸੇ ਦੀ ਉੱਚੀ ਜਾਤ ਜਾਂ ਜ਼ੋਰ ਜਾਣਦੇ ਹੀ ਨਹੀਂ, ਇਸ ਵਾਸਤੇ ਕਿਸੇ ਦਬਾਉ ਵਿਚ ਨਹੀਂ ਆਉਂਦੇ)।
In the world hereafter, social status and power mean nothing; hereafter, the soul is new.
अगै जाति न जोरु है अगै जीअ नवे ॥
ਜਿਨਕੀਲੇਖੈਪਤਿਪਵੈਚੰਗੇਸੇਈਕੇਇ੩॥॥
ਓਥੇ ਉਹੋ ਕੋਈ ਕੋਈ ਮਨੁੱਖ ਭਲੇ ਗਿਣੇ ਜਾਂਦੇ ਹਨ, ਜਿਨ੍ਹਾਂ ਨੂੰ ਕਰਮਾਂ ਦਾ ਲੇਖਾ ਹੋਣ ਵੇਲੇ ਆਦਰ ਮਿਲਦਾ ਹੈ (ਭਾਵ ਜਿਨ੍ਹਾਂ ਨੇ ਜਗਤ ਵਿਚ ਭਲੇ ਕੰਮ ਕੀਤੇ ਹੋਏ ਸਨ, ਤੇ ਇਸ ਕਰਕੇ ਉਹਨਾਂ ਨੂੰ ਰੱਬ ਦੇ ਦਰ ਤੇ ਆਦਰ ਮਿਲਦਾ ਹੈ) ॥੩॥
Those few, whose honor is confirmed, are good. ||3||
जिन की लेखै पति पवै चंगे सेई केइ ॥३॥
ਪਉੜੀ॥
Pauree:
पउड़ी ॥
ਧੁਰਿਕਰਮੁਜਿਨਾਕਉਤੁਧੁਪਾਇਆਤਾਤਿਨੀਖਸਮੁਧਿਆਇਆ॥
(ਹੇ ਪ੍ਰਭੂ!) ਜਿਨ੍ਹਾਂ ਮਨੁੱਖਾਂ ਉੱਤੇ ਤੂੰ ਧੁਰੋਂ ਬਖ਼ਸ਼ਸ਼ ਕੀਤੀ ਹੈ, ਉਹਨਾਂ ਨੇ ਹੀ ਮਾਲਕ ਨੂੰ (ਭਾਵ, ਤੈਨੂੰ) ਸਿਮਰਿਆ ਹੈ।
Only those whose karma You have pre-ordained from the very beginning, O Lord, meditate on You.
धुरि करमु जिना कउ तुधु पाइआ ता तिनी खसमु धिआइआ ॥
ਏਨਾਜੰਤਾਕੈਵਸਿਕਿਛੁਨਾਹੀਤੁਧੁਵੇਕੀਜਗਤੁਉਪਾਇਆ॥
ਇਹਨਾਂ ਜੀਵਾਂ ਦੇ ਆਪਣੇ ਇਖ਼ਤਿਆਰ ਕੁਝ ਨਹੀਂ ਹੈ (ਕਿ ਤੇਰਾ ਸਿਮਰਨ ਕਰ ਸਕਣ)। ਤੂੰ ਰੰਗਾ-ਰੰਗ ਦਾ ਜਗਤ ਪੈਦਾ ਕੀਤਾ ਹੈ;
Nothing is in the power of these beings; You created the various worlds.
एना जंता कै वसि किछु नाही तुधु वेकी जगतु उपाइआ ॥
ਇਕਨਾਨੋਤੂੰਮੇਲਿਲੈਹਿਇਕਿਆਪਹੁਤੁਧੁਖੁਆਇਆ॥
ਕਈ ਜੀਵਾਂ ਨੂੰ ਤੂੰ ਆਪਣੇ ਚਰਨਾਂ ਵਿਚ ਜੋੜੀ ਰੱਖਦਾ ਹੈਂ, ਪਰ ਕਈ ਜੀਆਂ ਨੂੰ ਤਾਂ ਤੂੰ ਆਪਣੇ ਨਾਲੋਂ ਵਿਛੋੜਿਆ ਹੋਇਆ ਹੈ।
Some, You unite with Yourself, and some, You lead astray.
इकना नो तूं मेलि लैहि इकि आपहु तुधु खुआइआ ॥
ਗੁਰਕਿਰਪਾਤੇਜਾਣਿਆਜਿਥੈਤੁਧੁਆਪੁਬੁਝਾਇਆ॥
ਜਿਸ (ਵਡਭਾਗੀ) ਮਨੁੱਖ ਦੇ ਹਿਰਦੇ ਵਿਚ ਤੂੰ ਆਪਣੇ ਆਪ ਦੀ ਸੂਝ ਪਾ ਦਿੱਤੀ ਹੈ, ਉਸ ਨੇ ਸਤਿਗੁਰੂ ਦੀ ਮਿਹਰ ਨਾਲ ਤੈਨੂੰ ਪਛਾਣ ਲਿਆ ਹੈ,
By Guru's Grace You are known; through Him, You reveal Yourself.
गुर किरपा ते जाणिआ जिथै तुधु आपु बुझाइआ ॥
ਸਹਜੇਹੀਸਚਿਸਮਾਇਆ੧੧॥॥
ਅਤੇ ਉਹ ਸਹਿਜ ਸੁਭਾਇ ਹੀ (ਆਪਣੇ) ਅਸਲੇ ਵਿਚ ਇਕ-ਮਿਕ ਹੋ ਗਿਆ ਹੈ ॥੧੧॥
We are easily absorbed in You. ||11||
सहजे ही सचि समाइआ ॥११॥
ਸਲੋਕੁਮਃ੧॥
Shalok, First Mahalaa:
सलोकु मः १ ॥
ਦੁਖੁਦਾਰੂਸੁਖੁਰੋਗੁਭਇਆਜਾਸੁਖੁਤਾਮਿਨਹੋਈ॥
(ਹੇ ਪ੍ਰਭੂ! ਤੇਰੀ ਅਜਬ ਕੁਦਰਤ ਹੈ ਕਿ) ਬਿਪਤਾ (ਜੀਵਾਂ ਦੇ ਰੋਗਾਂ ਦਾ) ਇਲਾਜ (ਬਣ ਜਾਂਦੀ) ਹੈ, ਅਤੇ ਸੁਖ (ਉਹਨਾਂ ਲਈ) ਦੁੱਖ ਦਾ (ਕਾਰਨ) ਹੋ ਜਾਂਦਾ ਹੈ। ਪਰ ਜੇ (ਅਸਲੀ ਆਤਮਕ) ਸੁਖ (ਜੀਵ ਨੂੰ) ਮਿਲ ਜਾਏ, ਤਾਂ (ਦੁੱਖ) ਨਹੀਂ ਰਹਿੰਦਾ।
Suffering is the medicine, and pleasure the disease, because where there is pleasure, there is no desire for God.
दुखु दारू सुखु रोगु भइआ जा सुखु तामि न होई ॥
ਤੂੰਕਰਤਾਕਰਣਾਮੈਨਾਹੀਜਾਹਉਕਰੀਨਹੋਈ੧॥॥
ਹੇ ਪ੍ਰਭੂ! ਤੂੰ ਕਰਨਹਾਰ ਕਰਤਾਰ ਹੈਂ (ਤੂੰ ਆਪ ਹੀ ਇਹਨਾਂ ਭੇਤਾਂ ਨੂੰ ਸਮਝਦਾ ਹੈਂ), ਮੇਰੀ ਸਮਰਥਾ ਨਹੀਂ ਹੈ (ਕਿ ਮੈਂ ਸਮਝ ਸਕਾਂ)। ਜੇ ਮੈਂ ਆਪਣੇ ਆਪ ਨੂੰ ਕੁਝ ਸਮਝ ਲਵਾਂ (ਭਾਵ, ਜੇ ਮੈਂ ਇਹ ਖ਼ਿਆਲ ਕਰਨ ਲੱਗ ਪਵਾਂ ਕਿ ਮੈਂ ਤੇਰੇ ਭੇਤ ਨੂੰ ਸਮਝ ਸਕਦਾ ਹਾਂ) ਤਾਂ ਇਹ ਗੱਲ ਫਬਦੀ ਨਹੀਂ ॥੧॥
You are the Creator Lord; I can do nothing. Even if I try, nothing happens. ||1||
तूं करता करणा मै नाही जा हउ करी न होई ॥१॥
ਬਲਿਹਾਰੀਕੁਦਰਤਿਵਸਿਆ॥
ਹੇ ਕੁਦਰਤ ਵਿਚ ਵੱਸ ਰਹੇ ਕਰਤਾਰ! ਮੈਂ ਤੈਥੋਂ ਸਦਕੇ ਹਾਂ,
I am a sacrifice to Your almighty creative power which is pervading everywhere.
बलिहारी कुदरति वसिआ ॥
ਤੇਰਾਅੰਤੁਨਜਾਈਲਖਿਆ੧॥॥ਰਹਾਉ॥
ਤੇਰਾ ਅੰਤ ਪਾਇਆ ਨਹੀਂ ਜਾ ਸਕਦਾ ॥੧॥ ਰਹਾਉ ॥
Your limits cannot be known. ||1||Pause||
तेरा अंतु न जाई लखिआ ॥१॥ रहाउ ॥
ਜਾਤਿਮਹਿਜੋਤਿਜੋਤਿਮਹਿਜਾਤਾਅਕਲਕਲਾਭਰਪੂਰਿਰਹਿਆ॥
ਸਾਰੀ ਸ੍ਰਿਸ਼ਟੀ ਵਿਚ ਤੇਰਾ ਹੀ ਨੂਰ ਵੱਸ ਰਿਹਾ ਹੈ, ਸਾਰੇ ਜੀਵਾਂ ਵਿਚ ਤੇਰਾ ਹੀ ਪ੍ਰਕਾਸ਼ ਹੈ, ਤੂੰ ਸਭ ਥਾਈਂ ਇਕ-ਰਸ ਵਿਆਪਕ ਹੈਂ।
Your Light is in Your creatures, and Your creatures are in Your Light; Your almighty power is pervading everywhere.
जाति महि जोति जोति महि जाता अकल कला भरपूरि रहिआ ॥
ਤੂੰਸਚਾਸਾਹਿਬੁਸਿਫਤਿਸੁਆਲਿੑਉਜਿਨਿਕੀਤੀਸੋਪਾਰਿਪਇਆ॥
ਹੇ ਪ੍ਰਭੂ! ਤੂੰ ਸਦਾ-ਥਿਰ ਰਹਿਣ ਵਾਲਾ ਹੈਂ, ਤੇਰੀਆਂ ਸੋਹਣੀਆਂ ਵਡਿਆਈਆਂ ਹਨ। ਜਿਸ ਜਿਸ ਨੇ ਤੇਰੇ ਗੁਣ ਗਾਏ ਹਨ, ਉਹ ਸੰਸਾਰ-ਸਮੁੰਦਰ ਤੋਂ ਤਰ ਗਿਆ ਹੈ।
You are the True Lord and Master; Your Praise is so beautiful. One who sings it, is carried across.
तूं सचा साहिबु सिफति सुआलिउ जिनि कीती सो पारि पइआ ॥
ਕਹੁਨਾਨਕਕਰਤੇਕੀਆਬਾਤਾਜੋਕਿਛੁਕਰਣਾਸੁਕਰਿਰਹਿਆ੨੧॥॥॥
ਹੇ ਨਾਨਕ! (ਤੂੰ ਭੀ) ਕਰਤਾਰ ਦੀ ਸਿਫ਼ਤਿ-ਸਾਲਾਹ ਕਰ, (ਤੇ ਆਖ ਕਿ) ਪ੍ਰਭੂ ਜੋ ਕੁਝ ਕਰਨਾ ਚੰਗਾ ਸਮਝਦਾ ਹੈ ਉਹ ਕਰ ਰਿਹਾ ਹੈ (ਭਾਵ, ਉਸ ਦੇ ਕੰਮਾਂ ਵਿਚ ਕਿਸੇ ਦਾ ਦਖ਼ਲ ਨਹੀਂ ਹੈ) ॥੨॥
Nanak speaks the stories of the Creator Lord; whatever He is to do, He does. ||2||
कहु नानक करते कीआ बाता जो किछु करणा सु करि रहिआ ॥२॥१॥
ਮਃ੨॥
Second Mahalaa:
मः २ ॥
ਜੋਗਸਬਦੰਗਿਆਨਸਬਦੰਬੇਦਸਬਦੰਬ੍ਰਾਹਮਣਹ॥
ਜੋਗ ਦਾ ਧਰਮ ਗਿਆਨ ਪ੍ਰਾਪਤ ਕਰਨਾ ਹੈ (ਬ੍ਰਹਮ ਦੀ ਵਿਚਾਰ ਕਰਨਾ ਹੈ)। ਬ੍ਰਾਹਮਣਾਂ ਦਾ ਧਰਮ ਵੇਦਾਂ ਦੀ ਵਿਚਾਰ ਹੈ।
The Way of Yoga is the Way of spiritual wisdom; the Vedas are the Way of the Brahmins.
जोग सबदं गिआन सबदं बेद सबदं ब्राहमणह ॥
ਖਤ੍ਰੀਸਬਦੰਸੂਰਸਬਦੰਸੂਦ੍ਰਸਬਦੰਪਰਾਕ੍ਰਿਤਹ॥
ਖਤ੍ਰੀਆਂ ਦਾ ਧਰਮ ਸੂਰਮਿਆਂ ਵਾਲੇ ਕੰਮ ਕਰਨਾ ਹੈ, ਅਤੇ ਸ਼ੂਦਰਾਂ ਦਾ ਧਰਮ ਦੂਜਿਆਂ ਦੀ ਸੇਵਾ ਕਰਨੀ।
The Way of the Khshatriya is the Way of bravery; the Way of the Shudras is service to others.
खत्री सबदं सूर सबदं सूद्र सबदं परा क्रितह ॥
ਸਰਬਸਬਦੰਏਕਸਬਦੰਜੇਕੋਜਾਣੈਭੇਉ॥
ਪਰ ਸਾਰਿਆਂ ਦਾ ਮੁੱਖ-ਧਰਮ ਇਹ ਹੈ ਕਿ ਇਕ ਪ੍ਰਭੂ ਦਾ ਸਿਮਰਨ ਕਰੀਏ। ਜੋ ਮਨੁੱਖ ਇਸ ਭੇਦ ਨੂੰ ਜਾਣਦਾ ਹੈ,
The Way of all is the Way of the One;
सरब सबदं एक सबदं जे को जाणै भेउ ॥
ਨਾਨਕੁਤਾਕਾਦਾਸੁਹੈਸੋਈਨਿਰੰਜਨਦੇਉ੨॥॥
ਨਾਨਕ ਉਸ ਦਾ ਦਾਸ ਹੈ, ਉਹ ਮਨੁੱਖ ਪ੍ਰਭੂ ਦਾ ਰੂਪ ਹੈ ॥੩॥
Nanak is a slave to one who knows this secret; he himself is the Immaculate Divine Lord. ||3||
नानकु ता का दासु है सोई निरंजन देउ ॥२॥
ਮਃ੨॥
Second Mahalaa:
मः २ ॥
ਏਕਕ੍ਰਿਸਨੰਸਰਬਦੇਵਾਦੇਵਦੇਵਾਤਆਤਮਾ॥
ਇਕ ਪਰਮਾਤਮਾ ਹੀ ਸਾਰੇ ਦੇਵਤਿਆਂ ਦਾ ਆਤਮਾ ਹੈ, ਦੇਵਤਿਆਂ ਦੇ ਦੇਵਤਿਆਂ ਦਾ ਭੀ ਆਤਮਾ ਹੈ।
The One Lord Krishna is the Divine Lord of all; He is the Divinity of the individual soul.
एक क्रिसनं सरब देवा देव देवा त आतमा ॥
ਆਤਮਾਬਾਸੁਦੇਵਸੵਿਜੇਕੋਜਾਣੈਭੇਉ॥
ਜੋ ਮਨੁੱਖ ਪ੍ਰਭੂ ਦੇ ਆਤਮਾ ਦਾ ਭੇਦ ਜਾਣ ਲੈਂਦਾ ਹੈ,
Nanak is a slave to anyone who understands this mystery of the all-pervading Lord;
आतमा बासुदेवस्यि जे को जाणै भेउ ॥
ਨਾਨਕੁਤਾਕਾਦਾਸੁਹੈਸੋਈਨਿਰੰਜਨਦੇਉ੩॥॥
ਨਾਨਕ ਉਸ ਮਨੁੱਖ ਦਾ ਦਾਸ ਹੈ, ਉਹ ਪਰਮਾਤਮਾ ਦਾ ਰੂਪ ਹੈ ॥੪॥
he himself is the Immaculate Divine Lord. ||4||
नानकु ता का दासु है सोई निरंजन देउ ॥३॥
ਮਃ੧॥
First Mahalaa:
मः १ ॥
ਕੁੰਭੇਬਧਾਜਲੁਰਹੈਜਲਬਿਨੁਕੁੰਭੁਨਹੋਇ॥
(ਜਿਵੇਂ) ਪਾਣੀ ਘੜੇ (ਆਦਿਕ ਭਾਂਡੇ) ਵਿਚ ਹੀ ਬੱਝਾ ਹੋਇਆ (ਭਾਵ, ਪਿਆ ਹੋਇਆ ਇਕ ਥਾਂ) ਟਿਕਿਆ ਰਹਿ ਸਕਦਾ ਹੈ, (ਜਿਵੇਂ) ਪਾਣੀ ਤੋਂ ਬਿਨਾ ਘੜਾ ਨਹੀਂ ਬਣ ਸਕਦਾ,
Water remains confined within the pitcher, but without water, the pitcher could not have been formed;
कुंभे बधा जलु रहै जल बिनु कुंभु न होइ ॥
ਗਿਆਨਕਾਬਧਾਮਨੁਰਹੈਗੁਰਬਿਨੁਗਿਆਨੁਨਹੋਇ੪॥॥
(ਤਿਵੇਂ) (ਗੁਰੂ ਦੇ) ਗਿਆਨ (ਭਾਵ, ਉਪਦੇਸ਼) ਦਾ ਬੱਝਾ ਹੋਇਆ ਹੀ ਮਨ (ਇਕ ਥਾਂ) ਟਿਕਿਆ ਰਹਿ ਸਕਦਾ ਹੈ, (ਭਾਵ, ਵਿਕਾਰਾਂ ਵਲ ਨਹੀਂ ਦੌੜਦਾ) ਅਤੇ ਗੁਰੂ ਤੋਂ ਬਿਨਾ ਗਿਆਨ ਪੈਦਾ ਨਹੀਂ ਹੋ ਸਕਦਾ ॥੫॥
just so, the mind is restrained by spiritual wisdom, but without the Guru, there is no spiritual wisdom. ||5||
गिआन का बधा मनु रहै गुर बिनु गिआनु न होइ ॥४॥
ਪਉੜੀ॥
Pauree:
पउड़ी ॥
ਪੜਿਆਹੋਵੈਗੁਨਹਗਾਰੁਤਾਓਮੀਸਾਧੁਨਮਾਰੀਐ॥
ਜੇ ਪੜ੍ਹਿਆ-ਲਿਖਿਆ ਮਨੁੱਖ ਮੰਦ-ਕਰਮੀ ਹੋ ਜਾਏ (ਤਾਂ ਇਸ ਨੂੰ ਵੇਖ ਕੇ ਅਨਪੜ੍ਹ ਮਨੁੱਖ ਨੂੰ ਘਬਰਾਣਾ ਨਹੀਂ ਚਾਹੀਦਾ ਕਿ ਪੜ੍ਹੇ ਹੋਏ ਦਾ ਇਹ ਹਾਲ, ਤਾਂ ਅਨਪੜ੍ਹ ਦਾ ਕੀ ਬਣੇਗਾ, ਕਿਉਂਕਿ ਜੇ) ਅਨਪੜ੍ਹ ਮਨੁੱਖ ਨੇਕ ਹੈ ਤਾਂ ਉਸ ਨੂੰ ਮਾਰ ਨਹੀਂ ਪੈਂਦੀ। (ਨਿਬੇੜਾ ਮਨੁੱਖ ਦੀ ਕਮਾਈ ਤੇ ਹੁੰਦਾ ਹੈ, ਪੜ੍ਹਨ ਜਾਂ ਨਾਹ ਪੜ੍ਹਨ ਦਾ ਮੁੱਲ ਨਹੀਂ ਪੈਂਦਾ)।
If an educated person is a sinner, then the illiterate holy man is not to be punished.
पड़िआ होवै गुनहगारु ता ओमी साधु न मारीऐ ॥
ਜੇਹਾਘਾਲੇਘਾਲਣਾਤੇਵੇਹੋਨਾਉਪਚਾਰੀਐ॥
ਮਨੁੱਖ ਜਿਹੋ ਜਿਹੀ ਕਰਤੂਤ ਕਰਦਾ ਹੈ, ਉਸ ਦਾ ਉਹੋ ਜਿਹਾ ਹੀ ਨਾਮ ਉੱਘਾ ਹੋ ਜਾਂਦਾ ਹੈ;
As are the deeds done, so is the reputation one acquires.
जेहा घाले घालणा तेवेहो नाउ पचारीऐ ॥
ਐਸੀਕਲਾਨਖੇਡੀਐਜਿਤੁਦਰਗਹਗਇਆਹਾਰੀਐ॥
(ਤਾਂ ਤੇ) ਇਹੋ ਜਿਹੀ ਖੇਡ ਨਹੀਂ ਖੇਡਣੀ ਚਾਹੀਦੀ, ਜਿਸ ਕਰਕੇ ਦਰਗਾਹ ਵਿਚ ਜਾ ਕੇ (ਮਨੁੱਖਾ ਜਨਮ ਦੀ) ਬਾਜ਼ੀ ਹਾਰ ਬੈਠੀਏ।
So do not play such a game, which will bring you to ruin at the Court of the Lord.
ऐसी कला न खेडीऐ जितु दरगह गइआ हारीऐ ॥
ਪੜਿਆਅਤੈਓਮੀਆਵੀਚਾਰੁਅਗੈਵੀਚਾਰੀਐ॥
ਮਨੁੱਖ ਭਾਵੇਂ ਪੜ੍ਹਿਆ ਹੋਇਆ ਹੋਵੇ ਭਾਵੇਂ ਅਨਪੜ੍ਹ ਪ੍ਰਭੂ ਦੀ ਦਰਗਾਹ ਵਿਚ ਕੇਵਲ ਪ੍ਰਭੂ ਦੇ ਗੁਣਾਂ ਦੀ ਵਿਚਾਰ ਹੀ ਕਬੂਲ ਪੈਂਦੀ ਹੈ।
The accounts of the educated and the illiterate shall be judged in the world hereafter.
पड़िआ अतै ओमीआ वीचारु अगै वीचारीऐ ॥
ਮੁਹਿਚਲੈਸੁਅਗੈਮਾਰੀਐ੧੨॥॥
ਜੋ ਮਨੁੱਖ (ਇਸ ਜਗਤ ਵਿਚ) ਆਪਣੀ ਮਰਜ਼ੀ ਅਨੁਸਾਰ ਹੀ ਤੁਰਦਾ ਹੈ, ਉਹ ਅੱਗੇ ਜਾ ਕੇ ਮਾਰ ਖਾਂਦਾ ਹੈ ॥੧੨॥
One who stubbornly follows his own mind shall suffer in the world hereafter. ||12||
मुहि चलै सु अगै मारीऐ ॥१२॥