ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 462
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਜਨਮਮਰਣਅਨੇਕਬੀਤੇਪ੍ਰਿਅਸੰਗਬਿਨੁਕਛੁਨਹਗਤੇ॥
ਜਨਮ ਮਰਨ ਦੇ ਅਨੇਕਾਂ ਗੇੜ ਲੰਘ ਗਏ ਹਨ, ਪਰ ਪਿਆਰੇ ਪ੍ਰਭੂ ਦੀ ਸੰਗਤਿ ਤੋਂ ਬਿਨਾ ਮੇਰਾ ਕੋਈ ਚੰਗਾ ਹਾਲ ਨਹੀਂ ਹੈ।
I passed through so many births and deaths; without Union with the Beloved, I did not obtain salvation.
जनम मरण अनेक बीते प्रिअ संग बिनु कछु नह गते ॥
LINE 02
ਕੁਲਰੂਪਧੂਪਗਿਆਨਹੀਨੀਤੁਝਬਿਨਾਮੋਹਿਕਵਨਮਾਤ॥
(ਹੇ ਪਿਆਰੇ ਪ੍ਰਭੂ!) ਮੇਰੀ ਕੋਈ ਚੰਗੀ ਕੁਲ ਨਹੀਂ, ਮੇਰਾ ਸੁੰਦਰ ਰੂਪ ਨਹੀਂ, ਅੰਦਰ (ਗੁਣਾਂ ਦੀ) ਸੁਗੰਧੀ ਨਹੀਂ, ਮੈਨੂੰ ਆਤਮਕ ਜੀਵਨ ਦੀ ਕੋਈ ਸੂਝ-ਬੂਝ ਨਹੀਂ (ਹੇ ਪਿਆਰੇ!) ਤੈਥੋਂ ਬਿਨਾ ਮੇਰਾ ਹੋਰ ਕੋਈ ਰਾਖਾ ਨਹੀਂ।
I am without the status of high birth, beauty, glory or spiritual wisdom; without You, who is mine, O Mother?
कुल रूप धूप गिआनहीनी तुझ बिना मोहि कवन मात ॥
LINE 03
ਕਰਜੋੜਿਨਾਨਕੁਸਰਣਿਆਇਓਪ੍ਰਿਅਨਾਥਨਰਹਰਕਰਹੁਗਾਤ੧॥॥
(ਤੇਰਾ ਸੇਵਕ) ਨਾਨਕ (ਦੋਵੇਂ) ਹੱਥ ਜੋੜ ਕੇ ਤੇਰੀ ਸਰਨ ਪਿਆ ਹੈ, ਹੇ ਪਿਆਰੇ! ਹੇ ਨਾਥ! ਹੇ ਪ੍ਰਭੂ! ਮੇਰੀ ਆਤਮਕ ਅਵਸਥਾ ਉੱਚੀ ਬਣਾ ॥੧॥
With my palms pressed together, O Nanak, I enter the Lord's Sanctuary; O beloved almighty Lord and Master, please, save me! ||1||
कर जोड़ि नानकु सरणि आइओ प्रिअ नाथ नरहर करहु गात ॥१॥
LINE 04
ਮੀਨਾਜਲਹੀਨਮੀਨਾਜਲਹੀਨਹੇਓਹੁਬਿਛੁਰਤਮਨਤਨਖੀਨਹੇਕਤਜੀਵਨੁਪ੍ਰਿਅਬਿਨੁਹੋਤ॥
ਜਦੋਂ ਮੱਛੀ ਪਾਣੀ ਤੋਂ ਵਿਛੁੜ ਜਾਂਦੀ ਹੈ, ਜਦੋਂ ਮੱਛੀ ਪਾਣੀ ਤੋਂ ਵਿਛੁੜ ਜਾਂਦੀ ਹੈ, ਪਾਣੀ ਤੋਂ ਵਿਛੁੜਿਆਂ ਉਸ ਦਾ ਮਨ ਉਸ ਦਾ ਸਰੀਰ ਲਿੱਸਾ ਹੋ ਜਾਂਦਾ ਹੈ। ਪਿਆਰੇ (ਪਾਣੀ) ਤੋਂ ਬਿਨਾ ਉਹ ਕਿਵੇਂ ਜੀਊ ਸਕਦੀ ਹੈ?
Like a fish out of water - like a fish out of water, separated from the Lord, the mind and body perish; how can I live, without my Beloved?
मीना जलहीन मीना जलहीन हे ओहु बिछुरत मन तन खीन हे कत जीवनु प्रिअ बिनु होत ॥
LINE 05
ਸਨਮੁਖਸਹਿਬਾਨਸਨਮੁਖਸਹਿਬਾਨਹੇਮ੍ਰਿਗਅਰਪੇਮਨਤਨਪ੍ਰਾਨਹੇਓਹੁਬੇਧਿਓਸਹਜਸਰੋਤ॥
ਹਰਨ ਆਤਮਕ ਜੀਵਨ ਦੇਣ ਵਾਲੀ (ਘੰਡੇ ਹੇੜੇ ਦੀ ਆਵਾਜ਼) ਸੁਣ ਕੇ ਆਪਣਾ ਮਨ ਆਪਣਾ ਸਰੀਰ ਆਪਣੀ ਜਿੰਦ (ਸਭ ਕੁਝ ਉਸ ਮਿੱਠੀ ਸੁਰ ਤੋਂ) ਸਦਕੇ ਕਰ ਦੇਂਦਾ ਹੈ, ਸਿੱਧਾ ਮੂੰਹ ਉਤੇ ਉਹ (ਸ਼ਿਕਾਰੀ ਦਾ) ਤੀਰ ਸਹਾਰਦਾ ਹੈ, ਸਾਹਮਣੇ ਮੂੰਹ ਰੱਖ ਕੇ ਤੀਰ ਸਹਾਰਦਾ ਹੈ।
Facing the arrow head-on - facing the arrow head-on, the deer surrenders his mind, body and breath of life; he is struck by the hunter's soothing music.
सनमुख सहि बान सनमुख सहि बान हे म्रिग अरपे मन तन प्रान हे ओहु बेधिओ सहज सरोत ॥
LINE 06
ਪ੍ਰਿਅਪ੍ਰੀਤਿਲਾਗੀਮਿਲੁਬੈਰਾਗੀਖਿਨੁਰਹਨੁਧ੍ਰਿਗੁਤਨੁਤਿਸੁਬਿਨਾ॥
ਹੇ ਪਿਆਰੇ! ਮੇਰੀ ਪ੍ਰੀਤਿ (ਤੇਰੇ ਚਰਨਾਂ ਵਿਚ) ਲੱਗ ਗਈ ਹੈ। (ਹੇ ਪ੍ਰਭੂ! ਮੈਨੂੰ) ਮਿਲ, ਮੇਰਾ ਚਿੱਤ (ਦੁਨੀਆ ਵਲੋਂ) ਉਦਾਸ ਹੈ। ਉਸ ਪਿਆਰੇ ਦੇ ਮਿਲਾਪ ਤੋਂ ਬਿਨਾ ਜੇ ਇਹ ਸਰੀਰ ਇਕ ਖਿਨ ਭੀ ਟਿਕਿਆ ਰਹਿ ਸਕੇ ਤਾਂ ਇਹ ਸਰੀਰ ਫਿਟਕਾਰ-ਜੋਗ ਹੈ।
I have enshrined love for my Beloved. In order to meet Him, I have become a renunciate. Cursed is that body which remains without Him, even for an instant.
प्रिअ प्रीति लागी मिलु बैरागी खिनु रहनु ध्रिगु तनु तिसु बिना ॥
LINE 07
ਪਲਕਾਨਲਾਗੈਪ੍ਰਿਅਪ੍ਰੇਮਪਾਗੈਚਿਤਵੰਤਿਅਨਦਿਨੁਪ੍ਰਭਮਨਾ॥
ਹੇ ਪਿਆਰੇ ਪ੍ਰਭੂ! ਮੈਨੂੰ ਨੀਂਦ ਨਹੀਂ ਪੈਂਦੀ, ਤੇਰੇ ਚਰਨਾਂ ਵਿਚ ਮੇਰੀ ਪ੍ਰੀਤ ਲੱਗੀ ਹੋਈ ਹੈ, ਮੇਰਾ ਮਨ ਹਰ ਵੇਲੇ ਤੈਨੂੰ ਹੀ ਚਿਤਾਰ ਰਿਹਾ ਹੈ।
My eyelids do not close, for I am absorbed in the love of my Beloved. Day and night, my mind thinks only of God.
पलका न लागै प्रिअ प्रेम पागै चितवंति अनदिनु प्रभ मना ॥
LINE 08
ਸ੍ਰੀਰੰਗਰਾਤੇਨਾਮਮਾਤੇਭੈਭਰਮਦੁਤੀਆਸਗਲਖੋਤ॥
ਜੇਹੜੇ ਵਡ-ਭਾਗੀ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗੇ ਜਾਂਦੇ ਹਨ ਜੇਹੜੇ ਉਸ ਦੇ ਨਾਮ ਵਿਚ ਮਸਤ ਹੋ ਜਾਂਦੇ ਹਨ, ਉਹ ਦੁਨੀਆ ਦੇ ਸਾਰੇ ਡਰ ਮਾਇਆ ਦੀ ਭਟਕਣਾ ਇਹ ਸਭ ਕੁਝ ਦੂਰ ਕਰ ਲੈਂਦੇ ਹਨ।
Attuned to the Lord, intoxicated with the Naam, fear, doubt and duality have all left me.
स्रीरंग राते नाम माते भै भरम दुतीआ सगल खोत ॥
LINE 09
ਕਰਿਮਇਆਦਇਆਦਇਆਲਪੂਰਨਹਰਿਪ੍ਰੇਮਨਾਨਕਮਗਨਹੋਤ੨॥॥
ਹੇ ਨਾਨਕ! (ਆਖ-) ਹੇ ਸਰਬ-ਵਿਆਪਕ ਦਇਆਲ ਹਰੀ! ਮੇਰੇ ਉਤੇ ਮੇਹਰ ਕਰ, ਤਰਸ ਕਰ, ਮੈਂ ਸਦਾ ਤੇਰੇ ਪਿਆਰ ਵਿਚ ਮਸਤ ਰਹਾਂ ॥੨॥
Bestow Your mercy and compassion, O merciful and perfect Lord, that Nanak may be intoxicated with Your Love. ||2||
करि मइआ दइआ दइआल पूरन हरि प्रेम नानक मगन होत ॥२॥
LINE 10
ਅਲੀਅਲਗੁੰਜਾਤਅਲੀਅਲਗੁੰਜਾਤਹੇਮਕਰੰਦਰਸਬਾਸਨਮਾਤਹੇਪ੍ਰੀਤਿਕਮਲਬੰਧਾਵਤਆਪ॥
(ਕੌਲ-ਫੁੱਲਾਂ ਦੇ ਦੁਆਲੇ) ਭੌਰੇ ਗੁੰਜਾਰ ਪਾਂਦੇ ਹਨ, ਭੌਰੇ ਨਿੱਤ ਗੁੰਜਾਰ ਪਾਂਦੇ ਹਨ, ਕੌਲ-ਫੁੱਲਾਂ ਦੀ ਧੂੜੀ ਦੇ ਰਸ ਦੀ ਸੁਗੰਧੀ ਵਿਚ ਮਸਤ ਹੁੰਦੇ ਹਨ, ਪ੍ਰੀਤੀ ਦੇ ਖਿੱਚੇ ਹੋਏ ਉਹ ਆਪਣੇ ਆਪ ਨੂੰ ਕੌਲ-ਫੁੱਲਾਂ ਵਿਚ ਬੰਨ੍ਹਾ ਲੈਂਦੇ ਹਨ।
The bumble-bee is buzzing - the bumble-bee is buzzing, intoxicated with the honey, the flavor and the fragrance; because of its love for the lotus, it entangles itself.
अलीअल गुंजात अलीअल गुंजात हे मकरंद रस बासन मात हे प्रीति कमल बंधावत आप ॥
LINE 11
ਚਾਤ੍ਰਿਕਚਿਤਪਿਆਸਚਾਤ੍ਰਿਕਚਿਤਪਿਆਸਹੇਘਨਬੂੰਦਬਚਿਤ੍ਰਿਮਨਿਆਸਹੇਅਲਪੀਵਤਬਿਨਸਤਤਾਪ॥
(ਭਾਵੇਂ ਸਰ ਤੇ ਟੋਭੇ ਪਾਣੀ ਨਾਲ ਭਰੇ ਪਏ ਹਨ, ਪਰ) ਪਪੀਹੇ ਦੇ ਚਿੱਤ ਨੂੰ (ਬੱਦਲਾਂ ਦੀ ਬੂੰਦ ਦੀ) ਪਿਆਸ ਹੈ, ਪਪੀਹੇ ਦੇ ਚਿੱਤ ਨੂੰ (ਸਿਰਫ਼ ਬੱਦਲਾਂ ਦੀ ਬੂੰਦ ਦੀ) ਤ੍ਰੇਹ ਹੈ, ਉਸ ਦੇ ਮਨ ਵਿਚ ਬੱਦਲਾਂ ਦੀ ਬੂੰਦ ਦੀ ਹੀ ਤਾਂਘ ਹੈ। ਜਦੋਂ ਪਪੀਹਾ ਉਸ ਮਸਤ ਕਰਾ ਦੇਣ ਵਾਲੀ ਬੂੰਦ ਨੂੰ ਪੀਂਦਾ ਹੈ, ਤਾਂ ਉਸ ਦੀ ਤਪਸ਼ ਮਿਟਦੀ ਹੈ।
The mind of the rainbird thirsts - the mind of the rainbird thirsts; its mind longs for the beautiful rain-drops from the clouds. Drinking them in, its fever departs.
चात्रिक चित पिआस चात्रिक चित पिआस हे घन बूंद बचित्रि मनि आस हे अल पीवत बिनसत ताप ॥
LINE 12
ਤਾਪਾਬਿਨਾਸਨਦੂਖਨਾਸਨਮਿਲੁਪ੍ਰੇਮੁਮਨਿਤਨਿਅਤਿਘਨਾ॥
ਹੇ ਜੀਵਾਂ ਦੇ ਦੁੱਖ-ਕਲੇਸ਼ ਨਾਸ ਕਰਨ ਵਾਲੇ! ਤਾਪ ਨਾਸ ਕਰਨ ਵਾਲੇ! (ਮੇਰੀ ਤੇਰੇ ਦਰ ਤੇ ਬੇਨਤੀ ਹੈ, ਮੈਨੂੰ) ਮਿਲ, ਮੇਰੇ ਮਨ ਵਿਚ ਮੇਰੇ ਹਿਰਦੇ ਵਿਚ (ਤੇਰੇ ਚਰਨਾਂ ਦਾ) ਬਹੁਤ ਡੂੰਘਾ ਪ੍ਰੇਮ ਹੈ।
O Destroyer of fever, Remover of pain, please unite me with You. My mind and body have such great love for You.
तापा बिनासन दूख नासन मिलु प्रेमु मनि तनि अति घना ॥
LINE 13
ਸੁੰਦਰੁਚਤੁਰੁਸੁਜਾਨਸੁਆਮੀਕਵਨਰਸਨਾਗੁਣਭਨਾ॥
ਤੂੰ ਮੇਰਾ ਸੋਹਣਾ ਚਤੁਰ ਸਿਆਣਾ ਮਾਲਕ ਹੈਂ। ਮੈਂ (ਆਪਣੀ) ਜੀਭ ਨਾਲ ਤੇਰੇ ਕੇਹੜੇ ਕੇਹੜੇ ਗੁਣ ਬਿਆਨ ਕਰਾਂ?
O my beautiful, wise and all-knowing Lord and Master, with what tongue should I chant Your Praises?
सुंदरु चतुरु सुजान सुआमी कवन रसना गुण भना ॥
LINE 14
ਗਹਿਭੁਜਾਲੇਵਹੁਨਾਮੁਦੇਵਹੁਦ੍ਰਿਸਟਿਧਾਰਤਮਿਟਤਪਾਪ॥
ਹੇ ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ ਪਵਿਤ੍ਰ ਕਰਨ ਵਾਲੇ ਹਰੀ! ਮੈਨੂੰ ਬਾਹੋਂ ਫੜ ਕੇ ਆਪਣੀ ਚਰਨੀਂ ਲਾ ਲਵੋ, ਮੈਨੂੰ ਆਪਣਾ ਨਾਮ ਬਖ਼ਸ਼ੋ, ਤੇਰੀ ਨਿਗਾਹ ਮੇਰੇ ਉਤੇ ਪੈਂਦਿਆਂ ਹੀ ਮੇਰੇ ਸਾਰੇ ਪਾਪ ਮਿਟ ਜਾਂਦੇ ਹਨ।
Take me by the arm, and grant me Your Name. One who is blessed with Your Glance of Grace, has his sins erased.
गहि भुजा लेवहु नामु देवहु द्रिसटि धारत मिटत पाप ॥
LINE 15
ਨਾਨਕੁਜੰਪੈਪਤਿਤਪਾਵਨਹਰਿਦਰਸੁਪੇਖਤਨਹਸੰਤਾਪ੩॥॥
ਨਾਨਕ ਬੇਨਤੀ ਕਰਦਾ ਹੈ-ਹੇ ਹਰੀ! ਤੇਰਾ ਦਰਸਨ ਕੀਤਿਆਂ ਕੋਈ ਦੁੱਖ-ਕਲੇਸ਼ ਪੋਹ ਨਹੀਂ ਸਕਦਾ ॥੩॥
Nanak meditates on the Lord, the Purifier of sinners; beholding His Vision, he suffers no more. ||3||
नानकु जंपै पतित पावन हरि दरसु पेखत नह संताप ॥३॥
LINE 16
ਚਿਤਵਉਚਿਤਨਾਥਚਿਤਵਉਚਿਤਨਾਥਹੇਰਖਿਲੇਵਹੁਸਰਣਿਅਨਾਥਹੇਮਿਲੁਚਾਉਚਾਈਲੇਪ੍ਰਾਨ॥
ਹੇ ਮੇਰੇ ਖਸਮ-ਪ੍ਰਭੂ! ਮੈਂ ਚਿੱਤ (ਵਿਚ ਤੈਨੂੰ ਹੀ) ਚਿਤਾਰਦਾ ਹਾਂ, ਹੇ ਨਾਥ! ਮੈਂ ਚਿੱਤ ਵਿਚ ਤੈਨੂੰ ਹੀ ਯਾਦ ਕਰਦਾ ਹਾਂ। ਮੈਨੂੰ ਅਨਾਥ ਨੂੰ ਆਪਣੀ ਸਰਨ ਵਿਚ ਰੱਖ ਲੈ। (ਹੇ ਨਾਥ! ਮੈਨੂੰ) ਮਿਲ (ਤੈਨੂੰ ਮਿਲਣ ਲਈ ਮੇਰੇ ਅੰਦਰ) ਚਾਉ ਹੈ, ਮੇਰੀ ਜਿੰਦ ਤੇਰੇ ਦਰਸਨ ਲਈ ਉਤਸ਼ਾਹ ਵਿਚ ਆਈ ਹੋਈ ਹੈ।
I focus my consciousness on the Lord - I focus my consciousness upon the Lord; I am helpless - please, keep me under Your Protection. I yearn to meet You, my soul hungers for You.
चितवउ चित नाथ चितवउ चित नाथ हे रखि लेवहु सरणि अनाथ हे मिलु चाउ चाईले प्रान ॥
LINE 17
ਸੁੰਦਰਤਨਧਿਆਨਸੁੰਦਰਤਨਧਿਆਨਹੇਮਨੁਲੁਬਧਗੋਪਾਲਗਿਆਨਹੇਜਾਚਿਕਜਨਰਾਖਤਮਾਨ॥
ਹੇ ਪ੍ਰਭੂ! ਤੇਰੇ ਸੋਹਣੇ ਸਰੂਪ ਵਿਚ ਮੇਰੀ ਸੁਰਤਿ ਜੁੜੀ ਹੋਈ ਹੈ, ਤੇਰੇ ਸੋਹਣੇ ਸਰੀਰ ਵਲ ਮੇਰਾ ਧਿਆਨ ਲੱਗਾ ਹੋਇਆ ਹੈ। ਹੇ ਗੋਪਾਲ! ਮੇਰਾ ਮਨ ਤੇਰੇ ਨਾਲ ਡੂੰਘੀ ਸਾਂਝ ਪਾਣ ਵਾਸਤੇ ਲਲਚਾ ਰਿਹਾ ਹੈ। ਤੂੰ ਉਹਨਾਂ (ਵਡ-ਭਾਗੀਆਂ) ਦਾ ਮਾਣ ਰੱਖਦਾ ਹੈਂ ਜੇਹੜੇ ਤੇਰੇ ਦਰ ਦੇ ਮੰਗਤੇ ਬਣਦੇ ਹਨ।
I meditate on Your beautiful body - I meditate on Your beautiful body; my mind is fascinated by Your spiritual wisdom, O Lord of the world. Please, preserve the honor of Your humble servants and beggars.
सुंदर तन धिआन सुंदर तन धिआन हे मनु लुबध गोपाल गिआन हे जाचिक जन राखत मान ॥
LINE 18
ਪ੍ਰਭਮਾਨਪੂਰਨਦੁਖਬਿਦੀਰਨਸਗਲਇਛਪੁਜੰਤੀਆ॥
ਹੇ ਪ੍ਰਭੂ! ਆਪਣੇ ਦਰ ਦੇ ਮੰਗਤਿਆਂ ਦਾ ਆਦਰ-ਮਾਣ ਕਰਦਾ ਹੈਂ, ਤੂੰ ਉਹਨਾਂ ਦੇ ਦੁੱਖਾਂ ਦਾ ਨਾਸ ਕਰਦਾ ਹੈਂ, (ਤੇਰੀ ਮੇਹਰ ਨਾਲ ਉਹਨਾਂ ਦੀਆਂ) ਸਾਰੀਆਂ ਮਨੋਕਾਮਨਾ ਪੂਰੀਆਂ ਹੋ ਜਾਂਦੀਆਂ ਹਨ।
God bestows perfect honor and destroys pain; He has fulfilled all my desires.
प्रभ मान पूरन दुख बिदीरन सगल इछ पुजंतीआ ॥
LINE 19
ਹਰਿਕੰਠਿਲਾਗੇਦਿਨਸਭਾਗੇਮਿਲਿਨਾਹਸੇਜਸੋਹੰਤੀਆ॥
ਜੇਹੜੇ (ਵਡ-ਭਾਗੀ ਮਨੁੱਖ) ਪ੍ਰਭੂ-ਪਤੀ ਦੇ ਗਲ ਨਾਲ ਲੱਗਦੇ ਹਨ, ਉਹਨਾਂ (ਦੀ ਜ਼ਿੰਦਗੀ) ਦੇ ਦਿਨ ਭਾਗਾਂ ਵਾਲੇ ਹੋ ਜਾਂਦੇ ਹਨ, ਖਸਮ-ਪ੍ਰਭੂ ਨੂੰ ਮਿਲ ਕੇ ਉਹਨਾਂ ਦੇ ਹਿਰਦੇ ਦੀ ਸੇਜ ਸੋਹਣੀ ਬਣ ਜਾਂਦੀ ਹੈ।
How very blessed was that day when the Lord embraced me; meeting my Husband Lord, my bed was beautified.
हरि कंठि लागे दिन सभागे मिलि नाह सेज सोहंतीआ ॥
LINE 20
ਪ੍ਰਭਦ੍ਰਿਸਟਿਧਾਰੀਮਿਲੇਮੁਰਾਰੀਸਗਲਕਲਮਲਭਏਹਾਨ॥
ਜਿਨ੍ਹਾਂ ਉਤੇ ਪ੍ਰਭੂ ਮੇਹਰ ਦੀ ਨਿਗਾਹ ਕਰਦਾ ਹੈ, ਜਿਨ੍ਹਾਂ ਨੂੰ ਪਰਮਾਤਮਾ ਮਿਲ ਪੈਂਦਾ ਹੈ, ਉਹਨਾਂ ਦੇ (ਪਿਛਲੇ ਕੀਤੇ) ਸਾਰੇ ਪਾਪ ਨਾਸ ਹੋ ਜਾਂਦੇ ਹਨ।
When God granted His Grace and met me, all my sins were erased.
प्रभ द्रिसटि धारी मिले मुरारी सगल कलमल भए हान ॥
LINE 21
ਬਿਨਵੰਤਿਨਾਨਕਮੇਰੀਆਸਪੂਰਨਮਿਲੇਸ੍ਰੀਧਰਗੁਣਨਿਧਾਨ੪੧੧੪॥॥॥॥
ਨਾਨਕ ਬੇਨਤੀ ਕਰਦਾ ਹੈ (-ਹੇ ਭਾਈ!) ਲੱਛਮੀ-ਪਤੀ ਪ੍ਰਭੂ ਸਾਰੇ ਗੁਣਾਂ ਦਾ ਖ਼ਜ਼ਾਨਾ-ਪ੍ਰਭੂ ਮੈਨੂੰ ਮਿਲ ਪਿਆ ਹੈ, ਮੇਰੀ ਮਨ ਦੀ ਮੁਰਾਦ ਪੂਰੀ ਹੋ ਗਈ ਹੈ ॥੪॥੧॥੧੪॥
Prays Nanak, my hopes are fulfilled; I have met the Lord, the Lord of Lakshmi, the treasure of excellence. ||4||1||14||
बिनवंति नानक मेरी आस पूरन मिले स्रीधर गुण निधान ॥४॥१॥१४॥
LINE 22
ੴਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ; ਜਿਸ ਦਾ ਨਾਮ 'ਹੋਂਦ ਵਾਲਾ' ਹੈ, ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ) ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
ੴ सति नामु करता पुरखु निरभउ निरवैरु अकाल मूरति अजूनी सैभं गुर प्रसादि ॥
LINE 23
ਆਸਾਮਹਲਾ੧॥
ਰਾਗ ਆਸਾ ਵਿੱਚ ਗੁਰੂ ਨਾਨਕ ਜੀ ਦੀ ਬਾਣੀ। 'ਵਾਰ' ਸਲੋਕਾਂ ਸਮੇਤ, ਵਾਰ ਤੇ ਸਲੋਕ ਵੀ ਗੁਰੂ ਨਾਨਕ ਦੇ ਹਨ।
Aasaa, First Mahalaa:
आसा महला १ ॥
LINE 24
ਵਾਰਸਲੋਕਾਨਾਲਿਸਲੋਕਭੀਮਹਲੇਪਹਿਲੇਕੇਲਿਖੇਟੁੰਡੇਅਸਰਾਜੈਕੀਧੁਨੀ॥
(ਇਹ ਵਾਰ) ਟੁੰਡੇ (ਰਾਜਾ) ਅਸਰਾਜ ਦੀ (ਵਾਰ ਦੀ) ਸੁਰ ਉਤੇ (ਗਾਉਣੀ ਹੈ)।
Vaar With Shaloks, And Shaloks Written By The First Mahalaa. To Be Sung To The Tune Of 'Tunda-Asraajaa':
वार सलोका नालि सलोक भी महले पहिले के लिखे टुंडे अस राजै की धुनी ॥
LINE 25
ਸਲੋਕੁਮਃ੧॥
Shalok, First Mahalaa:
सलोकु मः १ ॥
LINE 26
ਬਲਿਹਾਰੀਗੁਰਆਪਣੇਦਿਉਹਾੜੀਸਦਵਾਰ॥
ਮੈਂ ਆਪਣੇ ਗੁਰੂ ਤੋਂ (ਇਕ) ਦਿਨ ਵਿਚ ਸੌ ਵਾਰੀ ਸਦਕੇ ਹੁੰਦਾ ਹਾਂ,
A hundred times a day, I am a sacrifice to my Guru;
बलिहारी गुर आपणे दिउहाड़ी सद वार ॥
LINE 27
ਜਿਨਿਮਾਣਸਤੇਦੇਵਤੇਕੀਏਕਰਤਨਲਾਗੀਵਾਰ੧॥॥
ਜਿਸ (ਗੁਰੂ) ਨੇ ਮਨੁੱਖਾਂ ਤੋਂ ਦੇਵਤੇ ਬਣਾ ਦਿੱਤੇ ਤੇ ਬਣਾਉਂਦਿਆਂ (ਰਤਾ) ਚਿਰ ਨਾਹ ਲੱਗਾ ॥੧॥
He made angels out of men, without delay. ||1||
जिनि माणस ते देवते कीए करत न लागी वार ॥१॥