ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ 450
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਜਨਨਾਨਕਕਉਹਰਿਬਖਸਿਆਹਰਿਭਗਤਿਭੰਡਾਰਾ੨॥॥
ਹੇ ਹਰੀ! ਆਪਣੇ ਦਾਸ ਨਾਨਕ ਨੂੰ ਭੀ ਤੂੰ ਹੀ (ਮੇਹਰ ਕਰ ਕੇ) ਆਪਣੀ ਭਗਤੀ ਦਾ ਖ਼ਜ਼ਾਨਾ ਬਖ਼ਸ਼ਿਆ ਹੈ ॥੨॥
The Lord has given the treasure of His devotional worship to servant Nanak. ||2||
जन नानक कउ हरि बखसिआ हरि भगति भंडारा ॥२॥
LINE 02
ਹਮਕਿਆਗੁਣਤੇਰੇਵਿਥਰਹਸੁਆਮੀਤੂੰਅਪਰਅਪਾਰੋਰਾਮਰਾਜੇ॥
ਹੇ ਮੇਰੇ ਮਾਲਕ! (ਤੂੰ ਬੇਅੰਤ ਗੁਣਾਂ ਦਾ ਮਾਲਕ ਹੈਂ) ਅਸੀਂ ਤੇਰੇ ਕੇਹੜੇ ਕੇਹੜੇ ਗੁਣ ਗਿਣ ਕੇ ਦੱਸ ਸਕਦੇ ਹਾਂ? ਤੂੰ ਬੇਅੰਤ ਹੈਂ, ਤੂੰ ਬੇਅੰਤ ਹੈਂ।
What Glorious Virtues of Yours can I describe, O Lord and Master? You are the most infinite of the infinite, O Lord King.
हम किआ गुण तेरे विथरह सुआमी तूं अपर अपारो राम राजे ॥
LINE 03
ਹਰਿਨਾਮੁਸਾਲਾਹਹਦਿਨੁਰਾਤਿਏਹਾਆਸਆਧਾਰੋ॥
ਹੇ ਸੁਆਮੀ! ਅਸੀਂ ਤਾਂ ਦਿਨੇ ਰਾਤ ਤੇਰੇ ਨਾਮ ਦੀ ਹੀ ਵਡਿਆਈ ਕਰਦੇ ਹਾਂ, ਸਾਡੇ ਜੀਵਨ ਦਾ ਇਹੀ ਸਹਾਰਾ ਹੈ ਇਹੀ ਆਸਰਾ ਹੈ।
I praise the Lord's Name, day and night; this alone is my hope and support.
हरि नामु सालाहह दिनु राति एहा आस आधारो ॥
LINE 04
ਹਮਮੂਰਖਕਿਛੂਅਨਜਾਣਹਾਕਿਵਪਾਵਹਪਾਰੋ॥
ਹੇ ਪ੍ਰਭੂ! ਅਸੀਂ ਮੂਰਖ ਹਾਂ, ਸਾਨੂੰ ਕੋਈ ਸਮਝ ਨਹੀਂ ਹੈ, ਅਸੀਂ ਤੇਰਾ ਅੰਤ ਕਿਵੇਂ ਪਾ ਸਕਦੇ ਹਾਂ?
I am a fool, and I know nothing. How can I find Your limits?
हम मूरख किछूअ न जाणहा किव पावह पारो ॥
LINE 05
ਜਨੁਨਾਨਕੁਹਰਿਕਾਦਾਸੁਹੈਹਰਿਦਾਸਪਨਿਹਾਰੋ੩॥॥
ਦਾਸ ਨਾਨਕ ਤਾਂ ਪਰਮਾਤਮਾ ਦਾ ਦਾਸ ਹੈ, ਪਰਮਾਤਮਾ ਦੇ ਦਾਸਾਂ ਦਾ ਦਾਸ ਹੈ ॥੩॥
Servant Nanak is the slave of the Lord, the water-carrier of the slaves of the Lord. ||3||
जनु नानकु हरि का दासु है हरि दास पनिहारो ॥३॥
LINE 06
ਜਿਉਭਾਵੈਤਿਉਰਾਖਿਲੈਹਮਸਰਣਿਪ੍ਰਭਆਏਰਾਮਰਾਜੇ॥
ਹੇ ਪ੍ਰਭੂ! ਅਸੀਂ ਤੇਰੀ ਸਰਨ ਆਏ ਹਾਂ, ਹੁਣ ਜਿਵੇਂ ਤੇਰੀ ਮਰਜ਼ੀ ਹੋਵੇ ਤਿਵੇਂ ਸਾਨੂੰ (ਮੰਦੇ ਕੰਮਾਂ ਤੋਂ) ਬਚਾ ਲੈ।
As it pleases You, You save me; I have come seeking Your Sanctuary, O God, O Lord King.
जिउ भावै तिउ राखि लै हम सरणि प्रभ आए राम राजे ॥
LINE 07
ਹਮਭੂਲਿਵਿਗਾੜਹਦਿਨਸੁਰਾਤਿਹਰਿਲਾਜਰਖਾਏ॥
ਅਸੀਂ ਦਿਨ ਰਾਤ (ਜੀਵਨ-ਰਾਹ ਤੋਂ) ਖੁੰਝ ਕੇ (ਆਪਣੇ ਆਤਮਕ ਜੀਵਨ ਨੂੰ) ਖ਼ਰਾਬ ਕਰਦੇ ਰਹਿੰਦੇ ਹਾਂ। ਹੇ ਹਰੀ! ਸਾਡੀ ਇੱਜ਼ਤ ਰੱਖ।
I am wandering around, ruining myself day and night; O Lord, please save my honor!
हम भूलि विगाड़ह दिनसु राति हरि लाज रखाए ॥
LINE 08
ਹਮਬਾਰਿਕਤੂੰਗੁਰੁਪਿਤਾਹੈਦੇਮਤਿਸਮਝਾਏ॥
ਹੇ ਪ੍ਰਭੂ! ਅਸੀਂ ਤੇਰੇ ਬੱਚੇ ਹਾਂ, ਤੂੰ ਸਾਡਾ ਗੁਰੂ ਹੈਂ ਤੂੰ ਸਾਡਾ ਪਿਤਾ ਹੈਂ, ਸਾਨੂੰ ਮਤਿ ਦੇ ਕੇ ਚੰਗੀ ਸਮਝ ਬਖ਼ਸ਼।
I am just a child; You, O Guru, are my father. Please give me understanding and instruction.
हम बारिक तूं गुरु पिता है दे मति समझाए ॥
LINE 09
ਜਨੁਨਾਨਕੁਦਾਸੁਹਰਿਕਾਂਢਿਆਹਰਿਪੈਜਰਖਾਏ੪੧੦੧੭॥॥॥॥
ਹੇ ਹਰੀ! ਦਾਸ ਨਾਨਕ ਤੇਰਾ ਦਾਸ ਅਖਵਾਂਦਾ ਹੈ, (ਮੇਹਰ ਕਰ, ਆਪਣੇ ਦਾਸ ਦੀ) ਇੱਜ਼ਤ ਰੱਖ ॥੪॥੧੦॥੧੭॥
Servant Nanak is known as the Lord's slave; O Lord, please preserve his honor! ||4||10||17||
जनु नानकु दासु हरि कांढिआ हरि पैज रखाए ॥४॥१०॥१७॥
LINE 10
ਆਸਾਮਹਲਾ੪॥
Aasaa, Fourth Mahalaa:
आसा महला ४ ॥
LINE 11
ਜਿਨਮਸਤਕਿਧੁਰਿਹਰਿਲਿਖਿਆਤਿਨਾਸਤਿਗੁਰੁਮਿਲਿਆਰਾਮਰਾਜੇ॥
ਜਿਨ੍ਹਾਂ ਮਨੁੱਖਾਂ ਦੇ ਮੱਥੇ ਉਤੇ ਧੁਰ ਦਰਗਾਹ ਤੋਂ ਪਰਮਾਤਮਾ (ਗੁਰੂ-ਮਿਲਾਪ ਦਾ ਲੇਖ) ਲਿਖ ਦੇਂਦਾ ਹੈ ਉਹਨਾਂ ਨੂੰ ਗੁਰੂ ਮਿਲ ਪੈਂਦਾ ਹੈ,
Those who have the blessed pre-ordained destiny of the Lord written on their foreheads, meet the True Guru, the Lord King.
जिन मसतकि धुरि हरि लिखिआ तिना सतिगुरु मिलिआ राम राजे ॥
LINE 12
ਅਗਿਆਨੁਅੰਧੇਰਾਕਟਿਆਗੁਰਗਿਆਨੁਘਟਿਬਲਿਆ॥
(ਉਹਨਾਂ ਦੇ ਮਨ ਵਿਚੋਂ, ਗੁਰੂ ਦੀ ਮੇਹਰ ਨਾਲ) ਆਤਮਕ ਜੀਵਨ ਵਲੋਂ ਬੇ-ਸਮਝੀ ਦਾ ਹਨੇਰਾ ਦੂਰ ਹੋ ਜਾਂਦਾ ਹੈ, ਤੇ, ਉਹਨਾਂ ਦੇ ਹਿਰਦੇ ਵਿਚ ਗੁਰੂ ਦੀ ਬਖ਼ਸ਼ੀ ਹੋਈ ਆਤਮਕ ਜੀਵਨ ਦੀ ਸੂਝ ਚਮਕ ਪੈਂਦੀ ਹੈ।
The Guru removes the darkness of ignorance, and spiritual wisdom illuminates their hearts.
अगिआनु अंधेरा कटिआ गुर गिआनु घटि बलिआ ॥
LINE 13
ਹਰਿਲਧਾਰਤਨੁਪਦਾਰਥੋਫਿਰਿਬਹੁੜਿਨਚਲਿਆ॥
ਉਹਨਾਂ ਨੂੰ ਪਰਮਾਤਮਾ ਦਾ ਨਾਮ ਕੀਮਤੀ ਰਤਨ ਲੱਭ ਪੈਂਦਾ ਹੈ ਜੇਹੜਾ ਮੁੜ (ਉਹਨਾਂ ਪਾਸੋਂ ਕਦੇ) ਗੁਆਚਦਾ ਨਹੀਂ।
They find the wealth of the jewel of the Lord, and then, they do not wander any longer.
हरि लधा रतनु पदारथो फिरि बहुड़ि न चलिआ ॥
LINE 14
ਜਨਨਾਨਕਨਾਮੁਆਰਾਧਿਆਆਰਾਧਿਹਰਿਮਿਲਿਆ੧॥॥
ਹੇ ਦਾਸ ਨਾਨਕ! ਗੁਰੂ ਦੀ ਸਰਨ ਪੈ ਕੇ ਜੇਹੜੇ ਮਨੁੱਖ ਪਰਮਾਤਮਾ ਦਾ ਨਾਮ ਸਿਮਰਦੇ ਹਨ, ਨਾਮ ਸਿਮਰ ਕੇ ਉਹ ਪਰਮਾਤਮਾ ਵਿਚ ਹੀ ਲੀਨ ਹੋ ਜਾਂਦੇ ਹਨ ॥੧॥
Servant Nanak meditates on the Naam, the Name of the Lord, and in meditation, he meets the Lord. ||1||
जन नानक नामु आराधिआ आराधि हरि मिलिआ ॥१॥
LINE 15
ਜਿਨੀਐਸਾਹਰਿਨਾਮੁਨਚੇਤਿਓਸੇਕਾਹੇਜਗਿਆਏਰਾਮਰਾਜੇ॥
(ਆਤਮਕ ਜੀਵਨ ਦੀ ਸੂਝ ਦੇਣ ਵਾਲਾ) ਅਜੇਹਾ ਕੀਮਤੀ ਨਾਮ ਜਿਨ੍ਹਾਂ ਮਨੁੱਖਾਂ ਨੇ ਨਹੀਂ ਸਿਮਰਿਆ, ਉਹ ਜਗਤ ਵਿਚ ਕਾਹਦੇ ਲਈ ਜੰਮੇ?
Those who have not kept the Lord's Name in their consciousness - why did they bother to come into the world, O Lord King?
जिनी ऐसा हरि नामु न चेतिओ से काहे जगि आए राम राजे ॥
LINE 16
ਇਹੁਮਾਣਸਜਨਮੁਦੁਲੰਭੁਹੈਨਾਮਬਿਨਾਬਿਰਥਾਸਭੁਜਾਏ॥
ਇਹ ਮਨੁੱਖਾ ਜਨਮ ਬੜੀ ਮੁਸ਼ਕਲ ਨਾਲ ਮਿਲਦਾ ਹੈ, ਨਾਮ ਸਿਮਰਨ ਤੋਂ ਬਿਨਾ ਸਾਰੇ ਦਾ ਸਾਰਾ ਵਿਅਰਥ ਚਲਾ ਜਾਂਦਾ ਹੈ।
It is so difficult to obtain this human incarnation, and without the Naam, it is all futile and useless.
इहु माणस जनमु दुलंभु है नाम बिना बिरथा सभु जाए ॥
LINE 17
ਹੁਣਿਵਤੈਹਰਿਨਾਮੁਨਬੀਜਿਓਅਗੈਭੁਖਾਕਿਆਖਾਏ॥
ਜੇਹੜਾ ਮਨੁੱਖਾ ਜਨਮ ਵਿਚ ਢੁਕਵੇਂ ਸਮੇ (ਆਪਣੇ ਹਿਰਦੇ ਦੀ ਖੇਤੀ ਵਿਚ) ਪਰਮਾਤਮਾ ਦਾ ਨਾਮ ਨਹੀਂ ਬੀਜਦਾ, ਉਹ ਆਤਮਕ ਜੀਵਨ ਆਤਮ-ਜੀਵਨ ਦੀ ਭੁਖ ਕਿਵੇਂ ਮੇਟੇਗਾ?
Now, in this most fortunate season, he does not plant the seed of the Lord's Name; what will the hungry soul eat, in the world hereafter?
हुणि वतै हरि नामु न बीजिओ अगै भुखा किआ खाए ॥
LINE 18
ਮਨਮੁਖਾਨੋਫਿਰਿਜਨਮੁਹੈਨਾਨਕਹਰਿਭਾਏ੨॥॥
ਹੇ ਨਾਨਕ! (ਆਖ-) ਆਪਣੇ ਮਨ ਦੇ ਪਿੱਛੇ ਤੁਰਨ ਵਾਲਿਆਂ ਨੂੰ ਮੁੜ ਮੁੜ ਜਨਮਾਂ ਦਾ ਚੱਕਰ ਮਿਲਦਾ ਹੈ (ਉਹਨਾਂ ਵਾਸਤੇ) ਪਰਮਾਤਮਾ ਨੂੰ ਇਹੀ ਚੰਗਾ ਲੱਗਦਾ ਹੈ ॥੨॥
The self-willed manmukhs are born again and again. O Nanak, such is the Lord's Will. ||2||
मनमुखा नो फिरि जनमु है नानक हरि भाए ॥२॥
LINE 19
ਤੂੰਹਰਿਤੇਰਾਸਭੁਕੋਸਭਿਤੁਧੁਉਪਾਏਰਾਮਰਾਜੇ॥
ਹੇ ਹਰੀ! ਤੂੰ ਸਭ ਜੀਵਾਂ ਦਾ ਮਾਲਕ ਹੈਂ, ਹਰੇਕ ਜੀਵ ਤੇਰਾ (ਪੈਦਾ ਕੀਤਾ ਹੋਇਆ ਹੈ), ਸਾਰੇ ਜੀਵ ਤੂੰ ਹੀ ਪੈਦਾ ਕੀਤੇ ਹੋਏ ਹਨ।
You, O Lord, belong to all, and all belong to You. You created all, O Lord King.
तूं हरि तेरा सभु को सभि तुधु उपाए राम राजे ॥
LINE 20
ਕਿਛੁਹਾਥਿਕਿਸੈਦੈਕਿਛੁਨਾਹੀਸਭਿਚਲਹਿਚਲਾਏ॥
ਕਿਸੇ ਜੀਵ ਦੇ ਆਪਣੇ ਵੱਸ ਵਿਚ ਕੁਝ ਨਹੀਂ, ਜਿਵੇਂ ਤੂੰ ਤੋਰਦਾ ਹੈਂ ਤਿਵੇਂ ਸਾਰੇ ਜੀਵ ਤੁਰਦੇ ਹਨ।
Nothing is in anyone's hands; all walk as You cause them to walk.
किछु हाथि किसै दै किछु नाही सभि चलहि चलाए ॥
LINE 21
ਜਿਨੑਤੂੰਮੇਲਹਿਪਿਆਰੇਸੇਤੁਧੁਮਿਲਹਿਜੋਹਰਿਮਨਿਭਾਏ॥
ਹੇ ਪਿਆਰੇ! ਜਿਨ੍ਹਾਂ ਜੀਵਾਂ ਨੂੰ ਤੂੰ ਆਪਣੇ ਨਾਲ ਮਿਲਾਂਦਾ ਹੈਂ, ਜੇਹੜੇ ਤੈਨੂੰ ਆਪਣੇ ਮਨ ਵਿਚ ਚੰਗੇ ਲੱਗਦੇ ਉਹ ਤੇਰੇ ਚਰਨਾਂ ਵਿਚ ਜੁੜੇ ਰਹਿੰਦੇ ਹਨ।
They alone are united with You, O Beloved, whom You cause to be so united; they alone are pleasing to Your Mind.
जिन तूं मेलहि पिआरे से तुधु मिलहि जो हरि मनि भाए ॥
LINE 22
ਜਨਨਾਨਕਸਤਿਗੁਰੁਭੇਟਿਆਹਰਿਨਾਮਿਤਰਾਏ੩॥॥
ਹੇ ਦਾਸ ਨਾਨਕ! ਜਿਨ੍ਹਾਂ ਮਨੁੱਖਾਂ ਨੂੰ ਗੁਰੂ ਮਿਲ ਪੈਂਦਾ ਹੈ, ਗੁਰੂ ਉਹਨਾਂ ਨੂੰ ਪਰਮਾਤਮਾ ਦੇ ਨਾਮ ਵਿਚ ਜੋੜ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ॥੩॥
Servant Nanak has met the True Guru, and through the Lord's Name, he has been carried across. ||3||
जन नानक सतिगुरु भेटिआ हरि नामि तराए ॥३॥
LINE 23
ਕੋਈਗਾਵੈਰਾਗੀਨਾਦੀਬੇਦੀਬਹੁਭਾਤਿਕਰਿਨਹੀਹਰਿਹਰਿਭੀਜੈਰਾਮਰਾਜੇ॥
ਕੋਈ ਮਨੁੱਖ ਰਾਗ ਗਾ ਕੇ, ਕੋਈ ਸੰਖ ਆਦਿਕ ਸਾਜ ਵਜਾ ਕੇ, ਕੋਈ ਧਰਮ ਪੁਸਤਕਾਂ ਪੜ੍ਹ ਕੇ ਕਈ ਤਰੀਕਿਆਂ ਨਾਲ ਪਰਮਾਤਮਾ ਦੇ ਗੁਣ ਗਾਂਦਾ ਹੈ ਪਰ ਪਰਮਾਤਮਾ ਇਸ ਤਰ੍ਹਾਂ ਪ੍ਰਸੰਨ ਨਹੀਂ ਹੁੰਦਾ।
Some sing of the Lord, through musical Ragas and the sound current of the Naad, through the Vedas, and in so many ways. But the Lord, Har, Har, is not pleased by these, O Lord King.
कोई गावै रागी नादी बेदी बहु भाति करि नही हरि हरि भीजै राम राजे ॥
LINE 24
ਜਿਨਾਅੰਤਰਿਕਪਟੁਵਿਕਾਰੁਹੈਤਿਨਾਰੋਇਕਿਆਕੀਜੈ॥
ਜਿਨ੍ਹਾਂ ਦੇ ਅੰਦਰ ਫ਼ਰੇਬ ਅਤੇ ਪਾਪ ਹੈ, ਉਹਨਾਂ ਦਾ ਵਿਰਲਾਪ ਕਰਨਾ ਕੀ ਅਰਥ ਹੈ?
Those who are filled with fraud and corruption within - what good does it do for them to cry out?
जिना अंतरि कपटु विकारु है तिना रोइ किआ कीजै ॥
LINE 25
ਹਰਿਕਰਤਾਸਭੁਕਿਛੁਜਾਣਦਾਸਿਰਿਰੋਗਹਥੁਦੀਜੈ॥
ਕਰਤਾਰ (ਹਰੇਕ ਮਨੁੱਖ ਦੇ ਦਿਲ ਦੀ) ਹਰੇਕ ਗੱਲ ਜਾਣਦਾ ਹੈ, ਅੰਦਰਲੇ ਰੋਗਾਂ ਉਤੇ ਬੇਸ਼ੱਕ ਹੱਥ ਦਿੱਤਾ ਜਾਏ (ਭਾਵੇਂ ਅੰਦਰਲੇ ਵਿਕਾਰਾਂ ਨੂੰ ਲੁਕਾਣ ਦਾ ਜਤਨ ਕੀਤਾ ਜਾਏ)।
The Creator Lord knows everything, although they may try to hide their sins and the causes of their diseases.
हरि करता सभु किछु जाणदा सिरि रोग हथु दीजै ॥
LINE 26
ਜਿਨਾਨਾਨਕਗੁਰਮੁਖਿਹਿਰਦਾਸੁਧੁਹੈਹਰਿਭਗਤਿਹਰਿਲੀਜੈ੪੧੧੧੮॥॥॥॥
ਹੇ ਨਾਨਕ! ਗੁਰੂ ਦੀ ਸਰਨ ਪੈ ਕੇ ਜਿਨ੍ਹਾਂ ਮਨੁੱਖਾਂ ਦਾ ਹਿਰਦਾ ਪਵਿਤ੍ਰ ਹੋ ਜਾਂਦਾ ਹੈ, ਉਹੀ ਪਰਮਾਤਮਾ ਦੀ ਭਗਤੀ ਕਰਦੇ ਹਨ, ਉਹੀ ਹਰੀ ਦਾ ਨਾਮ ਲੈਂਦੇ ਹਨ ॥੪॥੧੧॥੧੮॥
O Nanak, those Gurmukhs whose hearts are pure, obtain the Lord, Har, Har, by devotional worship. ||4||11||18||
जिना नानक गुरमुखि हिरदा सुधु है हरि भगति हरि लीजै ॥४॥११॥१८॥
LINE 27
ਆਸਾਮਹਲਾ੪॥
Aasaa, Fourth Mahalaa:
आसा महला ४ ॥
LINE 28
ਜਿਨਅੰਤਰਿਹਰਿਹਰਿਪ੍ਰੀਤਿਹੈਤੇਜਨਸੁਘੜਸਿਆਣੇਰਾਮਰਾਜੇ॥
ਜਿਨ੍ਹਾਂ ਬੰਦਿਆਂ ਦੇ ਹਿਰਦੇ ਵਿਚ ਪਰਮਾਤਮਾ ਦਾ ਪਿਆਰ ਮੌਜੂਦ ਹੈ (ਪਰਮਾਤਮਾ ਦੀਆਂ ਨਜ਼ਰਾਂ ਵਿਚ) ਉਹ ਬੰਦੇ ਸੁਚੱਜੇ ਹਨ ਸਿਆਣੇ ਹਨ।
Those whose hearts are filled with the love of the Lord, Har, Har, are the wisest and most clever people, O Lord King.
जिन अंतरि हरि हरि प्रीति है ते जन सुघड़ सिआणे राम राजे ॥
LINE 29
ਜੇਬਾਹਰਹੁਭੁਲਿਚੁਕਿਬੋਲਦੇਭੀਖਰੇਹਰਿਭਾਣੇ॥
ਜੇ ਉਹ ਕਦੇ ਉਕਾਈ ਖਾ ਕੇ ਗ਼ਲਤੀ ਨਾਲ ਬਾਹਰ ਲੋਕਾਂ ਵਿਚ (ਉਕਾਈ ਵਾਲੇ ਬੋਲ) ਬੋਲ ਬੈਠਦੇ ਹਨ ਤਾਂ ਭੀ ਪਰਮਾਤਮਾ ਨੂੰ ਉਹ ਚੰਗੇ ਪਿਆਰੇ ਲੱਗਦੇ ਹਨ।
Even if they misspeak outwardly, they are still very pleasing to the Lord.
जे बाहरहु भुलि चुकि बोलदे भी खरे हरि भाणे ॥
LINE 30
ਹਰਿਸੰਤਾਨੋਹੋਰੁਥਾਉਨਾਹੀਹਰਿਮਾਣੁਨਿਮਾਣੇ॥
ਪਰਮਾਤਮਾ ਦੇ ਸੰਤਾਂ ਨੂੰ (ਪਰਮਾਤਮਾ ਤੋਂ ਬਿਨਾ) ਹੋਰ ਕੋਈ ਆਸਰਾ ਨਹੀਂ ਹੁੰਦਾ (ਉਹ ਜਾਣਦੇ ਹਨ ਕਿ) ਪਰਮਾਤਮਾ ਹੀ ਨਿਮਾਣਿਆਂ ਦਾ ਮਾਣ ਹੈ।
The Lord's Saints have no other place. The Lord is the honor of the dishonored.
हरि संता नो होरु थाउ नाही हरि माणु निमाणे ॥
LINE 31
ਜਨਨਾਨਕਨਾਮੁਦੀਬਾਣੁਹੈਹਰਿਤਾਣੁਸਤਾਣੇ੧॥॥
ਹੇ ਨਾਨਕ! ਪਰਮਾਤਮਾ ਦੇ ਸੇਵਕਾਂ ਵਾਸਤੇ ਪਰਮਾਤਮਾ ਦਾ ਨਾਮ ਹੀ ਸਹਾਰਾ ਹੈ, ਪਰਮਾਤਮਾ ਹੀ ਉਹਨਾਂ ਦਾ ਬਾਹੂ-ਬਲ ਹੈ (ਜਿਸ ਦੇ ਆਸਰੇ ਉਹ ਵਿਕਾਰਾਂ ਦੇ ਟਾਕਰੇ ਤੇ) ਤਕੜੇ ਰਹਿੰਦੇ ਹਨ ॥੧॥
The Naam, the Name of the Lord, is the Royal Court for servant Nanak; the Lord's power is his only power. ||1||
जन नानक नामु दीबाणु है हरि ताणु सताणे ॥१॥
LINE 32
ਜਿਥੈਜਾਇਬਹੈਮੇਰਾਸਤਿਗੁਰੂਸੋਥਾਨੁਸੁਹਾਵਾਰਾਮਰਾਜੇ॥
ਜਿਸ ਥਾਂ ਤੇ ਪਿਆਰਾ ਗੁਰੂ ਜਾ ਬੈਠਦਾ ਹੈ (ਗੁਰ-ਸਿੱਖਾਂ ਵਾਸਤੇ) ਉਹ ਥਾਂ ਸੋਹਣਾ ਬਣ ਜਾਂਦਾ ਹੈ।
Wherever my True Guru goes and sits, that place is beautiful, O Lord King.
जिथै जाइ बहै मेरा सतिगुरू सो थानु सुहावा राम राजे ॥
LINE 33
ਗੁਰਸਿਖਂੀਸੋਥਾਨੁਭਾਲਿਆਲੈਧੂਰਿਮੁਖਿਲਾਵਾ॥
ਗੁਰਸਿੱਖ ਉਸ ਥਾਂ ਨੂੰ ਲੱਭ ਲੈਂਦੇ ਹਨ, ਤੇ ਉਸ ਦੀ ਧੂੜ ਲੈ ਕੇ ਆਪਣੇ ਮੱਥੇ ਉਤੇ ਲਾ ਲੈਂਦੇ ਹਨ।
The Guru's Sikhs seek out that place; they take the dust and apply it to their faces.
गुरसिखीं सो थानु भालिआ लै धूरि मुखि लावा ॥
LINE 34
ਗੁਰਸਿਖਾਕੀਘਾਲਥਾਇਪਈਜਿਨਹਰਿਨਾਮੁਧਿਆਵਾ॥
ਜੇਹੜੇ ਗੁਰਸਿੱਖ ਪਰਮਾਤਮਾ ਦਾ ਨਾਮ ਸਿਮਰਦੇ ਹਨ ਉਹਨਾਂ ਦੀ (ਗੁਰ-ਅਸਥਾਨ ਭਾਲਣ ਦੀ) ਮੇਹਨਤ ਪਰਮਾਤਮਾ ਦੇ ਦਰ ਤੇ ਕਬੂਲ ਹੋ ਜਾਂਦੀ ਹੈ।
The works of the Guru's Sikhs, who meditate on the Lord's Name, are approved.
गुरसिखा की घाल थाइ पई जिन हरि नामु धिआवा ॥
LINE 35
ਜਿਨੑਨਾਨਕੁਸਤਿਗੁਰੁਪੂਜਿਆਤਿਨਹਰਿਪੂਜਕਰਾਵਾ੨॥॥
ਨਾਨਕ ਜੇਹੜੇ ਮਨੁੱਖ (ਆਪਣੇ ਹਿਰਦੇ ਵਿਚ) ਗੁਰੂ ਦਾ ਆਦਰ-ਸਤਕਾਰ ਬਿਠਾਂਦੇ ਹਨ, ਪਰਮਾਤਮਾ (ਜਗਤ ਵਿਚ ਉਹਨਾਂ ਦਾ) ਆਦਰ ਕਰਾਂਦਾ ਹੈ ॥੨॥
Those who worship the True Guru, O Nanak - the Lord causes them to be worshipped in turn. ||2||
जिन नानकु सतिगुरु पूजिआ तिन हरि पूज करावा ॥२॥
LINE 36
ਗੁਰਸਿਖਾਮਨਿਹਰਿਪ੍ਰੀਤਿਹੈਹਰਿਨਾਮਹਰਿਤੇਰੀਰਾਮਰਾਜੇ॥
ਹੇ ਹਰੀ! ਗੁਰੂ ਦੇ ਸਿੱਖਾਂ ਦੇ ਮਨ ਵਿਚ ਤੇਰੀ ਪ੍ਰੀਤ ਬਣੀ ਰਹਿੰਦੀ ਹੈ ਤੇਰੇ ਨਾਮ ਦਾ ਪਿਆਰ ਟਿਕਿਆ ਰਹਿੰਦਾ ਹੈ,
The Guru's Sikh keeps the Love of the Lord, and the Name of the Lord, in his mind. He loves You, O Lord, O Lord King.
गुरसिखा मनि हरि प्रीति है हरि नाम हरि तेरी राम राजे ॥