GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 445
Display Settings
ਆਵਣਜਾਣਾਭ੍ਰਮੁਭਉਭਾਗਾਹਰਿਹਰਿਹਰਿਗੁਣਗਾਇਆ
ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕੀਤੀ, ਉਹਨਾਂ ਦਾ ਜਨਮ ਮਰਨ, ਉਹਨਾਂ ਦੀ ਭਟਕਣਾ ਉਹਨਾਂ ਦਾ (ਹਰੇਕ ਕਿਸਮ ਦਾ) ਡਰ ਦੂਰ ਹੋ ਗਿਆ,
His comings and goings, doubts and fears come to an end, and he sings the Glorious Praises of the Lord, Har, Har, Har.
ਜਨਮਜਨਮਕੇਕਿਲਵਿਖਦੁਖਉਤਰੇਹਰਿਹਰਿਨਾਮਿਸਮਾਇਆ
ਤੇ ਜਨਮ ਜਨਮਾਂਤਰਾਂ ਦੇ ਕੀਤੇ ਹੋਏ ਉਹਨਾਂ ਦੇ ਪਾਪ ਤੇ ਦੁੱਖ ਲਹਿ ਗਏ, ਉਹ ਸਦਾ ਲਈ ਪਰਮਾਤਮਾ ਦੇ ਨਾਮ ਵਿਚ ਲੀਨ ਹੋ ਗਏ।
The sins and pains of countless incarnations are washed away, and he merges into the Name of the Lord, Har, Har.
ਜਿਨਹਰਿਧਿਆਇਆਧੁਰਿਭਾਗਲਿਖਿਪਾਇਆਤਿਨਸਫਲੁਜਨਮੁਪਰਵਾਣੁਜੀਉ
ਜਿਨ੍ਹਾਂ ਨੇ ਧੁਰ ਦਰਗਾਹ ਤੋਂ ਲਿਖੇ ਭਾਗਾਂ ਅਨੁਸਾਰ ਨਾਮ ਦੀ ਦਾਤ ਪ੍ਰਾਪਤ ਕਰ ਲਈ ਤੇ ਹਰਿ-ਨਾਮ ਸਿਮਰਿਆ ਉਹਨਾਂ ਦਾ ਮਨੁੱਖਾ ਜੀਵਨ ਕਾਮਯਾਬ ਹੋ ਗਿਆ ਉਹ ਪ੍ਰਭੂ ਦੀ ਦਰਗਾਹ ਵਿਚ ਕਬੂਲ ਹੋ ਗਏ।
Those who are blessed by such pre-ordained destiny, meditate on the Lord, and their lives become fruitful and approved.
ਹਰਿਹਰਿਮਨਿਭਾਇਆਪਰਮਸੁਖਪਾਇਆਹਰਿਲਾਹਾਪਦੁਨਿਰਬਾਣੁਜੀਉ॥੩॥
ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ (ਦਾ ਨਾਮ) ਮਨ ਵਿਚ ਪਿਆਰਾ ਲੱਗਾ ਉਹਨਾਂ ਨੇ ਸਭ ਤੋਂ ਉੱਚਾ ਆਤਮਕ ਆਨੰਦ ਪ੍ਰਾਪਤ ਕਰ ਲਿਆ, ਉਹਨਾਂ ਨੇ ਉਹ ਆਤਮਕ ਅਵਸਥਾ ਖੱਟ ਲਈ ਜਿਥੇ ਕੋਈ ਵਾਸਨਾ ਪੋਹ ਨਹੀਂ ਸਕਦੀ ॥੩॥
One whose mind loves the Lord, Har, Har, obtains supreme peace. He reaps the profit of the Lord's Name, the state of Nirvaanaa. ||3||
ਜਿਨੑਹਰਿਮੀਠਲਗਾਨਾਤੇਜਨਪਰਧਾਨਾਤੇਊਤਮਹਰਿਹਰਿਲੋਗਜੀਉ
ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਪਿਆਰਾ ਲੱਗਣ ਲੱਗ ਪੈਂਦਾ ਹੈ ਉਹ ਮਨੁੱਖ (ਜਗਤ ਵਿਚ) ਇੱਜ਼ਤ ਵਾਲੇ ਹੋ ਜਾਂਦੇ ਹਨ, ਉਹ ਰੱਬ ਦੇ ਪਿਆਰੇ ਬੰਦੇ (ਹੋਰ ਖ਼ਲਕਤਿ ਨਾਲੋਂ) ਸ੍ਰੇਸ਼ਟ ਜੀਵਨ ਵਾਲੇ ਬਣ ਜਾਂਦੇ ਹਨ।
Celebrated are those people, unto whom the Lord seems sweet; how exalted are those people of the Lord, Har, Har.
ਹਰਿਨਾਮੁਵਡਾਈਹਰਿਨਾਮੁਸਖਾਈਗੁਰਸਬਦੀਹਰਿਰਸਭੋਗਜੀਉ
ਪਰਮਾਤਮਾ ਦਾ ਨਾਮ (ਉਹਨਾਂ ਵਾਸਤੇ) ਇੱਜ਼ਤ-ਮਾਣ ਹੈ, ਪਰਮਾਤਮਾ ਦਾ ਨਾਮ ਉਹਨਾਂ ਦਾ (ਸਦਾ ਲਈ) ਸਾਥੀ ਹੈ, ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ ਪਰਮਾਤਮਾ ਦੇ ਨਾਮ-ਰਸ ਦਾ ਆਨੰਦ ਮਾਣਦੇ ਹਨ।
The Lord's Name is their glorious greatness; the Lord's Name is their companion and helper. Through the Word of the Guru's Shabad, they enjoy the sublime essence of the Lord.
ਹਰਿਰਸਭੋਗਮਹਾਨਿਰਜੋਗਵਡਭਾਗੀਹਰਿਰਸੁਪਾਇਆ
ਉਹ ਮਨੁੱਖ ਸਦਾ ਹਰਿ-ਨਾਮ-ਰਸ ਮਾਣਦੇ ਹਨ, ਜਿਸ ਦੀ ਬਰਕਤਿ ਨਾਲ ਉਹ ਬੜੇ ਨਿਰਲੇਪ ਰਹਿੰਦੇ ਹਨ, ਵੱਡੀ ਕਿਸਮਤ ਨਾਲ ਉਹਨਾਂ ਨੂੰ ਪਰਮਾਤਮਾ ਦੇ ਨਾਮ ਦਾ ਆਨੰਦ ਮਿਲ ਗਿਆ ਹੁੰਦਾ ਹੈ।
They enjoy the sublime essence of the Lord, and remain totally detached. By great good fortune, they obtain the sublime essence of the Lord.
ਸੇਧੰਨੁਵਡੇਸਤਪੁਰਖਾਪੂਰੇਜਿਨਗੁਰਮਤਿਨਾਮੁਧਿਆਇਆ
ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਮਤਿ ਲੈ ਕੇ ਪ੍ਰਭੂ ਦਾ ਨਾਮ ਸਿਮਰਿਆ, ਉਹ ਵੱਡੇ ਭਾਗਾਂ ਵਾਲੇ ਬਣ ਗਏ ਉਹ ਉੱਚੇ ਤੇ ਪੂਰੇ ਆਤਮਕ ਜੀਵਨ ਵਾਲੇ ਬਣ ਗਏ।
So very blessed and truly perfect are those, who through Guru's Instruction meditate on the Naam, the Name of the Lord.
ਜਨੁਨਾਨਕੁਰੇਣੁਮੰਗੈਪਗਸਾਧੂਮਨਿਚੂਕਾਸੋਗੁਵਿਜੋਗੁਜੀਉ
ਦਾਸ ਨਾਨਕ (ਭੀ) ਗੁਰੂ ਦੇ ਚਰਨਾਂ ਦੀ ਧੂੜ ਮੰਗਦਾ ਹੈ (ਜਿਨ੍ਹਾਂ ਨੂੰ ਇਹ ਚਰਨ-ਧੂੜ ਪ੍ਰਾਪਤ ਹੋ ਜਾਂਦੀ ਹੈ, ਉਹਨਾਂ ਦੇ) ਮਨ ਵਿਚ ਵੱਸ ਰਿਹਾ ਚਿੰਤਾ ਫ਼ਿਕਰ ਦੂਰ ਹੋ ਜਾਂਦਾ ਹੈ ਉਹਨਾਂ ਦੇ ਮਨ ਵਿਚ ਵੱਸਦਾ ਪ੍ਰਭੂ-ਚਰਨਾਂ ਤੋਂ ਵਿਛੋੜਾ ਦੂਰ ਹੋ ਜਾਂਦਾ ਹੈ।
Servant Nanak begs for the dust of the feet of the Holy; his mind is rid of sorrow and separation.
ਜਿਨੑਹਰਿਮੀਠਲਗਾਨਾਤੇਜਨਪਰਧਾਨਾਤੇਊਤਮਹਰਿਹਰਿਲੋਗਜੀਉ॥੪॥੩॥੧੦॥
ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਪਿਆਰਾ ਲੱਗਣ ਲੱਗ ਪੈਂਦਾ ਹੈ ਉਹ ਮਨੁੱਖ (ਜਗਤ ਵਿਚ) ਇੱਜ਼ਤ ਵਾਲੇ ਹੋ ਜਾਂਦੇ ਹਨ, ਉਹ ਰੱਬ ਦੇ ਪਿਆਰੇ ਬੰਦੇ (ਹੋਰ ਖ਼ਲਕਤਿ ਨਾਲੋਂ) ਸ੍ਰੇਸ਼ਟ ਜੀਵਨ ਵਾਲੇ ਬਣ ਜਾਂਦੇ ਹਨ ॥੪॥੩॥੧੦॥
Celebrated are those people, unto whom the Lord seems sweet; how exalted are those people of the Lord, Har, Har. ||4||3||10||
ਆਸਾਮਹਲਾ
Aasaa, Fourth Mahalaa:
ਸਤਜੁਗਿਸਭੁਸੰਤੋਖਸਰੀਰਾਪਗਚਾਰੇਧਰਮੁਧਿਆਨੁਜੀਉ
ਸਤਜੁਗੀ ਆਤਮਕ ਅਵਸਥਾ ਵਿਚ ਟਿਕੇ ਹੋਏ ਮਨੁੱਖ ਨੂੰ ਹਰ ਥਾਂ ਸੰਤੋਖ (ਆਤਮਕ ਸਹਾਰਾ) ਦੇਈ ਰੱਖਦਾ ਹੈ, ਹਰ ਵੇਲੇ ਮੁਕੰਮਲ ਧਰਮ ਉਸ ਦੇ ਜੀਵਨ ਦਾ ਨਿਸ਼ਾਨਾ ਹੁੰਦਾ ਹੈ।
In the Golden Age of Sat Yuga, everyone embodied contentment and meditation; religion stood upon four feet.
ਮਨਿਤਨਿਹਰਿਗਾਵਹਿਪਰਮਸੁਖੁਪਾਵਹਿਹਰਿਹਿਰਦੈਹਰਿਗੁਣਗਿਆਨੁਜੀਉ
(ਸਤਜੁਗੀ) ਆਤਮਕ ਅਵਸਥਾ ਵਿਚ ਟਿਕੇ ਹੋਏ (ਮਨੁੱਖ) ਆਪਣੇ ਮਨ ਵਿਚ ਹਿਰਦੇ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦੇ ਰਹਿੰਦੇ ਹਨ, ਤੇ ਸਭ ਤੋਂ ਉੱਚਾ ਆਤਮਕ ਆਨੰਦ ਮਾਣਦੇ ਰਹਿੰਦੇ ਹਨ, ਉਹਨਾਂ ਦੇ ਹਿਰਦੇ ਵਿਚ ਪਰਮਾਤਮਾ ਦੇ ਗੁਣਾਂ ਨਾਲ ਡੂੰਘੀ ਸਾਂਝ ਟਿਕੀ ਰਹਿੰਦੀ ਹੈ।
With mind and body, they sang of the Lord, and attained supreme peace. In their hearts was the spiritual wisdom of the Lord's Glorious Virtues.
ਗੁਣਗਿਆਨੁਪਦਾਰਥੁਹਰਿਹਰਿਕਿਰਤਾਰਥੁਸੋਭਾਗੁਰਮੁਖਿਹੋਈ
ਸਤਜੁਗੀ ਆਤਮਕ ਅਵਸਥਾ ਵਿਚ ਟਿਕਿਆ ਹੋਇਆ ਮਨੁੱਖ ਪਰਮਾਤਮਾ ਦੇ ਗੁਣਾਂ ਨਾਲ ਡੂੰਘੀ ਸਾਂਝ ਨੂੰ ਕੀਮਤੀ ਚੀਜ਼ ਜਾਣਦਾ ਹੈ, ਹਰਿ-ਨਾਮ ਸਿਮਰਨ ਵਿਚ ਆਪਣੇ ਜੀਵਨ ਨੂੰ ਸਫਲ ਸਮਝਦਾ ਹੈ, ਗੁਰੂ ਦੀ ਸਰਨ ਪੈ ਕੇ ਉਸ ਨੂੰ (ਹਰ ਥਾਂ) ਸੋਭਾ ਮਿਲਦੀ ਹੈ।
Their wealth was the spiritual wisdom of the Lord's Glorious Virtues; the Lord was their success, and to live as Gurmukh was their glory.
ਅੰਤਰਿਬਾਹਰਿਹਰਿਪ੍ਰਭੁਏਕੋਦੂਜਾਅਵਰੁਕੋਈ
ਉਸ ਨੂੰ ਆਪਣੇ ਅੰਦਰ ਤੇ ਸਾਰੇ ਜਗਤ ਵਿਚ ਇਕ ਪਰਮਾਤਮਾ ਹੀ ਵੱਸਦਾ ਦਿੱਸਦਾ ਹੈ, ਉਸ ਤੋਂ ਬਿਨਾ ਕੋਈ ਹੋਰ ਉਸ ਨੂੰ ਨਹੀਂ ਦਿੱਸਦਾ।
Inwardly and outwardly, they saw only the One Lord God; for them there was no other second.
ਹਰਿਹਰਿਲਿਵਲਾਈਹਰਿਨਾਮੁਸਖਾਈਹਰਿਦਰਗਹਪਾਵੈਮਾਨੁਜੀਉ
ਜੇਹੜਾ ਮਨੁੱਖ ਪਰਮਾਤਮਾ ਦੇ ਚਰਨਾਂ ਵਿਚ ਸੁਰਤਿ ਜੋੜਦਾ ਹੈ, ਪਰਮਾਤਮਾ ਉਸ ਦਾ (ਸਦਾ ਲਈ) ਸਾਥੀ ਬਣ ਜਾਂਦਾ ਹੈ, ਉਹ ਮਨੁੱਖ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ ਪਾਂਦਾ ਹੈ।
They centered their consciousness lovingly on the Lord, Har, Har. The Lord's Name was their companion, and in the Court of the Lord, they obtained honor.
ਸਤਜੁਗਿਸਭੁਸੰਤੋਖਸਰੀਰਾਪਗਚਾਰੇਧਰਮੁਧਿਆਨੁਜੀਉ॥੧॥
ਅਜੇਹੀ ਸਤਜੁਗੀ ਆਤਮਕ ਅਵਸਥਾ ਵਿਚ ਟਿਕੇ ਹੋਏ ਮਨੁੱਖ ਨੂੰ ਹਰ ਥਾਂ ਸੰਤੋਖ (ਆਤਮਕ ਸਹਾਰਾ ਦੇਈ ਰੱਖਦਾ ਹੈ) ਹਰ ਗੱਲੇ ਮੁਕੰਮਲ ਧਰਮ ਉਸ ਦੇ ਜੀਵਨ ਦਾ ਨਿਸ਼ਾਨਾ ਬਣਿਆ ਰਹਿੰਦਾ ਹੈ ॥੧॥
In the Golden Age of Sat Yuga, everyone embodied contentment and meditation; religion stood upon four feet. ||1||
ਤੇਤਾਜੁਗੁਆਇਆਅੰਤਰਿਜੋਰੁਪਾਇਆਜਤੁਸੰਜਮਕਰਮਕਮਾਇਜੀਉ
ਉਸ ਦੇ ਅੰਦਰ ਮਾਨੋ ਤ੍ਰੇਤਾ ਜੁਗ ਵਾਪਰ ਰਿਹਾ ਹੈ, ਜਿਸ ਮਨੁੱਖ ਦੇ ਅੰਦਰ (ਦੂਜਿਆਂ ਉਤੇ) ਧੱਕਾ (ਕਰਨ ਦਾ ਸੁਭਾਉ) ਆ ਵੱਸਦਾ ਹੈ, (ਉਹ ਮਨੁੱਖ ਪਰਮਾਤਮਾ ਦਾ ਸਿਮਰਨ ਭੁਲਾ ਕੇ) ਵੀਰਜ ਨੂੰ ਰੋਕਣਾ (ਹੀ ਧਰਮ ਸਮਝ ਲੈਂਦਾ ਹੈ) ਉਹ ਮਨੁੱਖ ਇੰਦ੍ਰਿਆਂ ਨੂੰ ਵੱਸ ਕਰਨ ਵਾਲੇ ਕਰਮ ਹੀ ਕਮਾਂਦਾ ਹੈ।
Then came the Silver Age of Trayta Yuga; men's minds were ruled by power, and they practiced celibacy and self-discipline.
ਪਗੁਚਉਥਾਖਿਸਿਆਤ੍ਰੈਪਗਟਿਕਿਆਮਨਿਹਿਰਦੈਕ੍ਰੋਧੁਜਲਾਇਜੀਉ
ਉਸ ਮਨੁੱਖ ਦੇ ਅੰਦਰੋਂ (ਧਰਮ-ਬਲਦ ਦਾ) ਚੌਥਾ ਪੈਰ ਤਿਲਕ ਜਾਂਦਾ ਹੈ (ਉਸ ਦੇ ਅੰਦਰ ਧਰਮ-ਬਲਦ) ਤਿੰਨਾਂ ਪੈਰਾਂ ਦੇ ਸਹਾਰੇ ਖਲੋਂਦਾ ਹੈ, ਉਸ ਦੇ ਮਨ ਵਿਚ ਉਸ ਦੇ ਹਿਰਦੇ ਵਿਚ ਕ੍ਰੋਧ ਪੈਦਾ ਹੁੰਦਾ ਹੈ ਜੋ ਉਸ (ਦੇ ਆਤਮਕ ਜੀਵਨ) ਨੂੰ ਸਾੜਦਾ ਹੈ।
The fourth foot of religion dropped off, and three remained. Their hearts and minds were inflamed with anger.
ਮਨਿਹਿਰਦੈਕ੍ਰੋਧੁਮਹਾਬਿਸਲੋਧੁਨਿਰਪਧਾਵਹਿਲੜਿਦੁਖੁਪਾਇਆ
ਉਸ ਮਨੁੱਖ ਦੇ ਮਨ ਵਿਚ ਹਿਰਦੇ ਵਿਚ ਕ੍ਰੋਧ ਪੈਦਾ ਹੋਇਆ ਰਹਿੰਦਾ ਹੈ ਜੋ, ਮਾਨੋ, ਇਕ ਵੱਡਾ ਵਿਹੁਲਾ ਰੁੱਖ (ਉੱਗਾ ਹੋਇਆ) ਹੈ। (ਧੱਕਾ ਕਰਨ ਦੇ ਸੁਭਾਵ ਤੋਂ ਪੈਦਾ ਹੋਏ ਇਸ ਕ੍ਰੋਧ ਦੇ ਕਾਰਨ ਹੀ) ਰਾਜੇ ਇਕ ਦੂਜੇ ਉਤੇ ਹਮਲੇ ਕਰਦੇ ਹਨ, ਆਪੋ ਵਿਚ ਲੜ ਲੜ ਕੇ ਦੁੱਖ ਪਾਂਦੇ ਹਨ।
Their hearts and minds were filled with the horribly poisonous essence of anger. The kings fought their wars and obtained only pain.
ਅੰਤਰਿਮਮਤਾਰੋਗੁਲਗਾਨਾਹਉਮੈਅਹੰਕਾਰੁਵਧਾਇਆ
ਜਿਸ ਮਨੁੱਖ ਦੇ ਅੰਦਰ ਮਮਤਾ ਦਾ ਰੋਗ ਲੱਗ ਜਾਂਦਾ ਹੈ ਉਸ ਦੇ ਅੰਦਰ ਹਉਮੈ ਵਧਦੀ ਹੈ ਅਹੰਕਾਰ ਵਧਦਾ ਹੈ,
Their minds were afflicted with the illness of egotism, and their self-conceit and arrogance increased.
ਹਰਿਹਰਿਕ੍ਰਿਪਾਧਾਰੀਮੇਰੈਠਾਕੁਰਿਬਿਖੁਗੁਰਮਤਿਹਰਿਨਾਮਿਲਹਿਜਾਇਜੀਉ
ਪਰ ਜਿਸ ਮਨੁੱਖ ਉੱਤੇ ਮੇਰੇ ਮਾਲਕ ਪ੍ਰਭੂ ਨੇ ਮੇਹਰ ਕੀਤੀ, ਗੁਰੂ ਦੀ ਮਤਿ ਦੀ ਬਰਕਤਿ ਨਾਲ ਹਰਿ-ਨਾਮ ਦੀ ਬਰਕਤਿ ਨਾਲ ਉਸ ਦੇ ਅੰਦਰੋਂ ਇਹ ਜ਼ਹਰ ਉਤਰ ਜਾਂਦੀ ਹੈ।
If my Lord, Har, Har, shows His Mercy, my Lord and Master eradicates the poison by the Guru's Teachings and the Lord's Name.
ਤੇਤਾਜੁਗੁਆਇਆਅੰਤਰਿਜੋਰੁਪਾਇਆਜਤੁਸੰਜਮਕਰਮਕਮਾਇਜੀਉ॥੨॥
ਜਿਸ ਮਨੁੱਖ ਦੇ ਅੰਦਰ (ਦੂਜਿਆਂ ਉੱਤੇ) ਧੱਕਾ (ਕਰਨ ਦਾ ਸੁਭਾਉ) ਆ ਵੱਸਦਾ ਹੈ ਉਸ ਦੇ ਅੰਦਰ, ਮਾਨੋ, ਤ੍ਰੇਤਾ ਜੁਗ ਵਾਪਰ ਰਿਹਾ ਹੈ ॥੨॥
Then came the Silver Age of Trayta Yuga; men's minds were ruled by power, and they practiced celibacy and self-discipline. ||2||
ਜੁਗੁਦੁਆਪੁਰੁਆਇਆਭਰਮਿਭਰਮਾਇਆਹਰਿਗੋਪੀਕਾਨੑੁਉਪਾਇਜੀਉ
ਇਹ ਸਾਰੇ ਇਸਤ੍ਰੀ ਮਰਦ ਜੋ ਹਰੀ ਨੇ ਪੈਦਾ ਕੀਤੇ ਹਨ, ਇਹਨਾਂ ਵਿਚੋਂ ਜੇਹੜਾ (ਮਾਇਆ ਦੀ) ਭਟਕਣਾ ਵਿਚ ਭਟਕ ਰਿਹਾ ਹੈ (ਉਸ ਦੇ ਵਾਸਤੇ, ਮਾਨੋ) ਦੁਆਪੁਰ ਜੁਗ ਆਇਆ ਹੋਇਆ ਹੈ।
The Brass Age of Dwaapar Yuga came, and people wandered in doubt. The Lord created the Gopis and Krishna.
ਤਪੁਤਾਪਨਤਾਪਹਿਜਗਪੁੰਨਆਰੰਭਹਿਅਤਿਕਿਰਿਆਕਰਮਕਮਾਇਜੀਉ
(ਅਜੇਹੇ ਲੋਕ ਭਟਕਣਾ ਵਿਚ ਪੈ ਕੇ) ਤਪ ਸਾਧਦੇ ਹਨ, ਧੂਣੀਆਂ ਤਪਾਣ ਦੇ ਕਸ਼ਟ ਸਹਾਰਦੇ ਹਨ, ਜੱਗ ਆਦਿਕ (ਮਿਥੇ ਹੋਏ) ਪੁੰਨ ਕਰਮ ਕਰਦੇ ਹਨ।
The penitents practiced penance, they offered sacred feasts and charity, and performed many rituals and religious rites.
ਕਿਰਿਆਕਰਮਕਮਾਇਆਪਗਦੁਇਖਿਸਕਾਇਆਦੁਇਪਗਟਿਕੈਟਿਕਾਇਜੀਉ
(ਜੇਹੜਾ ਭੀ ਮਨੁੱਖ ਪਰਮਾਤਮਾ ਦਾ ਸਿਮਰਨ ਛੱਡ ਕੇ ਹੋਰ ਹੋਰ ਧਾਰਮਿਕ ਮਿਥਿਆ ਹੋਇਆ) ਕਿਰਿਆ ਕਰਮ ਕਰਦਾ ਹੈ (ਉਸ ਦੇ ਅੰਦਰੋਂ ਧਰਮ-ਬਲਦ ਆਪਣੇ ਦੋਵੇਂ) ਪੈਰ ਖਿਸਕਾ ਲੈਂਦਾ ਹੈ ਜਿਸ ਦੋ ਪੈਰਾਂ ਦੇ ਆਸਰੇ ਉਹ ਟਿਕਿਆ ਸਮਝਿਆ ਜਾਂਦਾ ਹੈ।
They performed many rituals and religious rites; two legs of religion dropped away, and only two legs remained.
ਮਹਾਜੁਧਜੋਧਬਹੁਕੀਨੑੇਵਿਚਿਹਉਮੈਪਚੈਪਚਾਇਜੀਉ
(ਇਹ ਦੁਆਪੁਰ ਜੁਗ ਦਾ ਪ੍ਰਭਾਵ ਹੀ ਸਮਝੋ ਕਿ ਮਾਇਆ ਦੀ ਭਟਕਣਾ ਵਿਚ ਫਸ ਕੇ) ਬੜੇ ਬੜੇ ਸੂਰਮੇ ਵੱਡੇ ਜੁੱਧ ਮਚਾ ਦੇਂਦੇ ਹਨ, (ਮਾਇਆ ਦੀ ਭਟਕਣਾ ਦੇ ਕਾਰਨ ਹੀ ਮਨੁੱਖ ਆਪ) ਹਉਮੈ ਵਿਚ ਸੜਦਾ ਹੈ ਤੇ ਹੋਰਨਾਂ ਨੂੰ ਸਾੜਦਾ ਹੈ।
So many heroes waged great wars; in their egos they were ruined, and they ruined others as well.
ਦੀਨਦਇਆਲਿਗੁਰੁਸਾਧੁਮਿਲਾਇਆਮਿਲਿਸਤਿਗੁਰਮਲੁਲਹਿਜਾਇਜੀਉ
ਦੀਨਾਂ ਉਤੇ ਦਇਆ ਕਰਨ ਵਾਲੇ ਪਰਮਾਤਮਾ ਨੇ ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲਾ ਦਿੱਤਾ, ਗੁਰੂ ਨੂੰ ਮਿਲ ਕੇ (ਉਸ ਦੇ ਅੰਦਰੋਂ ਮਾਇਆ ਦੀ) ਮੈਲ ਲਹਿ ਜਾਂਦੀ ਹੈ।
The Lord, Compassionate to the poor, led them to meet the Holy Guru. Meeting the True Guru, their filth is washed away.
ਜੁਗੁਦੁਆਪੁਰੁਆਇਆਭਰਮਿਭਰਮਾਇਆਹਰਿਗੋਪੀਕਾਨੑੁਉਪਾਇਜੀਉ॥੩॥
ਜੋ ਜੋ ਇਸਤ੍ਰੀ ਮਰਦ ਪਰਮਾਤਮਾ ਨੇ ਪੈਦਾ ਕੀਤਾ ਹੈ, ਜੇਹੜਾ ਜੇਹੜਾ ਮਾਇਆ ਦੀ ਭਟਕਣਾ ਵਿਚ ਭਟਕ ਰਿਹਾ ਹੈ (ਉਸ ਦੇ ਵਾਸਤੇ, ਮਾਨੋ) ਦੁਆਪੁਰ ਜੁਗ ਆਇਆ ਹੋਇਆ ਹੈ ॥੩॥
The Brass Age of Dwaapar Yuga came, and the people wandered in doubt. The Lord created the Gopis and Krishna. ||3||