ਗੁਰਮੁਖੇਗੁਰਮੁਖਿਨਦਰੀਰਾਮੁਪਿਆਰਾਰਾਮ॥
(ਇਸ ਨਾਮ-ਵਰਖਾ ਦੀ ਬਰਕਤਿ ਨਾਲ) ਗੁਰੂ ਦੇ ਸਨਮੁਖ ਰਹਿਣ ਵਾਲੇ ਉਸ (ਵਡ-ਭਾਗੀ) ਮਨੁੱਖ ਨੂੰ ਪਿਆਰਾ ਪਰਮਾਤਮਾ ਦਿੱਸ ਪੈਂਦਾ ਹੈ।
As Gurmukh, the Gurmukh beholds the Lord, the Beloved Lord.
ਰਾਮਨਾਮੁਪਿਆਰਾਜਗਤਨਿਸਤਾਰਾਰਾਮਨਾਮਿਵਡਿਆਈ॥
ਸਾਰੇ ਜੀਵਾਂ ਨੂੰ ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਵਾਲਾ ਪਰਮਾਤਮਾ ਦਾ ਨਾਮ ਉਸ ਮਨੁੱਖ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ, ਪਰਮਾਤਮਾ ਦੇ ਨਾਮ ਦੀ ਬਰਕਤਿ ਨਾਲ ਉਸ ਨੂੰ (ਲੋਕ-ਪਰਲੋਕ ਵਿਚ) ਆਦਰ-ਮਾਣ ਮਿਲ ਜਾਂਦਾ ਹੈ।
The Name of the Lord, the Emancipator of the world, is dear to him; the Name of the Lord is his glory.
ਕਲਿਜੁਗਿਰਾਮਨਾਮੁਬੋਹਿਥਾਗੁਰਮੁਖਿਪਾਰਿਲਘਾਈ॥
ਵਿਕਾਰਾਂ ਦੇ ਕਾਰਨ ਨਿੱਘਰੀ ਹੋਈ ਆਤਮਕ ਹਾਲਤ ਵੇਲੇ ਪਰਮਾਤਮਾ ਦਾ ਨਾਮ ਜਹਾਜ਼ (ਦਾ ਕੰਮ ਦੇਂਦਾ ਹੈ) ਹੈ, ਗੁਰੂ ਦੀ ਸਰਨ ਪਾ ਕੇ (ਪਰਮਾਤਮਾ ਜੀਵ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ।
In this Dark Age of Kali Yuga, the Lord's Name is the boat, which carries the Gurmukh across.
ਹਲਤਿਪਲਤਿਰਾਮਨਾਮਿਸੁਹੇਲੇਗੁਰਮੁਖਿਕਰਣੀਸਾਰੀ॥
ਜੇਹੜੇ ਮਨੁੱਖ ਪਰਮਾਤਮਾ ਦੇ ਨਾਮ ਵਿਚ ਜੁੜਦੇ ਹਨ ਉਹ ਇਸ ਲੋਕ ਤੇ ਪਰਲੋਕ ਵਿਚ ਸੁਖੀ ਰਹਿੰਦੇ ਹਨ। ਗੁਰੂ ਦੀ ਸਰਨ ਪੈ ਕੇ (ਪਰਮਾਤਮਾ ਦਾ ਨਾਮ ਸਿਮਰਨਾ ਹੀ) ਸਭ ਤੋਂ ਸ੍ਰੇਸ਼ਟ ਕਰਨ-ਜੋਗ ਕੰਮ ਹੈ।
This world, and the world hereafter, are adorned with the Lord's Name; the Gurmukh's lifestyle is the most excellent.
ਨਾਨਕਦਾਤਿਦਇਆਕਰਿਦੇਵੈਰਾਮਨਾਮਿਨਿਸਤਾਰੀ॥੧॥
ਹੇ ਨਾਨਕ! ਮੇਹਰ ਕਰ ਕੇ ਪਰਮਾਤਮਾ ਜਿਸ ਮਨੁੱਖ ਨੂੰ ਆਪਣੇ ਨਾਮ ਦੀ ਦਾਤ ਦੇਂਦਾ ਹੈ ਉਸ ਨੂੰ ਨਾਮ ਵਿਚ ਜੋੜ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ॥੧॥
O Nanak, bestowing His kindness, the Lord gives the gift of His emancipating Name. ||1||
ਰਾਮੋਰਾਮਨਾਮੁਜਪਿਆਦੁਖਕਿਲਵਿਖਨਾਸਗਵਾਇਆਰਾਮ॥
(ਜਿਨ੍ਹਾਂ ਮਨੁੱਖਾਂ ਨੇ) ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਿਆ, ਉਹਨਾਂ ਨੇ ਆਪਣੇ ਸਾਰੇ ਦੁੱਖ ਤੇ ਪਾਪ ਨਾਸ ਕਰ ਲਏ।
I chant the Name of the Lord, Raam, Raam, which destroys my sorrows and erases my sins.
ਗੁਰਪਰਚੈਗੁਰਪਰਚੈਧਿਆਇਆਮੈਹਿਰਦੈਰਾਮੁਰਵਾਇਆਰਾਮ॥
ਗੁਰੂ ਦੀ ਰਾਹੀਂ ਹਰ ਵੇਲੇ ਆਹਰੇ ਲੱਗ ਕੇ ਮੈਂ ਹਰਿ-ਨਾਮ ਸਿਮਰਨਾ ਸ਼ੁਰੂ ਕੀਤਾ, ਮੈਂ ਆਪਣੇ ਹਿਰਦੇ ਵਿਚ ਪਰਮਾਤਮਾ ਨੂੰ ਵਸਾ ਲਿਆ।
Associating with the Guru, associating with the Guru, I practice meditation; I have enshrined the Lord within my heart.
ਰਵਿਆਰਾਮੁਹਿਰਦੈਪਰਮਗਤਿਪਾਈਜਾਗੁਰਸਰਣਾਈਆਏ॥
ਜਦੋਂ ਮੈਂ ਗੁਰੂ ਦੀ ਸਰਨ ਆ ਪਿਆ, ਤੇ, ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਇਆ, ਤਾਂ ਮੈਂ ਸਭ ਤੋਂ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲਈ।
I enshrined the Lord within my heart, and obtained the supreme status, when I came to the Sanctuary of the Guru.
ਲੋਭਵਿਕਾਰਨਾਵਡੁਬਦੀਨਿਕਲੀਜਾਸਤਿਗੁਰਿਨਾਮੁਦਿੜਾਏ॥
ਜਦੋਂ (ਕਿਸੇ ਵਡ-ਭਾਗੀ ਦੇ ਹਿਰਦੇ ਵਿਚ) ਗੁਰੂ ਨੇ ਪਰਮਾਤਮਾ ਦਾ ਨਾਮ ਪੱਕਾ ਕਰ ਕੇ ਵਸਾ ਦਿੱਤਾ, ਤਾਂ ਲੋਭ ਆਦਿਕ ਵਿਕਾਰਾਂ (ਦੇ ਹੜ੍ਹ) ਵਿਚ ਡੁੱਬ ਰਹੀ ਉਸ ਦੀ (ਜ਼ਿੰਦਗੀ ਦੀ) ਬੇੜੀ ਬਾਹਰ ਨਿਕਲ ਆਈ।
My boat was sinking under the weight of greed and corruption, but it was uplifted when the True Guru implanted the Naam, the Name of the Lord, within me.
ਜੀਅਦਾਨੁਗੁਰਿਪੂਰੈਦੀਆਰਾਮਨਾਮਿਚਿਤੁਲਾਏ॥
ਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਆਤਮਕ ਜੀਵਨ ਦੀ ਦਾਤ ਬਖ਼ਸ਼ੀ, ਉਸ ਨੇ ਆਪਣਾ ਚਿੱਤ ਪਰਮਾਤਮਾ ਦੇ ਨਾਮ ਵਿਚ ਜੋੜ ਲਿਆ।
The Perfect Guru has given me the gift of spiritual life, and I center my consciousness on the Lord's Name.
ਆਪਿਕ੍ਰਿਪਾਲੁਕ੍ਰਿਪਾਕਰਿਦੇਵੈਨਾਨਕਗੁਰਸਰਣਾਏ॥੨॥
ਹੇ ਨਾਨਕ! ਗੁਰੂ ਦੀ ਸਰਨ ਪਾ ਕੇ ਦਰਿਆ ਦਾ ਘਰ ਪਰਮਾਤਮਾ ਆਪ ਹੀ ਕਿਰਪਾ ਕਰ ਕੇ (ਆਪਣੇ ਨਾਮ ਦੀ ਦਾਤਿ) ਦੇਂਦਾ ਹੈ ॥੨॥
The Merciful Lord Himself has mercifully given this gift to me; O Nanak, I take to the Sanctuary of the Guru. ||2||
ਬਾਣੀਰਾਮਨਾਮਸੁਣੀਸਿਧਿਕਾਰਜਸਭਿਸੁਹਾਏਰਾਮ॥
ਜਿਸ ਮਨੁੱਖ ਨੇ ਗੁਰੂ ਦੀ ਬਾਣੀ ਸੁਣੀ, ਪਰਮਾਤਮਾ ਦੀ ਸਿਫ਼ਤ-ਸਾਲਾਹ ਸੁਣੀ, ਉਸ ਨੂੰ (ਮਨੁੱਖਾ ਜਨਮ-ਮਨੋਰਥ ਵਿਚ) ਕਾਮਯਾਬੀ ਹਾਸਲ ਹੋ ਗਈ, ਉਸ ਦੇ ਸਾਰੇ ਕੰਮ ਸਫਲ ਹੋ ਗਏ।
Hearing the Bani of the Lord's Name, all my affairs were brought to perfection and embellished.
ਰੋਮੇਰੋਮਿਰੋਮਿਰੋਮੇਮੈਗੁਰਮੁਖਿਰਾਮੁਧਿਆਏਰਾਮ॥
ਮੈਂ ਭੀ ਗੁਰੂ ਦੀ ਸਰਨ ਪੈ ਕੇ ਰੋਮ ਰੋਮ ਰਾਹੀਂ ਪਰਮਾਤਮਾ ਦਾ ਨਾਮ ਸਿਮਰ ਰਿਹਾ ਹਾਂ।
With each and every hair, with each and every hair, as Gurmukh, I meditate on the Lord.
ਰਾਮਨਾਮੁਧਿਆਏਪਵਿਤੁਹੋਇਆਏਤਿਸੁਰੂਪੁਨਰੇਖਿਆਕਾਈ॥
ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਸਿਮਰਿਆ ਉਹ ਪਵਿਤ੍ਰ ਜੀਵਨ ਵਾਲਾ ਬਣ ਕੇ ਉਸ ਪ੍ਰਭੂ ਦੇ ਦਰ ਤੇ ਜਾ ਪਹੁੰਚਿਆ ਜਿਸ ਦਾ ਕੋਈ ਖਾਸ ਸਰੂਪ ਨਹੀਂ ਦੱਸਿਆ ਜਾ ਸਕਦਾ ਜਿਸ ਦਾ ਕੋਈ ਖਾਸ ਚਿਹਨ-ਚਕ੍ਰ ਨਹੀਂ ਬਿਆਨ ਕੀਤਾ ਜਾ ਸਕਦਾ।
I meditate on the Lord's Name, and become pure; He has no form or shape.
ਰਾਮੋਰਾਮੁਰਵਿਆਘਟਅੰਤਰਿਸਭਤ੍ਰਿਸਨਾਭੂਖਗਵਾਈ॥
ਜਿਸ ਮਨੁੱਖ ਨੇ ਹਰ ਵੇਲੇ ਆਪਣੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਸਿਮਰਿਆ, ਉਸ ਨੇ (ਆਪਣੇ ਅੰਦਰੋਂ) ਮਾਇਆ ਦੀ ਭੁੱਖ ਤ੍ਰੇਹ ਦੂਰ ਕਰ ਲਈ,
The Name of the Lord, Raam, Raam, is permeating my heart deep within, and all of my desire and hunger has disappeared.
ਮਨੁਤਨੁਸੀਤਲੁਸੀਗਾਰੁਸਭੁਹੋਆਗੁਰਮਤਿਰਾਮੁਪ੍ਰਗਾਸਾ॥
ਉਸ ਦਾ ਮਨ ਉਸ ਦਾ ਹਿਰਦਾ ਠੰਢਾ-ਠਾਰ ਹੋ ਗਿਆ, ਉਸ ਦੇ ਆਤਮਕ ਜੀਵਨ ਨੂੰ ਹਰੇਕ ਕਿਸਮ ਦਾ ਸਹਜ ਹਾਸਲ ਹੋ ਗਿਆ, ਗੁਰੂ ਦੀ ਸਿੱਖਿਆ ਦੀ ਬਰਕਤਿ ਨਾਲ ਉਸ ਦੇ ਅੰਦਰ ਪਰਮਾਤਮਾ ਦਾ ਨਾਮ ਰੌਸ਼ਨ ਹੋ ਗਿਆ।
My mind and body are totally adorned with peace and tranquility; through the Guru's Teachings, the Lord has been revealed to me.
ਨਾਨਕਆਪਿਅਨੁਗ੍ਰਹੁਕੀਆਹਮਦਾਸਨਿਦਾਸਨਿਦਾਸਾ॥੩॥
ਹੇ ਨਾਨਕ! (ਆਖ-) ਜਦੋਂ ਤੋਂ ਪਰਮਾਤਮਾ ਨੇ ਆਪ ਮੇਰੇ ਉੱਤੇ ਮੇਹਰ ਕੀਤੀ ਹੈ ਮੈਂ ਉਸ ਦੇ ਦਾਸਾਂ ਦੇ ਦਾਸਾਂ ਦਾ ਦਾਸ ਬਣ ਗਿਆ ਹਾਂ ॥੩॥
The Lord Himself has shown His kind mercy to Nanak; He has made me the slave of the slaves of His slaves. ||3||
ਜਿਨੀਰਾਮੋਰਾਮਨਾਮੁਵਿਸਾਰਿਆਸੇਮਨਮੁਖਮੂੜਅਭਾਗੀਰਾਮ॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਜਿਨ੍ਹਾਂ ਬੰਦਿਆਂ ਨੇ ਪਰਮਾਤਮਾ ਦਾ ਨਾਮ ਭੁਲਾ ਦਿੱਤਾ, ਉਹ ਮੂਰਖ ਬਦ-ਕਿਸਮਤ ਹੀ ਰਹੇ।
Those who forget the Name of the Lord, Raam, Raam, are foolish, unfortunate, self-willed manmukhs.
ਤਿਨਅੰਤਰੇਮੋਹੁਵਿਆਪੈਖਿਨੁਖਿਨੁਮਾਇਆਲਾਗੀਰਾਮ॥
ਉਹਨਾਂ ਦੇ ਅੰਦਰ ਮੋਹ ਜੋਰ ਪਾਈ ਰੱਖਦਾ ਹੈ, ਉਹਨਾਂ ਨੂੰ ਹਰ ਵੇਲੇ ਮਾਇਆ ਚੰਬੜੀ ਰਹਿੰਦੀ ਹੈ।
Within, they are engrossed in emotional attachment; each and every moment, Maya clings to them.
ਮਾਇਆਮਲੁਲਾਗੀਮੂੜਭਏਅਭਾਗੀਜਿਨਰਾਮਨਾਮੁਨਹਭਾਇਆ॥
ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਦਾ ਨਾਮ ਪਿਆਰਾ ਨਹੀਂ ਲੱਗਦਾ, ਉਹ ਮੂਰਖ ਬਦ-ਕਿਸਮਤ ਹੀ ਰਹਿੰਦੇ ਹਨ, ਉਹਨਾਂ ਨੂੰ ਸਦਾ ਮਾਇਆ (ਦੇ ਮੋਹ) ਦੀ ਮੈਲ ਲੱਗੀ ਰਹਿੰਦੀ ਹੈ।
The filth of Maya clings to them, and they become unfortunate fools - they do not love the Lord's Name.
ਅਨੇਕਕਰਮਕਰਹਿਅਭਿਮਾਨੀਹਰਿਰਾਮੋਨਾਮੁਚੋਰਾਇਆ॥
(ਨਾਮ ਭੁਲਾ ਕੇ ਜਿਉਂ ਜਿਉਂ ਉਹ ਹੋਰ ਹੋਰ) ਧਾਰਮਿਕ ਰਸਮਾਂ ਕਰਦੇ ਹਨ (ਵਧੀਕ) ਅਹੰਕਾਰੀ ਹੁੰਦੇ ਜਾਂਦੇ ਹਨ (ਇਹ ਕੀਤੀਆਂ ਧਾਰਮਿਕ ਰਸਮਾਂ ਉਹਨਾਂ ਦੇ ਅੰਦਰੋਂ, ਸਗੋਂ) ਪਰਮਾਤਮਾ ਦਾ ਨਾਮ ਚੁਰਾ ਲੈ ਜਾਂਦੀਆਂ ਹਨ।
The egotistical and proud perform all sorts of rituals, but they shy away from the Lord's Name.
ਮਹਾਬਿਖਮੁਜਮਪੰਥੁਦੁਹੇਲਾਕਾਲੂਖਤਮੋਹਅੰਧਿਆਰਾ॥
(ਜੀਵਨ-ਸਫ਼ਰ ਵਿਚ ਉਹ) ਜਮਾਂ ਵਾਲਾ ਰਸਤਾ (ਫੜੀ ਰੱਖਦੇ ਹਨ ਜੋ) ਬੜਾ ਔਖਾ ਹੈ ਜੋ ਦੁੱਖਾਂ-ਭਰਿਆ ਹੈ ਅਤੇ ਜਿਥੇ ਮਾਇਆ ਦੇ ਮੋਹ ਦੀ ਕਾਲਖ ਦੇ ਕਾਰਨ (ਆਤਮਕ ਜੀਵਨ ਵਲੋਂ) ਹਨੇਰਾ ਹੀ ਹਨੇਰਾ ਹੈ।
The path of Death is very arduous and painful; it is stained with the darkness of emotional attachment.
ਨਾਨਕਗੁਰਮੁਖਿਨਾਮੁਧਿਆਇਆਤਾਪਾਏਮੋਖਦੁਆਰਾ॥੪॥
ਹੇ ਨਾਨਕ! ਜਦੋਂ ਮਨੁੱਖ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰਦਾ ਹੈ ਤਦੋਂ (ਮਾਇਆ ਦੇ ਮੋਹ ਆਦਿਕ ਤੋਂ) ਖ਼ਲਾਸੀ ਦਾ ਰਸਤਾ ਲੱਭ ਲੈਂਦਾ ਹੈ ॥੪॥
O Nanak, the Gurmukh meditates on the Naam, and finds the gate of salvation. ||4||
ਰਾਮੋਰਾਮਨਾਮੁਗੁਰੂਰਾਮੁਗੁਰਮੁਖੇਜਾਣੈਰਾਮ॥
(ਜੇਹੜਾ ਮਨੁੱਖ) ਗੁਰੂ ਦੀ ਰਾਹੀਂ, ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਨਾਮ ਨਾਲ ਡੂੰਘੀ ਸਾਂਝ ਪਾਂਦਾ ਹੈ,
The Name of the Lord, Raam, Raam, and the Lord Guru, are known by the Gurmukh.
ਇਹੁਮਨੂਆਖਿਨੁਊਭਪਇਆਲੀਭਰਮਦਾਇਕਤੁਘਰਿਆਣੈਰਾਮ॥
ਉਹ ਆਪਣੇ ਇਸ ਮਨ ਨੂੰ ਪ੍ਰਭੂ-ਚਰਨਾਂ ਵਿਚ ਲਿਆ ਟਿਕਾਂਦਾ ਹੈ ਜੇਹੜਾ ਹਰ ਵੇਲੇ ਕਦੇ ਅਹੰਕਾਰ ਵਿਚ ਤੇ ਕਦੇ ਢਹਿੰਦੀ ਕਲਾ ਵਿਚ ਭਟਕਦਾ ਫਿਰਦਾ ਹੈ।
One moment, this mind is in the heavens, and the next, it is in the nether regions; the Guru brings the wandering mind back to one-pointedness.
ਮਨੁਇਕਤੁਘਰਿਆਣੈਸਭਗਤਿਮਿਤਿਜਾਣੈਹਰਿਰਾਮੋਨਾਮੁਰਸਾਏ॥
ਉਹ ਮਨੁੱਖ ਆਪਣੇ ਮਨ ਨੂੰ ਇੱਕ ਪਰਮਾਤਮਾ ਦੇ ਚਰਨਾਂ ਵਿਚ ਟਿਕਾ ਲੈਂਦਾ ਹੈ, ਉਹ ਆਤਮਕ ਜੀਵਨ ਦੀ ਹਰੇਕ ਮਰਯਾਦਾ ਨੂੰ ਸਮਝ ਲੈਂਦਾ ਹੈ ਤੇ ਉਹ ਪਰਮਾਤਮਾ ਦੇ ਨਾਮ ਦਾ ਆਨੰਦ ਮਾਣਦਾ ਰਹਿੰਦਾ ਹੈ।
When the mind returns to one-pointedness, one totally understands the value of salvation, and enjoys the subtle essence of the Lord's Name.
ਜਨਕੀਪੈਜਰਖੈਰਾਮਨਾਮਾਪ੍ਰਹਿਲਾਦਉਧਾਰਿਤਰਾਏ॥
ਪਰਮਾਤਮਾ ਦਾ ਨਾਮ ਇਹੋ ਜਿਹੇ ਮਨੁੱਖ ਦੀ ਇੱਜ਼ਤ ਰੱਖ ਲੈਂਦਾ ਹੈ ਜਿਵੇਂ ਪਰਮਾਤਮਾ ਨੇ ਪ੍ਰਹਿਲਾਦ ਆਦਿਕ ਭਗਤ (ਔਖਿਆਈਆਂ ਤੋਂ) ਬਚਾ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲਏ।
The Lord's Name preserves the honor of His servant, as He preserved and emancipated Prahlaad.
ਰਾਮੋਰਾਮੁਰਮੋਰਮੁਊਚਾਗੁਣਕਹਤਿਆਅੰਤੁਨਪਾਇਆ॥
ਪਰਮਾਤਮਾ ਸਭ ਤੋਂ ਉੱਚਾ ਹੈ, ਸੋਹਣਾ ਹੀ ਸੋਹਣਾ ਹੈ, ਬਿਆਨ ਕਰਦਿਆਂ ਕਰਦਿਆਂ ਉਸ ਦੇ ਗੁਣਾਂ ਦਾ ਅਖ਼ੀਰ ਨਹੀਂ ਲੱਭ ਸਕੀਦਾ।
So repeat continually the Name of the Lord, Raam, Raam; chanting His Glorious Virtues, His limit cannot be found.
ਨਾਨਕਰਾਮਨਾਮੁਸੁਣਿਭੀਨੇਰਾਮੈਨਾਮਿਸਮਾਇਆ॥੫॥
ਹੇ ਨਾਨਕ! ਪਰਮਾਤਮਾ ਦਾ ਨਾਮ ਸੁਣ ਕੇ (ਜਿਨ੍ਹਾਂ ਦੇ ਹਿਰਦੇ) ਪਸੀਜ ਜਾਂਦੇ ਹਨ ਉਹ ਮਨੁੱਖ ਪਰਮਾਤਮਾ ਦੇ ਨਾਮ ਵਿਚ ਹੀ ਲੀਨ ਰਹਿੰਦੇ ਹਨ ॥੫॥
Nanak is drenched in happiness, hearing the Name of the Lord; he is merged in the Name of the Lord. ||5||
ਜਿਨਅੰਤਰੇਰਾਮਨਾਮੁਵਸੈਤਿਨਚਿੰਤਾਸਭਗਵਾਇਆਰਾਮ॥
ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ ਉਹ ਆਪਣੀ ਹਰੇਕ ਕਿਸਮ ਦੀ ਚਿੰਤਾ ਦੂਰ ਕਰ ਲੈਂਦੇ ਹਨ,
Those beings, whose minds are filled with the Lord's Name, forsake all anxiety.
ਸਭਿਅਰਥਾਸਭਿਧਰਮਮਿਲੇਮਨਿਚਿੰਦਿਆਸੋਫਲੁਪਾਇਆਰਾਮ॥
ਉਹਨਾਂ ਨੂੰ ਧਰਮ ਅਰਥ ਕਾਮ ਮੋਖ ਇਹ ਸਾਰੇ ਪਦਾਰਥ ਪ੍ਰਾਪਤ ਹੋ ਜਾਂਦੇ ਹਨ, ਉਹ ਮਨੁੱਖ ਜੋ ਕੁਝ ਆਪਣੇ ਮਨ ਵਿਚ ਚਿਤਵਦੇ ਹਨ ਉਹੀ ਫਲ ਉਹਨਾਂ ਨੂੰ ਮਿਲ ਜਾਂਦਾ ਹੈ।
They obtain all wealth, and all Dharmic faith, and the fruits of their minds' desires.
ਮਨਚਿੰਦਿਆਫਲੁਪਾਇਆਰਾਮਨਾਮੁਧਿਆਇਆਰਾਮਨਾਮਗੁਣਗਾਏ॥
ਉਹ ਮਨ-ਇੱਜ਼ਤ ਫਲ ਹਾਸਲ ਕਰਦੇ ਰਹਿੰਦੇ ਹਨ, ਉਹ ਪਰਮਾਤਮਾ ਦਾ ਨਾਮ ਸਦਾ ਸਿਮਰਦੇ ਰਹਿੰਦੇ ਹਨ, ਉਹ ਸਦਾ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦੇ ਰਹਿੰਦੇ ਹਨ।
They obtain the fruits of their hearts' desires, meditating on the Lord's Name, and singing the Glorious Praises of the Lord's Name.
ਦੁਰਮਤਿਕਬੁਧਿਗਈਸੁਧਿਹੋਈਰਾਮਨਾਮਿਮਨੁਲਾਏ॥
ਉਹਨਾਂ ਦੇ ਅੰਦਰੋਂ ਖੋਟੀ ਮਤਿ ਭੈੜੀ ਅਕਲ ਦੂਰ ਹੋ ਜਾਂਦੀ ਹੈ, ਉਹਨਾਂ ਨੂੰ ਆਤਮਕ ਜੀਵਨ ਦੀ ਸੂਝ ਆ ਜਾਂਦੀ ਹੈ, ਉਹ ਪਰਮਾਤਮਾ ਦੇ ਨਾਮ ਵਿਚ ਆਪਣਾ ਮਨ ਜੋੜੀ ਰੱਖਦੇ ਹਨ।
Evil-mindedness and duality depart, and their understanding is enlightened. They attach their minds to the Name of the Lord.