ਧਾਵਤੁਥੰਮਿੑਆਸਤਿਗੁਰਿਮਿਲਿਐਦਸਵਾਦੁਆਰੁਪਾਇਆ॥
(ਜੇ ਗੁਰੂ ਮਿਲ ਪਏ ਤਾਂ ਭਟਕਦਾ ਮਨ (ਭਟਕਣ ਵਲੋਂ) ਰੁਕ ਜਾਂਦਾ ਹੈ (ਇਹੀ ਆਤਮਕ ਅਵਸਥਾ ਹੈ ਉਹ) ਦਸਵਾਂ ਦਰਵਾਜ਼ਾ ਜੋ ਇਸ ਨੂੰ ਲੱਭ ਪੈਂਦਾ ਹੈ (ਜੋ ਗਿਆਨ-ਇੰਦ੍ਰਿਆਂ ਤੇ ਕਰਮ-ਇੰਦ੍ਰਿਆਂ ਤੋਂ ਉੱਚਾ ਰਹਿੰਦਾ ਹੈ)।
The outgoing, wandering soul, upon meeting the True Guru, opens the Tenth Gate.
ਤਿਥੈਅੰਮ੍ਰਿਤਭੋਜਨੁਸਹਜਧੁਨਿਉਪਜੈਜਿਤੁਸਬਦਿਜਗਤੁਥੰਮਿੑਰਹਾਇਆ॥
ਉਸ ਆਤਮਕ ਅਵਸਥਾ ਵਿਚ (ਪਹੁੰਚ ਕੇ ਇਹ ਮਨ) ਆਤਮਕ ਜੀਵਨ ਦੇਣ ਵਾਲੇ ਨਾਮ ਦੀ ਖ਼ੁਰਾਕ ਖਾਂਦਾ ਹੈ; (ਇਸ ਦੇ ਅੰਦਰ) ਆਤਮਕ ਅਡੋਲਤਾ ਦੀ ਰੌ ਚੱਲ ਪੈਂਦੀ ਹੈ, ਉਸ ਆਤਮਕ ਅਵਸਥਾ ਵਿਚ (ਇਹ ਮਨ) ਗੁਰ-ਸ਼ਬਦ ਦੀ ਬਰਕਤਿ ਨਾਲ ਦੁਨੀਆ ਦੇ ਮੋਹ ਨੂੰ ਰੋਕ ਰੱਖਦਾ ਹੈ।
There, Ambrosial Nectar is food and the celestial music resounds; the world is held spell-bound by the music of the Word.
ਤਹਅਨੇਕਵਾਜੇਸਦਾਅਨਦੁਹੈਸਚੇਰਹਿਆਸਮਾਏ॥
(ਜਿਵੇਂ ਅਨੇਕਾਂ ਕਿਸਮਾਂ ਦੇ ਸਾਜ ਵੱਜਣ ਨਾਲ ਬੜਾ ਸੁੰਦਰ ਰਾਗ ਪੈਦਾ ਹੁੰਦਾ ਹੈ, ਤਿਵੇਂ) ਉਸ ਆਤਮਕ ਅਵਸਥਾ ਵਿਚ (ਮਨ ਦੇ ਅੰਦਰ, ਮਾਨੋ) ਅਨੇਕਾਂ ਸੰਗੀਤਕ ਸਾਜ ਵੱਜਣ ਲੱਗ ਪੈਂਦੇ ਹਨ, ਇਸ ਦੇ ਅੰਦਰ ਸਦਾ ਆਨੰਦ ਬਣਿਆ ਰਹਿੰਦਾ ਹੈ, ਮਨ ਸਦਾ-ਥਿਰ ਪਰਮਾਤਮਾ ਵਿਚ ਲੀਨ ਰਹਿੰਦਾ ਹੈ।
The many strains of the unstruck melody resound there, as one merges in Truth.
ਇਉਕਹੈਨਾਨਕੁਸਤਿਗੁਰਿਮਿਲਿਐਧਾਵਤੁਥੰਮਿੑਆਨਿਜਘਰਿਵਸਿਆਆਏ॥੪॥
ਨਾਨਕ ਇਉਂ ਦੱਸਦਾ ਹੈ ਕਿ ਗੁਰੂ ਮਿਲ ਪਏ ਤਾਂ ਇਹ ਭਟਕਦਾ ਮਨ (ਭਟਕਣ ਵਲੋਂ) ਰੁਕ ਜਾਂਦਾ ਹੈ, ਤੇ ਪ੍ਰਭੂ-ਚਰਨਾਂ ਵਿਚ ਆ ਟਿਕਦਾ ਹੈ ॥੪॥
Thus says Nanak: by meeting the True Guru, the wandering soul becomes steady, and comes to dwell in the home of its own self. ||4||
ਮਨਤੂੰਜੋਤਿਸਰੂਪੁਹੈਆਪਣਾਮੂਲੁਪਛਾਣੁ॥
ਹੇ ਮੇਰੇ ਮਨ! ਤੂੰ ਉਸ ਪਰਮਾਤਮਾ ਦੀ ਅੰਸ ਹੈਂ ਜੋ ਨਿਰਾ ਨੂਰ ਹੀ ਨੂਰ ਹੈ (ਹੇ ਮਨ!) ਆਪਣੇ ਉਸ ਅਸਲੇ ਨਾਲ ਸਾਂਝ ਬਣਾ।
O my mind, you are the embodiment of the Divine Light - recognize your own origin.
ਮਨਹਰਿਜੀਤੇਰੈਨਾਲਿਹੈਗੁਰਮਤੀਰੰਗੁਮਾਣੁ॥
ਹੇ ਮਨ! ਉਹ ਪਰਮਾਤਮਾ ਸਦਾ ਤੇਰੇ ਅੰਗ-ਸੰਗ ਵੱਸਦਾ ਹੈ, ਗੁਰੂ ਦੀ ਮਤਿ ਲੈ ਕੇ ਉਸ ਦੇ ਮਿਲਾਪ ਦਾ ਸੁਆਦ ਲੈ।
O my mind, the Dear Lord is with you; through the Guru's Teachings, enjoy His Love.
ਮੂਲੁਪਛਾਣਹਿਤਾਂਸਹੁਜਾਣਹਿਮਰਣਜੀਵਣਕੀਸੋਝੀਹੋਈ॥
ਹੇ ਮਨ! ਜੇ ਤੂੰ ਆਪਣਾ ਅਸਲਾ ਸਮਝ ਲਏਂ ਤਾਂ ਉਸ ਖਸਮ-ਪ੍ਰਭੂ ਨਾਲ ਤੇਰੀ ਡੂੰਘੀ ਜਾਣ-ਪਛਾਣ ਬਣ ਜਾਏਗੀ, ਤਦੋਂ ਤੈਨੂੰ ਇਹ ਸਮਝ ਭੀ ਆ ਜਾਇਗੀ ਕਿ ਆਤਮਕ ਮੌਤ ਕੀਹ ਚੀਜ਼ ਹੈ ਤੇ ਆਤਮਕ ਜ਼ਿੰਦਗੀ ਕੀਹ ਹੈ।
Acknowledge your origin, and then you shall know your Husband Lord, and so understand death and birth.
ਗੁਰਪਰਸਾਦੀਏਕੋਜਾਣਹਿਤਾਂਦੂਜਾਭਾਉਨਹੋਈ॥
ਹੇ ਮਨ! ਜੇ ਗੁਰੂ ਦੀ ਕਿਰਪਾ ਨਾਲ ਇਕ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲਏਂ, ਤਾਂ ਤੇਰੇ ਅੰਦਰ (ਪਰਮਾਤਮਾ ਤੋਂ ਬਿਨਾ) ਕੋਈ ਹੋਰ ਮੋਹ ਪ੍ਰਬਲ ਨਹੀਂ ਹੋ ਸਕੇਗਾ।
By Guru's Grace, know the One; then, you shall not love any other.
ਮਨਿਸਾਂਤਿਆਈਵਜੀਵਧਾਈਤਾਹੋਆਪਰਵਾਣੁ॥
ਜਦੋਂ ਮਨੁੱਖ ਦੇ ਮਨ ਵਿਚ ਸ਼ਾਂਤੀ ਪੈਦਾ ਹੋ ਜਾਂਦੀ ਹੈ ਜਦੋਂ ਇਸ ਦੇ ਅੰਦਰ ਚੜ੍ਹਦੀ ਕਲਾ ਪ੍ਰਬਲ ਹੋ ਜਾਂਦੀ ਹੈ ਤਦੋਂ ਇਹ ਪ੍ਰਭੂ ਦੀ ਹਜ਼ੂਰੀ ਵਿਚ ਕਬੂਲ ਹੋ ਜਾਂਦਾ ਹੈ।
Peace comes to the mind, and gladness resounds; then, you shall be acclaimed.
ਇਉਕਹੈਨਾਨਕੁਮਨਤੂੰਜੋਤਿਸਰੂਪੁਹੈਅਪਣਾਮੂਲੁਪਛਾਣੁ॥੫॥
ਨਾਨਕ ਇਉਂ ਦੱਸਦਾ ਹੈ-ਹੇ ਮੇਰੇ ਮਨ! ਤੂੰ ਉਸ ਪਰਮਾਤਮਾ ਦੀ ਅੰਸ ਹੈਂ ਜੋ ਨਿਰਾ ਚਾਨਣ ਹੀ ਚਾਨਣ ਹੈ (ਹੇ ਮਨ! ਆਪਣੇ ਉਸ ਅਸਲੇ ਨਾਲ ਸਾਂਝ ਬਣਾ ॥੫॥
Thus says Nanak: O my mind, you are the very image of the Luminous Lord; recognize the true origin of your self. ||5||
ਮਨਤੂੰਗਾਰਬਿਅਟਿਆਗਾਰਬਿਲਦਿਆਜਾਹਿ॥
ਹੇ ਮਨ! ਤੂੰ (ਹੁਣ) ਅਹੰਕਾਰ ਨਾਲ ਲਿਬੜਿਆ ਪਿਆ ਹੈਂ, ਅਹੰਕਾਰ ਨਾਲ ਲੱਦਿਆ ਹੋਇਆ ਹੀ (ਜਗਤ ਤੋਂ) ਚਲਾ ਜਾਵੇਂਗਾ,
O mind, you are so full of pride; loaded with pride, you shall depart.
ਮਾਇਆਮੋਹਣੀਮੋਹਿਆਫਿਰਿਫਿਰਿਜੂਨੀਭਵਾਹਿ॥
(ਵੇਖਣ ਨੂੰ) ਸੋਹਣੀ ਮਾਇਆ ਨੇ ਤੈਨੂੰ (ਆਪਣੇ) ਮੋਹ ਵਿਚ ਫਸਾਇਆ ਹੋਇਆ ਹੈ (ਇਸ ਦਾ ਨਤੀਜਾ ਇਹ ਨਿਕਲੇਗਾ ਕਿ) ਤੈਨੂੰ ਮੁੜ ਮੁੜ ਅਨੇਕਾਂ ਜੂਨਾਂ ਵਿਚ ਪਾਇਆ ਜਾਇਗਾ।
The fascinating Maya has fascinated you, over and over again, and lured you into reincarnation.
ਗਾਰਬਿਲਾਗਾਜਾਹਿਮੁਗਧਮਨਅੰਤਿਗਇਆਪਛੁਤਾਵਹੇ॥
ਹੇ ਮੂਰਖ ਮਨ! ਜਦੋਂ ਤੂੰ ਅਹੰਕਾਰ ਵਿਚ ਫਸਿਆ ਹੋਇਆ ਹੀ (ਇਥੋਂ) ਤੁਰੇਂਗਾ ਤਾਂ ਤੁਰਨ ਵੇਲੇ ਹੱਥ ਮਲੇਂਗਾ,
Clinging to pride, you shall depart, O foolish mind, and in the end, you shall regret and repent.
ਅਹੰਕਾਰੁਤਿਸਨਾਰੋਗੁਲਗਾਬਿਰਥਾਜਨਮੁਗਵਾਵਹੇ॥
ਤੈਨੂੰ ਅਹੰਕਾਰ ਚੰਬੜਿਆ ਹੋਇਆ ਹੈ ਤੈਨੂੰ ਤ੍ਰਿਸ਼ਨਾ ਦਾ ਰੋਗ ਲੱਗਾ ਹੋਇਆ ਹੈ ਤੂੰ (ਇਹ ਮਨੁੱਖਾ) ਜਨਮ ਵਿਅਰਥ ਗਵਾ ਰਿਹਾ ਹੈਂ।
You are afflicted with the diseases of ego and desire, and you are wasting your life away in vain.
ਮਨਮੁਖਮੁਗਧਚੇਤਹਿਨਾਹੀਅਗੈਗਇਆਪਛੁਤਾਵਹੇ॥
ਹੇ ਆਪ-ਹੁਦਰੇ ਮੂਰਖ ਮਨ! ਤੂੰ ਪਰਮਾਤਮਾ ਨੂੰ ਨਹੀਂ ਸਿਮਰਦਾ, ਪਰਲੋਕ ਜਾ ਕੇ ਅਫਸੋਸ ਕਰੇਂਗਾ।
The foolish self-willed manmukh does not remember the Lord, and shall regret and repent hereafter.
ਇਉਕਹੈਨਾਨਕੁਮਨਤੂੰਗਾਰਬਿਅਟਿਆਗਾਰਬਿਲਦਿਆਜਾਵਹੇ॥੬॥
(ਤੈਨੂੰ) ਨਾਨਕ ਇਉਂ ਦੱਸਦਾ ਹੈ ਕਿ ਤੂੰ ਇੱਥੇ ਅਹੰਕਾਰ ਨਾਲ ਭਰਿਆ ਹੋਇਆ ਹੈਂ (ਜਗਤ ਤੋਂ ਤੁਰਨ ਵੇਲੇ ਭੀ) ਅਹੰਕਾਰ ਨਾਲ ਲੱਦਿਆ ਹੋਇਆ ਹੀ ਜਾਵੇਂਗਾ ॥੬॥
Thus says Nanak: O mind, you are full of pride; loaded with pride, you shall depart. ||6||
ਮਨਤੂੰਮਤਮਾਣੁਕਰਹਿਜਿਹਉਕਿਛੁਜਾਣਦਾਗੁਰਮੁਖਿਨਿਮਾਣਾਹੋਹੁ॥
ਹੇ ਮਨ! ਵੇਖੀਂ, ਕਿਤੇ ਇਹ ਮਾਣ ਨਾਹ ਕਰ ਬੈਠੀਂ ਕਿ ਮੈਂ ਸਿਆਣਾ ਹਾਂ, ਗੁਰੂ ਦੀ ਸਰਨ ਪੈ ਕੇ ਮਾਣ ਤਿਆਗੀ ਰੱਖ।
O mind, don't be so proud of yourself, as if you know it all; the Gurmukh is humble and modest.
ਅੰਤਰਿਅਗਿਆਨੁਹਉਬੁਧਿਹੈਸਚਿਸਬਦਿਮਲੁਖੋਹੁ॥
(ਹੇ ਮਨ!) ਤੇਰੇ ਅੰਦਰ ਪਰਮਾਤਮਾ ਤੋਂ ਵਿੱਥ ਹੈ, ਤੇਰੇ ਅੰਦਰ 'ਮੈਂ, ਮੈਂ' ਕਰਨ ਵਾਲੀ ਅਕਲ ਹੈ, ਇਸ ਮੈਲ ਨੂੰ ਸਦਾ-ਥਿਰ ਹਰਿ-ਨਾਮ ਵਿਚ ਜੁੜ ਕੇ ਗੁਰੂ ਦੇ ਸ਼ਬਦ ਵਿਚ ਟਿਕ ਕੇ ਦੂਰ ਕਰ।
Within the intellect are ignorance and ego; through the True Word of the Shabad, this filth is washed off.
ਹੋਹੁਨਿਮਾਣਾਸਤਿਗੁਰੂਅਗੈਮਤਕਿਛੁਆਪੁਲਖਾਵਹੇ॥
ਹੇ ਮਨ! ਨਿਰਮਾਣ ਹੋ ਕੇ ਗੁਰੂ ਦੇ ਚਰਨਾਂ ਵਿਚ ਢਹਿ ਪਉ। ਵੇਖੀਂ, ਕਿਤੇ ਆਪਣਾ ਆਪ ਜਤਾਣ ਨਾਹ ਲੱਗ ਪਈਂ।
So be humble, and surrender to the True Guru; do not attach your identity to your ego.
ਆਪਣੈਅਹੰਕਾਰਿਜਗਤੁਜਲਿਆਮਤਤੂੰਆਪਣਾਆਪੁਗਵਾਵਹੇ॥
ਜਗਤ ਆਪਣੇ ਹੀ ਅਹੰਕਾਰ ਵਿਚ ਸੜ ਰਿਹਾ ਹੈ, ਵੇਖੀਂ ਕਿਤੇ ਤੂੰ ਭੀ (ਅਹੰਕਾਰ ਵਿਚ ਪੈ ਕੇ) ਆਪਣੇ ਆਪ ਦਾ ਨਾਸ ਨਾ ਕਰ ਲਈਂ।
The world is consumed by ego and self-identity; see this, lest you lose your own self as well.
ਸਤਿਗੁਰਕੈਭਾਣੈਕਰਹਿਕਾਰਸਤਿਗੁਰਕੈਭਾਣੈਲਾਗਿਰਹੁ॥
(ਇਸ ਖ਼ਤਰੇ ਤੋਂ ਤਾਂ ਹੀ ਬਚੇਂਗਾ, ਜੇ) ਤੂੰ ਗੁਰੂ ਦੇ ਹੁਕਮ ਵਿਚ ਤੁਰ ਕੇ ਕੰਮ ਕਰੇਂਗਾ। (ਸੋ, ਹੇ ਮਨ!) ਗੁਰੂ ਦੇ ਹੁਕਮ ਵਿਚ ਟਿਕਿਆ ਰਹੁ।
Make yourself follow the Sweet Will of the True Guru; remain attached to His Sweet Will.
ਇਉਕਹੈਨਾਨਕੁਆਪੁਛਡਿਸੁਖਪਾਵਹਿਮਨਨਿਮਾਣਾਹੋਇਰਹੁ॥੭॥
(ਹੇ ਮਨ! ਤੈਨੂੰ) ਨਾਨਕ ਇਉਂ ਸਮਝਾਂਦਾ ਹੈ-ਹੇ ਮਨ! ਅਹੰਕਾਰ ਛੱਡ ਦੇ, ਅਹੰਕਾਰ ਛੱਡ ਕੇ ਸੁਖ ਪਾਵੇਂਗਾ ॥੭॥
Thus says Nanak: renounce your ego and self-conceit, and obtain peace; let your mind abide in humility. ||7||
ਧੰਨੁਸੁਵੇਲਾਜਿਤੁਮੈਸਤਿਗੁਰੁਮਿਲਿਆਸੋਸਹੁਚਿਤਿਆਇਆ॥
ਉਹ ਵੇਲਾ ਭਾਗਾਂ ਵਾਲਾ ਸੀ ਜਦੋਂ ਮੈਨੂੰ ਗੁਰੂ ਮਿਲ ਪਿਆ ਸੀ (ਤੇ, ਗੁਰੂ ਦੀ ਕਿਰਪਾ ਨਾਲ) ਉਹ ਖਸਮ-ਪ੍ਰਭੂ ਮੇਰੇ ਚਿੱਤ ਵਿਚ ਆ ਵੱਸਿਆ;
Blessed is that time, when I met the True Guru, and my Husband Lord came into my consciousness.
ਮਹਾਅਨੰਦੁਸਹਜੁਭਇਆਮਨਿਤਨਿਸੁਖੁਪਾਇਆ॥
ਮੇਰੇ ਅੰਦਰ ਬੜਾ ਆਨੰਦ ਪੈਦਾ ਹੋਇਆ, ਮੇਰੇ ਅੰਦਰ ਆਤਮਕ ਅਡੋਲਤਾ ਪੈਦਾ ਹੋ ਗਈ, ਮੇਰੇ ਮਨ ਨੇ ਮੇਰੇ ਹਿਰਦੇ ਨੇ ਸੁਖ ਅਨੁਭਵ ਕੀਤਾ।
I became so very blissful, and my mind and body found such a natural peace.
ਸੋਸਹੁਚਿਤਿਆਇਆਮੰਨਿਵਸਾਇਆਅਵਗਣਸਭਿਵਿਸਾਰੇ॥
(ਗੁਰੂ ਦੀ ਕਿਰਪਾ ਨਾਲ) ਉਹ ਖਸਮ-ਪ੍ਰਭੂ ਮੇਰੇ ਚਿੱਤ ਵਿਚ ਆ ਵੱਸਿਆ, (ਗੁਰੂ ਨੇ ਪ੍ਰਭੂ ਨੂੰ) ਮੇਰੇ ਮਨ ਵਿਚ ਵਸਾ ਦਿੱਤਾ, ਤੇ ਮੇਰੇ ਸਾਰੇ ਹੀ ਔਗੁਣ ਭੁਲਾ ਦਿੱਤੇ।
My Husband Lord came into my consciousness; I enshrined Him within my mind, and I renounced all vice.
ਜਾਤਿਸੁਭਾਣਾਗੁਣਪਰਗਟੁਹੋਏਸਤਿਗੁਰਆਪਿਸਵਾਰੇ॥
ਜਦੋਂ ਉਸ ਮਾਲਕ ਨੂੰ ਚੰਗਾ ਲੱਗਦਾ ਹੈ ਉਸ ਦੇ ਗੁਣ ਮਨੁੱਖ ਦੇ ਅੰਦਰ ਰੌਸ਼ਨ ਹੋ ਜਾਂਦੇ ਹਨ, ਗੁਰੂ ਆਪ ਉਸ ਮਨੁੱਖ ਦੇ ਜੀਵਨ ਨੂੰ ਸੋਹਣਾ ਬਣਾ ਦੇਂਦਾ ਹੈ।
When it pleased Him, virtues appeared in me, and the True Guru Himself adorned me.
ਸੇਜਨਪਰਵਾਣੁਹੋਏਜਿਨੑੀਇਕੁਨਾਮੁਦਿੜਿਆਦੁਤੀਆਭਾਉਚੁਕਾਇਆ॥
ਜੇਹੜੇ ਮਨੁੱਖ ਸਿਰਫ਼ ਹਰਿ-ਨਾਮ ਨੂੰ ਆਪਣੇ ਹਿਰਦੇ ਵਿਚ ਪੱਕਾ ਕਰ ਲੈਂਦੇ ਹਨ, ਤੇ ਮਾਇਆ ਦਾ ਮੋਹ ਅੰਦਰੋਂ ਦੂਰ ਕਰ ਲੈਂਦੇ ਹਨ ਉਹ ਪਰਮਾਤਮਾ ਦੀ ਦਰਗਹ ਵਿਚ ਕਬੂਲ ਹੋ ਜਾਂਦੇ ਹਨ।
Those humble beings become acceptable, who cling to the One Name and renounce the love of duality.
ਇਉਕਹੈਨਾਨਕੁਧੰਨੁਸੁਵੇਲਾਜਿਤੁਮੈਸਤਿਗੁਰੁਮਿਲਿਆਸੋਸਹੁਚਿਤਿਆਇਆ॥੮॥
ਨਾਨਕ ਇਉਂ ਆਖਦਾ ਹੈ-ਭਾਗਾਂ ਵਾਲਾ ਸੀ ਉਹ ਵੇਲਾ ਜਦੋਂ ਮੈਨੂੰ ਗੁਰੂ ਮਿਲ ਪਿਆ ਸੀ ਤੇ (ਗੁਰੂ ਦੀ ਕਿਰਪਾ ਨਾਲ) ਉਹ ਖਸਮ-ਪ੍ਰਭੂ ਮੇਰੇ ਚਿੱਤ ਵਿਚ ਆ ਵੱਸਿਆ ਸੀ ॥੮॥
Thus says Nanak: blessed is the time when I met the True Guru, and my Husband Lord came into my consciousness. ||8||
ਇਕਿਜੰਤਭਰਮਿਭੁਲੇਤਿਨਿਸਹਿਆਪਿਭੁਲਾਏ॥
ਅਨੇਕਾਂ ਜੀਵ ਮਾਇਆ ਦੀ ਭਟਕਣਾ ਵਿਚ ਪੈ ਕੇ ਕੁਰਾਹੇ ਪਏ ਹੋਏ ਹਨ, (ਉਸ ਪੈਦਾ ਕਰਨ ਵਾਲੇ) ਖਸਮ-ਪ੍ਰਭੂ ਨੇ ਆਪ ਹੀ ਕੁਰਾਹੇ ਪਾਏ ਹੋਏ ਹਨ,
Some people wander around, deluded by doubt; their Husband Lord Himself has misled them.
ਦੂਜੈਭਾਇਫਿਰਹਿਹਉਮੈਕਰਮਕਮਾਏ॥
ਅਜੇਹੇ ਜੀਵ ਹਉਮੈ ਦੇ ਆਸਰੇ ਕੰਮ ਕਰ ਕਰ ਕੇ ਮਾਇਆ ਦੇ ਮੋਹ ਵਿਚ ਭਟਕਦੇ ਹਨ।
They wander around in the love of duality, and they do their deeds in ego.
ਤਿਨਿਸਹਿਆਪਿਭੁਲਾਏਕੁਮਾਰਗਿਪਾਏਤਿਨਕਾਕਿਛੁਨਵਸਾਈ॥
ਉਸ ਖਸਮ ਪ੍ਰਭੂ ਨੇ ਆਪ (ਉਹਨਾਂ ਨੂੰ) ਸਹੀ ਰਸਤੇ ਤੋਂ ਖੁੰਝਾਇਆ ਹੋਇਆ ਹੈ ਤੇ ਕੁਰਾਹੇ ਪਾਇਆ ਹੋਇਆ ਹੈ, ਉਹਨਾਂ ਜੀਵਾਂ ਦਾ ਕੋਈ ਜ਼ੋਰ ਨਹੀਂ ਚੱਲਦਾ (ਕਿ ਆਪਣੇ ਉੱਦਮ ਨਾਲ ਕੁਮਾਰਗ ਛੱਡ ਦੇਣ)।
Their Husband Lord Himself has misled them, and put them on the path of evil. Nothing lies in their power.
ਤਿਨਕੀਗਤਿਅਵਗਤਿਤੂੰਹੈਜਾਣਹਿਜਿਨਿਇਹਰਚਨਰਚਾਈ॥
ਹੇ ਪ੍ਰਭੂ! ਜਿਸ ਤੈਂ ਨੇ ਇਹ ਜਗਤ-ਰਚਨਾ ਰਚੀ ਹੋਈ ਹੈ ਤੂੰ ਆਪ ਹੀ (ਕੁਰਾਹੇ ਪਏ ਹੋਏ) ਉਹਨਾਂ ਜੀਵਾਂ ਦੀ ਚੰਗੀ ਮੰਦੀ ਆਤਮਕ ਹਾਲਤ ਜਾਣਦਾ ਹੈਂ (ਜਿਸ ਅਨੁਸਾਰ ਤੂੰ ਉਹਨਾਂ ਨੂੰ ਕੁਰਾਹੇ ਪਾਇਆ ਹੈ)।
You alone know their ups and downs, You, who created the creation.
ਹੁਕਮੁਤੇਰਾਖਰਾਭਾਰਾਗੁਰਮੁਖਿਕਿਸੈਬੁਝਾਏ॥
ਤੇਰਾ ਹੁਕਮ ਬੜਾ ਡਾਢਾ ਹੈ (ਜਿਸ ਕਰ ਕੇ ਜੀਵ ਕੁਰਾਹੇ ਪਏ ਹੋਏ ਹਨ)। ਕਿਸੇ ਵਿਰਲੇ ਭਾਗਾਂ ਵਾਲੇ ਨੂੰ ਖਸਮ-ਪ੍ਰਭੂ ਗੁਰੂ ਦੀ ਸਰਨ ਪਾ ਕੇ ਆਪਣਾ ਹੁਕਮ ਸਮਝਾਂਦਾ ਹੈ।
The Command of Your Will is very strict; how rare is the Gurmukh who understands.
ਇਉਕਹੈਨਾਨਕੁਕਿਆਜੰਤਵਿਚਾਰੇਜਾਤੁਧੁਭਰਮਿਭੁਲਾਏ॥੯॥
ਨਾਨਕ ਇਉਂ ਆਖਦਾ ਹੈ-ਹੇ ਪ੍ਰਭੂ! ਜੇ ਤੂੰ ਆਪ ਹੀ ਜੀਵਾਂ ਨੂੰ ਮਾਇਆ ਦੀ ਭਟਕਣਾ ਵਿਚ ਪਾ ਕੇ ਜ਼ਿੰਦਗੀ ਦੇ ਮੰਦੇ ਰਸਤੇ ਪਾਇਆ ਹੋਇਆ ਹੈ, ਤਾਂ ਇਹ ਵਿਚਾਰੇ ਜੀਵ ਕੀਹ ਕਰ ਸਕਦੇ ਹਨ? ॥੯॥
Thus says Nanak: what can the poor creatures do, when You mislead them into doubt? ||9||