GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 437
Display Settings
ਕਰਿਮਜਨੋਸਪਤਸਰੇਮਨਨਿਰਮਲਮੇਰੇਰਾਮ
(ਹੇ ਸਹੇਲੀਏ! ਉਸ ਵਿਚ) ਪੰਜੇ ਗਿਆਨ-ਇੰਦ੍ਰਿਆਂ ਮਨ ਤੇ ਬੁੱਧੀ ਸਮੇਤ ਇਸ਼ਨਾਨ ਕਰ, ਤੇਰਾ ਮਨ ਪਵਿਤ੍ਰ ਹੋ ਜਾਇਗਾ।
Take your bath in the seven seas, O my mind, and become pure.
ਨਿਰਮਲਜਲਿਨੑਾਏਜਾਪ੍ਰਭਭਾਏਪੰਚਮਿਲੇਵੀਚਾਰੇ
ਜੀਵ (ਗੁਰ-ਸ਼ਬਦ ਰੂਪ) ਪਵਿਤ੍ਰ ਜਲ ਵਿਚ ਤਦੋਂ ਹੀ ਇਸ਼ਨਾਨ ਕਰ ਸਕਦਾ ਹੈ ਜਦੋਂ ਪ੍ਰਭੂ ਨੂੰ ਚੰਗਾ ਲੱਗਦਾ ਹੈ, (ਗੁਰੂ ਦੇ ਸ਼ਬਦ ਦੀ) ਵਿਚਾਰ ਦੀ ਬਰਕਤਿ ਨਾਲ ਇਸ ਨੂੰ (ਸਤ, ਸੰਤੋਖ, ਦਇਆ, ਧਰਮ ਤੇ ਧੀਰਜ) ਪੰਜੇ ਹੀ ਪ੍ਰਾਪਤ ਹੋ ਜਾਂਦੇ ਹਨ,
One bathes in the water of purity when it is pleasing to God, and obtains the five virtues by reflective meditation.
ਕਾਮੁਕਰੋਧੁਕਪਟੁਬਿਖਿਆਤਜਿਸਚੁਨਾਮੁਉਰਿਧਾਰੇ
ਅਤੇ ਕਾਮ ਕ੍ਰੋਧ ਖੋਟ (ਮਾਇਆ ਦਾ ਮੋਹ ਆਦਿਕ) ਤਿਆਗ ਕੇ ਜੀਵ ਸਦਾ-ਥਿਰ ਪ੍ਰਭੂ-ਨਾਮ ਨੂੰ ਆਪਣੇ ਹਿਰਦੇ ਵਿਚ ਵਸਾ ਲੈਂਦਾ ਹੈ।
Renouncing sexual desire, anger, deceit and corruption, he enshrines the True Name in his heart.
ਹਉਮੈਲੋਭਲਹਰਿਲਬਥਾਕੇਪਾਏਦੀਨਦਇਆਲਾ
ਜੇਹੜਾ ਮਨੁੱਖ ਦੀਨਾਂ ਤੇ ਦਇਆ ਕਰਨ ਵਾਲੇ ਪਰਮਾਤਮਾ ਨੂੰ ਪ੍ਰਾਪਤ ਕਰ ਲੈਂਦਾ ਹੈ, ਉਸ ਦੇ ਅੰਦਰੋਂ ਹਉਮੈ, ਲੋਭ ਦੀ ਲਹਰ, ਤੇ ਲੱਬ (ਆਦਿਕ) ਮੁੱਕ ਜਾਂਦੇ ਹਨ।
When the waves of ego, greed and avarice subside, he finds the Lord Master, Merciful to the meek.
ਨਾਨਕਗੁਰਸਮਾਨਿਤੀਰਥੁਨਹੀਕੋਈਸਾਚੇਗੁਰਗੋਪਾਲਾ॥੩॥
ਹੇ ਨਾਨਕ! ਗੁਰੂ ਸਦਾ-ਥਿਰ ਪ੍ਰਭੂ ਗੋਪਾਲ ਦਾ ਰੂਪ ਹੈ, ਗੁਰੂ ਵਰਗਾ ਹੋਰ ਕੋਈ ਤੀਰਥ ਨਹੀਂ ਹੈ ॥੩॥
O Nanak, there is no place of pilgrimage comparable to the Guru; the True Guru is the Lord of the world. ||3||
ਹਉਬਨੁਬਨੋਦੇਖਿਰਹੀਤ੍ਰਿਣੁਦੇਖਿਸਬਾਇਆਰਾਮ
ਹੇ ਪ੍ਰਭੂ! ਮੈਂ ਹਰੇਕ ਜੰਗਲ ਵੇਖ ਚੁਕੀ ਹਾਂ, ਸਾਰੀ ਬਨਸਪਤੀ ਨੂੰ ਤੱਕ ਚੁਕੀ ਹਾਂ,
I have searched the jungles and forests, and looked upon all the fields.
ਤ੍ਰਿਭਵਣੋਤੁਝਹਿਕੀਆਸਭੁਜਗਤੁਸਬਾਇਆਰਾਮ
(ਮੈਨੂੰ ਯਕੀਨ ਆ ਗਿਆ ਹੈ ਕਿ) ਇਹ ਸਾਰਾ ਜਗਤ ਤੂੰ ਹੀ ਪੈਦਾ ਕੀਤਾ ਹੈ, ਇਹ ਤਿੰਨੇ ਭਵਨ ਤੇਰੇ ਹੀ ਬਣਾਏ ਹੋਏ ਹਨ।
You created the three worlds, the entire universe, everything.
ਤੇਰਾਸਭੁਕੀਆਤੂੰਥਿਰੁਥੀਆਤੁਧੁਸਮਾਨਿਕੋਨਾਹੀ
ਸਾਰਾ ਸੰਸਾਰ ਤੇਰਾ ਹੀ ਬਣਾਇਆ ਹੋਇਆ ਹੈ, (ਭਾਵੇਂ ਇਹ ਸੰਸਾਰ ਤਾਂ ਨਾਸਵੰਤ ਹੈ, ਪਰ) ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਹੈ।
You created everything; You alone are permanent. Nothing is equal to You.
ਤੂੰਦਾਤਾਸਭਜਾਚਿਕਤੇਰੇਤੁਧੁਬਿਨੁਕਿਸੁਸਾਲਾਹੀ
ਸਾਰੇ ਜੀਵ ਤੇਰੇ (ਦਰ ਦੇ) ਮੰਗਤੇ ਹਨ, ਤੂੰ ਸਭ ਨੂੰ ਦਾਤਾਂ ਦੇਣ ਵਾਲਾ ਹੈਂ, ਮੈਂ ਤੇਰੇ ਬਿਨਾ ਹੋਰ ਕਿਸ ਦੀ ਸਿਫ਼ਤ-ਸਾਲਾਹ ਕਰਾਂ?
You are the Giver - all are Your beggars; without You, who should we praise?
ਅਣਮੰਗਿਆਦਾਨੁਦੀਜੈਦਾਤੇਤੇਰੀਭਗਤਿਭਰੇਭੰਡਾਰਾ
ਹੇ ਦਾਤਾਰ! ਤੂੰ ਤਾਂ (ਜੀਵਾਂ ਦੇ) ਮੰਗਣ ਤੋਂ ਬਿਨਾ ਹੀ ਬਖ਼ਸ਼ਸ਼ਾਂ ਕਰੀ ਜਾਂਦਾ ਹੈਂ (ਮੈਨੂੰ ਆਪਣੀ ਭਗਤੀ ਦੀ ਦਾਤ ਦੇਹ) ਭਗਤੀ ਦੀ ਦਾਤ ਨਾਲ ਤੇਰੇ ਖ਼ਜ਼ਾਨੇ ਭਰੇ ਪਏ ਹਨ।
You bestow Your gifts, even when we do not ask for them, O Great Giver; devotion to You is a treasure over-flowing.
ਰਾਮਨਾਮਬਿਨੁਮੁਕਤਿਹੋਈਨਾਨਕੁਕਹੈਵੀਚਾਰਾ॥੪॥੨॥
ਨਾਨਕ ਇਹ ਵਿਚਾਰ ਦੀ ਗੱਲ ਦੱਸਦਾ ਹੈ ਕਿ ਪਰਮਾਤਮਾ ਦੇ ਨਾਮ ਤੋਂ ਬਿਨਾ (ਲੱਭ ਲੋਭ ਕਾਮ ਕ੍ਰੋਧ ਆਦਿਕ ਵਿਕਾਰਾਂ ਤੋਂ) ਖ਼ਲਾਸੀ ਨਹੀਂ ਮਿਲ ਸਕਦੀ ॥੪॥੨॥
Without the Lord's Name, there is no liberation; so says Nanak, the meek. ||4||2||
ਆਸਾਮਹਲਾ
Aasaa, First Mahalaa:
ਮੇਰਾਮਨੋਮੇਰਾਮਨੁਰਾਤਾਰਾਮਪਿਆਰੇਰਾਮ
(ਗੁਰੂ ਦੀ ਸਰਨ ਪੈ ਕੇ ਸ਼ਬਦ ਵਿਚ ਜੁੜ ਕੇ) ਮੇਰਾ ਮਨ ਉਸ ਪਿਆਰੇ ਪ੍ਰਭੂ ਦੇ ਨਾਮ-ਰੰਗ ਨਾਲ ਰੰਗਿਆ ਗਿਆ ਹੈ,
My mind, my mind is attuned to the Love of my Beloved Lord.
ਸਚੁਸਾਹਿਬੋਆਦਿਪੁਰਖੁਅਪਰੰਪਰੋਧਾਰੇਰਾਮ
ਜੋ ਸਦਾ-ਥਿਰ ਰਹਿਣ ਵਾਲਾ ਹੈ, ਜੋ ਸਭ ਦਾ ਮਾਲਕ ਹੈ ਜੋ ਸਭ ਦਾ ਮੁੱਢ ਹੈ, ਜੋ ਸਭ ਵਿਚ ਵਿਆਪਕ ਹੈ, ਜਿਸ ਤੋਂ ਪਰੇ ਹੋਰ ਕੋਈ ਨਹੀਂ ਤੇ ਜੋ ਸਭ ਨੂੰ ਆਸਰਾ ਦੇਂਦਾ ਹੈ।
The True Lord Master, the Primal Being, the Infinite One, is the Support of the earth.
ਅਗਮਅਗੋਚਰੁਅਪਰਅਪਾਰਾਪਾਰਬ੍ਰਹਮੁਪਰਧਾਨੋ
ਉਹ ਪਰਮਾਤਮਾ ਅਪਹੁੰਚ ਹੈ, ਮੁਨੱਖ ਦੇ ਗਿਆਨ-ਇੰਦ੍ਰਿਆਂ ਦੀ ਉਸ ਤਕ ਪਹੁੰਚ ਨਹੀਂ ਹੋ ਸਕਦੀ, ਉਸ ਤੋਂ ਪਰੇ ਹੋਰ ਕੋਈ ਨਹੀਂ, ਬੇਅੰਤ ਹੈ ਤੇ ਸਭ ਤੋਂ ਵੱਡਾ ਹੈ।
He is unfathomable, unapproachable, infinite and incomparable. He is the Supreme Lord God, the Lord above all.
ਆਦਿਜੁਗਾਦੀਹੈਭੀਹੋਸੀਅਵਰੁਝੂਠਾਸਭੁਮਾਨੋ
ਸ੍ਰਿਸ਼ਟੀ ਦੇ ਸ਼ੁਰੂ ਤੋਂ ਜੁਗਾਂ ਦੇ ਸ਼ਰੂ ਤੋਂ ਚਲਿਆ ਆ ਰਿਹਾ ਹੈ, ਹੁਣ ਭੀ ਮੌਜੂਦ ਹੈ ਸਦਾ ਲਈ ਮੌਜੂਦ ਰਹੇਗਾ। ਹੋਰ ਸਾਰੇ ਸੰਸਾਰ ਨੂੰ ਨਾਸਵੰਤ ਜਾਣੋ।
He is the Lord, from the beginning, throughout the ages, now and forevermore; know that all else is false.
ਕਰਮਧਰਮਕੀਸਾਰਜਾਣੈਸੁਰਤਿਮੁਕਤਿਕਿਉਪਾਈਐ
ਮੇਰਾ ਮਨ ਸ਼ਾਸਤ੍ਰਾਂ ਦੇ ਦੱਸੇ ਹੋਏ ਧਾਰਮਿਕ ਕਰਮਾਂ ਦੀ ਸਾਰ ਨਹੀਂ ਜਾਣਦਾ, ਮੇਰੇ ਮਨ ਨੂੰ ਇਹ ਸੁਰਤਿ ਭੀ ਨਹੀਂ ਹੈ ਕਿ ਮੁਕਤੀ ਕਿਵੇਂ ਮਿਲਦੀ ਹੈ।
If one does not appreciate the value of good deeds and Dharmic faith, how can one obtain clarity of consciousness and liberation?
ਨਾਨਕਗੁਰਮੁਖਿਸਬਦਿਪਛਾਣੈਅਹਿਨਿਸਿਨਾਮੁਧਿਆਈਐ॥੧॥
ਹੇ ਨਾਨਕ! ਗੁਰੂ ਦੀ ਸਰਨ ਪੈ ਕੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਮੇਰਾ ਮਨ ਇਹੀ ਪਛਾਣਦਾ ਹੈ ਕਿ ਦਿਨ ਰਾਤ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ ॥੧॥
O Nanak, the Gurmukh realizes the Word of the Shabad; night and day, he meditates on the Naam, the Name of the Lord. ||1||
ਮੇਰਾਮਨੋਮੇਰਾਮਨੁਮਾਨਿਆਨਾਮੁਸਖਾਈਰਾਮ
(ਗੁਰੂ ਦੀ ਸਰਨ ਪੈ ਕੇ) ਮੇਰਾ ਮਨ, ਮੇਰਾ ਮਨ ਮੰਨ ਚੁਕਾ ਹੈ ਕਿ ਪਰਮਾਤਮਾ ਦਾ ਨਾਮ ਹੀ (ਅਸਲ) ਸਾਥੀ ਹੈ,
My mind, my mind has come to accept, that the Naam is our only Friend.
ਹਉਮੈਮਮਤਾਮਾਇਆਸੰਗਿਜਾਈਰਾਮ
ਮਾਇਆ ਦੀ ਮਮਤਾ ਤੇ ਹਉਮੈ ਮਨੁੱਖ ਦੇ ਨਾਲ ਨਹੀਂ ਜਾਂਦੇ,ਹੇ ਪ੍ਰਭੂ!
Egotism, worldly attachment, and the lures of Maya shall not go with you.
ਮਾਤਾਪਿਤਭਾਈਸੁਤਚਤੁਰਾਈਸੰਗਿਸੰਪੈਨਾਰੇ
ਮਾਂ, ਪਿਉ, ਭਰਾ, ਪੁੱਤਰ, ਧਨ, ਇਸਤ੍ਰੀ, ਦੁਨੀਆ ਵਾਲੀ ਚਤੁਰਾਈ (ਸਦਾ ਲਈ) ਸਾਥੀ ਨਹੀਂ ਬਣ ਸਕਦੇ।
Mother, father, family, children, cleverness, property and spouses - none of these shall go with you.
ਸਾਇਰਕੀਪੁਤ੍ਰੀਪਰਹਰਿਤਿਆਗੀਚਰਣਤਲੈਵੀਚਾਰੇ
(ਗੁਰੂ ਦੇ ਸ਼ਬਦ ਦੀ ਵਿਚਾਰ ਦੀ ਬਰਕਤਿ ਨਾਲ) ਮੈਂ (ਸਮੁੰਦਰ ਦੀ ਪੁਤ੍ਰੀ) ਮਾਇਆ ਦਾ ਮੋਹ ਉੱਕਾ ਤਿਆਗ ਦਿੱਤਾ ਹੈ, ਤੇ ਇਸ ਨੂੰ ਆਪਣੇ ਪੈਰਾਂ ਹੇਠ ਰੱਖਿਆ ਹੋਇਆ ਹੈ (ਭਾਵ, ਆਪਣੇ ਉਤੇ ਇਸ ਦਾ ਪ੍ਰਭਾਵ ਨਹੀਂ ਪੈਣ ਦੇਂਦਾ)।
I have renounced Maya, the daughter of the ocean; reflecting upon reality, I have trampled it under my feet.
ਆਦਿਪੁਰਖਿਇਕੁਚਲਤੁਦਿਖਾਇਆਜਹਦੇਖਾਤਹਸੋਈ
(ਮੈਨੂੰ ਇਹ ਨਿਸ਼ਚਾ ਬਣ ਗਿਆ ਹੈ ਕਿ) ਆਦਿ ਪੁਰਖ ਨੇ (ਜਗਤ-ਰੂਪ) ਇਕ ਤਮਾਸ਼ਾ ਵਿਖਾਲ ਦਿੱਤਾ ਹੈ, ਮੈਂ ਜਿਧਰ ਵੇਖਦਾ ਹਾਂ ਉਧਰ ਉਹ ਪਰਮਾਤਮਾ ਹੀ ਮੈਨੂੰ ਦਿੱਸਦਾ ਹੈ।
The Primal Lord has revealed this wondrous show; wherever I look, there I see Him.
ਨਾਨਕਹਰਿਕੀਭਗਤਿਛੋਡਉਸਹਜੇਹੋਇਸੁਹੋਈ॥੨॥
ਹੇ ਨਾਨਕ! (ਆਖ-) ਮੈਂ ਪਰਮਾਤਮਾ ਦੀ ਭਗਤੀ (ਕਦੇ) ਨਹੀਂ ਵਿਸਾਰਦਾ (ਮੈਨੂੰ ਯਕੀਨ ਹੈ ਕਿ) ਜਗਤ ਵਿਚ ਜੋ ਕੁਝ ਹੋ ਰਿਹਾ ਹੈ ਸੁਤੇ ਹੀ ਪ੍ਰਭੂ ਦੀ ਰਜ਼ਾ ਵਿਚ ਹੋ ਰਿਹਾ ਹੈ ॥੨॥
O Nanak, I shall not forsake the Lord's devotional worship; in the natural course, what shall be, shall be. ||2||
ਮੇਰਾਮਨੋਮੇਰਾਮਨੁਨਿਰਮਲੁਸਾਚੁਸਮਾਲੇਰਾਮ
ਸਦਾ-ਥਿਰ ਪਰਮਾਤਮਾ ਦਾ ਨਾਮ (ਹਿਰਦੇ ਵਿਚ) ਸੰਭਾਲ ਕੇ ਮੇਰਾ ਮਨ, ਮੇਰਾ ਮਨ ਪਵਿਤ੍ਰ ਹੋ ਗਿਆ ਹੈ।
My mind, my mind has become immaculately pure, contemplating the True Lord.
ਅਵਗਣਮੇਟਿਚਲੇਗੁਣਸੰਗਮਨਾਲੇਰਾਮ
(ਜੀਵਨ-ਪੰਧ ਵਿਚ) ਮੈਂ ਔਗੁਣ (ਆਪਣੇ ਅੰਦਰੋਂ) ਮਿਟਾ ਕੇ ਤੁਰ ਰਿਹਾ ਹਾਂ, ਮੇਰੇ ਨਾਲ ਗੁਣਾਂ ਦਾ ਸਾਥ ਬਣ ਗਿਆ ਹੈ।
I have dispelled my vices, and now I walk in the company of the virtuous.
ਅਵਗਣਪਰਹਰਿਕਰਣੀਸਾਰੀਦਰਿਸਚੈਸਚਿਆਰੋ
ਜੇਹੜਾ ਮਨੁੱਖ ਗੁਰੂ ਦੀ ਰਾਹੀਂ ਔਗੁਣ ਤਿਆਗ ਕੇ (ਨਾਮ-ਸਿਮਰਨ ਦੀ) ਸ੍ਰੇਸ਼ਟ ਕਰਣੀ ਕਰਦਾ ਹੈ ਉਹ ਸਦਾ-ਥਿਰ ਪ੍ਰਭੂ ਦੇ ਦਰ ਤੇ ਸੱਚਾ ਮੰਨਿਆ ਜਾਂਦਾ ਹੈ।
Discarding my vices, I do good deeds, and in the True Court, I am judged as true.
ਆਵਣੁਜਾਵਣੁਠਾਕਿਰਹਾਏਗੁਰਮੁਖਿਤਤੁਵੀਚਾਰੋ
ਉਹ ਮਨੁੱਖ ਆਪਣਾ ਜਨਮ ਮਰਣ ਦਾ ਗੇੜ ਮੁਕਾ ਲੈਂਦਾ ਹੈ, ਉਹ ਜਗਤ ਦੇ ਮੂਲ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾਈ ਰੱਖਦਾ ਹੈ।
My coming and going has come to an end; as Gurmukh, I reflect upon the nature of reality.
ਸਾਜਨੁਮੀਤੁਸੁਜਾਣੁਸਖਾਤੂੰਸਚਿਮਿਲੈਵਡਿਆਈ
ਹੇ ਪ੍ਰਭੂ! ਤੂੰ ਹੀ ਮੇਰਾ ਸੱਜਣ ਹੈਂ ਤੂੰ ਹੀ ਮੇਰਾ ਮਿੱਤਰ ਹੈਂ ਤੂੰ ਹੀ ਮੇਰੇ ਦਿਲ ਦੀ ਜਾਣਨ ਵਾਲਾ ਸਾਥੀ ਹੈਂ। ਤੇਰੇ ਸਦਾ-ਥਿਰ ਨਾਮ ਵਿਚ ਜੁੜਿਆਂ (ਤੇਰੇ ਦਰ ਤੇ) ਆਦਰ ਮਿਲਦਾ ਹੈ।
O my Dear Friend, You are my all-knowing companion; grant me the glory of Your True Name.
ਨਾਨਕਨਾਮੁਰਤਨੁਪਰਗਾਸਿਆਐਸੀਗੁਰਮਤਿਪਾਈ॥੩॥
ਹੇ ਨਾਨਕ! (ਆਖ-) ਮੈਨੂੰ ਗੁਰੂ ਦੀ ਅਜੇਹੀ ਮਤਿ ਪ੍ਰਾਪਤ ਹੋਈ ਹੈ ਕਿ ਮੇਰੇ ਹਿਰਦੇ ਵਿਚ ਪਰਮਾਤਮਾ ਦਾ ਸ੍ਰੇਸ਼ਟ ਨਾਮ ਪ੍ਰਗਟ ਹੋ ਗਿਆ ਹੈ ॥੩॥
O Nanak, the jewel of the Naam has been revealed to me; such are the Teachings I have received from the Guru. ||3||
ਸਚੁਅੰਜਨੋਅੰਜਨੁਸਾਰਿਨਿਰੰਜਨਿਰਾਤਾਰਾਮ
(ਪ੍ਰਭੂ ਦੇ ਗਿਆਨ ਦਾ) ਸੁਰਮਾ ਪਾ ਕੇ ਮੇਰਾ ਮਨ ਮਾਇਆ-ਰਹਿਤ ਪਰਮਾਤਮਾ ਦੇ ਨਾਮ ਵਿਚ ਰੰਗਿਆ ਗਿਆ ਹੈ।
I have carefully applied the healing ointment to my eyes, and I am attuned to the Immaculate Lord.
ਮਨਿਤਨਿਰਵਿਰਹਿਆਜਗਜੀਵਨੋਦਾਤਾਰਾਮ
ਜਗਤ ਦਾ ਜੀਵਨ ਤੇ ਸਭ ਦਾਤਾਂ ਦੇਣ ਵਾਲਾ ਪ੍ਰਭੂ ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਹਰ ਵੇਲੇ ਮੌਜੂਦ ਰਹਿੰਦਾ ਹੈ।
He is permeating my mind and body, the Life of the world, the Lord, the Great Giver.
ਜਗਜੀਵਨੁਦਾਤਾਹਰਿਮਨਿਰਾਤਾਸਹਜਿਮਿਲੈਮੇਲਾਇਆ
(ਗੁਰੂ ਦੀ ਰਾਹੀਂ) ਜਗਤ ਦਾ ਜੀਵਨ ਤੇ ਸਭ ਨੂੰ ਦਾਤਾਂ ਦੇਣ ਵਾਲਾ ਪਰਮਾਤਮਾ ਮਨ ਵਿਚ ਵੱਸ ਪੈਂਦਾ ਹੈ, ਮਨ ਉਸ ਦੇ ਨਾਮ-ਰੰਗ ਨਾਲ ਰੰਗਿਆ ਜਾਂਦਾ ਹੈ ਤੇ ਮਨ ਆਤਮਕ ਅਡੋਲਤਾ ਵਿਚ ਟਿਕ ਜਾਂਦਾ ਹੈ।
My mind is imbued with the Lord, the Great Giver, the Life of the world; I have merged and blended with Him, with intuitive ease.
ਸਾਧਸਭਾਸੰਤਾਕੀਸੰਗਤਿਨਦਰਿਪ੍ਰਭੂਸੁਖੁਪਾਇਆ
ਗੁਰਮੁਖਾਂ ਦੀ ਸੰਗਤਿ ਵਿਚ ਰਿਹਾਂ ਪਰਮਾਤਮਾ ਦੀ ਮੇਹਰ ਦੀ ਨਿਗਾਹ ਨਾਲ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ।
In the Company of the Holy, and the Saints' Society, by God's Grace, peace is obtained.
ਹਰਿਕੀਭਗਤਿਰਤੇਬੈਰਾਗੀਚੂਕੇਮੋਹਪਿਆਸਾ
ਜਿਨ੍ਹਾਂ ਦੇ ਅੰਦਰੋਂ ਮੋਹ ਤੇ ਤ੍ਰਿਸ਼ਨਾ ਮੁੱਕ ਜਾਂਦੇ ਹਨ, ਜੋ ਹਉਮੈ ਨੂੰ ਮਾਰ ਕੇ ਪਰਮਾਤਮਾ ਦੇ ਨਾਮ ਵਿਚ ਹੀ ਸਦਾ ਗਿੱਝੇ ਰਹਿੰਦੇ ਹਨ,
The renunciates remain absorbed in devotional worship to the Lord; they are rid of emotional attachment and desire.
ਨਾਨਕਹਉਮੈਮਾਰਿਪਤੀਣੇਵਿਰਲੇਦਾਸਉਦਾਸਾ॥੪॥੩॥
ਤੇ ਜੇਹੜੇ ਪਰਮਾਤਮਾ ਦੀ ਭਗਤੀ ਦੇ ਰੰਗ ਵਿਚ ਰੰਗੀਜ ਕੇ ਮਾਇਆ ਦੇ ਮੋਹ ਨਾਲੋਂ ਨਿਰਲੇਪ ਰਹਿੰਦੇ ਹਨ, ਜਗਤ ਵਿਚ ਅਜੇਹੇ ਵਿਰਲੇ ਬੰਦੇ ਹਨ, ਹੇ ਨਾਨਕ! ॥੪॥੩॥
O Nanak, how rare is that unattached servant, who conquers his ego, and remains pleased with the Lord. ||4||3||