ਜੋਤੁਧੁਭਾਵੈਸੋਭਲਾਪਿਆਰੇਤੇਰੀਅਮਰੁਰਜਾਇ॥੭॥
ਹੇ ਪਿਆਰੇ (ਪ੍ਰਭੂ)! ਤੇਰਾ ਹੁਕਮ ਅਮਿੱਟ ਹੈ, ਜੀਵਾਂ ਵਾਸਤੇ ਉਹੀ ਕੰਮ ਭਲਾਈ ਵਾਲਾ ਹੈ ਜੇਹੜਾ ਤੈਨੂੰ ਚੰਗਾ ਲੱਗਦਾ ਹੈ ॥੭॥
Whatever pleases You is good, O Beloved; Your Will is Eternal. ||7||
ਨਾਨਕਰੰਗਿਰਤੇਨਾਰਾਇਣੈਪਿਆਰੇਮਾਤੇਸਹਜਿਸੁਭਾਇ॥੮॥੨॥੪॥
ਹੇ ਨਾਨਕ! (ਆਖ-) ਹੇ ਪਿਆਰੇ! ਜੇਹੜੇ ਮਨੁੱਖ ਨਾਰਾਇਣ ਦੇ ਪ੍ਰੇਮ-ਰੰਗ ਵਿਚ ਰੰਗੇ ਜਾਂਦੇ ਹਨ ਉਹ ਆਤਮਕ ਅਡੋਲਤਾ ਵਿਚ ਮਸਤ ਰਹਿੰਦੇ ਹਨ ਉਹ ਉਸ ਪ੍ਰੇਮ ਵਿਚ ਮਸਤ ਰਹਿੰਦੇ ਹਨ ॥੮॥੨॥੪॥
Nanak, those who are imbued with the Love of the All-Pervading Lord, O Beloved, remain intoxicated with His Love, in natural ease. ||8||2||4||
ਸਭਬਿਧਿਤੁਮਹੀਜਾਨਤੇਪਿਆਰੇਕਿਸੁਪਹਿਕਹਉਸੁਨਾਇ॥੧॥
ਹੇ ਪਿਆਰੇ ਪ੍ਰਭੂ! (ਆਪਣੇ ਪੈਦਾ ਕੀਤੇ ਜੀਵਾਂ ਨੂੰ ਦਾਤਾਂ ਦੇਣ ਦੇ) ਸਾਰੇ ਤਰੀਕੇ ਤੂੰ ਆਪ ਹੀ ਜਾਣਦਾ ਹੈਂ। ਮੈਂ ਹੋਰ ਕਿਸ ਨੂੰ ਸੁਣਾ ਕੇ ਆਖਾਂ? ॥੧॥
You know all about my condition, O Beloved; who can I speak to about it? ||1||
ਤੂੰਦਾਤਾਜੀਆਸਭਨਾਕਾਤੇਰਾਦਿਤਾਪਹਿਰਹਿਖਾਇ॥੨॥
ਹੇ ਪ੍ਰਭੂ! ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਤੂੰ ਆਪ ਹੀ ਹੈਂ। (ਸਾਰੇ ਜੀਵ ਤੇਰੇ ਦਿੱਤੇ ਬਸਤ੍ਰ ਪਹਿਨਦੇ ਹਨ, (ਹਰੇਕ ਜੀਵ ਤੇਰਾ ਦਿੱਤਾ ਅੰਨ) ਖਾਂਦਾ ਹੈ ॥੨॥
You are the Giver of all beings; they eat and wear what You give them. ||2||
ਸੁਖੁਦੁਖੁਤੇਰੀਆਗਿਆਪਿਆਰੇਦੂਜੀਨਾਹੀਜਾਇ॥੩॥
ਹੇ ਪਿਆਰੇ ਪ੍ਰਭੂ! ਤੇਰੇ ਹੁਕਮ ਵਿਚ ਹੀ (ਜੀਵ ਨੂੰ) ਕਦੇ ਸੁਖ ਮਿਲਦਾ ਹੈ ਕਦੇ ਦੁੱਖ। (ਤੈਥੋਂ ਬਿਨਾ ਜੀਵ ਵਾਸਤੇ) ਕੋਈ ਹੋਰ (ਆਸਰੇ ਦੀ) ਥਾਂ ਨਹੀਂ ਹੈ ॥੩॥
Pleasure and pain come by Your Will, O Beloved; they do not come from any other. ||3||
ਜੋਤੂੰਕਰਾਵਹਿਸੋਕਰੀਪਿਆਰੇਅਵਰੁਕਿਛੁਕਰਣੁਨਜਾਇ॥੪॥
ਹੇ ਪਿਆਰੇ ਪ੍ਰਭੂ! ਮੈਂ ਉਹੀ ਕੁਝ ਕਰ ਸਕਦਾ ਹਾਂ ਜੋ ਤੂੰ ਮੈਥੋਂ ਕਰਾਂਦਾ ਹੈਂ (ਤੈਥੋਂ ਆਕੀ ਹੋ ਕੇ) ਹੋਰ ਕੁਝ ਭੀ ਕੀਤਾ ਨਹੀਂ ਜਾ ਸਕਦਾ ॥੪॥
Whatever You cause me to do, that I do, O Beloved; I cannot do anything else. ||4||
ਦਿਨੁਰੈਣਿਸਭਸੁਹਾਵਣੇਪਿਆਰੇਜਿਤੁਜਪੀਐਹਰਿਨਾਉ॥੫॥
ਹੇ ਪਿਆਰੇ ਹਰੀ! ਉਹ ਹਰੇਕ ਦਿਨ ਰਾਤ ਸਾਰੇ ਸੋਹਣੇ ਲੱਗਦੇ ਹਨ ਜਦੋਂ ਤੇਰਾ ਨਾਮ ਸਿਮਰਿਆ ਜਾਂਦਾ ਹੈ ॥੫॥
All my days and nights are blessed, O Beloved, when I chant and meditate on the Lord's Name. ||5||
ਸਾਈਕਾਰਕਮਾਵਣੀਪਿਆਰੇਧੁਰਿਮਸਤਕਿਲੇਖੁਲਿਖਾਇ॥੬॥
ਹੇ ਪਿਆਰੇ ਪ੍ਰਭੂ! ਤੇਰੀ ਧੁਰ ਦਰਗਾਹ ਤੋਂ (ਆਪ ਆਪਣੇ) ਮੱਥੇ (ਕਰਮਾਂ ਦਾ ਜੇਹੜਾ) ਲੇਖਾ ਲਿਖਾ ਕੇ (ਅਸੀਂ ਜੀਵ ਆਏ ਹਾਂ, ਉਸ ਲੇਖ ਅਨੁਸਾਰ) ਉਹੀ ਕੰਮ (ਅਸੀਂ ਜੀਵ) ਕਰ ਸਕਦੇ ਹਾਂ ॥੬॥
He does the deeds, O Beloved, which are pre-ordained, and inscribed upon his forehead. ||6||
ਏਕੋਆਪਿਵਰਤਦਾਪਿਆਰੇਘਟਿਘਟਿਰਹਿਆਸਮਾਇ॥੭॥
ਹੇ ਪਿਆਰੇ ਪ੍ਰਭੂ! ਤੂੰ ਇਕ ਆਪ ਹੀ (ਸਾਰੇ ਜਗਤ ਵਿਚ) ਮੌਜੂਦ ਹੈਂ, ਹਰੇਕ ਸਰੀਰ ਵਿਚ ਤੂੰ ਆਪ ਹੀ ਟਿਕਿਆ ਹੋਇਆ ਹੈਂ ॥੭॥
The One is Himself prevailing everywhere, O Beloved; He is pervading in each and every heart. ||7||
ਸੰਸਾਰਕੂਪਤੇਉਧਰਿਲੈਪਿਆਰੇਨਾਨਕਹਰਿਸਰਣਾਇ॥੮॥੩॥੨੨॥੧੫॥੨॥੪੨॥
ਹੇ ਨਾਨਕ! (ਆਖ-) ਹੇ ਹਰੀ! ਮੈਂ ਤੇਰੀ ਸਰਨ ਆਇਆ ਹਾਂ ਮੈਨੂੰ (ਮਾਇਆ ਦੇ ਮੋਹ-ਭਰੇ) ਸੰਸਾਰ-ਖੂਹ ਵਿਚੋਂ ਕੱਢ ਲੈ ॥੮॥੩॥੨੨॥੧੫॥੨॥੪੨॥
Lift me up out of the deep pit of the world, O Beloved; Nanak has taken to Your Sanctuary. ||8||3||22||15||2||42||
ਰਾਗੁਆਸਾਮਹਲਾ੧ਪਟੀਲਿਖੀ॥
ਰਾਗ ਆਸਾ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ 'ਪਟੀ ਲਿਖੀ'।
Raag Aasaa, First Mahalaa, Patee Likhee ~ The Poem Of The Alphabet:
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ਸਸੈਸੋਇਸ੍ਰਿਸਟਿਜਿਨਿਸਾਜੀਸਭਨਾਸਾਹਿਬੁਏਕੁਭਇਆ॥
ਉਹੀ ਇਕ ਪ੍ਰਭੂ ਸਭ ਜੀਵਾਂ ਦਾ ਮਾਲਕ ਹੈ ਜਿਸ ਨੇ ਇਹ ਜਗਤ-ਰਚਨਾ ਕੀਤੀ ਹੈ।
Sassa: He who created the world, is the One Lord and Master of all.
ਸੇਵਤਰਹੇਚਿਤੁਜਿਨੑਕਾਲਾਗਾਆਇਆਤਿਨੑਕਾਸਫਲੁਭਇਆ॥੧॥
ਜੇਹੜੇ ਬੰਦੇ ਉਸ ਪ੍ਰਭੂ ਨੂੰ ਸਦਾ ਸਿਮਰਦੇ ਰਹੇ, ਜਿਨ੍ਹਾਂ ਦਾ ਮਨ (ਉਸ ਦੇ ਚਰਨਾਂ ਵਿਚ) ਜੁੜਿਆ ਰਿਹਾ, ਉਹਨਾਂ ਦਾ ਜਗਤ ਵਿਚ ਆਉਣਾ ਸਫਲ ਹੋ ਗਿਆ (ਭਾਵ, ਉਹਨਾਂ ਜਗਤ ਵਿਚ ਜਨਮ ਲੈ ਕੇ ਮਨੁੱਖਾ ਜਨਮ ਦਾ ਅਸਲ ਮਨੋਰਥ ਹਾਸਲ ਕਰ ਲਿਆ) ॥੧॥
Those whose consciousness remains committed to His Service - blessed is their birth and their coming into the world. ||1||
ਮਨਕਾਹੇਭੂਲੇਮੂੜਮਨਾ॥
ਹੇ (ਮੇਰੇ) ਮਨ! ਹੇ ਮੂਰਖ ਮਨ! ਅਸਲ ਜੀਵਨ-ਰਾਹ ਤੋਂ ਕਿਉਂ, ਲਾਂਭੇ ਜਾ ਰਿਹਾ ਹੈਂ?
O mind, why forget Him? You foolish mind!
ਜਬਲੇਖਾਦੇਵਹਿਬੀਰਾਤਉਪੜਿਆ॥੧॥ਰਹਾਉ॥
ਜਦੋਂ ਤੂੰ ਆਪਣੇ ਕੀਤੇ ਕਰਮਾਂ ਦਾ ਹਿਸਾਬ ਦੇਵੇਂਗਾ (ਤੇ ਹਿਸਾਬ ਵਿਚ ਸੁਰਖ਼ਰੂ ਮੰਨਿਆ ਜਾਵੇਂਗਾ) ਤਦੋਂ ਹੀ ਤੂੰ ਪੜ੍ਹਿਆ ਹੋਇਆ (ਵਿਦਵਾਨ) ਸਮਝਿਆ ਜਾ ਸਕੇਂਗਾ ॥੧॥ ਰਹਾਉ ॥
When your account is adjusted, O brother, only then shall you be judged wise. ||1||Pause||
ਈਵੜੀਆਦਿਪੁਰਖੁਹੈਦਾਤਾਆਪੇਸਚਾਸੋਈ॥
ਜੇਹੜਾ ਵਿਆਪਕ ਪ੍ਰਭੂ ਸਾਰੀ ਰਚਨਾ ਦਾ ਮੂਲ ਹੈ ਜੋ ਸਭ ਜੀਵਾਂ ਨੂੰ ਰਿਜ਼ਕ ਦੇਣ ਵਾਲਾ ਹੈ, ਉਹ ਆਪ ਹੀ ਸਦਾ ਕਾਇਮ ਰਹਿਣ ਵਾਲਾ ਹੈ।
Eevree: The Primal Lord is the Giver; He alone is True.
ਏਨਾਅਖਰਾਮਹਿਜੋਗੁਰਮੁਖਿਬੂਝੈਤਿਸੁਸਿਰਿਲੇਖੁਨਹੋਈ॥੨॥
(ਵਿਦਵਾਨ ਉਹੀ ਮਨੁੱਖ ਹੈ) ਜੋ ਗੁਰੂ ਦੀ ਸਰਨ ਪੈ ਕੇ ਆਪਣੀ ਵਿੱਦਿਆ ਦੀ ਰਾਹੀਂ ਉਸ (ਪ੍ਰਭੂ ਦੇ ਅਸਲੇ) ਨੂੰ ਸਮਝ ਲੈਂਦਾ ਹੈ (ਤੇ ਫਿਰ ਜੀਵਨ-ਰਾਹ ਤੋਂ ਲਾਂਭੇ ਨਹੀਂ ਜਾਂਦਾ)। ਉਸ ਮਨੁੱਖ ਦੇ ਸਿਰ ਉਤੇ (ਵਿਕਾਰਾਂ ਦਾ ਕੋਈ) ਕਰਜ਼ਾ ਇਕੱਠਾ ਨਹੀਂ ਹੁੰਦਾ ॥੨॥
No accounting is due from the Gurmukh who understands the Lord through these letters. ||2||
ਊੜੈਉਪਮਾਤਾਕੀਕੀਜੈਜਾਕਾਅੰਤੁਨਪਾਇਆ॥
ਜਿਸ ਪਰਮਾਤਮਾ ਦੇ ਗੁਣਾਂ ਦਾ ਅਖ਼ੀਰਲਾ ਬੰਨਾ ਲੱਭ ਨਹੀਂ ਸਕੀਦਾ, (ਮਨੁੱਖਾ ਜਨਮ ਪਾ ਕੇ) ਉਸ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ (ਇਹ ਇਕ ਕਮਾਈ ਹੈ ਜੋ ਮਨੁੱਖ ਦੇ ਸਦਾ ਨਾਲ ਨਿਭ ਸਕਦੀ ਹੈ)।
Ooraa: Sing the Praises of the One whose limit cannot be found.
ਸੇਵਾਕਰਹਿਸੇਈਫਲੁਪਾਵਹਿਜਿਨੑੀਸਚੁਕਮਾਇਆ॥੩॥
ਜਿਨ੍ਹਾਂ ਬੰਦਿਆਂ ਨੇ ਇਹ ਸਦਾ ਨਾਲ ਨਿਭਣ ਵਾਲੀ ਕਮਾਈ ਕੀਤੀ ਹੈ, ਜੋ (ਸਦਾ ਪ੍ਰਭੂ ਦਾ) ਸਿਮਰਨ ਕਰਦੇ ਹਨ, ਉਹੀ ਮਨੁੱਖਾ ਜੀਵਨ ਦਾ ਮਨੋਰਥ ਹਾਸਲ ਕਰਦੇ ਹਨ ॥੩॥
Those who perform service and practice truth, obtain the fruits of their rewards. ||3||
ਙੰਙੈਙਿਆਨੁਬੂਝੈਜੇਕੋਈਪੜਿਆਪੰਡਿਤੁਸੋਈ॥
ਉਹੀ ਬੰਦਾ ਪੜ੍ਹਿਆ ਹੋਇਆ ਹੈ ਉਹੀ ਪੰਡਿਤ ਹੈ, ਜੋ ਪਰਮਾਤਮਾ ਨਾਲ ਜਾਣ-ਪਛਾਣ (ਪਾਉਣੀ) ਸਮਝ ਲਏ, ਜੋ ਇਹ ਸਮਝ ਲਏ ਕਿ ਸਿਰਫ਼ ਪਰਮਾਤਮਾ ਹੀ ਸਾਰੇ ਜੀਵਾਂ ਵਿਚ ਮੌਜੂਦ ਹੈ।
Nganga: One who understands spiritual wisdom becomes a Pandit, a religious scholar.
ਸਰਬਜੀਆਮਹਿਏਕੋਜਾਣੈਤਾਹਉਮੈਕਹੈਨਕੋਈ॥੪॥
(ਜੇਹੜਾ ਬੰਦਾ ਇਹ ਭੇਦ ਸਮਝ ਲੈਂਦਾ ਹੈ, ਉਸ ਦੀ ਪਛਾਣ ਇਹ ਹੈ ਕਿ) ਉਹ ਫਿਰ ਇਹ ਨਹੀਂ ਆਖਦਾ ਕਿ ਮੈਂ ਹੀ ਹੋਵਾਂ (ਭਾਵ, ਉਹ ਬੰਦਾ ਸੁਆਰਥੀ ਨਹੀਂ ਰਹਿ ਸਕਦਾ) ॥੪॥
One who recognizes the One Lord among all beings does not talk of ego. ||4||
ਕਕੈਕੇਸਪੁੰਡਰਜਬਹੂਏਵਿਣੁਸਾਬੂਣੈਉਜਲਿਆ॥
(ਪਰ ਇਹ ਕਾਹਦੀ ਪੰਡਿਤਾਈ ਹੈ ਕਿ) ਜਦੋਂ ਸਿਰ ਦੇ ਕੇਸ ਚਿੱਟੇ ਕੌਲ ਫੁੱਲ ਵਰਗੇ ਹੋ ਜਾਣ, ਸਾਬਣ ਵਰਤਣ ਤੋਂ ਬਿਨਾ ਹੀ ਸੁਫ਼ੈਦ ਹੋ ਜਾਣ,
Kakka: When the hair grows grey, then it shines without shampoo.
ਜਮਰਾਜੇਕੇਹੇਰੂਆਏਮਾਇਆਕੈਸੰਗਲਿਬੰਧਿਲਇਆ॥੫॥
ਤੇ ਜਮਰਾਜ ਦੇ ਭੇਜੇ ਹੋਏ (ਮੌਤ ਦਾ ਵੇਲਾ) ਤੱਕਣ ਵਾਲੇ (ਦੂਤ) ਆ ਖਲੋਣ, ਤੇ ਇਧਰ ਅਜੇ ਭੀ ਇਸ ਨੂੰ ਮਾਇਆ ਦੇ (ਮੋਹ ਦੇ) ਸੰਗਲ ਨੇ ਬੰਨ੍ਹ ਰੱਖਿਆ ਹੋਵੇ? ॥੫॥
The hunters of the King of Death come, and bind him in the chains of Maya. ||5||
ਖਖੈਖੁੰਦਕਾਰੁਸਾਹਆਲਮੁਕਰਿਖਰੀਦਿਜਿਨਿਖਰਚੁਦੀਆ॥
ਜੋ ਖ਼ੁਦਾ ਸਾਰੀ ਦੁਨੀਆ ਦਾ ਪਾਤਿਸ਼ਾਹ ਹੈ; ਤੇ (ਜਿਸ ਨੇ ਸਾਰੇ ਜਗਤ ਨੂੰ) ਰੋਜ਼ੀ ਅਪੜਾਈ ਹੋਈ ਹੈ, (ਹੇ ਭਾਈ! ਜੇ ਤੂੰ ਸਚਮੁੱਚ ਪੰਡਿਤ ਹੈਂ, ਤਾਂ) ਉਸੇ ਦੀ ਸਿਫ਼ਤ-ਸਾਲਾਹ ਦਾ ਸੌਦਾ ਵਿਹਾਝ।
Khakha: The Creator is the King of the world; He enslaves by giving nourishment.
ਬੰਧਨਿਜਾਕੈਸਭੁਜਗੁਬਾਧਿਆਅਵਰੀਕਾਨਹੀਹੁਕਮੁਪਇਆ॥੬॥
ਜਿਸ ਦੇ ਹੁਕਮ ਵਿਚ ਸਾਰਾ ਜਗਤ ਨੱਥਿਆ ਹੋਇਆ ਹੈ ਤੇ (ਜਿਸ ਤੋਂ ਬਿਨਾ) ਕਿਸੇ ਹੋਰ ਦਾ ਹੁਕਮ ਨਹੀਂ ਚੱਲ ਸਕਦਾ (ਉਸੇ ਦੀ ਸਿਫ਼ਤ ਸਲਾਹ ਕਰ) ॥੬॥
By His Binding, all the world is bound; no other Command prevails. ||6||
ਗਗੈਗੋਇਗਾਇਜਿਨਿਛੋਡੀਗਲੀਗੋਬਿਦੁਗਰਬਿਭਇਆ॥
ਜਿਸ ਨੇ ਸਿਮਰਨ ਨਹੀਂ ਕੀਤਾ ਤੇ ਪ੍ਰਭੂ ਬਾਰੇ ਨਿਰੀਆਂ ਵਿਦਵਤਾ ਦੀਆਂ ਗੱਲਾਂ ਕੀਤੀਆਂ ਹਨ, ਉਹ ਅਹੰਕਾਰੀ ਬਣਦਾ ਹੈ।
Gagga: One who renounces the singing of the songs of the Lord of the Universe, becomes arrogant in his speech.
ਘੜਿਭਾਂਡੇਜਿਨਿਆਵੀਸਾਜੀਚਾੜਣਵਾਹੈਤਈਕੀਆ॥੭॥
ਜਿਸ (ਗੋਬਿੰਦ) ਨੇ ਜੀਵ-ਭਾਂਡੇ ਬਣਾ ਕੇ ਸੰਸਾਰ-ਰੂਪੀ ਆਵੀ ਤਿਆਰ ਕੀਤੀ ਹੈ, ਉਸ ਨੇ ਜਨਮ ਮਰਨ (ਦਾ ਗੇੜ) ਵੀ ਤਿਆਰ ਕੀਤਾ ਹੋਇਆ ਹੈ ॥੭॥
One who has shaped the pots, and made the world the kiln, decides when to put them in it. ||7||
ਘਘੈਘਾਲਸੇਵਕੁਜੇਘਾਲੈਸਬਦਿਗੁਰੂਕੈਲਾਗਿਰਹੈ॥
ਜੇ ਮਨੁੱਖ ਸੇਵਕ (-ਸੁਭਾਉ) ਬਣ ਕੇ (ਸੇਵਕਾਂ ਵਾਲੀ) ਕਰੜੀ ਮੇਹਨਤ ਕਰੇ, ਜੇ ਆਪਣੀ ਸੁਰਤਿ ਗੁਰੂ ਦੇ ਸ਼ਬਦ ਵਿਚ ਜੋੜੀ ਰੱਖੇ,
Ghagha: The servant who performs service, remains attached to the Word of the Guru's Shabad.
ਬੁਰਾਭਲਾਜੇਸਮਕਰਿਜਾਣੈਇਨਬਿਧਿਸਾਹਿਬੁਰਮਤੁਰਹੈ॥੮॥
ਤੇ ਬੁਰਾਈ ਭੁਲਾਈ ਨੂੰ ਇਕੋ ਜੇਹਾ ਜਾਣੇ, ਤਾਂ ਇਹੀ ਤਰੀਕਾ ਹੈ ਜਿਸ ਨਾਲ ਪ੍ਰਭੂ ਨੂੰ (ਸਹੀ ਤਰ੍ਹਾਂ) ਸਿਮਰ ਸਕਦਾ ਹੈ ॥੮॥
One who recognizes bad and good as one and the same - in this way he is absorbed into the Lord and Master. ||8||
ਚਚੈਚਾਰਿਵੇਦਜਿਨਿਸਾਜੇਚਾਰੇਖਾਣੀਚਾਰਿਜੁਗਾ॥
ਜਿਸ ਪਰਮਾਤਮਾ ਨੇ (ਅੰਡਜ ਜੇਰਜ ਸੇਤਜ ਉਤਭੁਜ) ਚੌਹਾਂ ਹੀ ਖਾਣੀਆਂ ਦੇ ਜੀਵ ਆਪ ਹੀ ਪੈਦਾ ਕੀਤੇ ਹਨ ਜਿਸ ਪ੍ਰਭੂ ਨੇ (ਜਗਤ-ਰਚਨਾ ਕਰ ਕੇ, ਸੂਰਜ ਚੰਦ ਆਦਿਕ ਬਣਾ ਕੇ, ਸਮੇ ਦੀ ਹੋਂਦ ਕਰ ਕੇ) ਚਾਰੇ ਜੁਗ ਆਪ ਹੀ ਬਣਾਏ ਹਨ, ਜਿਸ ਪ੍ਰਭੂ ਨੇ (ਆਪਣੇ ਪੈਦਾ ਕੀਤੇ ਰਿਸ਼ੀਆਂ ਦੀ ਰਾਹੀਂ) ਚਾਰ ਵੇਦ ਰਚੇ ਹਨ,
Chacha: He created the four Vedas, the four sources of creation, and the four ages
ਜੁਗੁਜੁਗੁਜੋਗੀਖਾਣੀਭੋਗੀਪੜਿਆਪੰਡਿਤੁਆਪਿਥੀਆ॥੯॥
ਜੋ ਹਰੇਕ ਜੁਗ ਵਿਚ ਮੌਜੂਦ ਹੈ, ਜੋ ਚੌਹਾਂ ਖਾਣੀਆਂ ਦੇ ਜੀਵਾਂ ਵਿਚ ਵਿਆਪਕ ਹੋ ਕੇ ਆਪੇ ਰਚੇ ਸਾਰੇ ਪਦਾਰਥ ਆਪ ਹੀ ਭੋਗ ਰਿਹਾ ਹੈ, ਫਿਰ ਨਿਰਲੇਪ ਭੀ ਹੈ, ਉਹ ਆਪ ਹੀ (ਵਿੱਦਿਆ ਦੀ ਉਤਪੱਤੀ ਦਾ ਮੂਲ ਹੈ, ਤੇ) ਪੜ੍ਹਿਆ ਹੋਇਆ ਹੈ, ਆਪ ਹੀ ਪੰਡਿਤ ਹੈ ॥੯॥
- through each and every age, He Himself has been the Yogi, the enjoyer, the Pandit and the scholar. ||9||