GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 410
Display Settings
ਅਲਖਅਭੇਵੀਐਹਾਂ
ਜਿਸ ਦਾ ਸਹੀ-ਸਰੂਪ ਦੱਸਿਆ ਨਹੀਂ ਜਾ ਸਕਦਾ ਤੇ ਜਿਸ ਦਾ ਭੇਤ ਪਾਇਆ ਨਹੀਂ ਜਾ ਸਕਦਾ।
He is unknowable and inscrutable.
ਤਾਂਸਿਉਪ੍ਰੀਤਿਕਰਿਹਾਂ
(ਹੇ ਮੇਰੇ ਮਨ!) ਉਸ ਪਰਮਾਤਮਾ ਨਾਲ ਪਿਆਰ ਪਾ,
Enshrine love for Him.
ਬਿਨਸਿਜਾਇਮਰਿਹਾਂ
ਜੇਹੜਾ ਕਦੇ ਨਾਸ ਨਹੀਂ ਹੁੰਦਾ ਜੋ ਨਾਹ ਜੰਮਦਾ ਹੈ ਤੇ ਨਾਹ ਮਰਦਾ ਹੈ।
He does not perish, or go away, or die.
ਗੁਰਤੇਜਾਨਿਆਹਾਂ
ਜਿਸ ਮਨੁੱਖ ਨੇ ਗੁਰੂ ਦੀ ਰਾਹੀਂ ਉਸ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲਈ,
He is known only through the Guru.
ਨਾਨਕਮਨੁਮਾਨਿਆਮੇਰੇਮਨਾ॥੨॥੩॥੧੫੯॥
ਹੇ ਨਾਨਕ! (ਆਖ-) ਹੇ ਮੇਰੇ ਮਨ! ਉਸ ਦਾ ਮਨ ਸਦਾ (ਉਸ ਦੀ ਯਾਦ ਵਿਚ) ਗਿੱਝ ਜਾਂਦਾ ਹੈ ॥੨॥੩॥੧੫੯॥
Nanak, my mind is satisfied with the Lord, O my mind. ||2||3||159||
ਆਸਾਵਰੀਮਹਲਾ
Aasaavaree, Fifth Mahalaa:
ਏਕਾਓਟਗਹੁਹਾਂ
ਹੇ ਮੇਰੇ ਮਨ! ਇਕ ਪਰਮਾਤਮਾ ਦਾ ਪੱਲਾ ਫੜ,
Grab hold of the Support of the One Lord.
ਗੁਰਕਾਸਬਦੁਕਹੁਹਾਂ
ਸਦਾ ਗੁਰੂ ਦੀ ਬਾਣੀ ਉਚਾਰਦਾ ਰਹੁ।
Chant the Word of the Guru's Shabad.
ਆਗਿਆਸਤਿਸਹੁਹਾਂ
ਪਰਮਾਤਮਾ ਦੀ ਰਜ਼ਾ ਨੂੰ ਮਿੱਠੀ ਕਰ ਕੇ ਮੰਨ।
Submit to the Order of the True Lord.
ਮਨਹਿਨਿਧਾਨੁਲਹੁਹਾਂ
ਆਪਣੇ ਮਨ ਵਿਚ ਵੱਸਦੇ ਸਾਰੇ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਨੂੰ ਲੱਭ ਲੈ।
Receive the treasure in your mind.
ਸੁਖਹਿਸਮਾਈਐਮੇਰੇਮਨਾ॥੧॥ਰਹਾਉ
ਹੇ ਮੇਰੇ ਮਨ! (ਇਸ ਤਰ੍ਹਾਂ ਸਦਾ) ਆਤਮਕ ਆਨੰਦ ਵਿਚ ਲੀਨ ਰਹੀਦਾ ਹੈ ॥੧॥ ਰਹਾਉ ॥
Thus you shall be absorbed in peace, O my mind. ||1||Pause||
ਜੀਵਤਜੋਮਰੈਹਾਂ
ਜੇਹੜਾ ਮਨੁੱਖ ਕਿਰਤ-ਕਾਰ ਕਰਦਾ ਹੋਇਆ ਮਾਇਆ ਦੇ ਮੋਹ ਵਲੋਂ ਅਛੋਹ ਰਹਿੰਦਾ ਹੈ,
One who is dead while yet alive,
ਦੁਤਰੁਸੋਤਰੈਹਾਂ
ਉਹ ਮਨੁੱਖ ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ, ਜਿਸ ਵਿਚੋਂ ਪਾਰ ਲੰਘਣਾ ਬਹੁਤ ਔਖਾ ਹੈ,
crosses over the terrifying world-ocean.
ਸਭਕੀਰੇਨੁਹੋਇਹਾਂ
ਜੇ ਉਹ ਮਨੁੱਖ ਸਭਨਾਂ ਦੇ ਚਰਨਾਂ ਦੀ ਧੂੜ ਹੋਇਆ ਰਹਿੰਦਾ ਹੈ।
One who becomes the dust of all
ਨਿਰਭਉਕਹਉਸੋਇਹਾਂ
ਜੇ ਮੈਂ ਭੀ ਉਸ ਨਿਰਭਉ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਰਹਾਂ,
he alone is called fearless.
ਮਿਟੇਅੰਦੇਸਿਆਹਾਂ
ਤਾਂ ਮੇਰੇ ਸਾਰੇ ਚਿੰਤਾ ਫ਼ਿਕਰ ਮਿਟ ਜਾਣਗੇ।
His anxieties are removed
ਸੰਤਉਪਦੇਸਿਆਮੇਰੇਮਨਾ॥੧॥
ਹੇ ਮੇਰੇ ਮਨ! (ਆਖ!) ਤੈਨੂੰ ਸਤਿਗੁਰੂ ਦੀ ਇਹ ਸਿੱਖਿਆ ਪ੍ਰਾਪਤ ਹੋ ਜਾਵੇ ॥੧॥
by the Teachings of the Saints, O my mind. ||1||
ਜਿਸੁਜਨਨਾਮਸੁਖੁਹਾਂ
ਜਿਸ ਮਨੁੱਖ ਨੂੰ ਪਰਮਾਤਮਾ ਦੇ ਨਾਮ ਦਾ ਆਨੰਦ ਪ੍ਰਾਪਤ ਹੋ ਜਾਂਦਾ ਹੈ,
That humble being, who takes happiness in the Naam, the Name of the Lord
ਤਿਸੁਨਿਕਟਿਕਦੇਦੁਖੁਹਾਂ
ਕਦੇ ਕੋਈ ਦੁੱਖ ਉਸ ਦੇ ਨੇੜੇ ਨਹੀਂ ਢੁੱਕਦਾ।
pain never draws near him.
ਜੋਹਰਿਹਰਿਜਸੁਸੁਨੇਹਾਂ
ਜੇਹੜਾ ਮਨੁੱਖ ਪਰਮਾਤਮਾ ਦੀ ਸਿਫ਼ਤ-ਸਾਲਾਹ ਸਦਾ ਸੁਣਦਾ ਰਹਿੰਦਾ ਹੈ,
One who listens to the Praise of the Lord, Har, Har,
ਸਭੁਕੋਤਿਸੁਮੰਨੇਹਾਂ
(ਦੁਨੀਆ ਵਿਚ) ਹਰੇਕ ਮਨੁੱਖ ਉਸ ਦਾ ਆਦਰ-ਸਤਕਾਰ ਕਰਦਾ ਹੈ।
is obeyed by all men.
ਸਫਲੁਸੁਆਇਆਹਾਂ
ਜਗਤ ਵਿਚ ਜੰਮਿਆ ਹੋਇਆ ਉਹੀ ਮਨੁੱਖ ਕਾਮਯਾਬ ਜੀਵਨ ਵਾਲਾ ਹੈ,
How fortunate it is that he came into the world;
ਨਾਨਕਪ੍ਰਭਭਾਇਆਮੇਰੇਮਨਾ॥੨॥੪॥੧੬੦॥
ਹੇ ਨਾਨਕ! (ਆਖ-) ਹੇ ਮੇਰੇ ਮਨ! ਜੇਹੜਾ ਪਰਮਾਤਮਾ ਨੂੰ ਪਿਆਰਾ ਲੱਗ ਗਿਆ ਹੈ ॥੨॥੪॥੧੬੦॥
Nanak, he is pleasing to God, O my mind. ||2||4||160||
ਆਸਾਵਰੀਮਹਲਾ
Aasaavaree, Fifth Mahalaa:
ਮਿਲਿਹਰਿਜਸੁਗਾਈਐਹਾਂ
(ਸਾਧ ਸੰਗਤਿ ਵਿਚ) ਮਿਲ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਣਾ ਚਾਹੀਦਾ ਹੈ,
Meeting together, let us sing the Praises of the Lord,
ਪਰਮਪਦੁਪਾਈਐਹਾਂ
(ਇਸ ਤਰ੍ਹਾਂ) ਆਤਮਕ ਜੀਵਨ ਦਾ ਸਭ ਤੋਂ ਉੱਚਾ ਦਰਜਾ ਹਾਸਲ ਕਰ ਲਈਦਾ ਹੈ।
and attain the supreme state.
ਉਆਰਸਜੋਬਿਧੇਹਾਂ
ਜਿਹੜਾ ਮਨੁੱਖ (ਸਿਫ਼ਤ-ਸਾਲਾਹ ਦੇ) ਉਸ ਸੁਆਦ ਵਿਚ ਵਿੱਝ ਜਾਂਦਾ ਹੈ,
Those who obtain that sublime essence,
ਤਾਕਉਸਗਲਸਿਧੇਹਾਂ
ਉਸ ਨੂੰ (ਮਾਨੋ) ਸਾਰੀਆਂ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ ਹਨ।
obtain all of the spiritual powers of the Siddhas.
ਅਨਦਿਨੁਜਾਗਿਆਹਾਂ
ਜੋ ਹਰ ਵੇਲੇ (ਵਿਕਾਰਾਂ ਦੇ ਹੱਲਿਆਂ ਵਲੋਂ) ਸੁਚੇਤ ਰਹਿੰਦਾ ਹੈ (ਜਿਹੜਾ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹੈ),
They remain awake and aware night and day;
ਨਾਨਕਬਡਭਾਗਿਆਮੇਰੇਮਨਾ॥੧॥ਰਹਾਉ
ਹੇ ਨਾਨਕ! (ਆਖ-) ਹੇ ਮੇਰੇ ਮਨ! ਉਹ ਮਨੁੱਖ ਵੱਡੇ ਭਾਗਾਂ ਵਾਲਾ ਹੋ ਜਾਂਦਾ ਹੈ ॥੧॥ ਰਹਾਉ ॥
Nanak, they are blessed by great good fortune, O my mind. ||1||Pause||
ਸੰਤਪਗਧੋਈਐਹਾਂ
ਸੰਤ ਜਨਾਂ ਦੇ ਚਰਨ ਧੋਣੇ ਚਾਹੀਦੇ ਹਨ (ਆਪਾ-ਭਾਵ ਛੱਡ ਕੇ ਸੰਤਾਂ ਦੀ ਸਰਨ ਪੈਣਾ ਚਾਹੀਦਾ ਹੈ),
Let us wash the feet of the Saints;
ਦੁਰਮਤਿਖੋਈਐਹਾਂ
(ਇਸ ਤਰ੍ਹਾਂ ਮਨ ਦੀ) ਖੋਟੀ ਮਤਿ ਦੂਰ ਹੋ ਜਾਂਦੀ ਹੈ।
our evil-mindedness shall be cleansed.
ਦਾਸਹਰੇਨੁਹੋਇਹਾਂ
ਪ੍ਰਭੂ ਦੇ ਸੇਵਕਾਂ ਦੀ ਚਰਨ-ਧੂੜ ਬਣਿਆ ਰਹੁ,
Becoming the dust of the feet of the Lord's slaves,
ਬਿਆਪੈਦੁਖੁਕੋਇਹਾਂ
(ਇਸ ਤਰ੍ਹਾਂ) ਕੋਈ ਦੁੱਖ ਆਪਣਾ ਜ਼ੋਰ ਨਹੀਂ ਪਾ ਸਕਦਾ।
one shall not be afflicted with pain.
ਭਗਤਾਂਸਰਨਿਪਰੁਹਾਂ
ਭਗਤ-ਜਨਾਂ ਦੀ ਸਰਨੀਂ ਪਿਆ ਰਹੁ,
Taking to the Sanctuary of His devotees,
ਜਨਮਿਕਦੇਮਰੁਹਾਂ
ਜਨਮ ਮਰਨ ਦਾ ਗੇੜ ਨਹੀਂ ਰਹੇਗਾ।
he is no longer subject to birth and death.
ਅਸਥਿਰੁਸੇਭਏਹਾਂ
ਉਹ ਅਡੋਲ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ,
They alone become eternal,
ਹਰਿਹਰਿਜਿਨੑਜਪਿਲਏਮੇਰੇਮਨਾ॥੧॥
ਹੇ ਮੇਰੇ ਮਨ! ਜੇਹੜੇ ਮਨੁੱਖ ਸਦਾ ਪਰਮਾਤਮਾ ਦਾ ਨਾਮ ਜਪਦੇ ਹਨ ॥੧॥
who chant the Name of the Lord, Har, Har, O my mind. ||1||
ਸਾਜਨੁਮੀਤੁਤੂੰਹਾਂ
(ਹੇ ਮੇਰੇ ਪ੍ਰਭੂ!) ਤੂੰ ਹੀ (ਮੇਰਾ) ਸੱਜਣ ਹੈਂ, ਤੂੰ ਹੀ (ਮੇਰਾ) ਮਿੱਤਰ ਹੈਂ,
You are my Friend, my Best Friend.
ਨਾਮੁਦ੍ਰਿੜਾਇਮੂੰਹਾਂ
ਮੈਨੂੰ (ਮੇਰੇ ਹਿਰਦੇ ਵਿਚ ਆਪਣਾ) ਨਾਮ ਪੱਕਾ ਕਰ ਕੇ ਟਿਕਾ ਦੇਹ।
Please, implant the Naam, the Name of the Lord, within me.
ਤਿਸੁਬਿਨੁਨਾਹਿਕੋਇਹਾਂ
ਜਿਸ ਪਰਮਾਤਮਾ ਤੋਂ ਬਿਨਾ ਹੋਰ ਕੋਈ (ਅਸਲ ਸੱਜਣ ਮਿੱਤਰ) ਨਹੀਂ ਹੈ,
Without Him, there is not any other.
ਮਨਹਿਅਰਾਧਿਸੋਇਹਾਂ
ਸਦਾ ਉਸ (ਪ੍ਰਭੂ) ਨੂੰ ਹੀ ਮਨ ਵਿੱਚ ਸਿਮਰਦਾ ਰਹੁ।
Within my mind, I worship Him in adoration.
ਨਿਮਖਵੀਸਰੈਹਾਂ
ਉਸ (ਪਰਮਾਤਮਾ ਨੂੰ) ਅੱਖ ਝਮਕਣ ਜਿਤਨੇ ਸਮੇ ਲਈ ਭੀ ਭੁੱਲਣਾ ਨਹੀਂ ਚਾਹੀਦਾ,
I do not forget Him, even for an instant.
ਤਿਸੁਬਿਨੁਕਿਉਸਰੈਹਾਂ
(ਕਿਉਂਕਿ) ਉਸ (ਦੀ ਯਾਦ) ਤੋਂ ਬਿਨਾ ਜੀਵਨ ਸੁਖੀ ਨਹੀਂ ਗੁਜ਼ਰਦਾ।
How can I live without Him?
ਗੁਰਕਉਕੁਰਬਾਨੁਜਾਉਹਾਂ
ਮੈਂ ਗੁਰੂ ਤੋਂ ਸਦਕੇ ਜਾਂਦਾ ਹਾਂ (ਕਿਉਂਕਿ ਗੁਰੂ ਦੀ ਕਿਰਪਾ ਨਾਲ ਹੀ),
I am a sacrifice to the Guru.
ਨਾਨਕੁਜਪੇਨਾਉਮੇਰੇਮਨਾ॥੨॥੫॥੧੬੧॥
ਹੇ ਨਾਨਕ! ਮੇਰਾ ਮਨ (ਪਰਮਾਤਮਾ ਦਾ) ਨਾਮ ਜਪਦਾ ਹੈ ॥੨॥੫॥੧੬੧॥
Nanak, chant the Name, O my mind. ||2||5||161||
ਆਸਾਵਰੀਮਹਲਾ
Aasaavaree, Fifth Mahalaa:
ਕਾਰਨਕਰਨਤੂੰਹਾਂ
(ਹੇ ਪ੍ਰਭ!) ਤੂੰ ਸਾਰੇ ਜਗਤ ਦਾ ਰਚਨਹਾਰ ਹੈਂ,
You are the Creator, the Cause of causes.
ਅਵਰੁਨਾਸੁਝੈਮੂੰਹਾਂ
ਤੈਥੋਂ ਬਿਨਾ ਮੈਨੂੰ ਕੋਈ ਹੋਰ ਨਹੀਂ ਸੁੱਝਦਾ (ਜੋ ਇਹ ਤਾਕਤ ਰੱਖਦਾ ਹੋਵੇ),
I cannot think of any other.
ਕਰਹਿਸੁਹੋਈਐਹਾਂ
ਹੇ ਪ੍ਰਭੂ! ਜੋ ਕੁਝ ਤੂੰ ਕਰਦਾ ਹੈਂ ਉਹੀ (ਜਗਤ ਵਿਚ) ਵਰਤਦਾ ਹੈ।
Whatever You do, comes to pass.
ਸਹਜਿਸੁਖਿਸੋਈਐਹਾਂ
ਉਹੀ ਮਨੁਖ ਆਤਮਕ ਅਡੋਲਤਾ ਵਿਚ ਆਨੰਦ ਵਿਚ ਲੀਨ ਰਹਿ ਸਕੀਦਾ ਹੈ,
I sleep in peace and poise.
ਧੀਰਜਮਨਿਭਏਹਾਂ
ਤੇ ਉਸ ਦਾ ਹੀ ਮਨ ਵਿਚ ਹੌਸਲਾ ਬੱਝ ਜਾਂਦਾ ਹੈ,
My mind has become patient,
ਪ੍ਰਭਕੈਦਰਿਪਏਮੇਰੇਮਨਾ॥੧॥ਰਹਾਉ
ਹੇ ਮੇਰੇ ਮਨ! (ਚਤੁਰਾਈਆਂ ਛੱਡ ਕੇ) ਜੋ ਮਨੁਖ ਪਰਮਾਤਮਾ ਦੇ ਦਰ ਤੇ ਡਿੱਗ ਪਵੇ ॥੧॥ ਰਹਾਉ ॥
since I fell at God's Door, O my mind. ||1||Pause||
ਸਾਧੂਸੰਗਮੇਹਾਂ
(ਹੇ ਮੇਰੇ ਮਨ) ਗੁਰੂ ਦੀ ਸੰਗਤਿ ਵਿਚ ਰਿਹਾਂ,
Joining the Saadh Sangat, the Company of the Holy,
ਪੂਰਨਸੰਜਮੇਹਾਂ
ਉਹ ਜੁਗਤਿ ਪੂਰਨ ਤੌਰ ਤੇ ਆ ਜਾਂਦੀ ਹੈ।
I gained perfect control over my senses.
ਜਬਤੇਛੁਟੇਆਪਹਾਂ
(ਹੇ ਮਨ!) ਜਿਸ ਵੇਲੇ (ਮਨੁੱਖ ਦੇ ਅੰਦਰੋਂ) ਹਉਮੈ ਅਹੰਕਾਰ ਮੁੱਕ ਜਾਂਦਾ ਹੈ,
Ever since I rid myself of my self-conceit,
ਤਬਤੇਮਿਟੇਤਾਪਹਾਂ
(ਤੇ ਗੁਰੂ ਦੀ ਓਟ ਠੀਕ ਜਾਪਦੀ ਹੈ) ਉਸੇ ਵੇਲੇ ਤੋਂ (ਮਨ ਦੇ) ਸਾਰੇ ਦੁੱਖ-ਕਲੇਸ਼ ਦੂਰ ਹੋ ਜਾਂਦੇ ਹਨ।
my sufferings have ended.
ਕਿਰਪਾਧਾਰੀਆਹਾਂ
ਹੇ ਜਗਤ ਦੇ ਮਾਲਕ-ਪ੍ਰਭੂ! ਮੇਰੇ ਉੱਤੇ ਮੇਹਰ ਕਰ,
He has showered His Mercy upon me.
ਪਤਿਰਖੁਬਨਵਾਰੀਆਮੇਰੇਮਨਾ॥੧॥
ਤੇ ਮੇਰੀ (ਸਰਨ ਪਏ ਦੀ) ਇੱਜ਼ਤ ਰੱਖ ॥੧॥
The Creator Lord has preserved my honor, O my mind. ||1||
ਇਹੁਸੁਖੁਜਾਨੀਐਹਾਂ
(ਹੇ ਮੇਰੇ ਮਨ!) ਇਸੇ ਨੂੰ ਹੀ ਸੁਖ (ਦਾ ਮੂਲ) ਸਮਝਣਾ ਚਾਹੀਦਾ ਹੈ,
Know that this is the only peace;
ਹਰਿਕਰੇਸੁਮਾਨੀਐਹਾਂ
ਜੋ ਕੁਝ ਪਰਮਾਤਮਾ ਕਰਦਾ ਹੈ ਉਸ ਨੂੰ (ਮਿੱਠਾ ਕਰ ਕੇ) ਮੰਨਣਾ ਚਾਹੀਦਾ ਹੈ,
accept whatever the Lord does.
ਮੰਦਾਨਾਹਿਕੋਇਹਾਂ
ਹੇ ਮਨ! ਜੇਹੜਾ ਮਨੁੱਖ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣਦਾ ਹੈ,
No one is bad.
ਸੰਤਕੀਰੇਨਹੋਇਹਾਂ
ਉਸ ਨੂੰ (ਜਗਤ ਵਿਚ) ਕੋਈ ਭੈੜਾ ਨਹੀਂ ਦਿੱਸਦਾ।
Become the dust of the Feet of the Saints.
ਆਪੇਜਿਸੁਰਖੈਹਾਂ
(ਪਰਮਾਤਮਾ) ਆਪ ਹੀ ਜਿਸ ਮਨੁੱਖ ਨੂੰ (ਵਿਕਾਰਾਂ ਵਲੋਂ) ਬਚਾਂਦਾ ਹੈ,
He Himself preserves those
ਹਰਿਅੰਮ੍ਰਿਤੁਸੋਚਖੈਮੇਰੇਮਨਾ॥੨॥
ਉਹ ਮਨੁੱਖ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ-ਜਲ ਪੀਂਦਾ ਹੈ ॥੨॥
who taste the Ambrosial Nectar of the Lord, O my mind. ||2||
ਜਿਸਕਾਨਾਹਿਕੋਇਹਾਂ
(ਹੇ ਮੇਰੇ ਮਨ!) ਜਿਸ ਮਨੁੱਖ ਦਾ ਕੋਈ ਭੀ ਸਹਾਈ ਨਹੀਂ ਬਣਦਾ,
One who has no one to call his own
ਤਿਸਕਾਪ੍ਰਭੂਸੋਇਹਾਂ
(ਜੇ ਉਹ ਪ੍ਰਭੂ ਦੀ ਸਰਨ ਆ ਪਏ, ਤਾਂ) ਉਹ ਪ੍ਰਭੂ ਉਸ ਦਾ ਰਾਖਾ ਬਣ ਜਾਂਦਾ ਹੈ।
God belongs to him.
ਅੰਤਰਗਤਿਬੁਝੈਹਾਂ
ਉਹ ਪਰਮਾਤਮਾ ਹਰੇਕ ਦੇ ਦਿਲ ਦੀ ਗੱਲ ਜਾਣ ਲੈਂਦਾ ਹੈ,
God knows the state of our innermost being.
ਸਭੁਕਿਛੁਤਿਸੁਸੁਝੈਹਾਂ
ਉਸ ਨੂੰ ਹਰੇਕ ਜੀਵ ਦੀ ਹਰੇਕ ਮਨੋ-ਕਾਮਨਾ ਦੀ ਸਮਝ ਆ ਜਾਂਦੀ ਹੈ।
He knows everything.
ਪਤਿਤਉਧਾਰਿਲੇਹੁਹਾਂ
(ਸਾਨੂੰ ਵਿਕਾਰਾਂ ਵਿਚ) ਡਿੱਗੇ ਜੀਵਾਂ ਨੂੰ (ਵਿਕਾਰਾਂ ਤੋਂ) ਬਚਾ ਲੈ!
Please, Lord, save the sinners.
ਨਾਨਕਅਰਦਾਸਿਏਹੁਮੇਰੇਮਨਾ॥੩॥੬॥੧੬੨॥
ਹੇ ਨਾਨਕ! ਮੇਰਾ ਮਨ, (ਪਰਮਾਤਮਾ ਦੇ ਦਰ ਤੇ) ਇਉਂ ਅਰਜ਼ੋਈ ਕਰਦਾ ਹੈ ॥੩॥੬॥੧੬੨॥
This is Nanak's prayer, O my mind. ||3||6||162||
ਆਸਾਵਰੀਮਹਲਾਇਕਤੁਕਾ
Aasaavaree, Fifth Mahalaa, Ik-Tukas:
ਓਇਪਰਦੇਸੀਆਹਾਂ
ਜਗਤ ਵਿਚ ਚਾਰ ਦਿਨਾਂ ਲਈ ਆਏ ਹੇ ਜੀਵ!
O my stranger soul,
ਸੁਨਤਸੰਦੇਸਿਆਹਾਂ॥੧॥ਰਹਾਉ
ਇਹ ਸੁਨੇਹਾ ਧਿਆਨ ਨਾਲ ਸੁਣ ॥੧॥ ਰਹਾਉ ॥
listen to the call. ||1||Pause||
ਜਾਸਿਉਰਚਿਰਹੇਹਾਂ
(ਤੈਥੋਂ ਪਹਿਲਾਂ ਇਥੇ ਆਏ ਹੋਏ ਜੀਵ) ਜਿਸ ਮਾਇਆ ਦੇ ਮੋਹ ਵਿਚ ਫਸੇ ਰਹੇ,
Whatever you are attached to,