ਸਿਰੀਰਾਗੁਮਹਲਾ੪॥
Siree Raag, Fourth Mahalaa:
ਹਉਪੰਥੁਦਸਾਈਨਿਤਖੜੀਕੋਈਪ੍ਰਭੁਦਸੇਤਿਨਿਜਾਉ॥
ਮੈਂ ਸਦਾ (ਤਾਂਘ ਵਿਚ) ਖਲੋਤੀ ਹੋਈ (ਪਰਮਾਤਮਾ ਦੇ ਦੇਸ ਦਾ) ਰਾਹ ਪੁੱਛਦੀ ਹਾਂ (ਮੈਂ ਸਦਾ ਲੋਚਦੀ ਹਾਂ ਕਿ) ਕੋਈ ਮੈਨੂੰ ਪ੍ਰਭੂ ਦੀ ਦੱਸ ਪਾਏ, ਤੇ ਉਸ ਦੀ ਰਾਹੀਂ (ਉਸ ਦੀ ਸਹੈਤਾ ਨਾਲ ਪ੍ਰਭੂ ਦੇ ਚਰਨਾਂ ਵਿਚ) ਪਹੁੰਚਾਂ।
I stand by the wayside and ask the Way. If only someone would show me the Way to God-I would go with him.
ਜਿਨੀਮੇਰਾਪਿਆਰਾਰਾਵਿਆਤਿਨਪੀਛੈਲਾਗਿਫਿਰਾਉ॥
ਜਿਨ੍ਹਾਂ (ਸਤਿਸੰਗੀ ਸਹੇਲੀਆਂ) ਨੇ ਪਿਆਰੇ ਪ੍ਰਭੂ ਦਾ ਮਿਲਾਪ ਹਾਸਲ ਕੀਤਾ ਹੈ, ਉਹਨਾਂ ਦੇ ਪਿੱਛੇ ਲੱਗੀ ਫਿਰਾਂ,
I follow in the footsteps of those who enjoy the Love of my Beloved.
ਕਰਿਮਿੰਨਤਿਕਰਿਜੋਦੜੀਮੈਪ੍ਰਭੁਮਿਲਣੈਕਾਚਾਉ॥੧॥
ਅਤੇ ਉਹਨਾਂ ਅੱਗੇ ਤਰਲਾ ਕਰਾਂ ਕਿ ਮੇਰੇ ਅੰਦਰ ਪ੍ਰਭੂ ਨੂੰ ਮਿਲਣ ਦਾ ਚਾਉ ਹੈ (ਮੈਨੂੰ ਉਸ ਦੇ ਮਿਲਾਪ ਦਾ ਰਸਤਾ ਦੱਸੋ।) ॥੧॥
I beg of them, I implore them; I have such a yearning to meet God! ||1||
ਮੇਰੇਭਾਈਜਨਾਕੋਈਮੋਕਉਹਰਿਪ੍ਰਭੁਮੇਲਿਮਿਲਾਇ॥
ਹੇ ਮੇਰੇ ਭਰਾਵੋ! ਮੈਨੂੰ ਕੋਈ ਧਿਰ ਪਰਮਾਤਮਾ ਨਾਲ ਮਿਲਾ ਦਿਉ।
O my Siblings of Destiny, please unite me in Union with my Lord God.
ਹਉਸਤਿਗੁਰਵਿਟਹੁਵਾਰਿਆਜਿਨਿਹਰਿਪ੍ਰਭੁਦੀਆਦਿਖਾਇ॥੧॥ਰਹਾਉ॥
(ਪਰ ਗੁਰੂ ਤੋਂ ਬਿਨਾ ਹੋਰ ਕੌਣ ਮਿਲਾ ਸਕਦਾ ਹੈ?) ਮੈਂ ਸਤਿਗੁਰੂ ਤੋਂ ਸਦਕੇ ਜਾਂਦਾ ਹਾਂ, ਜਿਸ ਨੇ ਪਰਮਾਤਮਾ ਵਿਖਾਲ ਦਿੱਤਾ (ਭਾਵ, ਜੋ ਵਿਖਾਲ ਦੇਂਦਾ ਹੈ) ॥੧॥ ਰਹਾਉ ॥
I am a sacrifice to the True Guru, who has shown me the Lord God. ||1||Pause||
ਹੋਇਨਿਮਾਣੀਢਹਿਪਵਾਪੂਰੇਸਤਿਗੁਰਪਾਸਿ॥
(ਮੇਰਾ ਮਨ ਲੋਚਦਾ ਹੈ ਕਿ) ਮੈਂ ਹੋਰ ਮਾਨ ਆਸਰਾ ਛੱਡ ਕੇ ਪੂਰੇ ਸਤਿਗੁਰੂ ਦੇ ਚਰਨਾਂ ਉੱਤੇ ਡਿੱਗ ਪਵਾਂ।
In deep humility, I fall at the Feet of the Perfect True Guru.
ਨਿਮਾਣਿਆਗੁਰੁਮਾਣੁਹੈਗੁਰੁਸਤਿਗੁਰੁਕਰੇਸਾਬਾਸਿ॥
ਗੁਰੂ ਉਹਨਾਂ ਦਾ ਮਾਣ-ਆਸਰਾ ਹੈ, ਜਿਨ੍ਹਾਂ ਦਾ ਹੋਰ ਕੋਈ ਆਸਰਾ ਨਹੀਂ ਹੁੰਦਾ, (ਨਿਮਾਣਿਆਂ ਨੂੰ) ਗੁਰੂ ਦਿਲਾਸਾ ਦੇਂਦਾ ਹੈ।
The Guru is the Honor of the dishonored. The Guru, the True Guru, brings approval and applause.
ਹਉਗੁਰੁਸਾਲਾਹਿਨਰਜਊਮੈਮੇਲੇਹਰਿਪ੍ਰਭੁਪਾਸਿ॥੨॥
ਗੁਰੂ ਦੀਆਂ ਵਡਿਆਈਆਂ ਕਰ ਕਰ ਕੇ ਮੇਰਾ ਮਨ ਰੱਜਦਾ ਨਹੀਂ ਹੈ। ਗੁਰੂ ਮੈਨੂੰ ਮੇਰੇ-ਪਾਸ-ਹੀ-ਵੱਸਦਾ ਪਰਮਾਤਮਾ ਮਿਲਾਣ ਦੇ ਸਮਰੱਥ ਹੈ ॥੨॥
I am never tired of praising the Guru, who unites me with the Lord God. ||2||
ਸਤਿਗੁਰਨੋਸਭਕੋਲੋਚਦਾਜੇਤਾਜਗਤੁਸਭੁਕੋਇ॥
ਜਿਤਨਾ ਇਹ ਸਾਰਾ ਜਗਤ ਹੈ ਹਰੇਕ ਜੀਵ ਸਤਿਗੁਰੂ ਨੂੰ ਮਿਲਣ ਲਈ ਤਾਂਘਦਾ ਹੈ,
Everyone, all over the world, longs for the True Guru.
ਬਿਨੁਭਾਗਾਦਰਸਨੁਨਾਥੀਐਭਾਗਹੀਣਬਹਿਰੋਇ॥
ਪਰ ਚੰਗੀ ਕਿਸਮਤ ਤੋਂ ਬਿਨਾ ਸਤਿਗੁਰੂ ਦਾ ਦਰਸ਼ਨ ਨਹੀਂ ਹੁੰਦਾ (ਗੁਰੂ ਦੀ ਕਦਰ ਨਹੀਂ ਪੈਂਦੀ)। (ਗੁਰੂ ਤੋਂ ਵਿੱਛੁੜ ਕੇ) ਮੰਦ-ਭਾਗਣ ਜੀਵ-ਇਸਤ੍ਰੀ ਬੈਠੀ ਦੁਖੀ ਹੁੰਦੀ ਹੈ।
Without the good fortune of destiny, the Blessed Vision of His Darshan is not obtained. The unfortunate ones just sit and cry.
ਜੋਹਰਿਪ੍ਰਭਭਾਣਾਸੋਥੀਆਧੁਰਿਲਿਖਿਆਨਮੇਟੈਕੋਇ॥੩॥
(ਪਰ ਜੀਵਾਂ ਦੇ ਭੀ ਕੀਹ ਵੱਸ?) ਜੋ ਕੁਝ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ। ਧੁਰੋਂ ਪ੍ਰਭੂ ਦੀ ਦਰਗਾਹ ਤੋਂ ਲਿਖੇ ਹੁਕਮ ਨੂੰ ਕੋਈ ਮਿਟਾ ਨਹੀਂ ਸਕਦਾ ॥੩॥
All things happen according to the Will of the Lord God. No one can erase the pre-ordained Writ of Destiny. ||3||
ਆਪੇਸਤਿਗੁਰੁਆਪਿਹਰਿਆਪੇਮੇਲਿਮਿਲਾਇ॥
ਪਰਮਾਤਮਾ ਆਪ ਹੀ ਸਤਿਗੁਰੂ ਮਿਲਾਂਦਾ ਹੈ (ਤੇ ਗੁਰੂ ਦੀ ਰਾਹੀਂ) ਆਪਣੇ ਚਰਨਾਂ ਵਿਚ ਮਿਲਾਂਦਾ ਹੈ।
He Himself is the True Guru; He Himself is the Lord. He Himself unites in His Union.
ਆਪਿਦਇਆਕਰਿਮੇਲਸੀਗੁਰਸਤਿਗੁਰਪੀਛੈਪਾਇ॥
ਪ੍ਰਭੂ (ਜੀਵਾਂ ਨੂੰ) ਆਪ ਹੀ ਸਤਿਗੁਰੂ ਦੇ ਲੜ ਲਾ ਕੇ ਮਿਹਰ ਕਰ ਕੇ ਆਪਣੇ ਨਾਲ ਮਿਲਾਣ ਦੇ ਸਮਰੱਥ ਹੈ।
In His Kindness, He unites us with Himself, as we follow the Guru, the True Guru.
ਸਭੁਜਗਜੀਵਨੁਜਗਿਆਪਿਹੈਨਾਨਕਜਲੁਜਲਹਿਸਮਾਇ॥੪॥੪॥੬੮॥
ਹੇ ਨਾਨਕ! ਜਗਤ (ਦੇ-ਜੀਵਾਂ)-ਦਾ ਸਹਾਰਾ ਪਰਮਾਤਮਾ ਜਗਤ ਵਿਚ ਹਰ ਥਾਂ ਆਪ ਹੀ ਆਪ ਹੈ (ਜਿਸ ਜੀਵ ਨੂੰ ਉਹ ਆਪਣੇ ਚਰਨਾਂ ਵਿਚ ਜੋੜਦਾ ਹੈ ਉਹ ਉਸ ਨਾਲ ਇਉਂ ਇਕ-ਮਿਕ ਹੋ ਜਾਂਦਾ ਹੈ ਜਿਵੇਂ) ਪਾਣੀ ਪਾਣੀ ਵਿਚ ਇਕ-ਰੂਪ ਹੋ ਜਾਂਦਾ ਹੈ ॥੪॥੪॥੬੮॥
Over all the world, He is the Life of the World, O Nanak, like water mingled with water. ||4||4||68||
ਸਿਰੀਰਾਗੁਮਹਲਾ੪॥
Siree Raag, Fourth Mahalaa:
ਰਸੁਅੰਮ੍ਰਿਤੁਨਾਮੁਰਸੁਅਤਿਭਲਾਕਿਤੁਬਿਧਿਮਿਲੈਰਸੁਖਾਇ॥
ਪਰਮਾਤਮਾ ਦਾ ਨਾਮ ਬੜਾ ਸ੍ਰੇਸ਼ਟ ਰਸ ਹੈ, ਆਤਮਕ ਜੀਵਨ ਦੇਣ ਵਾਲਾ ਹੈ। ਇਹ ਰਸ ਕਿਸ ਤਰ੍ਹਾਂ ਮਿਲ ਸਕਦਾ ਹੈ? ਕਿਵੇਂ ਕੋਈ ਮਨੁੱਖ ਇਹ ਰਸ ਖਾ ਸਕਦਾ ਹੈ?
The Essence of the Ambrosial Naam is the most sublime essence; how can I get to taste this essence?
ਜਾਇਪੁਛਹੁਸੋਹਾਗਣੀਤੁਸਾਕਿਉਕਰਿਮਿਲਿਆਪ੍ਰਭੁਆਇ॥
(ਜੇ ਇਹ ਭੇਤ ਸਮਝਣਾ ਹੈ ਤਾਂ ਹੇ ਭਾਈ!) ਉਹਨਾਂ ਜੀਵ-ਇਸਤ੍ਰੀਆਂ ਨੂੰ ਜਾ ਕੇ ਪੁੱਛੋ, ਜਿਨ੍ਹਾਂ ਨੇ ਪ੍ਰਭੂ-ਪਤੀ ਨੂੰ ਪ੍ਰਸੰਨ ਕਰ ਲਿਆ ਹੈ (ਉਹਨਾਂ ਨੂੰ ਪੁੱਛੋ ਕਿ ਤੁਹਾਨੂੰ) ਪ੍ਰਭੂ ਕਿਵੇਂ ਆ ਕੇ ਮਿਲਿਆ ਹੈ।
I go and ask the happy soul-brides, "How did you come to meet God?"
ਓਇਵੇਪਰਵਾਹਨਬੋਲਨੀਹਉਮਲਿਮਲਿਧੋਵਾਤਿਨਪਾਇ॥੧॥
(ਜਿਨ੍ਹਾਂ ਜੀਵ-ਇਸਤ੍ਰੀਆਂ ਨੇ ਪ੍ਰਭੂ-ਪਤੀ ਨੂੰ ਪ੍ਰਸੰਨ ਕਰ ਲਿਆ ਹੈ) ਉਹ (ਦੁਨੀਆ ਦੀ ਸੋਭਾ ਆਦਿਕ ਵਲੋਂ) ਬੇ-ਮੁਥਾਜ ਹੋ ਜਾਂਦੀਆਂ ਹਨ (ਇਸ ਵਾਸਤੇ ਉਹ ਬਹੁਤਾ) ਨਹੀਂ ਬੋਲਦੀਆਂ। ਮੈਂ ਉਹਨਾਂ ਦੇ ਪੈਰ ਮਲ ਮਲ ਕੇ ਧੋਂਦੀ ਹਾਂ ॥੧॥
They are care-free and do not speak; I massage and wash their feet. ||1||
ਭਾਈਰੇਮਿਲਿਸਜਣਹਰਿਗੁਣਸਾਰਿ॥
ਹੇ ਭਾਈ! (ਗੁਰੂ-) ਸੱਜਣ ਨੂੰ ਮਿਲ ਕੇ ਪਰਮਾਤਮਾ ਦੇ ਗੁਣ (ਆਪਣੇ ਹਿਰਦੇ ਵਿਚ) ਸੰਭਾਲ।
O Siblings of Destiny, meet with your spiritual friend, and dwell upon the Glorious Praises of the Lord.
ਸਜਣੁਸਤਿਗੁਰੁਪੁਰਖੁਹੈਦੁਖੁਕਢੈਹਉਮੈਮਾਰਿ॥੧॥ਰਹਾਉ॥
ਸੱਜਣ ਗੁਰੂ ਅਕਾਲ ਪੁਰਖ ਦਾ ਰੂਪ ਹੈ, ਉਹ (ਸਰਨ ਆਏ ਮਨੁੱਖ ਦੇ ਹਿਰਦੇ ਵਿਚੋਂ) ਹਉਮੈ ਦਾ ਦੁੱਖ ਮਾਰ ਕੇ ਕੱਢ ਦੇਂਦਾ ਹੈ ॥੧॥ ਰਹਾਉ ॥
The True Guru, the Primal Being, is your Friend, who shall drive out pain and subdue your ego. ||1||Pause||
ਗੁਰਮੁਖੀਆਸੋਹਾਗਣੀਤਿਨਦਇਆਪਈਮਨਿਆਇ॥
ਜੇਹੜੀਆਂ ਜੀਵ-ਇਸਤ੍ਰੀਆਂ ਗੁਰੂ ਦੇ ਸਨਮੁਖ ਰਹਿੰਦੀਆਂ ਹਨ, ਉਹੀ ਸੁਹਾਗ-ਭਾਗ ਵਾਲੀਆਂ ਹੋ ਜਾਂਦੀਆਂ ਹਨ (ਉਹਨਾਂ ਪਾਸੋਂ ਜੀਵਨ ਜੁਗਤਿ ਪੁੱਛਿਆਂ) ਉਹਨਾਂ ਦੇ ਮਨ ਵਿਚ ਤਰਸ ਆ ਜਾਂਦਾ ਹੈ।
The Gurmukhs are the happy soul-brides; their minds are filled with kindness.
ਸਤਿਗੁਰਵਚਨੁਰਤੰਨੁਹੈਜੋਮੰਨੇਸੁਹਰਿਰਸੁਖਾਇ॥
(ਤੇ ਉਹ ਦੱਸਦੀਆਂ ਹਨ ਕਿ) ਸਤਿਗੁਰੂ ਦਾ ਬਚਨ (ਇਕ ਕੀਮਤੀ) ਰਤਨ ਹੈ, ਜੇਹੜਾ ਜੀਵ (ਗੁਰੂ ਦੇ ਬਚਨ ਉੱਤੇ) ਸਰਧਾ ਲਿਆਉਂਦਾ ਹੈ ਉਹ ਪਰਮਾਤਮਾ ਦੇ ਨਾਮ ਦਾ ਰਸ ਚੱਖ ਲੈਂਦਾ ਹੈ।
The Word of the True Guru is the Jewel. One who believes in it tastes the Sublime Essence of the Lord.
ਸੇਵਡਭਾਗੀਵਡਜਾਣੀਅਹਿਜਿਨਹਰਿਰਸੁਖਾਧਾਗੁਰਭਾਇ॥੨॥
ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਅਨੁਸਾਰ ਰਹਿ ਕੇ ਪਰਮਾਤਮਾ ਦਾ ਨਾਮ-ਰਸ ਚੱਖਿਆ ਹੈ ਉਹ ਵੱਡੇ ਭਾਗਾਂ ਵਾਲੇ ਸਮਝੇ ਜਾਂਦੇ ਹਨ ॥੨॥
Those who partake of the Lord's Sublime Essence, through the Guru's Love, are known as great and very fortunate. ||2||
ਇਹੁਹਰਿਰਸੁਵਣਿਤਿਣਿਸਭਤੁਹੈਭਾਗਹੀਣਨਹੀਖਾਇ॥
(ਜਿਵੇਂ ਜਲ ਸਾਰੀ ਬਨਸਪਤੀ ਨੂੰ ਹਰਿਆਵਲ ਦੇਣ ਵਾਲਾ ਹੈ, ਤਿਵੇਂ) ਪਰਮਾਤਮਾ ਦਾ ਇਹ ਨਾਮ-ਰਸ ਵਣ-ਤ੍ਰਿਣ ਵਿਚ ਹਰ ਥਾਂ ਮੌਜੂਦ ਹੈ (ਤੇ ਸਾਰੀ ਸ੍ਰਿਸ਼ਟੀ ਦੀ ਜਿੰਦ ਦਾ ਆਸਰਾ ਹੈ) ਪਰ ਮੰਦੇ ਭਾਗਾਂ ਵਾਲੀ ਜੀਵ-ਇਸਤ੍ਰੀ ਇਸ ਨਾਮ-ਰਸ ਨੂੰ ਨਹੀਂ ਚੱਖਦੀ।
This Sublime Essence of the Lord is in the forests, in the fields and everywhere, but the unfortunate ones do not taste it.
ਬਿਨੁਸਤਿਗੁਰਪਲੈਨਾਪਵੈਮਨਮੁਖਰਹੇਬਿਲਲਾਇ॥
ਗੁਰੂ ਦੀ ਸਰਨ ਪੈਣ ਤੋਂ ਬਿਨਾ ਇਹ ਨਾਮ-ਰਸ ਪ੍ਰਾਪਤ ਨਹੀਂ ਹੁੰਦਾ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ (ਨਾਮ-ਰਸ ਤੋਂ ਵਾਂਜੇ ਰਹਿ ਕੇ) ਵਿਲਕਦੇ ਹੀ ਰਹਿੰਦੇ ਹਨ।
Without the True Guru, it is not obtained. The self-willed manmukhs continue to cry in misery.
ਓਇਸਤਿਗੁਰਆਗੈਨਾਨਿਵਹਿਓਨਾਅੰਤਰਿਕ੍ਰੋਧੁਬਲਾਇ॥੩॥
ਉਹਨਾਂ ਦੇ ਅੰਦਰ ਕ੍ਰੋਧ ਆਫ਼ਤ ਟਿਕੀ ਰਹਿੰਦੀ ਹੈ, ਉਹ ਸਤਿਗੁਰੂ ਦੇ ਅੱਗੇ ਸਿਰ ਨਹੀਂ ਨਿਵਾਂਦੇ ॥੩॥
They do not bow before the True Guru; the demon of anger is within them. ||3||
ਹਰਿਹਰਿਹਰਿਰਸੁਆਪਿਹੈਆਪੇਹਰਿਰਸੁਹੋਇ॥
(ਪਰਮਾਤਮਾ ਤੇ ਪਰਮਾਤਮਾ ਦੇ ਨਾਮ-ਰਸ ਵਿਚ ਕੋਈ ਫ਼ਰਕ ਨਹੀਂ ਹੈ) ਪਰਮਾਤਮਾ ਆਪ ਹੀ (ਸਭ ਜੀਵਾਂ ਦੀ ਜਿੰਦ ਦਾ ਸਹਾਰਾ) ਰਸ ਹੈ।
The Lord Himself, Har, Har, Har, is the Sublime Essence. The Lord Himself is the Essence.
ਆਪਿਦਇਆਕਰਿਦੇਵਸੀਗੁਰਮੁਖਿਅੰਮ੍ਰਿਤੁਚੋਇ॥
ਪਰਮਾਤਮਾ ਆਪ ਹੀ ਮਿਹਰ ਕਰ ਕੇ ਇਹ ਨਾਮ-ਰਸ ਦੇਂਦਾ ਹੈ (ਜਿਵੇਂ ਸ਼ਹਦ ਦੇ ਛੱਤੇ ਵਿਚੋਂ ਸ਼ਹਦ ਚੋਂਦਾ ਹੈ, ਤਿਵੇਂ) ਗੁਰੂ ਦੀ ਸਰਨ ਪਿਆਂ ਆਤਮਕ ਜੀਵਨ ਦੇਣ ਵਾਲਾ ਰਸ (ਜੀਵ ਦੇ ਅੰਦਰੋਂ) ਚੋਂਦਾ ਹੈ।
In His Kindness, He blesses the Gurmukh with it; the Ambrosial Nectar of this Amrit trickles down.
ਸਭੁਤਨੁਮਨੁਹਰਿਆਹੋਇਆਨਾਨਕਹਰਿਵਸਿਆਮਨਿਸੋਇ॥੪॥੫॥੬੯॥
ਹੇ ਨਾਨਕ! ਜਿਸ ਮਨੁੱਖ ਦੇ ਮਨ ਵਿਚ ਉਹ ਪਰਮਾਤਮਾ ਆ ਵੱਸਦਾ ਹੈ (ਨਾਮ-ਰਸ ਆ ਵੱਸਦਾ ਹੈ) ਉਸ ਦਾ ਸਾਰਾ ਸਰੀਰ, ਉਸ ਦਾ ਮਨ ਹਰਾ ਹੋ ਜਾਂਦਾ ਹੈ (ਖਿੜ ਪੈਂਦਾ ਹੈ) ॥੪॥੫॥੬੯॥
Then, the body and mind totally blossom forth and flourish; O Nanak, the Lord comes to dwell within the mind. ||4||5||69||
ਸਿਰੀਰਾਗੁਮਹਲਾ੪॥
Siree Raag, Fourth Mahalaa:
ਦਿਨਸੁਚੜੈਫਿਰਿਆਥਵੈਰੈਣਿਸਬਾਈਜਾਇ॥
ਦਿਨ ਚੜ੍ਹਦਾ ਹੈ ਫਿਰ ਡੁੱਬ ਜਾਂਦਾ ਹੈ, ਸਾਰੀ ਰਾਤ ਭੀ ਲੰਘ ਜਾਂਦੀ ਹੈ।
The day dawns, and then it ends, and the night passes away.
ਆਵਘਟੈਨਰੁਨਾਬੁਝੈਨਿਤਿਮੂਸਾਲਾਜੁਟੁਕਾਇ॥
(ਇਸ ਕਰਕੇ ਤਰ੍ਹਾਂ ਸਹਜੇ ਸਹਜੇ) ਉਹ ਘਟਦੀ ਜਾਂਦੀ ਹੈ ਪਰ ਮਨੁੱਖ ਸਮਝਦਾ ਨਹੀਂ (ਗੁਜ਼ਰਦਾ ਸਮਾ ਮਨੁੱਖ ਦੀ ਉਮਰ ਨੂੰ ਇਉਂ ਕੱਟਦਾ ਜਾ ਰਿਹਾ ਹੈ ਜਿਵੇਂ) ਚੂਹਾ ਸਦਾ ਰੱਸੀ ਨੂੰ ਟੁੱਕਦਾ ਜਾਂਦਾ ਹੈ।
Man's life is diminishing, but he does not understand. Each day, the mouse of death is gnawing away at the rope of life.
ਗੁੜੁਮਿਠਾਮਾਇਆਪਸਰਿਆਮਨਮੁਖੁਲਗਿਮਾਖੀਪਚੈਪਚਾਇ॥੧॥
(ਜਿਵੇਂ) ਗੁੜ (ਜੀਵਾਂ ਨੂੰ) ਮਿੱਠਾ (ਲੱਗਦਾ ਹੈ, ਤਿਵੇਂ) ਮਾਇਆ ਦਾ ਮਿੱਠਾ ਮੋਹ ਪ੍ਰਭਾਵ ਪਾ ਰਿਹਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮਾਇਆ ਦੀ ਮਿਠਾਸ ਵਿਚ ਫਸ ਕੇ ਖ਼ੁਆਰ ਹੁੰਦਾ ਹੈ ਜਿਵੇਂ ਮੱਖੀ ਗੁੜ ਉਤੇ ਚੰਬੜ ਕੇ ਮਰ ਜਾਂਦੀ ਹੈ ॥੧॥
Maya spreads out like sweet molasses; the self-willed manmukh is stuck like a fly, rotting away. ||1||
ਭਾਈਰੇਮੈਮੀਤੁਸਖਾਪ੍ਰਭੁਸੋਇ॥
ਹੇ ਭਾਈ! ਮੇਰੇ ਵਾਸਤੇ ਤਾਂ ਉਹ ਪਰਮਾਤਮਾ ਹੀ ਮਿੱਤਰ ਹੈ, ਸਾਥੀ ਹੈ।
O Siblings of Destiny, God is my Friend and Companion.
ਪੁਤੁਕਲਤੁਮੋਹੁਬਿਖੁਹੈਅੰਤਿਬੇਲੀਕੋਇਨਹੋਇ॥੧॥ਰਹਾਉ॥
ਪੁੱਤਰ (ਦਾ) ਇਸਤ੍ਰੀ (ਦਾ) ਮੋਹ ਜ਼ਹਰ ਹੈ (ਜੋ ਆਤਮਕ ਜੀਵਨ ਨੂੰ ਮੁਕਾ ਦੇਂਦਾ ਹੈ, ਅਤੇ ਪੁੱਤਰ ਇਸਤ੍ਰੀ ਆਦਿਕ ਵਿਚੋਂ) ਅੰਤ ਵੇਲੇ ਕੋਈ ਸਾਥੀ (ਭੀ) ਨਹੀਂ ਬਣਦਾ ॥੧॥ ਰਹਾਉ ॥
Emotional attachment to children and spouse is poison; in the end, no one will go along with you as your helper. ||1||Pause||
ਗੁਰਮਤਿਹਰਿਲਿਵਉਬਰੇਅਲਿਪਤੁਰਹੇਸਰਣਾਇ॥
(ਜੇਹੜੇ ਮਨੁੱਖ ਗੁਰੂ ਦੀ ਮਤਿ ਲੈ ਕੇ ਪਰਮਾਤਮਾ ਵਿਚ ਸੁਰਤ ਜੋੜਦੇ ਹਨ ਉਹ (ਇਸ ਮੌਤ ਤੋਂ) ਬਚ ਜਾਂਦੇ ਹਨ, ਪ੍ਰਭੂ ਦੀ ਸਰਨ ਪੈ ਕੇ ਉਹ ਨਿਰਲੇਪ ਰਹਿੰਦੇ ਹਨ।
Through the Guru's Teachings, some embrace love for the Lord, and are saved. They remain detached and unaffected, and they find the Sanctuary of the Lord.