ਜੈਸੇਮੀਠੈਸਾਦਿਲੋਭਾਏਝੂਠਧੰਧਿਦੁਰਗਾਧੇ॥੨॥
ਜਿਵੇਂ ਮਿੱਠੇ ਦੇ ਸੁਆਦ ਵਿਚ (ਮੱਖੀ) ਫਸ ਜਾਂਦੀ ਹੈ ਤਿਵੇਂ (ਮੰਦ-ਭਾਗੀ ਮਨੁੱਖ) ਝੂਠੇ ਧੰਧੇ ਵਿਚ ਦੁਰਗੰਧ ਵਿਚ ਫਸਿਆ ਰਹਿੰਦਾ ਹੈ ॥੨॥
The sweet flavors tempt you, and you are occupied by your false and filthy business. ||2||
ਕਾਮਕ੍ਰੋਧਅਰੁਲੋਭਮੋਹਇਹਇੰਦ੍ਰੀਰਸਿਲਪਟਾਧੇ॥
ਕਾਮ, ਕ੍ਰੋਧ, ਲੋਭ, ਮੋਹ (ਆਦਿਕ ਵਿਕਾਰਾਂ ਵਿਚ) ਇੰਦ੍ਰਿਆਂ ਦੇ ਰਸ ਵਿਚ (ਮਨੁੱਖ) ਗ਼ਲਤਾਨ ਰਹਿੰਦਾ ਹੈ।
Your senses are beguiled by sensual pleasures of sex, by anger, greed and emotional attachment.
ਦੀਈਭਵਾਰੀਪੁਰਖਿਬਿਧਾਤੈਬਹੁਰਿਬਹੁਰਿਜਨਮਾਧੇ॥੩॥
(ਇਹਨਾਂ ਕੁਕਰਮਾਂ ਦੇ ਕਾਰਨ ਜਦੋਂ) ਸਿਰਜਨਹਾਰ ਅਕਾਲ ਪੁਰਖ ਨੇ (ਇਸ ਨੂੰ ਚੌਰਾਸੀ ਲੱਖ ਜੂਨਾਂ ਵਾਲੀ) ਭਵਾਟਣੀ ਦੇ ਦਿੱਤੀ ਤਾਂ ਇਹ ਮੁੜ ਮੁੜ ਜੂਨਾਂ ਵਿਚ ਭਟਕਦਾ ਫਿਰਦਾ ਹੈ ॥੩॥
The All-powerful Architect of Destiny has ordained that you shall be reincarnated over and over again. ||3||
ਜਉਭਇਓਕ੍ਰਿਪਾਲੁਦੀਨਦੁਖਭੰਜਨੁਤਉਗੁਰਮਿਲਿਸਭਸੁਖਲਾਧੇ॥
ਜਦੋਂ ਗਰੀਬਾਂ ਦੇ ਦੁੱਖ ਨਾਸ ਕਰਨ ਵਾਲਾ ਪਰਮਾਤਮਾ (ਇਸ ਉਤੇ) ਦਇਆਵਾਨ ਹੁੰਦਾ ਹੈ ਤਦੋਂ ਗੁਰੂ ਨੂੰ ਮਿਲ ਕੇ ਇਹ ਸਾਰੇ ਸੁਖ ਹਾਸਲ ਕਰ ਲੈਂਦਾ ਹੈ।
When the Destroyer of the pains of the poor becomes merciful, then, as Gurmukh, you shall find absolute peace.
ਕਹੁਨਾਨਕਦਿਨੁਰੈਨਿਧਿਆਵਉਮਾਰਿਕਾਢੀਸਗਲਉਪਾਧੇ॥੪॥
ਨਾਨਕ ਆਖਦਾ ਹੈ- (ਪਰਮਾਤਮਾ ਦੀ ਕਿਰਪਾ ਨਾਲ ਗੁਰੂ ਨੂੰ ਮਿਲ ਕੇ) ਮੈਂ ਦਿਨ ਰਾਤ (ਹਰ ਵੇਲੇ ਪਰਮਾਤਮਾ ਦਾ) ਧਿਆਨ ਧਰਦਾ ਹਾਂ, ਉਸ ਨੇ ਮੇਰੇ ਅੰਦਰੋਂ ਸਾਰੇ ਵਿਕਾਰ ਮਾਰ ਮੁਕਾਏ ਹਨ ॥੪॥
Says Nanak, meditate on the Lord, day and night, and all your sickness shall be banished. ||4||
ਇਉਜਪਿਓਭਾਈਪੁਰਖੁਬਿਧਾਤੇ॥
ਇਸ ਤਰ੍ਹਾਂ ਹੀ (ਪਰਮਾਤਮਾ ਦੀ ਮੇਹਰ ਨਾਲ ਗੁਰੂ ਨੂੰ ਮਿਲ ਕੇ ਹੀ, ਮਨੁੱਖ) ਸਿਰਜਨਹਾਰ ਅਕਾਲ ਪੁਰਖ ਦਾ ਨਾਮ ਜਪ ਸਕਦਾ ਹੈ।
Meditate in this way, O Siblings of Destiny, on the Lord, the Architect of Destiny.
ਭਇਓਕ੍ਰਿਪਾਲੁਦੀਨਦੁਖਭੰਜਨੁਜਨਮਮਰਣਦੁਖਲਾਥੇ॥੧॥ਰਹਾਉਦੂਜਾ॥੪॥੪॥੧੨੬॥
ਜਿਸ ਮਨੁੱਖ ਉਤੇ ਗਰੀਬਾਂ ਦੇ ਦੁੱਖ ਦੂਰ ਕਰਨ ਵਾਲਾ ਪਰਮਾਤਮਾ ਦਇਆਵਾਨ ਹੁੰਦਾ ਹੈ ਉਸ ਦੇ ਜਨਮ ਮਰਨ (ਦੇ ਗੇੜ) ਦੇ ਦੁੱਖ ਲਹਿ ਜਾਂਦੇ ਹਨ ॥੧॥ਰਹਾਉ ਦੂਜਾ॥੪॥੪॥੧੨੬॥
The Destroyer of the pains of the poor has become merciful; He has removed the pains of birth and death. ||1||Second Pause||4||4||126||
ਆਸਾਮਹਲਾ੫॥
ਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
Aasaa, Fifth Mahalaa:
ਨਿਮਖਕਾਮਸੁਆਦਕਾਰਣਿਕੋਟਿਦਿਨਸਦੁਖੁਪਾਵਹਿ॥
ਹੇ ਅੰਨ੍ਹੇ ਜੀਵ! ਥੋੜਾ ਜਿਤਨਾ ਸਮਾ ਕਾਮ-ਵਾਸਨਾ ਦੇ ਸੁਆਦ ਦੀ ਖ਼ਾਤਰ (ਫਿਰ) ਤੂੰ ਕ੍ਰੋੜਾਂ ਹੀ ਦਿਨ ਦੁੱਖ ਸਹਾਰਦਾ ਹੈਂ।
For a moment of sexual pleasure, you shall suffer in pain for millions of days.
ਘਰੀਮੁਹਤਰੰਗਮਾਣਹਿਫਿਰਿਬਹੁਰਿਬਹੁਰਿਪਛੁਤਾਵਹਿ॥੧॥
ਤੂੰ ਘੜੀ ਦੋ ਘੜੀਆਂ ਮੌਜਾਂ ਮਾਣਦਾ ਹੈਂ, ਉਸ ਤੋਂ ਪਿੱਛੋਂ ਮੁੜ ਮੁੜ ਪਛੁਤਾਂਦਾ ਹੈਂ ॥੧॥
For an instant, you may savor pleasure, but afterwards, you shall regret it, again and again. ||1||
ਅੰਧੇਚੇਤਿਹਰਿਹਰਿਰਾਇਆ॥
ਹੇ ਕਾਮ-ਵਾਸਨਾ ਵਿਚ ਅੰਨ੍ਹੇ ਹੋਏ ਜੀਵ! (ਇਹ ਵਿਕਾਰਾਂ ਵਾਲਾ ਰਾਹ ਛੱਡ, ਤੇ) ਪ੍ਰਭੂ-ਪਾਤਿਸ਼ਾਹ ਦਾ ਸਿਮਰਨ ਕਰ।
O blind man, meditate on the Lord, the Lord, your King.
ਤੇਰਾਸੋਦਿਨੁਨੇੜੈਆਇਆ॥੧॥ਰਹਾਉ॥
ਤੇਰਾ ਉਹ ਦਿਨ ਨੇੜੇ ਆ ਰਿਹਾ ਹੈ (ਜਦੋਂ ਤੂੰ ਇਥੋਂ ਕੂਚ ਕਰ ਜਾਣਾ ਹੈ) ॥੧॥ ਰਹਾਉ ॥
Your day is drawing near. ||1||Pause||
ਪਲਕਦ੍ਰਿਸਟਿਦੇਖਿਭੂਲੋਆਕਨੀਮਕੋਤੂੰਮਰੁ॥
ਹੇ ਅੰਨ੍ਹੇ ਮਨੁੱਖ! ਅੱਕ ਨਿੰਮ ਵਰਗੇ ਕੌੜੇ ਤੁੰਮੇ ਨੂੰ (ਜੋ ਵੇਖਣ ਨੂੰ ਸੋਹਣਾ ਹੁੰਦਾ ਹੈ) ਥੋੜੇ ਜਿਤਨੇ ਸਮੇਂ ਲਈ ਵੇਖ ਕੇ ਤੂੰ ਭੁੱਲ ਜਾਂਦਾ ਹੈਂ।
You are deceived, beholding with your eyes, the bitter melon and swallow-wort.
ਜੈਸਾਸੰਗੁਬਿਸੀਅਰਸਿਉਹੈਰੇਤੈਸੋਹੀਇਹੁਪਰਗ੍ਰਿਹੁ॥੨॥
ਹੇ ਅੰਨ੍ਹੇ! ਪਰਾਈ ਇਸਤ੍ਰੀ ਦਾ ਸੰਗ ਇਉਂ ਹੀ ਹੈ ਜਿਵੇਂ ਸੱਪ ਨਾਲ ਸਾਥ ਹੈ ॥੨॥
But, like the companionship of a poisonous snake, so is the desire for another's spouse. ||2||
ਬੈਰੀਕਾਰਣਿਪਾਪਕਰਤਾਬਸਤੁਰਹੀਅਮਾਨਾ॥
ਹੇ ਅੰਨ੍ਹੇ! (ਅੰਤ) ਵੈਰ ਕਮਾਣ ਵਾਲੀ (ਮਾਇਆ) ਦੀ ਖ਼ਾਤਰ ਤੂੰ (ਅਨੇਕਾਂ) ਪਾਪ ਕਰਦਾ ਰਹਿੰਦਾ ਹੈਂ, ਅਸਲ ਚੀਜ਼ (ਜੋ ਤੇਰੇ ਨਾਲ ਨਿਭਣੀ ਹੈ) ਲਾਂਭੇ ਹੀ ਪਈ ਰਹਿ ਜਾਂਦੀ ਹੈ।
For the sake of your enemy, you commit sins, while you neglect the reality of your faith.
ਛੋਡਿਜਾਹਿਤਿਨਹੀਸਿਉਸੰਗੀਸਾਜਨਸਿਉਬੈਰਾਨਾ॥੩॥
ਜਿਨ੍ਹਾਂ ਨੂੰ ਤੂੰ ਆਖ਼ਰ ਛੱਡ ਜਾਏਂਗਾ ਉਹਨਾਂ ਨਾਲ ਤੂੰ ਸਾਥ ਬਣਾਇਆ ਹੋਇਆ ਹੈ, ਹੇ ਮਿੱਤਰ (-ਪ੍ਰਭੂ) ਨਾਲ ਵੈਰ ਪਾਇਆ ਹੋਇਆ ਹੈ ॥੩॥
Your friendship is with those who abandon you, and you are angry with your friends. ||3||
ਸਗਲਸੰਸਾਰੁਇਹੈਬਿਧਿਬਿਆਪਿਓਸੋਉਬਰਿਓਜਿਸੁਗੁਰੁਪੂਰਾ॥
ਸਾਰਾ ਸੰਸਾਰ ਇਸੇ ਤਰ੍ਹਾਂ ਮਾਇਆ ਦੇ ਜਾਲ ਵਿਚ ਫਸਿਆ ਹੋਇਆ ਹੈ, ਇਸ ਵਿਚੋਂ ਉਹੀ ਬਚ ਕੇ ਨਿਕਲਦਾ ਹੈ ਜਿਸ ਦਾ ਰਾਖਾ ਪੂਰਾ ਗੁਰੂ ਬਣਦਾ ਹੈ।
The entire world is entangled in this way; he alone is saved, who has the Perfect Guru.
ਕਹੁਨਾਨਕਭਵਸਾਗਰੁਤਰਿਓਭਏਪੁਨੀਤਸਰੀਰਾ॥੪॥੫॥੧੨੭॥
ਨਾਨਕ ਆਖਦਾ ਹੈ- ਐਸਾ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਤੇ ਉਸ ਦਾ ਸਰੀਰ ਪਵਿਤ੍ਰ ਹੋ ਜਾਂਦਾ ਹੈ (ਵਿਕਾਰਾਂ ਦੀ ਮਾਰ ਤੋਂ ਬਚ ਜਾਂਦਾ ਹੈ) ॥੪॥੫॥੧੨੭॥
Says Nanak, I have crossed over the terrifying world-ocean; my body has become sanctified. ||4||5||127||
ਆਸਾਮਹਲਾ੫ਦੁਪਦੇ॥
ਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ ਬੰਦਾ ਵਿਲੀ ਬਾਣੀ।
Aasaa, Fifth Mahalaa Dupadas:
ਲੂਕਿਕਮਾਨੋਸੋਈਤੁਮੑਪੇਖਿਓਮੂੜਮੁਗਧਮੁਕਰਾਨੀ॥
ਹੇ ਪ੍ਰਭੂ! ਜੇਹੜਾ ਜੇਹੜਾ (ਮੰਦਾ) ਕੰਮ ਮਨੁੱਖ ਲੁਕ ਕੇ (ਭੀ) ਕਰਦੇ ਹਨ ਤੂੰ ਵੇਖ ਲੈਂਦਾ ਹੈਂ, ਪਰ ਮੂਰਖ ਬੇ-ਸਮਝ ਮਨੁੱਖ (ਫਿਰ ਭੀ) ਮੁੱਕਰਦੇ ਹਨ।
O Lord, You behold whatever we do in secrecy; the fool may stubbornly deny it.
ਆਪਕਮਾਨੇਕਉਲੇਬਾਂਧੇਫਿਰਿਪਾਛੈਪਛੁਤਾਨੀ॥੧॥
ਆਪਣੇ ਕੀਤੇ ਮੰਦ ਕਰਮਾਂ ਦਾ ਕਾਰਨ ਫੜੇ ਜਾਂਦੇ ਹਨ (ਤੇਰੀ ਹਜ਼ੂਰੀ ਵਿਚ ਉਹ ਵਿਕਾਰ ਉੱਘੜਨ ਤੇ) ਫਿਰ ਪਿਛੋਂ ਉਹ ਪਛੁਤਾਂਦੇ ਹਨ ॥੧॥
By his own actions, he is tied down, and in the end, he regrets and repents. ||1||
ਪ੍ਰਭਮੇਰੇਸਭਬਿਧਿਆਗੈਜਾਨੀ॥
(ਹੇ ਮੂਰਖ ਮਨੁੱਖ! ਤੂੰ ਇਸ ਭੁਲੇਖੇ ਵਿਚ ਰਹਿੰਦਾ ਹੈਂ ਕਿ ਤੇਰੀਆਂ ਕਾਲੀਆਂ ਕਰਤੂਤਾਂ ਨੂੰ ਪਰਮਾਤਮਾ ਨਹੀਂ ਜਾਣਦਾ, ਪਰ) ਮੇਰਾ ਮਾਲਕ-ਪ੍ਰਭੂ ਤਾਂ ਤੇਰੀ ਹਰੇਕ ਕਰਤੂਤ ਨੂੰ ਸਭ ਤੋਂ ਪਹਿਲਾਂ ਜਾਣ ਲੈਂਦਾ ਹੈ।
My God knows, ahead of time, all things.
ਭ੍ਰਮਕੇਮੂਸੇਤੂੰਰਾਖਤਪਰਦਾਪਾਛੈਜੀਅਕੀਮਾਨੀ॥੧॥ਰਹਾਉ॥
ਹੇ ਭੁਲੇਖੇ ਵਿਚ ਆਤਮਕ ਜੀਵਨ ਲੁਟਾ ਰਹੇ ਜੀਵ! ਤੂੰ ਪਰਮਾਤਮਾ ਪਾਸੋਂ ਉਹਲਾ ਕਰਦਾ ਹੈਂ, ਤੇ, ਲੁਕ ਕੇ ਮਨ-ਮੰਨੀਆਂ ਕਰਦਾ ਹੈਂ ॥੧॥ ਰਹਾਉ ॥
Deceived by doubt, you may hide your actions, but in the end, you shall have to confess the secrets of your mind. ||1||Pause||
ਜਿਤੁਜਿਤੁਲਾਏਤਿਤੁਤਿਤੁਲਾਗੇਕਿਆਕੋਕਰੈਪਰਾਨੀ॥
(ਪਰ ਜੀਵਾਂ ਦੇ ਭੀ ਕੀਹ ਵੱਸ?) ਜਿਸ ਜਿਸ ਪਾਸੇ ਪਰਮਾਤਮਾ ਜੀਵਾਂ ਨੂੰ ਲਾਂਦਾ ਹੈ ਉਧਰ ਉਧਰ ਉਹ ਵਿਚਾਰੇ ਲੱਗ ਪੈਂਦੇ ਹਨ। ਕੋਈ ਜੀਵ (ਪਰਮਾਤਮਾ ਦੀ ਪ੍ਰੇਰਨਾ ਅੱਗੇ) ਕੋਈ ਹੀਲ-ਹੁੱਜਤ ਨਹੀਂ ਕਰ ਸਕਦਾ।
Whatever they are attached to, they remain joined to that. What can any mere mortal do?
ਬਖਸਿਲੈਹੁਪਾਰਬ੍ਰਹਮਸੁਆਮੀਨਾਨਕਸਦਕੁਰਬਾਨੀ॥੨॥੬॥੧੨੮॥
ਨਾਨਕ ਆਖਦਾ ਹੈ- ਹੇ ਪਰਮਾਤਮਾ! ਹੇ ਜੀਵਾਂ ਦੇ ਖਸਮ! ਤੂੰ ਆਪ ਜੀਵਾਂ ਉਤੇ ਬਖ਼ਸ਼ਸ਼ ਕਰ, ਮੈਂ ਤੈਥੋਂ ਸਦਾ ਕੁਰਬਾਨ ਜਾਂਦਾ ਹਾਂ ॥੨॥੬॥੧੨੮॥
Please, forgive me, O Supreme Lord Master. Nanak is forever a sacrifice to You. ||2||6||128||
ਆਸਾਮਹਲਾ੫॥
ਰਾਗ ਆਸਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
Aasaa, Fifth Mahalaa:
ਅਪੁਨੇਸੇਵਕਕੀਆਪੇਰਾਖੈਆਪੇਨਾਮੁਜਪਾਵੈ॥
ਪਰਮਾਤਮਾ ਆਪਣੇ ਸੇਵਕ ਦੀ ਆਪ ਹੀ (ਹਰ ਥਾਂ) ਇੱਜ਼ਤ ਰੱਖਦਾ ਹੈ, ਆਪ ਹੀ ਉਸ ਪਾਸੋਂ ਆਪਣੇ ਨਾਮ ਦਾ ਸਿਮਰਨ ਕਰਾਂਦਾ ਹੈ।
He Himself preserves His servants; He causes them to chant His Name.
ਜਹਜਹਕਾਜਕਿਰਤਿਸੇਵਕਕੀਤਹਾਤਹਾਉਠਿਧਾਵੈ॥੧॥
ਸੇਵਕ ਨੂੰ ਜਿਥੇ ਜਿਥੇ ਕੋਈ ਕੰਮ-ਕਾਰ ਪਏ, ਉਥੇ ਉਥੇ ਪਰਮਾਤਮਾ (ਉਸ ਦਾ ਕੰਮ ਸਵਾਰਨ ਲਈ) ਉਸੇ ਵੇਲੇ ਜਾ ਪਹੁੰਚਦਾ ਹੈ ॥੧॥
Wherever the business and affairs of His servants are, there the Lord hurries to be. ||1||
ਸੇਵਕਕਉਨਿਕਟੀਹੋਇਦਿਖਾਵੈ॥
ਪਰਮਾਤਮਾ ਆਪਣੇ ਸੇਵਕ ਨੂੰ (ਉਸ ਦਾ) ਨਿਕਟ-ਵਰਤੀ ਹੋ ਕੇ ਵਿਖਾ ਦੇਂਦਾ ਹੈ (ਪਰਮਾਤਮਾ ਆਪਣੇ ਸੇਵਕ ਨੂੰ ਵਿਖਾ ਦੇਂਦਾ ਹੈ ਕਿ ਮੈਂ ਹਰ ਵੇਲੇ ਤੇਰੇ ਅੰਗ-ਸੰਗ ਰਹਿੰਦਾ ਹਾਂ, ਕਿਉਂਕਿ),
The Lord appears near at hand to His servant.
ਜੋਜੋਕਹੈਠਾਕੁਰਪਹਿਸੇਵਕੁਤਤਕਾਲਹੋਇਆਵੈ॥੧॥ਰਹਾਉ॥
ਜੋ ਕੁਝ ਸੇਵਕ ਪਰਮਾਤਮਾ ਪਾਸੋਂ ਮੰਗਦਾ ਹੈ ਉਹ ਮੰਗ ਉਸੇ ਵੇਲੇ ਪੂਰੀ ਹੋ ਜਾਂਦੀ ਹੈ ॥੧॥ ਰਹਾਉ ॥
Whatever the servant asks of his Lord and Master, immediately comes to pass. ||1||Pause||
ਤਿਸੁਸੇਵਕਕੈਹਉਬਲਿਹਾਰੀਜੋਅਪਨੇਪ੍ਰਭਭਾਵੈ॥
ਹੇ ਨਾਨਕ! (ਆਖ-) ਜੇਹੜਾ ਸੇਵਕ ਆਪਣੇ ਪਰਮਾਤਮਾ ਨੂੰ ਪਿਆਰਾ ਲੱਗਦਾ ਹੈ ਮੈਂ ਉਸ ਤੋਂ ਕੁਰਬਾਨ ਜਾਂਦਾ ਹਾਂ।
I am a sacrifice to that servant, who is pleasing to his God.
ਤਿਸਕੀਸੋਇਸੁਣੀਮਨੁਹਰਿਆਤਿਸੁਨਾਨਕਪਰਸਣਿਆਵੈ॥੨॥੭॥੧੨੯॥
ਉਸ (ਸੇਵਕ) ਦੀ ਸੋਭਾ ਸੁਣ ਕੇ (ਸੁਣਨ ਵਾਲੇ ਦਾ) ਮਨ ਖਿੜ ਆਉਂਦਾ ਹੈ (ਆਤਮਕ ਜੀਵਨ ਨਾਲ ਭਰਪੂਰ ਹੋ ਜਾਂਦਾ ਹੈ ਤੇ ਉਹ) ਉਸ ਸੇਵਕ ਦੇ ਚਰਨ ਛੁਹਣ ਲਈ ਆਉਂਦਾ ਹੈ ॥੨॥੭॥੧੨੯॥
Hearing of his glory, the mind is rejuvenated; Nanak comes to touch his feet. ||2||7||129||
ਆਸਾਘਰੁ੧੧ਮਹਲਾ੫॥
ਰਾਗ ਆਸਾ, ਘਰ ੧੧ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
Aasaa, Eleventh House, Fifth Mahalaa:
ੴਸਤਿਗੁਰਪ੍ਰਸਾਦਿ॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ਨਟੂਆਭੇਖਦਿਖਾਵੈਬਹੁਬਿਧਿਜੈਸਾਹੈਓਹੁਤੈਸਾਰੇ॥
ਬਹੁ-ਰੂਪੀਆ ਕਈ ਕਿਸਮ ਦੇ ਸਾਂਗ (ਬਣਾ ਕੇ ਲੋਕਾਂ ਨੂੰ) ਵਿਖਾਂਦਾ ਹੈ (ਪਰ ਆਪਣੇ ਅੰਦਰੋਂ) ਉਹ ਜਿਹੋ ਜਿਹਾ ਹੁੰਦਾ ਹੈ ਉਹੋ ਜਿਹਾ ਹੀ ਰਹਿੰਦਾ ਹੈ (ਜੇ ਉਹ ਰਾਜਿਆਂ ਰਾਣਿਆਂ ਦੇ ਸਾਂਗ ਭੀ ਬਣਾ ਵਿਖਾਏ ਤਾਂ ਭੀ ਉਹ ਕੰਗਾਲ ਦਾ ਕੰਗਾਲ ਹੀ ਰਹਿੰਦਾ ਹੈ)।
The actor displays himself in many disguises, but he remains just as he is.
ਅਨਿਕਜੋਨਿਭ੍ਰਮਿਓਭ੍ਰਮਭੀਤਰਿਸੁਖਹਿਨਾਹੀਪਰਵੇਸਾਰੇ॥੧॥
ਇਸੇ ਤਰ੍ਹਾਂ ਜੀਵ (ਮਾਇਆ ਦੀ) ਭਟਕਣਾ ਵਿਚ ਫਸ ਕੇ ਅਨੇਕਾਂ ਜੂਨਾਂ ਵਿਚ ਭੌਂਦਾ ਫਿਰਦਾ ਹੈ (ਅੰਤਰ-ਆਤਮੇ ਸਦਾ ਦੁੱਖੀ ਹੀ ਰਹਿੰਦਾ ਹੈ) ਸੁਖ ਵਿਚ ਉਸ ਦਾ ਪਰਵੇਸ਼ ਨਹੀਂ ਹੁੰਦਾ ॥੧॥
The soul wanders through countless incarnations in doubt, but it does not come to dwell in peace. ||1||