ਜਿਸੁਭੇਟਤਲਾਗੈਪ੍ਰਭਰੰਗੁ॥੧॥
ਗੁਰੂ ਨੂੰ ਮਿਲਿਆਂ ਪਰਮਾਤਮਾ ਦਾ ਪ੍ਰੇਮ (ਹਿਰਦੇ ਵਿਚ) ਪੈਦਾ ਹੋ ਜਾਂਦਾ ਹੈ ॥੧॥
Meeting with them, love for God is embraced. ||1||
ਗੁਰਪ੍ਰਸਾਦਿਓਇਆਨੰਦਪਾਵੈ॥
(ਹੇ ਭਾਈ!) ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਦੇ ਮਨ ਵਿਚ ਪ੍ਰਭੂ-ਨਾਮ ਸਿਮਰਿਆਂ (ਆਤਮਕ ਜੀਵਨ ਦਾ) ਚਾਨਣ ਹੋ ਜਾਂਦਾ ਹੈ,
By Guru's Grace, bliss is obtained.
ਜਿਸੁਸਿਮਰਤਮਨਿਹੋਇਪ੍ਰਗਾਸਾਤਾਕੀਗਤਿਮਿਤਿਕਹਨੁਨਜਾਵੈ॥੧॥ਰਹਾਉ॥
ਉਸ ਦੀ ਉੱਚੀ ਆਤਮਕ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ, ਉਸ ਦੀ ਆਤਮਕ ਵਡੱਪਣ ਦੱਸੀ ਨਹੀਂ ਜਾ ਸਕਦੀ, ਉਹ ਮਨੁੱਖ ਅਨੇਕਾਂ ਆਤਮਕ ਆਨੰਦ ਮਾਣਦਾ ਹੈ ॥੧॥ ਰਹਾਉ ॥
Meditating upon Him in remembrance, the mind is illumined; his state and condition cannot be described. ||1||Pause||
ਵਰਤਨੇਮਮਜਨਤਿਸੁਪੂਜਾ॥
(ਹੇ ਭਾਈ!) ਉਸ ਦੇ ਭਾ ਦੇ, ਮਾਨੋ, ਸਾਰੇ ਵਰਤ ਨੇਮ, ਸਾਰੇ ਤੀਰਥ ਇਸ਼ਨਾਨ ਅਤੇ ਸਾਰੀਆਂ ਪੂਜਾ ਹੋ ਗਈਆਂ,
Fasts, religious vows, cleansing baths, and worship to Him;
ਬੇਦਪੁਰਾਨਤਿਨਿਸਿੰਮ੍ਰਿਤਿਸੁਨੀਜਾ॥
ਉਸ ਨੇ, ਮਾਨੋ, ਵੇਦ ਪੁਰਾਣ ਸਿੰਮ੍ਰਤੀਆਂ ਆਦਿਕ ਸਾਰੇ ਧਰਮ-ਪੁਸਤਕ ਸੁਣ ਲਏ,
listening to the Vedas, Puraanas, and Shaastras.
ਮਹਾਪੁਨੀਤਜਾਕਾਨਿਰਮਲਥਾਨੁ॥
ਜਿਸ ਮਨੁੱਖ ਦਾ ਹਿਰਦਾ-ਥਾਂ (ਨਾਮ ਦੀ ਬਰਕਤਿ ਨਾਲ) ਬਹੁਤ ਪਵਿਤ੍ਰ ਨਿਰਮਲ ਹੋ ਜਾਂਦਾ ਹੈ
Extremely pure is he, and immaculate is his place,
ਸਾਧਸੰਗਤਿਜਾਕੈਹਰਿਹਰਿਨਾਮੁ॥੨॥
ਅਤੇ ਗੁਰੂ ਦੀ ਸੰਗਤਿ ਦੀ ਬਰਕਤਿ ਨਾਲ ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ ॥੨॥
who meditates upon the Name of the Lord, Har, Har, in the Saadh Sangat. ||2||
ਪ੍ਰਗਟਿਓਸੋਜਨੁਸਗਲੇਭਵਨ॥
(ਹੇ ਭਾਈ!) ਉਹ ਮਨੁੱਖ ਸਾਰੇ ਭਵਨਾਂ ਵਿਚ ਉੱਘਾ ਹੋ ਜਾਂਦਾ ਹੈ,
That humble being becomes renowned all over the world.
ਪਤਿਤਪੁਨੀਤਤਾਕੀਪਗਰੇਨ॥
ਉਸ ਮਨੁੱਖ ਦੇ ਚਰਨਾਂ ਦੀ ਧੂੜ ਵਿਕਾਰਾਂ ਵਿਚ ਡਿੱਗੇ ਹੋਏ ਅਨੇਕਾਂ ਬੰਦਿਆਂ ਨੂੰ ਪਵਿਤ੍ਰ ਕਰਨ ਦੀ ਸਮਰੱਥਾ ਰੱਖਦੀ ਹੈ,
Even sinners are purified, by the dust of his feet.
ਜਾਕਉਭੇਟਿਓਹਰਿਹਰਿਰਾਇ॥
(ਗੁਰੂ ਦੀ ਕਿਰਪਾ ਨਾਲ) ਜਿਸ ਮਨੁੱਖ ਨੂੰ ਪ੍ਰਭੂ-ਪਾਤਸ਼ਾਹ ਮਿਲ ਪੈਂਦਾ ਹੈ ਉਸ ਮਨੁੱਖ ਦੀ ਉੱਚੀ ਆਤਮਕ ਅਵਸਥਾ,
One who has met the Lord, the Lord our King,
ਤਾਕੀਗਤਿਮਿਤਿਕਥਨੁਨਜਾਇ॥੩॥
ਉਸ ਮਨੁੱਖ ਦੀ ਆਤਮਕ ਵਡੱਪਣ ਬਿਆਨ ਨਹੀਂ ਕੀਤੀ ਜਾ ਸਕਦੀ ॥੩॥
his condition and state cannot be described. ||3||
ਆਠਪਹਰਕਰਜੋੜਿਧਿਆਵਉ॥
ਹੇ ਪ੍ਰਭੂ! ਮੈਂ ਅੱਠੇ ਪਹਿਰ ਦੋਵੇਂ ਹੱਥ ਜੋੜ ਕੇ ਤੇਰਾ ਧਿਆਨ ਧਰਦਾ ਰਹਾਂ,
Twenty-four hours a day, with palms pressed together, I meditate;
ਉਨਸਾਧਾਕਾਦਰਸਨੁਪਾਵਉ॥
ਉਹਨਾਂ ਸਾਧੂਆਂ ਦਾ ਦਰਸਨ ਕਰਦਾ ਰਹਾਂ.
I yearn to obtain the Blessed Vision of the Darshan of those Holy Saints.
ਮੋਹਿਗਰੀਬਕਉਲੇਹੁਰਲਾਇ॥
ਮੈਨੂੰ ਗ਼ਰੀਬ ਨੂੰ ਉਹਨਾਂ ਦੀ ਸੰਗਤਿ ਵਿਚ ਰਲਾ ਦੇ,
Merge me, the poor one, with You, O Lord;
ਨਾਨਕਆਇਪਏਸਰਣਾਇ॥੪॥੩੮॥੮੯॥
ਹੇ ਨਾਨਕ! (ਆਖ- ਜੇਹੜੇ ਗੁਰਮੁਖਿ ਗੁਰੂ ਦੀ ਕਿਰਪਾ ਨਾਲ) ਤੇਰੀ ਸਰਨ ਆ ਪਏ ਹਨ ॥੪॥੩੮॥੮੯॥
Nanak has come to Your Sanctuary. ||4||38||89||
ਆਸਾਮਹਲਾ੫॥
Aasaa, Fifth Mahalaa:
ਆਠਪਹਰਉਦਕਇਸਨਾਨੀ॥
(ਹੇ ਪੰਡਿਤ!) ਉਹ (ਜਲਾਂ ਥਲਾਂ ਵਿਚ ਹਰ ਥਾਂ ਵੱਸਣ ਵਾਲਾ ਹਰਿ ਸਾਲਗਿਰਾਮ) ਜੋ ਅੱਠੇ ਪਹਰ ਹੀ ਪਾਣੀਆਂ ਦਾ ਇਸ਼ਨਾਨ ਕਰਨ ਵਾਲਾ ਹੈ,
Twenty-four hours a day, he takes his cleansing bath in water;
ਸਦਹੀਭੋਗੁਲਗਾਇਸੁਗਿਆਨੀ॥
ਹਰੇਕ ਦੇ ਦਿਲ ਦੀ ਚੰਗੀ ਤਰ੍ਹਾਂ ਜਾਣਨ ਵਾਲਾ ਉਹ ਹਰਿ ਸਾਲਗਿਰਾਮ (ਸਭ ਜੀਵਾਂ ਦੇ ਅੰਦਰ ਬੈਠ ਕੇ) ਸਦਾ ਹੀ ਭੋਗ ਲਾਂਦਾ ਰਹਿੰਦਾ ਹੈ (ਪਦਾਰਥ ਛਕਦਾ ਰਹਿੰਦਾ ਹੈ),
he makes continual offerings to the Lord; he is a true man of wisdom.
ਬਿਰਥਾਕਾਹੂਛੋਡੈਨਾਹੀ॥
ਜੋ ਕਿਸੇ ਦੀ ਭੀ ਦਰਦ-ਪੀੜਾ ਨਹੀਂ ਰਹਿਣ ਦੇਂਦਾ,
He never leaves anything uselessly.
ਬਹੁਰਿਬਹੁਰਿਤਿਸੁਲਾਗਹਪਾਈ॥੧॥
ਅਸੀਂ ਉਸ (ਹਰਿ ਸਾਲਗਿਰਾਮ) ਦੀ ਪੈਰੀਂ ਮੁੜ ਮੁੜ ਲੱਗਦੇ ਹਾਂ ॥੧॥
Again and again, he falls at the Lord's Feet. ||1||
ਸਾਲਗਿਰਾਮੁਹਮਾਰੈਸੇਵਾ॥
(ਹੇ ਪੰਡਿਤ!) ਪਰਮਾਤਮਾ-ਦੇਵ ਦੀ ਸੇਵਾ ਭਗਤੀ ਹੀ ਸਾਡੇ ਘਰ ਵਿਚ ਸਾਲਗਿਰਾਮ (ਦੀ ਪੂਜਾ) ਹੈ।
Such is the Saalagraam, the stone idol, which I serve;
ਪੂਜਾਅਰਚਾਬੰਦਨਦੇਵਾ॥੧॥ਰਹਾਉ॥
(ਹਰਿ-ਨਾਮ-ਸਿਮਰਨ ਹੀ ਸਾਡੇ ਵਾਸਤੇ ਸਾਲਗਿਰਾਮ ਦੀ) ਪੂਜਾ, ਸੁਗੰਧੀ-ਭੇਟ ਤੇ ਨਮਸਕਾਰ ਹੈ ॥੧॥ ਰਹਾਉ ॥
such is my worship, flower-offerings and divine adoration as well. ||1||Pause||
ਘੰਟਾਜਾਕਾਸੁਨੀਐਚਹੁਕੁੰਟ॥
(ਹੇ ਪੰਡਿਤ!) ਉਸ (ਹਰਿ-ਸਾਲਗਿਰਾਮ ਦੀ ਰਜ਼ਾ) ਦਾ ਘੰਟਾ (ਸਿਰਫ਼ ਮੰਦਰ ਵਿਚ ਸੁਣੇ ਜਾਣ ਦੀ ਥਾਂ) ਸਾਰੇ ਜਗਤ ਵਿਚ ਹੀ ਸੁਣਿਆ ਜਾਂਦਾ ਹੈ।
His bell resounds to the four corners of the world.
ਆਸਨੁਜਾਕਾਸਦਾਬੈਕੁੰਠ॥
(ਸਾਧ ਸੰਗਤਿ-ਰੂਪ) ਬੈਕੁੰਠ ਵਿਚ ਉਸ ਦਾ ਨਿਵਾਸ ਸਦਾ ਹੀ ਟਿਕਿਆ ਰਹਿੰਦਾ ਹੈ।
His seat is forever in heaven.
ਜਾਕਾਚਵਰੁਸਭਊਪਰਿਝੂਲੈ॥
ਸਭ ਜੀਵਾਂ ਉਤੇ ਉਸ ਦਾ (ਪਵਣ)-ਚਵਰ ਝੁਲ ਰਿਹਾ ਹੈ।
His chauri, his fly-brush, waves over all.
ਤਾਕਾਧੂਪੁਸਦਾਪਰਫੁਲੈ॥੨॥
(ਸਾਰੀ ਬਨਸਪਤੀ) ਸਦਾ ਫੁੱਲ ਦੇ ਰਹੀ ਹੈ ਇਹੀ ਹੈ ਉਸ ਦੇ ਵਾਸਤੇ ਧੂਪ ॥੨॥
His incense is ever-fragrant. ||2||
ਘਟਿਘਟਿਸੰਪਟੁਹੈਰੇਜਾਕਾ॥
(ਹੇ ਪੰਡਿਤ!) ਹਰੇਕ ਸਰੀਰ ਵਿਚ ਉਹ ਵੱਸ ਰਿਹਾ ਹੈ, ਹਰੇਕ ਦਾ ਹਿਰਦਾ ਹੀ ਉਸ ਦਾ (ਠਾਕੁਰਾਂ ਵਾਲਾ) ਡੱਬਾ ਹੈ,
He is treasured in each and every heart.
ਅਭਗਸਭਾਸੰਗਿਹੈਸਾਧਾ॥
ਉਸ ਦੀ ਸੰਤ-ਸਭਾ ਕਦੇ ਮੁੱਕਣ ਵਾਲੀ ਨਹੀਂ ਹੈ, ਸਾਧ ਸੰਗਤਿ ਵਿਚ ਉਹ ਹਰ ਵੇਲੇ ਵੱਸਦਾ ਹੈ,
The Saadh Sangat, the Company of the Holy, is His Eternal Court.
ਆਰਤੀਕੀਰਤਨੁਸਦਾਅਨੰਦ॥
ਜਿਥੇ ਉਸ ਦੀ ਸਦਾ ਆਨੰਦ ਦੇਣ ਵਾਲੀ ਸਿਫ਼ਤਿ-ਸਾਲਾਹ ਹੋ ਰਹੀ ਹੈ, ਇਹ ਸਿਫ਼ਤਿ-ਸਾਲਾਹ ਉਸ ਦੀ ਆਰਤੀ ਹੈ,
His Aartee, his lamp-lit worship service, is the Kirtan of His Praises, which brings lasting bliss.
ਮਹਿਮਾਸੁੰਦਰਸਦਾਬੇਅੰਤ॥੩॥
ਉਸ ਬੇਅੰਤ ਤੇ ਸੁੰਦਰ (ਹਰਿ-ਸਾਲਗਿਰਾਮ) ਦੀ ਸਦਾ ਮਹਿਮਾ ਹੋ ਰਹੀ ਹੈ ॥੩॥
His Greatness is so beautiful, and ever limitless. ||3||
ਜਿਸਹਿਪਰਾਪਤਿਤਿਸਹੀਲਹਨਾ॥
ਪਰ, ਹੇ ਪੰਡਿਤ!) ਜਿਸ ਮਨੁੱਖ ਦੇ ਭਾਗਾਂ ਵਿਚ ਉਸ (ਹਰਿ-ਸਾਲਗਿਰਾਮ) ਦੀ ਪ੍ਰਾਪਤੀ ਲਿਖੀ ਹੈ ਉਸੇ ਨੂੰ ਉਹ ਮਿਲਦਾ ਹੈ।
He alone obtains it, who is so pre-ordained;
ਸੰਤਚਰਨਓਹੁਆਇਓਸਰਨਾ॥
ਉਹ ਮਨੁੱਖ ਸੰਤਾਂ ਦੀ ਚਰਨੀਂ ਲੱਗਦਾ ਹੈ ਉਹ ਸੰਤਾਂ ਦੀ ਸਰਨ ਪਿਆ ਰਹਿੰਦਾ ਹੈ।
he takes to the Sanctuary of the Saints' Feet.
ਹਾਥਿਚੜਿਓਹਰਿਸਾਲਗਿਰਾਮੁ॥
ਉਸ ਮਨੁੱਖ ਨੂੰ ਹਰਿ-ਸਾਲਗਿਰਾਮ ਮਿਲ ਪੈਂਦਾ ਹੈ,
I hold in my hands the Saalagraam of the Lord.
ਕਹੁਨਾਨਕਗੁਰਿਕੀਨੋਦਾਨੁ॥੪॥੩੯॥੯੦॥
ਨਾਨਕ ਆਖਦਾ ਹੈ- ਜਿਸ ਨੂੰ ਗੁਰੂ ਨੇ (ਨਾਮ ਦੀ) ਦਾਤਿ ਬਖ਼ਸ਼ੀ ॥੪॥੩੯॥੯੦॥
Says Nanak, the Guru has given me this Gift. ||4||39||90||
ਆਸਾਮਹਲਾ੫ਪੰਚਪਦਾ₁॥
Aasaa, Fifth Mahalaa, Panch-Pada:
ਜਿਹਪੈਡੈਲੂਟੀਪਨਿਹਾਰੀ॥
(ਹੇ ਭਾਈ!) ਵਿਕਾਰਾਂ ਵਿਚ ਫਸੀ ਹੋਈ ਜੀਵ-ਇਸਤ੍ਰੀ ਜਿਸ ਜੀਵਨ-ਰਸਤੇ ਵਿਚ (ਆਤਮਕ ਜੀਵਨ ਦੀ ਰਾਸ-ਪੂੰਜੀ) ਲੁਟਾ ਬੈਠਦੀ ਹੈ,
That highway, upon which the water-carrier is plundered
ਸੋਮਾਰਗੁਸੰਤਨਦੂਰਾਰੀ॥੧॥
ਉਹ ਰਸਤਾ ਸੰਤ ਜਨਾਂ ਤੋਂ ਦੁਰੇਡਾ ਰਹਿ ਜਾਂਦਾ ਹੈ ॥੧॥
- that way is far removed from the Saints. ||1||
ਸਤਿਗੁਰਪੂਰੈਸਾਚੁਕਹਿਆ॥
ਹੇ ਪ੍ਰਭੂ! ਪੂਰੇ ਗੁਰੂ ਨੇ ਜਿਸ ਮਨੁੱਖ ਨੂੰ ਤੇਰਾ ਸਦਾ-ਥਿਰ ਨਾਮ ਉਪਦੇਸ਼ ਦੇ ਦਿੱਤਾ,
The True Guru has spoken the Truth.
ਨਾਮਤੇਰੇਕੀਮੁਕਤੇਬੀਥੀਜਮਕਾਮਾਰਗੁਦੂਰਿਰਹਿਆ॥੧॥ਰਹਾਉ॥
ਜਮ-ਦੂਤਾਂ (ਆਤਮਕ ਮੌਤ) ਵਾਲਾ ਰਸਤਾ ਉਸ ਮਨੁੱਖ ਤੋਂ ਦੂਰ ਪਰੇ ਰਹਿ ਜਾਂਦਾ ਹੈ ਉਸ ਨੂੰ ਤੇਰੇ ਨਾਮ ਦੀ ਬਰਕਤਿ ਨਾਲ ਜੀਵਨ-ਸਫ਼ਰ ਵਿਚ ਖੁਲ੍ਹਾ ਰਸਤਾ ਲੱਭ ਪੈਂਦਾ ਹੈ ॥੧॥ ਰਹਾਉ ॥
Your Name, O Lord, is the Way to Salvation; the road of the Messenger of Death is far away. ||1||Pause||
ਜਹਲਾਲਚਜਾਗਾਤੀਘਾਟ॥
(ਹੇ ਭਾਈ!) ਜਿਥੇ ਲਾਲਚੀ ਮਸੂਲੀਆਂ ਦਾ ਪੱਤਣ ਹੈ (ਜਿਥੇ ਜਮ-ਮਸੂਲੀਏ ਕੀਤੇ ਮੰਦ-ਕਰਮਾਂ ਬਾਰੇ ਤਾੜਨਾ ਕਰਦੇ ਹਨ),
That place, where the greedy toll-collector dwells
ਦੂਰਿਰਹੀਉਹਜਨਤੇਬਾਟ॥੨॥
ਉਹ ਰਸਤਾ ਸੰਤ ਜਨਾਂ ਤੋਂ ਦੂਰ ਪਰੇ ਰਹਿ ਜਾਂਦਾ ਹੈ ॥੨॥
- that path remains far removed from the Lord's humble servant. ||2||
ਜਹਆਵਟੇਬਹੁਤਘਨਸਾਥ॥
(ਹੇ ਭਾਈ!) ਜਿਸ ਜੀਵਨ-ਸਫ਼ਰ ਵਿਚ (ਮਾਇਆ-ਵੇੜ੍ਹੇ ਜੀਵਾਂ ਦੇ) ਅਨੇਕਾਂ ਹੀ ਕਾਫ਼ਲੇ (ਕੀਤੇ ਮੰਦ ਕਰਮਾਂ ਦੇ ਕਾਰਨ) ਦੁਖੀ ਹੁੰਦੇ ਰਹਿੰਦੇ ਹਨ,
There, where so very many caravans of men are caught,
ਪਾਰਬ੍ਰਹਮਕੇਸੰਗੀਸਾਧ॥੩॥
ਗੁਰਮੁਖਿ ਮਨੁੱਖ (ਉਸ ਸਫ਼ਰ ਵਿਚ) ਪਰਮਾਤਮਾ ਦੇ ਸਤਸੰਗੀ ਬਣੇ ਰਹਿੰਦੇ ਹਨ (ਇਸ ਕਰਕੇ ਗੁਰਮੁਖਾਂ ਨੂੰ ਕੋਈ ਦੁੱਖ ਨਹੀਂ ਪੋਂਹਦਾ) ॥੩॥
the Holy Saints remain with the Supreme Lord. ||3||
ਚਿਤ੍ਰਗੁਪਤੁਸਭਲਿਖਤੇਲੇਖਾ॥
(ਹੇ ਭਾਈ! ਮਾਇਆ-ਵੇੜ੍ਹੇ ਜੀਵਾਂ ਦੇ ਕੀਤੇ ਕਰਮਾਂ ਦਾ ਲੇਖਾ ਲਿਖਣ ਵਾਲੇ) ਚਿਤ੍ਰ ਗੁਪਤ ਸਭ ਜੀਵਾਂ ਦੇ ਕੀਤੇ ਕਰਮਾਂ ਦਾ ਹਿਸਾਬ ਲਿਖਦੇ ਰਹਿੰਦੇ ਹਨ,
Chitra and Gupat, the recording angels of the conscious and the unconscious, write the accounts of all mortal beings,
ਭਗਤਜਨਾਕਉਦ੍ਰਿਸਟਿਨਪੇਖਾ॥੪॥
ਪਰ ਪਰਮਾਤਮਾ ਦੀ ਭਗਤੀ ਕਰਨ ਵਾਲਿਆਂ ਬੰਦਿਆਂ ਵਲ ਉਹ ਅੱਖ ਪੁੱਟ ਕੇ ਭੀ ਨਹੀਂ ਤੱਕ ਸਕਦੇ ॥੪॥
but they cannot even see the Lord's humble devotees. ||4||
ਕਹੁਨਾਨਕਜਿਸੁਸਤਿਗੁਰੁਪੂਰਾ॥
ਨਾਨਕ ਆਖਦਾ ਹੈ- ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ,
Says Nanak, one whose True Guru is Perfect
ਵਾਜੇਤਾਕੈਅਨਹਦਤੂਰਾ॥੫॥੪੦॥੯੧॥
ਉਸ ਦੇ ਹਿਰਦੇ ਵਿਚ ਸਦਾ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਇਕ-ਰਸ ਵਾਜੇ ਵੱਜਦੇ ਰਹਿੰਦੇ ਹਨ (ਇਸ ਵਾਸਤੇ) ਉਸ ਨੂੰ ਵਿਕਾਰਾਂ ਦੀ ਪ੍ਰੇਰਨਾ ਸੁਣੀ ਹੀ ਨਹੀਂ ਜਾਂਦੀ) ॥੫॥੪੦॥੯੧॥
- the unblown bugles of ecstasy vibrate for him. ||5||40||91||
ਆਸਾਮਹਲਾ੫ਦੁਪਦਾ੧॥
Aasaa, Fifth Mahalaa, Du-Pada 1:
ਸਾਧੂਸੰਗਿਸਿਖਾਇਓਨਾਮੁ॥
(ਹੇ ਭਾਈ! ਜਿਨ੍ਹਾਂ ਮਨੁੱਖਾਂ ਨੂੰ) ਗੁਰੂ ਆਪਣੀ ਸੰਗਤਿ ਵਿਚ ਰੱਖ ਕੇ ਪਰਮਾਤਮਾ ਦਾ ਨਾਮ ਸਿਮਰਨਾ ਸਿਖਾਂਦਾ ਹੈ,
In the Saadh Sangat, the Company of the Holy, the Naam is learned;
ਸਰਬਮਨੋਰਥਪੂਰਨਕਾਮ॥
ਉਹਨਾਂ ਦੇ ਸਾਰੇ ਮਨੋਰਥ, ਸਾਰੇ ਕੰਮ ਸਫਲ ਹੋ ਜਾਂਦੇ ਹਨ।
all desires and tasks are fulfilled.
ਬੁਝਿਗਈਤ੍ਰਿਸਨਾਹਰਿਜਸਹਿਅਘਾਨੇ॥
(ਉਹਨਾਂ ਦੇ ਅੰਦਰੋਂ) ਤ੍ਰਿਸ਼ਨਾ ਦੀ ਅੱਗ ਬੁੱਝ ਜਾਂਦੀ ਹੈ, ਉਹ ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਿਚ ਟਿਕ ਕੇ (ਮਾਇਆ ਵਲੋਂ) ਰੱਜੇ ਰਹਿੰਦੇ ਹਨ।
My thirst has been quenched, and I am satiated with the Lord's Praise.
ਜਪਿਜਪਿਜੀਵਾਸਾਰਿਗਪਾਨੇ॥੧॥
(ਹੇ ਭਾਈ!) ਮੈਂ ਭੀ ਜਿਉਂ ਜਿਉਂ ਪਰਮਾਤਮਾ ਦਾ ਨਾਮ ਜਪਦਾ ਹਾਂ, ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ ॥੧॥
I live by chanting and meditating upon the Lord, the Sustainer of the earth. ||1||
ਕਰਨਕਰਾਵਨਸਰਨਿਪਰਿਆ॥
(ਹੇ ਭਾਈ! ਜੇਹੜਾ ਭੀ ਮਨੁੱਖ) ਗੁਰੂ ਦੀ ਕਿਰਪਾ ਨਾਲ ਉਸ ਪਰਮਾਤਮਾ ਦੀ ਸਰਨ ਪੈ ਜਾਂਦਾ ਹੈ ਜੋ ਸਭ ਕੁਝ ਕਰਨ ਤੇ ਸਭ ਕੁਝ ਕਰਾਣ ਦੀ ਤਾਕਤ ਵਾਲਾ ਹੈ,
I have entered the Sanctuary of the Creator, the Cause of all causes.
ਗੁਰਪਰਸਾਦਿਸਹਜਘਰੁਪਾਇਆਮਿਟਿਆਅੰਧੇਰਾਚੰਦੁਚੜਿਆ॥੧॥ਰਹਾਉ॥
ਉਹ ਮਨੁੱਖ ਉਹ ਆਤਮਕ ਟਿਕਾਣਾ ਲੱਭ ਲੈਂਦਾ ਹੈ, ਜਿਥੇ ਉਸ ਨੂੰ ਆਤਮਕ ਅਡੋਲਤਾ ਮਿਲੀ ਰਹਿੰਦੀ ਹੈ। (ਉਸ ਦੇ ਅੰਦਰੋਂ ਮਾਇਆ ਦੇ ਮੋਹ ਦਾ) ਹਨੇਰਾ ਦੂਰ ਹੋ ਜਾਂਦਾ ਹੈ (ਉਸ ਦੇ ਅੰਦਰ ਮਾਨੋ) ਚੰਦ ਚੜ੍ਹ ਪੈਂਦਾ ਹੈ (ਆਤਮਕ ਜੀਵਨ ਦੀ ਰੋਸ਼ਨੀ ਹੋ ਜਾਂਦੀ ਹੈ) ॥੧॥ ਰਹਾਉ ॥
By Guru's Grace, I have entered the home of celestial bliss. Darkness is dispelled, and the moon of wisdom has risen. ||1||Pause||