GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 387
Display Settings
ਰਾਮਰਾਮਾਰਾਮਾਗੁਨਗਾਵਉ
ਹੇ ਭਾਈ! ਮੈਂ ਪਰਮਾਤਮਾ ਦੇ ਸੋਹਣੇ ਗੁਣ ਗਾਂਦਾ ਰਹਿੰਦਾ ਹਾਂ,
I sing the Praises of the Lord, Raam, Raam, Raam.
ਸੰਤਪ੍ਰਤਾਪਿਸਾਧਕੈਸੰਗੇਹਰਿਹਰਿਨਾਮੁਧਿਆਵਉਰੇ॥੧॥ਰਹਾਉ
ਗੁਰੂ ਦੇ ਬਖ਼ਸ਼ੇ ਪ੍ਰਤਾਪ ਦੀ ਬਰਕਤਿ ਨਾਲ ਗੁਰੂ ਦੀ ਸੰਗਤਿ ਵਿਚ ਰਹਿ ਕੇ ਮੈਂ ਸਦਾ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹਾਂ ॥੧॥ ਰਹਾਉ ॥
By the graceful favor of the Saints, I meditate on the Name of the Lord, Har, Har, in the Saadh Sangat, the Company of the Holy. ||1||Pause||
ਸਗਲਸਮਗ੍ਰੀਜਾਕੈਸੂਤਿਪਰੋਈ
(ਹੇ ਭਾਈ! ਗੁਰੂ ਦੇ ਬਖ਼ਸ਼ੇ ਪ੍ਰਤਾਪ ਦੀ ਬਰਕਤਿ ਨਾਲ ਹੁਣ ਮੈਨੂੰ ਇਹ ਨਿਸਚਾ ਹੈ ਕਿ) ਜਿਸ (ਪਰਮਾਤਮਾ ਦੀ ਰਜ਼ਾ) ਦੇ ਧਾਗੇ ਵਿਚ ਸਾਰੇ ਪਦਾਰਥ ਪ੍ਰੋਤੇ ਹੋਏ ਹਨ,
Everything is strung on His string.
ਘਟਘਟਅੰਤਰਿਰਵਿਆਸੋਈ॥੨॥
ਉਹ ਪਰਮਾਤਮਾ ਹੀ ਹਰੇਕ ਸਰੀਰ ਦੇ ਅੰਦਰ ਵੱਸ ਰਿਹਾ ਹੈ ॥੨॥
He is contained in each and every heart. ||2||
ਓਪਤਿਪਰਲਉਖਿਨਮਹਿਕਰਤਾ
(ਹੇ ਭਾਈ! ਗੁਰੂ ਦੀ ਸੰਗਤਿ ਵਿਚ ਟਿਕੇ ਰਹਿਣ ਸਦਕਾ ਹੁਣ ਮੈਂ ਜਾਣਦਾ ਹਾਂ ਕਿ) ਪਰਮਾਤਮਾ ਇਕ ਖਿਨ ਵਿਚ ਸਾਰੇ ਜਗਤ ਦੀ ਉਤਪੱਤੀ ਤੇ ਨਾਸ ਕਰ ਸਕਦਾ ਹੈ,
He creates and destroys in an instant.
ਆਪਿਅਲੇਪਾਨਿਰਗੁਨੁਰਹਤਾ॥੩॥
(ਸਾਰੇ ਜਗਤ ਵਿਚ ਵਿਆਪਕ ਹੁੰਦਾ ਹੋਇਆ ਭੀ) ਪ੍ਰਭੂ ਆਪ ਸਭ ਤੋਂ ਵੱਖਰਾ ਰਹਿੰਦਾ ਹੈ ਤੇ ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਤੋਂ ਅਛੋਹ ਰਹਿੰਦਾ ਹੈ ॥੩॥
He Himself remains unattached, and without attributes. ||3||
ਕਰਨਕਰਾਵਨਅੰਤਰਜਾਮੀ
(ਹੇ ਭਾਈ! ਗੁਰੂ ਦੇ ਪ੍ਰਤਾਪ ਦੀ ਬਰਕਤਿ ਨਾਲ ਮੈਨੂੰ ਇਹ ਯਕੀਨ ਬਣਿਆ ਹੈ ਕਿ) ਹਰੇਕ ਦੇ ਦਿਲ ਦੀ ਜਾਣਨ ਵਾਲਾ ਪਰਮਾਤਮਾ (ਸਭ ਵਿਚ ਵਿਆਪਕ ਹੋ ਕੇ) ਸਭ ਕੁਝ ਕਰਨ ਤੇ ਜੀਵਾਂ ਪਾਸੋਂ ਕਰਾਣ ਦੀ ਸਮਰੱਥਾ ਰੱਖਦਾ ਹੈ।
He is the Creator, the Cause of causes, the Searcher of hearts.
ਅਨੰਦਕਰੈਨਾਨਕਕਾਸੁਆਮੀ॥੪॥੧੩॥੬੪॥
(ਇਤਨੇ ਖਲਜਗਨ ਵਾਲਾ ਹੁੰਦਾ ਹੋਇਆ ਭੀ) ਮੈਂ ਨਾਨਕ ਦਾ ਖਸਮ-ਪ੍ਰਭੂ ਸਦਾ ਪ੍ਰਸੰਨ ਰਹਿੰਦਾ ਹੈ ॥੪॥੧੩॥੬੪॥
Nanak's Lord and Master celebrates in bliss. ||4||13||64||
ਆਸਾਮਹਲਾ
Aasaa, Fifth Mahalaa:
ਕੋਟਿਜਨਮਕੇਰਹੇਭਵਾਰੇ
(ਹੇ ਭਾਈ! ਜਿਨ੍ਹਾਂ ਨੂੰ ਸੰਤ ਜਨਾਂ ਦੀ ਚਰਨ-ਧੂੜ ਪ੍ਰਾਪਤ ਹੋਈ, ਉਹਨਾਂ ਦੇ) ਕ੍ਰੋੜਾਂ ਜਨਮਾਂ ਦੇ ਗੇੜ ਮੁੱਕ ਗਏ,
My wandering through millions of births has ended.
ਦੁਲਭਦੇਹਜੀਤੀਨਹੀਹਾਰੇ॥੧॥
ਉਹਨਾਂ ਨੇ ਮੁਸ਼ਕਲ ਨਾਲ ਮਿਲੇ ਇਸ ਮਨੁੱਖਾ ਜਨਮ ਦੀ ਬਾਜ਼ੀ ਜਿੱਤ ਲਈ, (ਉਹਨਾਂ ਮਾਇਆ ਦੇ ਹੱਥੋਂ) ਹਾਰ ਨਹੀਂ ਖਾਧੀ ॥੧॥
I have won, and not lost, this human body, so difficult to obtain. ||1||
ਕਿਲਬਿਖਬਿਨਾਸੇਦੁਖਦਰਦਦੂਰਿ
(ਹੇ ਭਾਈ! (ਉਹਨਾਂ ਦੇ ਸਾਰੇ) ਪਾਪ ਨਸ਼ਟ ਹੋ ਗਏ, ਦੁਖ ਕਲੇਸ਼ ਦੂਰ ਹੋ ਗਏ,
My sins have been erased, and my sufferings and pains are gone.
ਭਏਪੁਨੀਤਸੰਤਨਕੀਧੂਰਿ॥੧॥ਰਹਾਉ
ਉਹ ਪਵਿਤ੍ਰ ਜੀਵਨ ਵਾਲੇ ਹੋ ਗਏ, ਜਿਨ੍ਹਾਂ ਵਡ-ਭਾਗੀ ਮਨੁੱਖਾਂ ਨੂੰ) ਸੰਤ ਜਨਾਂ ਦੇ ਚਰਨਾਂ ਦੀ ਧੂੜ ਮਿਲ ਗਈ ॥੧॥ ਰਹਾਉ ॥
I have been sanctified by the dust of the feet of the Saints. ||1||Pause||
ਪ੍ਰਭਕੇਸੰਤਉਧਾਰਨਜੋਗ
(ਹੇ ਭਾਈ!) ਪਰਮਾਤਮਾ ਦੀ ਭਗਤੀ ਕਰਨ ਵਾਲੇ ਸੰਤ ਜਨ ਹੋਰਨਾਂ ਨੂੰ ਭੀ ਵਿਕਾਰਾਂ ਤੋਂ ਬਚਾਣ ਦੀ ਸਮਰੱਥਾ ਰੱਖਦੇ ਹਨ,
The Saints of God have the ability to save us;
ਤਿਸੁਭੇਟੇਜਿਸੁਧੁਰਿਸੰਜੋਗ॥੨॥
ਪਰ ਸੰਤ ਜਨ ਮਿਲਦੇ ਸਿਰਫ਼ ਉਸ ਮਨੁੱਖ ਨੂੰ ਹੀ ਹਨ ਜਿਸ ਦੇ ਭਾਗਾਂ ਵਿਚ ਧੁਰ ਦਰਗਾਹ ਤੋਂ ਮਿਲਾਪ ਦਾ ਲੇਖ ਲਿਖਿਆ ਹੁੰਦਾ ਹੈ ॥੨॥
they meet with those of us who have such pre-ordained destiny. ||2||
ਮਨਿਆਨੰਦੁਮੰਤ੍ਰੁਗੁਰਿਦੀਆ
(ਹੇ ਭਾਈ! ਜਿਸ ਮਨੁੱਖ ਨੂੰ) ਗੁਰੂ ਨੇ ਉਪਦੇਸ਼ ਦੇ ਦਿੱਤਾ ਉਸ ਦੇ ਮਨ ਵਿਚ (ਸਦਾ) ਆਨੰਦ ਬਣਿਆ ਰਹਿੰਦਾ ਹੈ।
My mind is filled with bliss, since the Guru gave me the Mantra of the Lord's Name.
ਤ੍ਰਿਸਨਬੁਝੀਮਨੁਨਿਹਚਲੁਥੀਆ॥੩॥
(ਉਸ ਦੇ ਅੰਦਰੋਂ ਮਾਇਆ ਦੀ) ਤ੍ਰਿਸ਼ਨਾ (ਦੀ ਅੱਗ) ਬੁੱਝ ਜਾਂਦੀ ਹੈ, ਉਸ ਦਾ ਮਨ (ਮਾਇਆ ਦੇ ਹੱਲਿਆਂ ਦੇ ਟਾਕਰੇ ਤੇ) ਡੋਲਣੋਂ ਹਟ ਜਾਂਦਾ ਹੈ ॥੩॥
My thirst has been quenched, and my mind has become steady and stable. ||3||
ਨਾਮੁਪਦਾਰਥੁਨਉਨਿਧਿਸਿਧਿ
ਉਸ ਮਨੁੱਖ ਨੂੰ ਸਭ ਤੋਂ ਕੀਮਤੀ ਪਦਾਰਥ ਪਰਮਾਤਮਾ ਦਾ ਨਾਮ ਮਿਲ ਜਾਂਦਾ ਹੈ, ਉਸ ਨੂੰ, ਮਾਨੋ, ਦੁਨੀਆ ਦੇ ਸਾਰੇ ਨੌ ਖ਼ਜ਼ਾਨੇ ਮਿਲ ਜਾਂਦੇ ਹਨ ਉਸ ਨੂੰ ਕਰਾਮਤੀ ਤਾਕਤਾਂ ਪ੍ਰਾਪਤ ਹੋ ਜਾਂਦੀਆਂ ਹਨ (ਭਾਵ, ਉਸ ਨੂੰ ਦੁਨੀਆ ਦੇ ਧਨ-ਪਦਾਰਥ ਅਤੇ ਰਿੱਧੀਆਂ ਸਿੱਧੀਆਂ ਦੀ ਲਾਲਸਾ ਨਹੀਂ ਰਹਿ ਜਾਂਦੀ),
The wealth of the Naam, the Name of the Lord, is for me the nine treasures, and the spiritual powers of the Siddhas.
ਨਾਨਕਗੁਰਤੇਪਾਈਬੁਧਿ॥੪॥੧੪॥੬੫॥
ਹੇ ਨਾਨਕ! ਜਿਸ ਨੇ ਗੁਰੂ ਪਾਸੋਂ (ਸਹੀ ਆਤਮਕ ਜੀਵਨ ਦੀ) ਸੂਝ ਪ੍ਰਾਪਤ ਕਰ ਲਈ ॥੪॥੧੪॥੬੫॥
O Nanak, I have obtained understanding from the Guru. ||4||14||65||
ਆਸਾਮਹਲਾ
Aasaa, Fifth Mahalaa:
ਮਿਟੀਤਿਆਸਅਗਿਆਨਅੰਧੇਰੇ
(ਹੇ ਭਾਈ! ਜੇਹੜੇ ਮਨੁੱਖ ਹਰਿ-ਨਾਮ ਸੁਣਦੇ ਹਨ ਉਹਨਾਂ ਦੇ ਅੰਦਰੋਂ ਪਹਿਲੇ) ਅਗਿਆਨਤਾ ਦੇ ਹਨੇਰੇ ਕਾਰਨ ਪੈਦਾ ਹੋਈ ਮਾਇਆ ਦੀ ਤ੍ਰਿਸ਼ਨਾ ਮਿਟ ਜਾਂਦੀ ਹੈ।
My thirst, and the darkness of ignorance have been removed.
ਸਾਧਸੇਵਾਅਘਕਟੇਘਨੇਰੇ॥੧॥
ਗੁਰੂ ਦੀ (ਦੱਸੀ) ਸੇਵਾ ਦੇ ਕਾਰਨ ਉਹਨਾਂ ਦੇ ਅਨੇਕਾਂ ਹੀ ਪਾਪ ਕੱਟੇ ਜਾਂਦੇ ਹਨ ॥੧॥
Serving the Holy Saints, countless sins are obliterated. ||1||
ਸੂਖਸਹਜਆਨੰਦੁਘਨਾ
(ਹੇ ਭਾਈ! ਉਹਨਾਂ ਮਨੁੱਖਾਂ ਨੂੰ ਬੜਾ ਸੁਖ ਅਨੰਦ ਪ੍ਰਾਪਤ ਹੁੰਦਾ ਹੈ (ਉਹਨਾਂ ਦੇ ਅੰਦਰ) ਆਤਮਕ ਅਡੋਲਤਾ ਬਣੀ ਰਹਿੰਦੀ ਹੈ,
I have obtained celestial peace and immense joy.
ਗੁਰਸੇਵਾਤੇਭਏਮਨਨਿਰਮਲਹਰਿਹਰਿਹਰਿਹਰਿਨਾਮੁਸੁਨਾ॥੧॥ਰਹਾਉ
ਗੁਰੂ ਦੀ ਦੱਸੀ (ਇਸ) ਸੇਵਾ ਦੀ ਬਰਕਤਿ ਨਾਲ ਉਹਨਾਂ ਦੇ ਮਨ ਪਵਿਤ੍ਰ ਹੋ ਜਾਂਦੇ ਹਨ, (ਜੇਹੜੇ ਮਨੁੱਖ) ਸਦਾ ਪਰਮਾਤਮਾ ਦਾ ਨਾਮ ਸੁਣਦੇ ਰਹਿੰਦੇ ਹਨ (ਸਿਫ਼ਤਿ-ਸਾਲਾਹ ਕਰਦੇ ਸੁਣਦੇ ਰਹਿੰਦੇ ਹਨ) ॥੧॥ ਰਹਾਉ ॥
Serving the Guru, my mind has become immaculately pure, and I have heard the Name of the Lord, Har, Har, Har, Har. ||1||Pause||
ਬਿਨਸਿਓਮਨਕਾਮੂਰਖੁਢੀਠਾ
(ਹੇ ਭਾਈ! ਹਰਿ-ਨਾਮ ਸੁਣਨ ਵਾਲਿਆਂ ਦੇ) ਮਨ ਦਾ ਮੂਰਖ-ਪੁਣਾ ਤੇ ਅਮੋੜ-ਪਨ ਨਾਸ ਹੋ ਜਾਂਦੇ ਹਨ।
The stubborn foolishness of my mind is gone;
ਪ੍ਰਭਕਾਭਾਣਾਲਾਗਾਮੀਠਾ॥੨॥
ਉਹਨਾਂ ਨੂੰ ਪਰਮਾਤਮਾ ਦੀ ਰਜ਼ਾ ਪਿਆਰੀ ਲੱਗਣ ਲੱਗ ਪੈਂਦੀ ਹੈ (ਫਿਰ ਉਹ ਉਸ ਰਜ਼ਾ ਦੇ ਅੱਗੇ ਅੜਦੇ ਨਹੀਂ, ਜਿਵੇਂ ਪਹਿਲਾਂ ਮੂਰਖਪੁਣੇ ਕਾਰਨ ਅੜਦੇ ਸਨ) ॥੨॥
God's Will has become sweet to me. ||2||
ਗੁਰਪੂਰੇਕੇਚਰਣਗਹੇ
(ਹੇ ਭਾਈ!) ਜਿਨ੍ਹਾਂ ਮਨੁੱਖਾਂ ਨੇ ਪੂਰੇ ਗੁਰੂ ਦੇ ਚਰਨ ਫੜ ਲਏ ਹਨ,
I have grasped the Feet of the Perfect Guru,
ਕੋਟਿਜਨਮਕੇਪਾਪਲਹੇ॥੩॥
ਉਹਨਾਂ ਦੇ (ਪਿਛਲੇ) ਕ੍ਰੋੜਾਂ ਜਨਮਾਂ ਦੇ ਕੀਤੇ ਪਾਪ ਲਹਿ ਜਾਂਦੇ ਹਨ ॥੩॥
and the sins of countless incarnations have been washed away. ||3||
ਰਤਨਜਨਮੁਇਹੁਸਫਲਭਇਆ
ਉਹਨਾਂ ਮਨੁੱਖਾਂ ਦਾ ਇਹ ਕੀਮਤੀ ਮਨੁੱਖਾ ਜਨਮ ਕਾਮਯਾਬ ਹੋ ਜਾਂਦਾ ਹੈ,
The jewel of this life has become fruitful.
ਕਹੁਨਾਨਕਪ੍ਰਭਕਰੀਮਇਆ॥੪॥੧੫॥੬੬॥
ਨਾਨਕ ਆਖਦਾ ਹੈ- (ਜਿਨ੍ਹਾਂ ਉਤੇ) ਪਰਮਾਤਮਾ ਨੇ (ਆਪਣੇ ਨਾਮ ਦੀ ਦਾਤਿ ਦੀ) ਮੇਹਰ ਕੀਤੀ ॥੪॥੧੫॥੬੬॥
Says Nanak, God has shown mercy to me. ||4||15||66||
ਆਸਾਮਹਲਾ
Aasaa, Fifth Mahalaa:
ਸਤਿਗੁਰੁਅਪਨਾਸਦਸਦਾਸਮੑਾਰੇ
ਹੇ ਮਨ! ਆਪਣੇ ਸਤਿਗੁਰੂ ਨੂੰ ਸਦਾ ਹੀ (ਆਪਣੇ ਅੰਦਰ) ਸਾਂਭ ਰੱਖ।
I contemplate, forever and ever, the True Guru;
ਗੁਰਕੇਚਰਨਕੇਸਸੰਗਿਝਾਰੇ॥੧॥
(ਹੇ ਭਾਈ!) ਗੁਰੂ ਦੇ ਚਰਨਾਂ ਨੂੰ ਆਪਣੇ ਕੇਸਾਂ ਨਾਲ ਝਾੜਿਆ ਕਰ (ਗੁਰੂ-ਦਰ ਤੇ ਨਿਮ੍ਰਤਾ ਨਾਲ ਪਿਆ ਰਹੁ) ॥੧॥
with my hair, I dust the feet of the Guru. ||1||
ਜਾਗੁਰੇਮਨਜਾਗਨਹਾਰੇ
ਹੇ ਜਾਗਣ ਜੋਗੇ ਮਨ! (ਮਾਇਆ ਦੇ ਮੋਹ ਦੀ ਨੀਂਦ ਵਿਚੋਂ) ਸੁਚੇਤ ਹੋਹੁ।
Be wakeful, O my awakening mind!
ਬਿਨੁਹਰਿਅਵਰੁਆਵਸਿਕਾਮਾਝੂਠਾਮੋਹੁਮਿਥਿਆਪਸਾਰੇ॥੧॥ਰਹਾਉ
ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ (ਪਦਾਰਥ) ਤੇਰੇ ਕੰਮ ਨਹੀਂ ਆਵੇਗਾ, (ਪਰਵਾਰ ਦਾ) ਮੋਹ ਤੇ (ਮਾਇਆ ਦਾ) ਖਿਲਾਰਾ ਇਹ ਕੋਈ ਭੀ ਸਾਥ ਨਿਬਾਹੁਣ ਵਾਲੇ ਨਹੀਂ ਹਨ ॥੧॥ ਰਹਾਉ ॥
Without the Lord, nothing else shall be of use to you; false is emotional attachment, and useless are worldly entanglements. ||1||Pause||
ਗੁਰਕੀਬਾਣੀਸਿਉਰੰਗੁਲਾਇ
(ਹੇ ਭਾਈ!) ਸਤਿਗੁਰੂ ਦੀ ਬਾਣੀ ਨਾਲ ਪਿਆਰ ਜੋੜ।
Embrace love for the Word of the Guru's Bani.
ਗੁਰੁਕਿਰਪਾਲੁਹੋਇਦੁਖੁਜਾਇ॥੨॥
ਜਿਸ ਮਨੁੱਖ ਉਤੇ ਗੁਰੂ ਦਇਆਵਾਨ ਹੁੰਦਾ ਹੈ ਉਸ ਦਾ ਹਰੇਕ ਦੁੱਖ ਦੂਰ ਹੋ ਜਾਂਦਾ ਹੈ ॥੨॥
When the Guru shows His Mercy, pain is destroyed. ||2||
ਗੁਰਬਿਨੁਦੂਜਾਨਾਹੀਥਾਉ
(ਹੇ ਭਾਈ!) ਗੁਰੂ ਤੋਂ ਬਿਨਾ ਹੋਰ ਕੋਈ ਥਾਂ ਨਹੀਂ (ਜਿਥੇ ਮਾਇਆ ਦੇ ਮੋਹ ਦੀ ਨੀਂਦ ਵਿਚ ਸੁੱਤੇ ਮਨ ਨੂੰ ਜਗਾਇਆ ਜਾ ਸਕੇ)।
Without the Guru, there is no other place of rest.
ਗੁਰੁਦਾਤਾਗੁਰੁਦੇਵੈਨਾਉ॥੩॥
ਗੁਰੂ (ਪਰਮਾਤਮਾ ਦਾ) ਨਾਮ ਬਖ਼ਸ਼ਦਾ ਹੈ, ਗੁਰੂ ਨਾਮ ਦੀ ਦਾਤਿ ਦੇਣ-ਜੋਗਾ ਹੈ (ਨਾਮ ਦੀ ਦਾਤਿ ਦੇ ਕੇ ਸੁੱਤੇ ਮਨ ਨੂੰ ਜਗਾ ਦੇਂਦਾ ਹੈ) ॥੩॥
The Guru is the Giver, the Guru gives the Name. ||3||
ਗੁਰੁਪਾਰਬ੍ਰਹਮੁਪਰਮੇਸਰੁਆਪਿ
(ਹੇ ਭਾਈ!) ਗੁਰੂ ਪਾਰਬ੍ਰਹਮ (ਦਾ ਰੂਪ) ਹੈ ਗੁਰੂ ਪਰਮੇਸਰ (ਦਾ ਰੂਪ) ਹੈ।
The Guru is the Supreme Lord God; He Himself is the Transcendent Lord.
ਆਠਪਹਰਨਾਨਕਗੁਰਜਾਪਿ॥੪॥੧੬॥੬੭॥
ਹੇ ਨਾਨਕ! (ਆਖ-) ਅੱਠੇ ਪਹਰ (ਹਰ ਵੇਲੇ) ਗੁਰੂ ਨੂੰ ਚੇਤੇ ਰੱਖ ॥੪॥੧੬॥੬੭॥
Twenty-four hours a day, O Nanak, meditate on the Guru. ||4||16||67||
ਆਸਾਮਹਲਾ
Aasaa, Fifth Mahalaa:
ਆਪੇਪੇਡੁਬਿਸਥਾਰੀਸਾਖ
(ਹੇ ਭਾਈ! ਇਹ ਜਗਤ, ਮਾਨੋ ਇਕ ਵੱਡੇ ਖਿਲਾਰ ਵਾਲਾ ਰੁੱਖ ਹੈ) ਪਰਮਾਤਮਾ ਆਪ ਹੀ (ਇਸ ਜਗਤ-ਰੁੱਖ ਨੂੰ ਸਹਾਰਾ ਦੇਣ ਵਾਲਾ) ਵੱਡਾ ਤਨਾ ਹੈ (ਜਗਤ-ਪਸਾਰਾ ਉਸ ਰੁੱਖ ਦੀਆਂ) ਸ਼ਾਖ਼ਾਂ ਦਾ ਖਿਲਾਰ ਖਿਲਰਿਆ ਹੋਇਆ ਹੈ।
He Himself is the tree, and the branches extending out.
ਅਪਨੀਖੇਤੀਆਪੇਰਾਖ॥੧॥
(ਹੇ ਭਾਈ! ਇਹ ਜਗਤ) ਪਰਮਾਤਮਾ ਦਾ (ਬੀਜਿਆ ਹੋਇਆ) ਫ਼ਸਲ ਹੈ, ਆਪ ਹੀ ਇਸ ਫ਼ਸਲ ਦਾ ਉਹ ਰਾਖਾ ਹੈ ॥੧॥
He Himself preserves His own crop. ||1||
ਜਤਕਤਪੇਖਉਏਕੈਓਹੀ
(ਹੇ ਭਾਈ!) ਮੈਂ ਜਿਧਰ ਕਿਧਰ ਵੇਖਦਾ ਹਾਂ ਮੈਨੂੰ ਇਕ ਪਰਮਾਤਮਾ ਹੀ ਦਿੱਸਦਾ ਹੈ,
Wherever I look, I see that One Lord alone.
ਘਟਘਟਅੰਤਰਿਆਪੇਸੋਈ॥੧॥ਰਹਾਉ
ਉਹ ਪਰਮਾਤਮਾ ਆਪ ਹੀ ਹਰੇਕ ਸਰੀਰ ਵਿਚ ਵੱਸ ਰਿਹਾ ਹੈ ॥੧॥ ਰਹਾਉ ॥
Deep within each and every heart, He Himself is contained. ||1||Pause||
ਆਪੇਸੂਰੁਕਿਰਣਿਬਿਸਥਾਰੁ
(ਹੇ ਭਾਈ!) ਪਰਮਾਤਮਾ ਆਪ ਹੀ ਸੂਰਜ ਹੈ (ਤੇ ਇਹ ਜਗਤ, ਮਾਨੋ, ਉਸ ਦੀਆਂ) ਕਿਰਨਾਂ ਦਾ ਖਲਾਰਾ ਹੈ,
He Himself is the sun, and the rays emanating from it.
ਸੋਈਗੁਪਤੁਸੋਈਆਕਾਰੁ॥੨॥
ਉਹ ਆਪ ਹੀ ਅਦ੍ਰਿਸ਼ਟ (ਰੂਪ ਵਿਚ) ਹੈ ਤੇ ਆਪ ਹੀ ਇਹ ਦਿੱਸਦਾ ਪਸਾਰਾ ਹੈ ॥੨॥
He is concealed, and He is revealed. ||2||
ਸਰਗੁਣਨਿਰਗੁਣਥਾਪੈਨਾਉ
(ਹੇ ਭਾਈ! ਆਪਣੇ ਅਦ੍ਰਿਸ਼ਟ ਤੇ ਦ੍ਰਿਸ਼ਟਮਾਨ ਰੂਪਾਂ ਦਾ) ਨਿਰਗੁਣ ਤੇ ਸਰਗੁਣ ਨਾਮ ਉਹ ਪ੍ਰਭੂ ਆਪ ਹੀ ਥਾਪਦਾ ਹੈ।
He is said to be of the highest attributes, and without attributes.
ਦੁਹਮਿਲਿਏਕੈਕੀਨੋਠਾਉ॥੩॥
(ਦੋਹਾਂ ਵਿਚ ਫ਼ਰਕ ਨਾਮ-ਮਾਤ੍ਰ ਹੀ ਹੈ, ਕਹਿਣ ਨੂੰ ਹੀ ਹੈ), ਇਹਨਾਂ ਦੋਹਾਂ (ਰੂਪਾਂ) ਨੇ ਮਿਲ ਕੇ ਇਕ ਪਰਮਾਤਮਾ ਵਿਚ ਹੀ ਟਿਕਾਣਾ ਬਣਾਇਆ ਹੋਇਆ ਹੈ (ਇਹਨਾਂ ਦੋਹਾਂ ਦਾ ਟਿਕਾਣਾ ਪਰਮਾਤਮਾ ਆਪ ਹੀ ਹੈ) ॥੩॥
Both converge onto His single point. ||3||
ਕਹੁਨਾਨਕਗੁਰਿਭ੍ਰਮੁਭਉਖੋਇਆ
ਨਾਨਕ ਆਖਦਾ ਹੈ- ਗੁਰੂ ਨੇ (ਜਿਸ ਮਨੁੱਖ ਦੇ ਅੰਦਰੋਂ ਮਾਇਆ ਵਾਲੀ) ਭਟਕਣਾ ਤੇ ਡਰ ਦੂਰ ਕਰ ਦਿੱਤਾ,
Says Nanak, the Guru has dispelled my doubt and fear.
ਅਨਦਰੂਪੁਸਭੁਨੈਨਅਲੋਇਆ॥੪॥੧੭॥੬੮॥
ਉਸ ਨੇ ਹਰ ਥਾਂ ਉਸ ਪਰਮਾਤਮਾ ਨੂੰ ਆਪਣੀ ਅੱਖੀਂ ਵੇਖ ਲਿਆ ਜੋ ਸਦਾ ਹੀ ਆਨੰਦ ਵਿਚ ਰਹਿੰਦਾ ਹੈ ॥੪॥੧੭॥੬੮॥
With my eyes, I perceive the Lord, the embodiment of bliss, to be everywhere. ||4||17||68||
ਆਸਾਮਹਲਾ
Aasaa, Fifth Mahalaa:
ਉਕਤਿਸਿਆਨਪਕਿਛੂਜਾਨਾ
ਹੇ ਪ੍ਰਭੂ! ਮੈਂ ਕੋਈ ਦਲੀਲ (ਦੇਣੀ) ਨਹੀਂ ਜਾਣਦਾ ਮੈਂ ਕੋਈ ਸਿਆਣਪ (ਦੀ ਗੱਲ ਕਰਨੀ) ਨਹੀਂ ਜਾਣਦਾ,
I know nothing of arguments or cleverness.