GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 383
Display Settings
ਆਸਾਮਹਲਾ
Aasaa, Fifth Mahalaa:
ਆਗੈਹੀਤੇਸਭੁਕਿਛੁਹੂਆਅਵਰੁਕਿਜਾਣੈਗਿਆਨਾ
ਜੋ ਬਖ਼ਸ਼ਸ਼ ਮੇਰੇ ਉਤੇ ਹੋਈ ਹੈ ਧੁਰੋਂ ਹੀ ਹੋਈ ਹੈ-ਇਸ ਤੋਂ ਬਿਨਾ ਜੀਵ ਹੋਰ ਕੀ ਗਿਆਨ ਸਮਝ ਸਕਦਾ ਹੈ?
Everything is pre-ordained; what else can be known through study?
ਭੂਲਚੂਕਅਪਨਾਬਾਰਿਕੁਬਖਸਿਆਪਾਰਬ੍ਰਹਮਭਗਵਾਨਾ॥੧॥
ਮੇਰੀਆਂ ਅਨੇਕਾਂ ਭੁੱਲਾਂ ਚੁੱਕਾਂ ਵੇਖ ਕੇ ਭੀ ਪਾਰਬ੍ਰਹਮ ਭਗਵਾਨ ਨੇ ਮੈਨੂੰ ਆਪਣੇ ਬਾਲਕ ਨੂੰ ਬਖ਼ਸ਼ ਲਿਆ ਹੈ ॥੧॥
The errant child has been forgiven by the Supreme Lord God. ||1||
ਸਤਿਗੁਰੁਮੇਰਾਸਦਾਦਇਆਲਾਮੋਹਿਦੀਨਕਉਰਾਖਿਲੀਆ
(ਹੇ ਭਾਈ!) ਮੇਰਾ ਸਤਿਗੁਰੂ ਸਦਾ ਹੀ ਦਇਆਵਾਨ ਰਹਿੰਦਾ ਹੈ ਉਸ ਨੇ ਮੈਨੂੰ (ਆਤਮਕ ਜੀਵਨ ਦੇ ਸਰਮਾਏ ਵਲੋਂ) ਕੰਗਾਲ ਨੂੰ (ਆਤਮਕ ਮੌਤ ਲਿਆਉਣ ਵਾਲੇ ਰੋਗ ਤੋਂ) ਬਚਾ ਲਿਆ।
My True Guru is always merciful; He has saved me, the meek one.
ਕਾਟਿਆਰੋਗੁਮਹਾਸੁਖੁਪਾਇਆਹਰਿਅੰਮ੍ਰਿਤੁਮੁਖਿਨਾਮੁਦੀਆ॥੧॥ਰਹਾਉ
(ਸਤਿਗੁਰੂ ਨੇ) ਮੇਰੇ ਮੂੰਹ ਵਿਚ ਪਰਮਾਤਮਾ ਦਾ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪਾਇਆ (ਮੇਰਾ ਵਿਕਾਰਾਂ ਦਾ) ਰੋਗ ਕੱਟਿਆ ਗਿਆ, ਮੈਨੂੰ ਬੜਾ ਆਤਮਕ ਆਨੰਦ ਪ੍ਰਾਪਤ ਹੋਇਆ ॥੧॥ ਰਹਾਉ ॥
He has cured me of my disease, and I have obtained the greatest peace; He has placed the Ambrosial Name of the Lord in my mouth. ||1||Pause||
ਅਨਿਕਪਾਪਮੇਰੇਪਰਹਰਿਆਬੰਧਨਕਾਟੇਮੁਕਤਭਏ
(ਹੇ ਭਾਈ!) ਗੁਰੂ ਨੇ ਮੇਰੇ ਅਨੇਕਾਂ ਪਾਪ ਦੂਰ ਕਰ ਦਿੱਤੇ ਹਨ, ਮੇਰੇ (ਮਾਇਆ ਦੇ ਮੋਹ ਦੇ) ਬੰਧਨ ਕੱਟ ਦਿੱਤੇ ਹਨ ਮੈਂ (ਮੋਹ ਦੇ ਬੰਧਨਾਂ ਤੋਂ) ਸੁਤੰਤਰ ਹੋ ਗਿਆ ਹਾਂ।
He has washed away my countless sins; He has cut away my bonds, and I am liberated.
ਅੰਧਕੂਪਮਹਾਘੋਰਤੇਬਾਹਪਕਰਿਗੁਰਿਕਾਢਿਲੀਏ॥੨॥
ਗੁਰੂ ਨੇ ਮੇਰੀ ਬਾਂਹ ਫੜ ਕੇ ਮੈਨੂੰ (ਮਾਇਆ ਦੇ ਮੋਹ ਦੇ) ਘੁੱਪ ਹਨੇਰੇ ਖੂਹ ਵਿਚੋਂ ਕੱਢ ਲਿਆ ਹੈ ॥੨॥
He has taken me by the arm, and pulled me out of the terrible, deep dark pit. ||2||
ਨਿਰਭਉਭਏਸਗਲਭਉਮਿਟਿਆਰਾਖੇਰਾਖਨਹਾਰੇ
(ਹੇ ਭਾਈ! ਵਿਕਾਰਾਂ ਤੋਂ) ਬਚਾ ਸਕਣ ਦੀ ਤਾਕਤ ਰੱਖਣ ਵਾਲੇ ਪਰਮਾਤਮਾ ਨੇ (ਮੈਨੂੰ ਵਿਕਾਰਾਂ ਤੋਂ) ਬਚਾ ਲਿਆ ਹੈ, ਹੁਣ (ਮਾਇਆ ਦੇ ਹੱਲਿਆਂ ਵਲੋਂ) ਬੇ-ਫ਼ਿਕਰ ਹਾਂ (ਇਸ ਪਾਸੇ ਵਲੋਂ) ਮੇਰਾ ਹਰੇਕ ਕਿਸਮ ਦਾ ਡਰ-ਖ਼ਤਰਾ ਮੁੱਕ ਗਿਆ ਹੈ।
I have become fearless, and all my fears have been erased. The Savior Lord has saved me.
ਐਸੀਦਾਤਿਤੇਰੀਪ੍ਰਭਮੇਰੇਕਾਰਜਸਗਲਸਵਾਰੇ॥੩॥
ਹੇ ਮੇਰੇ ਪ੍ਰਭੂ! ਤੇਰੀ ਅਜੇਹੀ ਬਖ਼ਸ਼ਸ਼ ਮੇਰੇ ਉੱਤੇ ਹੋਈ ਹੈ ਕਿ ਮੇਰੇ (ਆਤਮਕ ਜੀਵਨ ਦੇ) ਸਾਰੇ ਹੀ ਕਾਰਜ ਸਿਰੇ ਚੜ੍ਹ ਗਏ ਹਨ ॥੩॥
Such is Your generosity, O my God, that You have resolved all my affairs. ||3||
ਗੁਣਨਿਧਾਨਸਾਹਿਬਮਨਿਮੇਲਾ
ਹੇ ਨਾਨਕ! (ਆਖ-ਹੇ ਭਾਈ!) ਗੁਣਾਂ ਦੇ ਖ਼ਜ਼ਾਨੇ ਮਾਲਕ-ਪ੍ਰਭੂ ਦਾ ਮੇਰੇ ਮਨ ਵਿਚ ਮਿਲਾਪ ਹੋ ਗਿਆ ਹੈ।
My mind has met with my Lord and Master, the treasure of excellence.
ਸਰਣਿਪਇਆਨਾਨਕਸੋੁਹੇਲਾ॥੪॥੯॥੪੮॥
(ਜਦੋਂ ਦਾ ਗੁਰੂ ਦੀ ਕਿਰਪਾ ਨਾਲ) ਮੈਂ (ਉਸ ਦੀ) ਸਰਨ ਪਿਆ ਹਾਂ, ਮੈਂ ਸੌਖਾ ਹੋ ਗਿਆ ਹਾਂ ॥੪॥੯॥੪੮॥
Taking to His Sanctuary, Nanak has become blissful. ||4||9||48||
ਆਸਾਮਹਲਾ
Aasaa, Fifth Mahalaa:
ਤੂੰਵਿਸਰਹਿਤਾਂਸਭੁਕੋਲਾਗੂਚੀਤਿਆਵਹਿਤਾਂਸੇਵਾ
ਹੇ ਪ੍ਰਭੂ! ਜੇ ਤੂੰ ਮੇਰੇ ਮਨ ਵਿਚੋਂ ਭੁੱਲ ਜਾਏਂ ਤਾਂ ਹਰੇਕ ਜੀਵ ਮੈਨੂੰ ਵੈਰੀ ਜਾਪਦਾ ਹੈ, ਪਰ ਜੇ ਤੂੰ ਮੇਰੇ ਚਿੱਤ ਵਿਚ ਆ ਵੱਸੇਂ ਤਾਂ ਹਰ ਕੋਈ ਮੇਰਾ ਆਦਰ ਸਤਕਾਰ ਕਰਦਾ ਹੈ।
If I forget You, then everyone becomes my enemy. When You come to mind, then they serve me.
ਅਵਰੁਕੋਊਦੂਜਾਸੂਝੈਸਾਚੇਅਲਖਅਭੇਵਾ॥੧॥
ਹੇ ਸਦਾ ਕਾਇਮ ਰਹਿਣ ਵਾਲੇ! ਹੇ ਅਲੱਖ! ਹੇ ਅਭੇਵ ਪ੍ਰਭੂ! ਮੈਨੂੰ (ਜਗਤ ਵਿਚ) ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਦਿੱਸਦਾ ॥੧॥
I do not know any other at all, O True, Invisible, Inscrutable Lord. ||1||
ਚੀਤਿਆਵੈਤਾਂਸਦਾਦਇਆਲਾਲੋਗਨਕਿਆਵੇਚਾਰੇ
ਹੇ ਭਾਈ! ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਦੀ ਯਾਦ ਟਿਕੀ ਰਹਿੰਦੀ ਹੈ ਉਸ ਉਤੇ ਪਰਮਾਤਮਾ ਸਦਾ ਦਇਆਵਾਨ ਰਹਿੰਦਾ ਹੈ, ਦੁਨੀਆ ਦੇ ਵਿਚਾਰੇ ਲੋਕ ਉਸ ਦਾ ਕੁਝ ਵਿਗਾੜ ਨਹੀਂ ਸਕਦੇ।
When You come to mind, You are always merciful to me; what can the poor people do to me?
ਬੁਰਾਭਲਾਕਹੁਕਿਸਨੋਕਹੀਐਸਗਲੇਜੀਅਤੁਮੑਾਰੇ॥੧॥ਰਹਾਉ
ਹੇ ਪ੍ਰਭੂ! ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਹਨ। ਫਿਰ ਦੱਸ, ਕਿਸ ਨੂੰ ਚੰਗਾ ਆਖਿਆ ਜਾ ਸਕਦਾ ਹੈ ਤੇ ਕਿਸ ਨੂੰ ਮੰਦਾ ਕਿਹਾ ਜਾ ਸਕਦਾ ਹੈ? (ਭਾਵ, ਪਰਮਾਤਮਾ ਦੀ ਯਾਦ ਮਨ ਵਿਚ ਵਸਾਣ ਵਾਲੇ ਮਨੁੱਖ ਨੂੰ ਸਭ ਜੀ ਪਰਮਾਤਮਾ ਦੇ ਪੈਦਾ ਕੀਤੇ ਦਿੱਸਦੇ ਹਨ, ਉਹ ਕਿਸੇ ਨੂੰ ਮਾੜਾ ਨਹੀਂ ਸਮਝਦਾ) ॥੧॥ ਰਹਾਉ ॥
Tell me, who should I call good or bad, since all beings are Yours? ||1||Pause||
ਤੇਰੀਟੇਕਤੇਰਾਆਧਾਰਾਹਾਥਦੇਇਤੂੰਰਾਖਹਿ
ਹੇ ਪ੍ਰਭੂ! ਮੈਨੂੰ ਤੇਰੀ ਹੀ ਓਟ ਹੈ, ਤੇਰਾ ਹੀ ਆਸਰਾ ਹੈ, ਤੂੰ ਆਪਣਾ ਹੱਥ ਦੇ ਕੇ ਆਪ (ਸਾਡੀ) ਰੱਖਿਆ ਕਰਦਾ ਹੈਂ।
You are my Shelter, You are my Support; giving me Your hand, You protect me.
ਜਿਸੁਜਨਊਪਰਿਤੇਰੀਕਿਰਪਾਤਿਸਕਉਬਿਪੁਕੋਊਭਾਖੈ॥੨॥
ਜਿਸ ਮਨੁੱਖ ਉਤੇ ਤੇਰੀ (ਮੇਹਰ ਦੀ) ਨਜ਼ਰ ਹੋਵੇ ਉਸ ਨੂੰ ਕੋਈ ਮਨੁੱਖ ਮੰਦਾ ਬਚਨ ਨਹੀਂ ਆਖਦਾ ॥੨॥
That humble being, upon whom You bestow Your Grace, is not touched by slander or suffering. ||2||
ਓਹੋਸੁਖੁਓਹਾਵਡਿਆਈਜੋਪ੍ਰਭਜੀਮਨਿਭਾਣੀ
ਹੇ ਪ੍ਰਭੂ ਜੀ! ਜੇਹੜੀ ਗੱਲ ਤੈਨੂੰ ਆਪਣੇ ਮਨ ਵਿਚ ਚੰਗੀ ਲੱਗਦੀ ਹੈ ਉਹੀ ਮੇਰੇ ਵਾਸਤੇ ਸੁਖ ਹੈ, ਉਹੀ ਮੇਰੇ ਵਾਸਤੇ ਆਦਰ ਸਤਕਾਰ ਹੈ।
That is peace, and that is greatness, which is pleasing to the mind of the Dear Lord God.
ਤੂੰਦਾਨਾਤੂੰਸਦਮਿਹਰਵਾਨਾਨਾਮੁਮਿਲੈਰੰਗੁਮਾਣੀ॥੩॥
ਤੂੰ ਸਭ ਦੇ ਦਿਲ ਦੀ ਜਾਣਨ ਵਾਲਾ ਹੈਂ, ਤੂੰ ਸਦਾ ਸਭ ਜੀਵਾਂ ਤੇ ਦਇਆਵਾਨ ਰਹਿੰਦਾ ਹੈਂ। ਮੈਂ ਤਦੋਂ ਹੀ ਅਨੰਦ ਪ੍ਰਤੀਤ ਕਰ ਸਕਦਾ ਹਾਂ ਜਦੋਂ ਮੈਨੂੰ ਤੇਰਾ ਨਾਮ ਮਿਲਿਆ ਰਹੇ ॥੩॥
You are all-knowing, You are forever compassionate; obtaining Your Name, I revel in it and make merry. ||3||
ਤੁਧੁਆਗੈਅਰਦਾਸਿਹਮਾਰੀਜੀਉਪਿੰਡੁਸਭੁਤੇਰਾ
ਹੇ ਪ੍ਰਭੂ! ਤੇਰੇ ਅੱਗੇ ਮੇਰੀ ਅਰਦਾਸ ਹੈ-ਮੇਰੀ ਇਹ ਜਿੰਦ ਮੇਰਾ ਇਹ ਸਰੀਰ ਸਭ ਕੁਝ ਤੇਰਾ ਹੀ ਦਿੱਤਾ ਹੋਇਆ ਹੈ।
I offer my prayer to You; my body and soul are all Yours.
ਕਹੁਨਾਨਕਸਭਤੇਰੀਵਡਿਆਈਕੋਈਨਾਉਜਾਣੈਮੇਰਾ॥੪॥੧੦॥੪੯॥
ਨਾਨਕ ਆਖਦਾ ਹੈ- (ਜੇ ਕੋਈ ਮੇਰਾ ਆਦਰ ਸਤਕਾਰ ਕਰਦਾ ਹੈ ਤਾਂ) ਇਹ ਤੇਰੀ ਹੀ ਬਖ਼ਸ਼ੀ ਹੋਈ ਵਡਿਆਈ ਹੈ। (ਜੇ ਮੈਂ ਤੈਨੂੰ ਭੁਲਾ ਬੈਠਾਂ ਤਾਂ) ਕੋਈ ਜੀਵ ਮੇਰਾ ਨਾਮ ਪਤਾ ਕਰਨ ਦੀ ਭੀ ਪਰਵਾਹ ਨਾਹ ਕਰੇ ॥੪॥੧੦॥੪੯॥
Says Nanak, this is all Your greatness; no one even knows my name. ||4||10||49||
ਆਸਾਮਹਲਾ
Aasaa, Fifth Mahalaa:
ਕਰਿਕਿਰਪਾਪ੍ਰਭਅੰਤਰਜਾਮੀਸਾਧਸੰਗਿਹਰਿਪਾਈਐ
ਹੇ ਸਭ ਦੇ ਦਿਲ ਦੀ ਜਾਣਨ ਵਾਲੇ ਪ੍ਰਭੂ! ਮੇਹਰ ਕਰ (ਤੇ ਮੈਨੂੰ ਗੁਰੂ ਦੀ ਸੰਗਤਿ ਮਿਲਾ)।
Show Your Mercy, O God, O Searcher of hearts, that in the Saadh Sangat, the Company of the Holy, I might obtain You, Lord.
ਖੋਲਿਕਿਵਾਰਦਿਖਾਲੇਦਰਸਨੁਪੁਨਰਪਿਜਨਮਿਆਈਐ॥੧॥
(ਹੇ ਭਾਈ!) ਗੁਰੂ ਦੀ ਸੰਗਤਿ ਵਿਚ ਰਿਹਾਂ ਪਰਮਾਤਮਾ ਮਿਲ ਪੈਂਦਾ ਹੈ, ਸਾਡੇ (ਮਾਇਆ ਦੇ ਮੋਹ ਦੇ ਵੱਜੇ ਹੋਏ) ਭਿੱਤ ਖੋਲ੍ਹ ਕੇ ਆਪਣਾ ਦਰਸ਼ਨ ਕਰਾਂਦਾ ਹੈ, ਤੇ ਫਿਰ ਮੁੜ ਜਨਮਾਂ ਦੇ ਗੇੜ ਵਿਚ ਨਹੀਂ ਪਈਦਾ ॥੧॥
When You open Your Door, and reveal the Blessed Vision of Your Darshan, the mortal is not relegated to reincarnation again. ||1||
ਮਿਲਉਪਰੀਤਮਸੁਆਮੀਅਪੁਨੇਸਗਲੇਦੂਖਹਰਉਰੇ
ਹੇ ਭਾਈ! (ਜੇ ਮੇਰੇ ਉਤੇ ਪ੍ਰਭੂ ਦੀ ਕਿਰਪਾ ਹੋ ਜਾਏ ਤਾਂ) ਮੈਂ ਆਪਣੇ ਪਿਆਰੇ ਖਸਮ-ਪ੍ਰਭੂ ਨੂੰ ਮਿਲ ਪਵਾਂ ਤੇ ਆਪਣੇ ਸਾਰੇ ਦੁੱਖ ਦੂਰ ਕਰ ਲਵਾਂ।
Meeting with my Beloved Lord and Master, all my pains are taken away.
ਪਾਰਬ੍ਰਹਮੁਜਿਨਿੑਰਿਦੈਅਰਾਧਿਆਤਾਕੈਸੰਗਿਤਰਉਰੇ॥੧॥ਰਹਾਉ
ਹੇ ਭਾਈ! ਜਿਸ ਮਨੁੱਖ ਨੇ ਪਾਰਬ੍ਰਹਮ ਪ੍ਰਭੂ ਨੂੰ ਆਪਣੇ ਹਿਰਦੇ ਵਿਚ ਸਿਮਰਿਆ ਹੈ, ਮੈਂ ਭੀ ਉਸ ਦੀ ਸੰਗਤਿ ਵਿਚ ਰਹਿ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਵਾਂ ॥੧॥ ਰਹਾਉ ॥
I am saved and carried across, in the company of those who remember the Supreme Lord God in their hearts. ||1||Pause||
ਮਹਾਉਦਿਆਨਪਾਵਕਸਾਗਰਭਏਹਰਖਸੋਗਮਹਿਬਸਨਾ
(ਹੇ ਭਾਈ! ਪ੍ਰਭੂ ਤੋਂ ਵਿਛੁੜਿਆਂ ਇਹ ਜਗਤ ਮਨੁੱਖ ਵਾਸਤੇ) ਇਕ ਵੱਡਾ ਜੰਗਲ ਬਣ ਜਾਂਦਾ ਹੈ (ਜਿਸ ਵਿਚ ਮਨੁੱਖ ਭਟਕਦਾ ਫਿਰਦਾ ਹੈ) ਅੱਗ ਦਾ ਸਮੁੰਦਰ ਬਣ ਜਾਂਦਾ ਹੈ (ਜਿਸ ਵਿਚ ਮਨੁੱਖ ਸੜਦਾ ਰਹਿੰਦਾ ਹੈ) ਕਦੇ ਖ਼ੁਸ਼ੀ ਵਿਚ ਵੱਸਦਾ ਹੈ, ਕਦੇ ਗ਼ਮੀ ਵਿਚ ਵੱਸਦਾ ਹੈ।
This world is a great wilderness, an ocean of fire, in which mortals abide, in pleasure and pain.
ਸਤਿਗੁਰੁਭੇਟਿਭਇਆਮਨੁਨਿਰਮਲੁਜਪਿਅੰਮ੍ਰਿਤੁਹਰਿਰਸਨਾ॥੨॥
ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਜੀਭ ਨਾਲ ਜਪ ਕੇ ਉਸ ਮਨੁੱਖ ਦਾ ਮਨ ਪਵਿਤ੍ਰ ਹੋ ਜਾਂਦਾ ਹੈ ॥੨॥
Meeting with the True Guru, the mortal becomes immaculately pure; with his tongue, he chants the Ambrosial Name of the Lord. ||2||
ਤਨੁਧਨੁਥਾਪਿਕੀਓਸਭੁਅਪਨਾਕੋਮਲਬੰਧਨਬਾਂਧਿਆ
(ਹੇ ਭਾਈ!) ਇਸ ਸਰੀਰ ਨੂੰ ਆਪਣਾ ਮਿਥ ਕੇ, ਇਸ ਧਨ ਨੂੰ ਆਪਣਾ ਮੰਨ ਕੇ ਜੀਵ (ਮਾਇਆ ਦੇ ਮੋਹ ਦੇ) ਮਿੱਠੇ ਮਿੱਠੇ ਬੰਧਨਾਂ ਨਾਲ ਬੱਝੇ ਰਹਿੰਦੇ ਹਨ,
He preserves his body and wealth, and takes everything as his own; such are the subtle bonds which bind him.
ਗੁਰਪਰਸਾਦਿਭਏਜਨਮੁਕਤੇਹਰਿਹਰਿਨਾਮੁਅਰਾਧਿਆ॥੩॥
ਪਰ ਜੇਹੜੇ ਮਨੁੱਖਾਂ ਨੇ ਪਰਮਾਤਮਾ ਦੇ ਨਾਮ ਦਾ ਆਰਾਧਨ ਕੀਤਾ ਉਹ ਗੁਰੂ ਦੀ ਕਿਰਪਾ ਨਾਲ (ਇਹਨਾਂ ਕੋਮਲ ਬੰਧਨਾਂ ਤੋਂ) ਆਜ਼ਾਦ ਹੋ ਜਾਂਦੇ ਹਨ ॥੩॥
By Guru's Grace, the mortal becomes liberated, meditating on the Name of the Lord, Har, Har. ||3||
ਰਾਖਿਲੀਏਪ੍ਰਭਿਰਾਖਨਹਾਰੈਜੋਪ੍ਰਭਅਪੁਨੇਭਾਣੇ
(ਹੇ ਭਾਈ!) ਜੇਹੜੇ ਮਨੁੱਖ, ਪਿਆਰੇ ਪ੍ਰਭੂ ਨੂੰ ਚੰਗੇ ਲੱਗਣ ਲੱਗ ਪੈਂਦੇ ਹਨ, ਉਹਨਾਂ ਨੂੰ (ਮਾਇਆ ਦੇ ਕੋਮਲ ਬੰਧਨਾਂ ਤੋਂ) ਬਚਾਣ ਦੀ ਤਾਕਤ ਵਾਲੇ ਪ੍ਰਭੂ ਨੇ ਬਚਾ ਲਿਆ।
God, the Savior, has saved those, who are pleasing to the Will of God.
ਜੀਉਪਿੰਡੁਸਭੁਤੁਮੑਰਾਦਾਤੇਨਾਨਕਸਦਕੁਰਬਾਣੇ॥੪॥੧੧॥੫੦॥
ਹੇ ਨਾਨਕ! (ਆਖ-) ਹੇ ਦਾਤਾਰ! ਇਹ ਜਿੰਦ ਤੇ ਇਹ ਸਰੀਰ ਸਭ ਕੁਝ ਤੇਰਾ ਹੀ ਦਿੱਤਾ ਹੋਇਆ ਹੈ (ਮੇਹਰ ਕਰ, ਮੈਂ ਇਹਨਾਂ ਨੂੰ ਆਪਣਾ ਹੀ ਨਾਹ ਮਿਥਦਾ ਰਹਾਂ)। ਹੇ ਦਾਤਾਰ! ਮੈਂ ਤੈਥੋਂ ਕੁਰਬਾਨ ਜਾਂਦਾ ਹਾਂ ॥੪॥੧੧॥੫੦॥
The soul and body are all Yours, O Great Giver; O Nanak, I am forever a sacrifice. ||4||11||50||
ਆਸਾਮਹਲਾ
Aasaa, Fifth Mahalaa:
ਮੋਹਮਲਨਨੀਦਤੇਛੁਟਕੀਕਉਨੁਅਨੁਗ੍ਰਹੁਭਇਓਰੀ
ਹੇ ਸਹੇਲੀ! ਤੂੰ ਮਨ ਨੂੰ ਮੈਲਾ ਕਰਨ ਵਾਲੀ ਮੋਹ ਦੀ ਨੀਂਦ ਤੋਂ ਬਚ ਗਈ ਹੈਂ, ਤੇਰੇ ਉਤੇ ਕੇਹੜੀ ਕਿਰਪਾ ਹੋਈ ਹੈ?
You have avoided the slumber of attachment and impurity - by whose favor has this happened?
ਮਹਾਮੋਹਨੀਤੁਧੁਵਿਆਪੈਤੇਰਾਆਲਸੁਕਹਾਗਇਓਰੀ॥੧॥ਰਹਾਉ
(ਜੀਵਾਂ ਦੇ ਮਨ ਨੂੰ) ਮੋਹ ਲੈਣ ਵਾਲੀ ਬਲੀ ਮਾਇਆ ਭੀ ਤੇਰੇ ਉਤੇ ਜ਼ੋਰ ਨਹੀਂ ਪਾ ਸਕਦੀ, ਤੇਰਾ ਆਲਸ ਭੀ ਸਦਾ ਲਈ ਮੁੱਕ ਗਿਆ ਹੈ ॥੧॥ ਰਹਾਉ ॥
The great enticer does not affect you. Where has your laziness gone? ||1||Pause||