ਕਉਨੁਕੋਪੂਤੁਪਿਤਾਕੋਕਾਕੋ॥
ਕਿਸ ਦਾ ਕੋਈ ਪੁੱਤਰ ਹੈ? ਕਿਸ ਦਾ ਕੋਈ ਪਿਉ ਹੈ? (ਭਾਵ, ਪਿਉ ਤੇ ਪੁੱਤਰ ਵਾਲਾ ਸਾਕ ਸਦਾ ਕਾਇਮ ਰਹਿਣ ਵਾਲਾ ਨਹੀਂ ਹੈ, ਪ੍ਰਭੂ ਨੇ ਇਕ ਖੇਡ ਰਚੀ ਹੋਈ ਹੈ)।
Whose son is he? Whose father is he?
ਕਉਨੁਮਰੈਕੋਦੇਇਸੰਤਾਪੋ॥੧॥
ਕੌਣ ਮਰਦਾ ਹੈ ਤੇ ਕੌਣ (ਇਸ ਮੌਤ ਦੇ ਕਾਰਨ ਪਿਛਲਿਆਂ ਨੂੰ) ਕਲੇਸ਼ ਦੇਂਦਾ ਹੈ? (ਭਾਵ, ਨਾ ਹੀ ਕੋਈ ਕਿਸੇ ਦਾ ਮਰਦਾ ਹੈ ਅਤੇ ਨਾਹ ਹੀ ਇਸ ਤਰ੍ਹਾਂ ਪਿਛਲਿਆਂ ਨੂੰ ਕਲੇਸ਼ ਦੇਂਦਾ ਹੈ, ਸੰਜੋਗਾਂ ਅਨੁਸਾਰ ਚਾਰ ਦਿਨਾਂ ਦਾ ਮੇਲਾ ਹੈ) ॥੧॥
Who dies? Who inflicts pain? ||1||
ਹਰਿਠਗਜਗਕਉਠਗਉਰੀਲਾਈ॥
ਪ੍ਰਭੂ-ਠੱਗ ਨੇ ਜਗਤ (ਦੇ ਜੀਵਾਂ) ਨੂੰ ਮੋਹ-ਰੂਪ ਠਗ-ਬੂਟੀ ਲਾਈ ਹੋਈ ਹੈ (ਜਿਸ ਕਰਕੇ ਜੀਵ ਸੰਬੰਧੀਆਂ ਦਾ ਮੋਹ ਰੱਖ ਕੇ ਤੇ ਪ੍ਰਭੂ ਨੂੰ ਭੁਲਾ ਕੇ ਕਲੇਸ਼ ਪਾ ਰਹੇ ਹਨ),
The Lord is the thug, who has drugged and robbed the whole world.
ਹਰਿਕੇਬਿਓਗਕੈਸੇਜੀਅਉਮੇਰੀਮਾਈ॥੧॥ਰਹਾਉ॥
ਪਰ ਹੇ ਮੇਰੀ ਮਾਂ! (ਮੈਂ ਇਸ ਠਗ-ਬੂਟੀ ਵਿਚ ਨਹੀਂ ਫਸਿਆ, ਕਿਉਂਕਿ) ਮੈਂ ਪ੍ਰਭੂ ਤੋਂ ਵਿੱਛੜ ਕੇ ਜੀਊਂ ਹੀ ਨਹੀਂ ਸਕਦਾ ॥੧॥ ਰਹਾਉ ॥
I am separated from the Lord; how can I survive, O my mother? ||1||Pause||
ਕਉਨਕੋਪੁਰਖੁਕਉਨਕੀਨਾਰੀ॥
ਕਿਸ (ਇਸਤ੍ਰੀ) ਦਾ ਕੋਈ ਖਸਮ? ਕਿਸ (ਖਸਮ) ਦੀ ਕੋਈ ਵਹੁਟੀ? (ਭਾਵ, ਇਹ ਇਸਤ੍ਰੀ ਪਤੀ ਵਾਲਾ ਸਾਕ ਭੀ ਜਗਤ ਵਿਚ ਸਦਾ-ਥਿਰ ਰਹਿਣ ਵਾਲਾ ਨਹੀਂ, ਇਹ ਖੇਡ ਆਖ਼ਿਰ ਮੁੱਕ ਜਾਂਦੀ ਹੈ)।
Whose husband is he? Whose wife is she?
ਇਆਤਤਲੇਹੁਸਰੀਰਬਿਚਾਰੀ॥੨॥
ਇਸ ਅਸਲੀਅਤ ਨੂੰ (ਹੇ ਭਾਈ!) ਇਸ ਮਨੁੱਖਾ ਸਰੀਰ ਵਿਚ ਹੀ ਸਮਝੋ (ਭਾਵ, ਇਹ ਮਨੁੱਖਾ ਜਨਮ ਹੀ ਮੌਕਾ ਹੈ, ਜਦੋਂ ਇਹ ਅਸਲੀਅਤ ਸਮਝੀ ਜਾ ਸਕਦੀ ਹੈ) ॥੨॥
Contemplate this reality within your body. ||2||
ਕਹਿਕਬੀਰਠਗਸਿਉਮਨੁਮਾਨਿਆ॥
ਕਬੀਰ ਆਖਦਾ ਹੈ-ਜਿਸ ਜੀਵ ਦਾ ਮਨ (ਮੋਹ-ਰੂਪ ਠਗਬੂਟੀ ਬਨਾਣ ਵਾਲੇ ਪ੍ਰਭੂ-) ਠੱਗ ਨਾਲ ਇਕ-ਮਿਕ ਹੋ ਗਿਆ ਹੈ,
Says Kabeer, my mind is pleased and satisfied with the thug.
ਗਈਠਗਉਰੀਠਗੁਪਹਿਚਾਨਿਆ॥੩॥੩੯॥
(ਉਸ ਵਾਸਤੇ) ਠਗ-ਬੂਟੀ ਮੁੱਕ ਗਈ (ਸਮਝੋ), ਕਿਉਂਕਿ ਉਸ ਨੇ ਮੋਹ ਦੇ ਪੈਦਾ ਕਰਨ ਵਾਲੇ ਨਾਲ ਸਾਂਝ ਪਾ ਲਈ ਹੈ ॥੩॥੩੯॥
The effects of the drug have vanished, since I recognized the thug. ||3||39||
ਅਬਮੋਕਉਭਏਰਾਜਾਰਾਮਸਹਾਈ॥
ਹਰ ਥਾਂ ਚਾਨਣ ਕਰਨ ਵਾਲੇ ਪ੍ਰਭੂ ਜੀ ਹੁਣ ਮੇਰੇ ਮਦਦਗਾਰ ਬਣ ਗਏ ਹਨ,
Now, the Lord, my King, has become my help and support.
ਜਨਮਮਰਨਕਟਿਪਰਮਗਤਿਪਾਈ॥੧॥ਰਹਾਉ॥
(ਤਾਹੀਏਂ) ਮੈਂ ਜਨਮ ਮਰਨ ਦੀ (ਬੇੜੀ) ਕੱਟ ਕੇ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਲਈ ਹੈ ॥੧॥ ਰਹਾਉ ॥
I have cut away birth and death, and attained the supreme status. ||1||Pause||
ਸਾਧੂਸੰਗਤਿਦੀਓਰਲਾਇ॥
(ਪ੍ਰਭੂ ਨੇ) ਮੈਨੂੰ ਸਤਸੰਗ ਵਿਚ ਰਲਾ ਦਿੱਤਾ ਹੈ,
He has united me with the Saadh Sangat, the Company of the Holy.
ਪੰਚਦੂਤਤੇਲੀਓਛਡਾਇ॥
ਤੇ (ਕਾਮ ਆਦਿਕ) ਪੰਜ ਵੈਰੀਆਂ ਤੋਂ ਉਸ ਨੇ ਮੈਨੂੰ ਬਚਾ ਲਿਆ ਹੈ।
He has rescued me from the five demons.
ਅੰਮ੍ਰਿਤਨਾਮੁਜਪਉਜਪੁਰਸਨਾ॥
ਹੁਣ ਮੈਂ ਜੀਭ ਨਾਲ ਉਸ ਦਾ ਅਮਰ ਕਰਨ ਵਾਲਾ ਨਾਮ-ਰੂਪ ਜਾਪ ਜਪਦਾ ਹਾਂ।
I chant with my tongue and meditate on the Ambrosial Naam, the Name of the Lord.
ਅਮੋਲਦਾਸੁਕਰਿਲੀਨੋਅਪਨਾ॥੧॥
ਮੈਨੂੰ ਤਾਂ ਉਸ ਨੇ ਬਿਨਾ ਦੰਮਾਂ ਦੇ ਆਪਣਾ ਗੋੱਲਾ ਬਣਾ ਲਿਆ ਹੈ ॥੧॥
He has made me his own slave. ||1||
ਸਤਿਗੁਰਕੀਨੋਪਰਉਪਕਾਰੁ॥
ਸਤਿਗੁਰੂ ਨੇ (ਮੇਰੇ ਉਤੇ) ਬੜੀ ਮਿਹਰ ਕੀਤੀ ਹੈ,
The True Guru has blessed me with His generosity.
ਕਾਢਿਲੀਨਸਾਗਰਸੰਸਾਰ॥
ਮੈਨੂੰ ਉਸ ਨੇ ਸੰਸਾਰ-ਸਮੁੰਦਰ ਵਿਚੋਂ ਕੱਢ ਲਿਆ ਹੈ।
He has lifted me up, out of the world-ocean.
ਚਰਨਕਮਲਸਿਉਲਾਗੀਪ੍ਰੀਤਿ॥
ਮੇਰੀ ਹੁਣ ਪ੍ਰਭੂ ਦੇ ਸੋਹਣੇ ਚਰਨਾਂ ਨਾਲ ਪ੍ਰੀਤ ਬਣ ਗਈ ਹੈ।
I have fallen in love with His Lotus Feet.
ਗੋਬਿੰਦੁਬਸੈਨਿਤਾਨਿਤਚੀਤ॥੨॥
ਪ੍ਰਭੂ ਹਰ ਵੇਲੇ ਮੇਰੇ ਚਿੱਤ ਵਿਚ ਵੱਸ ਰਿਹਾ ਹੈ ॥੨॥
The Lord of the Universe dwells continually within my consciousness. ||2||
ਮਾਇਆਤਪਤਿਬੁਝਿਆਅੰਗਿਆਰੁ॥
(ਮੇਰੇ ਅੰਦਰੋਂ) ਮਾਇਆ ਵਾਲੀ ਸੜਨ ਮਿਟ ਗਈ ਹੈ। ਮਾਇਆ ਦਾ ਬਦਲਾ ਭਾਂਬੜ ਬੁੱਝ ਗਿਆ ਹੈ;
The burning fire of Maya has been extinguished.
ਮਨਿਸੰਤੋਖੁਨਾਮੁਆਧਾਰੁ॥
(ਹੁਣ) ਮੇਰੇ ਮਨ ਵਿਚ ਸੰਤੋਖ ਹੈ, (ਪ੍ਰਭੂ ਦਾ) ਨਾਮ (ਮਾਇਆ ਦੇ ਥਾਂ ਮੇਰੇ ਮਨ ਦਾ) ਆਸਰਾ ਬਣ ਗਿਆ ਹੈ।
My mind is contented with the Support of the Naam.
ਜਲਿਥਲਿਪੂਰਿਰਹੇਪ੍ਰਭਸੁਆਮੀ॥
ਪਾਣੀ ਵਿਚ, ਧਰਤੀ ਤੇ, ਹਰ ਥਾਂ ਪ੍ਰਭੂ-ਖਸਮ ਜੀ ਵੱਸ ਰਹੇ (ਜਾਪਦੇ) ਹਨ;
God, the Lord and Master, is totally permeating the water and the land.
ਜਤਪੇਖਉਤਤਅੰਤਰਜਾਮੀ॥੩॥
ਮੈਂ ਜਿੱਧਰ ਤੱਕਦਾ ਹਾਂ, ਓਧਰ ਘਟ ਘਟ ਦੀ ਜਾਣਨ ਵਾਲਾ ਪ੍ਰਭੂ ਹੀ (ਦਿੱਸਦਾ) ਹੈ ॥੩॥
Wherever I look, there is the Inner-knower, the Searcher of hearts. ||3||
ਅਪਨੀਭਗਤਿਆਪਹੀਦ੍ਰਿੜਾਈ॥
ਪ੍ਰਭੂ ਨੇ ਆਪ ਹੀ ਆਪਣੀ ਭਗਤੀ ਮੇਰੇ ਹਿਰਦੇ ਵਿਚ ਪੱਕੀ ਕੀਤੀ ਹੈ।
He Himself has implanted His devotional worship within me.
ਪੂਰਬਲਿਖਤੁਮਿਲਿਆਮੇਰੇਭਾਈ॥
ਹੇ ਪਿਆਰੇ ਵੀਰ! (ਮੈਨੂੰ ਤਾਂ) ਪਿਛਲੇ ਜਨਮਾਂ ਦੇ ਕੀਤੇ ਕਰਮਾਂ ਦਾ ਲੇਖ ਮਿਲ ਪਿਆ ਹੈ (ਮੇਰੇ ਤਾਂ ਭਾਗ ਜਾਗ ਪਏ ਹਨ)।
By pre-ordained destiny, one meets Him, O my Siblings of Destiny.
ਜਿਸੁਕ੍ਰਿਪਾਕਰੇਤਿਸੁਪੂਰਨਸਾਜ॥
ਜਿਸ (ਭੀ ਜੀਵ) ਉੱਤੇ ਮਿਹਰ ਕਰਦਾ ਹੈ, ਉਸ ਲਈ (ਅਜਿਹਾ) ਸੋਹਣਾ ਸਬੱਬ ਬਣਾ ਦੇਂਦਾ ਹੈ।
When He grants His Grace, one is perfectly fulfilled.
ਕਬੀਰਕੋਸੁਆਮੀਗਰੀਬਨਿਵਾਜ॥੪॥੪੦॥
ਕਬੀਰ ਦਾ ਖਸਮ-ਪ੍ਰਭੂ ਗ਼ਰੀਬਾਂ ਨੂੰ ਨਿਵਾਜਣ ਵਾਲਾ ਹੈ ॥੪॥੪੦॥
Kabeer's Lord and Master is the Cherisher of the poor. ||4||40||
ਜਲਿਹੈਸੂਤਕੁਥਲਿਹੈਸੂਤਕੁਸੂਤਕਓਪਤਿਹੋਈ॥
(ਜੇ ਜੀਵਾਂ ਦੇ ਜੰਮਣ ਤੇ ਮਰਨ ਨਾਲ ਸੂਤਕ-ਪਾਤਕ ਦੀ ਭਿੱਟ ਪੈਦਾ ਹੋ ਜਾਂਦੀ ਹੈ ਤਾਂ) ਪਾਣੀ ਵਿਚ ਸੂਤਕ ਹੈ, ਧਰਤੀ ਉਤੇ ਸੂਤਕ ਹੈ, (ਹਰ ਥਾਂ) ਸੂਤਕ ਦੀ ਉਤਪੱਤੀ ਹੈ (ਭਾਵ, ਹਰ ਥਾਂ ਭਿੱਟਿਆ ਹੋਇਆ ਹੈ, ਕਿਉਂਕਿ)
There is pollution in the water, and pollution on the land; whatever is born is polluted.
ਜਨਮੇਸੂਤਕੁਮੂਏਫੁਨਿਸੂਤਕੁਸੂਤਕਪਰਜਬਿਗੋਈ॥੧॥
ਕਿਸੇ ਜੀਵ ਦੇ ਜੰਮਣ ਤੇ ਸੂਤਕ (ਪੈ ਜਾਂਦਾ ਹੈ) ਫਿਰ ਮਰਨ ਤੇ ਭੀ ਸੂਤਕ (ਆ ਪੈਂਦਾ ਹੈ); (ਇਸ) ਭਿੱਟ (ਤੇ ਭਰਮ) ਵਿਚ ਦੁਨੀਆ ਖ਼ੁਆਰ ਹੋ ਰਹੀ ਹੈ ॥੧॥
There is pollution in birth, and more pollution in death; all beings are ruined by pollution. ||1||
ਕਹੁਰੇਪੰਡੀਆਕਉਨਪਵੀਤਾ॥
ਹੇ ਪੰਡਿਤ! (ਜਦੋਂ ਹਰ ਥਾਂ ਸੂਤਕ ਪੈ ਰਿਹਾ ਹੈ) ਸੁੱਚਾ ਕੌਣ (ਹੋ ਸਕਦਾ) ਹੈ?
Tell me, O Pandit, O religious scholar: who is clean and pure?
ਐਸਾਗਿਆਨੁਜਪਹੁਮੇਰੇਮੀਤਾ॥੧॥ਰਹਾਉ॥
(ਤਾਂ ਫਿਰ) ਹੇ ਪਿਆਰੇ ਮਿੱਤਰ! ਇਸ ਗੱਲ ਨੂੰ ਗਹੁ ਨਾਲ ਵਿਚਾਰ ਤੇ ਦੱਸ ॥੧॥ ਰਹਾਉ ॥
Meditate on such spiritual wisdom, O my friend. ||1||Pause||
ਨੈਨਹੁਸੂਤਕੁਬੈਨਹੁਸੂਤਕੁਸੂਤਕੁਸ੍ਰਵਨੀਹੋਈ॥
(ਨਿਰੇ ਇਹਨੀਂ ਅੱਖੀਂ ਦਿੱਸਦੇ ਜੀਵ ਹੀ ਨਹੀਂ ਜੰਮਦੇ ਮਰਦੇ, ਸਾਡੇ ਬੋਲਣ ਚਾਲਣ ਆਦਿਕ ਹਰਕਤਾਂ ਨਾਲ ਕਈ ਸੂਖਮ ਜੀਵ ਮਰ ਰਹੇ ਹਨ, ਤਾਂ ਫਿਰ) ਅੱਖਾਂ ਵਿਚ ਸੂਤਕ ਹੈ, ਬੋਲਣ (ਭਾਵ, ਜੀਭ) ਵਿਚ ਸੂਤਕ ਹੈ, ਕੰਨਾਂ ਵਿਚ ਭੀ ਸੂਤਕ ਹੈ।
There is pollution in the eyes, and pollution in speech; there is pollution in the ears as well.
ਊਠਤਬੈਠਤਸੂਤਕੁਲਾਗੈਸੂਤਕੁਪਰੈਰਸੋਈ॥੨॥
ਉਠਦਿਆਂ ਬੈਠਦਿਆਂ ਹਰ ਵੇਲੇ (ਸਾਨੂੰ) ਸੂਤਕ ਪੈ ਰਿਹਾ ਹੈ, (ਸਾਡੀ) ਰਸੋਈ ਵਿਚ ਭੀ ਸੂਤਕ ਹੈ ॥੨॥
Standing up and sitting down, one is polluted; one's kitchen is polluted as well. ||2||
ਫਾਸਨਕੀਬਿਧਿਸਭੁਕੋਊਜਾਨੈਛੂਟਨਕੀਇਕੁਕੋਈ॥
(ਜਿੱਧਰ ਵੇਖੋ) ਹਰੇਕ ਜੀਵ (ਸੂਤਕ ਦੇ ਭਰਮਾਂ ਵਿਚ) ਫਸਣ ਦਾ ਹੀ ਢੰਗ ਜਾਣਦਾ ਹੈ, (ਇਹਨਾਂ ਵਿਚੋਂ) ਖ਼ਲਾਸੀ ਕਰਾਣ ਦੀ ਸਮਝ ਕਿਸੇ ਵਿਰਲੇ ਨੂੰ ਹੈ।
Everyone knows how to be caught, but hardly anyone knows how to escape.
ਕਹਿਕਬੀਰਰਾਮੁਰਿਦੈਬਿਚਾਰੈਸੂਤਕੁਤਿਨੈਨਹੋਈ॥੩॥੪੧॥
ਕਬੀਰ ਆਖਦਾ ਹੈ-ਜੋ ਜੋ ਮਨੁੱਖ (ਆਪਣੇ) ਹਿਰਦੇ ਵਿਚ ਪ੍ਰਭੂ ਨੂੰ ਸਿਮਰਦਾ ਹੈ, ਉਹਨਾਂ ਨੂੰ (ਇਹ) ਭਿੱਟ ਨਹੀਂ ਲੱਗਦੀ ॥੩॥੪੧॥
Says Kabeer, those who meditate on the Lord within their hearts, are not polluted. ||3||41||
ਗਉੜੀ॥
Gauree:
ਝਗਰਾਏਕੁਨਿਬੇਰਹੁਰਾਮ॥
ਇਹ ਇਕ (ਵੱਡਾ) ਸ਼ੰਕਾ ਦੂਰ ਕਰ ਦੇਹ (ਭਾਵ, ਇਹ ਸ਼ੱਕ ਮੈਨੂੰ ਤੇਰੇ ਚਰਨਾਂ ਵਿਚ ਜੁੜਨ ਨਹੀਂ ਦੇਵੇਗਾ),
Resolve this one conflict for me, O Lord,
ਜਉਤੁਮਅਪਨੇਜਨਸੌਕਾਮੁ॥੧॥ਰਹਾਉ॥
ਹੇ ਪ੍ਰਭੂ! ਜੇ ਤੈਨੂੰ ਆਪਣੇ ਸੇਵਕ ਨਾਲ ਕੰਮ ਹੈ (ਭਾਵ, ਜੇ ਤੂੰ ਮੈਨੂੰ ਆਪਣੇ ਚਰਨਾਂ ਵਿਚ ਜੋੜੀ ਰੱਖਣਾ ਹੈ) ॥੧॥ ਰਹਾਉ ॥
if you require any work from Your humble servant. ||1||Pause||
ਇਹੁਮਨੁਬਡਾਕਿਜਾਸਉਮਨੁਮਾਨਿਆ॥
ਕੀ ਇਹ ਮਨ ਬਲਵਾਨ ਹੈ ਜਾਂ (ਇਸ ਤੋਂ ਵਧੀਕ ਬਲਵਾਨ ਉਹ ਪ੍ਰਭੂ ਹੈ) ਜਿਸ ਨਾਲ ਮਨ ਪਤੀਜ ਜਾਂਦਾ ਹੈ (ਤੇ ਭਟਕਣੋਂ ਹਟ ਜਾਂਦਾ ਹੈ)?
Is this mind greater, or the One to whom the mind is attuned?
ਰਾਮੁਬਡਾਕੈਰਾਮਹਿਜਾਨਿਆ॥੧॥
ਕੀ ਪਰਮਾਤਮਾ ਸਤਕਾਰ-ਜੋਗ ਹੈ, ਜਾਂ (ਉਸ ਤੋਂ ਵਧੀਕ ਸਤਕਾਰ-ਜੋਗ ਉਹ ਮਹਾਂਪੁਰਖ ਹੈ), ਜਿਸ ਨੇ ਪਰਮਾਤਮਾ ਨੂੰ ਪਛਾਣ ਲਿਆ ਹੈ? ॥੧॥
Is the Lord greater, or one who knows the Lord? ||1||
ਬ੍ਰਹਮਾਬਡਾਕਿਜਾਸੁਉਪਾਇਆ॥
ਕੀ ਬ੍ਰਹਮਾ (ਆਦਿਕ ਦੇਵਤਾ) ਬਲੀ ਹੈ, ਜਾਂ (ਉਸ ਤੋਂ ਵਧੀਕ ਉਹ ਪ੍ਰਭੂ ਹੈ) ਜਿਸ ਦਾ ਪੈਦਾ ਕੀਤਾ ਹੋਇਆ (ਇਹ ਬ੍ਰਹਮਾ) ਹੈ?
Is Brahma greater, or the One who created Him?
ਬੇਦੁਬਡਾਕਿਜਹਾਂਤੇਆਇਆ॥੨॥
ਕੀ ਵੇਦ (ਆਦਿਕ ਧਰਮ-ਪੁਸਤਕਾਂ ਦਾ ਗਿਆਨ) ਸਿਰ-ਨਿਵਾਉਣ-ਜੋਗ ਹੈ ਜਾਂ ਉਹ (ਮਹਾਂਪੁਰਖ) ਜਿਸ ਤੋਂ (ਇਹ ਗਿਆਨ) ਮਿਲਿਆ? ॥੨॥
Are the Vedas greater, or the One from which they came? ||2||
ਕਹਿਕਬੀਰਹਉਭਇਆਉਦਾਸੁ॥
ਕਬੀਰ ਆਖਦਾ ਹੈ-ਮੇਰੇ ਮਨ ਵਿਚ ਇਹ ਸ਼ੱਕ ਉੱਠ ਰਿਹਾ ਹੈ,
Says Kabeer, I have become depressed;
ਤੀਰਥੁਬਡਾਕਿਹਰਿਕਾਦਾਸੁ॥੩॥੪੨॥
ਕਿ ਤੀਰਥ (ਧਰਮ-ਅਸਥਾਨ) ਪੂਜਣ-ਜੋਗ ਹੈ ਜਾਂ ਪ੍ਰਭੂ ਦਾ (ਉਹ) ਭਗਤ (ਵਧੀਕ ਪੂਜਣ-ਜੋਗ ਹੈ ਜਿਸ ਦਾ ਸਦਕਾ ਉਹ ਤੀਰਥ ਬਣਿਆ) ॥੩॥੪੨॥
is the sacred shrine of pilgrimage greater, or the slave of the Lord? ||3||42||
ਰਾਗੁਗਉੜੀਚੇਤੀ॥
Raag Gauree Chaytee:
ਦੇਖੌਭਾਈਗੵਾਨਕੀਆਈਆਂਧੀ॥
ਹੇ ਸੱਜਣ! ਵੇਖ, (ਜਦੋਂ) ਗਿਆਨ ਦੀ ਹਨੇਰੀ ਆਉਂਦੀ ਹੈ,
Behold, O Siblings of Destiny, the storm of spiritual wisdom has come.
ਸਭੈਉਡਾਨੀਭ੍ਰਮਕੀਟਾਟੀਰਹੈਨਮਾਇਆਬਾਂਧੀ॥੧॥ਰਹਾਉ॥
ਤਾਂ ਭਰਮ-ਵਹਿਮ ਦਾ ਛੱਪਰ ਸਾਰੇ ਦਾ ਸਾਰਾ ਉੱਡ ਜਾਂਦਾ ਹੈ; ਮਾਇਆ ਦੇ ਆਸਰੇ ਖਲੋਤਾ ਹੋਇਆ (ਇਹ ਛੱਪਰ ਗਿਆਨ ਦੀ ਹਨੇਰੀ ਦੇ ਅੱਗੇ) ਟਿਕਿਆ ਨਹੀਂ ਰਹਿ ਸਕਦਾ ॥੧॥ ਰਹਾਉ ॥
It has totally blown away the thatched huts of doubt, and torn apart the bonds of Maya. ||1||Pause||
ਦੁਚਿਤੇਕੀਦੁਇਥੂਨਿਗਿਰਾਨੀਮੋਹਬਲੇਡਾਟੂਟਾ॥
(ਭਰਮਾਂ-ਵਹਿਮਾਂ ਵਿਚ) ਡੋਲਦੇ ਮਨ ਦੀ ਦ੍ਵੈਤ-ਰੂਪ ਥੰਮ੍ਹੀ ਡਿੱਗ ਪੈਂਦੀ ਹੈ (ਭਾਵ, ਪ੍ਰਭੂ ਦੀ ਟੇਕ ਛੱਡ ਕੇ ਕਦੇ ਕੋਈ ਆਸਰਾ ਤੱਕਣਾ, ਕਦੇ ਕੋਈ ਸਹਾਰਾ ਬਣਾਉਣਾ-ਮਨ ਦੀ ਇਹ ਡਾਵਾਂ-ਡੋਲ ਹਾਲਤ ਮੁੱਕ ਜਾਂਦੀ ਹੈ)। ਇਸ ਦੁਨੀਆਵੀ ਆਸਰੇ ਦੀ ਥੰਮ੍ਹੀ ਤੇ ਟਿਕਿਆ ਹੋਇਆ) ਮੋਹ-ਰੂਪ ਵਲਾ (ਭੀ ਡਿੱਗ ਕੇ) ਟੁੱਟ ਜਾਂਦਾ ਹੈ।
The two pillars of double-mindedness have fallen, and the beams of emotional attachment have come crashing down.
ਤਿਸਨਾਛਾਨਿਪਰੀਧਰਊਪਰਿਦੁਰਮਤਿਭਾਂਡਾਫੂਟਾ॥੧॥
(ਇਸ ਮੋਹ-ਰੂਪ ਵਲੇ ਤੇ ਟਿਕਿਆ ਹੋਇਆ) ਤ੍ਰਿਸ਼ਨਾ ਦਾ ਛੱਪਰ (ਵਲਾ ਟੁੱਟ ਜਾਣ ਕਰਕੇ) ਭੁੰਞੇ ਆ ਪੈਂਦਾ ਹੈ, ਤੇ ਇਸ ਕੁਚੱਜੀ ਮੱਤ ਦਾ ਭਾਂਡਾ ਭੱਜ ਜਾਂਦਾ ਹੈ (ਭਾਵ, ਇਹ ਸਾਰੀ ਦੀ ਸਾਰੀ ਕੁਚੱਜੀ ਮੱਤ ਮੁੱਕ ਜਾਂਦੀ ਹੈ) ॥੧॥
The thatched roof of greed has caved in, and the pitcher of evil-mindedness has been broken. ||1||