ਗਉੜੀਕਬੀਰਜੀ॥
Gauree, Kabeer Jee:
ਅੰਧਕਾਰਸੁਖਿਕਬਹਿਨਸੋਈਹੈ॥
(ਪਰਮਾਤਮਾ ਨੂੰ ਭੁਲਾ ਕੇ ਅਗਿਆਨਤਾ ਦੇ) ਹਨੇਰੇ ਵਿਚ ਕਦੇ ਸੁਖੀ ਨਹੀਂ ਸੌਂ ਸਕੀਦਾ;
In the darkness, no one can sleep in peace.
ਰਾਜਾਰੰਕੁਦੋਊਮਿਲਿਰੋਈਹੈ॥੧॥
ਰਾਜਾ ਹੋਵੇ ਚਾਹੇ ਕੰਗਾਲ, ਦੋਵੇਂ ਹੀ ਦੁਖੀ ਹੁੰਦੇ ਹਨ ॥੧॥
The king and the pauper both weep and cry. ||1||
ਜਉਪੈਰਸਨਾਰਾਮੁਨਕਹਿਬੋ॥
(ਹੇ ਭਾਈ!) ਜਦ ਤਕ ਜੀਭ ਨਾਲ ਪਰਮਾਤਮਾ ਨੂੰ ਨਹੀਂ ਜਪਦੇ,
As long as the tongue does not chant the Lord's Name,
ਉਪਜਤਬਿਨਸਤਰੋਵਤਰਹਿਬੋ॥੧॥ਰਹਾਉ॥
ਤਦ ਤਕ ਜੰਮਦੇ ਮਰਦੇ ਤੇ (ਇਸੇ ਦੁੱਖ ਵਿਚ) ਰੋਂਦੇ ਰਹੋਗੇ ॥੧॥ ਰਹਾਉ ॥
the person continues coming and going in reincarnation, crying out in pain. ||1||Pause||
ਜਸਦੇਖੀਐਤਰਵਰਕੀਛਾਇਆ॥
ਜਿਵੇਂ ਰੁੱਖ ਦੀ ਛਾਂ ਵੇਖੀਦੀ ਹੈ (ਭਾਵ, ਜਿਵੇਂ ਰੁੱਖ ਦੀ ਛਾਂ ਸਦਾ ਟਿਕੀ ਨਹੀਂ ਰਹਿੰਦੀ, ਤਿਵੇਂ ਇਸ ਮਾਇਆ ਦਾ ਹਾਲ ਹੈ);
It is like the shadow of a tree;
ਪ੍ਰਾਨਗਏਕਹੁਕਾਕੀਮਾਇਆ॥੨॥
ਜਦੋਂ ਮਨੁੱਖ ਦੇ ਪ੍ਰਾਣ ਨਿਕਲ ਜਾਂਦੇ ਹਨ ਤਾਂ ਦੱਸੋ, ਇਹ ਮਾਇਆ ਕਿਸ ਦੀ ਹੁੰਦੀ ਹੈ? (ਭਾਵ, ਕਿਸੇ ਹੋਰ ਦੀ ਬਣ ਜਾਂਦੀ ਹੈ, ਤਾਂ ਤੇ ਇਸ ਦਾ ਕੀਹ ਮਾਣ?) ॥੨॥
when the breath of life passes out of the mortal being, tell me, what becomes of his wealth? ||2||
ਜਸਜੰਤੀਮਹਿਜੀਉਸਮਾਨਾ॥
ਜਿਵੇਂ (ਜਦੋਂ ਗਵਈਆ ਆਪਣਾ ਹੱਥ ਸਾਜ਼ ਤੋਂ ਹਟਾ ਲੈਂਦਾ ਹੈ, ਤਾਂ) ਰਾਗ ਦੀ ਅਵਾਜ਼ ਸਾਜ਼ ਦੇ ਵਿਚ (ਹੀ) ਲੀਨ ਹੋ ਜਾਂਦੀ ਹੈ (ਕੋਈ ਦੱਸ ਨਹੀਂ ਸਕਦਾ ਕਿ ਉਹ ਕਿਥੇ ਗਈ)
It is like the music contained in the instrument;
ਮੂਏਮਰਮੁਕੋਕਾਕਰਜਾਨਾ॥੩॥
ਤਿਵੇਂ ਮਰੇ ਮਨੁੱਖ ਦਾ ਭੇਤ (ਕਿ ਉਸ ਦੀ ਜਿੰਦ ਕਿਥੇ ਗਈ) ਕੋਈ ਮਨੁੱਖ ਕਿਵੇਂ ਜਾਣ ਸਕਦਾ ਹੈ? ॥੩॥
how can anyone know the secret of the dead? ||3||
ਹੰਸਾਸਰਵਰੁਕਾਲੁਸਰੀਰ॥
ਜਿਵੇਂ ਹੰਸਾਂ ਨੂੰ ਸਰੋਵਰ ਹੈ (ਭਾਵ, ਜਿਵੇਂ ਹੰਸ ਸਰੋਵਰ ਦੇ ਨੇੜੇ ਹੀ ਉੱਡਦੇ ਰਹਿੰਦੇ ਹਨ) ਤਿਵੇਂ ਮੌਤ ਸਰੀਰਾਂ (ਲਈ) ਹੈ।
Like the swan on the lake, death hovers over the body.
ਰਾਮਰਸਾਇਨਪੀਉਰੇਕਬੀਰ॥੪॥੮॥
ਤਾਂ ਤੇ ਹੇ ਕਬੀਰ! ਸਭ ਰਸਾਂ ਤੋਂ ਸ੍ਰੇਸ਼ਟ ਨਾਮ-ਰਸ ਪੀ ॥੪॥੮॥
Drink in the Lord's sweet elixir, Kabeer. ||4||8||
ਗਉੜੀਕਬੀਰਜੀ॥
Gauree, Kabeer Jee:
ਜੋਤਿਕੀਜਾਤਿਜਾਤਿਕੀਜੋਤੀ॥
ਪਰਮਾਤਮਾ ਦੀ ਬਣਾਈ ਹੋਈ (ਸਾਰੀ) ਸ੍ਰਿਸ਼ਟੀ ਹੈ; ਇਸ ਸ੍ਰਿਸ਼ਟੀ ਦੇ (ਜੀਵਾਂ) ਦੀ (ਜੋ) ਬੁੱਧੀ (ਹੈ),
The creation is born of the Light, and the Light is in the creation.
ਤਿਤੁਲਾਗੇਕੰਚੂਆਫਲਮੋਤੀ॥੧॥
(ਉਸ) ਨੂੰ ਕੱਚ ਤੇ ਮੋਤੀ ਫਲ ਲੱਗੇ ਹੋਏ ਹਨ (ਭਾਵ, ਕੋਈ ਭਲੇ ਪਾਸੇ ਲੱਗੇ ਹੋਏ ਹਨ, ਤੇ ਕੋਈ ਮੰਦੇ ਪਾਸੇ) ॥੧॥
It bears two fruits: the false glass and the true pearl. ||1||
ਕਵਨੁਸੁਘਰੁਜੋਨਿਰਭਉਕਹੀਐ॥
ਉਹ ਕਿਹੜਾ ਥਾਂ ਹੈ ਜੋ ਡਰ ਤੋਂ ਖ਼ਾਲੀ ਹੈ?
Where is that home, which is said to be free of fear?
ਭਉਭਜਿਜਾਇਅਭੈਹੋਇਰਹੀਐ॥੧॥ਰਹਾਉ॥
(ਜਿਥੇ ਰਿਹਾਂ ਹਿਰਦੇ ਦਾ) ਡਰ ਦੂਰ ਹੋ ਸਕਦਾ ਹੈ, ਜਿਥੇ ਨਿਡਰ ਹੋ ਕੇ ਰਹਿ ਸਕੀਦਾ ਹੈ? ॥੧॥ ਰਹਾਉ ॥
There, fear is dispelled and one lives without fear. ||1||Pause||
ਤਟਿਤੀਰਥਿਨਹੀਮਨੁਪਤੀਆਇ॥
ਕਿਸੇ (ਪਵਿਤ੍ਰ ਨਦੀ ਦੇ) ਕੰਢੇ ਜਾਂ ਤੀਰਥ ਤੇ (ਜਾ ਕੇ ਭੀ) ਮਨ ਥਾਵੇਂ ਨਹੀਂ ਆਉਂਦਾ,
On the banks of sacred rivers, the mind is not appeased.
ਚਾਰਅਚਾਰਰਹੇਉਰਝਾਇ॥੨॥
ਓਥੇ ਭੀ ਲੋਕ ਪੁੰਨ-ਪਾਪ ਵਿਚ ਰੁੱਝੇ ਪਏ ਹਨ ॥੨॥
People remain entangled in good and bad deeds. ||2||
ਪਾਪਪੁੰਨਦੁਇਏਕਸਮਾਨ॥
(ਪਰ) ਪਾਪ ਅਤੇ ਪੁੰਨ ਦੋਵੇਂ ਹੀ ਇਕੋ ਜਿਹੇ ਹਨ (ਭਾਵ, ਦੋਵੇਂ ਹੀ ਵਾਸ਼ਨਾ ਵਲ ਦੁੜਾਈ ਫਿਰਦੇ ਹਨ।)
Sin and virtue are both the same.
ਨਿਜਘਰਿਪਾਰਸੁਤਜਹੁਗੁਨਆਨ॥੩॥
(ਹੇ ਮਨ! ਨੀਚੋਂ ਊਚ ਕਰਨ ਵਾਲਾ) ਪਾਰਸ (ਪ੍ਰਭੂ) ਤੇਰੇ ਆਪਣੇ ਅੰਦਰ ਹੀ ਹੈ, (ਤਾਂ ਤੇ, ਪਾਪ ਪੁੰਨ ਵਾਲੇ) ਹੋਰ ਗੁਣ (ਅੰਦਰ ਧਾਰਨੇ) ਛੱਡ ਦੇਹ (ਅਤੇ ਪ੍ਰਭੂ ਨੂੰ ਆਪਣੇ ਅੰਦਰ ਸੰਭਾਲ) ॥੩॥
In the home of your own being, is the Philosopher's Stone; renounce your search for any other virtue. ||3||
ਕਬੀਰਨਿਰਗੁਣਨਾਮਨਰੋਸੁ॥
ਹੇ ਕਬੀਰ! ਮਾਇਆ ਦੇ ਮੋਹ ਤੋਂ ਉੱਚੇ ਪ੍ਰਭੂ ਦੇ ਨਾਮ ਨੂੰ ਨਾਹ ਭੁਲਾ;
Kabeer: O worthless mortal, do not lose the Naam, the Name of the Lord.
ਇਸੁਪਰਚਾਇਪਰਚਿਰਹੁਏਸੁ॥੪॥੯॥
ਆਪਣੇ ਮਨ ਨੂੰ ਨਾਮ ਜਪਣ ਦੇ ਆਹਰੇ ਲਾ ਕੇ ਨਾਮ ਵਿਚ ਰੁੱਝਿਆ ਰਹੁ ॥੪॥੯॥
Keep this mind of yours involved in this involvement. ||4||9||
ਗਉੜੀਕਬੀਰਜੀ॥
Gauree, Kabeer Jee:
ਜੋਜਨਪਰਮਿਤਿਪਰਮਨੁਜਾਨਾ॥
ਜੋ ਮਨੁੱਖ (ਨਿਰਾ ਆਖਦੇ ਹੀ ਹਨ ਕਿ) ਅਸਾਂ ਉਸ ਪ੍ਰਭੂ ਨੂੰ ਜਾਣ ਲਿਆ ਹੈ, ਜਿਸ ਦਾ ਹੱਦ-ਬੰਨਾ ਨਹੀਂ ਲੱਭਿਆ ਜਾ ਸਕਦਾ ਤੇ ਜੋ ਮਨ ਦੀ ਪਹੁੰਚ ਤੋਂ ਪਰੇ ਹੈ,
He claims to know the Lord, who is beyond measure and beyond thought;
ਬਾਤਨਹੀਬੈਕੁੰਠਸਮਾਨਾ॥੧॥
ਉਹ ਮਨੁੱਖ ਨਿਰੀਆਂ ਗੱਲਾਂ ਨਾਲ ਹੀ ਬੈਕੁੰਠ ਵਿਚ ਅੱਪੜੇ ਹਨ (ਭਾਵ, ਉਹ ਗੱਪਾਂ ਹੀ ਮਾਰ ਰਹੇ ਹਨ, ਉਹਨਾਂ ਬੈਕੁੰਠ ਅਸਲ ਵਿਚ ਡਿੱਠਾ ਨਹੀਂ ਹੈ) ॥੧॥
by mere words, he plans to enter heaven. ||1||
ਨਾਜਾਨਾਬੈਕੁੰਠਕਹਾਹੀ॥
ਮੈਨੂੰ ਤਾਂ ਪਤਾ ਨਹੀਂ, ਉਹ ਬੈਕੁੰਠ ਕਿੱਥੇ ਹੈ,
I do not know where heaven is.
ਜਾਨੁਜਾਨੁਸਭਿਕਹਹਿਤਹਾਹੀ॥੧॥ਰਹਾਉ॥
ਜਿੱਥੇ ਇਹ ਸਾਰੇ ਲੋਕ ਆਖਦੇ ਹਨ, ਚੱਲਣਾ ਹੈ, ਚੱਲਣਾ ਹੈ ॥੧॥ ਰਹਾਉ ॥
Everyone claims that he plans to go there. ||1||Pause||
ਕਹਨਕਹਾਵਨਨਹਪਤੀਅਈਹੈ॥
ਨਿਰਾ ਇਹ ਆਖਣ ਨਾਲ ਤੇ ਸੁਣਨ ਨਾਲ (ਕਿ ਅਸਾਂ ਬੈਕੁੰਠ ਵਿਚ ਜਾਣਾ ਹੈ) ਮਨ ਨੂੰ ਤਸੱਲੀ ਨਹੀਂ ਹੋ ਸਕਦੀ।
By mere talk, the mind is not appeased.
ਤਉਮਨੁਮਾਨੈਜਾਤੇਹਉਮੈਜਈਹੈ॥੨॥
ਮਨ ਨੂੰ ਤਦੋਂ ਹੀ ਧੀਰਜ ਆ ਸਕਦੀ ਹੈ ਜੇ ਅਹੰਕਾਰ ਦੂਰ ਹੋ ਜਾਏ ॥੨॥
The mind is only appeased, when egotism is conquered. ||2||
ਜਬਲਗੁਮਨਿਬੈਕੁੰਠਕੀਆਸ॥
(ਇੱਕ ਗੱਲ ਹੋਰ ਚੇਤੇ ਰੱਖਣ ਵਾਲੀ ਹੈ ਕਿ) ਜਦ ਤਕ ਮਨ ਵਿਚ ਬੈਕੁੰਠ ਜਾਣ ਦੀ ਤਾਂਘ ਲੱਗੀ ਹੋਈ ਹੈ,
As long as the mind is filled with the desire for heaven,
ਤਬਲਗੁਹੋਇਨਹੀਚਰਨਨਿਵਾਸੁ॥੩॥
ਤਦ ਤਕ ਪ੍ਰਭੂ ਦੇ ਚਰਨਾਂ ਵਿਚ ਮਨ ਜੁੜ ਨਹੀਂ ਸਕਦਾ ॥੩॥
he does not dwell at the Lord's Feet. ||3||
ਕਹੁਕਬੀਰਇਹਕਹੀਐਕਾਹਿ॥
ਕਬੀਰ ਆਖਦਾ ਹੈ- ਇਹ ਗੱਲ ਕਿਵੇਂ ਸਮਝਾ ਕੇ ਦੱਸੀਏ,
Says Kabeer, unto whom should I tell this?
ਸਾਧਸੰਗਤਿਬੈਕੁੰਠੈਆਹਿ॥੪॥੧੦॥
(ਭਾਵ, ਇਹ ਗੱਲ ਪਰਤੱਖ ਹੀ ਹੈ) ਕਿ ਸਾਧ-ਸੰਗਤ ਹੀ (ਅਸਲੀ) ਬੈਕੁੰਠ ਹੈ ॥੪॥੧੦॥
The Saadh Sangat, the Company of the Holy, is heaven. ||4||10||
ਗਉੜੀਕਬੀਰਜੀ॥
Gauree, Kabeer Jee:
ਉਪਜੈਨਿਪਜੈਨਿਪਜਿਸਮਾਈ॥
(ਪਹਿਲਾਂ ਇਸ ਜੀਵ ਦਾ ਪਿਤਾ ਦੀ ਬਿੰਦ ਤੋਂ) ਮੁੱਢ ਬੱਝਦਾ ਹੈ, (ਫਿਰ ਮਾਂ ਦੇ ਪੇਟ ਵਿਚ ਇਹ) ਵਜੂਦ ਵਿਚ ਆਉਂਦਾ ਹੈ; ਵਜੂਦ ਵਿਚ ਆ ਕੇ (ਮੁੜ) ਨਾਸ ਹੋ ਜਾਂਦਾ ਹੈ।
We are born, and we grow, and having grown, we pass away.
ਨੈਨਹਦੇਖਤਇਹੁਜਗੁਜਾਈ॥੧॥
(ਸੋ) ਅਸਾਡੇ ਅਖੀਂ ਵੇਖਦਿਆਂ ਹੀ ਇਹ ਸੰਸਾਰ (ਇਸੇ ਤਰ੍ਹਾਂ) ਤੁਰਿਆ ਜਾ ਰਿਹਾ ਹੈ ॥੧॥
Before our very eyes, this world is passing away. ||1||
ਲਾਜਨਮਰਹੁਕਹਹੁਘਰੁਮੇਰਾ॥
(ਤਾਂ ਤੇ, ਹੇ ਜੀਵ!) ਸ਼ਰਮ ਨਾਲ ਕਿਉਂ ਨਹੀਂ ਡੁੱਬ ਮਰਦਾ (ਭਾਵ, ਤੂੰ ਝੱਕਦਾ ਕਿਉਂ ਨਹੀਂ) ਜਦੋਂ ਤੂੰ ਇਹ ਆਖਦਾ ਹੈਂ ਕਿ ਇਹ ਘਰ ਮੇਰਾ ਹੈ?
How can you not die of shame, claiming, "This world is mine"?
ਅੰਤਕੀਬਾਰਨਹੀਕਛੁਤੇਰਾ॥੧॥ਰਹਾਉ॥
(ਚੇਤੇ ਰੱਖ) ਜਿਸ ਵੇਲੇ ਮੌਤ ਆਵੇਗੀ, ਤਦੋਂ ਕੋਈ ਭੀ ਚੀਜ਼ ਤੇਰੀ ਨਹੀਂ ਰਹੇਗੀ ॥੧॥ ਰਹਾਉ ॥
At the very last moment, nothing is yours. ||1||Pause||
ਅਨਿਕਜਤਨਕਰਿਕਾਇਆਪਾਲੀ॥
ਅਨੇਕਾਂ ਜਤਨ ਕਰ ਕੇ ਇਹ ਸਰੀਰ ਪਾਲੀਦਾ ਹੈ;
Trying various methods, you cherish your body,
ਮਰਤੀਬਾਰਅਗਨਿਸੰਗਿਜਾਲੀ॥੨॥
ਪਰ ਜਦੋਂ ਮੌਤ ਆਉਂਦੀ ਹੈ, ਇਸ ਨੂੰ ਅੱਗ ਨਾਲ ਸਾੜ ਦੇਈਦਾ ਹੈ ॥੨॥
but at the time of death, it is burned in the fire. ||2||
ਚੋਆਚੰਦਨੁਮਰਦਨਅੰਗਾ॥
(ਜਿਸ ਸਰੀਰ ਦੇ) ਅੰਗਾਂ ਨੂੰ ਅਤਰ ਤੇ ਚੰਦਨ ਮਲੀਦਾ ਹੈ,
You apply sandalwood oil to your limbs,
ਸੋਤਨੁਜਲੈਕਾਠਕੈਸੰਗਾ॥੩॥
ਉਹ ਸਰੀਰ (ਆਖ਼ਰ ਨੂੰ) ਲੱਕੜਾਂ ਨਾਲ ਸੜ ਜਾਂਦਾ ਹੈ ॥੩॥
but that body is burned with the firewood. ||3||
ਕਹੁਕਬੀਰਸੁਨਹੁਰੇਗੁਨੀਆ॥
ਕਬੀਰ ਆਖਦਾ ਹੈ- ਹੇ ਵਿਚਾਰਨ ਮਨੁੱਖ! ਚੇਤੇ ਰੱਖ;
Says Kabeer, listen, O virtuous people:
ਬਿਨਸੈਗੋਰੂਪੁਦੇਖੈਸਭਦੁਨੀਆ॥੪॥੧੧॥
ਸਾਰੀ ਦੁਨੀਆ ਵੇਖੇਗੀ (ਭਾਵ, ਸਭ ਦੇ ਵੇਖਦਿਆਂ ਵੇਖਦਿਆਂ) ਇਹ ਰੂਪ ਨਾਸ ਹੋ ਜਾਇਗਾ ॥੪॥੧੧॥
your beauty shall vanish, as the whole world watches. ||4||11||
ਗਉੜੀਕਬੀਰਜੀ॥
Gauree, Kabeer Jee:
ਅਵਰਮੂਏਕਿਆਸੋਗੁਕਰੀਜੈ॥
ਹੋਰਨਾਂ ਦੇ ਮਰਨ ਤੇ ਸੋਗ ਕਰਨ ਦਾ ਕੀਹ ਲਾਭ?
Why do you cry and mourn, when another person dies?
ਤਉਕੀਜੈਜਉਆਪਨਜੀਜੈ॥੧॥
(ਉਹਨਾਂ ਦੇ ਵਿਛੋੜੇ ਦਾ) ਸੋਗ ਤਾਂ ਹੀ ਕਰੀਏ ਜੇ ਆਪ (ਇਥੇ ਸਦਾ) ਜੀਊਂਦੇ ਰਹਿਣਾ ਹੋਵੇ ॥੧॥
Do so only if you yourself are to live. ||1||
ਮੈਨਮਰਉਮਰਿਬੋਸੰਸਾਰਾ॥
ਮੇਰੇ ਆਤਮਾ ਦੀ ਕਦੇ ਮੌਤ ਨਹੀਂ ਹੋਵੇਗੀ। ਮੁਰਦਾ ਹਨ ਉਹ ਜੀਵ ਜੋ ਜਗਤ ਦੇ ਧੰਧਿਆਂ ਵਿਚ ਫਸੇ ਹੋਏ ਹਨ।
I shall not die as the rest of the world dies,
ਅਬਮੋਹਿਮਿਲਿਓਹੈਜੀਆਵਨਹਾਰਾ॥੧॥ਰਹਾਉ॥
ਮੈਨੂੰ (ਤਾਂ) ਹੁਣ (ਅਸਲ) ਜ਼ਿੰਦਗੀ ਦੇਣ ਵਾਲਾ ਪਰਮਾਤਮਾ ਮਿਲ ਪਿਆ ਹੈ ॥੧॥ ਰਹਾਉ ॥
for now I have met the life-giving Lord. ||1||Pause||
ਇਆਦੇਹੀਪਰਮਲਮਹਕੰਦਾ॥
(ਜੀਵ) ਇਸ ਸਰੀਰ ਤੇ ਕਈ ਸੁਗੰਧੀਆਂ ਮਹਿਕਾਉਂਦਾ ਹੈ;
People anoint their bodies with fragrant oils,
ਤਾਸੁਖਬਿਸਰੇਪਰਮਾਨੰਦਾ॥੨॥
ਇਹਨਾਂ ਹੀ ਸੁਖਾਂ ਵਿਚ ਇਸ ਨੂੰ ਪਰਮ ਅਨੰਦ-ਸਰੂਪ ਪਰਮਾਤਮਾ ਭੁੱਲ ਜਾਂਦਾ ਹੈ ॥੨॥
and in that pleasure, they forget the supreme bliss. ||2||
ਕੂਅਟਾਏਕੁਪੰਚਪਨਿਹਾਰੀ॥
(ਸਰੀਰ ਮਾਨੋ) ਇਕ ਨਿੱਕਾ ਜਿਹਾ ਖੂਹ ਹੈ, (ਪੰਜ ਗਿਆਨ-ਇੰਦਰੇ, ਮਾਨੋ) ਪੰਜ ਚਰੱਖੜੀਆਂ ਹਨ,
There is one well, and five water-carriers.
ਟੂਟੀਲਾਜੁਭਰੈਮਤਿਹਾਰੀ॥੩॥
ਮਾਰੀ ਹੋਈ ਮੱਤ ਲੱਜ ਤੋਂ ਬਿਨਾ (ਪਾਣੀ) ਭਰ ਰਹੀ ਹੈ (ਭਾਵ, ਵਿਕਾਰਾਂ ਵਿਚ ਫਸੀ ਹੋਈ ਮੱਤ ਗਿਆਨ-ਇੰਦ੍ਰਿਆਂ ਦੀ ਰਾਹੀਂ ਵਿਕਾਰਾਂ ਵਿਚੋਂ ਸੁਖ ਲੈਣ ਦੇ ਵਿਅਰਥ ਜਤਨ ਕਰ ਰਹੀ ਹੈ) ॥੩॥
Even though the rope is broken, the fools continue trying to draw water. ||3||
ਕਹੁਕਬੀਰਇਕਬੁਧਿਬੀਚਾਰੀ॥
ਕਬੀਰ ਆਖਦਾ ਹੈ- (ਜਦੋਂ) ਵਿਚਾਰ ਵਾਲੀ ਬੁੱਧ ਅੰਦਰ (ਜਾਗ ਪਈ),
Says Kabeer, through contemplation, I have obtained this one understanding.
ਨਾਓਹੁਕੂਅਟਾਨਾਪਨਿਹਾਰੀ॥੪॥੧੨॥
ਤਦੋਂ ਨਾਹ ਉਹ ਸਰੀਰਕ ਮੋਹ ਰਿਹਾ ਤੇ ਨਾਹ ਹੀ (ਵਿਕਾਰਾਂ ਵਲ ਖਿੱਚਣ ਵਾਲੇ) ਉਹ ਇੰਦਰੇ ਰਹੇ ॥੪॥੧੨॥
There is no well, and no water-carrier. ||4||12||
ਗਉੜੀਕਬੀਰਜੀ॥
Gauree, Kabeer Jee:
ਅਸਥਾਵਰਜੰਗਮਕੀਟਪਤੰਗਾ॥
ਅਸੀਂ (ਹੁਣ ਤਕ) ਅਸਥਾਵਰ, ਜੰਗਮ ਕੀੜੇ-ਪਤੰਗੇ
The mobile and immobile creatures, insects and moths
ਅਨਿਕਜਨਮਕੀਏਬਹੁਰੰਗਾ॥੧॥
ਇਹੋ ਜਿਹੇ ਕਈ ਕਿਸਮਾਂ ਦੇ ਜਨਮਾਂ ਵਿਚ ਆ ਚੁਕੇ ਹਾਂ ॥੧॥
- in numerous lifetimes, I have passed through those many forms. ||1||