GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 3
Display Settings
ਨਮੋਸਰਬਸੋਖੰ
ਹੇ ਸਭ ਨੂੰ ਸੁਕਾਉਣ (ਨਸ਼ਟ ਕਰਨ) ਵਾਲੇ! ਤੈਨੂੰ ਨਮਸਕਾਰ ਹੈ;
Salutation to Thee O Destroyer Lord!
ਨਮੋਸਰਬਪੋਖੰ
ਹੇ ਸਭ ਦਾ ਪਾਲਨ (ਪੋਸ਼ਣ) ਕਰਨ ਵਾਲੇ! (ਤੈਨੂੰ) ਨਮਸਕਾਰ ਹੈ;
Salutation to Thee O Sustainer Lord!
ਨਮੋਸਰਬਕਰਤਾ
ਹੇ ਸਭ ਦੇ ਸਿਰਜਨਹਾਰ! (ਤੈਨੂੰ) ਨਮਸਕਾਰ ਹੈ;
Salutation to Thee O Creator Lord!
ਨਮੋਸਰਬਹਰਤਾ॥੨੭॥
ਹੇ ਸਭ ਨੂੰ ਖ਼ਤਮ (ਹਰਨ) ਕਰਨ ਵਾਲੇ! (ਤੈਨੂੰ) ਨਮਸਕਾਰ ਹੈ ॥੨੭॥
Salutation to Thee O Great Indulger Lord! 27
ਨਮੋਜੋਗਜੋਗੇ
ਹੇ ਜੋਗਾਂ ਦੇ ਵੀ ਜੋਗ! (ਤੈਨੂੰ) ਨਮਸਕਾਰ ਹੈ;
Salutation to Thee O Greatest Yogi Lord!
ਨਮੋਭੋਗਭੋਗੇ
ਹੇ ਭੋਗਾਂ ਦੇ ਵੀ ਭੋਗ! (ਤੈਨੂੰ) ਨਮਸਕਾਰ ਹੈ;
Salutation to Thee Great Indulger Lord!
ਨਮੋਸਰਬਦਿਆਲੇ
ਹੇ ਸਾਰਿਆਂ ਉਤੇ ਦਇਆ ਕਰਨ ਵਾਲੇ! (ਤੈਨੂੰ) ਨਮਸਕਾਰ ਹੈ;
Salutation to Thee O Gracious Lord!
ਨਮੋਸਰਬਪਾਲੇ॥੨੮॥
ਹੇ ਸਾਰਿਆਂ ਦੀ ਪਾਲਣਾ ਕਰਨ ਵਾਲੇ! (ਤੈਨੂੰ) ਨਮਸਕਾਰ ਹੈ ॥੨੮॥
Salutation to Thee O sustainer Lord! 28
ਚਾਚਰੀਛੰਦਤ੍ਵਪ੍ਰਸਾਦਿ
ਚਾਚਰੀ ਛੰਦ: ਤੇਰੀ ਕ੍ਰਿਪਾ ਨਾਲ:
CHACHARI STANZA. BY THY GRACE
ਅਰੂਪਹੈਂ
(ਹੇ ਪ੍ਰਭੂ! ਤੂੰ) ਰੂਪ ਤੋਂ ਰਹਿਤ ਹੈਂ,
Thou art Formless Lord !
ਅਨੂਪਹੈਂ
ਉਪਮਾ ਤੋਂ ਰਹਿਤ ਹੈਂ,
Thou art Unparalleled Lord!
ਅਜੂਅਹੈਂ
ਜਨਮ ਤੋਂ ਰਹਿਤ ਹੈਂ,
Thou art Unborn Lord!
ਅਭੂਅਹੈਂ॥੨੯॥
(ਪੰਜ) ਭੂਤਾਂ ਤੋਂ ਰਹਿਤ ਹੈਂ ॥੨੯॥
Thou art Non-Being Lord! 29
ਅਲੇਖਹੈਂ
(ਤੂੰ) ਲੇਖ-ਰਹਿਤ ਹੈਂ,
Thou art Unaccountable Lord!
ਅਭੇਖਹੈਂ
ਭੇਖ-ਰਹਿਤ ਹੈਂ,
Thou art Garbless Lord!
ਅਨਾਮਹੈਂ
ਨਾਮ-ਰਹਿਤ ਹੈਂ,
Thou art Nameless Lord!
ਅਕਾਮਹੈਂ॥੩੦॥
ਕਾਮਨਾ-ਰਹਿਤ ਹੈਂ ॥੩੦॥
Thou art Desireless Lord! 30
ਅਧੇਯਹੈਂ
(ਤੂੰ) ਧਿਆਨ-ਰਹਿਤ ਹੈਂ,
Thou art Propless Lord!
ਅਭੇਯਹੈਂ
ਭੇਦ-ਰਹਿਤ ਹੈਂ,
Thou art Non-Discriminating Lord!
ਅਜੀਤਹੈਂ
ਅਜਿਤ ਹੈਂ,
Thou art Unconquerable Lord!
ਅਭੀਤਹੈਂ॥੩੧॥
ਅਭੈ ਹੈਂ ॥੩੧॥
Thou art Fearless Lord! 31
ਤ੍ਰਿਮਾਨਹੈਂ
(ਤੂੰ) ਤਿੰਨਾਂ ਲੋਕਾਂ ਵਿਚ ਮੰਨਣਯੋਗ ਹੈਂ,
Thou art Universally-Honoured Lord!
ਨਿਧਾਨਹੈਂ
(ਸਭ ਦਾ) ਖ਼ਜ਼ਾਨਾ ਹੈਂ,
Thou art the Treasure Lord!
ਤ੍ਰਿਬਰਗਹੈਂ
ਤਿੰਨ ਵਰਗਾਂ (ਧਰਮ, ਅਰਥ ਅਤੇ ਕਾਮ ਜਾਂ ਦੇਵਤਾ, ਦੈਂਤ ਅਤੇ ਮਨੁੱਖ) ਤੋਂ ਰਹਿਤ ਹੈਂ,
Thou art Master of Attributes Lord!
ਅਸਰਗਹੈਂ॥੩੨॥
ਉਤਪਤੀ (ਸਰਗ) ਰਹਿਤ ਹੈਂ ॥੩੨॥
Thou art Unborn Lord! 32
ਅਨੀਲਹੈਂ
(ਤੂੰ) ਰੰਗ-ਰਹਿਤ (ਅਥਵਾ ਸੰਖਿਆ ਰਹਿਤ) ਹੈਂ,
Thou art Colourless Lord!
ਅਨਾਦਿਹੈਂ
ਆਦਿ ਰਹਿਤ ਹੈਂ,
Thou art Beginningless Lord!
ਅਜੇਯਹੈਂ
ਅਜਿਤ ਹੈਂ,
Thou art Unborn Lord!
ਅਜਾਦਿਹੈਂ॥੩੩॥
ਬ੍ਰਹਮਾ (ਅਜ) ਤੋਂ ਵੀ ਪਹਿਲਾਂ ਦਾ ਹੈਂ ॥੩੩॥
Thou art Independent Lord! 33
ਅਜਨਮਹੈਂ
(ਤੂੰ) ਜਨਮ-ਰਹਿਤ ਹੈਂ,
Thou art Unborn Lord!
ਅਬਰਨਹੈਂ
ਰੰਗ (ਵਰਨ) ਰਹਿਤ ਹੈਂ,
Thou art Colourless Lord!
ਅਭੂਤਹੈਂ
ਤੱਤ੍ਵ (ਭੂਤ) ਰਹਿਤ ਹੈਂ,
Thou art Elementless Lord!
ਅਭਰਨਹੈਂ॥੩੪॥
ਪੋਸ਼ਣ (ਭਰਨ) ਰਹਿਤ ਹੈਂ ॥੩੪॥
Thou art Perfect Lord! 34
ਅਗੰਜਹੈਂ
(ਤੂੰ) ਨਾਸ਼-ਰਹਿਤ ਹੈਂ,
Thou art Invincible Lord!
ਅਭੰਜਹੈਂ
ਅਟੁੱਟ ਹੈਂ,
Thou art Unbreakable Lord!
ਅਝੂਝਹੈਂ
ਨਿਰਦੁਅੰਦ (ਝਗੜੇ ਤੋਂ ਮੁਕਤ) ਹੈਂ,
Thou art Unconquerable Lord!
ਅਝੰਝਹੈਂ॥੩੫॥
ਅਡੋਲ ਹੈਂ ॥੩੫॥
Thou are Tensionless Lord! 35
ਅਮੀਕਹੈਂ
(ਤੂੰ) ਅਥਾਹ (ਅਮੀਕ) ਹੈਂ,
Thou art Deepest Lord!
ਰਫ਼ੀਕਹੈਂ
(ਸਭਨਾਂ ਦਾ) ਸਾਥੀ ਹੈਂ,
Thou art Friendliest Lord!
ਅਧੰਧਹੈਂ
ਧੰਧਿਆਂ ਤੋਂ ਰਹਿਤ ਹੈਂ,
Thou art Strife less Lord!
ਅਬੰਧਹੈਂ॥੩੬॥
ਬੰਧਨ ਤੋਂ ਰਹਿਤ ਹੈਂ ॥੩੬॥
Thou art Bondless Lord! 36
ਨ੍ਰਿਬੂਝਹੈਂ
(ਤੂੰ) ਨਿਰਬੂਝ (ਬੁਝੇ ਜਾਣ ਤੋਂ ਪਰੇ) ਹੈਂ,
Thou art Unthinkable Lord!
ਅਸੂਝਹੈਂ
ਅਸੂਝ (ਸਮਝੇ ਜਾਣ ਤੋਂ ਪਰੇ) ਹੈਂ,
Thou art Unknowable Lord!
ਅਕਾਲਹੈਂ
ਕਾਲ-ਰਹਿਤ ਹੈ,
Thou art Immortal Lord!
ਅਜਾਲਹੈਂ॥੩੭॥
ਮਾਇਆ-ਜਾਲ ਤੋਂ ਮੁਕਤ ਹੈਂ ॥੩੭॥
Thou art Unbound Lord! 37
ਅਲਾਹਹੈਂ
(ਤੂੰ) ਲਾਭ (ਲਾਹ) ਪ੍ਰਾਪਤ ਕਰਨ ਤੋਂ ਮੁਕਤ ਹੈਂ,
Thou art Unbound Lord!
ਅਜਾਹਹੈਂ
ਬਿਨਾ ਕਿਸੇ ਸਥਾਨ ਦੇ ਹੈਂ,
Thou art Placeless Lord!
ਅਨੰਤਹੈਂ
ਅੰਤ-ਰਹਿਤ ਹੈਂ,
Thou art Infinite Lord!
ਮਹੰਤਹੈਂ॥੩੮॥
ਮਹਾਨਤਾ ਵਾਲਾ ਹੈਂ ॥੩੮॥
Thou art Greatest Lord! 38
ਅਲੀਕਹੈਂ
(ਤੂੰ) ਅਸੀਮ (ਲਕੀਰ ਤੋਂ ਮੁਕਤ) ਹੈਂ,
Thou art Limitless Lord!
ਨ੍ਰਿਸ੍ਰੀਕਹੈਂ
ਲਾ-ਸ਼ਰੀਕ ਹੈਂ,
Thou art Unparalleled Lord!
ਨ੍ਰਿਲੰਭਹੈਂ
ਆਸਰਾ-ਰਹਿਤ ਹੈਂ,
Thou art Propless Lord!
ਅਸੰਭਹੈਂ॥੩੯॥
ਜਨਮ ਰਹਿਤ (ਸ੍ਵਯੰਭਵ) ਹੈਂ ॥੩੯॥
Thou art Unborn Lord! 39
ਅਗੰਮਹੈਂ
(ਤੂੰ) ਪਹੁੰਚ ਤੋਂ ਪਰੇ ਹੈਂ,
Thou art Unfathomable Lord!
ਅਜੰਮਹੈਂ
ਜਨਮ ਤੋਂ ਰਹਿਤ ਹੈਂ,
Thou art Unborn Lord!
ਅਭੂਤਹੈਂ
ਪੰਜ ਭੌਤਿਕ ਹੋਂਦ ਤੋਂ ਪਰੇ ਹੈਂ,
Thou art Elementless Lord!
ਅਛੂਤਹੈਂ॥੪੦॥
ਅਛੋਹ ਹੈਂ ॥੪੦॥
Thou art Uncontaminated Lord! 40
ਅਲੋਕਹੈਂ
(ਤੂੰ) ਅਦ੍ਰਿਸ਼ ਹੈਂ,
Thou art All-Pervasive Lord!
ਅਸੋਕਹੈਂ
ਸੋਗ-ਰਹਿਤ ਹੈਂ,
Thou art Woeless Lord!
ਅਕਰਮਹੈਂ
ਕਰਮ-ਰਹਿਤ ਹੈਂ,
Thou art Deedless Lord!
ਅਭਰਮਹੈਂ॥੪੧॥
ਭਰਮ-ਰਹਿਤ ਹੈਂ ॥੪੧॥
Thou art Illusionless Lord! 41
ਅਜੀਤਹੈਂ
(ਤੂੰ) ਅਜਿਤ ਹੈਂ,
Thou art Unconquerable Lord!
ਅਭੀਤਹੈਂ
ਨਿਡਰ ਹੈਂ,
Thou art Fearless Lord!
ਅਬਾਹਹੈਂ
ਅਚਲ (ਵਾਹਨ ਦੁਆਰਾ ਚਲਾਏ ਨਾ ਜਾ ਸਕਣ ਵਾਲਾ) ਹੈਂ,
Thou art Motionless Lord!
ਅਗਾਹਹੈਂ॥੪੨॥
ਅਥਾਹ (ਸਮੁੰਦਰ ਵਾਂਗ) ਹੈਂ ॥੪੨॥
Thou art Unfathomable Lord.! 42
ਅਮਾਨਹੈਂ
(ਤੂੰ) ਅਮਿਤ ਹੈਂ,
Thou art Immeasurable Lord!
ਨਿਧਾਨਹੈਂ
(ਸਭ ਦਾ) ਖ਼ਜ਼ਾਨਾ ਹੈਂ,
Thou art the Treasure Lord!
ਅਨੇਕਹੈਂ
ਅਨੇਕ ਰੂਪਾਂ ਵਾਲਾ ਹੈਂ,
Thou art Manifold Lord!
ਫਿਰਿਏਕਹੈਂ॥੪੩॥
ਪਰ ਫਿਰ ਵੀ ਇਕ ਹੈਂ ॥੪੩॥
Thou art the Only one Lord! 43
ਭੁਜੰਗਪ੍ਰਯਾਤਛੰਦ
ਭੁਜੰਗ ਪ੍ਰਯਾਤ ਛੰਦ:
BHUJANG PRAYAAT STANZA
ਨਮੋਸਰਬਮਾਨੇ
ਹੇ ਸਾਰਿਆਂ ਦੁਆਰਾ ਮੰਨੇ ਜਾਣ ਵਾਲੇ
Salutation to Thee O Universally-Honoured Lord!
ਸਮਸਤੀਨਿਧਾਨੇ
ਅਤੇ ਸਾਰੀਆਂ ਨਿਧੀਆਂ ਦੇ ਭੰਡਾਰ! (ਤੈਨੂੰ) ਨਮਸਕਾਰ ਹੈ;
Salutation to Thee O the Treasure Lord!
ਨਮੋਦੇਵਦੇਵੇ
ਹੇ ਦੇਵਤਿਆਂ ਦੇ ਦੇਵਤੇ (ਤੈਨੂੰ) ਨਮਸਕਾਰ ਹੈ
Salutation to Thee O Greatest Lord!
ਅਭੇਖੀਅਭੇਵੇ॥੪੪॥
ਅਤੇ ਭੇਖ ਤੇ ਭੇਦ ਤੋਂ ਰਹਿਤ! (ਤੈਨੂੰ) ਨਮਸਕਾਰ ਹੈ ॥੪੪॥
Salutation to Thee O Garbless Lord! 44
ਨਮੋਕਾਲਕਾਲੇ
ਹੇ ਕਾਲ ਦੇ ਕਾਲ! (ਤੈਨੂੰ) ਨਮਸਕਾਰ ਹੈ,
Salutation to Thee O Death-Destroyer Lord!
ਨਮੋਸਰਬਪਾਲੇ
ਹੇ ਸਭ ਦੇ ਪਾਲਕ! (ਤੈਨੂੰ) ਨਮਸਕਾਰ ਹੈ;
Salutation to Thee O Sustainer Lord!
ਨਮੋਸਰਬਗਉਨੇ
ਹੇ ਸਭ ਥਾਂ ਗਵਨ ਕਰਨ ਵਾਲੇ! (ਤੈਨੂੰ) ਨਮਸਕਾਰ ਹੈ,
Salutation to Thee O All-Pervasive Lord!
ਨਮੋਸਰਬਭਉਨੇ॥੪੫॥
ਹੇ ਸਾਰਿਆਂ ਭੁਵਨਾਂ (ਲੋਕਾਂ) ਵਿਚ ਰਹਿਣ ਵਾਲੇ! (ਤੈਨੂੰ) ਨਮਸਕਾਰ ਹੈ ॥੪੫॥
Salutation to Thee O Sustainer Lord! 45
ਅਨੰਗੀਅਨਾਥੇ
ਹੇ ਦੇਹ (ਅੰਗ) ਰਹਿਤ, ਸੁਆਮੀ (ਨਾਥ) ਰਹਿਤ,
Salutation to Thee O Limitless Lord!
ਨ੍ਰਿਸੰਗੀਪ੍ਰਮਾਥੇ
ਸੰਗ-ਸਾਥ ਰਹਿਤ, (ਸਭ ਦਾ) ਨਾਸ਼ ਕਰਨ ਵਾਲੇ
Salutation to Thee O Masterless Lord!
ਨਮੋਭਾਨਭਾਨੇ
ਅਤੇ ਸੂਰਜਾਂ ਦੇ ਸੂਰਜ,
Salutation to Thee O Omnipotent Lord!
ਨਮੋਮਾਨਮਾਨੇ॥੪੬॥
ਮਾਣਾਂ ਦੇ ਮਾਣ! (ਤੈਨੂੰ) ਨਮਸਕਾਰ ਹੈ ॥੪੬॥
Salutation to Thee O Greatest Sun Lord! 46
ਨਮੋਚੰਦ੍ਰਚੰਦ੍ਰੇ
ਹੇ ਚੰਦ੍ਰਮਿਆਂ ਦੇ ਚੰਦ੍ਰਮਾ!
Salutation to Thee O Moon-Soverieign Lord!
ਨਮੋਭਾਨਭਾਨੇ
ਹੇ ਸੂਰਜਾਂ ਦੇ ਸੂਰਜ!
Salutation to Thee O Sun-Sovereign Lord!
ਨਮੋਗੀਤਗੀਤੇ
ਹੇ ਗੀਤਾਂ ਦੇ ਗੀਤ!
Salutation to Thee O Supreme Song Lord!
ਨਮੋਤਾਨਤਾਨੇ॥੪੭॥
ਹੇ ਤਾਨਾਂ ਦੇ ਤਾਨ! (ਤੈਨੂੰ) ਨਮਸਕਾਰ ਹੈ ॥੪੭॥
Salutation to Thee O Supreme Tune Lord! 47
ਨਮੋਨ੍ਰਿੱਤਨ੍ਰਿੱਤੇ
ਹੇ ਨਾਚਾਂ ਦੇ ਨਾਚ! (ਤੈਨੂੰ) ਨਮਸਕਾਰ ਹੈ,
Salutation to Thee O Supreme Dance Lord!
ਨਮੋਨਾਦਨਾਦੇ
ਹੇ ਨਾਦਾਂ ਦੇ ਨਾਦ (ਧ੍ਵਨੀ)! (ਤੈਨੂੰ) ਨਮਸਕਾਰ ਹੈ,
Salutation to Thee O Supreme Sound Lord!
ਨਮੋਪਾਨਪਾਨੇ
ਹੇ ਹੱਥਾਂ ਦੇ ਹੱਥ! (ਤੈਨੂੰ) ਨਮਸਕਾਰ ਹੈ,
Salutation to Thee O Water-Essence Lord!
ਨਮੋਬਾਦਬਾਦੇ॥੪੮॥
ਹੇ ਵਾਜਿਆਂ ਦੇ ਵਾਜੇ! (ਤੈਨੂੰ) ਨਮਸਕਾਰ ਹੈ ॥੪੮॥
Salutation to Thee O Air-Essence Lord! 48
ਅਨੰਗੀਅਨਾਮੇ
ਹੇ ਅੰਗ-ਰਹਿਤ, ਨਾਮ-ਰਹਿਤ,
Salutation to Thee O Bodyless Lord! Salutation to Thee O Nameless Lord !
ਸਮਸਤੀਸਰੂਪੇ
ਸਭ ਦੇ ਸਰੂਪ,
Salutation to Thee O All-Form Lord!
ਪ੍ਰਭੰਗੀਪ੍ਰਮਾਥੇ
ਦੁਖਦਾਇਕਾਂ ਨੂੰ ਨਸ਼ਟ ਕਰਨ ਵਾਲੇ
Salutation to Thee O Destroyer Lord! Salutation to Thee O Omnipotent Lord!
ਸਮਸਤੀਬਿਭੂਤੇ॥੪੯॥
ਅਤੇ ਸਾਰੀ ਸਾਮਗ੍ਰੀ ਦੇ ਭੰਡਾਰ! (ਤੈਨੂੰ) ਨਮਸਕਾਰ ਹੈ ॥੪੯॥
Salutation to Thee O Greatest to All Lord 49
ਕਲੰਕੰਬਿਨਾਨੇਕਲੰਕੀਸਰੂਪੇ
ਹੇ ਕਲੰਕ-ਰਹਿਤ, ਨਿਸ਼ਕਲੰਕ ਸਰੂਪ ਵਾਲੇ,
Salutation to Thee O Supreme Sovereign Lord! Salutation to Thee O Most Beautiful Lord!
ਨਮੋਰਾਜਰਾਜੇਸ੍ਵਰੰਪਰਮਰੂਪੇ॥੫੦॥
ਰਾਜਿਆਂ ਦੇ ਰਾਜੇ ਅਤੇ ਮਹਾਨ ਰੂਪ ਵਾਲੇ! (ਤੈਨੂੰ) ਨਮਸਕਾਰ ਹੈ ॥੫੦॥
Salutation to Thee O Supreme Sovereign Lord! Salutation to Thee Most Beautiful Lord! 50
ਨਮੋਜੋਗਜੋਗੇਸ੍ਵਰੰਪਰਮਸਿੱਧੇ
ਹੇ ਜੋਗੀਆਂ ਦੇ ਜੋਗੀ, ਸ੍ਰੇਸ਼ਠ ਸਿੱਧ ਸਰੂਪ! (ਤੈਨੂੰ) ਨਮਸਕਾਰ ਹੈ;
Salutation to Thee O Supreme Yogi Lord! Salutation to Thee O Supreme Adept Lord!
ਨਮੋਰਾਜਰਾਜੇਸ੍ਵਰੰਪਰਮਬ੍ਰਿਧੇ॥੫੧॥
ਹੇ ਰਾਜਿਆਂ ਦੇ ਰਾਜੇ, ਮਹਾਨ ਵਡਿਆਈ ਵਾਲੇ! (ਤੈਨੂੰ) ਨਮਸਕਾਰ ਹੈ ॥੫੧॥
Salutation to Thee O Supreme Emperor Lord! Salutation to Thee O Supreme Entity Lord! 51
ਨਮੋਸਸਤ੍ਰਪਾਣੇ
ਹੇ ਹੱਥ ਵਿਚ ਸ਼ਸਤ੍ਰ ਧਾਰਨ ਕਰਨ ਵਾਲੇ! (ਤੈਨੂੰ) ਨਮਸਕਾਰ ਹੈ;
Salutation to Thee O Weapon-wielder Lord!
ਨਮੋਅਸਤ੍ਰਮਾਣੇ
ਹੇ ਅਸਤ੍ਰ ਵਰਤਣ ਵਾਲੇ! (ਤੈਨੂੰ) ਨਮਸਕਾਰ ਹੈ;
Salutation to Thee O Weapon-user Lord!
ਨਮੋਪਰਮਗਿਆਤਾ
ਹੇ ਸਭ ਕੁਝ ਜਾਣਨ ਵਾਲੇ (ਸਰਵੱਗ)! (ਤੈਨੂੰ) ਨਮਸਕਾਰ ਹੈ;
Salutation to Thee O Supreme Knower Lord! Salutation to Thee O Illusionless Lord!
ਨਮੋਲੋਕਮਾਤਾ॥੫੨॥
ਹੇ ਜਗਤ ਦੇ ਮਾਤਾ ਸਰੂਪ! (ਤੈਨੂੰ) ਨਮਸਕਾਰ ਹੈ ॥੫੨॥
Salutation to Thee O Universal Mother Lord! 52
ਅਭੇਖੀਅਭਰਮੀਅਭੋਗੀਅਭੁਗਤੇ
ਹੇ ਭੇਖਾਂ ਤੋਂ ਰਹਿਤ, ਭਰਮਾਂ ਤੋਂ ਰਹਿਤ, ਭੋਗਾਂ ਤੋਂ ਰਹਿਤ ਅਤੇ ਨਾ ਭੋਗੇ ਜਾ ਸਕਣ ਵਾਲੇ!
Salutation to Thee Garbless Lord! Salutation to Thee O Temptationless Lord!
ਨਮੋਜੋਗਜੋਗੇਸ੍ਵਰੰਪਰਮਜੁਗਤੇ॥੫੩॥
ਹੇ ਜੋਗਾਂ ਦੇ ਵੀ ਜੋਗ ਅਤੇ ਸ੍ਰੇਸ਼ਠ ਜੁਗਤ ਵਾਲੇ! (ਤੈਨੂੰ) ਨਮਸਕਾਰ ਹੈ ॥੫੩॥
Salutation to Thee O Supreme Yogi Lord! Salutation to Thee O Supremely-disciplined Lord! 53