GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 26
Display Settings
ਸਭਦੁਨੀਆਆਵਣਜਾਣੀਆ॥੩॥
ਜਗਤ ਉਸ ਨੂੰ ਨਾਸਵੰਤ ਦਿੱਸਦਾ ਹੈ ॥੩॥
All the world continues coming and going in reincarnation. ||3||
ਵਿਚਿਦੁਨੀਆਸੇਵਕਮਾਈਐ
(ਹੇ ਭਾਈ!) ਦੁਨੀਆ ਵਿਚ (ਆ ਕੇ) ਪ੍ਰਭੂ ਦੀ ਸੇਵਾ (ਸਿਮਰਨ) ਕਰਨੀ ਚਾਹੀਦੀ ਹੈ।
In the midst of this world, do seva,
ਤਾਦਰਗਹਬੈਸਣੁਪਾਈਐ
ਤਦੋਂ ਹੀ ਉਸ ਦੀ ਹਜ਼ੂਰੀ ਵਿਚ ਬੈਠਣ ਨੂੰ ਥਾਂ ਮਿਲਦਾ ਹੈ।
and you shall be given a place of honor in the Court of the Lord.
ਕਹੁਨਾਨਕਬਾਹਲੁਡਾਈਐ॥੪॥੩੩॥
ਨਾਨਕ ਆਖਦਾ ਹੈ- (ਸਿਮਰਨ ਦੀ ਬਰਕਤਿ ਨਾਲ) ਬੇ-ਫ਼ਿਕਰ ਹੋ ਜਾਈਦਾ ਹੈ। (ਕੋਈ ਚਿੰਤਾ-ਸੋਗ ਨਹੀਂ ਵਿਆਪਦਾ) ॥੪॥੩੩॥
Says Nanak, swing your arms in joy! ||4||33||
ਸਿਰੀਰਾਗੁਮਹਲਾਘਰੁ
Siree Raag, Third Mahalaa, First House:
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ਹਉਸਤਿਗੁਰੁਸੇਵੀਆਪਣਾਇਕਮਨਿਇਕਚਿਤਿਭਾਇ
ਮੈਂ ਇਕਾਗ੍ਰ ਮਨ ਹੋ ਕੇ ਇਕਾਗ੍ਰ ਚਿੱਤ ਹੋ ਕੇ ਪ੍ਰੇਮ ਨਾਲ ਆਪਣੇ ਸਤਿਗੁਰੂ ਦੀ ਸਰਨ ਲੈਂਦਾ ਹਾਂ।
I serve my True Guru with single-minded devotion, and lovingly focus my consciousness on Him.
ਸਤਿਗੁਰੁਮਨਕਾਮਨਾਤੀਰਥੁਹੈਜਿਸਨੋਦੇਇਬੁਝਾਇ
ਸਤਿਗੁਰੂ ਮਨ ਦੀਆਂ ਇੱਛਾਂ ਪੂਰੀਆਂ ਕਰਨ ਵਾਲਾ ਤੀਰਥ ਹੈ (ਪਰ ਇਹ ਸਮਝ ਉਸ ਮਨੁੱਖ ਨੂੰ ਆਉਂਦੀ ਹੈ) ਜਿਸ ਨੂੰ (ਗੁਰੂ ਆਪ) ਸਮਝਾਏ।
The True Guru is the mind's desire and the sacred shrine of pilgrimage, for those unto whom He has given this understanding.
ਮਨਚਿੰਦਿਆਵਰੁਪਾਵਣਾਜੋਇਛੈਸੋਫਲੁਪਾਇ
(ਗੁਰੂ ਪਾਸੋਂ) ਮਨ-ਇੱਛਤ ਮੰਗ ਮਿਲ ਜਾਂਦੀ ਹੈ, ਮਨੁੱਖ ਜੋ ਇੱਛਾ ਧਾਰਦਾ ਹੈ ਉਹੀ ਫਲ ਹਾਸਲ ਕਰ ਲੈਂਦਾ ਹੈ।
The blessings of the wishes of the mind are obtained, and the fruits of one's desires.
ਨਾਉਧਿਆਈਐਨਾਉਮੰਗੀਐਨਾਮੇਸਹਜਿਸਮਾਇ॥੧॥
(ਪਰ) ਪਰਮਾਤਮਾ ਦਾ ਨਾਮ ਹੀ ਸਿਮਰਨਾ ਚਾਹੀਦਾ ਹੈ ਤੇ (ਗੁਰੂ ਪਾਸੋਂ) ਨਾਮ ਹੀ ਮੰਗਣਾ ਚਾਹੀਦਾ ਹੈ। ਨਾਮ ਵਿਚ ਜੁੜਿਆ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਜਾਂਦਾ ਹੈ ॥੧॥
Meditate on the Name, worship the Name, and through the Name, you shall be absorbed in intuitive peace and poise. ||1||
ਮਨਮੇਰੇਹਰਿਰਸੁਚਾਖੁਤਿਖਜਾਇ
ਹੇ ਮੇਰੇ ਮਨ! ਪਰਮਾਤਮਾ (ਦੇ ਨਾਮ) ਦਾ ਸੁਆਦ ਚੱਖ, (ਤੇਰੀ ਮਾਇਆ ਵਾਲੀ) ਤ੍ਰਿਸ਼ਨਾ ਦੂਰ ਹੋ ਜਾਏਗੀ।
O my mind, drink in the Sublime Essence of the Lord, and your thirst shall be quenched.
ਜਿਨੀਗੁਰਮੁਖਿਚਾਖਿਆਸਹਜੇਰਹੇਸਮਾਇ॥੧॥ਰਹਾਉ
ਜਿਨ੍ਹਾਂ ਬੰਦਿਆਂ ਨੇ ਗੁਰੂ ਦੀ ਸਰਨ ਪੈ ਕੇ 'ਹਰਿ ਰਸ' ਚੱਖਿਆ, ਉਹ ਆਤਮਕ ਅਡੋਲਤਾ ਵਿਚ ਟਿਕੇ ਰਹਿੰਦੇ ਹਨ ॥੧॥ ਰਹਾਉ ॥
Those Gurmukhs who have tasted it remain intuitively absorbed in the Lord. ||1||Pause||
ਜਿਨੀਸਤਿਗੁਰੁਸੇਵਿਆਤਿਨੀਪਾਇਆਨਾਮੁਨਿਧਾਨੁ
ਜਿਨ੍ਹਾਂ ਬੰਦਿਆਂ ਨੇ ਸਤਿਗੁਰੂ ਦੀ ਸਰਨ ਲਈ ਹੈ, ਉਹਨਾਂ ਨੇ (ਸਭ ਪਦਾਰਥਾਂ ਦਾ) ਖ਼ਜ਼ਾਨਾ ਪ੍ਰਭੂ-ਨਾਮ ਪ੍ਰਾਪਤ ਕਰ ਲਿਆ ਹੈ।
Those who serve the True Guru obtain the Treasure of the Naam.
ਅੰਤਰਿਹਰਿਰਸੁਰਵਿਰਹਿਆਚੂਕਾਮਨਿਅਭਿਮਾਨੁ
ਉਹਨਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ-ਰਸ ਰਚ ਗਿਆ ਹੈ। ਉਹਨਾਂ ਦੇ ਮਨ ਵਿਚੋਂ ਅਹੰਕਾਰ ਦੂਰ ਹੋ ਗਿਆ ਹੈ।
Deep within, they are drenched with the Essence of the Lord, and the egotistical pride of the mind is subdued.
ਹਿਰਦੈਕਮਲੁਪ੍ਰਗਾਸਿਆਲਾਗਾਸਹਜਿਧਿਆਨੁ
ਉਹਨਾਂ ਦੇ ਹਿਰਦੇ ਦਾ ਕੌਲ-ਫੁੱਲ ਖਿੜ ਪਿਆ ਹੈ। ਉਹਨਾਂ ਦੀ ਸੁਰਤ ਆਤਮਕ ਅਡੋਲਤਾ ਵਿਚ ਲੱਗ ਗਈ ਹੈ।
The heart-lotus blossoms forth, and they intuitively center themselves in meditation.
ਮਨੁਨਿਰਮਲੁਹਰਿਰਵਿਰਹਿਆਪਾਇਆਦਰਗਹਮਾਨੁ॥੨॥
ਉਹਨਾਂ ਦਾ ਪਵਿਤ੍ਰ (ਹੋ ਚੁਕਾ) ਮਨ ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਦਾ ਹੈ, ਉਹਨਾਂ ਨੂੰ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ ਮਿਲਦਾ ਹੈ ॥੨॥
Their minds become pure, and they remain immersed in the Lord; they are honored in His Court. ||2||
ਸਤਿਗੁਰੁਸੇਵਨਿਆਪਣਾਤੇਵਿਰਲੇਸੰਸਾਰਿ
(ਪਰ) ਜਗਤ ਵਿਚ ਉਹ ਬੰਦੇ ਵਿਰਲੇ ਹਨ ਜੇਹੜੇ ਪਿਆਰੇ ਸਤਿਗੁਰੂ ਦੀ ਸਰਨ ਲੈਂਦੇ ਹਨ,
Those who serve the True Guru in this world are very rare.
ਹਉਮੈਮਮਤਾਮਾਰਿਕੈਹਰਿਰਾਖਿਆਉਰਧਾਰਿ
ਜੇਹੜੇ ਹਉਮੈ ਨੂੰ ਤੇ ਮਲਕੀਅਤ ਦੀ ਲਾਲਸਾ ਨੂੰ ਮਾਰ ਕੇ ਆਪਣੇ ਹਿਰਦੇ ਵਿਚ ਪਰਮਾਤਮਾ ਨੂੰ ਟਿਕਾਂਦੇ ਹਨ।
Those who keep the Lord enshrined in their hearts subdue egotism and possessiveness.
ਹਉਤਿਨਕੈਬਲਿਹਾਰਣੈਜਿਨਾਨਾਮੇਲਗਾਪਿਆਰੁ
ਮੈਂ ਉਹਨਾਂ ਬੰਦਿਆਂ ਤੋਂ ਸਦਕੇ ਹਾਂ ਜਿਨ੍ਹਾਂ ਦਾ ਪਰਮਾਤਮਾ ਦੇ ਨਾਮ ਵਿਚ ਹੀ ਪ੍ਰੇਮ ਬਣਿਆ ਰਹਿੰਦਾ ਹੈ।
I am a sacrifice to those who are in love with the Naam.
ਸੇਈਸੁਖੀਏਚਹੁਜੁਗੀਜਿਨਾਨਾਮੁਅਖੁਟੁਅਪਾਰੁ॥੩॥
ਉਹੀ ਬੰਦੇ ਸਦਾ ਸੁਖੀ ਰਹਿੰਦੇ ਹਨ ਜਿਨ੍ਹਾਂ ਦੇ ਪਾਸ ਕਦੇ ਨਾਹ ਮੁੱਕਣ ਵਾਲਾ ਬੇਅੰਤ ਨਾਮ (ਦਾ ਖ਼ਜ਼ਾਨਾ) ਹੈ ॥੩॥
Those who attain the Inexhaustible Name of the Infinite Lord remain happy throughout the four ages. ||3||
ਗੁਰਮਿਲਿਐਨਾਮੁਪਾਈਐਚੂਕੈਮੋਹਪਿਆਸ
ਜੇ ਗੁਰੂ ਮਿਲ ਪਏ ਤਾਂ ਪਰਮਾਤਮਾ ਦਾ ਨਾਮ ਪ੍ਰਾਪਤ ਹੋ ਜਾਂਦਾ ਹੈ, (ਨਾਮ ਦੀ ਬਰਕਤਿ ਨਾਲ) ਮਾਇਆ ਦਾ ਮੋਹ ਦੂਰ ਹੋ ਜਾਂਦਾ ਹੈ, ਮਾਇਆ ਦੀ ਤ੍ਰਿਸ਼ਨਾ ਮੁੱਕ ਜਾਂਦੀ ਹੈ।
Meeting with the Guru, the Naam is obtained, and the thirst of emotional attachment departs.
ਹਰਿਸੇਤੀਮਨੁਰਵਿਰਹਿਆਘਰਹੀਮਾਹਿਉਦਾਸੁ
ਮਨੁੱਖ ਦਾ ਮਨ ਪਰਮਾਤਮਾ (ਦੀ ਯਾਦ) ਨਾਲ ਇਕ-ਮਿਕ ਹੋਇਆ ਰਹਿੰਦਾ ਹੈ, ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਹੀ (ਮਾਇਆ ਵਲੋਂ) ਉਪਰਾਮ ਰਹਿੰਦਾ ਹੈ।
When the mind is permeated with the Lord, one remains detached within the home of the heart.
ਜਿਨਾਹਰਿਕਾਸਾਦੁਆਇਆਹਉਤਿਨਬਲਿਹਾਰੈਜਾਸੁ
ਮੈਂ ਉਹਨਾਂ ਬੰਦਿਆਂ ਤੋਂ ਵਾਰਨੇ ਜਾਂਦਾ ਹਾਂ ਜਿਨ੍ਹਾਂ ਨੂੰ ਪਰਮਾਤਮਾ ਦੇ ਨਾਮ ਦਾ ਸੁਆਦ ਆ ਗਿਆ ਹੈ।
I am a sacrifice to those who enjoy the Sublime Taste of the Lord.
ਨਾਨਕਨਦਰੀਪਾਈਐਸਚੁਨਾਮੁਗੁਣਤਾਸੁ॥੪॥੧॥੩੪॥
ਹੇ ਨਾਨਕ! ਪਰਮਾਤਮਾ ਦੀ ਮਿਹਰ ਦੀ ਨਜ਼ਰ ਨਾਲ ਹੀ ਪਰਮਾਤਮਾ ਦਾ ਸਦਾ-ਥਿਰ ਰਹਿਣ ਵਾਲਾ ਤੇ ਸਾਰੇ ਗੁਣਾਂ ਦਾ ਖ਼ਜ਼ਾਨਾ ਨਾਮ ਪ੍ਰਾਪਤ ਹੁੰਦਾ ਹੈ ॥੪॥੧॥੩੪॥
O Nanak, by His Glance of Grace, the True Name, the Treasure of Excellence, is obtained. ||4||1||34||
ਸਿਰੀਰਾਗੁਮਹਲਾ
Siree Raag, Third Mahalaa:
ਬਹੁਭੇਖਕਰਿਭਰਮਾਈਐਮਨਿਹਿਰਦੈਕਪਟੁਕਮਾਇ
ਬਹੁਤੇ ਧਾਰਮਿਕ ਪਹਿਰਾਵੇ ਪਹਿਨ ਕੇ (ਦੂਜਿਆਂ ਨੂੰ ਠੱਗਣ ਲਈ ਆਪਣੇ) ਮਨ ਵਿਚ ਹਿਰਦੇ ਵਿਚ ਖੋਟ ਕਮਾ ਕੇ (ਆਪ ਹੀ) ਭਟਕਣਾ ਵਿਚ ਪੈ ਜਾਈਦਾ ਹੈ।
People wear all sorts of costumes and wander all around, but in their hearts and minds, they practice deception.
ਹਰਿਕਾਮਹਲੁਪਾਵਈਮਰਿਵਿਸਟਾਮਾਹਿਸਮਾਇ॥੧॥
(ਜੇਹੜਾ ਮਨੁੱਖ ਇਹ ਵਿਖਾਵਾ ਠੱਗੀ ਕਰਦਾ ਹੈ ਉਹ) ਪਰਮਾਤਮਾ ਦੀ ਹਜ਼ੂਰੀ ਪ੍ਰਾਪਤ ਨਹੀਂ ਕਰ ਸਕਦਾ, (ਉਹ ਸਗੋਂ) ਆਤਮਕ ਮੌਤ ਸਹੇੜ ਕੇ (ਠੱਗੀ ਆਦਿਕ ਵਿਕਾਰਾਂ ਦੇ) ਗੰਦ ਵਿਚ ਫਸਿਆ ਰਹਿੰਦਾ ਹੈ ॥੧॥
They do not attain the Mansion of the Lord's Presence, and after death, they sink into manure. ||1||
ਮਨਰੇਗ੍ਰਿਹਹੀਮਾਹਿਉਦਾਸੁ
ਹੇ (ਮੇਰੇ) ਮਨ! ਗ੍ਰਿਹਸਤ ਵਿਚ (ਰਹਿੰਦਾ ਹੋਇਆ) ਹੀ (ਮਾਇਆ ਦੇ ਮੋਹ ਵਲੋਂ) ਨਿਰਲੇਪ (ਰਹੁ)।
O mind, remain detached in the midst of your household.
ਸਚੁਸੰਜਮੁਕਰਣੀਸੋਕਰੇਗੁਰਮੁਖਿਹੋਇਪਰਗਾਸੁ॥੧॥ਰਹਾਉ
(ਪਰ ਜਿਸ ਮਨੁੱਖ ਦੇ ਹਿਰਦੇ ਵਿਚ) ਗੁਰੂ ਦੀ ਸਰਨ ਪੈ ਕੇ ਸੂਝ ਪੈਦਾ ਹੁੰਦੀ ਹੈ ਉਹ ਮਨੁੱਖ (ਹੀ) ਸਦਾ-ਥਿਰ ਪ੍ਰਭੂ-ਨਾਮ ਸਿਮਰਨ ਦੀ ਕਮਾਈ ਕਰਦਾ ਹੈ, ਤੇ ਵਿਕਾਰਾਂ ਵਲੋਂ ਸੰਕੋਚ ਕਰਦਾ ਹੈ (ਇਸ ਵਾਸਤੇ, ਹੇ ਮਨ! ਗੁਰੂ ਦੀ ਸਰਨ ਪੈ ਕੇ ਇਹ ਕਰਨ-ਜੋਗ ਕੰਮ ਕਰਨ ਦੀ ਜਾਚ ਸਿੱਖ) ॥੧॥ ਰਹਾਉ ॥
Practicing truth, self-discipline and good deeds, the Gurmukh is enlightened. ||1||Pause||
ਗੁਰਕੈਸਬਦਿਮਨੁਜੀਤਿਆਗਤਿਮੁਕਤਿਘਰੈਮਹਿਪਾਇ
ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਆਪਣੇ ਮਨ ਨੂੰ ਵੱਸ ਵਿਚ ਕਰ ਲਿਆ ਹੈ, ਉਹ ਗ੍ਰਿਹਸਤ ਵਿਚ ਰਹਿੰਦਿਆਂ ਹੀ ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ, ਵਿਕਾਰਾਂ ਤੋਂ ਖ਼ਲਾਸੀ ਪਾ ਲੈਂਦਾ ਹੈ।
Through the Word of the Guru's Shabad, the mind is conquered, and one attains the State of Liberation in one's own home.
ਹਰਿਕਾਨਾਮੁਧਿਆਈਐਸਤਿਸੰਗਤਿਮੇਲਿਮਿਲਾਇ॥੨॥
(ਇਸ ਵਾਸਤੇ, ਹੇ ਮਨ!) ਸਾਧ ਸੰਗਤਿ ਦੇ ਇਕੱਠ ਵਿਚ ਮਿਲ ਕੇ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ ॥੨॥
So meditate on the Name of the Lord; join and merge with the Sat Sangat, the True Congregation. ||2||
ਜੇਲਖਇਸਤਰੀਆਭੋਗਕਰਹਿਨਵਖੰਡਰਾਜੁਕਮਾਹਿ
(ਹੇ ਭਾਈ!) ਜੇ ਤੂੰ (ਕਾਮ-ਵਾਸਨਾ ਪੂਰੀ ਕਰਨ ਲਈ) ਲੱਖ ਇਸਤ੍ਰੀਆਂ ਭੀ ਭੋਗ ਲਏਂ, ਜੇ ਤੂੰ ਸਾਰੀ ਧਰਤੀ ਦਾ ਰਾਜ ਭੀ ਕਰ ਲਏਂ,
You may enjoy the pleasures of hundreds of thousands of women, and rule the nine continents of the world.
ਬਿਨੁਸਤਿਗੁਰਸੁਖੁਪਾਵਈਫਿਰਿਫਿਰਿਜੋਨੀਪਾਹਿ॥੩॥
ਤਾਂ ਭੀ ਸਤਿਗੁਰ ਦੀ ਸਰਨ ਤੋਂ ਬਿਨਾ ਆਤਮਕ ਸੁਖ ਨਹੀਂ ਲੱਭ ਸਕੇਂਗਾ, (ਸਗੋਂ) ਮੁੜ ਮੁੜ ਜੂਨਾਂ ਵਿਚ ਪਿਆ ਰਹੇਂਗਾ ॥੩॥
But without the True Guru, you will not find peace; you will be reincarnated over and over again. ||3||
ਹਰਿਹਾਰੁਕੰਠਿਜਿਨੀਪਹਿਰਿਆਗੁਰਚਰਣੀਚਿਤੁਲਾਇ
ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਚਰਨਾਂ ਵਿਚ ਚਿੱਤ ਜੋੜ ਕੇ ਪਰਮਾਤਮਾ ਦੇ ਨਾਮ-ਸਿਮਰਨ ਦਾ ਹਾਰ ਆਪਣੇ ਗਲ ਵਿਚ ਪਹਿਨ ਲਿਆ ਹੈ,
Those who wear the Necklace of the Lord around their necks, and focus their consciousness on the Guru's Feet
ਤਿਨਾਪਿਛੈਰਿਧਿਸਿਧਿਫਿਰੈਓਨਾਤਿਲੁਤਮਾਇ॥੪॥
ਕਰਾਮਾਤੀ ਤਾਕਤ ਉਹਨਾਂ ਦੇ ਪਿੱਛੇ ਪਿੱਛੇ ਤੁਰੀ ਫਿਰਦੀ ਹੈ, ਪਰ ਉਹਨਾਂ ਨੂੰ ਉਸ ਦਾ ਰਤਾ ਭਰ ਭੀ ਲਾਲਚ ਨਹੀਂ ਹੁੰਦਾ ॥੪॥
-wealth and supernatural spiritual powers follow them, but they do not care for such things at all. ||4||
ਜੋਪ੍ਰਭਭਾਵੈਸੋਥੀਐਅਵਰੁਕਰਣਾਜਾਇ
(ਪਰ ਅਸਾਂ ਜੀਵਾਂ ਦੇ ਕੀਹ ਵੱਸ?) ਹੇ ਪ੍ਰਭੂ! ਜੋ ਕੁਝ ਤੈਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ, (ਤੇਰੀ ਮਰਜ਼ੀ ਤੋਂ ਲਾਂਭੇ) ਹੋਰ ਕੁਝ ਕੀਤਾ ਨਹੀਂ ਜਾ ਸਕਦਾ।
Whatever pleases God's Will comes to pass. Nothing else can be done.
ਜਨੁਨਾਨਕੁਜੀਵੈਨਾਮੁਲੈਹਰਿਦੇਵਹੁਸਹਜਿਸੁਭਾਇ॥੫॥੨॥੩੫॥
ਹੇ ਹਰੀ! (ਮੈਨੂੰ) ਆਪਣਾ ਨਾਮ ਬਖ਼ਸ਼, ਤਾਕਿ ਆਤਮਕ ਅਡੋਲਤਾ ਵਿਚ ਟਿਕ ਕੇ, ਤੇਰੇ ਪ੍ਰੇਮ ਵਿਚ ਜੁੜ ਕੇ (ਤੇਰਾ) ਦਾਸ ਨਾਨਕ (ਤੇਰਾ) ਨਾਮ ਸਿਮਰ ਕੇ ਆਤਮਕ ਜੀਵਨ ਪ੍ਰਾਪਤ ਕਰ ਸਕੇ ॥੫॥੨॥੩੫॥
Servant Nanak lives by chanting the Naam. O Lord, please give it to me, in Your Natural Way. ||5||2||35||