ਰਾਗੜਦੰਗਰਾਮਸੈਨਾਸੁਕ੍ਰੁਧ॥
ਰਾਮ ਦੀ ਸੈਨਾ ਦੇ ਕ੍ਰੋਧਵਾਨ ਸੂਰਮੇ
ਜਾਗੜਦੰਗਜ੍ਵਾਨਜੁਝੰਤਜੁਧ॥
ਯੁੱਧ ਵਿੱਚ ਜੂਝਦੇ ਸਨ।
On this side, the warriors in the army of Ram, started fighting in great rage
ਨਾਗੜਦੰਗਨਿਸਾਣਨਵਸੈਨਸਾਜ॥
ਸੈਨਾ ਨੇ ਨਵੇਂ ਧੌਂਸੇ ਵਜਾ ਕੇ 'ਮਕਰਾਛ' (ਨਾਂ ਦੇ)
ਮਾਗੜਦੰਗਮੂੜਮਕਰਾਛਗਾਜ॥੪੮੫॥
ਮੂਰਖ ਰਣ-ਭੂਮੀ ਵਿੱਚ ਗੱਜਣ ਲੱਗਾ ॥੪੮੫॥
The foolish Makrachh thundered, carrying his new banner.485.
ਆਗੜਦੰਗਏਕਅਤਕਾਇਵੀਰ॥
'ਇਕ ਅਤਕਾਇ' (ਨਾਮ ਦੇ) ਸੂਰਮੇ ਨੇ
ਰਾਗੜਦੰਗਰੋਸਕੀਨੇਗਹੀਰ॥
ਗੰਭੀਰ ਰੂਪ ਵਿੱਚ ਗੁੱਸਾ ਕੀਤਾ।
There was one demon named Atkaaye in the demon forces who rushed with serious fury
ਆਗੜਦੰਗਏਕਹੁਕੇਅਨੇਕ॥
ਉਸ ਇਕ ਨਾਲ ਅਨੇਕਾਂ (ਸੂਰਵੀਰ) ਲਲਕਾਰੇ।
ਸਾਗੜਦੰਗਸਿੰਧਬੇਲਾਬਿਬੇਕ॥੪੮੬॥
(ਰਣ-ਭੂਮੀ) ਸਮੁੰਦਰ ਦੇ ਕੰਢੇ ਤੇ ਵਿਸਥਾਪਿਤ ਹੈ ॥੪੮੬॥
Many warriors confronted him and began to fight with discriminating intellect.486.
ਤਾਗੜਦੰਗਤੀਰਛੁਟੈਅਪਾਰ॥
ਅਪਾਰ ਤੀਰ ਛੁੱਟਦੇ ਹਨ
ਬਾਗੜਦੰਗਬੂੰਦਬਨਦਲਅਨੁਚਾਰ॥
ਜੋ ਬੂੰਦਾਂ ਜਾਂ ਬਣ ਦੇ ਪੱਤਿਆਂ ਅਨੁਸਾਰ (ਸਮਝਣੇ ਚਾਹੀਦੇ ਹਨ),
There was huge shower of arrows which fell like rain-drops
ਆਗੜਦੰਗਅਰਬਟੀਡੀਪ੍ਰਮਾਨ॥
ਬਿਨਾਂ ਰਥਾਂ ਦੇ (ਪੈਦਲ ਸੈਨਾ) ਟਿੱਡੀਦਲ ਜਿਹੀ
ਚਾਗੜਦੰਗਚਾਰਚੀਟੀਸਮਾਨ॥੪੮੭॥
ਜਾਂ ਕੀੜੀਆਂ ਦੇ ਦਲ ਵਰਗੀ ਸਮਝਣੀ ਚਾਹੀਦੀ ਹੈ ॥੪੮੭॥
The army looked like locusts and array of ants.487.
ਬਾਗੜਦੰਗਬੀਰਬਾਹੁੜੇਨੇਖ॥
ਅਨੇਕ ਸੂਰਮੇ ਨੇੜੇ ਪਹੁੰਚ ਗਏ ਹਨ
ਜਾਗੜਦੰਗਜੁਧਅਤਕਾਇਦੇਖ॥
ਅਤੇ 'ਅਤਕਾਇ' ਦਾ ਯੁੱਧ ਵੇਖ ਰਹੇ ਹਨ।
The warriors reached near Atkaaye in order to see him fighting.
ਦਾਗੜਦੰਗਦੇਵਜੈਜੈਕਹੰਤ॥
ਦੇਵਤੇ ਜੈ ਜੈ ਕਾਰ ਕਰ ਰਹੇ ਹਨ
ਭਾਗੜਦੰਗਭੂਪਧਨਧਨਭਨੰਤ॥੪੮੮॥
ਅਤੇ ਰਾਜੇ ਧੰਨ-ਧੰਨ ਕਹਿੰਦੇ ਸਨ ॥੪੮੮॥
The gods hailed him and the king uttered “Bravo, Bravo!”.488.
ਕਾਗੜਦੰਗਕਹਕਕਾਲੀਕਰਾਲ॥
ਕਾਲੀ ਪ੍ਰਚੰਡ ਠਹਾਕਾ ਮਾਰਕੇ ਹੱਸ ਰਹੀ ਹੈ।
ਜਾਗੜਦੰਗਜੂਹਜੁਗਣਬਿਸਾਲ॥
ਜੋਗਣਾਂ ਦੇ ਵਿਸ਼ਾਲ ਟੋਲੇ
The terrible goddess Kali began to shout and great number of Yoginis roamed in the battlefield.
ਭਾਗੜਦੰਗਭੂਤਭੈਰੋਅਨੰਤ॥
ਅਤੇ ਅਨੰਤ ਭੈਰੋ ਤੇ ਭੂਤ
ਸਾਗੜਦੰਗਸ੍ਰੋਣਪਾਣੰਕਰੰਤ॥੪੮੯॥
ਲਹੂ ਪੀ ਰਹੇ ਸਨ ॥੪੮੯॥
Innumerable Bhairvas and ghosts began to drink blood.489.
ਡਾਗੜਦੰਗਡਉਰਡਾਕਣਡਹਕ॥
ਡਾਕਣੀਆਂ ਡਗ-ਡਗ ਡੌਰੂ ਵਜਾਉਂਦੀਆਂ ਸਨ।
ਕਾਗੜਦੰਗਕ੍ਰੂਰਕਾਕੰਕਹਕ॥
ਭਿਆਨਕ ਕਾਂ ਕੂਕਦੇ ਸਨ।
The tabors of vampires sounded and the inauspicious crows began to caw
ਚਾਗੜਦੰਗਚਤ੍ਰਚਾਵਡੀਚਿਕਾਰ॥
ਚੌਹਾਂ ਪਾਸੇ ਚੁੜੇਲਾਂ ਚੀਖਦੀਆਂ ਸਨ
ਭਾਗੜਦੰਗਭੂਤਡਾਰਤਧਮਾਰ॥੪੯੦॥
ਅਤੇ ਭੂਤ ਧਮਾਰ ਪਾ ਰਹੇ ਸਨ ॥੪੯੦॥
On all the four sides there were heard and seen shrieks of vultures and leapings and hopping of ghosts and fiends.490.
ਹੋਹਾਛੰਦ॥
ਹੋਹਾ ਛੰਦ
HOHA STANZA
ਟੁਟੇਪਰੇ॥
(ਯੋਧੇ) ਟੋਟੇ ਹੋ ਕੇ ਡਿੱਗ ਪਏ
ਨਵੇਮੁਰੇ॥
ਪਰ ਮੁੜੇ ਨਹੀਂ।
ਅਸੰਧਰੇ॥
(ਉਨ੍ਹਾਂ ਨੇ) ਤਲਵਾਰਾਂ ਫੜੀਆਂ ਹੋਈਆਂ ਸਨ
ਰਿਸੰਭਰੇ॥੪੯੧॥
ਅਤੇ ਕ੍ਰੋਧ ਨਾਲ ਭਰੇ ਹੋਏ ਸਨ ॥੪੯੧॥
The warriors felt weakness and then regained strength and in rage caught hold of their swords.491.
ਛੁਟੇਸਰੰ॥
(ਸੂਰਮੇ) ਤੀਰ ਚਲਾਉਂਦੇ ਹਨ,
ਚਕਿਯੋਹਰੰ॥
ਜਿਨ੍ਹਾਂ ਨੂੰ ਵੇਖ ਕੇ ਸ਼ਿਵ ਹੈਰਾਨ ਹੇ ਰਿਹਾ ਹੈ।
ਰੁਕੀਦਿਸੰ॥
ਸਭ ਦਿਸ਼ਾਵਾਂ ਰੁਕ ਗਈਆਂ ਹਨ।
ਚਪੇਕਿਸੰ॥੪੯੨॥
ਬੰਦਰ ਖਿੱਝ ਗਏ ਹਨ ॥੪੯੨॥
Seeing the discharge of arrows the clouds wondered because of the arrows all the sides were hindered.492.
ਛੁਟੰਸਰੰ॥
ਕ੍ਰੋਧ ਦੇ ਭਰੇ ਹੋਏ
ਰਿਸੰਭਰੰ॥
ਤੀਰ ਚਲਾਉਂਦੇ ਹਨ
ਗਿਰੈਭਟੰ॥
ਅਤੇ ਅਟਾਰੀਆਂ ਵਾਂਗ
ਜਿਮੰਅਟੰ॥੪੯੩॥
ਯੋਧੇ ਡਿੱਗਦੇ ਹਨ ॥੪੯੩॥
The arrows are being discharged in fury and the warriors are falling on the earth like the earth like the effacement of the through ones.493.
ਘੁਮੇਘਯੰ॥
ਡਰ ਦੇ ਭਰੇ ਹੋਏ ਘਾਇਲ
ਭਰੇਭਯੰ॥
ਘੇਰਨੀ ਖਾਂਦੇ ਹਨ।
ਚਪੇਚਲੇ॥
ਕਈ ਸ੍ਰੇਸ਼ਠ ਸੂਰਮੇ
ਭਟੰਭਲੇ॥੪੯੪॥
ਮੁਕਾਬਲਾ ਕਰਦੇ ਚਲੇ ਜਾ ਰਹੇ ਹਨ ॥੪੯੪॥
The frightened warriors, while wandering, are being wounded and great heroes are flying fast.494.
ਰਟੈਂਹਰੰ॥
ਕ੍ਰੋਧ ਨਾਲ ਸੜੇ ਹੋਏ
ਰਿਸੰਜਰੰ॥
ਸ਼ਿਵ ਬੋਲਦੇ ਹਨ।
ਰੁਪੈਰਣੰ॥
ਜ਼ਖ਼ਮੀ ਸੂਰਮੇ ਘੁੰਮਦੇ ਫਿਰਦੇ
ਘੁਮੇਬ੍ਰਣੰ॥੪੯੫॥
ਯੁੱਧ ਵਿੱਚ ਜੁੱਟੇ ਹੋਏ ਹਨ ॥੪੯੫॥
They are reciting the name of Shiva in order to kill the enemies with jealousy in their mind and they are tighting in the field wandering with fear.495.
ਗਿਰੈਂਧਰੰ॥
ਸੂਰਮੇ ਧਰਤੀ ਤੇ ਡਿੱਗਦੇ ਹਨ,
ਹੁਲੈਂਨਰੰ॥
ਸੈਨਿਕਾਂ ਨੂੰ ਧੱਕੇ ਵੱਜਦੇ ਹਨ।
The people are getting delighted with the falling of demons on the earth
ਸਰੰਤਛੇ॥
ਤੀਰਾਂ ਨਾਲ ਪੱਛੇ ਹੋਏ ਹਨ।