GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 247
Display Settings
ਰਣਗਜੈਸਜੈਸਸਤ੍ਰਾਣੰ
ਸ਼ਸਤ੍ਰਾਂ ਨਾਲ ਸਜੇ ਹੋਏ (ਯੋਧੇ) ਰਣ ਵਿੱਚ ਗੱਜਦੇ ਹਨ।
ਧਨੁਕਰਖੈਂਬਰਖੈਂਅਸਤ੍ਰਾਣੰ
ਧਨੁਸ਼ਾਂ ਨੂੰ ਖਿੱਚਦੇ ਹਨ ਅਤੇ ਤੀਰਾਂ ਦੀ ਬਰਖਾ ਕਰਦੇ ਹਨ।
The warriors bedecked with weapons in the war are thundering and the arrows are being showered by repeatedly pulling their bows.
ਦਲਗਾਹੈਬਾਹੈਹਥਿਯਾਰੰ
(ਸੂਰਮੇ) ਦਲਾਂ ਨੂੰ ਗਾਹੁੰਦੇ ਹੋਏ ਸ਼ਸਤ੍ਰਾਂ ਨੂੰ ਚਲਾਉਂਦੇ ਹਨ।
ਰਣਰੁਝੈਲੁੰਝੈਲੁਝਾਰੰ॥੪੫੧॥
ਲੜਾਕੇ ਯੋਧੇ ਰਣ ਵਿੱਚ ਰੁੱਝੇ ਹੋਏ ਹਨ ॥੪੫੧॥
The brave heroes are destroying the forces by striking their weapons and are engaged in continuous fighting.451.
ਭਟਭੇਦੇਛੇਦੇਬਰਮਾਯੰ
ਕਵਚਾਂ ਵਿੱਚ ਛੇਕ ਹੋ ਜਾਣ ਨਾਲ ਸੂਰਮੇ ਵਿੰਨ੍ਹੇ ਗਏ ਹਨ,
ਭੂਅਡਿਗੇਚਉਰੰਚਰਮਾਯੰ
ਚੌੜੀਆਂ ਢਾਲਾਂ ਡਿੱਗੀਆਂ ਪਈਆਂ ਹਨ।
The warriors are being faced and killed and they are falling on the ground with armours and fly-whisks
ਉਘੇਜਣਨੇਜੇਮਤਵਾਲੇ
ਹੱਥਾਂ ਨਾਲ ਉਲਰੇ ਹੋਏ ਨੇਜ਼ੇ ਲੈ ਕੇ ਮਤਵਾਲੇ ਸੂਰਮੇ
ਚਲੇਜਯੋਂਰਾਵਲਜਟਾਲੇ॥੪੫੨॥
(ਇਉਂ) ਫਿਰਦੇ ਹਨ, (ਜਿਉਂ) ਜਟਾਵਾਂ ਵਾਲੇ ਯੋਗੀ ਚਲੇ ਜਾ ਰਹੇ ਹੋਣ ॥੪੫੨॥
The brave fighters are moving with their long lances like the Yogis of Raval Panth wearing matted locks.452.
ਹਠੇਤਰਵਰੀਏਹੰਕਾਰੰ
ਹੰਕਾਰ ਦੇ ਭਰੇ ਹੋਏ ਤਲਵਾਰ ਧਾਰੀ ਹਠੀਲੇ ਸੂਰਮੇ
ਮੰਚੇਪਖਰੀਏਸੂਰਾਰੰ
ਘੋੜਿਆਂ ਉੱਤੇ ਸਵਾਰ ਹੋ ਕੇ ਯੁੱਧ ਵਿੱਚ ਰੁਝੇ ਹੋਏ ਹਨ।
The egoist sword-bearers are showing persistence and the armoured warriors are fighting
ਅਕੁੜਿਯੰਵੀਰੰਐਠਾਲੇ
ਘਮੰਡੀ ਯੋਧੇ ਆਕੜਦੇ ਹਨ,
ਤਨਸੋਹੇਪਤ੍ਰੀਪਤ੍ਰਾਲੇ॥੪੫੩॥
ਜਿਨ੍ਹਾਂ ਦੇ ਸਰੀਰ ਉੱਤੇ ਖੰਭਾਂ ਵਾਲੇ ਤੀਰ ਵੱਜੇ ਹੋਏ ਸ਼ੋਭਾ ਪਾ ਰਹੇ ਹਨ ॥੪੫੩॥
The magnificent heroes are exhibiting pride and on their bodies the armours of steel-strips look impressive.453.
ਨਵਨਾਮਕਛੰਦ
ਨਵ ਨਾਮਕ ਛੰਦ:
NAV NAAMAK STANZA
ਤਰਭਰਪਰਸਰ
ਤੜ ਤੜ ਤੀਰ ਵੱਜ ਰਹੇ ਹਨ।
ਨਿਰਖਤਸੁਰਨਰ
ਦੇਵਤੇ ਅਤੇ ਮਨੁੱਖ ਵੇਖ ਰਹੇ ਹਨ।
The brave fighters are seen writhing, to whom all the gods and men are looking it seems that the abode of Indra,
ਹਰਪੁਰਪੁਰਸੁਰ
ਸੂਰਜ ਦਾ ਨਗਰ (ਆਕਾਸ਼) ਤੀਰਾਂ ਨਾਲ ਭਰ ਦਿੱਤਾ ਗਿਆ ਹੈ।
ਨਿਰਖਤਬਰਨਰ॥੪੫੪॥
ਭਲੇ ਪੁਰਸ਼ ਵੇਖ ਰਹੇ ਹਨ ॥੪੫੪॥
Filled with ghosts, fiends and ganas, has become the dwelling place of Shiva all the people are looking at this scene.454.
ਬਰਖਤਸਰਬਰ
ਬਲ ਪੂਰਵਕ ਤੀਰਾਂ ਦੀ ਬਰਖਾ ਕਰਦੇ ਹਨ।
ਕਰਖਤਧਨੁਕਰਿ
ਹੱਥ ਨਾਲ ਧਨੁਸ਼ ਨੂੰ ਖਿੱਚਦੇ ਹਨ।
There is shower of arrows and the bows are being pulled
ਪਰਹਰਪੁਰਕਰ
ਫਿਰ ਧਨੁਸ਼ ਨਾਲ ਤੀਰ ਜੋੜ ਕੇ ਛੱਡ ਦਿੰਦੇ ਹਨ।
ਨਿਰਖਤਬਰਨਰ॥੪੫੫॥
ਸ੍ਰੇਸ਼ਠ ਪੁਰਸ਼ ਵੇਖ ਰਹੇ ਹਨ ॥੪੫੫॥
People are leaving the city and this scene is being viewed by all.455.
ਸਰਬਰਧਰਕਰ
ਚੰਗਾ ਤੀਰ ਹੱਥ ਵਿੱਚ ਧਾਰਨ ਕਰਦੇ ਹਨ
ਪਰਹਰਪੁਰਸਰ
ਅਤੇ ਕੱਸੇ ਹੋਏ ਤੀਰਾਂ ਨੂੰ ਚਲਾ ਦਿੰਦੇ ਹਨ।
The people are leaving the city very quickly, they are testing their own endurance and
ਪਰਖਤਉਰਨਰ
(ਉਹ) ਤੀਰ ਸੂਰਮੇ ਦੀ ਛਾਤੀ ਨੂੰ ਪਰਖਦੇ ਹਨ