ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ 235
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਜੈਸੋਮਨੁਧਾਵੈਪਰ-ਤਨਧਨਦੂਖਨਲਉਸ੍ਰੀਗੁਰਸਰਨਿਸਾਧਸੰਗਿਲਉਨਆਵਈ॥
ਜਿਸ ਤਰ੍ਹਾਂ ਨਾਲ ਮਨ ਦੌੜਦਾ ਹੈ ਪਰ ਤ੍ਰਿਯਾ ਪਰ ਧਨ ਤਥਾ ਪਰਾਏ ਔਗੁਣਾਂ ਦੇ ਤੱਕਨ ਵੱਲ ਓਸ ਤਰਾਂ ਦੀ ਖਿੱਚ ਨਾਲ ਗੁਰੂ ਮਹਾਰਾਜ ਦੀ ਸਰਣ ਵਾ ਸਾਧ ਸੰਗਤ ਵੱਲ ਨਹੀਂ ਦੌੜ੍ਯਾ ਔਂਦਾ।
Just as the mind runs after other's woman, other's wealth and vituperation of others, it does not come to the refuge of the True Guru and assembly of noble people.
जैसो मनु धावै पर-तन धन दूखन लउ स्री गुर सरनि साध संगि लउ न आवई ॥
LINE 02
ਜੈਸੋਮਨੁਲਾਗੈਪਰਾਧੀਨਹੀਨਦੀਨਤਾਮੈਸਾਧਸੰਗਿਸਤਿਗੁਰਸੇਵਾਨਲਗਾਵਈ॥
ਜਿਸ ਤਰ੍ਹਾਂ ਨਾਲ ਮਨ ਲਗਦਾ ਹੈ ਪਰਾਈ ਅਧੀਨਗੀ ਦੂਸਰੇ ਦੀ ਤਾਬਿਆਦਾਰੀ ਸੇਵਾ ਅਰੁ ਹਾਨਤ ਵਾਲੀ ਕਮੀਨੀ ਕਾਰ ਵਿਚ ਤਥਾ ਦੀਨਤਾ ਖੁਸ਼ਾਮਦ ਕਰਨ ਯਾ ਲੋਕਾਂ ਦੀਆਂ ਬੁੱਤੀਆਂ ਕਢਨ ਵਿਖੇ। ਓਹੋ ਜੇਹਾ ਇਹ ਸਾਧ ਸੰਗਤ ਵਾ ਸਤਿਗੁਰਾਂ ਦੀ ਸੇਵਾ ਟਹਿਲ ਵਿਖੇ ਨਹੀਂ ਅਪਣੇ ਆਪ ਨੂੰ ਲਗੌਂਦਾ।
Just as the mind remains involved in inferior, disrespectful service of others, it does not do similar service of the True Guru and holy assembly of saintly persons.
जैसो मनु लागै पराधीन हीन दीनता मै साध संगि सतिगुर सेवा न लगावई ॥
LINE 03
ਜੈਸੋਮਨੁਕਿਰਤਿਬਿਰਤਿਮੈਮਗਨਹੋਇਸਾਧਸੰਗਿਕੀਰਤਨਮੈਨਠਹਿਰਾਵਈ॥
ਜਿਸ ਭਾਂਤ ਮਨ ਬਿਰਤਿ ਅਪਜੀਵਕਾ ਪਾਲਣ ਪੋਸਨ ਜਿੰਦਗੀ ਬਿਤੀਤ ਕਰਨ ਵਾਲੀ ਕਿਰਤ ਕਮਾਈ ਵਿਚ ਮਗਨ ਹੁੰਦਾ ਭਿਜਦਾ ਰੁਝਦਾ ਹੈ। ਸਾਧ ਸੰਗਤਿ ਅੰਦਰ ਵਾਹਿਗੁਰੂ ਦੇ ਭਜਨ ਕੀਰਤਨ ਕਰਨ ਵਿਚ ਉਸ ਭਾਂਤ ਨਹੀਂ ਟਿਕਿਆ ਕਰਦਾ।
Just as the mind remains engrossed in the worldly affairs, it does not attach itself with the adulations of God arid pious congregation.
जैसो मनु किरति बिरति मै मगन होइ साध संगि कीरतन मै न ठहिरावई ॥
LINE 04
ਕੂਕਰਜਿਉਚਉਚਕਾਢਿਚਾਕੀਚਾਟਿਬੇਕਉਜਾਇਜਾਕੇਮੀਠੀਲਾਗੀਦੇਖੈਤਾਹੀਪਾਛੇਧਾਵਈ੨੩੫॥॥
ਸੱਚ ਮੁੱਚ ਜੀਕੂ ਕੁੱਤਾ ਲੱਬ ਮਾਰਿਆ ਬੂਥੀ ਕੱਢੀ ਚੱਕੀ ਚੱਟਨ ਵਾਸਤੇ ਦੌੜਿਆ ਜਾਂਦਾ ਹੈ, ਤੀਕੂੰ ਹੀ ਇਹ ਭੀ ਲਾਲਚ ਦਾ ਮਾਰਿਆ ਜਿਸ ਦੇ ਪਾਸ ਮੀਠੀ ਮਾਯਾ ਲਾਗੀ ਦੇਖੇ ਦੇਖਣ ਲਗਦਾ ਦੇਖ ਪੌਂਦਾ ਹੈ ਓਸੇ ਦੇ ਪਿਛੇ ਹੀ ਦੌੜ ਤੁਰਦਾ ਹੈ ॥੨੩੫॥
Just as a dog runs to lick the millstone, so does a greedy person run after him with whom he sees the sweet avarice of maya (mammon). (235)
कूकर जिउ चउच काढि चाकी चाटिबे कउ जाइ जा के मीठी लागी देखै ताही पाछे धावई ॥२३५॥