ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ 228
Reading
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਨਾਇਕੁਹੈਏਕੁਅਰੁਨਾਇਕਾਅਸਟਤਾਕੈਏਕਏਕਨਾਇਕਾਕੇਪਾਂਚਪਾਂਚਪੂਤਹੈ।
ਇੱਕ ਤਾਂ ਸ੍ਵਾਮੀ ਹੈ ਆਪ ਤੇ ਅੱਠ ਹਨ ਤਿਸ ਦੀਆਂ ਸ੍ਵਾਮਿਨੀਆਂ, ਅਰੁ ਫੇਰ ਏਕ ਏਕ ਹਰ ਇਕ ਇਸਤ੍ਰੀ ਦੇ ਹੈਂਨਗੇ ਪੰਜ ਪੰਜ ਪੁਤ੍ਰ।
There is only one master of the house. He has eight wives and each wife has five sons.
नाइकु है एकु अरु नाइका असट ता कै एक एक नाइका के पांच पांच पूत है ।
LINE 02
ਏਕਏਕਪੂਤਗ੍ਰਿਹਚਾਰਿਚਾਰਿਨਾਤੀਏਕੈਏਕੈਨਾਤੀਦੋਇਪਤਨੀਪ੍ਰਸੂਤਹੈ।
ਉਸ ਇਕ ਇਕ ਪੁਤ੍ਰ ਦੇ ਘਰ ਅਗੇ ਚਾਰ ਚਾਰ ਓਸ ਦੇ ਪੋਤ੍ਰੇ ਹੋਏ ਅਤੇ ਹਰ ਇਕ ਪੋਤ੍ਰੇ ਦੀਆਂ ਦੋ ਦੋ ਵੌਹਟੀਆਂ ਫੇਰ ਬ੍ਯਾਈਆਂ ਹੋਈਆਂ ਹਨ।
Every son has four sons. Thus every grandson of the master has two child-bearing wives.
एक एक पूत ग्रिह चारि चारि नाती एकै एकै नाती दोइ पतनी प्रसूत है ।
LINE 03
ਤਾਹੂਤੇਅਨੇਕਪੁਨਿਏਕੈਏਕੈਪਾਂਚਪਾਂਚਤਾਤੇਚਾਰਿਚਾਰਿਸੁਤਿਸੰਤਤਿਸੰਭੂਤਹੈ।
ਪੁਨਿ ਬਹੁੜੋ ਮੁੜ ਤਿਨਾਂ ਇਸਤ੍ਰੀਆਂ ਤੋਂ ਅਣਗਿਣਤ ਹੀ ਬੱਚੇ ਉਪਜੇ: ਪਹਿਲੋਂ ਤਾਂ ਇਕ ਇਕ ਤੋਂ ਹੋਏ ਪੰਜ ਪੰਜ ਅਰੁ ਫੇਰ ਓਨਾਂ ਪੰਜਾਂ ਪੰਜਾਂ ਤੋਂ ਚਾਰ ਚਾਰ ਪੁਤ੍ਰਾਂ ਦੀ ਸੰਤਾਨ ਸਭੂਤ ਉਪਜੀ ਹੋਈ ਹੈ।
Then several children were born of those wives. Each bore five sons and then four more sons.
ताहू ते अनेक पुनि एकै एकै पांच पांच ता ते चारि चारि सुति संतति संभूत है ।
LINE 04
ਤਾਤੇਆਠਆਠਸੁਤਾਸੁਤਾਸੁਤਾਆਠਸੁਤਐਸੋਪਰਵਾਰੁਕੈਸੇਹੋਇਏਕਸੂਤਹੈ੨੨੮।।
ਤਾਂ ਤਿਨਾਂ ਪੁਤ੍ਰਾਂ ਤੋਂ ਹੋਈਆਂ ਅੱਠ ਅੱਠ ਧੀਆਂ ਤੇ ਓਨਾਂ ਸੁੱਤਾ ਧੀਆਂ ਨੇ ਸੁਤਾ ਸੂਤ੍ਯਾ ਪ੍ਰਸੂਤ੍ਯਾਅਠਾਂ ਪੁਤਰਾਂ ਨੂੰ ਅਥਵਾ ਸੁਤਾ ਸੁਤਾ ਓਨਾਂ ਅੱਠਾਂ ਧੀਆਂ ਦੀਆਂ ਅੱਠ ਦੋਹਤੀਆਂ ਤੇ ਅੱਠ ਪੁੱਤ੍ਰ ਹੋਏ। ਸੋ ਐਸੋ ਇਤਨਾ ਵਡਾ ਪਰਵਾਰੁ ਕੋੜਮਾ ਹੋਵੇ ਜਿਸ ਦਾ ਉਹ ਕਿਸ ਭਾਂਤ ਇਕ ਸੂਤ ਇਕਤਾਰ ਇਕਾਗ੍ਰ ਹੋ ਸਕਦਾ ਹੈ? ਵੀਚਾਰ ਕੇ ਤੱਕੋ! ॥੨੨੮॥
Each of these sons produced eight daughters and then eight sons came forth from each daughter. One who has such a big family, how can he be stringed in one thread. This is the spread of the mind. Its expanse has no end. How can a mind with such vast sprea
ता ते आठ आठ सुता सुता सुता आठ सुत ऐसो परवारु कैसे होइ एक सूत है ।२२८।