ਦੂਜੈਭਾਇਦੈਤਸੰਘਾਰੇ॥
ਆਪ ਹੀ ਦੈਂਤਾਂ ਨੂੰ ਮਾਇਆ ਦੇ ਮੋਹ ਵਿਚ ਫਸਾ ਕੇ ਮਾਰਦਾ ਹੈ,
Because of the love of duality, God killed the demons.
ਗੁਰਮੁਖਿਸਾਚਿਭਗਤਿਨਿਸਤਾਰੇ॥੮॥
ਆਪ ਹੀ ਗੁਰੂ ਦੀ ਸਰਨ ਪਏ ਬੰਦਿਆਂ ਨੂੰ ਆਪਣੇ ਸਿਮਰਨ ਵਿਚ ਆਪਣੀ ਭਗਤੀ ਵਿੱਚ ਜੋੜ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਂਦਾ ਹੈ ॥੮॥
By their true devotion, the Gurmukhs have been saved. ||8||
ਬੂਡਾਦੁਰਜੋਧਨੁਪਤਿਖੋਈ॥
ਦੁਰਜੋਧਨ (ਅਹੰਕਾਰ ਵਿਚ) ਡੁੱਬਿਆ, ਤੇ ਆਪਣੀ ਇੱਜ਼ਤ ਗਵਾ ਬੈਠਾ।
Sinking down, Durodhan lost his honor.
ਰਾਮੁਨਜਾਨਿਆਕਰਤਾਸੋਈ॥
(ਅਹੰਕਾਰ ਵਿਚ ਆ ਕੇ) ਉਸ ਨੇ ਪਰਮਾਤਮਾ ਨੂੰ ਕਰਤਾਰ ਨੂੰ ਚੇਤੇ ਨਾਹ ਰੱਖਿਆ (ਇਥੋਂ ਤਕ ਨਿੱਘਰਿਆ ਕਿ ਅਨਾਥ ਦ੍ਰੋਪਤੀ ਦੀ ਬੇ-ਪਤੀ ਕਰਨ ਤੇ ਉਤਰ ਆਇਆ)।
He did not know the Creator Lord.
ਜਨਕਉਦੂਖਿਪਚੈਦੁਖੁਹੋਈ॥੯॥
ਪਰ ਜੇਹੜਾ ਪਰਮਾਤਮਾ ਦੇ ਦਾਸ ਨੂੰ (ਦੁੱਖ ਦੇਂਦਾ ਹੈ ਉਹ ਉਸ) ਦੁੱਖ ਦੇ ਕਾਰਨ ਆਪ ਹੀ ਖ਼ੁਆਰ ਹੁੰਦਾ ਹੈ, ਉਸ ਨੂੰ ਆਪ ਨੂੰ ਹੀ ਉਹ ਦੁੱਖ (ਮਾਰੂ ਹੋ ਢੁਕਦਾ) ਹੈ ॥੯॥
One who makes the Lord's humble servant suffer, shall himself suffer and rot. ||9||
ਜਨਮੇਜੈਗੁਰਸਬਦੁਨਜਾਨਿਆ॥
ਰਾਜਾ ਜਨਮੇਜੈ ਨੇ ਆਪਣੇ ਗੁਰੂ ਦੀ ਸਿੱਖਿਆ ਨੂੰ ਨਾ ਸਮਝਿਆ (ਆਪਣੇ ਧਨ ਤੇ ਅਕਲ ਦਾ ਮਾਣ ਕੀਤਾ।
Janameja did not know the Word of the Guru's Shabad.
ਕਿਉਸੁਖੁਪਾਵੈਭਰਮਿਭੁਲਾਨਿਆ॥
ਅਹੰਕਾਰ ਕੇ ਕਾਰਨ) ਭੁਲੇਖੇ ਵਿਚ ਪੈ ਕੇ ਕੁਰਾਹੇ ਪੈ ਗਿਆ, ਫਿਰ ਸੁਖ ਕਿਥੋਂ ਮਿਲੇ ਸੁ?
Deluded by doubt, how could he find peace?
ਇਕੁਤਿਲੁਭੂਲੇਬਹੁਰਿਪਛੁਤਾਨਿਆ॥੧੦॥
(ਗੁਰੂ ਨੇ ਸਮਝਾ ਕੇ ਕੋੜ੍ਹ ਦੀ ਭਾਰੀ ਬਿਪਤਾ ਤੋਂ ਬਚਾਣ ਦਾ ਉੱਦਮ ਕੀਤਾ, ਪਰ ਫਿਰ ਭੀ) ਥੋੜਾ ਜਿਤਨਾ ਖੁੰਝ ਗਿਆ, ਤੇ ਮੁੜ ਪਛੁਤਾਇਆ (ਅਹੰਕਾਰ ਬੜੇ ਬੜੇ ਸਿਆਣਿਆਂ ਦੀ ਅਕਲ ਨੂੰ ਚੱਕਰ ਵਿੱਚ ਪਾ ਦੇਂਦਾ ਹੈ) ॥੧੦॥
Making a mistake, for even an instant, you shall regret and repent later on. ||10||
ਕੰਸੁਕੇਸੁਚਾਂਡੂਰੁਨਕੋਈ॥
ਕੰਸ, ਕੇਸੀ, ਤੇ ਚਾਂਡੂਰ (ਬੜੇ ਬੜੇ ਸੂਰਮੇ ਸਨ, ਸੂਰਮਤਾ ਵਿਚ ਇਹਨਾਂ ਦੇ ਬਰਾਬਰ ਦਾ) ਕੋਈ ਨਹੀਂ ਸੀ।
Kansa the King and his warriors Kays and Chandoor had no equals.
ਰਾਮੁਨਚੀਨਿਆਅਪਨੀਪਤਿਖੋਈ॥
(ਪਰ ਆਪਣੀ ਤਾਕਤ ਦੇ ਅਹੰਕਾਰ ਵਿਚ) ਇਹਨਾਂ ਪਰਮਾਤਮਾ ਦੀ ਲੀਲਾ ਨੂੰ ਨਾਹ ਸਮਝਿਆ ਤੇ ਆਪਣੀ ਇੱਜ਼ਤ ਗਵਾ ਲਈ।
But they did not remember the Lord, and they lost their honor.
ਬਿਨੁਜਗਦੀਸਨਰਾਖੈਕੋਈ॥੧੧॥
(ਆਪਣੀ ਤਾਕਤ ਦਾ ਮਾਣ ਕੂੜਾ ਹੈ। ਇਹ ਤਾਕਤ ਕੋਈ ਮਦਦ ਨਹੀਂ ਕਰਦੀ) ਕਰਤਾਰ ਤੋਂ ਬਿਨਾ ਹੋਰ ਕੋਈ (ਕਿਸੇ ਦੀ) ਰੱਖਿਆ ਨਹੀਂ ਕਰ ਸਕਦਾ ॥੧੧॥
Without the Lord of the Universe, no one can be saved. ||11||
ਬਿਨੁਗੁਰਗਰਬੁਨਮੇਟਿਆਜਾਇ॥
(ਅਹੰਕਾਰ ਬੜਾ ਬਲੀ ਹੈ) ਗੁਰੂ ਦੀ ਸਰਨ ਪੈਣ ਤੋਂ ਬਿਨਾ ਇਸ ਅਹੰਕਾਰ ਨੂੰ (ਅੰਦਰੋਂ) ਮਿਟਾਇਆ ਨਹੀਂ ਜਾ ਸਕਦਾ।
Without the Guru, pride cannot be eradicated.
ਗੁਰਮਤਿਧਰਮੁਧੀਰਜੁਹਰਿਨਾਇ॥
ਜੇਹੜਾ ਮਨੁੱਖ ਗੁਰੂ ਦੀ ਸਿੱਖਿਆ ਧਾਰਨ ਕਰਦਾ ਹੈ ਉਹ (ਅਹੰਕਾਰ ਮਿਟਾ ਕੇ) ਧੀਰਜ ਧਾਰਦਾ ਹੈ (ਧੀਰਜ ਬੜਾ ਉੱਚਾ) ਧਰਮ ਹੈ।
Following the Guru's Teachings, one obtains Dharmic faith, composure and the Lord's Name.
ਨਾਨਕਨਾਮੁਮਿਲੈਗੁਣਗਾਇ॥੧੨॥੯॥
ਹੇ ਨਾਨਕ! ਗੁਰੂ ਦੀ ਸਿੱਖਿਆ ਤੇ ਤੁਰਿਆਂ ਹੀ ਪਰਮਾਤਮਾ ਦਾ ਨਾਮ ਪ੍ਰਾਪਤ ਹੁੰਦਾ ਹੈ, ਤੇ ਜੀਵ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹੈ ॥੧੨॥੯॥
O Nanak, singing the Glories of God, His Name is received. ||12||9||
ਗਉੜੀਮਹਲਾ੧॥
Gauree, First Mahalaa:
ਚੋਆਚੰਦਨੁਅੰਕਿਚੜਾਵਉ॥
ਜੇ ਮੈਂ ਅਤਰ ਅਤੇ ਚੰਦਨ ਆਪਣੇ ਸਰੀਰ ਉਤੇ ਲਾ ਲਵਾਂ,
I may anoint my limbs with sandalwood oil.
ਪਾਟਪਟੰਬਰਪਹਿਰਿਹਢਾਵਉ॥
ਜੇ ਮੈਂ ਰੇਸ਼ਮ ਰੇਸ਼ਮੀ ਕੱਪੜੇ ਪਹਿਨ ਕੇ ਹੰਢਾਵਾਂ,
I may dress up and wear silk and satin clothes.
ਬਿਨੁਹਰਿਨਾਮਕਹਾਸੁਖੁਪਾਵਉ॥੧॥
(ਫਿਰ ਭੀ) ਜੇ ਮੈਂ ਪਰਮਾਤਮਾ ਦੇ ਨਾਮ ਤੋਂ ਸੁੰਞਾ ਹਾਂ, ਤਾਂ ਕਿਤੇ ਭੀ ਮੈਨੂੰ ਸੁਖ ਨਹੀਂ ਮਿਲ ਸਕਦਾ ॥੧॥
But without the Lord's Name, where would I find peace? ||1||
ਕਿਆਪਹਿਰਉਕਿਆਓਢਿਦਿਖਾਵਉ॥
ਵਧੀਆ ਵਧੀਆ ਕੱਪੜੇ ਪਹਿਨਣ ਤੇ ਪਹਿਨ ਕੇ ਦੂਜਿਆਂ ਨੂੰ ਵਿਖਾਲਣ ਦਾ ਕੀਹ ਲਾਭ ਹੈ?
So what should I wear? In what clothes should I display myself?
ਬਿਨੁਜਗਦੀਸਕਹਾਸੁਖੁਪਾਵਉ॥੧॥ਰਹਾਉ॥
ਪਰਮਾਤਮਾ (ਦੇ ਚਰਨਾਂ ਵਿਚ ਜੁੜਨ) ਤੋਂ ਬਿਨਾ ਸੁਖ ਹੋਰ ਕਿਤੇ ਭੀ ਨਹੀਂ ਮਿਲ ਸਕਦਾ ਹੈ ॥੧॥ ਰਹਾਉ ॥
Without the Lord of the Universe, how can I find peace? ||1||Pause||
ਕਾਨੀਕੁੰਡਲਗਲਿਮੋਤੀਅਨਕੀਮਾਲਾ॥
ਜੇ ਮੈਂ ਆਪਣੇ ਕੰਨਾਂ ਵਿਚ ਕੁੰਡਲ ਪਾ ਲਵਾਂ, ਗਲ ਵਿਚ ਮੋਤੀਆਂ ਦੀ ਮਾਲਾ ਪਾ ਲਵਾਂ,
I may wear ear-rings, and a pearl necklace around my neck;
ਲਾਲਨਿਹਾਲੀਫੂਲਗੁਲਾਲਾ॥
ਮੇਰੀ ਲਾਲ ਰੰਗ ਦੀ ਤੁਲਾਈ ਉਤੇ ਗੁਲਾਲ ਫੁੱਲ (ਖਿਲਰੇ ਹੋਏ) ਹੋਣ,
my bed may be adorned with red blankets, flowers and red powder;
ਬਿਨੁਜਗਦੀਸਕਹਾਸੁਖੁਭਾਲਾ॥੨॥
(ਫਿਰ ਭੀ) ਪਰਮਾਤਮਾ ਦੇ ਸਿਮਰਨ ਤੋਂ ਬਿਨਾ ਮੈਂ ਕਿਤੇ ਭੀ ਸੁਖ ਨਹੀਂ ਲੱਭ ਸਕਦਾ ॥੨॥
but without the Lord of the Universe, where can I search for peace? ||2||
ਨੈਨਸਲੋਨੀਸੁੰਦਰਨਾਰੀ॥
ਜੇ ਸੋਹਣੀਆਂ ਅੱਖਾਂ ਵਾਲੀ ਸੁੰਦਰ ਮੇਰੀ ਇਸਤ੍ਰੀ ਹੋਵੇ,
I may have a beautiful woman with fascinating eyes;
ਖੋੜਸੀਗਾਰਕਰੈਅਤਿਪਿਆਰੀ॥
ਉਹ ਸੋਲਾਂ ਕਿਸਮਾਂ ਦੇ ਹਾਰ-ਸ਼ਿੰਗਾਰ ਕਰਦੀ ਹੋਵੇ, ਤੇ ਮੈਨੂੰ ਬਹੁਤ ਪਿਆਰੀ ਲੱਗਦੀ ਹੋਵੇ;
she may decorate herself with the sixteen adornments, and make herself appear gorgeous.
ਬਿਨੁਜਗਦੀਸਭਜੇਨਿਤਖੁਆਰੀ॥੩॥
(ਫਿਰ ਭੀ) ਜਗਤ ਦੇ ਮਾਲਕ ਪ੍ਰਭੂ ਦਾ ਸਿਮਰਨ ਕਰਨ ਤੋਂ ਬਿਨਾ ਸਦਾ ਖ਼ੁਆਰੀ ਹੀ ਹੁੰਦੀ ਹੈ ॥੩॥
But without meditating on the Lord of the Universe, there is only continual suffering. ||3||
ਦਰਘਰਮਹਲਾਸੇਜਸੁਖਾਲੀ॥
ਜੇ ਮੇਰੇ ਪਾਸ ਵੱਸਣ ਲਈ ਮਹਲ-ਮਾੜੀਆਂ ਹੋਣ, ਸੁਖ ਦੇਣ ਵਾਲਾ ਮੇਰਾ ਪਲੰਘ ਹੋਵੇ,
In his hearth and home, in his palace, upon his soft and comfortable bed,
ਅਹਿਨਿਸਿਫੂਲਬਿਛਾਵੈਮਾਲੀ॥
ਉਸ ਉਤੇ ਮਾਲੀ ਦਿਨ ਰਾਤ ਫੁੱਲ ਵਿਛਾਂਦਾ ਰਹੇ,
day and night, the flower-girls scatter flower petals;
ਬਿਨੁਹਰਿਨਾਮਸੁਦੇਹਦੁਖਾਲੀ॥੪॥
(ਫਿਰ ਭੀ) ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਇਹ ਸਰੀਰ ਦੁੱਖਾਂ ਦਾ ਘਰ ਹੀ ਬਣਿਆ ਰਹਿੰਦਾ ਹੈ ॥੪॥
but without the Lord's Name, the body is miserable. ||4||
ਹੈਵਰਗੈਵਰਨੇਜੇਵਾਜੇ॥
ਜੇ ਮੇਰੇ ਪਾਸ ਵਧੀਆ ਘੋੜੇ ਵਧੀਆ ਹਾਥੀ ਹੋਣ, ਨੇਜ਼ਾ-ਬਰਦਾਰ ਫ਼ੌਜਾਂ ਹੋਣ, ਫ਼ੌਜੀ ਵਾਜੇ ਵੱਜਦੇ ਹੋਣ,
Horses, elephants, lances, marching bands,
ਲਸਕਰਨੇਬਖਵਾਸੀਪਾਜੇ॥
ਲਸ਼ਕਰ ਹੋਣ, ਨਾਇਬ ਹੋਣ, ਸ਼ਾਹੀ ਨੌਕਰ ਹੋਣ, ਇਹ ਸਾਰਾ ਵਿਖਾਵਾ ਹੋਵੇ,
armies, standard bearers, royal attendants and ostentatious displays
ਬਿਨੁਜਗਦੀਸਝੂਠੇਦਿਵਾਜੇ॥੫॥
(ਫਿਰ ਭੀ) ਜਗਤ ਦੇ ਮਾਲਕ ਪਰਮਾਤਮਾ ਦਾ ਸਿਮਰਨ ਕਰਨ ਤੋਂ ਬਿਨਾ ਇਹ (ਤਾਕਤ ਦੇ) ਵਿਖਾਵੇ ਨਾਸਵੰਤ ਹੀ ਹਨ ॥੫॥
- without the Lord of the Universe, these undertakings are all useless. ||5||
ਸਿਧੁਕਹਾਵਉਰਿਧਿਸਿਧਿਬੁਲਾਵਉ॥
ਜੇ ਮੈਂ (ਆਪਣੇ ਆਪ ਨੂੰ) ਕਰਾਮਾਤੀ ਸਾਧੂ ਅਖਵਾ ਲਵਾਂ (ਜਦੋਂ ਚਾਹਾਂ) ਕਰਾਮਾਤੀ ਤਾਕਤਾਂ ਨੂੰ (ਆਪਣੇ ਪਾਸ) ਸੱਦ ਸਕਾਂ,
He may be called a Siddha, a man of spiritual perfection, and he may summon riches and supernatural powers;
ਤਾਜਕੁਲਹਸਿਰਿਛਤ੍ਰੁਬਨਾਵਉ॥
ਮੇਰੇ ਸਿਰ ਉਤੇ ਤਾਜ ਦੀ ਟੋਪੀ ਹੋਵੇ, ਮੈਂ ਆਪਣੇ ਸਿਰ ਉਤੇ (ਸ਼ਾਹੀ) ਛਤਰ ਝੁਲਾ ਸਕਾਂ,
he may place a crown upon his head, and carry a royal umbrella;
ਬਿਨੁਜਗਦੀਸਕਹਾਸਚੁਪਾਵਉ॥੬॥
(ਫਿਰ ਭੀ) ਜਗਤ ਦੇ ਮਾਲਕ ਪ੍ਰਭੂ ਦੇ ਸਿਮਰਨ ਤੋਂ ਬਿਨਾ ਸਦਾ ਟਿਕੀ ਰਹਿਣ ਵਾਲੀ (ਆਤਮਕ) ਤਾਕਤ ਕਿਤੋਂ ਨਹੀਂ ਹਾਸਲ ਕਰ ਸਕਦਾ ॥੬॥
but without the Lord of the Universe, where can Truth be found? ||6||
ਖਾਨੁਮਲੂਕੁਕਹਾਵਉਰਾਜਾ॥
ਜੇ ਮੈਂ ਆਪਣੇ ਆਪ ਨੂੰ ਖ਼ਾਨ ਅਖਵਾ ਲਵਾਂ, ਬਾਦਸ਼ਾਹ ਕਹਾ ਲਵਾਂ, ਰਾਜਾ ਸਦਵਾ ਲਵਾਂ,
He may be called an emperor, a lord, and a king;
ਅਬੇਤਬੇਕੂੜੇਹੈਪਾਜਾ॥
ਨੌਕਰਾਂ ਚਾਕਰਾਂ ਨੂੰ ਝਿੜਕਾਂ ਭੀ ਦੇ ਸਕਾਂ, (ਤਾਕਤ ਦਾ ਇਹ ਸਾਰਾ) ਵਿਖਾਵਾ ਨਾਸ ਹੋ ਜਾਣ ਵਾਲਾ ਹੈ।
he may give orders - "Do this now, do this then" - but this is a false display.
ਬਿਨੁਗੁਰਸਬਦਨਸਵਰਸਿਕਾਜਾ॥੭॥
ਗੁਰੂ ਦੇ ਸ਼ਬਦ ਦਾ ਆਸਰਾ ਲੈਣ ਤੋਂ ਬਿਨਾ ਮਨੁੱਖਾ ਜੀਵਨ ਦਾ ਮਨੋਰਥ ਸਿਰੇ ਨਹੀਂ ਚੜ੍ਹਦਾ ॥੭॥
Without the Word of the Guru's Shabad, his works are not accomplished. ||7||
ਹਉਮੈਮਮਤਾਗੁਰਸਬਦਿਵਿਸਾਰੀ॥
ਮੈਂ ਵੱਡਾ ਬਣ ਜਾਵਾਂ ਤੇ ਮੇਰੀਆਂ ਬਹੁਤ ਮਲਕੀਅਤਾਂ ਹੋਣ-ਇਹ ਤਾਂਘ ਗੁਰੂ ਦੇ ਸ਼ਬਦ ਵਿਚ ਜੁੜਨ ਨਾਲ ਹੀ ਮਨ ਵਿਚੋਂ ਭੁੱਲਦੀ ਹੈ।
Egotism and possessiveness are dispelled by the Word of the Guru's Shabad.
ਗੁਰਮਤਿਜਾਨਿਆਰਿਦੈਮੁਰਾਰੀ॥
ਗੁਰੂ ਦੀ ਮਤਿ ਉਤੇ ਤੁਰਿਆਂ ਹੀ ਪਰਮਾਤਮਾ ਹਿਰਦੇ ਵਿਚ ਟਿਕਿਆ ਪਛਾਣਿਆ ਜਾ ਸਕਦਾ ਹੈ।
With the Guru's Teachings in my heart, I have come to know the Lord.
ਪ੍ਰਣਵਤਿਨਾਨਕਸਰਣਿਤੁਮਾਰੀ॥੮॥੧੦॥
(ਪਰ ਇਹ ਸਭ ਕੁਝ ਤਦੋਂ ਹੀ ਹੋ ਸਕਦਾ ਹੈ ਜੇ ਪਰਮਾਤਮਾ ਦੀ ਆਪਣੀ ਮਿਹਰ ਹੋਵੇ। ਇਸ ਵਾਸਤੇ) ਨਾਨਕ ਪ੍ਰਭੂ-ਦਰ ਤੇ ਬੇਨਤੀ ਕਰਦਾ ਹੈ-(ਹੇ ਪ੍ਰਭੂ!) ਮੈਂ ਤੇਰੀ ਸਰਨ ਆਇਆ ਹਾਂ ॥੮॥੧੦॥
Prays Nanak, I seek Your Sanctuary. ||8||10||
ਗਉੜੀਮਹਲਾ੧॥
Gauree, First Mahalaa:
ਸੇਵਾਏਕਨਜਾਨਸਿਅਵਰੇ॥
ਹੇ ਭਾਈ! ਪਰਮਾਤਮਾ ਦਾ ਭਗਤ ਇਕ ਪਰਮਾਤਮਾ ਦੀ ਸੇਵਾ (ਭਗਤੀ) ਕਰਦਾ ਹੈ, ਕਿਸੇ ਹੋਰ ਨੂੰ (ਪਰਮਾਤਮਾ ਦੇ ਬਰਾਬਰ ਦਾ) ਨਹੀਂ ਸਮਝਦਾ।
Those who serve the One Lord, do not know any other.
ਪਰਪੰਚਬਿਆਧਿਤਿਆਗੈਕਵਰੇ॥
ਸੰਸਾਰ ਦੇ ਰੋਗ (ਪੈਦਾ ਕਰਨ ਵਾਲੇ ਭੋਗਾਂ) ਨੂੰ ਉਹ ਕੌੜੇ ਜਾਣ ਕੇ ਤਿਆਗ ਦੇਂਦਾ ਹੈ।
They abandon the bitter worldly conflicts.
ਭਾਇਮਿਲੈਸਚੁਸਾਚੈਸਚੁਰੇ॥੧॥
(ਪਰਮਾਤਮਾ ਦੇ) ਪ੍ਰੇਮ ਵਿਚ ਜੁੜ ਕੇ ਉਹ ਸਦਾ-ਥਿਰ ਪਰਮਾਤਮਾ (ਦੇ ਚਰਨਾਂ) ਵਿਚ ਮਿਲ ਜਾਂਦਾ ਹੈ, ਉਹ ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਂਦਾ ਹੈ ॥੧॥
Through love and truth, they meet the Truest of the True. ||1||
ਐਸਾਰਾਮਭਗਤੁਜਨੁਹੋਈ॥
ਪਰਮਾਤਮਾ ਦਾ ਭਗਤ ਪਰਮਾਤਮਾ ਦਾ ਸੇਵਕ ਇਸ ਤਰ੍ਹਾਂ ਦਾ ਹੁੰਦਾ ਹੈ,
Such are the humble devotees of the Lord.
ਹਰਿਗੁਣਗਾਇਮਿਲੈਮਲੁਧੋਈ॥੧॥ਰਹਾਉ॥
ਉਹ ਪਰਮਾਤਮਾ ਦੇ ਗੁਣ ਗਾ ਕੇ (ਉਸ ਦੇ ਚਰਨਾਂ ਵਿਚ) ਮਿਲਦਾ ਹੈ ਤੇ (ਆਪਣੇ ਮਨ ਦੀ ਵਿਕਾਰਾਂ ਦੀ) ਮੈਲ ਧੋ ਲੈਂਦਾ ਹੈ ॥੧॥ ਰਹਾਉ ॥
They sing the Glorious Praises of the Lord, and their pollution is washed away. ||1||Pause||
ਊਂਧੋਕਵਲੁਸਗਲਸੰਸਾਰੈ॥
ਸਾਰੇ ਜਗਤ (ਦੇ ਜੀਵਾਂ) ਦਾ ਹਿਰਦਾ-ਕਵਲ (ਪਰਮਾਤਮਾ ਦੇ ਸਿਮਰਨ ਵਲੋਂ) ਉਲਟਿਆ ਹੋਇਆ ਹੈ।
The heart-lotus of the entire universe is upside-down.
ਦੁਰਮਤਿਅਗਨਿਜਗਤਪਰਜਾਰੈ॥
ਇਸ ਭੈੜੀ ਕੋਝੀ ਮਤਿ ਦੀ ਅੱਗ ਸੰਸਾਰ (ਦੇ ਜੀਵਾਂ ਦੇ ਆਤਮਕ ਜੀਵਨ) ਨੂੰ ਚੰਗੀ ਤਰ੍ਹਾਂ ਸਾੜ ਰਹੀ ਹੈ।
The fire of evil-mindedness is burning up the world.
ਸੋਉਬਰੈਗੁਰਸਬਦੁਬੀਚਾਰੈ॥੨॥
(ਇਸ ਅੱਗ ਵਿਚੋਂ) ਉਹੀ ਮਨੁੱਖ ਬਚਦਾ ਹੈ ਜੇਹੜਾ ਗੁਰੂ ਦੇ ਸ਼ਬਦ ਨੂੰ ਵਿਚਾਰਦਾ ਹੈ ॥੨॥
They alone are saved, who contemplate the Word of the Guru's Shabad. ||2||
ਭ੍ਰਿੰਗਪਤੰਗੁਕੁੰਚਰੁਅਰੁਮੀਨਾ॥
ਭੌਰਾ, ਪਤੰਗ, ਹਾਥੀ ਅਤੇ ਮੱਛੀ;
The bumble bee, the moth, the elephant, the fish
ਮਿਰਗੁਮਰੈਸਹਿਅਪੁਨਾਕੀਨਾ॥
ਹਰਨ-ਹਰੇਕ ਆਪੋ ਆਪਣਾ ਕੀਤਾ ਪਾ ਕੇ ਮਰ ਜਾਂਦਾ ਹੈ।
and the deer - all suffer for their actions, and die.
ਤ੍ਰਿਸਨਾਰਾਚਿਤਤੁਨਹੀਬੀਨਾ॥੩॥
(ਇਸੇ ਤਰ੍ਹਾਂ ਦੁਰਮਤਿ ਦਾ ਮਾਰਿਆ ਮਨੁੱਖ) ਤ੍ਰਿਸ਼ਨਾ ਵਿਚ ਫਸ ਕੇ ਆਪਣੇ ਅਸਲੇ (ਪਰਮਾਤਮਾ) ਨੂੰ ਨਹੀਂ ਵੇਖਦਾ (ਤੇ ਆਤਮਕ ਮੌਤੇ ਮਰਦਾ ਹੈ) ॥੩॥
Trapped by desire, they cannot see reality. ||3||
ਕਾਮੁਚਿਤੈਕਾਮਣਿਹਿਤਕਾਰੀ॥
(ਦੁਰਮਤਿ ਦੇ ਅਧੀਨ ਹੋ ਕੇ) ਇਸਤ੍ਰੀ ਦਾ ਪ੍ਰੇਮੀ ਮਨੁੱਖ ਸਦਾ ਕਾਮ-ਵਾਸਨਾ ਹੀ ਚਿਤਵਦਾ ਹੈ।
The lover of women is obsessed with sex.
ਕ੍ਰੋਧੁਬਿਨਾਸੈਸਗਲਵਿਕਾਰੀ॥
(ਫਿਰ) ਕ੍ਰੋਧ ਸਾਰੇ ਵਿਕਾਰੀਆਂ (ਦੇ ਆਤਮਕ ਜੀਵਨ) ਨੂੰ ਤਬਾਹ ਕਰਦਾ ਹੈ।
All the wicked are ruined by their anger.
ਪਤਿਮਤਿਖੋਵਹਿਨਾਮੁਵਿਸਾਰੀ॥੪॥
ਅਜੇਹੇ ਮਨੁੱਖ ਪ੍ਰਭੂ ਦਾ ਨਾਮ ਭੁਲਾ ਕੇ ਆਪਣੀ ਇੱਜ਼ਤ ਤੇ ਅਕਲ ਗਵਾ ਲੈਂਦੇ ਹਨ ॥੪॥
Honor and good sense are lost, when one forgets the Naam, the Name of the Lord. ||4||