ਗੁਰਉਪਦੇਸਰਿਦੈਨਿਵਾਸਨਿਮ੍ਰਤਾਨਿਵਾਸਜਾਸੁਧਿਆਨਗੁਰਮੁਰਤਿਕੈਪੂਰਨਬ੍ਰਹਮਹੈ।
ਜਿਸ ਦੇ ਹਿਰਦੇ ਅੰਦਰ ਨਿੰਮ੍ਰਤਾਈ ਗਰੀਬੀ ਦਾ ਨਿਵਾਸ ਹੋਣ ਕਰ ਕੇ ਗੁਰ ਉਪਦੇਸ਼ ਦਾ ਭੀ ਨਿਵਾਸ ਟਿਕਾਉ ਹੈ, ਉਸ ਗੁਰੂ ਸਰੂਪ ਨੂੰ ਪੂਰਨ ਬ੍ਰਹਮ ਰੂਪ ਕਰ ਕੇ ਹੀ ਧ੍ਯਾਨ ਨਿਗ੍ਹਾ ਵਿਚ ਲਿਆਉਂਦਾ ਹੈ।
The Sikh in whose heart resides the percept of Guru, and by focusing his mind in the holy feet of the Lord through Simran, the omnipresent Lord dwells in him;
ਗੁਰਮੁਖਿਸਬਦਸੁਰਤਿਉਨਮਾਨਗਿਆਨਸਹਜਸੁਭਾਇਸਰਬਾਤਮਕੈਸਮਹੈ।
ਸਤਿਗੁਰਾਂ ਵੱਲ ਰੁਖ ਵਾਲਾ ਐਸਾ ਜੋ ਗੁਰਮੁਖ ਹੈ ਸੋ ਸ਼ਬਦ ਵਿਖੇ ਸੁਰਤ ਨੂੰ ਤੋਲਦਾ ਤੋਲਦਾ ਧਾਰਣ ਕਰਦਾ ਹੋਇਆ ਸਹਜੇ ਨਿਰ ਜਤਨ ਸੁਤੇ ਹੀ ਸੁਭਾਇ = ਸੁ +ਭਾਇ = ਸ੍ਵੈ +ਭਾਵੀ = ਆਤਮ ਭਾਵੀ ਦਸ਼ਾ ਵਿਖੇ ਆਪਣੇ ਅੰਦਰ ਹੀ ਸਮ ਇਕ ਰਸ ਪ੍ਰੀਪੂਰਣ ਵਾਹਿਗੁਰੂ ਅਕਾਲ ਪੁਰਖ ਨੂੰ ਸਰਬਾਤਮ ਕੈ = ਸਭ ਦਾ ਅਪਨਾ ਆਪ ਸਰਬ ਸਰੂਪੀ ਹੋਇਆ ਹੋਇਆ ਗਿਆਨ ਜਾਣ ਲੈਂਦਾ ਹੈ।
He who lodges the holy word of the True Guru, contemplates on spiritual knowledge and in the process realises that One Supreme Lord exists in all, thus treats all as equals;
ਹਉਮੈਤਿਆਗਿਤਿਆਗੀਬਿਸਮਾਦਕੋਬੈਰਾਗੀਭਏਮਨਓੁਨਮਨਲਿਵਗੰਮਿਤਾਅਗੰਮਹੈ।
ਇਸ ਗਿਆਨ ਦੇ ਪ੍ਰਭਾਵ ਕਰ ਕੇ ਦੇਹ ਅਧ੍ਯਾਸ ਰੂਪ ਆਪੇ ਦੀ ਗੰਢ ਸਰੂਪ ਹਉਮੈ ਨੂੰ ਤਿਆਗ ਦੇਣ ਕਰ ਕੇ ਉਹ ਤਿਆਗੀ ਬਣ ਜਾਂਦਾ ਹੈ, ਅਰੁ ਦੇਹ ਅੰਦਰ ਵਸਦਾ ਹੋਇਆ ਭੀ ਇਸ ਤੋਂ ਜਿਉਂ ਕਾ ਤਿਉਂ ਅਸੰਗ ਅਲੇਪ ਹੋ ਭਾਸਨ ਵਾਲੀ ਬਿਸਮਾਦ ਅਚੰਭਿਤ ਅਵਸਥਾ ਨੂੰ ਪ੍ਰਾਪਤ ਹੋਣ ਕਰ ਕੇ ਮਾਨੋ ਉਹ ਬੈਰਾਗੀ ਮੈਂ ਮਮਤਾ ਆਦਿ ਸਮੂਹ ਮੋਹ ਮਾਇਆ ਤੋਂ ਵਿਰਾਗਵਾਨ ਹੋ ਜਾਂਦਾ ਹੈ, ਅਰਥਾਤ ਮਨ ਲੋਕਿਕ ਦ੍ਰਿਸ਼ਟੀ ਵਿਖੇ ਬਾਹਰ ਵਰਤਦਾ ਭਾਦਸਾ ਹੋਇਆ ਭੀ ਅੰਦਰ ਨਿਸਚੇ ਵਿਚ ਅਡੋਲ ਟਿਕ ਜਾਂਦਾ ਹੈ ਤੇ ਇਸੇ ਲਿਵ ਕਰ ਕੇ ਹੀ ਓਸ ਨੂੰ ਅਗੰਮ ਦੀ ਗੰਮਤਾ ਪਹੁੰਚ ਹੋ ਆਉਂਦੀ ਹੈ। ਜਿਸ ਕਰ ਕੇ ਉਹ ਇਉਂ ਅਨੁਭਵ ਕਰਨ ਲਗ ਜਾਂਦਾ ਹੈ-
He who sheds his ego and becomes an ascetic by virtue of Simran, yet live a detached worldly life; reaches the inaccessible Lord,
ਸੂਖਮਅਸਥੂਲਮੂਲਏਕਹੀਅਨੇਕਮੇਕਜੀਵਨਮੁਕਤਿਨਮੋਨਮੋਨਮੋਨਮਹੈ।੨੨।
ਕਿ ਸੂਖਮ ਮਨੋ ਦ੍ਰਿਸ਼ਟੀ ਗੰਮ੍ਯ ਅਰੁ ਅਸਥੂਲ ਚਰਮ ਦ੍ਰਿਸ਼ਟੀ ਗੰਮ ਜੋ ਕੁਛ ਭੀ ਸ੍ਰਿਸ਼ਟੀ ਅੰਦਰ ਦੇਖਣ ਸੁਨਣ ਯਾ ਚਿੰਤਨ ਵਿਖੇ ਆ ਸਕਦਾ ਹੈ ਉਸ ਦਾ ਮੂਲ ਮੁਢ ਇਕ ਅਕਾਲ ਪੁਰਖ ਹੀ ਹੈ ਤੇ ਉਹ ਇਕ ਹੀ ਉਕਤ ਸਥੂਲ ਸੂਖਮ ਭਾਵੀ ਅਨੇਕਤਾ ਵਿਚ ਮਿਲਿਆ ਹੋਇਆ ਹੈ। ਸੋ ਐਸੀ ਅਨੁਭਵੀ ਦ੍ਰਿਸ਼ਟੀ ਸੰਪੰਨ ਜੋ ਜੀਵਨ ਮੁਕਤ ਭਾਵ ਨੂੰ ਪ੍ਰਾਪਤ ਹੋਇਆ ਗੁਰਸਿੱਖ ਹੈ ਤਿਸ ਦੇ ਤਾਂਈ ਮਨ ਬਾਣੀ ਸਰੀਰ ਕਰ ਕੇ ਨਮਸਕਾਰ ਕਰਦਾ ਹਾਂ ਅਧੀਨਗੀ ਸਹਿਤ ॥੨੨॥
He who recognises one Lord manifested in all things subtle and absolute; that Guru-conscious person is emancipated even when living a worldly life. (22)