GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 216
Display Settings
ਭਰਮਮੋਹਕਛੁਸੂਝਸਿਨਾਹੀਇਹਪੈਖਰਪਏਪੈਰਾ॥੨॥
(ਹੇ ਭਾਈ! ਮਾਇਆ ਦੀ ਖ਼ਾਤਰ) ਭਟਕਣਾ ਦੇ ਕਾਰਨ (ਮਾਇਆ ਦੇ) ਮੋਹ ਦੇ ਕਾਰਨ (ਜੀਵ ਨੂੰ) ਕੋਈ ਸੁਚੱਜੀ ਗੱਲ ਨਹੀਂ ਸੁੱਝਦੀ, ਇਸ ਦੇ ਪੈਰਾਂ ਵਿਚ ਮਾਇਆ ਦੇ ਮੋਹ ਦੇ ਢੰਗੇ ਪਏ ਹੋਏ ਹਨ (ਜਿਵੇਂ ਖੋਤੇ ਆਦਿਕ ਨੂੰ ਚੰਗਾ ਢੰਗਾ ਆਦਿਕ ਪਾਇਆ ਹੁੰਦਾ ਹੈ) ॥੨॥
In doubt and emotional attachment, this person understands nothing; with this leash, these feet are tied up. ||2||
ਤਬਇਹੁਕਹਾਕਮਾਵਨਪਰਿਆਜਬਇਹੁਕਛੂਹੋਤਾ
ਜਦੋਂ (ਜਗਤ-ਰਚਨਾ ਤੋਂ ਪਹਿਲਾਂ) ਇਸ ਜੀਵ ਦੀ ਕੋਈ ਹਸਤੀ ਨਹੀਂ ਸੀ, ਤਦੋਂ ਇਹ ਜੀਵ ਕੀਹ ਕਮਾਣ ਜੋਗਾ ਸੀ (ਤੇ, ਹੁਣ ਇਹ ਮਾਣ ਕਰਦਾ ਹੈ ਕਿ ਮੈਂ ਧਨ ਦਾ ਮਾਲਕ ਹਾਂ ਮੈਂ ਧਰਤੀ ਦਾ ਮਾਲਕ ਹਾਂ)
What did this person do, when he did not exist?
ਜਬਏਕਨਿਰੰਜਨਨਿਰੰਕਾਰਪ੍ਰਭਸਭੁਕਿਛੁਆਪਹਿਕਰਤਾ॥੩॥
(ਹੇ ਭਾਈ! ਗੁਰੂ ਤੋਂ ਬਿਨਾ ਹੋਰ ਕੌਣ ਦੱਸੇ? ਕਿ) ਜਦੋਂ ਕੇਵਲ ਇਕ ਨਿਰੰਜਨ ਆਕਾਰ-ਰਹਿਤ ਪ੍ਰਭੂ ਆਪ ਹੀ ਆਪ ਸੀ, ਤਦੋਂ ਪ੍ਰਭੂ ਆਪ ਹੀ ਸਭ ਕੁਝ ਕਰਨ ਵਾਲਾ ਸੀ ॥੩॥
When the Immaculate and Formless Lord God was all alone, He did everything by Himself. ||3||
ਅਪਨੇਕਰਤਬਆਪੇਜਾਨੈਜਿਨਿਇਹੁਰਚਨੁਰਚਾਇਆ
ਉਹੀ ਆਪ ਆਪਣੇ ਕੀਤੇ ਕੰਮਾਂ ਨੂੰ ਜਾਣਦਾ ਹੈ ਤੇ ਉਹੀ ਆਪ ਸਭ ਕੁਝ ਕਰਨ ਦੀ ਸਮਰੱਥਾ ਰੱਖਦਾ ਹੈ (ਅਗਿਆਨੀ ਜੀਵ ਵਿਅਰਥ ਹੀ ਮਲਕੀਅਤਾਂ ਦਾ ਮਾਣ ਕਰਦਾ ਹੈ ਤੇ ਭਟਕਦਾ ਫਿਰਦਾ ਹੈ)।
He alone knows His actions; He created this creation.
ਕਹੁਨਾਨਕਕਰਣਹਾਰੁਹੈਆਪੇਸਤਿਗੁਰਿਭਰਮੁਚੁਕਾਇਆ॥੪॥੫॥੧੬੩॥
ਨਾਨਕ ਆਖਦਾ ਹੈ- ਗੁਰੂ ਨੇ ਹੀ (ਇਹ ਤਨ ਧਨ ਧਰਤੀ ਆਦਿਕ ਦੀਆਂ ਮਲਕੀਅਤਾਂ ਦਾ) ਭੁਲੇਖਾ ਦੂਰ ਕੀਤਾ ਹੈ ਤੇ ਸਮਝਾਇਆ ਹੈ ਕਿ ਜਿਸ ਪਰਮਾਤਮਾ ਨੇ ਇਹ ਜਗਤ-ਰਚਨਾ ਰਚੀ ਹੈ ॥੪॥੫॥੧੬੩॥
Says Nanak, the Lord Himself is the Doer. The True Guru has dispelled my doubts. ||4||5||163||
ਗਉੜੀਮਾਲਾਮਹਲਾ
Gauree Maalaa, Fifth Mahalaa:
ਹਰਿਬਿਨੁਅਵਰਕ੍ਰਿਆਬਿਰਥੇ
(ਹੇ ਭਾਈ!) ਪਰਮਾਤਮਾ ਦੇ ਸਿਮਰਨ ਤੋਂ ਬਿਨਾ ਹੋਰ ਸਾਰੇ (ਮਿਥੇ ਹੋਏ ਧਾਰਮਿਕ) ਕੰਮ ਵਿਅਰਥ ਹਨ।
Without the Lord, other actions are useless.
ਜਪਤਪਸੰਜਮਕਰਮਕਮਾਣੇਇਹਿਓਰੈਮੂਸੇ॥੧॥ਰਹਾਉ
(ਦੇਵਤਿਆਂ ਨੂੰ ਪ੍ਰਸੰਨ ਕਰਨ ਵਾਲੇ) ਜਪ ਕਰਨੇ, ਤਪ ਸਾਧਣੇ, ਇੰਦ੍ਰੀਆਂ ਨੂੰ ਵਿਕਾਰਾਂ ਵਲੋਂ ਰੋਕਣ ਲਈ ਹਠ-ਜੋਗ ਦੇ ਸਾਧਨ ਕਰਨੇ-ਇਹ ਸਾਰੇ (ਪ੍ਰਭੂ ਦੀ ਦਰਗਾਹ ਤੋਂ) ਉਰੇ ਉਰੇ ਹੀ ਖੋਹ ਲਏ ਜਾਂਦੇ ਹਨ ॥੧॥ ਰਹਾਉ ॥
Meditative chants, intense deep meditation, austere self-discipline and rituals - these are plundered in this world. ||1||Pause||
ਬਰਤਨੇਮਸੰਜਮਮਹਿਰਹਤਾਤਿਨਕਾਆਢੁਪਾਇਆ
ਮਨੁੱਖ ਵਰਤਾਂ ਸੰਜਮਾਂ ਦੇ ਨੇਮ ਵਿਚ ਰੁੱਝਾ ਰਹਿੰਦਾ ਹੈ, ਪਰ ਉਹਨਾਂ ਉੱਦਮਾਂ ਦਾ ਮੁੱਲ ਉਸ ਨੂੰ ਇਕ ਕੌਡੀ ਭੀ ਨਹੀਂ ਮਿਲਦਾ।
Fasting, daily rituals, and austere self-discipline - those who keep the practice of these, are rewarded with less than a shell.
ਆਗੈਚਲਣੁਅਉਰੁਹੈਭਾਈਊਂਹਾਕਾਮਿਆਇਆ॥੧॥
ਹੇ ਭਾਈ! ਜੀਵ ਦੇ ਨਾਲ ਪਰਲੋਕ ਵਿਚ ਸਾਥ ਨਿਬਾਹੁਣ ਵਾਲਾ ਪਦਾਰਥ ਹੋਰ ਹੈ (ਬਰਤ ਨੇਮ ਸੰਜਮ ਆਦਿਕ ਵਿਚੋਂ ਕੋਈ ਭੀ) ਪਰਲੋਕ ਵਿਚ ਕੰਮ ਨਹੀਂ ਆਉਂਦਾ ॥੧॥
Hereafter, the way is different, O Siblings of Destiny. There, these things are of no use at all. ||1||
ਤੀਰਥਿਨਾਇਅਰੁਧਰਨੀਭ੍ਰਮਤਾਆਗੈਠਉਰਪਾਵੈ
ਜੇਹੜਾ ਮਨੁੱਖ ਤੀਰਥ ਉਤੇ ਇਸ਼ਨਾਨ ਕਰਦਾ ਹੈ ਤੇ (ਤਿਆਗੀ ਬਣ ਕੇ) ਧਰਤੀ ਉਤੇ ਰਟਨ ਕਰਦਾ ਫਿਰਦਾ ਹੈ (ਉਹ ਭੀ) ਪ੍ਰਭੂ ਦੀ ਦਰਗਾਹ ਵਿਚ ਥਾਂ ਨਹੀਂ ਲੱਭ ਸਕਦਾ।
Those who bathe at sacred shrines of pilgrimage, and wander over the earth, find no place of rest hereafter.
ਊਹਾਕਾਮਿਆਵੈਇਹਬਿਧਿਓਹੁਲੋਗਨਹੀਪਤੀਆਵੈ॥੨॥
ਅਜੇਹਾ ਕੋਈ ਤਰੀਕਾ ਪ੍ਰਭੂ ਦੀ ਹਜ਼ੂਰੀ ਵਿਚ ਕੰਮ ਨਹੀਂ ਆਉਂਦਾ, ਉਹ (ਤਿਆਗੀ ਇਹਨਾਂ ਤਰੀਕਿਆਂ ਨਾਲ) ਸਿਰਫ਼ ਲੋਕਾਂ ਨੂੰ ਹੀ (ਆਪਣੇ ਧਰਮੀ ਹੋਣ ਦਾ) ਨਿਸ਼ਚਾ ਦਿਵਾਂਦਾ ਹੈ ॥੨॥
There, these are of no use at all. By these things, they only please other people. ||2||
ਚਤੁਰਬੇਦਮੁਖਬਚਨੀਉਚਰੈਆਗੈਮਹਲੁਪਾਈਐ
(ਹੇ ਭਾਈ! ਜੇ ਪੰਡਿਤ) ਚਾਰੇ ਵੇਦ ਜ਼ਬਾਨੀ ਉਚਾਰ ਸਕਦਾ ਹੈ (ਤਾਂ ਇਸ ਤਰ੍ਹਾਂ ਭੀ) ਪ੍ਰਭੂ ਦੀ ਹਜ਼ੂਰੀ ਵਿਚ ਟਿਕਾਣਾ ਨਹੀਂ ਮਿਲਦਾ।
Reciting the four Vedas from memory, they do not obtain the Mansion of the Lord's Presence hereafter.
ਬੂਝੈਨਾਹੀਏਕੁਸੁਧਾਖਰੁਓਹੁਸਗਲੀਝਾਖਝਖਾਈਐ॥੩॥
ਜੇਹੜਾ ਮਨੁੱਖ ਪਰਮਾਤਮਾ ਦਾ ਪਵਿਤ੍ਰ ਨਾਮ (ਸਿਮਰਨਾ) ਨਹੀਂ ਸਮਝਦਾ ਉਹ (ਹੋਰ ਹੋਰ ਉੱਦਮਾਂ ਨਾਲ) ਨਿਰੀ ਖ਼ੁਆਰੀ ਹੀ ਖ਼ੁਆਰੀ ਸਹੇੜਦਾ ਹੈ ॥੩॥
Those who do not understand the One Pure Word, utter total nonsense. ||3||
ਨਾਨਕੁਕਹਤੋਇਹੁਬੀਚਾਰਾਜਿਕਮਾਵੈਸੁਪਾਰਗਰਾਮੀ
(ਹੇ ਭਾਈ!) ਨਾਨਕ ਇਹ ਇਕ ਵਿਚਾਰ ਦੀ ਗੱਲ ਆਖਦਾ ਹੈ, ਜੇਹੜਾ ਮਨੁੱਖ ਇਸ ਨੂੰ ਵਰਤੋਂ ਵਿਚ ਲਿਆਉਂਦਾ ਹੈ ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਜੋਗਾ ਹੋ ਜਾਂਦਾ ਹੈ,
Nanak voices this opinion: those who practice it, swim across.
ਗੁਰੁਸੇਵਹੁਅਰੁਨਾਮੁਧਿਆਵਹੁਤਿਆਗਹੁਮਨਹੁਗੁਮਾਨੀ॥੪॥੬॥੧੬੪॥
(ਉਹ ਵਿਚਾਰ ਇਹ ਹੈ-ਹੇ ਭਾਈ!) ਗੁਰੂ ਦੀ ਸਰਨ ਪਵੋ, ਆਪਣੇ ਮਨ ਵਿਚੋਂ ਹੰਕਾਰ ਦੂਰ ਕਰੋ, ਤੇ, ਪਰਮਾਤਮਾ ਦਾ ਨਾਮ ਸਿਮਰੋ ॥੪॥੬॥੧੬੪॥
Serve the Guru, and meditate on the Naam; renounce the egotistical pride from your mind. ||4||6||164||
ਗਉੜੀਮਾਲਾ
Gauree Maalaa, Fifth Mahalaa:
ਮਾਧਉਹਰਿਹਰਿਹਰਿਮੁਖਿਕਹੀਐ
ਹੇ ਮਾਇਆ ਦੇ ਪਤੀ ਪ੍ਰਭੂ! ਹੇ ਹਰੀ! (ਮਿਹਰ ਕਰ, ਤਾ ਕਿ ਅਸੀ) ਤੇਰਾ ਨਾਮ ਮੂੰਹੋਂ ਉਚਾਰ ਸਕੀਏ।
O Lord, I chant Your Name, Har, Har, Har.
ਹਮਤੇਕਛੂਹੋਵੈਸੁਆਮੀਜਿਉਰਾਖਹੁਤਿਉਰਹੀਐ॥੧॥ਰਹਾਉ
ਹੇ ਸੁਆਮੀ ਪ੍ਰਭੂ! ਸਾਥੋਂ ਜੀਵਾਂ ਪਾਸੋਂ ਕੁਝ ਨਹੀਂ ਹੋ ਸਕਦਾ। ਜਿਸ ਤਰ੍ਹਾਂ ਤੂੰ ਸਾਨੂੰ ਰੱਖਦਾ ਹੈਂ, ਉਸੇ ਤਰ੍ਹਾਂ ਹੀ ਅਸੀਂ ਰਹਿੰਦੇ ਹਾਂ ॥੧॥ ਰਹਾਉ ॥
I cannot do anything by myself, O Lord and Master. As You keep me, so I remain. ||1||Pause||
ਕਿਆਕਿਛੁਕਰੈਕਿਕਰਣੈਹਾਰਾਕਿਆਇਸੁਹਾਥਿਬਿਚਾਰੇ
ਹੇ ਮੇਰੇ ਸਰਬ-ਵਿਆਪਕ ਖਸਮ-ਪ੍ਰਭੂ! ਇਹ ਜੀਵ ਕੀਹ ਕਰੇ? ਇਹ ਕੀਹ ਕਰਨ-ਜੋਗਾ ਹੈ? ਇਸ ਵਿਚਾਰੇ ਦੇ ਹੱਥ ਵਿਚ ਕੀਹ ਹੈ? (ਇਹ ਜੀਵ ਆਪਣੇ ਆਪ ਕੁਝ ਨਹੀਂ ਕਰਦਾ, ਕੁਝ ਨਹੀਂ ਕਰ ਸਕਦਾ, ਇਸ ਦੇ ਹੱਥ ਵਿਚ ਕੋਈ ਤਾਕਤ ਨਹੀਂ)।
What can the mere mortal do? What is in the hands of this poor creature?
ਜਿਤੁਤੁਮਲਾਵਹੁਤਿਤੁਹੀਲਾਗਾਪੂਰਨਖਸਮਹਮਾਰੇ॥੧॥
ਜਿਸ ਪਾਸੇ ਤੂੰ ਇਸ ਨੂੰ ਲਾਂਦਾ ਹੈਂ, ਉਸੇ ਪਾਸੇ ਹੀ ਇਹ ਲੱਗਾ ਫਿਰਦਾ ਹੈ ॥੧॥
As You attach us, so we are attached, O my Perfect Lord and Master. ||1||
ਕਰਹੁਕ੍ਰਿਪਾਸਰਬਕੇਦਾਤੇਏਕਰੂਪਲਿਵਲਾਵਹੁ
ਹੇ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲੇ ਪ੍ਰਭੂ! ਮਿਹਰ ਕਰ, ਮੈਨੂੰ ਸਿਰਫ਼ ਆਪਣੇ ਹੀ ਸਰੂਪ ਦੀ ਲਗਨ ਬਖ਼ਸ਼।
Take pity on me, O Great Giver of all, that I may enshrine love for Your Form alone.
ਨਾਨਕਕੀਬੇਨੰਤੀਹਰਿਪਹਿਅਪੁਨਾਨਾਮੁਜਪਾਵਹੁ॥੨॥੭॥੧੬੫॥
ਮੈਂ ਨਾਨਕ ਦੀ ਪਰਮਾਤਮਾ ਪਾਸ (ਇਹੀ) ਬੇਨਤੀ ਹੈ (-ਹੇ ਪ੍ਰਭੂ!) ਮੈਥੋਂ ਆਪਣਾ ਨਾਮ ਜਪਾ ॥੨॥੭॥੧੬੫॥
Nanak offers this prayer to the Lord, that he may chant the Naam, the Name of the Lord. ||2||7||165||
ਰਾਗੁਗਉੜੀਮਾਝ₁ਮਹਲਾ
ਰਾਗ ਗਉੜੀ-ਮਾਝ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।
Raag Gauree Maajh, Fifth Mahalaa:
ਸਤਿਗੁਰਪ੍ਰਸਾਦਿ
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
One Universal Creator God. By The Grace Of The True Guru:
ਦੀਨਦਇਆਲਦਮੋਦਰਰਾਇਆਜੀਉ
ਹੇ ਗਰੀਬਾਂ ਉਤੇ ਤਰਸ ਕਰਨ ਵਾਲੇ ਪ੍ਰਭੂ ਪਾਤਿਸ਼ਾਹ ਜੀ!
O Merciful to the meek, O Dear Lord King,
ਕੋਟਿਜਨਾਕਰਿਸੇਵਲਗਾਇਆਜੀਉ
ਤੂੰ ਕ੍ਰੋੜਾਂ ਬੰਦਿਆਂ ਨੂੰ ਆਪਣੇ ਸੇਵਕ ਬਣਾ ਕੇ ਆਪਣੀ ਸੇਵਾ-ਭਗਤੀ ਵਿਚ ਲਾਇਆ ਹੋਇਆ ਹੈ।
You have engaged millions of people in Your Service.
ਭਗਤਵਛਲੁਤੇਰਾਬਿਰਦੁਰਖਾਇਆਜੀਉ
ਭਗਤਾਂ ਦਾ ਪਿਆਰਾ ਹੋਣਾ-ਇਹ ਤੇਰਾ ਮੁੱਢ-ਕਦੀਮਾਂ ਦਾ ਸੁਭਾ ਬਣਿਆ ਆ ਰਿਹਾ ਹੈ।
You are the Lover of Your devotees; this is Your Nature.
ਪੂਰਨਸਭਨੀਜਾਈਜੀਉ॥੧॥
ਹੇ ਪ੍ਰਭੂ! ਤੂੰ ਸਭ ਥਾਵਾਂ ਵਿਚ ਮੌਜੂਦ ਹੈਂ ॥੧॥
You are totally pervading all places. ||1||
ਕਿਉਪੇਖਾਪ੍ਰੀਤਮੁਕਵਣਸੁਕਰਣੀਜੀਉ
(ਹੇ ਭਾਈ!) ਮੈਂ ਕਿਵੇਂ ਉਸ ਪ੍ਰਭੂ-ਪ੍ਰੀਤਮ ਦਾ ਦਰਸਨ ਕਰਾਂ? ਉਹ ਕੇਹੜੀ ਸ੍ਰੇਸ਼ਟ ਕਰਨੀ ਹੈ (ਜਿਸ ਨਾਲ ਮੈਂ ਉਸ ਨੂੰ ਵੇਖਾਂ)?
How can I behold my Beloved? What is that way of life?
ਸੰਤਾਦਾਸੀਸੇਵਾਚਰਣੀਜੀਉ
(ਜਿਥੋਂ ਭੀ ਪੁੱਛਾਂ ਇਹੀ ਉੱਤਰ ਮਿਲਦਾ ਹੈ ਕਿ) ਮੈਂ ਸੰਤ ਜਨਾਂ ਦੀ ਦਾਸੀ ਬਣਾਂ ਤੇ ਉਹਨਾਂ ਦੇ ਚਰਨਾਂ ਦੀ ਸੇਵਾ ਕਰਾਂ।
Become the slave of the Saints, and serve at their feet.
ਇਹੁਜੀਉਵਤਾਈਬਲਿਬਲਿਜਾਈਜੀਉ
ਮੈਂ ਆਪਣੀ ਇਹ ਜਿੰਦ ਉਸ ਪ੍ਰਭੂ-ਪਾਤਿਸ਼ਾਹ ਤੋਂ ਸਦਕੇ ਕਰਾਂ, ਤੇ, ਉਸ ਤੋਂ ਕੁਰਬਾਨ ਹੋ ਹੋ ਜਾਵਾਂ।
I dedicate this soul; I am a sacrifice, a sacrifice to them.
ਤਿਸੁਨਿਵਿਨਿਵਿਲਾਗਉਪਾਈਜੀਉ॥੨॥
ਲਿਫ਼ ਲਿਫ਼ ਕੇ ਮੈਂ ਸਦਾ ਉਸ ਦੀ ਪੈਰੀਂ ਲੱਗਦੀ ਰਹਾਂ ॥੨॥
Bowing low, I fall at the Feet of the Lord. ||2||
ਪੋਥੀਪੰਡਿਤਬੇਦਖੋਜੰਤਾਜੀਉ
(ਹੇ ਭਾਈ!) ਕੋਈ ਪੰਡਿਤ (ਬਣ ਕੇ) ਵੇਦ ਆਦਿਕ ਧਰਮ-ਪੁਸਤਕਾਂ ਖੋਜਦਾ ਰਹਿੰਦਾ ਹੈ,
The Pandits, the religious scholars, study the books of the Vedas.
ਹੋਇਬੈਰਾਗੀਤੀਰਥਿਨਾਵੰਤਾਜੀਉ
ਕੋਈ (ਦੁਨੀਆ ਤੋਂ) ਵੈਰਾਗਵਾਨ ਹੋ ਕੇ (ਹਰੇਕ) ਤੀਰਥ ਉਤੇ ਇਸ਼ਨਾਨ ਕਰਦਾ ਫਿਰਦਾ ਹੈ,
Some become renunciates, and bathe at sacred shrines of pilgrimage.
ਗੀਤਨਾਦਕੀਰਤਨੁਗਾਵੰਤਾਜੀਉ
ਕੋਈ ਗੀਤ ਗਾਂਦਾ ਹੈ ਨਾਦ ਵਜਾਂਦਾ ਹੈ ਕੀਰਤਨ ਕਰਦਾ ਹੈ,
Some sing tunes and melodies and songs.
ਹਰਿਨਿਰਭਉਨਾਮੁਧਿਆਈਜੀਉ॥੩॥
ਪਰ ਮੈਂ ਪਰਮਾਤਮਾ ਦਾ ਉਹ ਨਾਮ ਜਪਦਾ ਰਹਿੰਦਾ ਹਾਂ ਜੋ (ਮੇਰੇ ਅੰਦਰ) ਨਿਰਭੈਤਾ ਪੈਦਾ ਕਰਦਾ ਹੈ ॥੩॥
But I meditate on the Naam, the Name of the Fearless Lord. ||3||
ਭਏਕ੍ਰਿਪਾਲਸੁਆਮੀਮੇਰੇਜੀਉ
(ਹੇ ਭਾਈ!) ਜਿਨ੍ਹਾਂ ਮਨੁੱਖਾਂ ਉਤੇ ਮੇਰੇ ਸੁਆਮੀ ਪ੍ਰਭੂ ਜੀ ਦਇਆਵਾਨ ਹੁੰਦੇ ਹਨ,
My Lord and Master has become merciful to me.
ਪਤਿਤਪਵਿਤਲਗਿਗੁਰਕੇਪੈਰੇਜੀਉ
ਉਹ ਮਨੁੱਖ ਗੁਰੂ ਦੀ ਚਰਨੀਂ ਲੱਗ ਕੇ (ਪਹਿਲਾਂ ਵਿਕਾਰਾਂ ਵਿਚ) ਡਿੱਗੇ ਹੋਏ (ਹੁੰਦੇ ਭੀ) ਸੁੱਚੇ ਆਚਰਨ ਵਾਲੇ ਬਣ ਜਾਂਦੇ ਹਨ।
I was a sinner, and I have been sanctified, taking to the Guru's Feet.