ਪੀਊਦਾਦੇਕਾਖੋਲਿਡਿਠਾਖਜਾਨਾ॥
ਜਦੋਂ ਮੈਂ ਗੁਰੂ ਨਾਨਕ ਦੇਵ ਤੋਂ ਲੈ ਕੇ ਸਾਰੇ ਗੁਰੂ ਸਾਹਿਬਾਨ ਦਾ ਬਾਣੀ ਦਾ ਖ਼ਜ਼ਾਨਾ ਖੋਲ੍ਹ ਕੇ ਵੇਖਿਆ,
When I opened it up and gazed upon the treasures of my father and grandfather,
ਤਾਮੇਰੈਮਨਿਭਇਆਨਿਧਾਨਾ॥੧॥
ਤਦੋਂ ਮੇਰੇ ਮਨ ਵਿਚ ਆਤਮਕ ਆਨੰਦ ਦਾ ਭੰਡਾਰ ਭਰਿਆ ਗਿਆ ॥੧॥
then my mind became very happy. ||1||
ਰਤਨਲਾਲਜਾਕਾਕਛੂਨਮੋਲੁ॥
ਇਸ ਖ਼ਜ਼ਾਨੇ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਅਮੋਲਕ ਰਤਨਾਂ ਲਾਲਾਂ ਦੇ-
The storehouse is inexhaustible and immeasurable,
ਭਰੇਭੰਡਾਰਅਖੂਟਅਤੋਲ॥੨॥
ਭੰਡਾਰੇ ਭਰੇ ਹੋਏ (ਮੈਂ ਵੇਖੇ), ਜੇਹੜੇ ਕਦੇ ਮੁੱਕ ਨਹੀਂ ਸਕਦੇ, ਜੇਹੜੇ, ਤੋਲੇ ਨਹੀਂ ਜਾ ਸਕਦੇ ॥੨॥
overflowing with priceless jewels and rubies. ||2||
ਖਾਵਹਿਖਰਚਹਿਰਲਿਮਿਲਿਭਾਈ॥
ਹੇ ਭਾਈ! ਜੇਹੜੇ ਮਨੁੱਖ (ਸਤਸੰਗ ਵਿਚ) ਇਕੱਠੇ ਹੋ ਕੇ ਇਹਨਾਂ ਭੰਡਾਰਿਆਂ ਨੂੰ ਆਪ ਵਰਤਦੇ ਹਨ ਤੇ ਹੋਰਨਾਂ ਨੂੰ ਭੀ ਵੰਡਦੇ ਹਨ,
The Siblings of Destiny meet together, and eat and spend,
ਤੋਟਿਨਆਵੈਵਧਦੋਜਾਈ॥੩॥
ਉਹਨਾਂ ਦੇ ਪਾਸ ਇਸ ਖ਼ਜ਼ਾਨੇ ਦੀ ਕਮੀ ਨਹੀਂ ਹੁੰਦੀ, ਸਗੋਂ ਹੋਰ ਹੋਰ ਵਧਦਾ ਹੈ ॥੩॥
but these resources do not diminish; they continue to increase. ||3||
ਕਹੁਨਾਨਕਜਿਸੁਮਸਤਕਿਲੇਖੁਲਿਖਾਇ॥
(ਪਰ) ਨਾਨਕ ਆਖਦਾ ਹੈ- ਜਿਸ ਮਨੁੱਖ ਦੇ ਮੱਥੇ ਉਤੇ ਪਰਮਾਤਮਾ ਦੀ ਬਖ਼ਸ਼ਸ਼ ਦਾ ਲੇਖ ਲਿਖਿਆ ਹੁੰਦਾ ਹੈ,
Says Nanak, one who has such destiny written on his forehead,
ਸੁਏਤੁਖਜਾਨੈਲਇਆਰਲਾਇ॥੪॥੩੧॥੧੦੦॥
ਉਹੀ ਇਸ (ਸਿਫ਼ਤ-ਸਾਲਾਹ ਦੇ) ਖ਼ਜ਼ਾਨੇ ਵਿਚ ਸਾਂਝੀਵਾਲ ਬਣਾਇਆ ਜਾਂਦਾ ਹੈ (ਭਾਵ, ਉਹੀ ਸਾਧ ਸੰਗਤਿ ਵਿਚ ਆ ਕੇ ਸਿਫ਼ਤ-ਸਾਲਾਹ ਦੀ ਬਾਣੀ ਦਾ ਆਨੰਦ ਮਾਣਦਾ ਹੈ) ॥੪॥੩੧॥੧੦੦॥
becomes a partner in these treasures. ||4||31||100||
ਗਉੜੀਮਹਲਾ੫॥
Gauree, Fifth Mahalaa:
ਡਰਿਡਰਿਮਰਤੇਜਬਜਾਨੀਐਦੂਰਿ॥
ਜਿਤਨਾ ਚਿਰ ਅਸੀਂ ਇਹ ਸਮਝਦੇ ਹਾਂ ਕਿ ਪਰਮਾਤਮਾ ਕਿਤੇ ਦੂਰ ਵੱਸਦਾ ਹੈ, ਉਤਨਾ ਚਿਰ (ਦੁਨੀਆ ਦੇ ਦੁੱਖ ਰੋਗ ਫ਼ਿਕਰਾਂ ਤੋਂ) ਸਹਮ ਸਹਮ ਕੇ ਆਤਮਕ ਮੌਤੇ ਮਰਦੇ ਰਹਿੰਦੇ ਹਾਂ।
I was scared, scared to death, when I thought that He was far away.
ਡਰੁਚੂਕਾਦੇਖਿਆਭਰਪੂਰਿ॥੧॥
ਜਦੋਂ ਉਸ ਨੂੰ (ਸਾਰੇ ਸੰਸਾਰ ਵਿਚ ਜ਼ੱਰੇ ਜ਼ੱਰੇ ਵਿਚ) ਵਿਆਪਕ ਵੇਖ ਲਿਆ, (ਉਸੇ ਵੇਲੇ ਦੁਨੀਆ ਦੇ ਦੁੱਖ ਆਦਿਕਾਂ ਦਾ) ਡਰ ਮੁੱਕ ਗਿਆ ॥੧॥
But my fear was removed, when I saw that He is pervading everywhere. ||1||
ਸਤਿਗੁਰਅਪਨੇਕਉਬਲਿਹਾਰੈ॥
ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ,
I am a sacrifice to my True Guru.
ਛੋਡਿਨਜਾਈਸਰਪਰਤਾਰੈ॥੧॥ਰਹਾਉ॥
ਉਹ (ਦੁੱਖ ਰੋਗ ਸੋਗ ਆਦਿਕ ਦੇ ਸਮੁੰਦਰ ਵਿਚ ਸਾਨੂੰ ਡੁਬਦਿਆਂ ਨੂੰ) ਛੱਡ ਕੇ ਨਹੀਂ ਜਾਂਦਾ, ਉਹ (ਇਸ ਸਮੁੰਦਰ ਵਿਚੋਂ) ਜ਼ਰੂਰ ਪਾਰ ਲੰਘਾਂਦਾ ਹੈ ॥੧॥ ਰਹਾਉ ॥
He shall not abandon me; He shall surely carry me across. ||1||Pause||
ਦੂਖੁਰੋਗੁਸੋਗੁਬਿਸਰੈਜਬਨਾਮੁ॥
(ਹੇ ਭਾਈ! ਦੁਨੀਆ ਦਾ) ਦੁੱਖ ਰੋਗ ਫ਼ਿਕਰ (ਤਦੋਂ ਹੀ ਵਿਆਪਦਾ) ਹੈ ਜਦੋਂ ਪਰਮਾਤਮਾ ਦਾ ਨਾਮ ਭੁੱਲ ਜਾਂਦਾ ਹੈ।
Pain, disease and sorrow come when one forgets the Naam, the Name of the Lord.
ਸਦਾਅਨੰਦੁਜਾਹਰਿਗੁਣਗਾਮੁ॥੨॥
ਜਦੋਂ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਵੀਏ ਤਦੋਂ (ਮਨ ਵਿਚ) ਸਦਾ ਆਨੰਦ ਬਣਿਆ ਰਹਿੰਦਾ ਹੈ ॥੨॥
Eternal bliss comes when one sings the Glorious Praises of the Lord. ||2||
ਬੁਰਾਭਲਾਕੋਈਨਕਹੀਜੈ॥
(ਹੇ ਭਾਈ!) ਨਾਹ ਕਿਸੇ ਦੀ ਨਿੰਦਾ ਕਰਨੀ ਚਾਹੀਦੀ ਹੈ ਨਾਹ ਕਿਸੇ ਦੀ ਖ਼ੁਸ਼ਾਮਦ।
Do not say that anyone is good or bad.
ਛੋਡਿਮਾਨੁਹਰਿਚਰਨਗਹੀਜੈ॥੩॥
(ਦੁਨੀਆ ਦਾ) ਮਾਣ ਤਿਆਗ ਕੇ ਪਰਮਾਤਮਾ ਦੇ ਚਰਨ (ਹਿਰਦੇ ਵਿਚ) ਟਿਕਾ ਲੈਣੇ ਚਾਹੀਦੇ ਹਨ ॥੩॥
Renounce your arrogant pride, and grasp the Feet of the Lord. ||3||
ਕਹੁਨਾਨਕਗੁਰਮੰਤ੍ਰੁਚਿਤਾਰਿ॥
ਨਾਨਕ ਆਖਦਾ ਹੈ- (ਹੇ ਭਾਈ!) ਗੁਰੂ ਦਾ ਉਪਦੇਸ਼ ਆਪਣੇ ਚਿੱਤ ਵਿਚ ਪ੍ਰੋ ਰੱਖ,
Says Nanak, remember the GurMantra;
ਸੁਖੁਪਾਵਹਿਸਾਚੈਦਰਬਾਰਿ॥੪॥੩੨॥੧੦੧॥
ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਦਰਗਾਹ ਵਿਚ ਆਨੰਦ ਮਾਣੇਂਗਾ ॥੪॥੩੨॥੧੦੧॥
you shall find peace at the True Court. ||4||32||101||
ਗਉੜੀਮਹਲਾ੫॥
Gauree, Fifth Mahalaa:
ਜਾਕਾਮੀਤੁਸਾਜਨੁਹੈਸਮੀਆ॥
ਜਿਸ ਮਨੁੱਖ ਦਾ (ਇਹ ਯਕੀਨ ਬਣ ਜਾਏ ਕਿ ਉਸ ਦਾ) ਸੱਜਣ-ਪ੍ਰਭੂ ਮਿੱਤਰ-ਪ੍ਰਭੂ ਹਰ ਥਾਂ ਵਿਆਪਕ ਹੈ,
Those who have the Lord as their Friend and Companion
ਤਿਸੁਜਨਕਉਕਹੁਕਾਕੀਕਮੀਆ॥੧॥
(ਹੇ ਭਾਈ!) ਦੱਸ, ਉਸ ਮਨੁੱਖ ਨੂੰ ਕਿਸ ਸ਼ੈ ਦੀ ਥੁੜ ਰਹਿ ਜਾਂਦੀ ਹੈ? ॥੧॥
- tell me, what else do they need? ||1||
ਜਾਕੀਪ੍ਰੀਤਿਗੋਬਿੰਦਸਿਉਲਾਗੀ॥
(ਹੇ ਭਾਈ!) ਜਿਸ ਮਨੁੱਖ ਦਾ ਪਿਆਰ ਪਰਮਾਤਮਾ ਨਾਲ ਬਣ ਜਾਂਦਾ ਹੈ,
Those who are in love with the Lord of the Universe
ਦੂਖੁਦਰਦੁਭ੍ਰਮੁਤਾਕਾਭਾਗੀ॥੧॥ਰਹਾਉ॥
ਉਸ ਦਾ ਹਰੇਕ ਦੁੱਖ ਹਰੇਕ ਦਰਦ ਹਰੇਕ ਭਰਮ-ਵਹਿਮ ਦੂਰ ਹੋ ਜਾਂਦਾ ਹੈ ॥੧॥ ਰਹਾਉ ॥
- pain, suffering and doubt run away from them. ||1||Pause||
ਜਾਕਉਰਸੁਹਰਿਰਸੁਹੈਆਇਓ॥
(ਹੇ ਭਾਈ!) ਜਿਸ ਮਨੁੱਖ ਨੂੰ ਪਰਮਾਤਮਾ ਦੇ ਨਾਮ ਦਾ ਆਨੰਦ ਆ ਜਾਂਦਾ ਹੈ,
Those who have enjoyed the flavor of the Lord's sublime essence
ਸੋਅਨਰਸਨਾਹੀਲਪਟਾਇਓ॥੨॥
ਉਹ (ਦੁਨੀਆ ਦੇ) ਹੋਰ ਹੋਰ (ਪਦਾਰਥਾਂ ਦੇ) ਸੁਆਦਾਂ ਨਾਲ ਨਹੀਂ ਚੰਬੜਦਾ ॥੨॥
are not attracted to any other pleasures. ||2||
ਜਾਕਾਕਹਿਆਦਰਗਹਚਲੈ॥
ਜਿਸ ਮਨੁੱਖ ਦਾ ਬੋਲਿਆ ਹੋਇਆ ਬੋਲ ਪਰਮਾਤਮਾ ਦੀ ਹਜ਼ੂਰੀ ਵਿਚ ਮੰਨਿਆ ਜਾਂਦਾ ਹੈ,
Those whose speech is accepted in the Court of the Lord
ਸੋਕਿਸਕਉਨਦਰਿਲੈਆਵੈਤਲੈ॥੩॥
ਉਸ ਨੂੰ ਕਿਸੇ ਹੋਰ ਦੀ ਮੁਥਾਜੀ ਨਹੀਂ ਰਹਿ ਜਾਂਦੀ ॥੩॥
- what do they care about anything else? ||3||
ਜਾਕਾਸਭੁਕਿਛੁਤਾਕਾਹੋਇ॥
ਜਿਸ ਪਰਮਾਤਮਾ ਦਾ ਰਚਿਆ ਹੋਇਆ ਇਹ ਸਾਰਾ ਸੰਸਾਰ ਹੈ, ਜੇਹੜਾ ਮਨੁੱਖ ਉਸ ਪਰਮਾਤਮਾ ਦਾ ਸੇਵਕ ਬਣ ਜਾਂਦਾ ਹੈ,
Those who belong to the One, unto whom all things belong
ਨਾਨਕਤਾਕਉਸਦਾਸੁਖੁਹੋਇ॥੪॥੩੩॥੧੦੨॥
ਹੇ ਨਾਨਕ! ਉਸ ਨੂੰ ਸਦਾ ਆਨੰਦ ਪ੍ਰਾਪਤ ਰਹਿੰਦਾ ਹੈ ॥੪॥੩੩॥੧੦੨॥
- O Nanak, they find a lasting peace. ||4||33||102||
ਗਉੜੀਮਹਲਾ੫॥
Gauree, Fifth Mahalaa:
ਜਾਕੈਦੁਖੁਸੁਖੁਸਮਕਰਿਜਾਪੈ॥
(ਪ੍ਰਭੂ ਦੀ ਰਜ਼ਾ ਵਿਚ ਤੁਰਨ ਦੇ ਕਾਰਨ) ਜਿਸ ਮਨੁੱਖ ਦੇ ਹਿਰਦੇ ਵਿਚ ਹਰੇਕ ਦੁੱਖ ਸੁਖ ਇਕੋ ਜਿਹਾ ਪ੍ਰਤੀਤ ਹੁੰਦਾ ਹੈ,
Those who look alike upon pleasure and pain
ਤਾਕਉਕਾੜਾਕਹਾਬਿਆਪੈ॥੧॥
ਉਸ ਨੂੰ ਕੋਈ ਚਿੰਤਾ-ਫ਼ਿਕਰ ਕਦੇ ਦਬਾ ਨਹੀਂ ਸਕਦਾ ॥੧॥
- how can anxiety touch them? ||1||
ਸਹਜਅਨੰਦਹਰਿਸਾਧੂਮਾਹਿ॥
(ਹੇ ਭਾਈ!) ਪਰਮਾਤਮਾ ਦੇ ਭਗਤ ਦੇ ਹਿਰਦੇ ਵਿਚ (ਸਦਾ) ਆਤਮਕ ਅਡੋਲਤਾ ਬਣੀ ਰਹਿੰਦੀ ਹੈ, (ਸਦਾ) ਆਨੰਦ ਬਣਿਆ ਰਹਿੰਦਾ ਹੈ,
The Lord's Holy Saints abide in celestial bliss.
ਆਗਿਆਕਾਰੀਹਰਿਹਰਿਰਾਇ॥੧॥ਰਹਾਉ॥
(ਹਰੀ ਦਾ ਭਗਤ) ਹਰਿ-ਪ੍ਰਭੂ ਦੀ ਆਗਿਆ ਵਿਚ ਹੀ ਤੁਰਦਾ ਹੈ ॥੧॥ ਰਹਾਉ ॥
They remain obedient to the Lord, the Sovereign Lord King. ||1||Pause||
ਜਾਕੈਅਚਿੰਤੁਵਸੈਮਨਿਆਇ॥
(ਹੇ ਭਾਈ!) ਚਿੰਤਾ-ਰਹਿਤ ਪਰਮਾਤਮਾ ਜਿਸ ਮਨੁੱਖ ਦੇ ਮਨ ਵਿਚ ਆ ਵੱਸਦਾ ਹੈ,
Those who have the Carefree Lord abiding in their minds
ਤਾਕਉਚਿੰਤਾਕਤਹੂੰਨਾਹਿ॥੨॥
ਉਸ ਨੂੰ ਕਦੇ ਕੋਈ ਚਿੰਤਾ ਨਹੀਂ ਪੋਂਹਦੀ ॥੨॥
- no cares will ever bother them. ||2||
ਜਾਕੈਬਿਨਸਿਓਮਨਤੇਭਰਮਾ॥
ਜਿਸ ਮਨੁੱਖ ਦੇ ਮਨ ਤੋਂ ਭਟਕਣਾ ਮੁੱਕ ਜਾਂਦੀ ਹੈ,
Those who have banished doubt from their minds
ਤਾਕੈਕਛੂਨਾਹੀਡਰੁਜਮਾ॥੩॥
ਉਸ ਦੇ ਮਨ ਵਿਚ ਮੌਤ ਦਾ ਡਰ ਭੀ ਨਹੀਂ ਰਹਿ ਜਾਂਦਾ ॥੩॥
are not afraid of death at all. ||3||
ਜਾਕੈਹਿਰਦੈਦੀਓਗੁਰਿਨਾਮਾ॥
ਨਾਨਕ ਆਖਦਾ ਹੈ- ਗੁਰੂ ਨੇ ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਟਿਕਾ ਦਿੱਤਾ ਹੈ,
Those whose hearts are filled with the Lord's Name by the Guru
ਕਹੁਨਾਨਕਤਾਕੈਸਗਲਨਿਧਾਨਾ॥੪॥੩੪॥੧੦੩॥
ਉਸ ਦੇ ਅੰਦਰ ਮਾਨੋ, ਸਾਰੇ ਖ਼ਜ਼ਾਨੇ ਆ ਜਾਂਦੇ ਹਨ ॥੪॥੩੪॥੧੦੩॥
- says Nanak, all treasures come to them. ||4||34||103||
ਗਉੜੀਮਹਲਾ੫॥
Gauree, Fifth Mahalaa:
ਅਗਮਰੂਪਕਾਮਨਮਹਿਥਾਨਾ॥
(ਜਿਸ ਮਨ ਵਿਚ ਸਿਫ਼ਤ-ਸਾਲਾਹ ਦੇ ਚਸ਼ਮੇ ਜਾਰੀ ਹੋ ਜਾਂਦੇ ਹਨ) ਉਸ ਮਨ ਵਿਚ ਅਪਹੁੰਚ ਸਰੂਪ ਵਾਲੇ ਪਰਮਾਤਮਾ ਦਾ ਨਿਵਾਸ ਹੋ ਜਾਂਦਾ ਹੈ।
The Lord of Unfathomable Form has His Place in the mind.
ਗੁਰਪ੍ਰਸਾਦਿਕਿਨੈਵਿਰਲੈਜਾਨਾ॥੧॥
(ਪਰ) ਕਿਸੇ ਵਿਰਲੇ ਮਨੁੱਖ ਨੇ ਗੁਰੂ ਦੀ ਕਿਰਪਾ ਨਾਲ (ਇਹ ਭੇਤ) ਸਮਝਿਆ ਹੈ ॥੧॥
By Guru's Grace, a rare few come to understand this. ||1||
ਸਹਜਕਥਾਕੇਅੰਮ੍ਰਿਤਕੁੰਟਾ॥
ਆਤਮਕ ਅਡੋਲਤਾ ਤੇ ਸਿਫ਼ਤ-ਸਾਲਾਹ ਦੇ ਅੰਮ੍ਰਿਤ ਦੇ ਚਸ਼ਮਿਆਂ ਦਾ ਆਨੰਦ -
The Ambrosial Pools of the celestial sermon
ਜਿਸਹਿਪਰਾਪਤਿਤਿਸੁਲੈਭੁੰਚਾ॥੧॥ਰਹਾਉ॥
(ਗੁਰੂ ਦੀ ਕਿਰਪਾ ਨਾਲ ਉਹ ਮਨੁੱਖ) ਮਾਣਦਾ ਹੈ, ਜਿਸ ਮਨੁੱਖ ਦੇ ਭਾਗਾਂ ਵਿਚ ਪ੍ਰਾਪਤੀ ਦਾ ਲੇਖ ਲਿਖਿਆ ਹੁੰਦਾ ਹੈ ॥੧॥ ਰਹਾਉ ॥
- those who find them, drink them in. ||1||Pause||
ਅਨਹਤਬਾਣੀਥਾਨੁਨਿਰਾਲਾ॥
(ਜਿਥੇ ਸਿਫ਼ਤ-ਸਾਲਾਹ ਤੇ ਆਤਮਕ ਅਡੋਲਤਾ ਦੇ ਚਸ਼ਮੇ ਚੱਲ ਪੈਂਦੇ ਹਨ) ਉਹ ਹਿਰਦਾ-ਥਾਂ ਇਕ-ਰਸ ਸਿਫ਼ਤ-ਸਾਲਾਹ ਦੀ ਬਾਣੀ ਦੀ ਬਰਕਤਿ ਨਾਲ ਅਨੋਖਾ (ਸੁੰਦਰ) ਹੋ ਜਾਂਦਾ ਹੈ।
The unstruck melody of the Guru's Bani vibrates in that most special place.
ਤਾਕੀਧੁਨਿਮੋਹੇਗੋਪਾਲਾ॥੨॥
ਉਸ ਦੀ ਜੁੜੀ ਸੁਰਤ ਉਤੇ ਪਰਮਾਤਮਾ (ਭੀ) ਮੋਹਿਆ ਜਾਂਦਾ ਹੈ ॥੨॥
The Lord of the World is fascinated with this melody. ||2||
ਤਹਸਹਜਅਖਾਰੇਅਨੇਕਅਨੰਤਾ॥
(ਜਿਥੇ ਸਿਫ਼ਤ-ਸਾਲਾਹ ਦੇ ਚਸ਼ਮੇ ਜਾਰੀ ਹੁੰਦੇ ਹਨ) ਉਥੇ ਆਤਮਕ ਅਡੋਲਤਾ ਦੇ ਅਨੇਕਾਂ ਤੇ ਬੇਅੰਤ ਅਖਾੜੇ-
The numerous, countless places of celestial peace
ਪਾਰਬ੍ਰਹਮਕੇਸੰਗੀਸੰਤਾ॥੩॥
(ਉਸ ਆਤਮਕ ਅਵਸਥਾ ਵਿਚ ਟਿਕੇ ਹੋਏ) ਸੰਤ ਜਨ ਪਰਮਾਤਮਾ ਦੇ ਚਰਨਾਂ ਵਿਚ ਜੁੜ ਕੇ ਰਚੀ ਰੱਖਦੇ ਹਨ ॥੩॥
- there, the Saints dwell, in the Company of the Supreme Lord God. ||3||
ਹਰਖਅਨੰਤਸੋਗਨਹੀਬੀਆ॥
(ਉਸ ਅਵਸਥਾ ਵਿਚ) ਬੇਅੰਤ ਖ਼ੁਸ਼ੀ ਹੀ ਖ਼ੁਸ਼ੀ ਬਣੀ ਰਹਿੰਦੀ ਹੈ, ਕਿਸੇ ਤਰ੍ਹਾਂ ਦਾ ਕੋਈ ਹੋਰ ਚਿੰਤਾ-ਫ਼ਿਕਰ ਨਹੀਂ ਪੋਂਹਦਾ।
There is infinite joy, and no sorrow or duality.
ਸੋਘਰੁਗੁਰਿਨਾਨਕਕਉਦੀਆ॥੪॥੩੫॥੧੦੪॥
(ਹੇ ਭਾਈ!) ਗੁਰੂ ਨੇ ਉਹ ਆਤਮਕ ਟਿਕਾਣਾ (ਮੈਨੂੰ) ਨਾਨਕ ਨੂੰ (ਭੀ) ਬਖ਼ਸ਼ਿਆ ਹੈ ॥੪॥੩੫॥੧੦੪॥
The Guru has blessed Nanak with this home. ||4||35||104||
ਗਉੜੀਮਃ੫॥
Gauree, Fifth Mahalaa:
ਕਵਨਰੂਪੁਤੇਰਾਆਰਾਧਉ॥
(ਹੇ ਪ੍ਰਭੂ! ਜਗਤ ਦੇ ਸਾਰੇ ਜੀਵ ਤੇਰਾ ਹੀ ਰੂਪ ਹਨ ਤੇ ਤੇਰਾ ਕੋਈ ਭੀ ਖ਼ਾਸ ਰੂਪ ਨਹੀਂ। ਮੈਂ ਨਹੀਂ ਜਾਣਦਾ ਕਿ) ਤੇਰਾ ਉਹ ਕੇਹੜਾ ਰੂਪ ਹੈ ਜਿਸ ਦਾ ਮੈਂ ਧਿਆਨ ਧਰਾਂ।
What form of Yours should I worship and adore?
ਕਵਨਜੋਗਕਾਇਆਲੇਸਾਧਉ॥੧॥
(ਹੇ ਪ੍ਰਭੂ! ਮੈਨੂੰ ਸਮਝ ਨਹੀਂ ਕਿ) ਜੋਗ ਦਾ ਉਹ ਕੇਹੜਾ ਸਾਧਨ ਹੈ ਜਿਸ ਨਾਲ ਮੈਂ ਆਪਣੇ ਸਰੀਰ ਨੂੰ ਵੱਸ ਵਿਚ ਲਿਆਵਾਂ (ਤੇ ਤੈਨੂੰ ਪ੍ਰਸੰਨ ਕਰਾਂ ॥੧॥
What Yoga should I practice to control my body? ||1||