GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਅੰਗ 180
Display Settings
ਪ੍ਰਾਣੀਜਾਣੈਇਹੁਤਨੁਮੇਰਾ
(ਮਾਇਆ ਦੇ ਮੋਹ ਵਿਚ ਫਸਿਆ) ਮਨੁੱਖ ਸਮਝਦਾ ਹੈ ਕਿ ਇਹ ਸਰੀਰ (ਸਦਾ) ਮੇਰਾ (ਆਪਣਾ ਹੀ ਰਹਿਣਾ) ਹੈ।
The mortal claims this body as his own.
ਬਹੁਰਿਬਹੁਰਿਉਆਹੂਲਪਟੇਰਾ
ਮੁੜ ਮੁੜ ਇਸ ਸਰੀਰ ਨਾਲ ਹੀ ਚੰਬੜਦਾ ਹੈ।
Again and again, he clings to it.
ਪੁਤ੍ਰਕਲਤ੍ਰਗਿਰਸਤਕਾਫਾਸਾ
ਜਿਤਨਾ ਚਿਰ ਪੁੱਤਰ ਇਸਤ੍ਰੀ ਗ੍ਰਿਹਸਤ (ਦੇ ਮੋਹ) ਦਾ ਫਾਹਾ (ਗਲ ਵਿਚ ਪਿਆ ਰਹਿੰਦਾ) ਹੈ,
He is entangled with his children, his wife and household affairs.
ਹੋਨੁਪਾਈਐਰਾਮਕੇਦਾਸਾ॥੧॥
ਪਰਮਾਤਮਾ ਦਾ ਸੇਵਕ ਬਣ ਨਹੀਂ ਸਕੀਦਾ ॥੧॥
He cannot be the slave of the Lord. ||1||
ਕਵਨਸੁਬਿਧਿਜਿਤੁਰਾਮਗੁਣਗਾਇ
(ਹੇ ਭਾਈ!) ਉਹ ਕੇਹੜਾ ਤਰੀਕਾ ਹੈ ਜਿਸ ਨਾਲ ਮਨੁੱਖ ਪਰਮਾਤਮਾ ਦੇ ਗੁਣ ਗਾ ਸਕਦਾ ਹੈ?
What is that way, by which the Lord's Praises might be sung?
ਕਵਨਸੁਮਤਿਜਿਤੁਤਰੈਇਹਮਾਇ॥੧॥ਰਹਾਉ
ਉਹ ਕੇਹੜੀ ਸਿੱਖ-ਮਤਿ ਹੈ ਜਿਸ ਦੀ ਰਾਹੀਂ ਮਨੁੱਖ ਇਸ ਮਾਇਆ (ਦੇ ਪ੍ਰਭਾਵ) ਤੋਂ ਪਾਰ ਲੰਘ ਸਕਦਾ ਹੈ? ॥੧॥ ਰਹਾਉ ॥
What is that intellect, by which this person might swim across, O mother? ||1||Pause||
ਜੋਭਲਾਈਸੋਬੁਰਾਜਾਨੈ
ਜੇਹੜਾ ਕੰਮ ਇਸ ਦੀ ਭਲਾਈ (ਦਾ) ਹੈ ਉਸ ਨੂੰ ਭੈੜਾ ਸਮਝਦਾ ਹੈ।
That which is for his own good, he thinks is evil.
ਸਾਚੁਕਹੈਸੋਬਿਖੈਸਮਾਨੈ
ਜੇ ਕੋਈ ਇਸ ਨੂੰ ਸੱਚ ਆਖੇ, ਉਹ ਇਸ ਨੂੰ ਜ਼ਹਰ ਵਰਗਾ ਲੱਗਦਾ ਹੈ।
If someone tells him the truth, he looks upon that as poison.
ਜਾਣੈਨਾਹੀਜੀਤਅਰੁਹਾਰ
ਇਹ ਨਹੀਂ ਸਮਝਦਾ ਹੈ ਕਿ ਕੇਹੜਾ ਕੰਮ ਜੀਵਨ-ਬਾਜ਼ੀ ਦੀ ਜਿੱਤ ਵਾਸਤੇ ਹੈ ਤੇ ਕੇਹੜਾ ਹਾਰ ਵਾਸਤੇ।
He cannot tell victory from defeat.
ਇਹੁਵਲੇਵਾਸਾਕਤਸੰਸਾਰ॥੨॥
ਮਾਇਆ-ਵੇੜ੍ਹੇ ਸੰਸਾਰ ਦਾ ਇਹ ਵਰਤਣ-ਵਿਹਾਰ ਹੈ ॥੨॥
This is the way of life in the world of the faithless cynic. ||2||
ਜੋਹਲਾਹਲਸੋਪੀਵੈਬਉਰਾ
ਜੇਹੜਾ ਜ਼ਹਰ ਹੈ ਉਸ ਨੂੰ ਮਾਇਆ-ਗ੍ਰਸਿਆ ਮਨੁੱਖ (ਖ਼ੁਸ਼ੀ ਨਾਲ) ਪੀਂਦਾ ਹੈ।
The demented fool drinks in the deadly poison,
ਅੰਮ੍ਰਿਤੁਨਾਮੁਜਾਨੈਕਰਿਕਉਰਾ
ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ, ਇਸ ਨੂੰ ਮਨੁੱਖ ਕੌੜਾ ਜਾਣਦਾ ਹੈ।
while he believes the Ambrosial Naam to be bitter.
ਸਾਧਸੰਗਕੈਨਾਹੀਨੇਰਿ
(ਮਾਇਆ-ਗ੍ਰਸਿਆ ਮਨੁੱਖ) ਸਾਧ ਸੰਗਤਿ ਦੇ ਨੇੜੇ ਨਹੀਂ ਢੁਕਦਾ।
He does not even approach the Saadh Sangat, the Company of the Holy;
ਲਖਚਉਰਾਸੀਹਭ੍ਰਮਤਾਫੇਰਿ॥੩॥
(ਇਸ ਤਰ੍ਹਾਂ) ਚੌਰਾਸੀ ਲੱਖ ਜੂਨਾਂ ਦੇ ਗੇੜ ਵਿਚ ਭਟਕਦਾ ਫਿਰਦਾ ਹੈ ॥੩॥
he wanders lost through 8.4 million incarnations. ||3||
ਏਕੈਜਾਲਿਫਹਾਏਪੰਖੀ
ਜੀਵ-ਪੰਛੀ ਇਕ ਮਾਇਆ ਦੇ ਜਾਲ ਵਿਚ ਹੀ (ਪਰਮਾਤਮਾ ਨੇ) ਫਸਾਏ ਹੋਏ ਹਨ।
The birds are caught in the net of Maya;
ਰਸਿਰਸਿਭੋਗਕਰਹਿਬਹੁਰੰਗੀ
ਸੁਆਦ ਲਾ ਲਾ ਕੇ ਇਹ ਅਨੇਕਾਂ ਰੰਗਾਂ ਦੇ ਭੋਗ ਭੋਗਦੇ ਰਹਿੰਦੇ ਹਨ।
immersed in the pleasures of love, they frolic in so many ways.
ਕਹੁਨਾਨਕਜਿਸੁਭਏਕ੍ਰਿਪਾਲ
ਨਾਨਕ ਆਖਦਾ ਹੈ- ਜਿਸ ਮਨੁੱਖ ਉਤੇ ਪਰਮਾਤਮਾ ਕਿਰਪਾਲ ਹੁੰਦਾ ਹੈ,
Says Nanak, the Perfect Guru has cut away the noose from those,
ਗੁਰਿਪੂਰੈਤਾਕੇਕਾਟੇਜਾਲ॥੪॥੧੩॥੮੨॥
ਪੂਰੇ ਗੁਰੂ ਨੇ ਉਸ ਮਨੁੱਖ ਦੇ (ਮਾਇਆ ਦੇ ਮੋਹ ਦੇ) ਫਾਹੇ ਕੱਟ ਦਿੱਤੇ ਹਨ ॥੪॥੧੩॥੮੨॥
unto whom the Lord has shown His Mercy. ||4||13||82||
ਗਉੜੀਗੁਆਰੇਰੀਮਹਲਾ
Gauree Gwaarayree, Fifth Mahalaa:
ਤਉਕਿਰਪਾਤੇਮਾਰਗੁਪਾਈਐ
(ਹੇ ਪ੍ਰਭੂ!) ਤੇਰੀ ਕਿਰਪਾ ਨਾਲ (ਜੀਵਨ ਦਾ ਸਹੀ) ਰਸਤਾ ਲੱਭਦਾ ਹੈ।
By Your Grace, we find the Way.
ਪ੍ਰਭਕਿਰਪਾਤੇਨਾਮੁਧਿਆਈਐ
(ਹੇ ਭਾਈ!) ਪ੍ਰਭੂ ਦੀ ਕਿਰਪਾ ਨਾਲ (ਪ੍ਰਭੂ ਦਾ) ਨਾਮ ਸਿਮਰੀਦਾ ਹੈ।
By God's Grace, we meditate on the Naam, the Name of the Lord.
ਪ੍ਰਭਕਿਰਪਾਤੇਬੰਧਨਛੁਟੈ
(ਇਸ ਤਰ੍ਹਾਂ) ਪ੍ਰਭੂ ਦੀ ਕਿਰਪਾ ਨਾਲ ਮਾਇਆ ਦੇ ਬੰਧਨਾਂ ਦਾ ਜਾਲ ਟੁੱਟ ਜਾਂਦਾ ਹੈ।
By God's Grace, we are released from our bondage.
ਤਉਕਿਰਪਾਤੇਹਉਮੈਤੁਟੈ॥੧॥
ਹੇ ਪ੍ਰਭੂ! ਤੇਰੀ ਕਿਰਪਾ ਨਾਲ (ਸਾਡੀ ਜੀਵਾਂ ਦੀ) ਹਉਮੈ ਦੂਰ ਹੁੰਦੀ ਹੈ ॥੧॥
By Your Grace, egotism is eradicated. ||1||
ਤੁਮਲਾਵਹੁਤਉਲਾਗਹਸੇਵ
ਹੇ ਪ੍ਰਕਾਸ਼-ਰੂਪ ਪ੍ਰਭੂ! ਸਾਥੋਂ (ਜੀਵਾਂ ਪਾਸੋਂ ਸਾਡੇ ਆਪਣੇ ਉੱਦਮ ਨਾਲ ਤੇਰੀ ਸੇਵਾ-ਭਗਤੀ) ਕੁਝ ਭੀ ਨਹੀਂ ਹੋ ਸਕਦੀ।
As You assign me, so I take to Your service.
ਹਮਤੇਕਛੂਹੋਵੈਦੇਵ॥੧॥ਰਹਾਉ
ਤੂੰ (ਆਪ ਹੀ ਸਾਨੂੰ) ਸੇਵਾ-ਭਗਤੀ ਵਿਚ ਲਾਵੇਂ ਤਾਂ ਅਸੀਂ ਲੱਗ ਸਕਦੇ ਹਾਂ ॥੧॥ ਰਹਾਉ ॥
By myself, I cannot do anything at all, O Divine Lord. ||1||Pause||
ਤੁਧੁਭਾਵੈਤਾਗਾਵਾਬਾਣੀ
(ਹੇ ਪ੍ਰਭੂ!) ਜੇ ਤੈਨੂੰ ਚੰਗਾ ਲੱਗੇ ਤਾਂ ਮੈਂ ਤੇਰੀ ਸਿਫ਼ਤ-ਸਾਲਾਹ ਦੀ ਬਾਣੀ ਗਾ ਸਕਦਾ ਹਾਂ।
If it pleases You, then I sing the Word of Your Bani.
ਤੁਧੁਭਾਵੈਤਾਸਚੁਵਖਾਣੀ
ਤੈਨੂੰ ਪਸੰਦ ਆਵੇ ਤਾਂ ਮੈਂ ਤੇਰਾ ਸਦਾ-ਥਿਰ ਰਹਿਣ ਵਾਲਾ ਨਾਮ ਉਚਾਰ ਸਕਦਾ ਹਾਂ।
If it pleases You, then I speak the Truth.
ਤੁਧੁਭਾਵੈਤਾਸਤਿਗੁਰਮਇਆ
(ਹੇ ਪ੍ਰਭੂ!) ਤੈਨੂੰ ਚੰਗਾ ਲੱਗੇ ਤਾਂ (ਜੀਵਾਂ ਉਤੇ) ਗੁਰੂ ਦੀ ਕਿਰਪਾ ਹੁੰਦੀ ਹੈ।
If it pleases You, then the True Guru showers His Mercy upon me.
ਸਰਬਸੁਖਾਪ੍ਰਭਤੇਰੀਦਇਆ॥੨॥
ਹੇ ਪ੍ਰਭੂ! ਸਾਰੇ ਸੁਖ ਤੇਰੀ ਮਿਹਰ ਵਿਚ ਹੀ ਹਨ ॥੨॥
All peace comes by Your Kindness, God. ||2||
ਜੋਤੁਧੁਭਾਵੈਸੋਨਿਰਮਲਕਰਮਾ
ਹੇ ਪ੍ਰਭੂ! ਜੇਹੜਾ ਕੰਮ ਤੈਨੂੰ ਚੰਗਾ ਲੱਗ ਜਾਏ ਉਹੀ ਪਵਿਤ੍ਰ ਹੈ।
Whatever pleases You is a pure action of karma.
ਜੋਤੁਧੁਭਾਵੈਸੋਸਚੁਧਰਮਾ
ਜੇਹੜੀ ਜੀਵਨ-ਮਰਯਾਦਾ ਤੈਨੂੰ ਪਸੰਦ ਆ ਜਾਏ ਉਹੀ ਅਟੱਲ ਮਰਯਾਦਾ ਹੈ।
Whatever pleases You is the true faith of Dharma.
ਸਰਬਨਿਧਾਨਗੁਣਤੁਮਹੀਪਾਸਿ
ਹੇ ਪ੍ਰਭੂ! ਸਾਰੇ ਖ਼ਜ਼ਾਨੇ ਸਾਰੇ ਗੁਣ ਤੇਰੇ ਹੀ ਵੱਸ ਵਿਚ ਹਨ।
The treasure of all excellence is with You.
ਤੂੰਸਾਹਿਬੁਸੇਵਕਅਰਦਾਸਿ॥੩॥
ਤੂੰ ਹੀ ਮੇਰਾ ਮਾਲਕ ਹੈਂ, ਮੈਂ ਸੇਵਕ ਦੀ (ਤੇਰੇ ਅੱਗੇ ਹੀ) ਅਰਦਾਸ ਹੈ ॥੩॥
Your servant prays to You, O Lord and Master. ||3||
ਮਨੁਤਨੁਨਿਰਮਲੁਹੋਇਹਰਿਰੰਗਿ
(ਹੇ ਭਾਈ!) ਪਰਮਾਤਮਾ ਦੇ ਪਿਆਰ ਵਿਚ (ਟਿਕੇ ਰਿਹਾਂ) ਮਨ ਪਵਿਤ੍ਰ ਹੋ ਜਾਂਦਾ ਹੈ।
The mind and body become immaculate through the Lord's Love.
ਸਰਬਸੁਖਾਪਾਵਉਸਤਸੰਗਿ
ਸਾਧ ਸੰਗਤਿ ਵਿਚ ਟਿਕੇ ਰਿਹਾਂ (ਮੈਨੂੰ ਇਉਂ ਪ੍ਰਤੀਤ ਹੁੰਦਾ ਹੈ ਕਿ) ਮੈਂ ਸਾਰੇ ਸੁਖ ਲੱਭ ਲੈਂਦਾ ਹਾਂ।
All peace is found in the Sat Sangat, the True Congregation.
ਨਾਮਿਤੇਰੈਰਹੈਮਨੁਰਾਤਾ
(ਹੇ ਪ੍ਰਭੂ! ਜਿਸ ਮਨੁੱਖ ਦਾ) ਮਨ ਤੇਰੇ ਨਾਮ ਵਿਚ ਰੰਗਿਆ ਜਾਂਦਾ ਹੈ,
My mind remains attuned to Your Name;
ਇਹੁਕਲਿਆਣੁਨਾਨਕਕਰਿਜਾਤਾ॥੪॥੧੪॥੮੩॥
ਹੇ ਨਾਨਕ! ਉਹ ਇਸੇ ਨੂੰ ਹੀ ਸ੍ਰੇਸ਼ਟ ਆਨੰਦ ਕਰ ਕੇ ਸਮਝਦਾ ਹੈ ॥੪॥੧੪॥੮੩॥
Nanak affirms this as his greatest pleasure. ||4||14||83||
ਗਉੜੀਗੁਆਰੇਰੀਮਹਲਾ
Gauree Gwaarayree, Fifth Mahalaa:
ਆਨਰਸਾਜੇਤੇਤੈਚਾਖੇ
(ਹੇ ਮੇਰੀ ਜੀਭ! ਪਰਮਾਤਮਾ ਦੇ ਨਾਮ-ਰਸ ਤੋਂ ਬਿਨਾ) ਹੋਰ ਜਿਤਨੇ ਭੀ ਰਸ ਤੂੰ ਚੱਖਦੀ ਰਹਿੰਦੀ ਹੈ,
You may taste the other flavors,
ਨਿਮਖਤ੍ਰਿਸਨਾਤੇਰੀਲਾਥੇ
(ਉਹਨਾਂ ਨਾਲ) ਤੇਰੀ ਤ੍ਰਿਸ਼ਨਾ ਅੱਖ ਦੇ ਝਮਕਣ ਸਮੇ ਤਕ ਭੀ ਨਹੀਂ ਦੂਰ ਹੁੰਦੀ।
but your thirst shall not depart, even for an instant.
ਹਰਿਰਸਕਾਤੂੰਚਾਖਹਿਸਾਦੁ
ਜੇ ਤੂੰ ਪਰਮਾਤਮਾ ਦੇ ਨਾਮ-ਰਸ ਦਾ ਸੁਆਦ ਚੱਖੇਂ,
But when you taste the sweet flavor the Lord's sublime essence
ਚਾਖਤਹੋਇਰਹਹਿਬਿਸਮਾਦੁ॥੧॥
ਚੱਖਦਿਆਂ ਹੀ ਤੂੰ (ਉਸ ਵਿਚ) ਮਸਤ ਹੋ ਜਾਏਂ ॥੧॥
- upon tasting it, you shall be wonder-struck and amazed. ||1||
ਅੰਮ੍ਰਿਤੁਰਸਨਾਪੀਉਪਿਆਰੀ
ਹੇ (ਮੇਰੀ) ਪਿਆਰੀ ਜੀਭ! ਤੂੰ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੀ।
O dear beloved tongue, drink in the Ambrosial Nectar.
ਇਹਰਸਰਾਤੀਹੋਇਤ੍ਰਿਪਤਾਰੀ॥੧॥ਰਹਾਉ
ਜੇਹੜੀ ਜੀਭ ਇਸ ਨਾਮ-ਰਸ ਵਿਚ ਮਸਤ ਹੋ ਜਾਂਦੀ ਹੈ, ਉਹ (ਹੋਰ ਰਸਾਂ ਵਲੋਂ) ਸੰਤੁਸ਼ਟ ਹੋ ਜਾਂਦੀ ਹੈ ॥੧॥ ਰਹਾਉ ॥
Imbued with this sublime essence, you shall be satisfied. ||1||Pause||
ਹੇਜਿਹਵੇਤੂੰਰਾਮਗੁਣਗਾਉ
ਹੇ (ਮੇਰੀ) ਜੀਭ! ਤੂੰ ਪਰਮਾਤਮਾ ਦੇ ਗੁਣ ਗਾ, ਪਲ ਪਲ ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰ।
O tongue, sing the Glorious Praises of the Lord.
ਨਿਮਖਨਿਮਖਹਰਿਹਰਿਹਰਿਧਿਆਉ
(ਜੇ ਦੁਨੀਆ ਦੇ ਰਸਾਂ ਵਲੋਂ ਸੰਤੁਸ਼ਟ ਹੋਣਾ ਹੈ, ਤਾਂ ਪਰਮਾਤਮਾ ਦੀ ਸਿਫ਼ਤ-ਸਾਲਾਹ ਤੋਂ ਬਿਨਾ) ਹੋਰ (ਫਿੱਕੇ ਬੋਲ) ਨਹੀਂ ਸੁਣਨੇ ਚਾਹੀਦੇ।
Each and every moment, meditate on the Lord, Har, Har, Har.
ਆਨਸੁਨੀਐਕਤਹੂੰਜਾਈਐ
(ਸਾਧ ਸੰਗਤਿ ਤੋਂ ਬਿਨਾ) ਹੋਰ ਕਿਤੇ (ਵਿਕਾਰ ਪੈਦਾ ਕਰਨ ਵਾਲੇ ਥਾਂਵਾਂ ਤੇ) ਨਹੀਂ ਜਾਣਾ ਚਾਹੀਦਾ।
Do not listen to any other, and do not go anywhere else.
ਸਾਧਸੰਗਤਿਵਡਭਾਗੀਪਾਈਐ॥੨॥
(ਪਰ) ਸਾਧ ਸੰਗਤਿ ਵੱਡੇ ਭਾਗਾਂ ਨਾਲ ਹੀ ਮਿਲਦੀ ਹੈ ॥੨॥
By great good fortune, you shall find the Saadh Sangat, the Company of the Holy. ||2||
ਆਠਪਹਰਜਿਹਵੇਆਰਾਧਿ
ਹੇ (ਮੇਰੀ) ਜੀਭ! ਅੱਠੇ ਪਹਰ ਸਿਮਰਨ ਕਰ,
Twenty-four hours a day, O tongue, dwell upon God,
ਪਾਰਬ੍ਰਹਮਠਾਕੁਰਆਗਾਧਿ
ਅਥਾਹ (ਗੁਣਾਂ ਵਾਲੇ) ਠਾਕੁਰ ਪਾਰਬ੍ਰਹਮ ਦਾ।
the Unfathomable, Supreme Lord and Master.
ਈਹਾਊਹਾਸਦਾਸੁਹੇਲੀ
(ਸਿਮਰਨ ਕਰਨ ਵਾਲੇ ਦੀ ਜ਼ਿੰਦਗੀ) ਇਸ ਲੋਕ ਤੇ ਪਰਲੋਕ ਵਿਚ ਸਦਾ ਸੁਖੀ ਹੋ ਜਾਂਦੀ ਹੈ।
Here and hereafter, you shall be happy forever.
ਹਰਿਗੁਣਗਾਵਤਰਸਨਅਮੋਲੀ॥੩॥
ਪਰਮਾਤਮਾ ਦੇ ਗੁਣ ਗਾਂਦਿਆਂ ਜੀਭ ਬੜੀ ਕੀਮਤ ਵਾਲੀ ਬਣ ਜਾਂਦੀ ਹੈ ॥੩॥
Chanting the Glorious Praises of the Lord, O tongue, you shall become priceless. ||3||
ਬਨਸਪਤਿਮਉਲੀਫਲਫੁਲਪੇਡੇ
(ਇਹ ਠੀਕ ਹੈ ਕਿ ਪਰਮਾਤਮਾ ਦੀ ਕੁਦਰਤਿ ਵਿਚ ਸਾਰੀ) ਬਨਸਪਤੀ ਖਿੜੀ ਰਹਿੰਦੀ ਹੈ, ਰੁੱਖਾਂ ਬੂਟਿਆਂ ਨੂੰ ਫੁੱਲ ਫਲ ਲੱਗੇ ਹੁੰਦੇ ਹਨ,
All the vegetation will blossom forth for you, flowering in fruition;
ਇਹਰਸਰਾਤੀਬਹੁਰਿਛੋਡੇ
ਪਰ ਜਿਸ ਮਨੁੱਖ ਦੀ ਜੀਭ ਨਾਮ-ਰਸ ਵਿਚ ਮਸਤ ਹੈ ਉਹ (ਬਾਹਰ-ਦਿੱਸਦੀ ਸੁੰਦਰਤਾ ਨੂੰ ਤੱਕ ਕੇ ਨਾਮ-ਰਸ ਨੂੰ) ਕਦੇ ਨਹੀਂ ਛੱਡਦਾ।
imbued with this sublime essence, you shall never leave it again.
ਆਨਨਰਸਕਸਲਵੈਲਾਈ
(ਉਸ ਦੀਆਂ ਨਜ਼ਰਾਂ ਵਿਚ ਦੁਨੀਆ ਵਾਲੇ) ਹੋਰ ਕਿਸਮ ਕਿਸਮ ਦੇ ਰਸ (ਪਰਮਾਤਮਾ ਦੇ ਨਾਮ-ਰਸ ਦੀ) ਬਰਾਬਰੀ ਨਹੀਂ ਕਰ ਸਕਦੇ,
No other sweet and tasty flavors can compare to it.
ਕਹੁਨਾਨਕਗੁਰਭਏਹੈਸਹਾਈ॥੪॥੧੫॥੮੪॥
ਨਾਨਕ ਆਖਦਾ ਹੈ- ਜਿਸ ਮਨੁੱਖ ਦਾ ਸਹਾਈ ਸਤਿਗੁਰੂ ਬਣਦਾ ਹੈ ॥੪॥੧੫॥੮੪॥
Says Nanak, the Guru has become my Support. ||4||15||84||
ਗਉੜੀਗੁਆਰੇਰੀਮਹਲਾ
Gauree Gwaarayree, Fifth Mahalaa:
ਮਨੁਮੰਦਰੁਤਨੁਸਾਜੀਬਾਰਿ
(ਪਰਮਾਤਮਾ ਸ਼ਾਹ ਨੇ ਆਪਣੇ ਰਹਿਣ ਵਾਸਤੇ ਮਨੁੱਖ ਦੇ) ਮਨ ਨੂੰ ਸੋਹਣਾ ਘਰ ਬਣਾਇਆ ਹੋਇਆ ਹੈ ਤੇ ਮਨੁੱਖਾ ਸਰੀਰ ਨੂੰ (ਭਾਵ, ਗਿਆਨ-ਇੰਦ੍ਰਰਿਆਂ ਨੂੰ, ਉਸ ਘਰ ਦੀ ਰਾਖੀ ਲਈ) ਵਾੜ ਬਣਾਇਆ ਹੈ।
The mind is the temple, and the body is the fence built around it.