ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ 178
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਸਤਿਗੁਰਸਿਖਰਿਦੈਪ੍ਰਥਮਕ੍ਰਿਪਾਕੈਬਸੈਤਾਪਾਛੈਕਰਤਆਗਿਆਮਇਆਕੈਮਨਾਵਈ।
ਪਹਿਲ ਪ੍ਰਥਮੇਂ ਸਤਿਗੁਰੂ ਹਰ ਭਾਂਤ ਹੀ ਕਿਰਪਾ ਕਰ ਕਰ ਕੇ ਸਿਖ੍ਯਾ ਪ੍ਰਾਤ੍ਰ ਸਿਖ੍ਯਾ ਧਾਰੀ ਅਪਣੇ ਸਿੱਖ ਦੇ ਹਿਰਦੇ ਵਿਚ ਵੱਸਦੇ ਹਨ ਭਾਵ ਅਪਣੇ ਆਪ ਨੂੰ ਓਸ ਦਾ ਪੂਰਨ ਸ਼ਰਧਾ ਮਾਤ੍ਰ ਅਰੁ ਉਸ ਦੇ ਪੂਰੇ ਪੂਰੇ ਪ੍ਰੇਮ ਤਥਾ ਭਰੋਸੇ ਦਾ ਅਸਥਾਨ ਬਣੌਂਦੇ ਹਨ। ਤਿਸ ਤੋਂ ਉਪੰਤ੍ਰ ਓਸ ਨੂੰ ਅਮੁਕਾ ਕਾਰਜ ਨਹੀਂ ਕਰਨਾ ਅਰੁ ਅਮੁਕਾ ਕਰਣਾ ਹੈ, ਇਸ ਪ੍ਰਕਾਰ ਦੀ ਬਿਬੇਕ ਮਈ ਆਗ੍ਯਾ ਦਿੰਦੇ ਹਨ। ਤੇ ਆਗਿਆ ਕਰ ਕੇ ਭੀ ਆਪ ਹੀ ਹਿਤ ਪ੍ਯਾਰ ਭਰੇ ਦ੍ਯਾਲੂ ਢੰਗ ਨਾਲ ਓਸ ਤੋਂ ਓਸ ਆਗ੍ਯਾ ਨੂੰ ਮਨਵੌਂਦੇ ਹਨ।
The True Guru becomes clement and enters the heart of a Sikh first. Then he asks the Sikh to meditate on Naam and showers his kindness to make him meditate.
सतिगुर सिख रिदै प्रथम क्रिपा कै बसै ता पाछै करत आगिआ मइआ कै मनावई ।
LINE 02
ਆਗਿਆਮਾਨਿਗਿਆਨਗੁਰਪਰਮਨਿਧਾਨਦਾਨਗੁਰਮੁਖਿਸੁਖਿਫਲਨਿਜਪਦਪਾਵਈ।
ਸੋ ਜਦ ਇਉਂ ਉਹ ਗੁਰੂ ਮਹਾਰਾਜ ਦੇ ਸਿਖਾਏ ਗਿਆਨ ਅਨੁਸਾਰ ਆਗਿਆ ਪਾਲਨ ਕਰਦਾ ਹੈ ਤਾਂ ਓਸ ਨੂੰ ਪਰਮ ਭੰਡਾਰ ਆਤਮਕ ਨਿਧੀਆਂ ਦੇ ਅਸਥਾਨ ਰੂਪ ਅਨਭਉ ਦਾ ਦਾਨ ਵਿਗ੍ਯਾਨ ਬਖ਼ਸ ਦਿੰਦੇ ਹਨ। ਜਿਸ ਦੇ ਪ੍ਰਭਾਵ ਕਰ ਕੇ ਗੁਰਮੁਖ ਗੁਰ ਸਿਖ ਸੁਖ ਬ੍ਰਹਮਾ ਨੰਦ ਰੂਪ ਫਲ ਵਲੇ ਨਿਜ ਪਦ ਨੂੰ ਪ੍ਰਾਪਤ ਕਰ ਲੈਂਦਾ ਹੈ।
Obeying the command of the True Guru, a Guru-conscious person indulges in Naam Simran- a supreme treasure of the Lord and enjoys the spiritual comfort. He also attains the ultimate spiritual state.
आगिआ मानि गिआन गुर परम निधान दान गुरमुखि सुखि फल निज पद पावई ।
LINE 03
ਨਾਮਨਿਹਕਾਮਧਾਮਸਹਜਸਮਾਧਿਲਿਵਅਗਮਅਗਾਧਿਕਥਾਕਹਤਨਆਵਈ।
ਅਰਥਾਤ ਨਾਮ ਹੈ ਨਿਸ਼ਕਾਮ ਨਿਰਵਿਕਲਪ ਅਫੁਰ ਪਦ ਜਿਸ ਦਾ, ਓਸ ਵਿਖੇ ਲਿਵ ਲਗਾ ਕੇ ਉਹ ਸਹਿਜੇ ਹੀ ਇਸਥਿਤ ਹੋਯਾ ਰਹਿੰਦਾ ਹੈ। ਜਿਸ ਦੀ ਕਥਾ ਨਾ ਗਾਹੀ ਜਾ ਸਕਨ ਵਾਲੀ ਅਗਾਧ ਹੋਣ ਕਰ ਕੇ ਅਗੰਮ ਪਹੁੰਚ ਤੋਂ ਪਾਰ ਹੈ ਤੇ ਕਹਿਣ ਵਿਚ ਨਹੀਂ ਆ ਸਕਦੀ।
In that spiritual realm, he achieves that high state of Naam where all desires of reward or fruit vanish. Thus he gets engrossed in a deep concentration. This state is beyond description.
नाम निहकाम धाम सहज समाधि लिव अगम अगाधि कथा कहत न आवई ।
LINE 04
ਜੈਸੋਜੈਸੋਭਾਉਕਰਿਪੂਜਤਪਦਾਰਬਿੰਦਸਕਲਸੰਸਾਰਕੈਮਨੋਰਥਪੁਜਾਵਈ੧੭੮।।
ਤਾਂ ਤੇ ਇਸ ਪ੍ਰਕਾਰ ਜੇਹੋ ਜੇਹੀ ਕੋਈ ਸ਼ਰਧਾ ਭੌਣੀ ਅਪਣੇ ਅੰਦਰ ਧਾਰ ਕੇ ਸਤਿਗੁਰਾਂ ਦੇ ਚਰਣ ਕਮਲਾਂ ਨੂੰ ਪੂਜਦਾ ਅਰਾਧਦਾ ਹੈ ਉਹ ਓਸੇ ਓਸੇ ਭਾਂਤ ਹੀ ਸਾਰੇ ਸੰਸਾਰ ਦੇ ਮਨੋਰਥਾਂ ਨੂੰ ਪੂਰਣ ਕਰ੍ਯਾ ਕਰਦੇ ਹਨ ॥੧੭੮॥
With whatever desires and sentiments one worships the True Guru, He fulfils all his wants and desires. (178)
जैसो जैसो भाउ करि पूजत पदारबिंद सकल संसार कै मनोरथ पुजावई ।१७८।