ਏਕੈਨੈਨਏਕੈਕਾਨਏਕੈਦੇਹਏਕੈਬਾਨਖਾਕਬਾਦਆਤਸਔਆਬਕੋਰਲਾਉਹੈ॥
(ਸਭ ਦੀਆਂ) ਅੱਖਾਂ ਇਕੋ ਜਿਹੀਆਂ ਹਨ, ਕੰਨ ਇਕੋ ਜਿਹੇ ਹਨ, ਸ਼ਰੀਰ ਇਕੋ ਜਿਹੇ ਹਨ ਅਤੇ ਬੋਲਣ ਸ਼ਕਤੀ ਇਕ ਸਮਾਨ ਹੈ (ਕਿਉਂਕਿ ਸਾਰਿਆਂ ਦੀ ਰਚਨਾ) ਮਿੱਟੀ, ਪੌਣ (ਬਾਦ) ਅਗਨੀ ਅਤੇ ਜਲ ਦੇ ਮੇਲ ਨਾਲ ਹੋਈ ਹੈ।
The eyes are the same, the ears the same, the bodies are the same and the habits are the same, all the creation is the amalgam of earth, air, fire and water.
ਅਲਹਅਭੇਖਸੋਈਪੁਰਾਨਔਕੁਰਾਨਓਈਏਕਹੀਸਰੂਪਸਭੈਏਕਹੀਬਨਾਉਹੈ॥੧੬॥੮੬॥
ਅੱਲਾਹ (ਇਸਲਾਮੀ ਪਰਮ ਸੱਤਾ) ਅਤੇ ਅਭੇਖ (ਹਿੰਦੂ ਪਰਮ ਸੱਤਾ) ਉਹੀ ਹੈ, ਕੁਰਾਨ ਅਤੇ ਪੁਰਾਣ ਵੀ ਉਹੀ ਹੈ (ਕਿਉਂਕਿ) ਇਹ ਸਾਰੇ ਇਕ ਦਾ ਹੀ ਸਰੂਪ ਹਨ ਅਤੇ ਸਾਰਿਆਂ ਦੀ ਬਨਾਵਟ ਇਕ-ਸਮਾਨ ਹੈ ॥੧੬॥੮੬॥
Allah of Muslims and Abhekh (Guiseless) of Hindus are the same, the Puranas of Hindus and the holy Quran of the Muslims depict the same reality; all have been created in the image of the same Lord and have the same formation. 16.86.
ਜੈਸੇਏਕਆਗਤੇਕਨੂਕਾਕੋਟਆਗਉਠੇਨਿਆਰੇਨਿਆਰੇਹੁਇਕੈਫੇਰਿਆਗਮੈਮਿਲਾਹਿਂਗੇ॥
ਜਿਵੇਂ ਅੱਗ ਤੋਂ ਕਰੋੜਾਂ ਚਿਣਗਾਂ ('ਕਨੂਕਾ') ਪੈਦਾ ਹੁੰਦੀਆਂ ਹਨ ਅਤੇ ਵੱਖਰੀ ਵੱਖਰੀ ਹੋਂਦ ਦਰਸਾ ਕੇ ਫਿਰ ਅੱਗ ਵਿਚ ਹੀ ਮਿਲ ਜਾਂਦੀਆਂ ਹਨ;
Just as millions of sparks are created from the fire; although they are different entities, they merge in the same fire.
ਜੈਸੇਏਕਧੂਰਤੇਅਨੇਕਧੂਰਪੂਰਤਹੈਧੂਰਕੇਕਨੂਕਾਫੇਰਧੂਰਹੀਸਮਾਹਿਂਗੇ॥
ਜਿਵੇਂ ਧੂੜ ਵਿਚੋਂ ਅਨੇਕ ਜ਼ੱਰੇ ਪੈਦਾ ਹੁੰਦੇ ਹਨ ਅਤੇ ਧੂੜ ਦੇ ਉਹ ਜ਼ੱਰੇ ਫਿਰ ਧੂੜ ਵਿਚ ਹੀ ਸਮਾ ਜਾਂਦੇ ਹਨ;
ਜੈਸੇਏਕਨਦਤੇਤਰੰਗਕੋਟਉਪਜਤਹੈਂਪਾਨਕੇਤਰੰਗਸਬੈਪਾਨਹੀਕਹਾਹਿਂਗੇ॥
ਜਿਵੇਂ ਇਕ ਸਮੁੰਦਰ ਤੋਂ ਕਰੋੜਾਂ ਤਰੰਗਾਂ ਪੈਦਾ ਹੁੰਦੀਆਂ ਹਨ, ਪਰ ਪਾਣੀ ਦੀਆਂ ਸਾਰੀਆਂ ਲਹਿਰਾਂ ਪਾਣੀ ਹੀ ਅਖਵਾਉਂਦੀਆਂ ਹਨ;
Just as from of waves are created on the surface of the big rivers and all the waves are called water.
ਤੈਸੇਬਿਸ੍ਵਰੂਪਤੇਅਭੂਤਭੂਤਪ੍ਰਗਟਹੁਇਤਾਹੀਤੇਉਪਜਸਬੈਤਾਹੀਮੈਸਮਾਹਿਂਗੇ॥੧੭॥੮੭॥
ਤਿਵੇਂ ਉਸ ਵਿਰਾਟ ਪਰਮਾਤਮਾ ਤੋਂ ਸੂਖਮ ਅਤੇ ਸਥੂਲ (ਜੜ-ਚੇਤਨ) ਪੈਦਾ ਹੋ ਕੇ, ਉਸ ਤੋਂ ਉਪਜ ਕੇ ਫਿਰ ਉਸੇ ਵਿਚ ਸਮਾ ਜਾਂਦੇ ਹਨ ॥੧੭॥੮੭॥
Similarly the animate and inanimate objects come out of the Supreme Lord; having been created from the same Lord, they merge in the same Lord. 17.87.
ਕੇਤੇਕੱਛਮੱਛਕੇਤੇਉਨਕਉਕਰਤਭੱਛਕੇਤੇਅੱਛਵੱਛਹੁਇਸਪੱਛਉਡਜਾਹਿਂਗੇ॥
ਕਿਤਨੇ ਹੀ ਕੱਛੂ ਅਤੇ ਮੱਛ ਹਨ, ਕਿਤਨੇ ਹੀ ਉਨ੍ਹਾਂ ਨੂੰ ਖਾਣ ਵਾਲੇ ਹਨ, ਕਿਤਨੇ ਹੀ ਗਰੁੜ, ਅਨਲ ਆਦਿ ਪੰਛੀ, ਖੰਭਾਂ ਵਾਲੇ ਹੋ ਕੇ ਉਡ ਜਾਣਗੇ।
There are many a tortoise and fish and there are many who devour them; there are many a winged phoenix, who always continue flying.
ਕੇਤੇਨਭਬੀਚਅੱਛਪੱਛਕਉਕਰੈਂਗੇਭੱਛਕੇਤਕਪ੍ਰੱਤਛਹੁਇਪਚਾਇਖਾਇਜਾਹਿਂਗੇ॥
ਕਿਤਨੇ ਹੀ ਆਕਾਸ਼ ਵਿਚ ਗਰੁੜ, ਅਨਲ ਆਦਿ ਪੰਛੀਆਂ ਦਾ ਭੱਛਣ ਕਰਨਗੇ ਅਤੇ ਕਿਨੇ ਹੀ ਪ੍ਰਗਟ ਹੋ ਕੇ (ਉਨ੍ਹਾਂ ਨੂੰ) ਖਾ ਕੇ ਪਚਾ ਜਾਣਗੇ।
There are many who devour even the phonenix in the sky and there are many, who even eat and digest the materialized devourers.