ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ 161
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਜੈਸੇਤਉਸਲਿਲਮਿਲਿਬਰਨਬਰਨਬਿਖੈਜਾਹੀਜਾਹੀਰੰਗਮਿਲੈਸੋਈਹੁਇਦਿਖਾਵਈ।
ਜਿਸ ਤਰ੍ਹਾਂ ਫੇਰ ਜਲ ਮਿਲ ਕੇ ਰੰਗ ਰੰਗ ਵਿਖੇ ਜੇਹੋ ਜੇਹੇ ਰੰਗ ਨਾਲ ਮਿਲਿਆ ਕਰਦਾ ਹੈ, ਓਹੋ ਓਹੋ ਜਿਹਾ ਹੀ ਬਣ ਦਿਖਾਇਆ ਕਰਦਾ ਹੈ।
As water acquires the hue of colour that is mixed in it, As the clarified butter conveys to the tongue the taste of the vegetable and other items cooked in it,
जैसे तउ सलिल मिलि बरन बरन बिखै जाही जाही रंग मिलै सोई हुइ दिखावई ।
LINE 02
ਜੈਸੇਘ੍ਰਿਤਜਾਹੀਜਾਹੀਪਾਕਸਾਕਸੰਗਮਿਲੈਤੈਸੇਤੈਸੋਸ੍ਵਾਦਰਸਰਸਨਾਚਖਾਵਈ।
ਜਿਸ ਤਰ੍ਹਾਂ ਘਿਉ ਜੇਹੇ ਜੇਹੇ ਰਸੋਈ ਸਾਗ ਆਦਿ ਨਾਲ ਮਿਲਦਾ ਹੈ, ਓਹੋ ਓਹੋ ਜੇਹੇ ਹੀ ਰਸ ਭਰੇ ਸ੍ਵਾਦ ਉਹ ਰਸਨਾ ਨੂੰ ਚਖਾਇਆ ਕਰਦਾ ਹੈ।
As a mimic has a definite character of his own adopts different characters for mimicry but he is known by the character that he is mimicking at that moment,
जैसे घ्रित जाही जाही पाक साक संग मिलै तैसे तैसो स्वाद रस रसना चखावई ।
LINE 03
ਜੈਸੇਸ੍ਵਾਂਗੀਏਕੁਹੁਇਅਨੇਕਭਾਤਿਭੇਖਧਾਰੈਜੋਈਜੋਈਸ੍ਵਾਂਗਕਾਛੈਸੋਈਤਉਕਹਾਵਈ।
ਜਿਸ ਤਰ੍ਹਾਂ ਸਾਂਗ ਧਾਰੀ ਨਟ ਇਕ ਹੁੰਦਾ ਹੋਇਆ ਭੀ ਅਨੇਕਾਂ ਤਰਾਂ ਦੇ ਭੇਖਾਂ ਸਾਂਗਾਂ ਨੂੰ ਧਾਰਦਾ ਰਹਿੰਦਾ ਹੈ ਅਤੇ ਜਿਸ ਜਿਸ ਭਾਂਤ ਦੇ ਸਾਂਗ ਨੂੰ ਢਾਲਦਾ ਹੈ ਉਹ ਓਹੋ ਓਹੋ ਜਿਹਾ ਹੀ ਕਹਾਈ ਜਾਂਦਾ ਹੈ।
So does a man of frolicsome mind takes to vices in the company of those whose minds are restless and playful.
जैसे स्वांगी एकु हुइ अनेक भाति भेख धारै जोई जोई स्वांग काछै सोई तउ कहावई ।
LINE 04
ਤੈਸੇਚਿਤਚੰਚਲਚਪਲਸੰਗਦੋਖੁਲੇਪਗੁਰਮੁਖਿਹੋਇਏਕਟੇਕਠਹਰਾਵਈ੧੬੧।।
ਤਿਸੇ ਪ੍ਰਕਾਰ ਹੀ ਚੰਚਲ ਚਿੱਤ ਸੰਗਤ ਦੇ ਦੋਖ ਕਰ ਕੇ ਲਿਪਾਯਮਾਨ ਹੋ ਕੇ ਜਿਸ ਜਿਸ ਪਦਾਰਥ ਦੇ ਮੇਲ ਨੂੰ ਪ੍ਰਾਪਤ ਹੁੰਦਾ ਹੈ ਓਸੇ ਓਸੇ ਤਰ੍ਹਾਂ ਦਾ ਹੋ ਭਾਸਨ ਲਈ ਚਪਲ ਚਲਾਯਮਾਨ ਹੋ ਪਿਆ ਕਰਦਾ ਹੈ। ਪ੍ਰੰਤੂ ਗੁਰਮੁਖ ਹੋਣ ਕਰ ਕੇ ਤਾਂ ਉਹ ਇਕ ਮਾਤ੍ਰ ਹੀ ਟੇਕ ਨਿਸਚਾ ਆਪਣੇ ਅੰਦਰ ਧਾਰਣ ਕਰ ਕੇ ਅਲੇਪ ਰਿਹਾ ਕਰਦਾ ਹੈ ॥੧੬੧॥
But an obedient Sikh of the True Guru becomes God-oriented in the company and teachings of the True Guru. (161)
तैसे चित चंचल चपल संग दोखु लेप गुरमुखि होइ एक टेक ठहरावई ।१६१।