ਜੈਸੇਰੰਗਸੰਗਮਿਲਤਸਲਿਲਮਿਲਹੋਇਤੈਸੋਤੈਸੋਰੰਗਜਗਤਮੈਜਾਨੀਐ।
ਜੇਹੋ ਜੇਹੋ ਜੇਹੇ ਰੰਗ ਨਾਲ ਮਿਲਦਾ ਹੈ ਪਾਣੀ ਮਿਲ ਕੇ ਹੋ ਜਾਂਦਾ ਹੈ ਓਸੇ ਓਸੇ ਰੰਗ ਦਾ ਹੀ ਇਹ ਗੱਲ ਸਾਰੇ ਹੀ ਜਗਤ ਵਿਚ ਜਾਣੀ ਜਾ ਰਹੀ ਹੈ, ਭਾਵ ਪ੍ਰਸਿੱਧ ਹੈ।
As water acquires colour that it comes in contact with, so is the effect of good and bad company regarded in the world.
जैसे रंग संग मिलत सलिल मिल होइ तैसो तैसो रंग जगत मै जानीऐ ।
ਚੰਦਨਸੁਗੰਧਮਿਲਿਪਵਨਸੁਗੰਧਸੰਗਿਮਲਮੂਤ੍ਰਸੂਤ੍ਰਬ੍ਰਿਗੰਧਉਨਮਾਨੀਐ।
ਚੰਨਣ ਦੀ ਸੁਗੰਧੀ ਨਾਲ ਮਿਲ ਕੇ ਪੌਣ ਸੁਗੰਧੀ ਮਹਿਕ ਵਾਲੀ ਬਣ ਜਾਂਦੀ ਹੈ, ਤੇ ਮਲ ਮੂਤ੍ਰ ਦੇ ਸੂਤ੍ਰ ਸੂਤ ਤਾਰ ਵ੍ਯੋਂਤ ਵਿਚ ਆਈ ਹੋਈ ਭੈੜੀ ਬਾਸਨਾ ਵਾਲੀ ਦੁਰਗੰਧ ਰੂਪ ਵੀਚਾਰੀਦੀ ਹੈ।
Air in contact with sandalwood acquires fragrance, while it becomes foul smelling when in contact with filth.
चंदन सुगंध मिलि पवन सुगंध संगि मल मूत्र सूत्र ब्रिगंध उनमानीऐ ।
ਜੈਸੇਜੈਸੇਪਾਕਸਾਕਬਿੰਜਨਮਿਲਤਘ੍ਰਿਤਤੈਸੋਤੈਸੋਸ੍ਵਾਦਰਸੁਰਸਨਾਕੈਮਾਨੀਐ।
ਜਿਸ ਜਿਸ ਭਾਂਤ ਦੇ ਪਾਕ ਰਸੋਈ ਵਿਖੇ ਪਕਾਏ ਹੋਏ ਸਾਗ ਭਾਜੀ ਆਦਿ ਪਦਾਰਥਾਂ ਨਾਲ ਘਿਉ ਮਿਲਦਾ ਹੈ, ਤਿਸ ਤਿਸ ਭਾਂਤ ਦੇ ਹੀ ਰਸ ਵਾਲਾ ਸ੍ਵਾਦ ਓਸ ਦਾ ਰਸਨਾ ਦ੍ਵਾਰੇ ਮੰਨਣ ਵਿਚ ਆਇਆ ਕਰਦਾ ਹੈ।
Clarified butter acquires the taste of the vegetable and other items cooked and fried in it.
जैसे जैसे पाक साक बिंजन मिलत घ्रित तैसो तैसो स्वाद रसु रसना कै मानीऐ ।
ਤੈਸੇਹੀਅਸਾਧਸਾਧਸੰਗਤਿਸੁਭਾਵਗਤਿਮੂਰੀਅਉਤੰਬੋਲਰਸਖਾਏਤੇਪਹਿਚਾਨੀਐ੧੫੮।।
ਇਸੇ ਹੀ ਪ੍ਰਕਾਰ ਅਸਾਧ ਸੰਗਤ ਦੇ ਸਾਧ ਸੰਗਤ ਦੇ ਸੁਭਾਵ ਦੀ ਦਸ਼ਾ ਦਾ ਹੁੰਦਾ ਹੈ ਭਾਵ ਅਸਾਧ ਸੰਗਤਿ ਭੈੜੀ ਸੰਗਤ ਕੁਸੰਗ ਵਿਚ ਆਦਮੀ ਭੈੜੇ ਸੁਭਾਵ ਵਾਲਾ, ਬਣ ਜਾਂਦਾ ਹੈ ਤੇ ਸਾਧ ਸੰਗਤਿ ਵਿਚ ਭਲੇ ਚੰਗੇ ਸੁਭਾਵ ਵਾਲਾ ਪ੍ਰੰਤੂ ਸੂਰਤ ਨਹੀਂ ਬਦਲਿਆ ਕਰਦੀ ਜੀਕੂੰ ਮੂਲੀ ਅਤੇ ਪਾਨ ਦਾ ਰਸ ਸ੍ਵਾਦ ਮਜ਼ਾ ਖਾਣ ਤੇ ਹੀ ਪਛਾਣਿਆ ਜਾ ਸਕਦਾ ਹੈ ਤੀਕੂੰ ਭਲੇ ਬੁਰੇ ਦੀ ਪਛਾਣ ਸੰਗਤ ਸਮੀਪਤਾ ਤੋਂ ਹੀ ਹੋ ਆਇਆ ਕਰਦੀ ਹੈ, ਤਾਂ ਤੇ ਕੁਸੰਗਤੋਂ ਸੰਭਲ ਕੇ ਹੀ ਰਹੇ ॥੧੫੮॥
The nature of good and bad people is not latent; like the taste of a radish leaf and betel leaf that is recognised on eating. Similarly good and evil persons may look alike outwardly but their good and bad characteristics can be known by keeping their com
तैसे ही असाध साध संगति सुभाव गति मूरी अउ तंबोल रस खाए ते पहिचानीऐ ।१५८।