ਕਬਿਤ ਸਵਯੇ ਭਾਈ ਗੁਰਦਾਸ ਜੀ

ਅੰਗ 155
ਕਿਸੇ ਵੀ ਗੁਰਬਾਣੀ ਸ਼ਬਦ ਨੂੰ ਛੂਹ ਕੇ ਮਹਾਨ ਕੋਸ਼ ਅਰਥ ਵੇਖੋ
LINE 01
ਜੈਸੇਸੂਆਉਡਤਫਿਰਤਬਨਬਨਪ੍ਰਤਿਜੈਸੇਈਬਿਰਖਬੈਠੇਤੈਸੋਫਲੁਚਾਖਈ।
ਜਿਸ ਤਰ੍ਹਾਂ ਤੋਤਾ ਉਡਦਾ ਫਿਰਦਾ ਹੈ ਬਨ ਬਨ ਤਾਂਈ ਅਰਥਾਤ ਇਕ ਜੰਗਲ ਤੋਂ ਦੂਏ ਨੂੰ ਤੇ ਦੂਏ ਤੋਂ ਤੀਏ ਚੌਥੇ ਆਦਿ ਵਿਖੇ, ਪਰੰਤੂ ਜੇਹੋ ਜੇਹੇ ਖੱਟੇ ਮਿਠੇ ਬੇਰ ਅੰਬ ਆਦਿ ਫਲ ਬੂਟੇ ਉੱਤੇ ਬੈਠਦਾ ਹੈ ਓਹੋ ਓਹੋ ਜੇਹੇ ਫਲ ਸ੍ਵਾਦ ਨੂੰ ਚਖਿਆ ਕਰਦਾ ਹੈ। ਇਸੇ ਭਾਂਤ ਉਹ ਫੜਿਆ ਜਾਕੇ
As a parrot flies from one tree to the other and eats fruit that is available on them;
जैसे सूआ उडत फिरत बन बन प्रति जैसे ई बिरख बैठे तैसो फलु चाखई ।
LINE 02
ਪਰਬਸਿਹੋਇਜੈਸੀਜੈਸੀਐਸੰਗਤਿਮਿਲੈਸੁਨਿਉਪਦੇਸਤੈਸੀਭਾਖਾਲੈਸੁਭਾਖਈ।
ਪਰ ਅਧੀਨ ਹੋ ਕੇ ਜਿਸ ਜਿਸ ਭਾਂਤ ਦੀ ਸੰਗਤਿ ਵਿਖੇ ਮਿਲਿਆ ਕਰਦਾ ਹੈ, ਸੁਣ ਸੁਣ ਕੇ ਵੈਸਿਆਂ ਵੈਸਿਆਂ ਬਚਨਾਂ ਉਪਦੇਸ਼ਾਂ ਸਮਝੌਤੀਆਂ ਨੂੰ ਤੈਸੀ ਤੈਸੀ ਭਾਖਾ ਬੋਲੀ ਹੀ ਸੁ ਉਹ ਫੇਰ ਲੈ ਭਾਖਈ ਲੈ ਉਚਾਰਦਾ ਹੈ।
In captivity, the parrot speaks language that he learns from the company that he keeps;
पर बसि होइ जैसी जैसी ऐ संगति मिलै सुनि उपदेस तैसी भाखा लै सु भाखई ।
LINE 03
ਤੈਸੇਚਿਤਚੰਚਲਚਪਲਜਲਕੋਸੁਭਾਉਜੈਸੇਰੰਗਸੰਗਮਿਲੈਤੈਸੇਰੰਗਰਾਖਈ।
ਤਿਸੀ ਪ੍ਰਕਾਰ ਚਿੱਤ ਚੰਚਲ ਉਡਾਰੂ ਹੈ ਤੇ ਸੁਭਾਵ ਇਸ ਦਾ ਜਲ ਦੇ ਸਮਾਨ ਚਪਲ ਅਨ ਇਸਥਿਰ ਚਲਾਇਮਾਨ ਰਹਿਣ ਵਾਲਾ ਹੈ, ਜਿਹੋ ਜੇਹੇ ਰੰਗ ਨਾਲ ਮਿਲਦਾ ਹੈ ਇਹ ਤੇਹੋ ਜੇਹਾ ਹੀ ਰੰਗ ਰਖ ਲਿਆ ਧਾਰ ਲਿਆ ਕਰਦਾ ਹੈ। ਅਰਥਾਤ ਜਿਸ ਜਿਸ ਤਰ੍ਹਾਂ ਦੇ ਪਦਾਰਥਾਂ ਦੀ ਸਮੀਪਤਾ ਚਿੱਤ ਨੂੰ ਪ੍ਰਾਪਤ ਹੁੰਦੀ ਹੈ ਓਹੋ ਓਹੋ ਜੇਹੀ ਹੀ ਵਾਸ਼ਨਾ ਖੜੀ ਕਰਨ ਲਗ ਪਿਆ ਕਰਦਾ ਹੈ। ਬਸ ਇਸੇ ਵਾਸ਼ਨਾ ਦੇ ਅਧੀਨ ਹੀ।
So is the nature of this frolicsome mind that like water is very unstable and instable since it acquires colour that it mixes with.
तैसे चित चंचल चपल जल को सुभाउ जैसे रंग संग मिलै तैसे रंग राखई ।
LINE 04
ਅਧਮਅਸਾਧਜੈਸੇਬਾਰੁਨੀਬਿਨਾਸਕਾਲਸਾਧਸੰਗਗੰਗਮਿਲਿਸੁਜਨਭਿਲਾਖਈ੧੫੫।।
ਜਿਸ ਭਾਂਤ ਇਕ ਨੀਚ ਭੈੜਾ ਆਦਮੀ ਮਰਣ ਲਗਿਆਂ ਭੀ ਸ਼ਰਾਬ ਨੂੰ ਹੀ ਲੋਚਦਾ ਹੈ। ਇਸੇ ਭਾਂਤ ਸ੍ਰੇਸ਼ਟ ਸੰਗਤ ਸਤਸੰਗ ਵਿਖੇ ਮਿਲਿਆ ਹੋਯਾ ਸੁਜਨ ਸ੍ਰੇਸ਼ਟ ਮਨੁੱਖ ਮਰਣ ਲਗਾ ਭੀ ਗੰਗਾ ਜਲ ਵਾ ਭਲਾ ਸੰਗ ਮੰਗਿਆ ਕਰਦਾ ਹੈ ॥੧੫੫॥
A lowly person and a sinner desires for liquor on his death bed, while a noble person desires company of noble and saintly persons when time for this departure from the world approaches. (155)
अधम असाध जैसे बारुनी बिनास काल साधसंग गंग मिलि सुजन भिलाखई ।१५५।