ੴਵਾਹਿਗੁਰੂਜੀਕੀਫ਼ਤਹ॥
The Lord is One and the Victory is of the True Guru.
ਕਿਰੋਜ਼ੀਦਿਹੰਦਅਸਤੁਰਾਜ਼ਕਰਹੀਮ॥
ਪਰਮਾਤਮਾ ਰੋਜ਼ੀ ਦੇਣ ਵਾਲਾ, ਖ਼ੁਰਾਕ ਦੇਣ ਵਾਲਾ ਅਤੇ ਰਹਿਮ ਕਰਨ ਵਾਲਾ ਹੈ।
The Provider of Living is benevolent,
ਰਹਾਈਦਿਹੋਰਹਿਨੁਮਾਏਕਰੀਮ॥੧॥
(ਸੰਸਾਰਿਕ ਬੰਧਨਾਂ ਤੋਂ) ਮੁਕਤ ਕਰਾਉਣ ਵਾਲਾ ਹੈ, ਪਥ ਪ੍ਰਦਰਸ਼ਨ ਕਰਨ ਵਾਲਾ ਅਤੇ ਕ੍ਰਿਪਾ ਕਰਨ ਵਾਲਾ ਹੈ ॥੧॥
He is kind and leads kindly-light.(1)
ਦਿਲਅਫ਼ਜ਼ਾਇਦਾਨਸ਼ਦਿਹੋਦਾਦਗਰ॥
ਦਿਲ ਨੂੰ ਉਤਸਾਹਿਤ ਕਰਨ ਵਾਲਾ, ਅਕਲ ਦੇਣ ਵਾਲਾ, ਨਿਆਂ ਕਰਨ ਵਾਲਾ,
He is heartening, creates intelligence and renders justice.
ਰਜ਼ਾਬਖ਼ਸ਼ਰੋਜ਼ੀਦਿਹੋਹਰਹੁਨਰ॥੨॥
ਭਾਣੇ ਵਿਚ ਰਹਿਣ ਦੀ ਬਖ਼ਸ਼ਿਸ਼ ਕਰਨ ਵਾਲਾ, ਰੋਜ਼ੀ ਦੇਣ ਵਾਲਾ ਅਤੇ ਹਰ ਗੁਣ ਨਾਲ ਯੁਕਤ ਹੈ ॥੨॥
Makes us believer and, with subsistence, facilitates our existence.(2)
ਹਿਕਾਯਤਸ਼ੁਨੀਦਮਯਕੇਨੇਕਜ਼ਨ॥
ਮੈਂ ਇਕ ਨੇਕ ਇਸਤਰੀ ਦੀ ਕਹਾਣੀ ਸੁਣੀ ਹੈ
Now listen to the Tale of a kind lady,
ਚੁਸ਼ਮਸ਼ਾਦਕਦੇਬਜੋਏਚਮਨ॥੩॥
ਜਿਸ ਦਾ ਕਦ ਨਦੀ (ਦੇ ਕੰਢੇ ਉਤੇ ਲਗੇ) ਬਾਗ਼ ਵਿਚਲੇ ਸਰੂ ਦੇ ਕਦ ਵਰਗਾ ਸੀ ॥੩॥
Who was like a cypress tree standing on the bank of a rivulet in the garden.(3)
ਕਿਓਰਾਪਦਰਰਾਜਹੇਉਤਰਦੇਸ਼॥
ਉਸ ਦਾ ਪਿਤਾ ਉੱਤਰ ਦੇਸ (ਪਹਾੜੀ ਇਲਾਕੇ) ਦਾ ਰਾਜਾ ਸੀ।
Her father ruled over a kingdom in the north.
ਬਸ਼ੀਰੀਂਜ਼ੁਬਾਹਮਚਇਖ਼ਲਾਸਕੇਸ਼॥੪॥
ਉਹ ਬਹੁਤ ਮਿੱਠੀ ਜ਼ਬਾਨ ਵਾਲਾ ਅਤੇ ਧਰਮ ਨਾਲ ਪਿਆਰ ਕਰਨ ਵਾਲਾ ਸੀ ॥੪॥
He was sweet spoken and possessed kind nature.(4)
ਕਿਆਮਦਬਰਾਏਹਮਹਗ਼ੁਸਲਗੰਗ॥
ਉਹ ਗੰਗਾ ਵਿਚ ਇਸ਼ਨਾਨ ਕਰਨ ਲਈ ਸਪਰਿਵਾਰ ਇਤਨੀ ਤੇਜ਼ੀ ਨਾਲ ਆਇਆ
They all came to bathe in the (river) Ganga.
ਚੁਕੈਬਰਕਮਾਹਮਚੁਤੀਰੇਤੁਫ਼ੰਗ॥੫॥
ਜਿਵੇਂ ਕਮਾਨ ਵਿਚੋਂ ਤੀਰ ਜਾਂ ਬੰਦੂਕ ਵਿਚੋਂ ਗੋਲੀ ਨਿਕਲਦੀ ਹੈ ॥੫॥
Like an arrow out of a bow, they were very swift.(5)
ਹਮੀਖ਼ਾਸਤਕਿਓਰਾਸ੍ਵਯੰਬਰਕੁਨਮ॥
ਉਸ ਦੀ ਇੱਛਾ ਹੋਈ ਕਿ ਉਹ (ਪੁੱਤਰੀ) ਦਾ ਸੁਅੰਬਰ ਕਰੇ।
He (King) thought about her betrothal,
ਕਸੇਈਂਪਸੰਦਆਯਦਓਰਾਦਿਹਮ॥੬॥
ਜੇ ਇਸ ਨੂੰ ਕੋਈ (ਬੰਦਾ) ਪਸੰਦ ਆ ਜਾਏ, (ਤਾਂ) ਉਸ ਨੂੰ (ਵਿਆਹ ਵਿਚ) ਦੇ ਦਿਆਂ ॥੬॥
‘If she revelled some one, I will bequeath her to him.’(6)
ਬਿਗੋਯਦਸੁਖ਼ਨਦੁਖ਼ਤਰੇਨੇਕਤਨ॥
(ਰਾਜੇ ਨੇ ਲੜਕੀ ਨੂੰ) ਕਿਹਾ ਕਿ ਹੇ ਨੇਕ ਆਤਮਾ (ਸ਼ਰੀਰ) ਵਾਲੀ ਬੇਟੀ!
He pronounced, ‘O, my kind daughter,
ਕਸੇਤੋਪਸੰਦਆਯਦਓਰਾਬਕੁਨ॥੭॥
ਜੇ ਕੋਈ ਬੰਦਾ ਤੈਨੂੰ ਪਸੰਦ ਆ ਜਾਏ, ਉਸ ਨੂੰ (ਆਪਣਾ ਪਤੀ) ਬਣਾ ਲੈ ॥੭॥
‘If you fancy some one, let me know.‘(7)
ਨਿਸ਼ਾਦੰਦਬਰਕਾਖਓਹਫ਼ਤਖਨ॥
(ਰਾਜੇ ਨੇ) ਉਸ ਨੂੰ ਸੱਤ ਮੰਜ਼ਿਲਾਂ ਵਾਲੀ ਅਟਾਰੀ ਉਤੇ ਬਿਠਾ ਦਿੱਤਾ।
She was conferred a higher status,
ਚੁਮਾਹੇਮਹੀਆਫ਼ਤਾਬੇਯਮਨ॥੮॥
ਉਹ ਸੂਰਜ ਅਤੇ ਚੰਦ੍ਰਮਾ ਵਾਂਗ ਜੋਤਿਮਾਨ ਸੀ ॥੮॥
So that she looked like the moon shining on Yaman.(8)
ਦਹਾਨੇਦੁਹਦਰਾਦਹਨਬਰਕੁਸ਼ਾਦ॥
(ਢੋਲਚੀਆਂ ਨੇ) ਢੋਲਾਂ ਦੇ ਮੂੰਹ ਖੋਲ੍ਹ ਦਿੱਤੇ (ਅਰਥਾਤ ਢੋਲਾਂ ਨੂੰ ਬਹੁਤ ਵਜਾਇਆ)
The musical drums (instruments) were unveiled,
ਜਵਾਬੇਸੁਖ਼ਨਰਾਉਜ਼ਰਬਰਨਿਹਾਦ॥੯॥
ਅਤੇ ਰਾਜੇ ਨੇ ਉੱਤਰ ਦੇਣ ਦੀ ਜ਼ਿਮੇਵਾਰੀ ਲੜਕੀ ਉਤੇ ਹੀ ਪਾ ਦਿੱਤੀ ॥੯॥
And the king awaited to hear her reply in consent.(9)
ਕਿਈਂਰਾਜਹੇਰਾਜਹਾਬੇਸ਼ੁਮਾਰ॥
(ਰਾਜੇ ਨੇ ਕਿਹਾ) ਇਥੇ ਬੇਸ਼ੁਮਾਰ ਰਾਜੇ ਇਕੱਠੇ ਹੋਏ ਹਨ
Because there had come many kings and kins of kings,
ਕਿਵਕਤੇਤਰਦਦਬਿਆਮੁਖ਼ਤਹਕਾਰ॥੧੦॥
ਜੋ ਯੁੱਧ-ਕਲਾ ਵਿਚ ਪੁਰੀ ਤਰ੍ਹਾਂ ਨਿਪੁਣ ਹਨ ॥੧੦॥
Who were quite adept in the strategies of war.(10)
ਕਸੇਤੋਪਸੰਦਆਯਦਤਈਂਜ਼ਮਾ॥
ਜੋ ਕੋਈ ਵਿਅਕਤੀ ਤੈਨੂੰ ਪਸੰਦ ਆ ਜਾਏ
(King asked), ‘If there is any one of your liking,
ਵਜ਼ਾਪਸਬਦਾਮਾਦੀਆਯਦਹੁਮਾ॥੧੧॥
ਤਾਂ ਉਹ ਮੇਰਾ ਜਵਾਈ ਬਣ ਕੇ ਆਏਗਾ ॥੧੧॥
‘He will become as my son-in-law.‘(11)
ਨੁਮਾਦੰਦਬਓਰਾਜਹਾਬੇਸ਼ੁਮਾਰ॥
(ਰਾਜੇ ਨੇ ਪੁੱਤਰੀ ਨੂੰ) ਬੇਸ਼ੁਮਾਰ ਰਾਜੇ ਵਿਖਾਏ,
She encountered many princes,
ਪਸੰਦਸ਼ਨਿਯਾਮਦਕਸੇਕਾਰਬਾਰ॥੧੨॥
ਪਰ ਕਿਸੇ ਦਾ ਵੀ ਕਾਰ-ਵਿਹਾਰ (ਲੜਕੀ ਨੂੰ) ਪਸੰਦ ਨਾ ਆਇਆ ॥੧੨॥
But, on account of their feats, she did not like any.(12)
ਹਮਆਖ਼ਰਯਕੇਰਾਜਹੇਸੁਭਟਸਿੰਘ॥
ਆਖਿਰ ਸੁਭਟ ਸਿੰਘ ਨਾਂ ਦਾ
At last came the one called Subhat Singh,
ਪਸੰਦਆਮਦਸ਼ਹਮਚੁਗੁਰਰਾਨਿਹੰਗ॥੧੩॥
ਇਕ ਰਾਜਾ ਪਸੰਦ ਆਇਆ ਜੋ ਮਰਗਮੱਛ ਵਾਂਗ ਗੱਜਣ ਵਾਲਾ ਸੀ ॥੧੩॥
Whom she preferred as he roared like a crocodile.(13)
ਹਮਹਉਮਦਹੇਰਾਜਹਾਪੇਸ਼ਖਾਦ॥
(ਰਾਜੇ ਨੇ) ਸਾਰਿਆਂ ਚੰਗਿਆਂ ਰਾਜਿਆਂ ਨੂੰ ਅਗੇ ਬੁਲਾ ਲਿਆ
All the handsome princes were called forward,
ਜੁਦਾਬਰਜੁਦਾਦਉਰਮਜਲਸਨਿਸ਼ਾਦ॥੧੪॥
ਅਤੇ ਮਜਲਿਸ ਵਿਚ ਵਖਰਾ ਵਖਰਾ ਬਿਠਾ ਦਿੱਤਾ ॥੧੪॥
And asked to take their seats around the court.(14)
ਬਪੁਰਸ਼ੀਦਕਿਏਦੁਖ਼ਤਰੇਨੇਕਖ਼ੋਇ॥
(ਰਾਜੇ ਨੇ) ਪੁਛਿਆ ਕਿ ਹੇ ਨੇਕ ਸੁਭਾ ਵਾਲੀ ਬੇਟੀ!
(The king asked), ‘Oh, my kind daughter,
ਤੁਰਾਕਸਪਸੰਦਆਯਦਅਜ਼ੀਹਾਬਜੋਇ॥੧੫॥
ਇਨ੍ਹਾਂ ਰਾਜਿਆਂ ਵਿਚੋਂ ਤੈਨੂੰ ਕਿਹੜਾ ਪਸੰਦ ਆਇਆ ਹੈ ॥੧੫॥
‘Do you like any one of them, the discoveries of mine.‘(15)
ਰਵਾਕਰਦੁਜ਼ੁਨਾਰਦਾਰਾਨਪੇਸ਼॥
(ਰਾਜੇ ਨੇ) ਜੰਞੂ ਧਾਰਨ ਕਰਨ ਵਾਲੇ (ਬ੍ਰਾਹਮਣ) ਨੂੰ ਅਗੇ ਭੇਜਿਆ।
The person with Juneau (priest with sacred thread of Hindus) was sent forward,
ਬਿਗੋਯਦਕਿਈਂਰਾਜਹੇਉਤਰਦੇਸ਼॥੧੬॥
ਉਸ ਨੇ ਕਿਹਾ ਕਿ ਇਹ ਉੱਤਰ ਦੇਸ਼ ਦਾ ਰਾਜਾ ਹੈ ॥੧੬॥
To speak to those princes from the north.(16)
ਕਿਓਨਾਮਬਸਤਸ਼ਬਛਤਰਾਮਤੀ॥
(ਇਹ ਆਪਣੀ ਪੁੱਤਰੀ ਨੂੰ ਵਿਆਹੁਣਾ ਚਾਹੁੰਦਾ ਹੈ) ਜਿਸ ਦਾ ਨਾਂ ਬਛਤਰਾ ਮਤੀ ਹੈ
But the girl, whose name was addressed as Bachtramati,
ਚੁਮਾਹੇਫ਼ਲਕਆਫ਼ਤਾਬੇਮਹੀ॥੧੭॥
ਅਤੇ ਜੋ ਆਕਾਸ਼ ਦਾ ਚੰਦ੍ਰਮਾ ਅਤੇ ਧਰਤੀ ਦਾ ਸੂਰਜ ਹੈ ॥੧੭॥
And was like sun on the earth and moon in the sky,(17)
ਅਜ਼ੀਰਾਜਹਾਕਸਨਿਯਾਮਦਨਜ਼ਰ॥
(ਲੜਕੀ ਨੇ ਕਿਹਾ) ਇਨ੍ਹਾਂ ਵਿਚੋਂ ਮੇਰੀ ਨਜ਼ਰ ਹੇਠ ਕੋਈ ਨਹੀਂ ਆਇਆ।
Spoke, ‘None from them suits my eyes.‘
ਵਜ਼ਾਪਸਅਜ਼ੀਂਹਾਬੁਬੀਂਪੁਰਗੁਹਰ॥੧੮॥
(ਰਾਜੇ ਨੇ ਫਿਰ ਕਿਹਾ) ਹੇ ਗੁਣਵਾਨ ਪੁੱਤਰੀ! ਇਨ੍ਹਾਂ ਨੂੰ ਚੰਗੀ ਤਰ੍ਹਾਂ ਵੇਖ ॥੧੮॥
(King) ‘Then, you the gifted one, judge the ones from (the other side).(18)
ਨਜ਼ਰਕਰਦਬਰਰਾਜਹਾਨਾਜ਼ਨੀਂ॥
ਉਸ ਰਾਜ ਕੁਮਾਰੀ ਨੇ ਫਿਰ ਸਭ ਨੂੰ ਵੇਖਿਆ।
‘Those ones with delicate features, look at them again.’
ਪਸੰਦਸ਼ਨਿਯਾਮਦਕਸੇਦਿਲਨਗ਼ੀਂ॥੧੯॥
(ਪਰ ਉਸ ਨੂੰ) ਕੋਈ ਵੀ ਪਸੰਦ ਨਾ ਆਇਆ ਜਿਸ ਨੂੰ ਦਿਲ ਦਾ ਨਗੀਨਾ ਬਣਾ ਸਕੇ ॥੧੯॥
But there was none of her heart’s liking.(19)
ਸ੍ਵਯੰਬਰਵਜ਼ਾਰੋਜ਼ਮਉਕੂਫ਼ਗਸ਼ਤ॥
ਉਸ ਦਿਨ ਸੁਅੰਬਰ ਨੂੰ ਮੁਲਤਵੀ ਕਰ ਦਿੱਤਾ।
The selection of would-be husband was abandoned,
ਕਿਨਾਜ਼ਮਬੁਬਰਖ਼ਾਸਤਦਰਵਾਜ਼ਹਬਸਤ॥੨੦॥
ਪ੍ਰਬੰਧ ਕਰਨ ਵਾਲੇ ਉਠ ਗਏ ਅਤੇ ਦਰਵਾਜ਼ੇ ਬੰਦ ਹੋ ਗਏ ॥੨੦॥
And the organisers departed closing the doors.(20)
ਕਿਰੋਜ਼ੇਦਿਗ਼ਰਸ਼ਾਹਿਜ਼ਰਰੀਂਸਿਪਹਰ॥
ਦੂਜੇ ਦਿਨ ਸੁਨਹਿਰੀ ਢਾਲ ਵਾਲਾ ਰਾਜਾ ਤਖ਼ਤ ਉਤੇ ਆ ਬੈਠਾ
The next day came, the King with golden shield,
ਬਰਅਉਰੰਗਬਰਾਮਦਚੁਰਉਸ਼ਨਗੁਹਰ॥੨੧॥
ਜੋ ਮੋਤੀਆਂ ਵਾਂਗ ਪ੍ਰਕਾਸ਼ਮਾਨ ਸੀ ॥੨੧॥
Which was shinning like the pearls.(21)
ਦਿਗ਼ਰਰੋਜ਼ਹੇਰਾਜਹਾਖ਼ਾਸਤੰਦ॥
ਦੂਜੇ ਦਿਨ ਵੀ ਰਾਜਿਆਂ ਨੂੰ (ਦਰਬਾਰ ਵਿਚ) ਬੁਲਾਇਆ ਗਿਆ
On the second day the princes were invited again,
ਦਿਗ਼ਰਗੂਨਹਬਾਜ਼ਾਰਆਰਾਸਤੰਦ॥੨੨॥
ਅਤੇ ਸਭਾ ਨੂੰ ਦੂਜੇ ਢੰਗ ਨਾਲ ਸਜਾਇਆ ਗਿਆ ॥੨੨॥
And they adorned the court in a different order.(22)
ਨਜ਼ਰਕੁਨਬਰੋਏਤੁਏਦਿਲਰੁਬਾਇ॥
(ਰਾਜੇ ਨੇ ਕਿਹਾ) ਹੇ ਮਨ ਨੂੰ ਮੋਹਣ ਵਾਲੀ ਬੇਟੀ!
‘Oh, my cherished one, look at those faces,
ਕਿਰਾਤੋਨਜ਼ਰਦਰਬਿਯਾਯਦਬਜਾਇ॥੨੩॥
ਤੂੰ ਸਾਰਿਆਂ ਦੇ ਚੇਹਰਿਆਂ ਉਤੇ ਨਜ਼ਰ ਮਾਰ ਕਿ ਕਿਹੜਾ ਤੇਰੀ ਨਜ਼ਰ ਵਿਚ ਜਚਦਾ ਹੈ ॥੨੩॥
‘Whom so ever you like, you will be wedded to.‘(23)
ਬਪਹਿਨਅੰਦਰਆਮਦਗੁਲੇਅੰਜਮਨ॥
(ਪਿਤਾ ਦੀ ਗੱਲ ਸੁਣ ਕੇ) ਬਾਗ਼ ਦਾ ਫੁਲ (ਭਾਵ ਰਾਜ ਕੁਮਾਰੀ) ਸਭਾ ਵਿਚ ਆਇਆ
‘In the courtyard, she entered the enclosure,